ਦੋ ਸਰਹੰਦ ਵਿੱਚ , ਦੋ ਜੰਗ ਵਿਚ ,
ਚਾਰੇ ਪੁੱਤਰ ਵਾਰ ਦਿਤੇ ,
ਧੰਨ ਜਿਗਰਾ ਕਲਗੀਆਂ ਵਾਲੇ ਦਾ ਵਾਹਿਗੁਰੂ ਜੀ
ਨਾ ਬਾਜ ਤੇ ਘੋੜਾ ਏ
ਅਤੇ ਇਕ ਵੀ ਲਾਲ ਨਹੀਂ
ਅਨੰਦਪੁਰ ਛੱਡ ਆਏ
ਪਰ ਰਤਾ ਮਲਾਲ ਨਹੀਂ
ਅੰਮ੍ਰਿਤ ਦਾ ਦਾਤਾ ਏ
ਸਰਬੰਸਦਾਨੀ ਦਾ ਦਾਨੀ ਏ
ਨਹੀਂ ਦੁਨੀਆ ਸਾਰੀ ਤੇਰੇ
ਕੋਈ ਉਸ ਦਾ ਸਾਨੀ ਏ
ਸੌਂ ਕੌਣ ਰਿਹਾ ਰੋੜਾਂ ਤੇ
ਕੋਈ ਬੇਪਰਵਾਹ ਜਾਪੇ
ਦੁਨੀਆਂ ਦਾ ਵਾਲੀ ਏ
ਕੋਈ ਸ਼ਹਿਨਸ਼ਾਹ ਜਾਪੇ
ਸਭ ਤੋ ਪਹਿਲਾ ਸਿਰਪਾਉ ( ਸਿਰੋਪਾ ) ਗੁਰੂ ਅੰਗਦ ਸਾਹਿਬ ਜੀ ਨੇ
ਗੁਰੂ ਅਮਰਦਾਸ ਸਾਹਿਬ ਜੀ ਨੂੰ ਦਿੱਤਾ ਸੀ
ਜਦੋ ਗੁਰੂ ਅਮਰਦਾਸ ਸਾਹਿਬ ਜੀ ਜਲ ਦੀ ਬਾਰਾਂ ਸਾਲ ਸੇਵਾ ਕਰਦੇ ਰਹੇ ਸਨ
ਹਰ ਛੇ ਮਹੀਨੇ ਬਾਅਦ ਇਕ ਸਿਰੋਪਾ ਗੁਰੂ ਅਮਰਦਾਸ ਸਾਹਿਬ ਜੀ ਨੂੰ ਦੇਦੇਂ ਸਨ ,
ਪਰ ਹੁਣ ਹਰ ਇਕ ਨੂੰ ਸਿਰੋਪਾ ਦੇਣਾ ਖੇਡ ਬਣਾ ਲਈ ।
ਧੰਨ ਧੰਨ ਬਾਬਾ ਅਜੀਤ ਸਿੰਘ ਜੀ ,
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
ਜੇ ਗਾਂਧੀ ਜਯੰਤੀ ਤੇ ਸ਼ਰਾਬ ਦੇ ਠੇਕੇ ਬੰਦ ਹੋ ਸਕਦੇ ਆ
ਫਿਰ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਕਿਓ ਨਹੀ
ਮਾਂ ਨੂੰ ਕਰੇ ਸਵਾਲ ਪੁੱਤਰ ਇਕ,
ਟਿਂਡ ਤੇ ਰੱਖ ਕੇ ਧੌਣ ਸੁੱਤਾ ਏ ?
ਹੱਥ ਵਿੱਚ ਤੇਗ ਲਹੂ ਨਾਲ ਲਿੱਬੜੀ,
ਕੰਡਿਆਂ ਉੱਤੇ ਕੌਣ ਸੁੱਤਾ ਏ ।
ਜਵਾਬ:-
ਨਾਨਕ ਪੁਰੀ ਅਨੰਦਾਂ ਵਾਲੇ
ਇਹ ਜੰਗਲ ਦੇ ਵਿਚਕਾਰ ਸੁੱਤੇ ਨੇ,
ਚਮਕੌਰ ਗੜੀ ਦੀ ਜੰਗ ਚੋਂ ਨਿਕਲੀ
ਲੈ ਲਹੂ ਭਿੱਜੀ ਤਲਵਾਰ ਸੁੱਤੇ ਨੇ।
ਸਵਾਲ:-
ਬੇਫਿਕਰੀ ਕਿਉਂ ਐਨੀ ਮੁੱਖ ਤੇ,
ਕਿਉਂ ਏਨਾਂ ਪ੍ਰਤਾਪ ਦਿਸੇ ?
ਝੱਲਿਆ ਜੋ ਹੈ ਵਿੱਚ ਮੈਦਾਨ ਦੇ ,
ਕਿਉਂ ਨਾ ਉਹ ਸੰਤਾਪ ਦਿਸੇ ?
ਜਵਾਬ:-
ਜੰਗ ਵਿੱਚ ਆਪਣੇ ਲਾਲ ਤੋਰ ਕੇ ,
ਖੁਦਾ ਦੇ ਉੱਤੋਂ ਵਾਰ ਸੁੱਤੇ ਨੇ ।
ਕਲਗੀਆਂ ਵਾਲੇ ਚੋਜੀ ਪ੍ਰੀਤਮ,
ਲਾਹ ਕੇ ਸਿਰ ਤੋਂ ਭਾਰ ਸੁੱਤੇ ਨੇ ।
ਪੁੱਤ :-
ਸਮਝ ਗਿਆ ਹਾਂ ਮਾਤਾ ਜੀ ਮੈਂ ,
ਗੁਰੂ ਗੋਬਿੰਦ ਸਿੰਘ ਪਿਆਰੇ ਨੇ ।
ਸਾਡੇ ਸਿਰ ਤੋਂ ਸਾਡੇ ਲਈ ਹੀ
ਇਹਨਾਂ ਪੁੱਤਰ ਵਾਰੇ ਨੇ ।
ਮਾਂ:-
ਹਾਂ ਪੁੱਤਰ ਜੀ ਓਹੀ ਮਾਲਕ ,
ਧਾਰ ਫਕੀਰ ਦਾ ਵੇਸ ਸੁੱਤੇ ਨੇ
ਮਜ਼ਲੂਮਾਂ ਦਾ ਰਾਖਾ ਸਤਿਗੁਰ ,
ਬਾਦਸ਼ਾਹ ਜੋ ਦਰਵੇਸ਼ ਸੁੱਤੇ ਨੇ ।
ਦੱਸੀਂ ਮਾਤਾ ਗੁਜਰੀ ਜੀ ,ਕਿਵੇਂ ਹੱਥੀਂ ਲਾਲ ਤੂੰ ਤੋਰੇ ਸੀ ?
ਕੀ ਸੱਟਾਂ ਦੇ ਰੰਗ ਨੀਲੇ ਸੀ ਜਾਂ ਮੁੱਖ ਉਨਾਂ ਦੇ ਗੋਰੇ ਸੀ ? ੧
ਮਾਂ ਕਿਹੜੀ ਮੱਤ ਤੂੰ ਦਿੱਤੀ ਸੀ ,ਜੋ ਉਹ ਰਤਾ ਭਰ ਵੀ ਡੋਲੇ ਨਾ
ਉਹ ਬਿਨਾ ਵਾਹਿਗੁਰੂ ਕਹਿਣੇ ਤੋਂ ,ਹੋਰ ਲਫ਼ਜ਼ ਕੋਈ ਵੀ ਬੋਲੇ ਨਾ
ਉਹ ਕਿੰਨੇ ਉੱਚੇ ਬੁਰਜ ਕਿਲੇ ਦੇ ,ਜਾਂ ਕਿੰਨੇ ਠੰਡੇ ਭੋਰੇ ਸੀ ?
ਦੱਸੀਂ ਮਾਂ ਤੂੰ ਕੀ ਦੱਸਿਆ ਸੀ ,ਜਦੋਂ ਲਾਲ ਕਚਹਿਰੀ ਤੋਰੇ ਸੀ ?੨
ਕਿਹੜੇ ਕਿਹੜੇ ਰਾਹਾਂ ਤੋਂ ,ਕਿਵੇਂ ਤੁਰਦੇ ਸੀ ਉਹ ਨਿੱਕੇ ਬਾਲ
ਉਂਗਲੀ ਫੜ ਜਦੋਂ ਰਾਤ ਹਨੇਰੀ ,ਤੁਰਦੀ ਸੀ ਤੂੰ ਲੈ ਕੇ ਨਾਲ
ਬਰਾਬਰ ਹੋ ਕੇ ਰਲਦੇ ਸੀ ,ਜਾਂ ਪਿੱਛੇ ਸੀ ਜਾਂ ਮੋਹਰੇ ਸੀ ?
ਦੱਸੀਂ ਮਾਂ ਤੂੰ ਕਿਵੇਂ ਚੁੰਮੇ ਮੱਥੇ ,ਲਾਲਾਂ ਦੇ ਜਦ ਤੋਰੇ ਸੀ੩
ਲਹੂ ਲੁਹਾਣ ਤੇ ਭੁੱਖੇ ਪੋਤੇ , ਦੇਖ ਕਿਵੇਂ ,ਤੇਰਾ ਦਿਲ ਧਰਿਆ ਸੀ
ਕਿਹੜੀ ਮਾਂ ਤੂੰ ਬੰਦਗੀ ਕੀਤੀ ,ਕਿਵੇਂ ਸਬਰ ਤੂੰ ,ਕਰਿਆ ਸੀ
ਆਈ ਖ਼ਬਰ ਜਾਂ ਮੌਤ ਦੋਹਾਂ ਦੀ ,ਕਿਵੇਂ ਦੋਵੇਂ ਹੱਥ ਜੋੜੇ ਸੀ
ਤੁਰਗੀ ਮਾਂ ਤੂੰ ਨਾਲ ਉਨਾਂ ਦੇ ,ਜਾਂ ਸੱਚ-ਖੰਡ ਪੋਤੇ ਤੋਰੇ ਸੀ੪
ਰੋ ਰੋ ਕੇ ਮੈਂ ਕੰਧ ਸਰਹੰਦ ਦੀ ,ਧੋ ਦਿਆਂ ਨਾਲ ਮੈਂ ਹੰਝੂਆਂ ਦੇ
ਨਹੀਂ ਭੁੱਲਦੀ ਕੁਰਬਾਨੀ ਸਾਨੂੰ ,ਜੋ ਸ਼ੁਰੂ ਨਾਲ ਹੋਈ ਸੀ ਜੰਝੂਆਂ ਦੇ
ਦੁਨੀਆਂ ਸੁਣ ਕੇ ਧਾਹਾਂ ਮਾਰੇ ,ਪਰ ਤੂੰ ਭਰੇ ਨਾ ਕਦੀ ਹਟਕੋਰੇ ਸੀ
ਕੀ ਕੀ ਮੱਤਾਂ ਦੇ ਕੇ ਮਾਂ ਤੂੰ ਲਾਲ ਕਚਹਿਰੀ ਤੋਰੇ ਸੀ ?੫
ਕਿਵੇਂ ਕਿਵੇਂ ਤੂੰ ਲਾਡ ਲਡਾਏ ,ਮਾਂ ਪੋਤੇ ,ਜਦੋਂ ਆਖਰ ਵਾਰੀ ਤੋਰੇ ਸੀ !
ਦੱਸੀਂ ਮਾਤਾ ਗੁਜਰੀ ਜੀ ਕਿਵੇਂ ਲਾਲ ਤੂੰ ਹੱਥੀਂ ਤੋਰੇ ਸੀ –
ਦਸੰਬਰ २२/२०੨੧
Surjit Singh Virk
Surrey Canada –
ਗੰਗੂ ਤਾਂ ਅੱਜ ਵੀ ਨੇ
ਬੱਸ ਭੇਸ ਹੀ ਵਟਾਏ ਨੇ
ਲੂਣ ਹਰਾਮੀ ਅੱਜ ਵੀ ਨੇ
ਭਾਵੇ ਹੋਰ ਕੁੱਖੋਂ ਆਏ ਨੇ
#ੴ
ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ
ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ
ਨਾਨਕ ਹੋਸੀ ਭੀ ਸਚੁ 🙏🏻🙏🏻
ਬਿਨਾਂ ਗਰਮ ਕੱਪੜਿਆਂ ਤੋਂ ਬਾਹਰ ਨਿਕਲਕੇ ਮਹਿਸੂਸ ਕਰੋ,
ਠੰਡੇ ਬੁਰਜ ਵਿੱਚ ਠੰਡ ਕਿੰਨੀ ਹੋਣੀ 😥🙏
ਚਾਰ ਸਾਹਿਬਜ਼ਾਦਿਆਂ ਨੂੰ ਕੋਟਿ ਕੋਟਿ ਪ੍ਰਣਾਮ,
ਮਾਤਾ ਗੁਜਰੀ ਜੀ ਨੂੰ ਕੋਟਿ ਕੋਟਿ ਪ੍ਰਣਾਮ
😥🙏 ਵਾਹਿਗੁਰੂ ਜੀ 🙏