ਸਾਖੀ ਗੁਰੂ ਤੇਗ ਬਹਾਦਰ ਜੀ ਅਤੇ ਚਾਚਾ ਫੱਗੂ

ਬਿਹਾਰ ਵਿੱਚ ਇੱਕ ਕਸਬਾ ਹੈ ਸਸਰਾਮ। ਏਥੇ ਇੱਕ ਬਹੁਤ ਭਾਵਨਾ ਵਾਲਾ ਸਿੱਖ ਰਹਿੰਦਾ ਸੀ ਜਿਸ ਦਾ ਨਾਮ ਸੀ ਭਾਈ ਫੱਗੂ ਮੱਲ। ਸਾਰੇ ਪਿੰਡ ਵਾਲੇ ਉਸ ਨੂੰ ਪਿਆਰ ਨਾਲ ਚਾਚਾ ਫੱਗੂ ਕਹਿੰਦੇ ਸਨ। ਉਹ ਆਲੇ ਦੁਆਲੇ ਗੁਰਬਾਣੀ ਦਾ ਪ੍ਰਚਾਰ ਕਰਦਾ ਸੀ। ਇਸ ਦੇ ਨਾਲ ਨਾਲ ਓਹ ਸਿੱਖਾਂ ਨੂੰ ਦਸਵੰਧ ਕੱਢਣ ਦੀ ਬੇਨਤੀ ਕਰਦਾ ਅਤੇ ਦਸਵੰਧ ਇਕੱਠਾ […]
ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਕਸ਼ਮੀਰੀ ਪੰਡਤਾਂ ਦੀ ਪੁਕਾਰ

ਹਿੰਦੂਆਂ ਦੇ ਧਾਰਮਕ ਆਗੂ ਬ੍ਰਾਹਮਣ ਸਨ। ਬ੍ਰਾਹਮਣਾਂ ਵਿਚੋਂ ਕਸ਼ਮੀਰੀ ਪੰਡਤ ਸਰੇਸ਼ਟ ਸਨ। ਇਸ ਲਈ ਬਾਦਸ਼ਾਹੀ ਜਬਰ ਦੇ ਉਹ ਸਭ ਤੋਂ ਵਧ ਨਿਸ਼ਾਨਾ ਬਣੇ। ਔਰੰਗਜ਼ੇਬ ਦਾ ਖ਼ਿਆਲ ਸੀ ਕਿ ਜੇ ਕਸ਼ਮੀਰੀ ਪੰਡਤ ਇਸਲਾਮ ਦੇ ਦਾਇਰੇ ਵਿਚ ਆ ਜਾਣ ਤਾਂ ਸਾਰੇ ਹਿੰਦੂ ਉਹਨਾਂ ਦੇ ਮਗਰ ਇਸਲਾਮ ਕਬੂਲ ਕਰ ਲੈਣਗੇ। ਕਸ਼ਮੀਰੀ ਬ੍ਰਾਹਮਣਾਂ ਵਿਚੋਂ ਕਈ ਜਬਰ ਦਾ ਸਾਹਮਣਾ ਨਾ […]
ਇਤਿਹਾਸ – ਜਦੋ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚੱਲੀ ਸੀ

ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਿਹਰ ਸਦਕਾ ਬਾਬਾ ਬਕਾਲਾ ਸਾਹਿਬ ਦਰਸ਼ਨਾਂ ਲਈ ਗਿਆ ਸੀ । ਭੋਰਾ ਸਾਹਿਬ ਦੇ ਸਾਹਮਣੇ ਇਕ ਥੜਾ ਬਣਿਆ ਹੋਇਆ ਹੈ ਇਹ ਉਹ ਅਸਥਾਨ ਹੈ ਜਿਸ ਜਗਾ ਤੇ ਗੁਰੂ ਤੇਗ ਬਹਾਦਰ ਜੀ ਨੂੰ ਮੱਖਣ ਸ਼ਾਹ ਲੁਬਾਣੇ ਦੇ ਪ੍ਗਟ ਕਰਨ ਤੋ ਬਾਅਦ ਸੰਗਤਾਂ ਨੂੰ ਗੁਰੂ ਜੀ ਨੇ ਦਰਸ਼ਨ ਦਿਤੇ ਤੇ ਦੀਵਾਨ […]
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗੁਰਗੱਦੀ ਗੁਰਪੁਰਬ ਤੇ ਵਿਸ਼ੇਸ

ਤਿਆਗ ਤੇ ਦਇਆ ਦੀ ਮੂਰਤ ਹਿੰਦ ਦੀ ਚਾਦਰ, ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੇ ਉਦਰ ਤੋਂ ਹੋਇਆ। ਗੁਰੂ ਤੇਗ ਬਹਾਦਰ ਜੀ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। […]
ਇਤਿਹਾਸ – ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧੁਬੜੀ, ਆਸਾਮ

ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧੁਬੜੀ (ਆਸਾਮ) ਨੌਵੇਂ ਪਾਤਿਸ਼ਾਹ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਹੈ | ਇਸ ਪਵਿੱਤਰ ਤੇ ਇਤਿਹਾਸਕ ਸਥਾਨ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਬਾਲਾ ਤੇ ਭਾਈ ਮਰਦਾਨਾ ਦੇ ਨਾਲ ਆਪਣੇ ਚਰਨ ਪਾਏ ਸਨ | ਕੋਲਕਾਤਾ, ਦਿੱਲੀ, ਪੰਜਾਬ ਤੋਂ ਇੱਥੇ ਆਉਣ ਲਈ ਨਿਊ ਕੂਚ ਬਿਹਾਰ ਸਟੇਸ਼ਨ ‘ਤੇ […]
ਇਤਿਹਾਸ – ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧੁਬੜੀ, ਆਸਾਮ

ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧੁਬੜੀ (ਆਸਾਮ) ਨੌਵੇਂ ਪਾਤਿਸ਼ਾਹ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਹੈ | ਇਸ ਪਵਿੱਤਰ ਤੇ ਇਤਿਹਾਸਕ ਸਥਾਨ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਬਾਲਾ ਤੇ ਭਾਈ ਮਰਦਾਨਾ ਦੇ ਨਾਲ ਆਪਣੇ ਚਰਨ ਪਾਏ ਸਨ | ਕੋਲਕਾਤਾ, ਦਿੱਲੀ, ਪੰਜਾਬ ਤੋਂ ਇੱਥੇ ਆਉਣ ਲਈ ਨਿਊ ਕੂਚ ਬਿਹਾਰ ਸਟੇਸ਼ਨ ‘ਤੇ […]
ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਇਸਲਾਮ ਧਾਰਨ ਕਰਨ ਲਈ ਮਜਬੂਰ ਕਰਨਾ

ਔਰੰਗਜ਼ੇਬ ਉਸ ਸਮੇਂ ਰਾਵਲ ਪਿੰਡੀ ਵਲ ਗਿਆ ਹੋਇਆ ਸੀ। ਉਹ ਗੁਰੂ ਜੀ ਬਾਰੇ ਆਪਣੇ ਵਜ਼ੀਰ ਇਨਸਾਫ਼ ਤੇ ਵੱਡੇ ਕਾਜ਼ੀ ਨੂੰ ਹੁਕਮ ਦੇ ਗਿਆ ਸੀ। ਉਸ ਦੇ ਮੁਤਾਬਕ ਵੱਡੇ ਕਾਜ਼ੀ ਨੇ ਪਹਿਲਾਂ ਕੁਝ ਸ਼ਰ੍ਹਾ ਦੇ ਆਲਮ ਗੁਰੂ ਜੀ ਪਾਸ ਭੇਜੇ ਤਾਂ ਕਿ ਗੁਰੂ ਜੀ ਨਾਲ ਧਰਮ ਚਰਚਾ ਕਰਕੇ ਉਹਨਾਂ ਨੂੰ ਇਸਲਾਮ ਦੀ ਵਡਿਆਈ ਦਾ ਕਾਇਲ ਕਰਨ। […]
ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਦੇਹ ਦਾ ਸਸਕਾਰ

ਭਾਈ ਲੱਖੀ ਸ਼ਾਹ ਵਣਜਾਰਾ ਵੀ ਗੁਰੂ ਜੀ ਦਾ ਸ਼ਰਧਾਲੂ ਸਿੱਖ ਸੀ। ਉਸ ਨੇ ਨਿਸਚਾ ਕੀਤਾ ਹੋਇਆ ਸੀ ਕਿ ਗੁਰੂ ਜੀ ਦੀ ਦੇਹ ਦਾ ਆਪਣੇ ਹੱਥੀਂ ਸਸਕਾਰ ਕਰਨਾ ਹੈ। ਅਗਲੇ ਦਿਨ ਉਸ ਨੇ ਕਮਾਲ ਦੀ ਫੁਰਤੀ ਤੇ ਹੁਸ਼ਿਆਰੀ ਨਾਲ ਗੁਰੂ ਜੀ ਦਾ ਧੜ ਆਪਣੇ ਗੱਡੇ ਵਿਚ ਲੁਕਾ ਲਿਆ ਤੇ ਘਰ ਲੈ ਆਇਆ। ਉਸ ਨੇ ਘਰ ਦੇ […]
ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਮੁਗ਼ਲ ਸਾਮਰਾਜ ਵਿਚ ਹਾ ਹਾ ਕਾਰ ਹੋਣੀ

ਔਰੰਗਜ਼ੇਬ ਨੇ ਆਪਣੇ ਭਰਾਵਾਂ ਦਾ ਖ਼ੂਨ ਵਹਾ ਕੇ ਤਾਜ ਤਖ਼ਤ ਤੇ ਕਬਜ਼ਾ ਕੀਤਾ ਤੇ ਆਪਣੇ ਬਾਪ ਨੂੰ ਨਜ਼ਰਬੰਦੀ ਵਿਚ ਸੁਟਿਆ। ਦਰਬਾਰ ਵਿਚ ਤੇ ਮੁਲਕ ਵਿਚ ਆਪਣੇ ਵਿਰੋਧ ਨੂੰ ਠੰਢਾ ਕਰਨ ਲਈ ਉਸ ਨੇ ਸ਼ਰਈ ਮੁੱਲਾਂ ਮੌਲਾਣਿਆਂ ਨੂੰ ਆਪਣੇ ਨਾਲ ਗੰਢ ਲਿਆ। ਉਨ੍ਹਾਂ ਨੂੰ ਯਕੀਨ ਦੁਆਇਆ ਕਿ ਮੁਲਕ ਵਿਚ ਇਸਲਾਮੀ ਢੰਗ ਦਾ ਰਾਜ ਪ੍ਰਬੰਧ ਕਾਇਮ ਕੀਤਾ […]
ਜਦੋਂ ਬੰਦਾ ਸਿੰਘ ਬਹਾਦਰ ਜੀ ਦੀ ਮਾਤਾ ਸੁੰਦਰੀ ਜੀ ਕੋਲ ਸ਼ਿਕਾਇਤ ਪਹੁੰਚੀ – ਜਰੂਰ ਪੜ੍ਹੋ

ਬਾਬਾ ਬੰਦਾ ਸਿੰਘ ਬਹਾਦਰ ਜੀ ਕੋਲ ਇੱਕ ਮੁਸਲਮਾਨ ਘੁਮਿਆਰ ਬਹੁਤ ਸੋਹਣੀ ਮਿੱਟੀ ਦੀ ਸੁਰਾਹੀ ਬਣਾ ਕੇ ਲਿਆਇਆ,ਇਸ ਸੁਰਾਹੀ ਚ ਘੜੇ ਵਾਂਗ ਪਾਣੀ ਬਹੁਤ ਠੰਡਾ ਰਹਿੰਦਾ ਸੀ,ਬਾਬਾ ਬੰਦਾ ਸਿੰਘ ਜੀ ਬਹੁਤ ਖੁਸ਼ ਹੋਏ,ਉਹਨਾਂ ਨੇ ਚਾਂਦੀ ਦੀਆਂ ਮੋਹਰਾਂ ਦਾ ਬੁੱਕ ਭਰ ਕੇ ਉਸ ਘੁਮਿਆਰ ਨੂੰ ਇਨਾਮ ਚ ਦੇ ਦਿੱਤਾ,ਕੁੱਝ ਸਿੱਖਾਂ ਨੇ ਚਿੱਠੀ ਲਿਖ ਕੇ ਇਸਦੀ ਸ਼ਿਕਾਇਤ ਮਾਤਾ […]