ਗੁਰਦੁਆਰੇ ਆਉਣਾ ਹੋਰ ਗੱਲ ਹੈ, ਗੁਰੂ ਤਕ ਪਹੁੰਚਣਾ ਹੋਰ ਗੱਲ ਹੈ|
ਗੁਰਦੁਆਰੇ ਸਾਰੇ ਹੀ ਜਾਂਦੇ ਨੇ, ਗੁਰੂ ਤਕ ਕੋਈ ਕੋਈ ਪਹੁੰਚਦਾ ਹੈ, ਕਦੀ ਕਬਾਰ, ਉਹ ਵੀ ਕਦੀ|
ਗੁਰੂ ਨੂੰ ਮੰਨਣਾ ਹੋਰ ਗੱਲ ਹੈ, ਗੁਰੂ ਦੀ ਮੰਨਣਾ ਹੋਰ ਗੱਲ ਹੈ|
ਗੁਰੂ ਨੂੰ ਤੇ ਸਾਰੇ ਹੀ ਮੰਣਦੇ ਨੇ, ਪਰ ਗੁਰੂ ਦੀ ਕੌਣ ਮੰਣਦਾ ਹੈ, ਗੁਰੂ ਦੀ ਬਾਣੀ ਨੂੰ ਕੌਣ ਮੰਣਦਾ ਹੈ|
~ ਗਿਆਨੀ ਸੰਤ ਸਿੰਘ ਜੀ ਮਸਕੀਨ
ਲਾੜੀ ਮੌਤ ਨੇ ਫਰਕ ਨਾਂ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜ੍ਹੇ ਪਿਆਰ ਅੰਦਰ
ਤੱਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬੱਲ ਹੈ ਨਿੱਕੀ ਤਲਵਾਰ ਅੰਦਰ
ਕਿੰਨੀਆਂ ਖਾਧੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਭੇ ਨੇ ਤੀਰ ਜੁਝਾਰ ਅੰਦਰ
ਦਾਦੀ ਤੱਕਿਆ ਬੁਰਜ ਦੀ ਝੀਥ ਵਿੱਚੋਂ
ਫੁੱਲ ਲੁਕ ਗਏ ਨੇ ਇੱਟਾਂ ਦੇ ਭਾਰ ਅੰਦਰ
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ
ਝੂਝੇ ਕਿਸ ਤਰ੍ਹਾਂ ਧਰਮ ਲਈ ਸ਼ਾਹਿਬਜ਼ਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ
ਵਾਹਿਗੁਰੂ ਵਾਹਿਗੁਰੂ ਜੀ
ਜਦੋਂ ਠੰਡ ਲੱਗੇ ਤਾਂ ਉਸ ਵੇਲੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ
ਯਾਦ ਕਰ ਲਿਆ ਕਰੋ ,
ਧੰਨ ਮਾਤਾ ਗੁਜਰ ਕੌਰ ਇੰਨੀ ਹੱਡ ਚੀਰਵੀ ਠੰਡ ਵਿੱਚ ,
ਕਿਵੇਂ ਠੰਡੇ ਬੁਰਜ ਵਿੱਚ ਰਾਤਾ ਕੱਟੀਆਂ ਹੋਣਗੀਆਂ
ਧੰਨ ਜਿਗਰਾ ਬਾਜਾਂ ਵਾਲੇ ਦਾ
ਜਿੰਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਵੀ ਸੀ ਤੱਕ ਨਹੀਂ ਕੀਤੀ
ਵਾਹਿਗੁਰੂ ਜੀ ਬਖ਼ਸ਼ ਲਿਓ ਸਰਬੱਤ ਦਾ ਭਲਾ ਕਰਿਓ ਸਮੱਤ ਬਖਸ਼ਣਾ,
ਚਿਰਾਗ ✍️ 🙏
🌹 ਵਾਹਿਗੁਰੂ ਜੀ 🌹
ਸਭ ਤੋ ਪਹਿਲਾ ਸਿਰਪਾਉ ( ਸਿਰੋਪਾ ) ਗੁਰੂ ਅੰਗਦ ਸਾਹਿਬ ਜੀ ਨੇ
ਗੁਰੂ ਅਮਰਦਾਸ ਸਾਹਿਬ ਜੀ ਨੂੰ ਦਿੱਤਾ ਸੀ ,
ਜਦੋ ਗੁਰੂ ਅਮਰਦਾਸ ਸਾਹਿਬ ਜੀ ਜਲ ਦੀ ਬਾਰਾਂ ਸਾਲ ਸੇਵਾ ਕਰਦੇ ਰਹੇ ਸਨ ,
ਹਰ ਛੇ ਮਹੀਨੇ ਬਾਅਦ ਇਕ ਸਿਰੋਪਾ ਗੁਰੂ ਅਮਰਦਾਸ ਸਾਹਿਬ ਜੀ ਨੂੰ ਦੇਦੇਂ ਸਨ ,
ਪਰ ਹੁਣ ਹਰ ਇਕ ਨੂੰ ਸਿਰੋਪਾ ਦੇਣਾ ਖੇਡ ਬਣਾ ਲਈ ।
ਸ਼ਹੀਦੀ
ਹੁਕਮ ਹੋਇਆ ਜਦੋਂ, ਦਿਖਾਓ ਕਰਾਮਾਤ ਕੋਈ,
ਜਾਂ ਇਸਲਾਮ ਕਬੂਲ ਕਰਨ ਲਈ ਤਿਆਰ ਰਹੋ।
ਜਾਂ ਕਰਵਾ ਸ਼ਹੀਦ ਵਾਰੋ ਵਾਰ, ਆਪਣੇ ਮੁਰੀਦਾਂ ਨੂੰ,
ਗਲੇ ਪਵਾਉਣ ਲਈ ਹਾਰ ਤਿਆਰ ਰਹੋ।
ਨਹੀਂ ਯਕੀਨ ਕਰਦੇ ਅਸੀਂ,
ਕਰਾਮਾਤ ਵਿਖਾਉਣ ਵਿੱਚ,
ਪਰ ਫਿਰ ਵੀ ਜੇ ਕਹਿੰਦੇ ਹੋ,
ਕਰਾਮਾਤ ਕੋਈ ਦਿਖਾ ਦਿਆਂਗੇ।
ਨਾ ਤਹਾਨੂੰ ਸਰ ਲੱਭਣਾ,
ਨਾ ਹੀ ਕਦੇ ਧੜ ਮੇਰਾ,
ਕਿਰਪਾ ਪਰਵਰਦਗਾਰ ਦੀ ਨਾਲ, ਕਲਾ ਐਸੀ ਵਰਤਾ ਦਿਆਂਗੇ।
ਬਚ ਜਾਣਾ ਧਰਮ ਫਿਰ,
ਇਹਨਾ ਮਜ਼ਲੂਮਾਂ ਦਾ,
ਜਦੋਂ ਅਸੀਂ ਸਿਦਕ ਸਬਰ ਸੰਗ, ਸ਼ਹੀਦੀਆਂ ਪਾ ਦਿਆਂਗੇ।
ਸੇਕ ਤੱਤੀਆਂ ਤਵੀਆਂ ਦੇ,
ਨਾ ਭੁੱਲੇ ਕਦੇ ਅਸੀਂ,
ਨਾ ਉਬਾਲੇ ਦੇਗ਼ ਦੇ,
ਅਸਾਂ ਕਦੇ ਭੁੱਲਾਏ ਨੇ।
ਕਦੇ ਕੀਤਾ ਸਾਹਮਣਾ,
ਜਬਰ ਦਾ ਨਾਲ ਸਬਰ,
ਕਦੇ ਮੀਰੀ ਪੀਰੀ ਦੇ ਵੀ,
ਕੌਤਕ ਅਸਾਂ ਦਿਖਾਏ ਨੇ।
ਕੀਤਾ ਸੇਵਾ ਸਿਮਰਨ ਜੇ,
ਅਸੀਂ ਸਮੇਂ ਸਮੇਂ ਸਿਰ ਸਦਾ,
ਢਾਲ ਸਮੇਂ ਅਨੁਸਾਰ ਖ਼ੁਦ ਨੂੰ,
ਅਸ਼ਤਰ ਸ਼ਸਤਰ ਉਠਾਏ ਨੇ।
ਬਹਾਦਰੀ ਕਿਸੇ ਨੂੰ ਡਰਾਉਣ ਵਿੱਚ ਨਹੀਂ,
ਬਹਾਦਰੀ ਕਿਸੇ ਨੂੰ ਮੁਕਾਉਣ ਵਿੱਚ ਨਹੀਂ,
ਬਹਾਦਰੀ ਕਿਸੇ ਨੂੰ ਸਤਾਉਣ ਵਿੱਚ ਨਹੀਂ,
ਬਹਾਦਰੀ ਤਾਂ ਮਜ਼ਲੂਮਾਂ ਨੂੰ ਬਚਾਉਣ ਵਿੱਚ ਹੈ।
ਬਹਾਦਰੀ ਤਾਂ ਕਿਸੇ ਜ਼ਾਲਮ ਜਾਬਰ ਨੂੰ ਹਰਾਉਣ ਵਿੱਚ ਹੈ।
ਬਹਾਦਰੀ ਤਾਂ ਕੀਤਾ ਵਾਅਦਾ ਪੁਗਾਉਣ ਨਿਭਾਉਣ ਵਿੱਚ ਹੈ।
ਕਰ ਤੱਪਸਿਆ ਭਾਰੀ,
ਆਤਮ ਬਲ ਮਜ਼ਬੂਤ ਕਰਿਆ ਸੀ।
ਝੋਲੀਆਂ ਭਰ ਲੈ ਗਿਆ,
ਜਿਸ ਪੈਰ ਗੁਰੂ ਘਰ ਧਰਿਆ ਸੀ।
ਜਦੋਂ ਜ਼ਾਲਮ ਜਾਬਰ ਔਰੰਗੇ ਤੋਂ,
ਹਰ ਕੋਈ ਡਰਿਆ ਸੀ।
ਗੁਰੂ ਤੇਗ ਬਹਾਦਰ ਵਾਰ ਸੀਸ,
ਦੁੱਖ ਸਭ ਦਾ ਹਰਿਆ ਸੀ।
@©® ਸਰਬਜੀਤ ਸੰਗਰੂਰਵੀ
9463162463
ਪੁਰਾਣੀ ਅਨਾਜ ਮੰਡੀ ਸੰਗਰੂਰ
ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ
ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ ॥🙏
ਐਵੇਂ ਮੰਦਰਾਂ ਮਸੀਤਾਂ ਚ ਲੱਭੀ ਜਾਂਦੇਓ
ਰੱਬ ਤਾਂ ਉੱਥੇ ਵੀ ਸੀ
ਜਿੱਥੇ ਗੁਨਾਹ ਕੀਤੇ ਨੇ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇਂ ਸਰਬੱਤ ਦਾ ਭਲਾ
ਸੱਚੇ ਪਾਤਸ਼ਾਹ ਜੀ ਸਭਨਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਿਓ
ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ॥ ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ॥
ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ॥ ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ॥
ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ॥ ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ॥
ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ॥ ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ॥
ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ॥੧੦॥ (ਮਾਝ ਬਾਰਹਮਾਹਾ , ਮ:੫/੧੩੫)
ਅਰਥ: ਜਿਨ੍ਹਾਂ ਜੀਵ ਇਸਤ੍ਰੀਆਂ ਨੇ ਪਿਛਲੇ ਮਹੀਨੇ ‘‘ਕਤਿਕ ਹੋਵੈ ਸਾਧਸੰਗੁ, ਬਿਨਸਹਿ ਸਭੇ ਸੋਚ॥’’ ਭਾਵ ਕੱਤਕ ਦੇ ਮਹੀਨੇ ’ਚ ਸਉਣੀ ਦੀ ਦੁਨਿਆਵੀ ਫਸਲ ਦੇ ਨਾਲ-2 ਗੁਰੂ ਦੀ ਸੰਗਤ ਕੀਤੀ ਉਨ੍ਹਾਂ ਦੇ ਸਾਰੇ ਆਰਥਿਕ ਤੇ ਅਧਿਆਤਮਕ ਨੁਕਸਾਨ ਹੋਣ ਵਾਲੇ ਫ਼ਿਕਰ ਕੱਟੇ ਗਏ ਸਨ । ਉਹ ਮੱਘਰ ਦੇ ਮਹੀਨੇ ’ਚ ਵੀ ਪਤੀ ਦੀ ਗੋਦ ਦਾ ਨਿਘ ਮਾਣਦੀਆਂ ਤੇ ਅੰਦਰੂਨੀ ਗੁਣਾਂ ਕਾਰਨ ਸੁੰਦਰ ਲੱਗਦੀਆਂ ਹਨ। ਉਨ੍ਹਾਂ ਨੂੰ ਮਾਲਕ ਨੇ ਆਪ ਕਿਰਪਾ ਕਰਕੇ ਆਪਣੇ ਚਰਨਾਂ ’ਚ ਜੋੜਿਆ ਹੁੰਦਾ ਹੈ ਇਸ ਲਈ ਉਨ੍ਹਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰੂ ਦੀ ਸੰਗਤਿ ’ਚ ਹੋਰ ਸਤਿਸੰਗੀਆਂ ਨਾਲ ਮਿਲ ਕੇ ਉਨ੍ਹਾਂ ਦਾ ਮਨ-ਤਨ ਖਿੜਿਆ ਰਹਿੰਦਾ ਹੈ ਪਰ ਜੋ ਕੱਤਕ ਤੋਂ ਉਪਰੰਤ ਮੱਘਰ ’ਚ ਵੀ ਸਤਿਸੰਗੀਆਂ ਤੋਂ ਵਿਛੁੜੀਆਂ ਰਹਿੰਦੀਆਂ ਹਨ ਉਹ ਹਮੇਸਾਂ ਆਪਣੇ ਆਪ ਨੂੰ ਇਕੱਲਾ ਹੀ ਮਹਿਸੂਸ ਕਰਦੀਆਂ ਹਨ, ਪਤੀ ਦਾ ਸਾਥ ਨਹੀਂ ਮਾਣ ਸਕਦੀਆਂ। ਅਧਿਆਤਮਕ ਮੌਤ ਕਾਰਨ ਉਨ੍ਹਾਂ ਦਾ ਹਿਰਦਾ ਪ੍ਰਫੁਲਤ ਨਹੀਂ ਹੁੰਦਾ ਜਦਕਿ ਪਤੀ ਨੂੰ ਯਾਦ ਕਰਨ ਵਾਲੀਆਂ ਦਾ ਹਿਰਦਾ ਸਦਾ ਪ੍ਰਫੁਲਤ, ਖਿੜਿਆ ਰਹਿੰਦਾ ਹੈ। ਮਾਨੋ ਕੀਮਤੀ ਗੁਣ ਉਨ੍ਹਾਂ ਦੇ ਹਿਰਦੇ (ਕੰਠ) ਵਿੱਚ ਜੜੇ ਹੋਏ ਹਨ, ਸੁਆਸ-ਸੁਆਸ ਜਪਦੀਆਂ ਹਨ। ਹੇ ਨਾਨਕ ! ਆਖ ਕਿ ਮੈਂ ਵੀ ਉਨ੍ਹਾਂ ਦੀ ਚਰਨ ਧੂੜ ਮੰਗਦਾ ਹਾਂ, ਬੇਨਤੀ ਸੁਣਦਾ ਹਾਂ ਕਿਉਂਕਿ ਉਹ ਸਦਾ ਮਾਲਕ ਦੇ ਦਰ ’ਤੇ ਖੜੀਆਂ ਰਹਿੰਦੀਆਂ ਹਨ ਭਾਵ ਰੱਬ ਬਾਰੇ ਗੱਲ ਕਰਦੀਆਂ ਹਨ। ਜੋ ਇਸ ਤਰ੍ਹਾਂ ਮੱਘਰ ਮਹੀਨੇ ’ਚ ਵੀ ਮਾਲਕ ਨੂੰ ਸਦਾ ਯਾਦ ਰੱਖਦੀਆਂ ਹਨ ਉਹ ਵਾਰ-ਵਾਰ ਜੰਮਦੀਆਂ-ਮਰਦੀਆਂ ਨਹੀਂ, ਦੁਖ ਨਹੀਂ ਭੋਗਦੀਆਂ।
ਇਹ ਸ਼ਬਦ ਅਤੇ ਕੱਤਕ ਮਹੀਨੇ ਦੇ ਅਖ਼ੀਰਲੇ ਸ਼ਬਦਿਕ ਭਾਵ ਨੂੰ ਮਿਲਾ ਕੇ ਅਰਥ ਕਰਨ ਨਾਲ ਮੱਘਰ ਮਹੀਨੇ ਦੇ ਭਾਵ ਅਰਥ ਸਪਸ਼ਟ ਹੁੰਦੇ ਹਨ। ਜਿਸ ਰਾਹੀਂ ਗੁਰੂ ਜੀ; ਗੁਰੂ ਦਾ ਸਾਥ, ਸਤਸੰਗੀਆਂ ਦਾ ਸਹਿਯੋਗ ਅਤੇ ਰੱਬੀ ਮਿਲਾਪ ਦੀ ਅਵਸਥਾ ’ਚ ਅੰਦਰੂਨੀ ਆਤਮਿਕ ਖੇੜਾ ਭਾਵ ‘‘ਦਿਸਨਿ ਨਿਤ ਖੜੀਆਹ’’ ਅਤੇ ਉਕਤ ਭਾਵਨਾ ਤੋਂ ਬਿਪ੍ਰੀਤ ਜੀਵਨ ਕਾਰਨ ‘‘ਸੇ ਰਹਨਿ ਇਕੇਲੜੀਆਹ॥’’ ਨੂੰ ਬਿਆਨ ਕਰ ਰਹੇ ਹਨ।
ਅੰਦਰੂਨੀ ਗੁਣਾਂ ਭਰਪੂਰ ਜੀਵਨ ਹਮੇਸ਼ਾਂ ਰੱਬੀ ਆਸਰੇ ’ਤੇ ਰਹਿੰਦਾ ਹੈ ਜਦਕਿ ਅੰਦਰੂਨੀ ਔਗੁਣਾਂ ਕਾਰਨ ਜੀਵਨ ਦੁਖੀ ਰਹਿਣ ਕਰਕੇ ਆਪਣੇ ਆਪ ਤੋਂ ਹੀ ਦੁਖੀ ਰਹਿੰਦਾ ਹੈ ਭਾਵ ਤਸੱਲੀ ਨਹੀਂ ਬੱਝਦੀ, ਭਰੋਸਾ ਨਹੀਂ ਪੈਦਾ ਹੁੰਦਾ, ਸੰਤੋਖ ਨਹੀਂ ਆ ਸਕਦਾ। ਅਜਿਹਾ ਜੀਵਨ ਆਪਣੇ ਆਪ ਨੂੰ ਇਕੱਲਾ ਹੀ ਮਹਿਸੂਸ ਕਰਦਾ ਹੈ ਕਿਉਂਕਿ ਵਿਸਵਾਸ ਕਿਸੇ ’ਤੇ ਨਹੀਂ, ਇਸ ਲਈ ਸਹਿਯੋਗ ਵੀ ਕਿਸੇ ਦਾ ਨਹੀਂ ਮਿਲ ਸਕਦਾ। ਮੰਗਾਂ ਅਧਿਕ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਪੂਰਨ ਕਰਨਾ ਅਸੰਭਵ ਹੈ ਤੇ ਬੰਦਾ ਆਪਣੇ ਆਪ ਨੂੰ ਇਕੱਲਾ ਪਾਉਂਦਾ ਹੈ। ਦੂਸਰੀ ਤਰਫ਼ ਰੱਬੀ ਭਰੋਸੇ ਵਾਲੀ ਜਿੰਦਗੀ ਦੀਆਂ ਮੰਗਾਂ ਸੀਮਤ ਹੁੰਦੀਆਂ ਹਨ, ਸੰਤੋਖੀ ਹੁੰਦਾ ਹੈ ਤੇ ਪਰਉਪਕਾਰ ਰਾਹੀਂ ਵੀ ਦੁਖੀ ਲੋਕਾਂ ਦਾ ਸਹਾਰਾ ਬਣਦੀ ਹੈ। ਇੱਕ ਜੀਵਨ ਉਹ ਹੈ ਜੋ ਆਪਣੇ ਆਪ ’ਚ ਇਕੱਲਾ ਵਿਚਰਦਾ ਹੈ ਅਤੇ ਦੂਸਰਾ ਪਰਉਪਕਾਰ ਕਰਦਾ ਸਮਾਜ ਨੂੰ ਰੱਬੀ ਪਰਿਵਾਰ ਦਾ ਹਿੱਸਾ ਮੰਨਦਾ ਹੈ ਅਤੇ ਸੰਗਤ ਰਾਹੀਂ ਗੁਣਾਂ ਦੀ ਸਾਂਝ ਕਰਦਾ ਹੈ ‘‘ਸਾਝ ਕਰੀਜੈ ਗੁਣਹ ਕੇਰੀ, ਛੋਡਿ ਅਵਗਣ ਚਲੀਐ॥’’ (ਮ:੧,੭੬੬) ਪਰ ਦੂਸਰਾ ਜੀਵਨ ‘‘ਜਉ ਦੇਖੈ ਛਿਦ੍ਰੁ, ਤਉ ਨਿੰਦਕੁ ਉਮਾਹੈ, ਭਲੋ ਦੇਖਿ ਦੁਖ ਭਰੀਐ॥ (ਮ:੫,੮੨੩) ਭਾਵ ਕਿਸੇ ਦੀਆਂ ਕਮਜ਼ੋਰੀਆਂ ਵੇਖ ਕੇ ਨਿੰਦਕ ਖੁਸ ਹੁੰਦਾ ਹੈ ਅਜਿਹੇ ਮਨੁੱਖ ‘‘ਤਿਨ ਦੁਖੁ ਨ ਕਬਹੂ ਉਤਰੈ॥’’ ਅਨੁਸਾਰ ਦੁਖੀ ਰਹਿੰਦੇ ਹਨ।
ਸੋ, ਪ੍ਰਭੂ ਮਿਲਾਪ ਅਤੇ ਵਿਛੋੜੇ ਵਾਲੇ ਜੀਵਨ ਦਾ ਹੀ ਮੱਘਰ ਮਹੀਨੇ ’ਚ ਵਰਨਣ ਕੀਤਾ ਗਿਆ ਹੈ ਜਿਸ ਬਾਰੇ ਗੁਰੂ ਜੀ ਇਉਂ ਫ਼ੁਰਮਾ ਰਹੇ ਹਨ ‘‘ਮੰਘਰ ਮਾਹੁ ਭਲਾ, ਹਰਿ ਗੁਣ ਅੰਕਿ ਸਮਾਵਏ॥ ਗੁਣਵੰਤੀ ਗੁਣ ਰਵੈ, ਮੈ ਪਿਰੁ ਨਿਹਚਲੁ ਭਾਵਏ॥ (ਮ:੧/੧੧੦੯) ਗੁਰੂ ਜੀ ਐਸੇ ਬੰਦੇ ਦੀ ਚਰਨ ਧੂੜ ਮੰਗਦੇ ਹਨ ‘‘ਬਾਂਛੈ ਧੂੜਿ ਤਿਨ॥’’
ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ ।।
ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਭ ਆਗੈ ਅਰਦਾਸਿ ।।