ਅੰਗ : 652
ਸਲੋਕੁ ਮਃ ੪ ॥ ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ ॥ ਸਤਿਗੁਰ ਕਾ ਭਾਣਾ ਚਿਤਿ ਨ ਆਵੈ ਆਪਣੈ ਸੁਆਇ ਫਿਰਾਹੀ ॥ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦਿ ਸਮਾਹੀ ॥੧॥ ਮਃ ੪ ॥ ਮਨਮੁਖ ਮਾਇਆ ਮੋਹਿ ਵਿਆਪੇ ਦੂਜੈ ਭਾਇ ਮਨੂਆ ਥਿਰੁ ਨਾਹਿ ॥ ਅਨਦਿਨੁ ਜਲਤ ਰਹਹਿ ਦਿਨੁ ਰਾਤੀ ਹਉਮੈ ਖਪਹਿ ਖਪਾਹਿ ॥ ਅੰਤਰਿ ਲੋਭੁ ਮਹਾ ਗੁਬਾਰਾ ਤਿਨ ਕੈ ਨਿਕਟਿ ਨ ਕੋਈ ਜਾਹਿ ॥ ਓਇ ਆਪਿ ਦੁਖੀ ਸੁਖੁ ਕਬਹੂ ਨ ਪਾਵਹਿ ਜਨਮਿ ਮਰਹਿ ਮਰਿ ਜਾਹਿ ॥ ਨਾਨਕ ਬਖਸਿ ਲਏ ਪ੍ਰਭੁ ਸਾਚਾ ਜਿ ਗੁਰ ਚਰਨੀ ਚਿਤੁ ਲਾਹਿ ॥੨॥ ਪਉੜੀ ॥ ਸੰਤ ਭਗਤ ਪਰਵਾਣੁ ਜੋ ਪ੍ਰਭਿ ਭਾਇਆ ॥ ਸੇਈ ਬਿਚਖਣ ਜੰਤ ਜਿਨੀ ਹਰਿ ਧਿਆਇਆ ॥ ਅੰਮ੍ਰਿਤੁ ਨਾਮੁ ਨਿਧਾਨੁ ਭੋਜਨੁ ਖਾਇਆ ॥ ਸੰਤ ਜਨਾ ਕੀ ਧੂਰਿ ਮਸਤਕਿ ਲਾਇਆ ॥ ਨਾਨਕ ਭਏ ਪੁਨੀਤ ਹਰਿ ਤੀਰਥਿ ਨਾਇਆ ॥੨੬॥
ਅਰਥ: (ਮਨਮੁਖ ਦੇ) ਹਿਰਦੇ ਵਿਚ ਅਗਿਆਨ ਹੈ, (ਉਸ ਦੀ) ਅਕਲ ਹੋਛੀ ਹੁੰਦੀ ਹੈ ਤੇ ਸਤਿਗੁਰੂ ਉਤੇ ਉਸ ਨੂੰ ਸਿਦਕ ਨਹੀਂ ਹੁੰਦਾ; ਮਨ ਵਿਚ ਧੋਖਾ (ਹੋਣ ਕਰਕੇ ਸੰਸਾਰ ਵਿਚ ਭੀ) ਉਹ ਸਾਰਾ ਧੋਖਾ ਹੀ ਧੋਖਾ ਵਰਤਦਾ ਸਮਝਦਾ ਹੈ। (ਮਨਮੁਖ ਬੰਦੇ ਆਪ) ਦੁਖੀ ਹੁੰਦੇ ਹਨ (ਤੇ ਹੋਰਨਾਂ ਨੂੰ) ਦੁਖੀ ਕਰਦੇ ਹਨ; ਸਤਿਗੁਰੂ ਦਾ ਹੁਕਮ ਉਹਨਾਂ ਦੇ ਚਿੱਤ ਵਿਚ ਨਹੀਂ ਆਉਂਦਾ (ਭਾਵ, ਭਾਣਾ ਨਹੀਂ ਮੰਨਦੇ) ਤੇ ਆਪਣੀ ਗ਼ਰਜ਼ ਦੇ ਪਿਛੇ ਭਟਕਦੇ ਫਿਰਦੇ ਹਨ; ਨਾਨਕ ਜੀ! ਜੇ ਹਰੀ ਆਪਣੀ ਮੇਹਰ ਕਰੇ,ਤਾਂ ਹੀ ਉਹ ਗੁਰੂ ਦੇ ਸ਼ਬਦ ਵਿਚ ਲੀਨ ਹੁੰਦੇ ਹਨ ॥੧॥ ਮਾਇਆ ਦੇ ਮੋਹ ਵਿਚ ਗ੍ਰਸੇ ਹੋਏ ਮਨਮੁਖਾਂ ਦਾ ਮਨ ਮਾਇਆ ਦੇ ਪਿਆਰ ਵਿਚ ਇਕ ਥਾਂ ਨਹੀਂ ਟਿਕਦਾ। ਹਰ ਵੇਲੇ ਦਿਨ ਰਾਤ (ਮਾਇਆ ਵਿਚ) ਸੜਦੇ ਰਹਿੰਦੇ ਹਨ। ਅਹੰਕਾਰ ਵਿਚ ਆਪ ਦੁਖੀ ਹੁੰਦੇ ਹਨ, ਹੋਰਨਾਂ ਨੂੰ ਦੁਖੀ ਕਰਦੇ ਹਨ। ਉਹਨਾਂ ਦੇ ਅੰਦਰ ਲੋਭ-ਰੂਪ ਵੱਡਾ ਹਨੇਰਾ ਹੁੰਦਾ ਹੈ, ਕੋਈ ਮਨੁੱਖ ਉਹਨਾਂ ਦੇ ਨੇੜੇ ਨਹੀਂ ਢੁਕਦਾ। ਉਹ ਆਪਣੇ ਆਪ ਹੀ ਦੁਖੀ ਰਹਿੰਦੇ ਹਨ, ਕਦੇ ਸੁਖੀ ਨਹੀਂ ਹੁੰਦੇ, ਸਦਾ ਜੰਮਣ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਨਾਨਕ ਜੀ! ਜੇ ਉਹ ਗੁਰੂ ਦੇ ਚਰਨਾਂ ਵਿਚ ਚਿੱਤ ਜੋੜਨ, ਤਾਂ ਸੱਚਾ ਹਰੀ ਉਹਨਾਂ ਨੂੰ ਬਖ਼ਸ਼ ਲਏ ॥੨॥ ਜੋ ਮਨੁੱਖ ਪ੍ਰਭੂ ਨੂੰ ਪਿਆਰੇ ਹਨ, ਉਹ ਸੰਤ ਹਨ, ਭਗਤ ਹਨ ਉਹੀ ਕਬੂਲ ਹਨ। ਉਹੋ ਮਨੁੱਖ ਸਿਆਣੇ ਹਨ ਜੋ ਹਰੀ-ਨਾਮ ਸਿਮਰਦੇ ਹਨ। ਆਤਮਕ ਜੀਵਨ ਦੇਣ ਵਾਲਾ ਨਾਮ ਖ਼ਜ਼ਾਨਾ-ਰੂਪ ਭੋਜਨ ਖਾਂਦੇ ਹਨ, ਤੇ ਸੰਤਾਂ ਦੀ ਚਰਨ-ਧੂੜ ਆਪਣੇ ਮੱਥੇ ਤੇ ਲਾਂਦੇ ਹਨ। ਨਾਨਕ ਜੀ! (ਇਹੋ ਜਿਹੇ ਮਨੁੱਖ) ਹਰੀ (ਦੇ ਭਜਨ-ਰੂਪ) ਤੀਰਥ ਤੇ ਨ੍ਹਾਉਂਦੇ ਹਨ ਤੇ ਪਵਿੱਤ੍ਰ ਹੋ ਜਾਂਦੇ ਹਨ ॥੨੬॥
ਭਾਈ ਮਰਦਾਨਾ ਜੀ 28 ਨਵੰਬਰ ਨੂੰ ਖੁਰਮ ਦਰਿਆ ਦੇ ਕੰਡੇ ਅਫ਼ਗਾਨਿਸਤਾਨ ਵਿੱਚ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ।
ਜਦੋਂ ਵੀ ਕਿਤੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਗੱਲ ਚੱਲਦੀ ਹੋਵੇ ਤਾਂ ਭਾਈ ਮਰਦਾਨੇ ਦਾ ਜਿਕਰ ਨਾ ਹੋਵੇ ਇਹ ਹੋ ਨਹੀਂ ਸਕਦਾ।ਸਭ ਤੋਂ ਵੱਧ ਗੁਰੂ ਬਾਬੇ ਨਾਨਕ ਨਾਲ ਰਹਿਣ ਦਾ ਸੁਭਾਗ ਵੀ ਭਾਈ ਮਰਦਾਨੇ ਨੂੰ ਹੀ ਪ੍ਰਾਪਤ ਹੋਇਆ ਹੈ। ਕਈ ਸਦੀਆਂ ਤੱਕ ਭਾਈ ਮਰਦਾਨਾ ਜੀ ਨੂੰ ਭੁਖੇ,ਤਿਹਾਏ,ਡਰਪੋਕ ਤੇ ਆਮ ਜਿਹਾ ਮਰਾਸੀ ਸਮਝਿਆ ਜਾਂਦਾ ਰਿਹਾ ਹੈ ਪਰ ਜਦੋਂ ਉਨ੍ਹਾਂ ਦਾ ਜੀਵਨ ਦੇਖੀਏ ਤਾਂ ਪਤਾ ਲੱਗਦਾ ਕਿ ਉਹ ਨਿਰਕਪਟ,ਸੂਰਮਾ,ਸਮੇਂ ਨਾਲ ਲੜਨ ਵਾਲਾ,ਦੁੱਖਾਂ ਨੂੰ ਹੱਸ ਕੇ ਝੱਲਣ ਵਾਲਾ,ਰਾਗ ਵਿੱਦਿਆ ਵਿੱਚ ਪ੍ਰਬੀਨ,ਗੁਰੂ ਦਾ ਹੁਕਮ ਮੰਨਣ ਵਾਲਾ,ਨਿਰਭੈ ਤੇ ਗੁਰੂ ਨਾਨਕ ਸਾਹਿਬ ਜੀ ਦਾ ਅਜਿਹਾ ਸਾਥੀ ਸੀ ਜਿਸ ਨੇ ਹਰ ਦੁੱਖ ਤੇ ਆਈ ਔਕੜ ਦਾ ਡੱਟ ਕੇ ਮੁਕਾਬਲਾ ਕੀਤਾ।
ਗੁਰੂ ਨਾਨਕ ਦੇ ਇਸ ਸਾਥੀ ਦਾ ਜਿਕਰ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿੱਚ ਵੀ ਕੀਤਾ :-
“ਇਕ ਬਾਬਾ ਅਕਾਲ ਰੂਪ ,ਦੂਜਾ ਰਬਾਬੀ ਮਰਦਾਨਾ ।”
ਭਾਈ ਮਰਦਾਨਾ ਜੀ ਮਹਾਰਾਜ ਤੋਂ ਦਸ ਸਾਲ ਵੱਡੇ ਸਨ।ਭਾਈ ਕਾਨ੍ਹ ਸਿੰਘ ਜੀ ਦੇ ਮਹਾਨ ਕੋਸ਼ ਅਨੁਸਾਰ ਭਾਈ ਮਰਦਾਨਾ ਜੀ ਦਾ ਜਨਮ ਤਲਵੰਡੀ ਵਿਖੇ ਸੰਨ 1459ਈ: ਨੂੰ ਹੋਇਆ।ਭਾਈ ਮਰਦਾਨਾ ਬਚਪਨ ਦਾ ਪਾਵਨ ਨਾਂ ‘ਦਾਨਾ’ ਸੀ ।’ਮਰਦਾਨਾ’ ਉਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਵਲੋਂ ਮਿਲਿਆ ਖ਼ਿਤਾਬ ਸੀ।ਭਾਈ ਦਾਨਾ ਜੀ ਦੇ ਪਿਤਾ ਦਾ ਨਾਂ ਭਾਈ ਬਦਰੇ ਤੇ ਮਾਤਾ ਦਾ ਨਾਂ ਮਾਈ ਲੱਖੋ ਸੀ।
ਭਾਈ ਮਰਦਾਨਾ ਜੀ ਨੂੰ ਰਾਗ ਵਿੱਦਿਆ ਪੁਰਖਿਆਂ ਵਿਚੋਂ ਹੀ ਮਿਲੀ ਸੀ।ਸੁਰੀਲਾ ਗਲਾ ਰਬ ਦੀ ਦੇਣ ਸੀ ਤੇ ਰਾਗ-ਗਾਇਕੀ ਦੀ ਸੂਝ ਪਿਤਾ-ਪੁਰਖੀ ਤੋਂ ਪ੍ਰਾਪਤ ਹੋਈ।ਬਹੁਤ ਘੱਟ ਲੋਕ ਜਾਣਦੇ ਹਨ ਕਿ ਸੰਸਾਰ ਪ੍ਰਸਿੱਧ ਗਾਇਕ ਤਾਨਸੇਨ ਦੇ ਗੁਰੂ ਹਰਿਦਾਸ ਜੀ ਮਰਦਾਨਾ ਜੀ ਦੇ ਸ਼ਾਗਿਰਦ ਸਨ।ਦਰਅਸਲ ਉਦੋਂ ਆਮ ਹੀ ਮੰਨਿਆ ਜਾਂਦਾ ਸੀ ਕਿ ਮਿਰਾਸੀ ਜਨਮ ਤੋਂ ਹੀ ਗਾਇਕ ਹੁੰਦਾ ਹੈ ਪਰੰਤੂ ਸੰਗੀਤਕਾਰ ਬਣਨ ਲਈ ਸ਼ਾਸਤਰੀ ਸੰਗੀਤ ਜਾਂ ਉਚੇਰਾ ਹੁਨਰ ਪ੍ਰਾਪਤ ਕਰਨ ਲਈ ਵਿਦਿਆ ਆਪਣੇ ਬਜ਼ੁਰਗਾਂ ਜਾਂ ਉਸਤਾਦ ਘਰਾਣਿਆਂ ਤੋਂ ਲੈਣੀ ਹੀ ਪੈਂਦੀ ਸੀ। ਭਾਈ ਮਰਦਾਨਾ ਜੀ ਦੀ ਪਤਨੀ ਦਾ ਕੀ ਨਾਮ ਸੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਇਸ ਬਾਰੇ ਜਰੂਰ ਜਿਕਰ ਆਉਂਦਾ ਹੈ ਕਿ ਉਹ ਵਿਆਹੇ ਹੋਏ ਸਨ ਤੇ ਉਨ੍ਹਾਂ ਦੇ ਤਿੰਨ ਬੱਚੇ ਸਨ।ਦੋ ਪੁੱਤਰ ਸ਼ਹਿਜ਼ਾਦਾ ਅਤੇ ਰਜਾਦਾ ਅਤੇ ਇਕ ਪੁੱਤਰੀ ਸੀ। ਰਬਾਬੀ ਹੋਣ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਤੇ ਮਰਦਾਨੇ ਨੇ ਆਪਣੇ ਗਾਇਨ ਨਾਲ ਬੜਾ ਰੰਗ ਲਾਇਆ। ਇਸ ਵਿਆਹ ਦੇ ਮੌਕੇ ਤੇ ਹੀ ਗੁਰੂ ਸਾਹਿਬ ਨੇ ਉਸਨੂੰ ਇਕ ਨਵੀਂ ਰਬਾਬ ਲੈ ਕੇ ਦਿਤੀ ਸੀ।ਰਬਾਬ ਅਰਬੀ ਸ਼ਬਦ ਹੈ।ਇਹ ਅਰਬ ਤੇ ਈਰਾਨ ਦੇ ਸੂਫੀ ਫਕੀਰਾਂ ਦੀ ਸਾਂਝੀ ਉਪਜ ਦਾ ਫਲ ਹੈ।ਭਾਈ ਕਾਨ੍ਹ ਸਿੰਘ ਅਨੁਸਾਰ ਰਬਾਬ ਦਾ ਅਸਲ ਨਾਮ ਰਾਵਣ ਵੀਣਾ ਹੈ। ਰਬਾਬ ਮਿਰਾਸੀਆਂ ਦਾ ਪੁਰਾਣਾ ਸੰਗੀਤਕ ਸਾਜ਼ ਹੈ।
ਖੋਜਕਾਰਾਂ ਨੇ ਰਬਾਬ ਬਾਰੇ ਲਿਖਿਆ ਹੈ ਕਿ ਰਬਾਬ ਤੰਤੀ ਸਾਜ਼ ਹੈ।ਇਸਦੇ ਦੋ ਪ੍ਰਕਾਰ ਹੁੰਦੇ ਹਨ।ਨਿਬੱਧ ਅਤੇ ਅਨਿਬੱਧ। ਨਿਬੱਧ ਰਬਾਬ ਵਿੱਚ ਸੁਰਾਂ ਚਿੰਨ੍ਹਾਂ ਦੇ ਪਰਦੇ ਤੰਦਾਂ ਨਾਲ ਬੱਝੇ ਹੁੰਦੇ ਹਨ।ਅਨਿਬੱਧ ਰਬਾਬ ਵਿੱਚ ਸੁਰਾਂ ਦੇ ਪਰਦੇ ਬੱਝੇ ਨਹੀ ਹੁੰਦੇ।ਰਬਾਬ ਨੂੰ ਵਜਾਉਣ ਲਈ ਆਮ ਤੌਰ ਤੇ ਲਕੜੀ ਜਾਂ ਹਾਥੀ ਦੰਦ ਦਾ ਤਿਕੋਣਾ ਟੁਕੜਾ ਵਰਤਿਆ ਜਾਂਦਾ ਹੈ।ਇਸ ਨੂੰ ਜਵਾਂ,ਜ਼ਰਬ ਤੇ ਮਿਜ਼ਰਾਬ ਵੀ ਕਹਿੰਦੇ ਹਨ।
ਇਸ ਨੂੰ ਵਜਾਉਣ ਲਈ ਸੱਜੇ ਹੱਥ ਦੇ ਅੰਗੂਠੇ ਤੇ ਪਹਿਲੀ ਤੇ ਦੂਜੀ ਉਂਗਲੀ ਨਾਲ ਫੜਕੇ ਤਾਰਾਂ ਉੱਤੇ ਟੁਣਕਰ ਕੀਤਾ ਜਾਂਦਾ ਹੈ ਤੇ ਖੱਬੇ ਹੱਥ ਦੀਆਂ ਉਂਗਲੀਆਂ ਨਾਲ ਤਾਰ ਨੂੰ ਡਾਂਡ ਉੱਤੇ ਦਬਾਕੇ ਸੁਰਾਂ ਨੂੰ ਪੈਦਾ ਕੀਤਾ ਜਾਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਰਬਾਬ ਦੀ ਉਦਾਹਰਨ ਛੇ ਵਾਰ ਹੋਈ ਮਿਲਦੀ ਹੈ।
ਭਾਈ ਮਨੀ ਸਿੰਘ ਜੀ ਨੇ ਭਾਈ ਮਰਦਾਨਾ ਜੀ ਦਾ ਗੁਰੂ ਪਾਤਸ਼ਾਹ ਨਾਲ ਪਹਿਲਾ ਮੇਲ ਲਗਭਗ ਸੰਨ 1480 ਵਿੱਚ ਹੋਇਆ ਦੱਸਿਆ ਹੈ।ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਦੀ ਉਮਰ ਗਿਆਰਾਂ ਸਾਲ ਦੀ ਸੀ ਤੇ ਭਾਈ ਮਰਦਾਨਾ ਜੀ ਇੱਕੀ ਸਾਲ ਦੇ ਸਨ।ਗੁਰੂ ਪਾਤਸ਼ਾਹ ਤੇ ਭਾਈ ਮਰਦਾਨੇ ਦਾ ਮੇਲ ਤਲਵੰਡੀ ਵਿੱਚ ਹੀ ਹੋਇਆ।ਭਾਈ ਮਰਦਾਨਾ ਵੀ ਰਾਇ ਭੌਂਇ ਦੀ ਤਲਵੰਡੀ ਦਾ ਜੰਮਪਲ ਸੀ।
ਤਲਵੰਡੀ ਦੀ ਹੀ ਸਾਖੀ ਹੈ ਕਿ ਇਕ ਵਾਰ ਗੁਰੂ ਨਾਨਕ ਜੀ ਇਕ ਰੁੱਖ ਹੇਠਾਂ ਆਰਾਮ ਕਰਦੇ ਪਏ ਸਨ ਕਿ ਉਧਰੋਂ ਕਿਸੇ ਪਾਸਿਉਂ ਰਬਾਬ ਵਜਾਉਣ ਦੀ ਆਵਾਜ਼ ਉਨ੍ਹਾਂ ਦੇ ਕੰਨ ਵਿੱਚ ਪਈ।ਉਹ, ਉੱਠ ਕੇ ਰਬਾਬ ਵਜਾਉਣ ਵਾਲੇ ਕੋਲ ਗਏ ਤੇ ਪੁੱਛਿਆ, “ਭਾਈ, ਤੇਰਾ ਨਾਉਂ ਕਿਆ ਹੈ ? ਤਾਂ ਉਸ ਨੇ ਕਿਹਾ, “ਜੀ ਮੇਰਾ ਨਾਉਂ ‘ਦਾਨਾ, ਮਰਾਸੀ ਲੋਕੀ ਕਹਿੰਦੇ ਹਨ। ਗੁਰੂ ਨਾਨਕ ਜੀ ਨੇ ਇਹ ਸੁਣ ਕੇ ਕਿਹਾ: “ਤੂੰ ਰਬਾਬ ਭਲਾ ਵਜਾਉਂਦਾ ਹੈਂ ਤੇ ਤੈਨੂੰ ਰਾਗਾਂ ਦੀ ਵੀ ਸੋਝੀ ਹੈ, ਪਰ ਜੇ ਤੂੰ ਸਾਡੀ ਸੰਗਤ ਕਰੇ ਤੇ ਇਹ ਰਾਗ ਸ਼ਬਦ ਪਾ ਕੇ ਗਾਵੇ ਤਾਂ ਤੇਰਾ ਦੀਨ ਦੁਨੀ ਵਿਚ ਉਧਾਰ ਹੋਵੇਗਾ। ਦਾਨਾ ਜੀ ਨੇ ਕਿਹਾ ਅਸੀਂ ਤਾਂ ਧਨੀ ਲੋਕਾਂ ਨੂੰ ਰਾਗ ਸੁਣਾ ਕੇ ਚਾਰ ਪੈਸੇ ਲਿਆਉਂਦੇ ਹਾਂ। ਜੇ ਤੇਰੇ ਨਾਲ ਲੱਗਾਂਗੇ, ਤਾਂ ਪਰਿਵਾਰ ਵਾਲੇ ਸਭ ਭੁੱਖ ਨਾਲ ਮਰ ਜਾਣਗੇ ਤੇ ਭੁੱਖਿਆਂ ਤੋਂ ਨਿਮਾਜ਼ ਰੋਜ਼ਾ ਵੀ ਨਹੀਂ ਹੋਣਾ। ਇਹ ਸੁਣ ਸਾਹਿਬ ਬਚਨ ਕੀਤਾ, ‘ਦਾਨਿਆ, ਤੂੰ ਦਿਵਾਨਾ ਹੋਇਆ ਹੈਂ, ਸਭ ਦੀ ਪਾਲਣਾ ਈਸ਼ਵਰ ਕਰਦਾ ਹੈ। ਨਮਾਜ਼ ਤੇ ਰੋਜ਼ਾ ਖ਼ੁਦਾ ਦੇ ਘਰੋਂ ਬਖ਼ਸ਼ਿਸ਼ ਹੈ । ਜਦੋਂ ਲੇਖਾ ਹੋਇਆ ਤਾਂ ਹਾਮੀ ਕਿਸੇ ਨਹੀਂ ਭਰਨੀ। ਫਿਰ ਗੁਰੂ ਨਾਨਕ ਜੀ ਨੇ ਸਮਝਾਉਂਦੇ ਹੋਏ ਕਿਹਾ : ਦਾਨਿਆਂ, ਜੇ ਹੁਣ ਤੂੰ ਮਰਦਾਨਾ (ਸੂਰਮਾ) ਹੋਵੇਂ, ਸ਼ਬਦ ਪਾ ਕੇ ਰਾਗ ਨੂੰ ਗਾਵੇਂ ਤਾਂ ਤੇਰਾ ਦੋਹਾਂ ਲੋਕਾਂ ਦਾ ਕਾਰਜ ਹੋਵੇਗਾ। ਦਾਨਾ, ਮਰਦਾਨਾ ਬਣ ਕੇ ਧਰਤੀ ਦੇ ਲੋਕਾਂ ਨੂੰ ਸੋਧਣ ਲਈ ਗੁਰੂ ਨਾਨਕ ਜੀ ਨਾਲ ਤਿਆਰ ਹੋਇਆ । ਕੀਰਤਨ ਨੇ ਜਨਮ ਲਿਆ। ਬਾਬੇ ਦੇ ਸ਼ਬਦ ਤੇ ਮਰਦਾਨੇ ਦੀ ਰਬਾਬ ਨੇ ਅਜਿਹੀ ਕਰਾਮਾਤ ਕੀਤੀ ਜਿਸ ਦਾ ਸਾਨੀ ਸੰਸਾਰ ਵਿੱਚ ਕੋਈ ਨਹੀਂ। ਭਾਈ ਮਰਦਾਨਾ ਜੀ ਨੇ ਪੁੱਛਿਆ ਵੀ, ‘ਬਾਬਾ, ਇਹ ਜੋ ਕੀਰਤਨ ਅਸੀਂ ਗਾਉਂਦੇ ਹਾਂ , ਕੀ ਇਹੀ ਸ਼ਬਦ ਹੈ? ਇਸ ਸ਼ਬਦ ਨਾਲ ਹੀ ਮੁਕਤੀ ਹੋਵੇਗੀ?ਗੁਰੂ ਨਾਨਕ ਜੀ ਨੇ ਕਿਹਾ ” ਇਹੀ ਸ਼ਬਦ ਕੀਰਤ ਹੈ।ਜੇ ਕੋਈ ਸੁਰਤਿ ਨਾਲ ਸਮਝੇ ਤਾਂ ਉਹ ਮੁਕਤ ਹੋ ਸਕਦਾ ਹੈ।ਸਾਖੀਆਂ ਵਿੱਚ ਕਈ ਰੌਚਿਕ ਦ੍ਰਿਸ਼ ਹਨ।
ਭਾਈ ਮਰਦਾਨਾ ਉਹ ਪਹਿਲਾ ਸ੍ਰੋਤਾ ਹੈ ਜਿਸਨੇ ਬਾਬਾ ਨਾਨਕ ਦੇ ਮੁਖੋਂ ਉਚਾਰਿਤ ਬਾਣੀ ਸੁਣੀ।ਜਦੋਂ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਸਨ। ” ਮਰਦਾਨਿਆ-ਰਬਾਬ ਵਜਾਇ ਬਾਣੀ ਆਈ ਏ” ਇਹ ਸਿਰਜਣਾ ਦੇ ਪਲ ਹੁੰਦੇ ਸਨ।
ਪ੍ਰਥਮ ਸ੍ਰੋਤਾ,ਪ੍ਰਥਮ ਵਾਦਕ ਤੇ ਪ੍ਰਥਮ ਗਵਈਆ ਹੋਣ ਦਾ ਮਾਣ ਕੇਵਲ ਮਰਦਾਨਾ ਜੀ ਨੂੰ ਪ੍ਰਾਪਤ ਹੋਇਆ।ਗੁਰਮਤਿ ਸੰਗੀਤ ਦੀਆਂ ਬਰੀਕੀਆਂ,ਸੂਖਮ ਤਰੰਗਾਂ ਦਾ ਸੁਮੇਲ ਸੰਗੀਤ ਤੇ ਬਾਣੀ ਦੀ ਇਕਸੁਰਤਾ ਦੀ ਸਿਖਲਾਈ ਪ੍ਰਾਪਤ ਕਰਨ ਦਾ ਪਹਿਲਾ ਅਵਸਰ ਭਾਈ ਮਰਦਾਨਾ ਜੀ ਨੂੰ ਮਿਲਿਆ।ਗੁਰੂ ਸਾਹਿਬ ਕਰਤਾਰੀ ਸਮਰੱਥਾ ਤੇ ਕਾਢਾਂ ਦੇ ਸੁਆਮੀ ਸਨ ਤੇ ਭਾਈ ਮਰਦਾਨਾ ਜੀ ਸਿੱਖਣਹਾਰ ਸੀ।
ਲੋਕ-ਸ਼ੈਲੀਆਂ ਦੀ ਵਿਸ਼ੇਸ਼ ਧੁਨ ਤੇ ਗਾਇਨ ਦਾ ਤਰੀਕਾ ਤੇ ਰਾਗ ਨਾਲ ਮਿਲ ਕੇ ਗਾਉਣ ਦਾ ਚੱਜ ਭਾਈ ਮਰਦਾਨਾ ਜੀ ਨੇ ਗੁਰੂ ਜੀ ਤੋਂ ਸਿੱਖਿਆ। ਪਹਿਰੇ,ਥਿਤੀ ਤੇ ਬਾਰਾਂਮਾਹ ਤਿੰਨੇ ਰੂਪ ਕਾਲ-ਚੇਤਨਾ ਨਾਲ ਓਤਪ੍ਰੋਤ ਹਨ।ਤਿੰਨਾਂ ਦੀ ਗਾਇਨ ਸ਼ੈਲੀ ਆਪਣੀ ਹੀ ਹੈ।ਇਸੇ ਤਰ੍ਹਾਂ ਛੰਤ,ਸੋਹਿਲਾ,ਅਲਾਹੁਣੀਆਂ,ਕੁਚਜੀ,ਸੁਚਜੀ ਨੂੰ ਵਿਸ਼ੇਸ਼ ਰਾਗ-ਬੰਦਿਸ਼ ਨਾਲ ਮਿਲਾਕੇ ਵਿਧੀ ਵੀ ਕੇਵਲ ਗੁਰੂ ਨਾਨਕ ਸਾਹਿਬ ਜੀ ਹੀ ਸਿਖਾ ਸਕਦੇ ਸਨ।
ਦਰਅਸਲ ਭਾਈ ਮਰਦਾਨਾ ਜੀ ਰਾਗਾਂ ਦਾ ਪਾਰੰਗਤ ਕਲਾਕਾਰ ਸੀ। ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨੇ ਦੀ ਕਲਾਕਾਰੀ ਤੇ ਬੜਾ ਰੀਝਦੇ।ਜਦੋਂ ਭਾਈ ਜੀ ਰਾਗ ਤੇ ਬਾਣੀ ਦਾ ਸੁਮੇਲ ਕਰਕੇ ਸੰਗੀਤਕ ਟੁੰਬ ਦੇਂਦਾ ਤਾਂ ਹਿਰਦੇ ਪ੍ਰਫੁੱਲਤ ਹੋ ਵਿਸਮਾਦੀ ਰੰਗ ਵਿੱਚ ਰੰਗੇ ਜਾਂਦੇ ਸਨ।ਹਰ ਪਾਸੇ ਮਸਤੀ ਛਾ ਜਾਇਆ ਕਰਦੀ।ਰਾਗ, ਰਾਗਾਂ ਦੀਆਂ ਕਿਸਮਾਂ,ਰਹਾਉ,ਘਰ,ਲੋਕ ਗਾਇਨ ਸ਼ੈਲੀਆਂ ਨੂੰ ਰਾਗ ਵਿਸ਼ੇਸ਼ ਦੇ ਅਧੀਨ ਰੱਖਕੇ ਕਿਵੇਂ ਗਾਇਆ ਜਾਣਾ ਚਾਹੀਦਾ ਹੈ? ਗੁਰੂ ਬਾਬੇ ਨਾਨਕ ਨੇ ਭਾਈ ਮਰਦਾਨਾ ਜੀ ਨੂੰ ਸੁਸਿਖਿਅਤ ਕਲਾਕਾਰ ਦੇ ਰੂਪ ਵਿੱਚ ਉਭਾਰਿਆ।
ਭਾਈ ਮਰਦਾਨਾ ਅਤੇ ਗੁਰੂ ਨਾਨਕ ਸਾਹਿਬ ਜੀ ਦੀਆਂ ਗੋਸ਼ਟਾਂ ‘ਸਾਖੀਆਂ’ ਵਿੱਚ ਆਉਂਦੀਆ ਹਨ।ਇਹ ਗੋਸ਼ਟਾਂ ਪ੍ਰਮਾਰਥ ਦਾ ਖਜ਼ਾਨਾ ਹਨ। ਗੁਰੂ ਦਾ ਹੁਕਮ ਮੰਨਣ ਲਈ ਭਾਈ ਜੀ ਹਮੇਸ਼ਾ ਤਿਆਰ ਰਹਿੰਦੇ ਸਨ।ਜੋ ਗੁਰੂ ਨਾਨਕ ਜੀ ਕਹਿੰਦੇ ਮਰਦਾਨਾ ਓਹੀ ਕਰਦਾ।
ਜਦੋਂ ਗੁਰੂ ਸਾਹਿਬ ਜਬਲਪੁਰ ਵੱਲ ਨੂੰ ਤੁਰੇ ਤਾਂ ਪੱਚੀ ਤੀਹ ਮੀਲ ਦੇ ਫਾਸਲੇ ਤੇ ਇਕ ਅਜਿਹਾ ਭਿਆਨਕ ਜੰਗਲ ਆਇਆ ਜਿਸ ਵਿੱਚ ਕਈ ਆਦਮ ਖੋਰ (ਜੰਗਲੀ) ਮਨੁੱਖ ਰਹਿੰਦੇ ਸਨ, ਥੋੜ੍ਹੀ ਦੂਰ ਅੱਗੇ ਇੱਕ ਝੀਲ ਸੀ।ਜਿਸ ਦੇ ਕਿਨਾਰੇ ਗੁਰੂ ਸਾਹਿਬ ਜੀ ਆਸਣ ਲਾ ਕੇ ਟਿੱਕ ਗਏ। ਭਾਈ ਮਰਦਾਨਾ ਜੀ ਨੇ ਭੁੱਖ ਦੀ ਨਵਿਰਤੀ ਦੀ ਲਈ ਆਗਿਆ ਲਈ ਤੇ ਲਾਗੇ ਚਾਗੇ ਕਿਸੇ ਫਲ ਦੀ ਭਾਲ ਵਿੱਚ ਤੁਰ ਪਿਆ।ਅੱਗੋਂ ਕਈ ਕੇਲਿਆਂ ਦੇ ਬੂਟੇ ਵੀ ਉਸਨੂੰ ਦਿਖਾਈ ਦਿੱਤੇ।ਜਿਨ੍ਹਾਂ ਦੇ ਪੱਕੇ ਹੋਏ ਵੱਡੇ ਵੱਡੇ ਗੁੱਛੇ ਲਟਕ ਰਹੇ ਸਨ।ਭਾਈ ਮਰਦਾਨਾ ਜੀ ਨੇ ਅਜੇ ਇੱਕ ਗੁੱਛੇ ਨੂੰ ਹੱਥ ਪਾਇਆ ਹੀ ਸੀ ਕਿ ਪਿੱਠ ਵੱਲੋਂ ਕਿਸੇ ਨੇ ਹੱਥ ਮਾਰ ਕੇ ਉਸਨੂੰ ਆ ਦਬੋਚਿਆ ਅਤੇ ਤੇਲ ਦੇ ਤਪੇ ਕੜ੍ਹਾਹੇ ਕੋਲ ਲੈ ਗਿਆ। ਭਾਈ ਮਰਦਾਨਾ ਜੀ ਦੀ ਦੇਰੀ ਤੇ ਗੁਰੂ ਸਾਹਿਬ ਕਾਹਲੀ ਨਾਲ ਉੱਠੇ ਤੇ ਕੌਡੇ ਕੋਲ ਪਹੁੰਚ ਗਏ। ਕੌਡੇ ਨੇ ਮਨ ਹੀ ਮਨ ਇੱਕ ਹੋਰ ਸ਼ਿਕਾਰ ਹੱਥ ਲੱਗਣ ਦੀ ਖੁਸ਼ੀ ਮਨਾਈ।ਜਦ ਉਹ ਭਾਈ ਮਰਦਾਨੇ ਨੂੰ ਕੜਾਹੇ ‘ਚ ਸੁੱਟਣ ਲੱਗਿਆ ਤਾਂ ਕਰੜੇ ਪੰਜਿਆਂ ਵਿੱਚ ਜਕੜੇ ਹੋਏ ਭਾਈ ਮਰਦਾਨੇ ਨੇ ਗੁਰੂ ਨਾਨਕ ਜੀ ਦੇ ਨਾਮ ਦੀ ਰਟ ਲਗਾਉਂਦਿਆ ਤਰਲੇ ਭਰੀ ਪੁਕਾਰ ਕੀਤੀ।ਗੁਰੂ ਜੇ ਨੇ ਸ਼ਬਦ ਉਚਾਰਨ ਕੀਤਾ।ਜਿੰਨੀ ਦੇਰ ਤਕ ਸ਼ਬਦ ਦੀ ਆਵਾਜ਼ ਕੌਡੇ ਦੇ ਕੰਨੀ ਪੈਂਦੀ ਰਹੀ ਤਾਂ ਉਹ ਬੁੱਤ ਬਣ ਕੇ ਸੁਣਦਾ ਰਿਹਾ।ਸ਼ਬਦ ਪੂਰਾ ਹੋ ਜਾਣ ਦੇ ਤੇ ਮਹਾਰਾਜ ਨੇ ਕਿਹਾ “ਮਰਦਾਨਿਆ! ਨਿਡਰ ਹੋ ਜਾਹ ਤੇ ਸਤਿ ਕਰਤਾਰ ਆਖ ਕੇ ਕੜ੍ਹਾਹੇ ਨੂੰ ਹੱਥ ਪੇ ਦੇਹ।ਹੁਕਮ ਮੰਨ ਕੇ ਜਦੋਂ ਮਰਦਾਨੇ ਹੱਥ ਪਾਇਆ ਤਾਂ ਗਰਮ ਤੇਲ ਪਾਣੀ ਵਾਂਗ ਠੰਡਾ ਹੋ ਗਿਆ।ਕੌਡੇ ਦਾ ਰਾਕਸ਼ਾ ਵਾਲਾ ਵਰਤਾਉ ਦੂਰ ਕਰਕੇ ਗੁਰੂ ਜੀ ਨੇ ਸਾਊ ਮਨੁੱਖ ਬਣਨ ਦੀ ਸਿਖਿਆ ਦਿੱਤੀ। ਹਰ ਜਗ੍ਹਾ ਤੇ ਇਹੀ ਜਿਕਰ ਆਉਂਦਾ ਹੈ ਕਿ ਰਬਾਬ ਤੇ ਸ਼ਬਦਾਂ ਦੀ ਅਵਾਜ਼ ਸੁਣ ਕੇ ਲੋਕੀਂ ਬਾਬੇ ਵੱਲ ਖਿੱਚੇ ਆਉਂਦੇ ਸਨ।ਮੱਕਾ,ਮਦੀਨਾ,ਬਗ਼ਦਾਦ ਹੋਰ ਇਸਲਾਮੀ ਦੇਸ਼ਾਂ ਵਿੱਚ ਰਬਾਬ ਨਾਲ ਕੀਰਤਨ ਕਰਕੇ,ਨਾ ਸਿਰਫ ਸਭ ਨੂੰ ਹੈਰਾਨ ਕੀਤਾ ਸਗੋਂ ਜੁਰਅੱਤ ਦੀ ਹੱਦ ਦੱਸੀ।ਇਸਲਾਮੀ ਮੁਲਕਾਂ ਵਿੱਚ ਮਰਦਾਨਾ ਜੀ ਨੇ ‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ‘ ਗਾਏ।ਹੀਰੇ,ਰਤਨ ਜਵਾਹਰਾਂ ਵੱਲ ਕਦੇ ਮੂੰਹ ਨਾ ਕੀਤਾ।ਗੁਰੂ ਬਾਬਾ ਤੇ ਭਾਈ ਮਰਦਾਨਾ ਜੀ ਨੇ ਅਤੀ ਦੁਸ਼ਟਿ ਮਨੁੱਖਾਂ ਕੋਲ ਜਾ ਕੇ ਉਨ੍ਹਾਂ ਨੂੰ ਸੱਚ ਦਾ ਰਾਹ ਦਿਖਾਇਆ।ਗੁਰੂ ਬਾਬਾ ਜੀ ਮਨੁੱਖਤਾ ਨੂੰ ਸਮਝਾਉਣ ਲਈ ਧੁਰ ਕੀ ਬਾਣੀ ਦਾ ਉਚਾਰਨ ਕਰਦੇ, ਭਾਈ ਮਰਦਾਨੇ ਨੂੰ ਕਿਹਾ ਕਰਦੇ “ਮਰਦਾਨਿਆ! ਰਬਾਬ ਵਜਾਏ ਬਾਣੀ ਆਈ ਐ।”
ਗੁਰੂ ਜੀ ਨੇ ਭਾਈ ਮਰਦਾਨਾ ਜੀ ਦਾ ਅੰਤਲਾ ਸਮਾਂ ਨੇੜੇ ਆ ਜਾਣ ਕੇ ਮਰਦਾਨਾ ਜੀ ਦੀ ਪਰਖ ਲੈਣ ਦੇ ਇਰਾਦੇ ਨਾਲ ਕਿਹਾ “ਮਰਦਾਨਿਆ!ਜੇ ਚਾਹੇਂ ਤਾਂ ਤੇਰੀ ਦੇਹੀ ਨੂੰ ਬ੍ਰਾਹਮਣ ਵਾਂਗੰ ਦਰਿਆ ਵਿੱਚ ਸੁੱਟ ਦਈਏ।ਮਰਦਾਨਿਆ ਜੇ ਤੇਰੀ ਇੱਛਾ ਹੋਵੇ ਤਾਂ ਖੱਤਰੀ ਵਾਂਗ ਸਾੜ ਦਈਏ,ਜਾਂ ਵੈਸ਼ ਵਾਂਗੂੰ ‘ਹਵਾ’ ‘ਚ ਸੁਟਵਾ ਦਈਏ,ਜੇ ਤੇਰਾ ਚਿਤ ਹੋਵੇ ਤਾਂ ਸ਼ੂਦਰ ਵਾਂਗ ਦਬਵਾ ਦੇਈਏ।”
ਮਰਦਾਨਾ ਜੀ ਨੇ ਉੱਤਰ ਦਿੰਦੇ ਕਿਹਾ:”ਵਾਹ ,ਬਾਬਾ ਵਾਹ।ਅਜੇ ਵੀ ਸਰੀਰਾਂ ਦੇ ਚੱਕਰਾਂ ਵਿਚ ।ਤੁਹਾਡੇ ਉਪਦੇਸ਼ ਕਰ ਤਾਂ ਦੇਹੀ ਦਾ ਖਿਆਲ ਹੀ ਮੁਕ ਗਿਆ ਹੈ।ਮੈਂ ਤਾ ਆਪਣੀ ਆਤਮਾ ਨੂੰ ਕੇਵਲ ਸਰੀਰ ਦਾ ਸਾਥੀ ਸਮਝਦਾ ਹਾਂ।” ਫਿਰ ਗੁਰੂ ਬਾਬੇ ਕਿਹਾ “ਮਰਦਾਨਿਆ!ਮੇਰਾ ਚਿੱਤ ਕਰਦਾ ਹੈ ਕਿ ਤੇਰੀ ਸਮਾਧ ਬਣਾ ਕੇ ਤੈਨੂੰ ਜਗਤ ਵਿੱਚ ਪ੍ਰਸਿੱਧ ਕਰ ਦਈਏ।”
ਮਰਦਾਨਾ ਜੀ ਨੇ ਗੰਭੀਰ ਹੋ ਕਿਹਾ “ਬਾਬਾ ਬੜੀ ਮੁਸ਼ਕਿਲ ਨਾਲ ਤਾਂ ਸਰੀਰ ਰੂਪੀ ਸਮਾਧ ਵਿੱਚੋਂ ਨਿਕਲਣ ਲੱਗੇ ਹਾਂ ਇਸ ਨੂੰ ਫਿਰ ਪੱਥਰ ਦੀ ਸਮਾਧ ਵਿੱਚ ਕਿਉਂ ਪਾਉਂਦੇ ਹੋ।”
ਗੁਰੂ ਬਾਬੇ ਨੇ ਅਗਾਂਹ ਵਧ ਕੇ ਮਰਦਾਨੇ ਨੂੰ ਛਾਤੀ ਨਾਲ ਲਗਾਇਆ ਤੇ ਕਿਹਾ “ਤੂੰ ਬ੍ਰਹਮ ਨੂੰ ਪਛਾਣ ਲਿਆ ਹੈ,ਮਰਦਾਨਿਆ ।”
ਗੁਰੂ ਜੀ ਦਾ ਨੀਵੀਂ ਜਾਤ ਦੇ ਇਕ ਡੂਮ ਨੂੰ ਆਪਣਾ ਸਾਥੀ ਬਣਾਉਣਾ ਉੱਚੀਆਂ ਜਾਤਾਂ ਦੇ ਅਭਿਮਾਨੀਆਂ ਉੱਤੇ ਇਕ ਤਗੜੀ ਚੋਟ ਸੀ।ਗੁਰੂ ਬਾਬੇ ਨੇ ਨੀਵਿਆਂ ਨੂੰ ਰੱਜ ਕੇ ਪਿਆਰ ਕੀਤਾ ਤੇ ਉੱਚਾ ਚੁਕ ਕੇ ‘ਮਰਦਾਨਾ’ ਬਣਾਇਆ। ਸਿੱਖੀ ਰਬਾਬ ਤੋਂ ਸ਼ੁਰੂ ਹੋ ਕੇ ਨਗਾਰੇ ਤੇ ਜਾ ਕੇ ਸੰਪੂਰਨ ਹੋਈ।
धनासरी महला ५ ॥ तुम दाते ठाकुर प्रतिपालक नाइक खसम हमारे ॥ निमख निमख तुम ही प्रतिपालहु हम बारिक तुमरे धारे ॥१॥ जिहवा एक कवन गुन कहीऐ ॥ बेसुमार बेअंत सुआमी तेरो अंतु न किन ही लहीऐ ॥१॥ रहाउ ॥ कोटि पराध हमारे खंडहु अनिक बिधी समझावहु ॥ हम अगिआन अलप मति थोरी तुम आपन बिरदु रखावहु ॥२॥ तुमरी सरणि तुमारी आसा तुम ही सजन सुहेले ॥ राखहु राखनहार दइआला नानक घर के गोले ॥३॥१२॥
हे प्रभु! तू सब दातें (बख्शीश) देने वाला है, तू मालिक हैं, तू सब को पालने वाला है, तू हमारा आगू हैं (जीवन-मार्गदर्शन करने वाला है) तू हमारा खसम है । हे प्रभु! तू ही एक एक पल हमारी पालना करता है, हम (तेरे) बच्चे तेरे सहारे (जीवित) हैं।१। हे अनगिनत गुणों के मालिक! हे बेअंत मालिक प्रभु! किसी भी तरफ से तेरे गुणों का अंत नहीं खोजा जा सका। (मनुष्य की) एक जिव्हा से तेरा कौन कौन सा गुण बयान किया जाये।१।रहाउ। हे प्रभु! तू हमारे करोड़ों अपराध नाश करता है, तू हमें अनेक प्रकार से (जीवन जुगत) समझाता है। हम जीव आत्मिक जीवन की सूझ से परे हैं, हमारी अक्ल थोड़ी है बेकार है। (फिर भी) तूं अपना मूढ़-कदीमा वाला स्वभाव कायम रखता है ॥२॥ हे नानक! (कह–) हे प्रभू! हम तेरे ही आसरे-सहारे से हैं, हमें तेरी ही (सहायता की) आस है, तू ही हमारा सज्जन है, तू ही हमें सुख देने वाला है। हे दयावान! हे सबकी रक्षा करने के समर्थ! हमारी रक्षा कर, हम तेरे घर के गुलाम हैं।3।12।
ਅੰਗ : 673
ਧਨਾਸਰੀ ਮਹਲਾ ੫ ॥ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥ ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥
ਅਰਥ: ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਮਾਲਕ ਹੈਂ, ਤੂੰ ਸਭਨਾਂ ਨੂੰ ਪਾਲਣ ਵਾਲਾ ਹੈਂ, ਤੂੰ ਸਾਡਾ ਆਗੂ ਹੈਂ (ਜੀਵਨ-ਅਗਵਾਈ ਦੇਣ ਵਾਲਾ ਹੈਂ), ਤੂੰ ਸਾਡਾ ਖਸਮ ਹੈਂ। ਹੇ ਪ੍ਰਭੂ! ਤੂੰ ਹੀ ਇਕ ਇਕ ਛਿਨ ਸਾਡੀ ਪਾਲਣਾ ਕਰਦਾ ਹੈਂ, ਅਸੀਂ (ਤੇਰੇ) ਬੱਚੇ ਤੇਰੇ ਆਸਰੇ (ਜੀਊਂਦੇ) ਹਾਂ।੧। ਹੇ ਅਣਗਿਣਤ ਗੁਣਾਂ ਦੇ ਮਾਲਕ! ਹੇ ਬੇਅੰਤ ਮਾਲਕ-ਪ੍ਰਭੂ! ਕਿਸੇ ਭੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ। (ਮਨੁੱਖ ਦੀ) ਇਕ ਜੀਭ ਨਾਲ ਤੇਰਾ ਕੇਹੜਾ ਕੇਹੜਾ ਗੁਣ ਦੱਸਿਆ ਜਾਏ?।੧।ਰਹਾਉ। ਹੇ ਪ੍ਰਭੂ! ਤੂੰ ਸਾਡੇ ਕ੍ਰੋੜਾਂ ਅਪਰਾਧ ਨਾਸ ਕਰਦਾ ਹੈਂ, ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ (ਜੀਵਨ-ਜੁਗਤਿ) ਸਮਝਾਂਦਾ ਹੈਂ। ਅਸੀਂ ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਡੀ ਅਕਲ ਥੋੜੀ ਹੈ ਹੋਛੀ ਹੈ। (ਫਿਰ ਭੀ) ਤੂੰ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈਂ ॥੨॥ ਹੇ ਨਾਨਕ! ਆਖ-) ਹੇ ਪ੍ਰਭੂ! ਅਸੀ ਤੇਰੇ ਹੀ ਆਸਰੇ-ਪਰਨੇ ਹਾਂ, ਸਾਨੂੰ ਤੇਰੀ ਹੀ (ਸਹਾਇਤਾ ਦੀ) ਆਸ ਹੈ, ਤੂੰ ਹੀ ਸਾਡਾ ਸੱਜਣ ਹੈਂ, ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈਂ। ਹੇ ਦਇਆਵਾਨ! ਹੇ ਸਭ ਦੀ ਰੱਖਿਆ ਕਰਨ-ਜੋਗੇ! ਸਾਡੀ ਰੱਖਿਆ ਕਰ, ਅਸੀ ਤੇਰੇ ਘਰ ਦੇ ਗ਼ੁਲਾਮ ਹਾਂ।੩।੧੨।
धनासरी महला ५ ॥ तुम दाते ठाकुर प्रतिपालक नाइक खसम हमारे ॥ निमख निमख तुम ही प्रतिपालहु हम बारिक तुमरे धारे ॥१॥ जिहवा एक कवन गुन कहीऐ ॥ बेसुमार बेअंत सुआमी तेरो अंतु न किन ही लहीऐ ॥१॥ रहाउ ॥ कोटि पराध हमारे खंडहु अनिक बिधी समझावहु ॥ हम अगिआन अलप मति थोरी तुम आपन बिरदु रखावहु ॥२॥ तुमरी सरणि तुमारी आसा तुम ही सजन सुहेले ॥ राखहु राखनहार दइआला नानक घर के गोले ॥३॥१२॥
हे प्रभु! तू सब दातें (बख्शीश) देने वाला है, तू मालिक हैं, तू सब को पालने वाला है, तू हमारा आगू हैं (जीवन-मार्गदर्शन करने वाला है) तू हमारा खसम है । हे प्रभु! तू ही एक एक पल हमारी पालना करता है, हम (तेरे) बच्चे तेरे सहारे (जीवित) हैं।१। हे अनगिनत गुणों के मालिक! हे बेअंत मालिक प्रभु! किसी भी तरफ से तेरे गुणों का अंत नहीं खोजा जा सका। (मनुष्य की) एक जिव्हा से तेरा कौन कौन सा गुण बयान किया जाये।१।रहाउ। हे प्रभु! तू हमारे करोड़ों अपराध नाश करता है, तू हमें अनेक प्रकार से (जीवन जुगत) समझाता है। हम जीव आत्मिक जीवन की सूझ से परे हैं, हमारी अक्ल थोड़ी है बेकार है। (फिर भी) तूं अपना मूढ़-कदीमा वाला स्वभाव कायम रखता है ॥२॥ हे नानक! (कह–) हे प्रभू! हम तेरे ही आसरे-सहारे से हैं, हमें तेरी ही (सहायता की) आस है, तू ही हमारा सज्जन है, तू ही हमें सुख देने वाला है। हे दयावान! हे सबकी रक्षा करने के समर्थ! हमारी रक्षा कर, हम तेरे घर के गुलाम हैं।3।12।
ਅੰਗ : 673
ਧਨਾਸਰੀ ਮਹਲਾ ੫ ॥ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥ ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥
ਅਰਥ: ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਮਾਲਕ ਹੈਂ, ਤੂੰ ਸਭਨਾਂ ਨੂੰ ਪਾਲਣ ਵਾਲਾ ਹੈਂ, ਤੂੰ ਸਾਡਾ ਆਗੂ ਹੈਂ (ਜੀਵਨ-ਅਗਵਾਈ ਦੇਣ ਵਾਲਾ ਹੈਂ), ਤੂੰ ਸਾਡਾ ਖਸਮ ਹੈਂ। ਹੇ ਪ੍ਰਭੂ! ਤੂੰ ਹੀ ਇਕ ਇਕ ਛਿਨ ਸਾਡੀ ਪਾਲਣਾ ਕਰਦਾ ਹੈਂ, ਅਸੀਂ (ਤੇਰੇ) ਬੱਚੇ ਤੇਰੇ ਆਸਰੇ (ਜੀਊਂਦੇ) ਹਾਂ।੧। ਹੇ ਅਣਗਿਣਤ ਗੁਣਾਂ ਦੇ ਮਾਲਕ! ਹੇ ਬੇਅੰਤ ਮਾਲਕ-ਪ੍ਰਭੂ! ਕਿਸੇ ਭੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ। (ਮਨੁੱਖ ਦੀ) ਇਕ ਜੀਭ ਨਾਲ ਤੇਰਾ ਕੇਹੜਾ ਕੇਹੜਾ ਗੁਣ ਦੱਸਿਆ ਜਾਏ?।੧।ਰਹਾਉ। ਹੇ ਪ੍ਰਭੂ! ਤੂੰ ਸਾਡੇ ਕ੍ਰੋੜਾਂ ਅਪਰਾਧ ਨਾਸ ਕਰਦਾ ਹੈਂ, ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ (ਜੀਵਨ-ਜੁਗਤਿ) ਸਮਝਾਂਦਾ ਹੈਂ। ਅਸੀਂ ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਡੀ ਅਕਲ ਥੋੜੀ ਹੈ ਹੋਛੀ ਹੈ। (ਫਿਰ ਭੀ) ਤੂੰ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈਂ ॥੨॥ ਹੇ ਨਾਨਕ! ਆਖ-) ਹੇ ਪ੍ਰਭੂ! ਅਸੀ ਤੇਰੇ ਹੀ ਆਸਰੇ-ਪਰਨੇ ਹਾਂ, ਸਾਨੂੰ ਤੇਰੀ ਹੀ (ਸਹਾਇਤਾ ਦੀ) ਆਸ ਹੈ, ਤੂੰ ਹੀ ਸਾਡਾ ਸੱਜਣ ਹੈਂ, ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈਂ। ਹੇ ਦਇਆਵਾਨ! ਹੇ ਸਭ ਦੀ ਰੱਖਿਆ ਕਰਨ-ਜੋਗੇ! ਸਾਡੀ ਰੱਖਿਆ ਕਰ, ਅਸੀ ਤੇਰੇ ਘਰ ਦੇ ਗ਼ੁਲਾਮ ਹਾਂ।੩।੧੨।
27 ਨਵੰਬਰ ਵਾਲੇ ਦਿਨ ਤੀਸਰੇ ਗੁਰੂ ਅਮਰਦਾਸ ਸਾਹਿਬ ਜੀ ਦਾ ਵਿਆਹ ਮਾਤਾ ਮਨਸਾ ਦੇਵੀ ਜੀ ਨਾਲ ਹੋਇਆ ਸੀ ਆਉ ਸੰਖੇਪ ਝਾਤ ਮਾਰੀਏ ਮਾਤਾ ਮਨਸਾ ਦੇਵੀ ਜੀ ਦੇ ਜੀਵਨ ਕਾਲ ਤੇ ਜੀ ।
ਮਾਤਾ ਮਨਸਾ ਦੇਵੀ ਜੀ । ਗੁਰੂ ਅਮਰਦਾਸ ਜੀ ਦੇ ਮਹਿਲ।
ਪੇਕਿਆਂ ਦਾ ਨਾਂਮ ਬੀਬੀ ਰਾਮ ਕੌਰ ਦਾ ਜਨਮ ੧੪੮੪ ਈ : ਦੇ ਲਗਭਗ ਹੋਇਆ । ਆਪ ਦੇ ਪਿਤਾ ਦੇਵੀ ਚੰਦ ਬਹਿਲ ਖੱਤਰੀ ਪਿੰਡ ਸਨਖਤਰਾ ਸਿਆਲਕੋਟ ਤੋਂ ਵੀਹ ਕੁ ਮੀਲ ਦੱਖਣ ਵੱਲ ਦੇ ਰਹਿਣ ਵਾਲੇ ਸਨ । ਬੀਬੀ ਦੀ ਸ਼ਾਦੀ ( ਗੁਰੂ ) ਅਮਰਦਾਸ ਜੀ ਨਾਲ ੨੭ ਨਵੰਬਰ ੧੫੦੨ ਵਿਚ ਹੋਈ । ਉਹ ਉਸ ਸਮੇਂ ੨੫ ਕੁ ਸਾਲ ਦੇ ਸਨ । ਦੇਵੀ ਚੰਦ ਵੀ ਇਕ ਚੰਗਾ ਖਾਂਦਾ ਪੀਂਦਾ ਬਿਉਪਾਰੀ ਸੀ । ਹੋ ਸਕਦਾ ਹੈ ਕਿ ਸ੍ਰੀ ਅਮਰਦਾਸ ਦੇ ਪਿਤਾ ਜੀ ਤੇਜ ਭਾਨ ਵੀ ਇਕ ਚੰਗੇ ਵਿਉਪਾਰੀ ਤੇ ਧਾਰਮਿਕ ਰੁਚੀਆਂ ਵਾਲੇ ਕਿਤੇ ਵਿਉਪਾਰ ਦੇ ਸੰਬੰਧ ਵਿਚ ਇਕ ਦੂਜੇ ਥਾਂ ਦੇਵੀ ਚੰਦ ਨੂੰ ਮਿਲੇ ਹੋਣ ਤਾਂ ਗੱਲਾਂ ਬਾਤਾਂ ਕਰਦੇ ਇਕ ਦੂਜੇ ਦੇ ਰਿਸ਼ਤੇਦਾਰ ਬਣ ਗਏ ਹੋਣ । ਬਾਸਰਕੇ ਸਨਖਤਰੇ ਦਾ ਆਪੋ ਵਿਚ ਬੜਾ ਫਾਸਲਾ ਹੈ । ਪੇਕਾ ਘਰ ਰੱਜਿਆ ਪੁੱਜਿਆ ਹੋਣ ਕਰਕੇ ਰਾਮ ਕੌਰ ਦਲੇਰ , ਬੜੀ ਸਿਆਣੀ , ਸੁਚੱਜੀ ਸੁਲਝੀ ਹੋਏ ਧਾਰਮਿਕ ਰੁਚੀਆਂ ਰੱਖਦੇ ਸਨ ।
ਵਿਆਹ ਤੋਂ ਬਾਅਦ ਸੌਹਰੇ ਘਰ ਆਏ ਇਨ੍ਹਾਂ ਦਾ ਨਾਂ ਬਦਲ ਕੇ ਮਨਸਾ ਦੇਵੀ ਰੱਖ ਲਿਆ । ਪੁਰਾਣੇ ਜ਼ਮਾਨੇ ਵਿਚ ਰਿਵਾਜ਼ ਸੀ ਕਿ ਸਹੁਰੇ ਘਰ ਆ ਕੇ ਨਾਮ ਬਦਲ ਦਿੱਤਾ ਜਾਂਦਾ ਸੀ । ( ਗੁਰੂ ) ਅਮਰਦਾਸ ਆਪਣੇ ਭਰਾਵਾਂ ਤੋਂ ਵੱਡੇ ਸਨ ਪਰ ਵਿਆਹੇ ਸਾਰਿਆਂ ਤੋਂ ਪਿਛੋਂ ਗਏ।ਆਪ ਬੁੱਧੀਮਾਨ ਹੋਣ ਕਰਕੇ ਸਾਰੇ ਘਰ ਦੇ ਕਾਰ ਮੁਖਤਿਆਰ ਵੀ ਸਨ । ਦੋ ਭਰਾ ਖੇਤੀਬਾੜੀ ਦਾ ਕੰਮ ਕਰਦੇ ਸਨ । ਇਕ ਆਪਣੇ ਪਿਤਾ ਤੇਜ ਭਾਨ ਨਾਲ ਦੁਕਾਨ ਦਾ ਕੰਮ ਕਰਦਾ ਸੀ । ਸ੍ਰੀ ਅਮਰਦਾਸ ਦੁਕਾਨ ਲਈ ਸੌਦਾ ਸੂਤ ਘੋੜੇ ਤੇ ਲਿਆ ਦੁਕਾਨ ` ਚ ਪੌਦੇ ਤੇ ਫਿਰ ਆਪ ਘੋੜੇ ਤੇ ਦੂਰ ਸੌਦਾ ਵੇਚਣ ਜਾਂਦੇ ॥ ਛੋਟੀਆਂ ਭਰਜਾਈਆਂ ਸ੍ਰੀ ਅਮਰਦਾਸ ਜੀ ਦਾ ਆਦਰਮਾਨ ਕਰਦੀਆਂ ਇਸ ਲਈ ਮਾਤਾ ਮਨਸਾ ਦੇਵੀ ਦਾ ਵੀ ਦਿਰਾਣੀਆਂ ਜੇਠਾਣੀ ਸਮਝ ਬੜਾ ਸਤਿਕਾਰ ਕਰਦੀਆਂ । ਮਨਸਾ ਦੇਵੀ ਬੜੇ ਧੀਰੇ , ਸਬਰ ਸੰਤੋਖ ਵਾਲੇ ਸਨ ਮਿੱਠੇ ਬੋਲਾਂ ਨਾਲ ਸਾਰਿਆਂ ਦਾ ਪਿਆਰ ਜਿੱਤ ਲਿਆ ਸੁਯੰਕਤ ਪਰਿਵਾਰ ਵਿਚ ਭੈਣਾਂ ਵਾਂਗ ਪਿਆਰ ਨਾਲ ਰਹਿੰਦੀਆਂ । ਹਰ ਕੰਮ ਵੱਡੀ ਭੈਣ ਦੀ ਸਲਾਹ ਨਾਲ ਕਰਦੀਆਂ । ਸਾਰਾ ਪ੍ਰਵਾਰ ਬੜਾ ਧਾਰਮਿਕ ਰੁਚੀਆਂ ਵਾਲਾ ਸੀ । ਸਾਰਾ ਪ੍ਰਵਾਰ ਵੈਸ਼ਨਵ ਮਤ ਦੇ ਉਪਾਸ਼ਿਕ ਸਨ । ਸਾਰਾ ਪ੍ਰਵਾਰ ਦਸਾਂ ਨੌਹਾਂ ਦੀ ਕਿਰਤ ਕਰਦਾ , ਨੇਕ ਕਮਾਈ ਕਰ ਪ੍ਰਭੂ ਭਗਤੀ ਵੱਲ ਵੀਂ ਸਮਾਂ ਦੇਂਦੇ । ਧਾਰਮਿਕ ਰੁਚੀਆਂ ਪੇਕੇ ਘਰ ਤੋਂ ਲੈ ਕੇ ਆਏ ਮਨਸਾ ਦੇਵੀ ਵੀ ਇਸ ਪ੍ਰਵਾਰ ਵਿਚ ਰਚ ਮਿਚ ਗਏ ਸਨ । ਸੋ ਸਾਰਾ ਕੰਮ ਕਾਰ ਕਰਦਿਆਂ ਹੱਸਦਿਆਂ ਖੇਡਦਿਆਂ ਸਾਰਾ ਦਿਨ ਨਿਕਲ ਜਾਂਦਾ । ਜਦੋਂ ( ਗੁਰੂ ) ਅਮਰਦਾਸ ਜੀ ਵਿਉਪਾਰ ਦੇ ਸੰਬੰਧ ਵਿਚ ਘਰੋਂ ਗਏ ਹੁੰਦੇ ਤਾਂ ਪਿਛੋਂ ਮਾਤਾ ਮਨਸਾ ਦੇਵੀ ਸਾਰੇ ਦੁਕਾਨਦਾਰੀ ਦੇ ਕੰਮ ਵਿਚ ਹੱਥ ਵਟਾਉਂਦੇ । ( ਗੁਰੂ ) ਅਮਰਦਾਸ ਜੀ ਨੇ ਰੇਸ਼ਮ ਦੇ ਕਪੜੇ ਦਾ ਧੰਦਾ ਵੀ ਰੱਖਿਆ ਹੋਇਆ ਸੀ । ਇਸ ਲਈ ਦੂਰੋਂ ਦੂਰੋਂ ਲੋਕ ਬਾਸਰਕੇ ਆਉਂਦੇ ਸਨ । ਆਏ ਗਏ ਗਾਹਕ ਤੇ ਸਾਧੂ ਸੰਤਾਂ ਦੀ ਸੇਵਾ ਸੰਭਾਲ ਮਾਤਾ ਮਨਸਾ ਦੇਵੀ ਦੇ ਜ਼ਿੰਮੇ ਸੀ । ਜਦੋਂ ਗੰਗਾ ਦੇ ਇਸ਼ਨਾਨ ਲਈ ( ਗੁਰੂ ) ਅਮਰਦਾਸ ਜੀ ਜਾਣਾ ਹੁੰਦਾ ਤਾਂ ਸਾਧੂਆਂ ਸੰਤਾਂ ਦੇ ਝੁੰਡ ਇਕੱਠੇ ਹੋ ਜਾਂਦੇ । ਕਈ ਕਈ ਦਿਨ ਏਥੇ ਰਹਿੰਦੇ ਗਿਆਨ ਗੋਸ਼ਟੀਆਂ ਹੁੰਦੀਆਂ । ਇਨ੍ਹਾਂ ਦੇ ਲੰਗਰ ਆਦਿ ਰਿਹਾਇਸ਼ ਦਾ ਪ੍ਰਬੰਧ ਵੀ ਮਾਤਾ ਮਨਸਾ ਦੇਵੀ ਹੀ ਕਰਦੇ । ਆਂਢਣ ਗੁਆਂਢਣ ਆਉਣ ਤਾਂ ਉਨ੍ਹਾਂ ਨੂੰ ਵੀ ਪ੍ਰਭੂ ਭਗਤੀ ਦੀਆਂ ਗੱਲਾਂ ਸੁਣਾਉਂਦੇ ਤੇ ਨਿਦਿਆਂ ਚੁਗਲੀ ਕਰਨੋਂ ਵਰਜਦੇ ਸਤਿਸੰਗ ਲਾਈ ਰੱਖਦੇ । ਮਾੜੀ ਤੀਵੀਂ ਆ ਜਾਵੇ ਤਾਂ ਉਹ ਵੀ ਇਸ ਸੰਗਤ ਵਿਚ ਆਉਣ ਕਰਕੇ ਚੰਗੀ ਬਣ ਜਾਂਦੀ । ਸੋ ਜਿਹੜੀਆਂ ਬੀਬੀਆਂ ਆਉਂਦੀਆਂ ਉਨ੍ਹਾਂ ਨਾਲ ਸਮਾਜ ਸੁਧਾਰਨ ਦੀਆਂ ਗੱਲਾਂ ਕਰਦੇ । ਇਨਾਂ ਨੇ ਬੀਬੀਆਂ ਨੂੰ ਪ੍ਰੇਰ ਕੇ ਇਕ ਇਸਤ੍ਰੀ ਸਮਾਜ ਸੁਧਾਰ ਸੰਗ ਬਣਾ ਲਿਆ । ਹਰ ਦੁਖੀ ਇਸਤੀ ਦਾ ਦੁਖ ਸੁਣ ਕੇ ਜਿਵੇਂ ਕਿ ਜੇ ਕਿਸੇ ਦੇ ਸਹੁਰੇ ਤੰਗ ਕਰਦੇ ਹਨ ਆਦਿ ਤਾਂ ਉਨ੍ਹਾਂ ਦਾ ਸੌਹਰੇਂ ਘਰ ਸਮਝਾਉਣ ਜਾਣਾ | ਇਸ ਤਰ੍ਹਾਂ ਦੁਖੀਆਂ ਦੇ ਦੁਖ ਨਵਿਰਤ ਕਰਨ ਦਾ ਵੱਧ ਤੋਂ ਵੱਧ ਜਤਨ ਕਰਦੇ ।
ਮਾਤਾ ਮਨਸਾ ਦੇਵੀ ਦੇ ਵਿਆਹ ਨੂੰ ਪੰਦਰਾਂ ਸਾਲ ਹੋ ਗਏ ਕੋਈ ਔਲਾਦ ਨਹੀਂ ਹੋਈ । ( ਅੱਜ ਕਲ ਦੋ ਸਾਲ ਬੱਚਾ ਨਾ ਹੋਵੇ ਤਾਂ ਫਿਕਰਮੰਦ ਹੋ ਜਾਂਦੇ ਹਨ । ਪਰ ਮਾਤਾ ਜੀ ਸੰਤਾਨ ਨਾ ਹੋਣ ਕਰਕੇ ਕਿੰਨੇ ਪ੍ਰੇਸ਼ਾਨ ਤੇ ਚਿੰਤਾਤਨ ਤੇ ਫਿਕਰਮੰਦ ਹੋਣਗੇ । ਫਿਰ ਕਿੰਨ੍ਹਾਂ ਵੱਡਾ ਜਿਗਰਾ , ਸਬਰ ਸਿਦਕ ਹੋਵੇਗਾ , ਕਿਡੀ ਰਜ਼ਾ ਦੇ ਮੂਰਤ ਸਨ । ਹਰ ਵਕਤ ਪਭੂ ਤੇ ਡੋਰੀਆਂ ਸੁੱਟ ਛੱਡਦੇ ਕਿ ਜੇ ਭਾਗਾਂ ਵਿਚ ਹੋਈ ਤਾਂ ਸੰਤਾਨ ਹੋ ਹੀ ਜਾਵੇਗੀ । ਪ੍ਰਮਾਤਮਾ ਤੇ ਡੋਰੀਆਂ ਸੁੱਟ ਦਿਲ ਨੂੰ ਧਰਵਾਸ ਦੇ ਕਦੇ ਪਤੀ ਦੇਵ ਨਾਲ ਨਹੀਂ ਉਭਾਸਰੇ । ਸਗੋਂ ਆਪਣਿਆਂ ਦੇਉ ਦੇ ਬੱਚਿਆਂ ਨਾਲ ਧੀਆਂ ਪੁੱਤਰਾਂ ਜਿਨਾਂ ਪਿਆਰ ਕਰ ਸਮਾਂ ਕੱਢੀ ਜਾਂਦੇ । ਸੰਯੁਕਤ ਪ੍ਰਵਾਰ ਹੋਣ ਕਰਕੇ ਇਕੱਲਾਪਨ ਮਹਿਸੂਸ ਨਾ ਹੁੰਦਾ । ਘਰ ਬੱਚਿਆਂ ਦੀ ਚਹਿਲ ਪਹਿਲ ਵਿਚ ਹੀ ਲੱਗਾ ਰਹਿੰਦਾ । ਬੱਚਿਆਂ ਨੂੰ ਨਿਹਲਾਉਂਦੇ ਬਸਤਰ ਪਾਉਂਦੇ ਸੇਵਾ ਕਰਦੇ । ਇਨਾ ਬੱਚਿਆਂ ਦੀ ਸੇਵਾ ਨੇ ਵਰ ਲਾਇਆ ਤਵਾਰੀਖ ਗੁਰੂ ਖਾਲਸਾ ਅਨੁਸਾਰ ਸਭ ਤੋਂ ਪਹਿਲਾਂ ਬੀਬੀ ਦਾਨੀ ਜੀ ੧੫੩੩ ਈ . ਜਨਮੇ ।੧੫੩੮ ਈ . ਬਾਦ ਮੋਹਨ ਜੀ ੧੫੪੧ ਨੂੰ ਬਾਬਾ ਮੋਹਰੀ ਜੀ ੧੫੪੪ ਨੂੰ ਬੀਬੀ ਭਾਨੀ ਜੀ ਦਾ ਜਨਮ ਹੋਇਆ । ਡਾ . ਦਲੀਪ ਸਿੰਘ ਤੇ ਪ੍ਰੋ . ਸਤਿਬੀਰ ਸਿੰਘ ਅਨੁਸਾਰ ‘ ਬੀਬੀ ਦਾਨੀ ਦਾ ਪਹਿਲਾਂ ਜਨਮ ਹੋਇਆ ਹੈ । ਮਾਤਾ ਜੀ ਨੇ ਬੱਚਿਆਂ ਨੂੰ ਚੰਗੀ ਤੇ ਸੁਚੱਜੀ ਸਿੱਖਿਆ ਜਿਵੇਂ ਸੇਵਾ ਸਿਮਰਨ ਵਿਚ ਰਹਿ ਪਰਉਪਕਾਰੀ , ਅਗਿਆਕਾਰੀ , ਸਦਾਚਾਰੀ ਜਿਹੇ ਗੁਣ ਹਿਣ ਕਰਨ ਲਈ ਦਿੱਤੀ । ਇਨ੍ਹਾਂ ਸਿੱਖਿਆਵਾਂ ਦਾ ਚੰਗਾ ਪ੍ਰਭਾਵ ਬੀਬੀ ਭਾਨੀ ਦੇ ਸੁਭਾਅ ਤੋਂ ਪ੍ਰਤੱਖ ਹੈ । ਕਿਵੇਂ ਆਪਣੇ ਬਿਰਧ ਪਿਤਾ ਜੀ ਦੀ ਤਨ , ਮਨ ਲਾ ਸੇਵਾ ਕਰ ਹਰ ਸਹੂਲਤ ਪ੍ਰਦਾਨ ਕਰਦੇ । ਬਾਬਾ ਮੋਹਨ ਜੀ ਗੁਰੂ ਜੀ ਦੀ ਬਾਣੀ ਲਿਖਣ ਵੇਲੇ ਪੂਰੀ ਪੂਰੀ ਸਹਾਇਤਾ ਕਰਦਾ । ਇਹ ਇਨਾਂ ਦੇ ਮਿਹਨਤ ਸਦਕਾ ਕਿ ਇਨ੍ਹਾਂ ਬਾਣੀ ਸੰਭਾਲ ਕੇ ਰੱਖ ਛਡੀ ਜਿਹੜੀ ਕਿ ਆਦਿ ਗ੍ਰੰਥ ਰਚਨ ਵੇਲੇ ਕੰਮ ਆਈ । ਸੋ ਬੱਚਿਆਂ ਦੇ ਕਿਰਦਾਰ ਤੇ ਸੁਭਾਵਾਂ ਤੇ ਮਾਤਾ ਮਨਸਾ ਦੇਵੀ ਦੀ ਜੀ ਚੰਗੀ ਮੋਹਰ ਛਾਪ ਦਾ ਪ੍ਰਭਾਵ ਪ੍ਰਤੱਖ ਹੈ । ( ਗੁਰੂ ) ਅਮਰਦਾਸ ਬੜੇ ਦਿਆਲੂ ਤੇ ਲੋਕ ਭਲਾਈ ਦੇ ਵਿਚਾਰਾਂ ਦੇ ਧਾਰਨੀ ਸਨ । ਦੂਰ ਦੂਰ ਘੋੜੀ ਤੇ ਸੌਦਾ ਵੇਚ ਆਉਂਦੇ । ਕਿਉਂਕਿ ਉਦੋਂ ਪਿੰਡ ਬਹੁਤ ਦੂਰ ਸਨ ਪਿੰਡ ‘ ਚ ਦੁਕਾਨਾਂ ਵੀ ਘਟ ਸਨ । ਇਸ ਸਖਤ ਘਾਲ ਕਰਕੇ ਕੁਝ ਰਕਮ ਜੋੜ ਲੋਕ ਭਲਾਈ ਦੇ ਕੰਮ ਕਰਦੇ।ਕਿਸੇ ਗਰੀਬ ਦੀ ਕੰਨਿਆ ਵਿਆਹ ਦੇਂਦੇ । ਕਿਸੇ ਬੀਮਾਰ ਦੀ ਸਹਾਇਤਾ ਕਰ ਦੇਂਦੇ । ਉਨ੍ਹਾਂ ਦਿਨਾਂ ਵਿਚ ਪਾਣੀ ਦੀ ਬਹੁਤ ਥੋੜ ਸੀ । ਇਨਾਂ ਬਾਸਰਕੇ ਪਿੰਡ ਦੇ ਵਿਚਕਾਰ ਇਕ ਖੂਹ ਲਵਾਇਆ । ਇਸ ਤੋਂ ਬਾਅਦ ਇਕ ਤਲਾਬ ਲੋਕਾਂ ਦੇ ਨਹਾਉਣ ਧੋਣ ਲਈ ਮੀਂਹ ਦਾ ਪਾਣੀ ਜਮਾ ਕਰਨ ਲਈ ਪੁਟਵਾਇਆ । ਜਿਸ ਦੇ ਪੁਟਣ ਦੀ ਸਾਰੀ ਸੇਵਾ ਆਪ ਨੇ ਦੋ ਮਜ਼ਦੂਰ ਰੋਜ਼ਾਨਾ ਲਾ ਕੇ ਕੀਤੀ । ਇਸ ਤਲਾਬ ਦੇ ਪੁੱਟਣ ਵਿਚ ਮਾਤਾ ਮਨਸਾ ਦੇਵੀ ਨੇ ਕਾਫੀ ਯੋਗਦਾਨ ਪਾਇਆ । ਪਿੰਡ ਦੀ ਇਸਤ੍ਰੀ ਸੁਧਾਰ ਸੰਗ ਨੂੰ ਨਾਲ ਲੈ ਆਪ ਟੋਕਰੀ ਫੜ ਸਿਰ ਤੇ ਰੱਖ ਮਿੱਟੀ ਬਾਹਰ ਦੂਰ ਲਿਜਾਣ ਦੀ ਸੇਵਾ ਕਰਦੇ ਪਿੰਡ ਦੀਆਂ ਮੁਟਿਆਰਾਂ ਤੇ ਬੁਢੜੀਆਂ ਨੇ ਆਪਣੇ ਕੰਮ ਸਮਝ ਇਹ ਸੇਵਾ ਕੀਤੀ ।
ਜਦੋਂ ( ਗੁਰੂ ) ਅਮਰਦਾਸ ਜੀ ਹਰ ਸਾਲ ਕਈ ਮਹੀਨੇ ਹਰਿਦੁਆਰ ਦੀ ਯਾਤਰਾ ਤੇ ਲਾ ਆਉਂਦੇ । ਪਿੱਛੋਂ ਮਨਸਾ ਦੇਵੀ ਘਰ ਤੇ ਦੁਕਾਨ ਦੀ ਜ਼ਿੰਮੇਵਾਰੀ ਬੜੇ ਸੁਚੱਜੇ ਢੰਗ ਨਾਲ ਨਿਭਾਉਂਦੇ । ਫਿਰ ਆਏ ਨੂੰ ਕੋਈ ਗਿਲਾਹ ਸ਼ਿਕਵਾ ਸ਼ਿਕਾਇਤ ਨਹੀਂ ਕਰਨੀ ਕਿ ਪਿਛੋਂ ਬੱਚਿਆਂ ਸਤਾਇਆ ਆਦਿ । ਪਿਛੋਂ ਆਏ ਗਏ ਦੀ ਸੇਵਾ ਸੰਭਾਲ ਵੀ ਕਰਦੇ । ਗੰਗਾ ਦਾ ਖਹਿੜਾ ਛੱਡ , ਹੁਣ ਬੱਚੇ ਪਿੱਛੇ ਛੱਡ ਆਪ ਖਡੂਰ ਜਾ ਸੇਵਾ ਤੇ ਲੱਗੇ ਤੇ ਮਾਤਾ ਜੀ ਦੀ ਪ੍ਰੀਖਿਆ ਦਾ ਸਮਾਂ ਸੀ । ਇਕ ਪਾਸੇ ਪਤੀ ੭੨ ਸਾਲ ਦੀ ਆਯੂ ਵਿਚ ਗੁਰੂ ਜੀ ਸੇਵਾ ਵਿਚ ਜੁਟ , ੧੨ ਸਾਲ ਇਸ਼ਨਾਨ ਲਈ ਬਿਆਸਾ ਤੋਂ ਖਡੂਰ ੬ ਮੀਲ ਹਟਵਾਂ ਜਲ ਲਿਆਉਣਾ | ਮਾਤਾ ਮਨਸਾ ਦੇਵੀ ਜੀ ਨੇ ਅਕਾਲ ਪੁਰਖ ਦੇ ਰਜ਼ਾ ਵਿਚ ਰਹ ਬੱਚਿਆਂ ਦੀ ਪੂਰੀ ਸੰਭਾਲ ਤੇ ਫਿਰ ਗੁਰਬਾਣੀ ਦਾ ਸਬਕ ਵੀ ਕੰਠ ਕਰਾਉਂਦੇ । ( ਗੁਰੂ ) ਅਮਰਦਾਸ ਜੀ ਦੇ ਪਿੰਡ ਬਾਸਰਕੇ ਨੂੰ ਇੰਝ ਤਿਆਗਣ ਤੇ ਕਿਤੇ ਮੱਥੇ ਵਟ ਨਹੀਂ ਪਾਈ ਨਾਂ ਹੀ ਉਨ੍ਹਾਂ ਦੀ ਲਗਨ ਤੋਂ ਸੇਵਾ ਵਿਚ ਕੋਈ ਘਾਟ ਆਉਣ ਦਿੱਤੀ ਸਗੋਂ ਉਨ੍ਹਾਂ ਦੇ ਨੇਕ ਕੰਮ ਵਿਚ ਪੂਰੀ ਸਹਾਇਤਾ ਕੀਤੀ । ਉਨਾਂ ਦੀ ਗੈਰ ਹਾਜ਼ਰੀ ਵਿਚ ਬੱਚਿਆਂ ਨੂੰ ਨੇਕ ਕਿਰਤ ਕਮਾਈ ਕਰਨ ਲਈ ਆਪਣੇ ਨਾਲ ਲਾ ਕੇ ਪੂਰੀ ਸਿੱਖਿਆ ਦਿੱਤੀ ਤੇ ਉਨ੍ਹਾਂ ਦੇ ੧੨ ਸਾਲ ਜੁਦਾ ਰਹਿਣ ਤੇ ਕੋਈ ਦਿੱਕਤ ਮਹਿਸੂਸ ਨਹੀਂ ਕੀਤੀ ।
ਗੁਰੂ ਅੰਗਦ ਦੇਵ ਜੀ ਨੇ ( ਗੁਰੂ ) ਅਮਰਦਾਸ ਜੀ ਨੂੰ ਗੋਇੰਦੇ ਮਰਵਾਹੇ ਖੱਤਰੀ ਦੇ ਨਾਲ ਉਸ ਦੇ ਵਡੇਰਿਆਂ ਦਾ ਉਜੜਿਆ ਥੇਹ ਨਗਰ ਦੇ ਰੂਪ ਵਿਚ ਆਬਾਦ ਕਰਨ ਲਈ ਭੇਜਿਆ । ਜਿਥੇ ਕਿ ਸੁਲਤਾਨਪੁਰ ਤੋਂ ਸ਼ਾਹੀ ਸੜਕ ਲੰਘਣ ਕਰਕੇ ਧਾੜਵੀ ਲੁਟੇਰੇ ਵੀ ਲੁਟ ਖੋਹ ਕਰ ਲੈਂਦੇ ਤੇ ਭੂਤ , ਪ੍ਰੇਤਾਂ ਦਾ ਵੀ ਵਾਸਾ ਸੀ ਗੁਰੂ ਅੰਗਦ ਦੇਵ ਜੀ ਇਕ ਲੋਹੇ ਦੀ ਛੜੀ ਦੇ ਕੇ ਆਪਣਾ ਬਲ ਦੇ ਕੇ ( ਗੁਰੂ ) ਅਮਰਦਾਸ ਜੀ ਨੂੰ ਸਾਰੇ ਥੇਹ ਦੇ ਦੁਆਲੇ ਸਤਿਨਾਮ ਦਾ ਜਾਪ ਕਰਕੇ ਉਹ ਲੋਹੇ ਦੀ ਛੜੀ ਫੈਰਨ ਲਈ ਕਹਿ ਕੇ ਭੇਜਿਆ । ਏਵੇਂ ਹੀ ਕੀਤਾ ਗਿਆ ਸਭ ਅੱਛਾ ਹੋ ਗਿਆ । ਨਗਰ ਆਬਾਦ ਹੋਣਾ ਸ਼ੁਰੂ ਹੋ ਗਿਆ । ਭਾਈ ਗੋਇਦੇ ਜੋ ਗੁਰੂ ਕੇ ਮਹਿਲ ( ਗੁਰਦੁਆਰਾ ਚੁਬਾਰਾ ਸਾਹਿਬ ) ਬਣਾਉਣ ਵਿਚ ਕਾਫੀ ਸਹਾਇਤਾ ਕੀਤੀ । ( ਗੁਰੂ ) ਅਮਰਦਾਸ ਜੀ ਨੇ ਬਾਸਰਕੇ ਤੋਂ ਆਪਣਾ ਸਾਰਾ ਪ੍ਰਵਾਰ ਤੇ ਭਤੀਜੇ ਵੀ ਇਥੇ ਸੱਦ ਲਏ।ਭਾਈ ਗੁਰਦਾਸ ਜੀ ਨੇ ਆਪਣੇ ਭਤੀਜੇ ਨੂੰ ਵੀ ਬੁਲਾ ਲਿਆ । ਹੋਰ ਵੀ ਕਈਆਂ ਏਥੇ ਆ ਆਪਣੇ ਕਾਰੋਬਾਰ ਖੋਲ੍ਹੇ । ਨਗਰ ਆਬਾਦ ਹੋਣ ਤੇ ਗੋਇਦ ਦੇ ਨਾਮ ਤੇ ਇਸ ਦਾ ਨਾਮ ਗੋਇੰਦਵਾਲ ਰੱਖ ਦਿੱਤਾ ਗਿਆ । ਏਥੇ ਜੰਗਲ ਵਿਚ ਮੰਗਲ ਲੱਗ ਗਿਆ । ਭੈੜੀਆਂ ਰੂਹਾਂ ਭੱਜ ਗਈਆਂ । ਬਿਆਸਾ ਤੋਂ ਅੰਮ੍ਰਿਤ ਵੇਲੇ ਗੁਰੂ ਜੀ ਲਈ ਜਲ ਦੀ ਗਾਗਰ ਭਰ ਛੱਡ ਕੇ ਫਿਰ ਵਾਪਸ ਆ ਕੰਮ ਵਿਚ ਜੁਟ ਜਾਂਦੇ । ਸਭ ਤੋਂ ਪਹਿਲਾਂ ਪਾਣੀ ਲਈ ਬਾਉਲੀ ਸਾਹਿਬ ਦੀ ਸੇਵਾ ਆਰੰਭੀ । ਦੂਰੋਂ ਨੇੜਿਓਂ ਬਾਉਲੀ ਦੀ ਸੇਵਾ ਲਈ ਸੰਗਤ ਆਉਂਦੀ।ਉਧਰ ਲਾਹੌਰ ਤੋਂ ਸਿੱਖ ਸੰਗਤ ਆਈ ਤਾਂ ਭਾਈ ਜੇਠਾ ਜੀ ਸੋਢੀ ਬੰਸ ਵਿਚੋਂ ਇਥੇ ਰਹਿ ਪਏ ਬੜੀ ਲਗਨ ਨਾਲ ਸੇਵਾ ਕਰਦੇ । ਸ਼ਾਮ ਨੂੰ ਛੋਲਿਆਂ ਦੀਆਂ ਘੁੰਗਣੀਆਂ ਬਣਾ ਕੇ ਵੇਚ ਕੇ ਨੇਕ ਕਿਰਤ ਕਰਦੇ । ਇਸ ਵੱਟਤ ਵਿਚੋਂ ਕੁਝ ਮਾਪਿਆਂ ਨੂੰ ਕੁਝ ਮਹੀਨਿਆਂ ਬਾਅਦ ਇਕੱਠੀ ਕਰ ਦੇ ਆਉਂਦੇ । ਕੁਝ ਆਪਣੇ ਗੁਜ਼ਾਰੇ ਲਈ ਰੱਖਦੇ ਲੰਗਰ ਵਿਚੋਂ ਘਟ ਛੱਕਦੇ ॥
ਮਾਤਾ ਮਨਸਾ ਦੇਵੀ ਵੀ ਇਸਤੀਆਂ ਦੇ ਜਥੇ ਬਣਾ ਕੇ ਕਾਰ ਸੇਵਾ ਵਿਚ ਹੱਥ ਵਟਾਉਂਦੇ ਮਿੱਟੀ ਦੇ ਟੋਕਰੇ ਭਰ ਬਾਹਰ ਸੁੱਟ ਆਉਂਦੇ।ਨਾਲ ਸੇਵਾ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ । ਸੇਵਾ ਤੋਂ ਸੰਗਤ ਦੀ ਪੰਗਤ ਲਗਦੀ ਜਿਸ ਵਿਚ ਕਿਸੇ ਭਿੰਨ ਭੇਤ ਤੋਂ ਬਗੈਰ ਸਾਰੇ ਵਰਨਾਂ ਨੂੰ ਇਕੱਠੇ ਬੈਠ ਕੇ ਲੰਗਰ ਛਕਣਾ ਪੈਂਦਾ । ਲੰਗਰ ਛਕਾਉਂਦਿਆਂ ਵੀ ਜਿਨਾ ਚਿਰ ਸਾਰੇ ਸੰਗਤ ਵਿਚ ਲੰਗਰ ਨਾ ਵਰਤਦਾ । ਇਕ ਸਿੱਖ ਸਾਰੀ ਸੰਗਤ ਨੂੰ ਨਾਮ ਜਪਾਉਂਦਾ ਸਾਰੇ ਲੰਗਰ ਨੂੰ ਵਰਤਣ ਬਾਅਦ ਸਭ ਇਕੱਠੇ ਛਕਣਾ ਸ਼ੁਰੂ ਕਰਦੇ ॥ ਕਾਰ ਸੇਵਾ ਕਰਦਿਆਂ ਇਕ ਘੁੰਡ ਕੱਡੇ ਬੀਬੀ ਨੂੰ ਠੋਕਰ ਲਗੀ ਸਿਰ ਤੋਂ ਮਿੱਟੀ ਦਾ ਟੈਕ ਡਿੱਗ ਪਿਆ ਨਾਲ ਹੀ ਉਸ ਦੇ ਗੋਡਿਆਂ ਤੇ ਸੱਟ ਲੱਗ ਗਈ । ਇਹ ਇਕ ਤਤਫਟ ਕਾਰਨ ਬਣਿਆ ਬੀਬੀਆਂ ਦਾ ਘੁੰਡ ਦਾ ਰਿਵਾਜ਼ ਹਟਾਉਣ ਦਾ ਉਂਝ ਤਾਂ ਬੀਬੀ ਭਾਨੀ ਜੀ ਤੇ ਮਾਤਾ ਮਨਸਾ ਦੇਵੀ ਜੀ ਨੇ ਇਸ ਭੈੜੀ ਰਸਮ ਨੂੰ ਹਟਾਉਣ ਲਈ ਕਈ ਵਾਰ ਕਿਹਾ ਸੀ । ਹੁਣ ਗੁਰੂ ਅਮਰਦਾਸ ਜੀ ਨੇ ਸਾਰੀ ਸੰਗਤ ਨੂੰ ਆਦੇਸ਼ ਦਿਤਾ ਕਿ ਗੁਰੂ ਜੀ ਨੂੰ ਕੋਈ ਬੀਬੀ ਅੱਗੇ ਤੋਂ ਪਰਦਾ ਕਰਕੇ ਦਰਬਾਰ ਵਿਚ ਨਹੀਂ ਆਵੇਗੀ । ਜਦੋਂ ਇਸ ਰਸਮ ਨੂੰ ਖਤਮ ਕਰ ਦਿੱਤਾ ਤਾਂ ਮਾਤਾ ਮਨਸਾ ਦੇਵੀ ਜੀ ਨੇ ਗੁਰੂ ਜੀ ਨੂੰ ਦੋ ਹੋਰ ਭੈੜੀਆਂ ਲਾਣਤਾਂ ( ਸਤੀ ਜਦੋਂ ਕਿਸੇ ਇਸਤ੍ਰੀ ਦਾ ਪਤੀ ਮਰ ਜਾਂਦਾ ਤਾਂ ਉਸ ਨੂੰ ਵੀ ਚਿਖਾ ਵਿਚ ਸੜਣਾ ਪੈਂਦਾ । ਜੇ ਕੋਈ ਸਤੀ ਨਾ ਹੁੰਦੀ ਤਾਂ ਉਹ ਸਾਰੀ ਉਮਰ ਵਿਧਵਾ ਰਹਿੰਦੀ । ਗੁਰੂ ਜੀ ਨੇ ਇਹ ਰਸਮ ਵੀ ਬੰਦ ਕਰਾ ਕੇ ਮੁੜ ਵਿਧਵਾ ਦਾ ਵਿਆਹ ਚਾਲੂ ਕੀਤਾ । ਦੂਜੀ ਭੈੜੀ ਰਸਮ ਜੰਮਦੀ ਕੁੜੀ ਨੂੰ ਮਾਰ ਦੇਣਾ ( ਜਾਂ ਤਾਂ ਦਾਈ ਜਾਂ ਕੋਈ ਬਜ਼ੁਰਗ ਔਰਤ ਗਲ ਘੁੱਟ ਕੇ ਜਾਂ ਜਨਮੀ ਬੱਚੀ ਦੇ ਮੂੰਹ ਵਿਚ ਅੱਕ ਦਾ ਦੁੱਧ ਰੱਖ ਦੇਣਾ ) ਇਹ ਰਿਵਾਜ਼ ਹਿੰਦੂ ਸਮਾਜ ਵਿਚ ਉਨ੍ਹਾਂ ਦੀ ਕਮਜ਼ੋਰੀ ਕਰਕੇ ਪੈ ਗਿਆ ਕਿਉਂਕਿ ਮੁਸਲਮਾਨਾਂ ਦਾ ਰਾਜ ਸੀ ਉਹ ਕਿਸੇ ਦੀ ਚੰਗੀ ਧੀ ਭੈਣ ਜਬਰਨ ਚੁੱਕ ਕੇ ਲੈ ਜਾਂਦੇ ਸਨ । ਮਾਪੇ ਆਪਣੀ ਧੀ ਦੀ ਰਾਖੀ ਕਰਨ ਤੋਂ ਅਸਮਰਥ ਸਨ । ਆਪਣੀ ਇੱਜ਼ਤ ਆਬਰੂ ਬਚਾਉਣ ਖਾਤਰ ਜੰਮਦੀ ਧੀ ਨੂੰ ਮਾਰ ਦੇਂਦੇ।ਜਿਹੜਾ ਧੀ ਨੂੰ ਨਾਂ ਮਾਰਦਾ । ਉਹ ਚਾਰ ਪੰਜ ਸਾਲ ਦੀ ਨੂੰ ਵਿਆਹ ਕੇ ਸੌਹਰੇ ਘਰ ਭੇਜ ਦੇਂਦਾ । ਏਸੇ ਕਰਕੇ ਬਾਲ ਵਿਆਹ ਦਾ ਰਿਵਾਜ ਪ੍ਰਚਲਤ ਹੋਇਆ ਸੀ ਸੋ ਇਨ੍ਹਾਂ ਦੋਵਾਂ ਭੈੜੀਆਂ ਰਸਮਾਂ ਨੂੰ ਗੁਰੂ ਅਮਰਦਾਸ ਨੇ ਰੋਕਿਆ ਤੇ ਗੁਰਬਾਣੀ ਵਿਚ ਸਤੀ ਵਿਰੁੱਧ ਵਾਰ ਸੂਹੀ ਕੀ ਮਃ ੩ ਪੰਨਾ ੭੮੭ ਵਿਚ ਇਉਂ ਦਰਜ ਹੈ ।
ਸਤੀਆਂ ਏਹਿ ਨਾ ਆਖੀਅਨਿ ਜੋ ਮੜੀਆ ਲਗਿ ਜਲਨਿ ।। ਨਾਨਕ ਸਤੀਆਂ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ ॥ ਮ : ੩ ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿ ॥ ਸੇਵਨਿ ਸਾਈ ਆਪਣਾ ਨਿਤ ਉਠਿ ਸੰਮੇਲੰਨਿ ॥੨ ॥
ਵਿਧਵਾ ਵਿਆਹ ਸਤੀ ਰੋਕਣਾ ਹਿੰਦੂ ਸਮਾਜ ਵਿਚ ਇਕ ਮਹਾਨ ਕ੍ਰਾਂਤੀ ਸੀ । ਮਾਤਾ ਮਨਸਾ ਦੇਵੀ ਜੀ ਨੇ ਸਮਾਜ ਸੁਧਾਰ ਇਸਤ੍ਰੀ ਸੰਗ ਬਾਰੇ ਸਤਿਸੰਗ ਸਭਾ ਬਣਾ ਕੇ ਗੁਰਬਾਣੀ ਦਾ ਪ੍ਰਚਾਰ ਵੀ ਆਰੰਭ ਕਰ ਦਿੱਤਾ । ਲਗਾਤਾਰ ਸਿੱਖ ਇਤਿਹਾਸ ਬਾਰੇ ਦਸਣ ਤੇ ਗੁਰਮਤਿ ਬਾਰੇ ਦੱਸਣ ਨਾਲ ਕਾਫੀ ਬੀਬੀਆਂ ਏਧਰ ਪ੍ਰੇਰੀਆਂ ਗਈਆਂ ਦਿਨ ਵੇਲੇ ਬੀਬੀਆਂ ਸੇਵਾ ਕਰਦੀਆਂ ਰਾਤ ਸਤਿਸੰਗ ਵਿਚ ਜੁੜਦੀਆਂ । ਗੁਰੂ ਜੀ ਆਪ ਵੀ ਧਰਮ ਬਾਰੇ ਦਸਦੇ । ਬੀਬੀਆਂ ਕਾਫੀ ਗਿਆਨ ਪ੍ਰਾਪਤ ਕਰ ਲਿਆ । ਫਿਰ ਇਨ੍ਹਾਂ ‘ ਚੋਂ ਚੰਗੀਆਂ ਪ੍ਰਚਾਰਕਾਂ ਨੂੰ ਦੂਰ ਦੂਰ ਪ੍ਰਚਾਰ ਲਈ ਭੇਜਿਆ । ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਪ੍ਰਚਾਰ ਲਈ ਸੂਝਵਾਨ ਤੇ ਗਿਆਨਵਾਨ ਸਿੱਖਾਂ ਨੂੰ ਪ੍ਰਚਾਰਕ ਬਣਾਇਆ ਤੇ ਦੂਰ ਦੂਰ ਭੇਜਿਆ ਜਿਹੜੇ ਗਿਣਤੀ ਵਿਚ ੨੨ ਸਨ ਜਿਨਾਂ ਨੂੰ ੨੨ ਮੰਜੀਆਂ ਕਿਹਾ ਗਿਆ ਹੈ ਜਿਨਾਂ ਵਿਚ ਇਕ ਕਪੂਰਥਲੇ ਦਾ ਪਠਾਨ ਅੱਲਾਯਾਰ ਖਾਂ ਵੀ ਸੀ । ਏਸੇ ਤਰਾ ਮਾਤਾ ਮਨਸਾ ਦੇਵੀ ਜੀ ਦੇ ਸਲਾਹ ਨਾਲ ਗਿਆਨਵਾਨ ਤੇ ਉਚੇ ਜੀਵਨ ਵਾਲੀਆਂ ਬੀਬੀਆਂ ਨੂੰ ਪ੍ਰਚਾਰ ਪੀਹੜੇ ਬਖਸ਼ੇ ਗਏ । ਇਸ ਤਰ੍ਹਾਂ ੫੨ ਪੀਹੜੀਆਂ ਵੀ ਕਾਇਮ ਕੀਤੀਆਂ ਗਈਆਂ ਮਾਈ ਸੇਵਾ ਮਾਈ ਭਾਗੋ ( ਭਾਗਭਰੀ ਸ੍ਰੀ ਨਗਰ ) ਦੇ ਨਾਂ ਮਿਲਦੇ ਹਨ । ਮਾਈ ਭਾਗ ਭਰੀ ਬੜੀ ਲੰਮੀ ਉਮਰ ਦੇ ਹੋਏ ਹਨ । ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਪ੍ਰਲੋਕ ਸਿਧਾਰੇ ਸਨ । ਗੁਰੂ ਜੀ ਆਪਣੀ ਹੱਥੀਂ ਉਨਾਂ ਦੇ ਸਸਕਾਰ ਕੀਤਾ ਤੇ ਉਨਾਂ ਦੀ ਯਾਦ ਵਿਚ ਇਕ ਧਰਮਸਾਲ ਕਾਇਮ ਹੈ ਜਿਹੜੀ ਅੱਜ ਵੀ ਵੇਖੀ ਜਾ ਸਕਦੀ ਹੈ । ਇਸ ਮੰਜੀ ਤੇ ਪੀਹੜੇ ਪ੍ਰਥਾ ਨੇ ਸਿੱਖ ਪ੍ਰਚਾਰ ਘਰ ਘਰ ਤੇ ਦੇਸ਼ ਦੇ ਕੋਨੇ ਕੋਨੇ ਵਿਚ ਖਿਲਾਰ ਦਿੱਤਾ । ਸਿੱਖ ਧਰਮ ਨੇ ਬਹੁਤ ਉਨਤੀ ਕੀਤੀ । ਇਨ੍ਹਾਂ ਮੰਜੀਆਂ ਨੇ ਸਿੱਖਾਂ ਵਿਚ ਰਾਜਨੀਤੀ ਦਾ ਬੀ ਬੀਜ ਦਿੱਤਾ । ਮਹਾਨ ਅਕਬਰ ਨੇ ਸਾਰੇ ਭਾਰਤ ਨੂੰ ੨੨ ਸੂਬਿਆਂ ਵਿਚ ਵੰਡਿਆਂ ਹੋਇਆ ਸੀ ਇਹ ਬਾਈ ਮੰਜੀਆਂ ਇਹ ਪ੍ਰਗਟ ਕਰਦੀਆਂ ਸਨ ਕਿ ਸਿੱਖ ਧਰਮ ਇਕ ਵੱਖਰੀ ਹੋਂਦ ਰੱਖਦਾ ਹੈ ਜਿਥੇ ਇਹ ਮੰਜੀਦਾਰ ਧਰਮ ਪ੍ਰਚਾਰ ਕਰਦਾ ਉਥੇ ਇਸ ਮੰਜੀ ਤੇ ਬੈਠੇ ਸਿੱਖਾਂ ਦੇ ਆਪਸੀ ਝਗੜੇ ਤੇ ਹੋਰ ਮੁਸ਼ਕਲਾਂ ਦਾ ਹੱਲ ਵੀ ਦਸਦੇ।ਤਾਂ ਇੰਦੂ ਭੂਸ਼ਨ ਬੈਨਰਜੀ ਲਿਖਦਾ ਹੈ ਕਿ ਗੁਰੂ ਅਮਰਦਾਸ ਜੀ ਦੇ ਵੇਲੇ ਸਿੱਖੀ ਕਈ ਪਾਸਿਆਂ ਤੋਂ ਦੂਜੇ ਧਰਮ ਤੋਂ ਵੱਖਰੀ ਦਿਸਣ ਲੱਗ ਪਈ । ਨਾਰੰਗ ਲਿਖਦਾ ਹੈ ਕਿ ਇਸ ਮੰਜੀ ਪ੍ਰਣਾਲੀ ਦੇ ਉਪਰਾਲੇ ਨੇ ਸਿੱਖ ਮੰਦਰ ਦੀਆਂ ਨੀਂਹਾਂ ਬਹੁਤ ਮਜ਼ਬੂਤ ਕਰ ਦਿੱਤੀਆਂ । ਸਾਰੇ ਦੇਸ਼ ਵਿਚ ਸਿੱਖੀ ਦਾ ਪ੍ਰਚਾਰ ਕਰਨ ਲਈ ਇਸ ਪ੍ਰਣਾਲੀ ਨੇ ਸਹਾਇਤਾ ਕੀਤੀ । ਇਨ੍ਹਾਂ ਮੰਜੀਆਂ ਸਦਕਾ ਸਿੱਖੀ ਵਧੀ ਫੁੱਲੀ ਇਨ੍ਹਾਂ ਮੰਜੀਆਂ ਦੁਆਰਾ ਸਿੱਖ ਸੰਗਤ ਕੇਂਦਰੀ ਧੁਰੇ ( ਗੁਰੂ ) ਜੀ ਨਾਲ ਮਿਲੀ ਰਹੀ । ਮਾਤਾ ਮਨਸਾ ਦੇਵੀ ਜੀ ਦੀ ਸੂਝ ਬੂਝ ਦਾ ਪਤਾ ਬੀਬੀ ਭਾਨੀ ਜੀ ਦੇ ਵਰ ਟੋਲਣ ਦੀ ਸਾਖੀ ਤੋਂ ਜ਼ਾਹਿਰ ਹੁੰਦਾ ਹੈ ਕਿ ਇਨਾਂ ਬੀਬੀ ਜੀ ਬਾਰੇ ਗੱਲ ਕੀਤੀ ਬੀਬੀ ਭਾਨੀ ਜੁਆਨ ਹੋ ਗਈ ਹੈ ਕੋਈ ਵਰ ਟੋਲਣਾ ਚਾਹੀਦਾ ਹੈ । ਜੇ ਗੁਰੂ ਜੀ ਕਿਹਾ ਕਿ ਕਿਹੋ ਜਿਹਾ ਕਿਡਾ ਕੁ ਹੋਵੇ ਤਾਂ ਲਾਗਿਓਂ ਭਾਈ ਜੇਠਾ ਜੀ ਸੇਵਾ ਦੀ ਟੋਕਰੀ ਸਿਰ ਉਠਾਈ ਲਾਗੋਂ ਦੀ ਲੰਘਆ ਤਾਂ ਮਾਤਾ ਜੀ ਇਸ ਵੱਲ ਇਸ਼ਾਰਾ ਕਰ ਇਸ ਵਰਗਾ ਹੋਵੇ । ਗੁਰੂ ਜੀ ਕਿਹਾ “ ਬੱਸ ਇਹੋ ਜਿਹਾ ਤਾਂ ਇਹ ਹੀ ਹੈ । ਗੁਰੂ ਜੀ ਪ੍ਰੋਹਤ ਰਾਹੀਂ ਬੀਬੀ ਭਾਨੀ ਦਾ ਰਿਸ਼ਤਾ ਭਾਈ ਜੇਠੇ ਜੀ ਨਾਲ ਪੱਕਾ ਕਰ ਦਿੱਤਾ । ਇਸ ਗੱਲ ਤੋਂ ਸਿੱਧ ਹੁੰਦਾ ਹੈ ਕਿ ਮਾਤਾ ਜੀ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਕਿੰਨੇ ਸੁਚੇਤ ਤੇ ਫਿਕਰਮੰਦ ਸਨ ॥ ਗੋਇੰਦਵਾਲ ਸਾਹਿਬ ਵਿਚ ‘ ਚੌਬਾਰਾ ਸਾਹਿਬ ” ਗੁਰੂ ਅਮਰਦਾਸ ਦੇ ਪ੍ਰਵਾਰ ਦੀ ਰਿਹਾਇਸ਼ ਗਾਹ ਅੱਜ ਵੀ ਮਾਤਾ ਮਨਸਾ ਦੇਵੀ ਜੀ ਦੀ ਯਾਦ ਤਾਜ਼ਾ ਕਰ ਰਹੀ ਹੈ । ਜਿਥੇ ਸਾਰੇ ਭੈਣ ਭਰਾ ਬੜੇ ਚਾਵਾਂ ਤੇ ਖੁਸ਼ੀਆਂ ਨਾਲ ਮਾਤਾ ਮਨਸਾ ਦੇਵੀ ਦੀ ਠੰਢੀ ਛਾਂ ਹੇਠ ਸੇਵਾ ਸਿਮਰਨ ਤੇ ਸੁਚੱਜਾ ਪ੍ਰਭੂ ਭਗਤੀ ਵਾਲਾ ਜੀਵਨ ਬਤੀਤ ਕੀਤਾ । ਖੂਹੀ ਤੇ ਹੋਰ ਨਿਸ਼ਾਨੀਆਂ ਪਈਆਂ ਹਨ । ਏਥੇ ਦੋਹਤੇ ਬਾਲ ਅਰਜਨ ਨੂੰ ਲੋਰੀਆਂ ਦਿੱਤੀਆਂ । ਜਿਹੜੇ ਸਿੱਖਾਂ ਦੇ ਪੰਜਵੇਂ ਨਾਨਕ ਬਣ , ਕੁਰਬਾਨੀ ਦਿੱਤੀ । ਮਾਤਾ ਮਨਸਾ ਦੇਵੀ ਜੀ ਭਾਗਾਂ ਵਾਲੇ ਜਿਨਾਂ ਦੇ ਗੁਰੂ ਪਤੀ , ਗੁਰੂ ਦਾਮਾਦ , ਗੁਰੂ ਦੋਹਤਾ ਬਾਣੀ ਦਾ ਬੋਹਥਾ ਹੋ ਨਿਬੜਿਆ । ਮਾਤਾ ਮਨਸਾ ਦੇਵੀ ਜੀ ੧੫੬੯ ਈ . ਵਿਚ ਏਥੇ ਹੀ ਅਕਾਲ ਚਲਾਣਾ ਕਰ ਗਏ । ਇਨ੍ਹਾਂ ਤੋਂ ਪੰਜ ਸਾਲ ਬਾਦ ਗੁਰੂ ਅਮਰਦਾਸ ਜੀ ੨੨ ਸਾਲ 2 ਮਹੀਨੇ ਗੁਰਗੱਦੀ ਤੇ ਬਿਰਾਜ ੯੫ ਸਾਲ ਦੀ ਉਮਰ ਵਿਚ ਜੋਤੀ ਜੋਤਿ ਜਾ ਰਲੇ ।
ਦਾਸ ਜੋਰਾਵਰ ਸਿੰਘ ਤਰਸਿੱਕਾ ।
धनासरी महला ५ ॥ पानी पखा पीसउ संत आगै गुण गोविंद जसु गाई ॥ सासि सासि मनु नामु सम्हारै इहु बिस्राम निधि पाई ॥१॥ तुम्ह करहु दइआ मेरे साई ॥ ऐसी मति दीजै मेरे ठाकुर सदा सदा तुधु धिआई ॥१॥ रहाउ ॥ तुम्हरी क्रिपा ते मोहु मानु छूटै बिनसि जाइ भरमाई ॥ अनद रूपु रविओ सभ मधे जत कत पेखउ जाई ॥२॥ तुम्ह दइआल किरपाल क्रिपा निधि पतित पावन गोसाई ॥ कोटि सूख आनंद राज पाए मुख ते निमख बुलाई ॥३॥ जाप ताप भगति सा पूरी जो प्रभ कै मनि भाई ॥ नामु जपत त्रिसना सभ बुझी है नानक त्रिपति अघाई ॥४॥१०॥
अर्थ: (हे प्रभु! कृपा कर) मैं (तेरे) संतों की सेवा में (रह के, उनके लिए) पानी (ढोता रहूँ, उनको) पंखा (झलता रहूँ, उनके लिए आटा) पीसता रहूँ, और, हे गोबिंद! तेरी सिफत सलाह तेरे सुन गाता रहूँ। मेरे मन प्रतेक साँस के साथ (तेरा) नाम याद करता रहे, मैं तेरा यह नाम प्राप्त कर लूँ जो सुख शांति का खज़ाना है ॥१॥ हे मेरे खसम-प्रभु! (मेरे ऊपर) दया कर। हे मेरे ठाकुर! मुझे ऐसी अक्ल दो कि मैं सदा ही तेरा नाम सिमरता रहूँ ॥१॥ रहाउ ॥ हे प्रभु! तेरी कृपा से (मेरे अंदर से) माया का मोह ख़त्म हो जाए, अहंकार दूर हो जाए, मेरी भटकना का नास हो जाए, मैं जहाँ जहाँ जा के देखूँ सब में मुझे तूँ आनंद-सरूप ही वसता दिखे ॥२॥ हे धरती के खसम! तूँ दयाल हैं, कृपाल हैं, तूँ दया का खज़ाना हैं, तूँ विकारियों को पवित्र करने वाले हैं। जब मैं आँख झमकण जितने समय के लिए मुँहों तेरा नाम उचारता हूँ, मुझे इस तरह जापता है कि मैं राज-भाग के करोड़ों सुख आनन्द प्रापत कर लिए हैं ॥३॥ वही जाप ताप वही भगती पूरन मानों, जो परमात्मा के मन में पसंद आती है। हे नानक जी! परमात्मा का नाम जपिया सारी त्रिसना खत्म हो जाती है, (माया वाले पदार्थों से) पूरन तौर से संतुस्टी हो जाती है ॥४॥१०
ਅੰਗ : 673
ਧਨਾਸਰੀ ਮਹਲਾ ੫ ॥ ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ ਸਾਸਿ ਸਾਸਿ ਮਨੁ ਨਾਮੁ ਸਮ੍ਹ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥ ਤੁਮ੍ਹ੍ਹ ਕਰਹੁ ਦਇਆ ਮੇਰੇ ਸਾਈ ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥ ਤੁਮ੍ਹ੍ਹਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ ਬਿਨਸਿ ਜਾਇ ਭਰਮਾਈ ॥ ਅਨਦ ਰੂਪੁ ਰਵਿਓ ਸਭ ਮਧੇ ਜਤ ਕਤ ਪੇਖਉ ਜਾਈ ॥੨॥ ਤੁਮ੍ਹ੍ਹ ਦਇਆਲ ਕਿਰਪਾਲ ਕ੍ਰਿਪਾ ਨਿਧਿ ਪਤਿਤ ਪਾਵਨ ਗੋਸਾਈ ॥ ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ॥੩॥ ਜਾਪ ਤਾਪ ਭਗਤਿ ਸਾ ਪੂਰੀ ਜੋ ਪ੍ਰਭ ਕੈ ਮਨਿ ਭਾਈ ॥ ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤਿ ਅਘਾਈ ॥੪॥੧੦॥
ਅਰਥ: (ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ ਨੂੰ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤ-ਸਾਲਾਹ ਤੇਰੇ ਗੁਣ ਗਾਂਦਾ ਰਹਾਂ। ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ ॥੧॥ ਹੇ ਮੇਰੇ ਖਸਮ-ਪ੍ਰਭੂ! (ਮੇਰੇ ਉੱਤੇ) ਦਇਆ ਕਰ। ਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ ॥੧॥ ਰਹਾਉ ॥ ਹੇ ਪ੍ਰਭੂ! ਤੇਰੀ ਕਿਰਪਾ ਨਾਲ (ਮੇਰਾ ਅੰਦਰੋਂ) ਮਾਇਆ ਦਾ ਮੋਹ ਮੁੱਕ ਜਾਏ, ਅਹੰਕਾਰ ਦੂਰ ਹੋ ਜਾਏ, ਮੇਰੀ ਭਟਕਣਾ ਦਾ ਨਾਸ ਹੋ ਜਾਏ, ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ, ਸਭਨਾਂ ਵਿਚ ਮੈਨੂੰ ਤੂੰ ਆਨੰਦ-ਸਰੂਪ ਹੀ ਵੱਸਦਾ ਦਿੱਸੇਂ ॥੨॥ ਹੇ ਧਰਤੀ ਦੇ ਖਸਮ! ਤੂੰ ਦਇਆਲ ਹੈਂ, ਕਿਰਪਾਲ ਹੈਂ, ਤੂੰ ਦਇਆ ਦਾ ਖ਼ਜ਼ਾਨਾ ਹੈਂ, ਤੂੰ ਵਿਕਾਰੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈਂ। ਜਦੋਂ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ, ਮੈਨੂੰ ਇਉਂ ਜਾਪਦਾ ਹੈ ਕਿ ਮੈਂ ਰਾਜ-ਭਾਗ ਦੇ ਕ੍ਰੋੜਾਂ ਸੁਖ ਆਨੰਦ ਮਾਣ ਲਏ ਹਨ ॥੩॥ ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜ੍ਹੀ ਜਾਣੋ, ਜੇਹੜੀ ਪਰਮਾਤਮਾ ਦੇ ਮਨ ਵਿਚ ਪਸੰਦ ਆਉਂਦੀ ਹੈ। ਹੇ ਨਾਨਕ ਜੀ! ਪਰਮਾਤਮਾ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ, (ਮਾਇਕ ਪਦਾਰਥਾਂ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ ॥੪॥੧੦॥
धनासरी महला १ ॥ जीवा तेरै नाइ मनि आनंदु है जीउ ॥ साचो साचा नाउ गुण गोविंदु है जीउ ॥ गुर गिआनु अपारा सिरजणहारा जिनि सिरजी तिनि गोई ॥ परवाणा आइआ हुकमि पठाइआ फेरि न सकै कोई ॥ आपे करि वेखै सिरि सिरि लेखै आपे सुरति बुझाई ॥ नानक साहिबु अगम अगोचरु जीवा सची नाई ॥१॥ तुम सरि अवरु न कोइ आइआ जाइसी जीउ ॥ हुकमी होइ निबेड़ु भरमु चुकाइसी जीउ ॥ गुरु भरमु चुकाए अकथु कहाए सच महि साचु समाणा ॥ आपि उपाए आपि समाए हुकमी हुकमु पछाणा ॥ सची वडिआई गुर ते पाई तू मनि अंति सखाई ॥ नानक साहिबु अवरु न दूजा नामि तेरै वडिआई ॥२॥ तू सचा सिरजणहारु अलख सिरंदिआ जीउ ॥ एकु साहिबु दुइ राह वाद वधंदिआ जीउ ॥ दुइ राह चलाए हुकमि सबाए जनमि मुआ संसारा ॥ नाम बिना नाही को बेली बिखु लादी सिरि भारा ॥ हुकमी आइआ हुकमु न बूझै हुकमि सवारणहारा ॥ नानक साहिबु सबदि सिञापै साचा सिरजणहारा ॥३॥ भगत सोहहि दरवारि सबदि सुहाइआ जीउ ॥ बोलहि अम्रित बाणि रसन रसाइआ जीउ ॥ रसन रसाए नामि तिसाए गुर कै सबदि विकाणे ॥ पारसि परसिऐ पारसु होए जा तेरै मनि भाणे ॥ अमरा पदु पाइआ आपु गवाइआ विरला गिआन वीचारी ॥ नानक भगत सोहनि दरि साचै साचे के वापारी ॥४॥ भूख पिआसो आथि किउ दरि जाइसा जीउ ॥ सतिगुर पूछउ जाइ नामु धिआइसा जीउ ॥ सचु नामु धिआई साचु चवाई गुरमुखि साचु पछाणा ॥ दीना नाथु दइआलु निरंजनु अनदिनु नामु वखाणा ॥ करणी कार धुरहु फुरमाई आपि मुआ मनु मारी ॥ नानक नामु महा रसु मीठा त्रिसना नामि निवारी ॥५॥२॥
अर्थ: हे प्रभू जी! तेरे नाम में (जुड़ कर) मेरे अंदर आतमिक जीवन पैदा होता है, मेरे मन में ख़ुश़ी पैदा होती है। हे भाई! परमात्मा का नाम सदा-थिर रहने वाला है, प्रभू गुणों (का ख़ज़ाना) है और धरती के जीवों के दिल की जानने वाला है। गुरू का बख़्श़ा ज्ञान बताता है कि सिरजनहार प्रभू बेअंत है, जिस ने यह सृष्टि पैदा की है, वही इस को नाश करता है। जब उस के हुक्म में भेजा हुआ (मौत का) निमंत्रण आता है तो कोई जीव (उस निमंत्रण को) मोड़ नहीं सकता। परमात्मा आप ही (जीवों को) पैदा कर के आप ही संभाल करता है, आप ही प्रत्येक जीव के सिर पर (उस के किए कार्य अनुसार) लेख लिखता है, आप ही (जीव को सही जीवन-मार्ग की) सूझ बख़्श़ता है। मालिक-प्रभू अपहुँच है, जीवों के ज्ञान-इंद्रियों की उस तक पहुँच नहीं हो सकती। हे नानक जी! (उस के द्वार पर अरदास करो, और कहो – हे प्रभू!) तेरी सदा कायम रहने वाली सिफ़त-सलाह कर के मेरे अंदर आतमिक जीवन पैदा होता है (मुझे अपनी सिफ़त-सलाह बख़्श़) ॥१॥ हे प्रभू जी! तेरे बराबर का अन्य कोई नहीं है, (अन्य जो भी जगत में) आया है, (वह यहाँ से आखिर) चला जाएगा (तूँ ही सदा कायम रहने वाला हैं)। जिस मनुष्य की भटकना (गुरू) दूर करता है, प्रभू के हुक्म अनुसार उस के जन्म मरण के चक्र खत्म हो जाते हैं। गुरू जिस की भटकना दूर करता है, उस से उस परमात्मा की सिफ़त-सलाह करवाता है जिस के गुण बताए नहीं जा सकते। वह मनुष्य सदा-थिर प्रभू (की याद) में रहता है, सदा-थिर प्रभू (उस के हृदय में) प्रगट हो जाता है। वह मनुष्य रज़ा के मालिक-प्रभू का हुक्म पहचान लेता है (और समझ लेता है कि) प्रभू आप ही पैदा करता है और आप ही (अपने में) लीन कर लेता है। हे प्रभू! जिस मनुष्य ने तेरी सिफ़त- सलाह (की दात) गुरू से प्राप्त कर लई है, तूँ उस के मन में आ वसता हैं और अंत समय भी उस का मित्र बनता हैं। हे नानक जी! मालिक-प्रभू सदा कायम रहने वाला है, उस जैसा अन्य कोई नहीं। (उस के द्वार पर अरदास करो और कहो-) हे प्रभू! तेरे नाम से जुड़ने से (लोग परलोग में) आदर मिलता है ॥२॥ हे अदृष्ट रचनहार! तूँ सदा-थिर रहने वाला हैं और सब जीवों को पैदा करने वाला हैं। एक सिरजणहार ही (सारे जगत का) मालिक है, उस ने (जन्म और मरण) के दो रास्ते चलाएं हैं। (उसी की रज़ा अनुसार जगत में) झगड़ों की वृद्धि होती है। दोनों रास्ते प्रभू ने ही चलाएं हैं, सभी जीव उसी के हुक्म में हैं, (उसी के हुक्म अनुसार) जगत जमता और मरता रहता है। (जीव नाम को भुला कर माया के मोह का) ज़हर-रूप बोझ अपने सिर पर इक्कठा करी जाता है, (और यह नहीं समझता कि) परमात्मा के नाम के बिना अन्य कोई भी साथी-मित्र नहीं बन सकता। जीव (परमात्मा के) हुक्म अनुसार (जगत में) आता है, (पर माया के मोह में फंस कर उस) हुक्म को समझता नहीं। प्रभू आप ही जीव को अपने हुक्म अनुसार (सही रास्ते पा कर) संवारने के समर्थ है। हे नानक जी! गुरू के श़ब्द में जुड़ने से यह पहचान आती है कि जगत का मालिक सदा-थिर रहने वाला है और सब का पैदा करने वाला है ॥३॥ हे भाई! परमात्मा की भगती करने वाले मनुष्य परमात्मा की हज़ूरी में शोभा प्राप्त करते हैं, क्योंकि गुरू के श़ब्द की बरकत से वह अपने जीवन को सुंदर बना लेते हैं। वह मनुष्य आतमिक जीवन देने वाली बाणी अपनी जीभ से उचारते रहते हैं, जीव को उस बाणी से एक-रस कर लेते हैं। भगत-जन प्रभू के नाम से जीभ को रसा लेते हैं, नाम में जुड़ कर (नाम के लिए उनकी) प्यास बढ़ती है, गुरू के श़ब्द द्वारा वह प्रभू-नाम से सदके होते हैं (नाम की खातिर अन्य सभी शारीरिक सुख कुर्बान करते हैं। हे प्रभू! जब (भगत जन) तेरे मन को प्यारे लगते हैं, तब वह गुरू-पारस से स्पर्श कर के आप भी पारस हो जाते हैं (अन्यों को पवित्र जीवन देने योग्य हो जाते हैं)। जो मनुष्य आपा-भाव दूर करते हैं उनको वह आतमिक दर्जा मिल जाता है जहाँ आतमिक मौत असर नहीं कर सकती। परन्तु इस तरह कोई विरला ही गुरू के दिए ज्ञान की विचार करने वाला मनुष्य होता है। हे नानक जी! परमात्मा की भगती करने वाले मनुष्य सदा-थिर प्रभू के द्वार पर शोभा प्राप्त करते हैं, वह (अपने सारे जीवन में) सदा-थिर प्रभू के नाम का ही व्यपार करते हैं ॥४॥ जब तक मैं माया के लिए भुखा प्यासा रहता हूँ, तब तक मैं किसी भी तरह प्रभू के द्वार पर पहुँच नहीं सकता। (माया की तृष्णा दूर करने का इलाज) मैं जा कर अपने गुरू से पुछता हूँ (और उन की शिक्षा के अनुसार) मैं परमात्मा का नाम सिमरता हूँ (नाम ही तृष्णा दूर करता है)। गुरू की श़रण पड़ कर मैं सदा-थिर नाम सिमरता हूँ, सदा-थिर प्रभू (की सिफ़त-सलाह) उचारता हूँ, और सदा-थिर प्रभू के साथ सांझ पाता हूँ। मैं हर रोज़ उस प्रभू का नाम मुख से लेता हूँ जो दीनों का सहारा है जो दया का स्रोत है और जिस पर माया का असर नहीं पड़ सकता। परमात्मा ने जिस मनुष्य को अपनी हज़ूरी से ही नाम सिमरन की करने-योग्य कार्य करने का हुक्म दे दिया, वह मनुष्य अपने मन को (माया की तरफ़ से) मार कर तृष्णा के असर से बच जाता है। हे नानक जी! उस मनुष्य को प्रभू का नाम ही मीठा और अन्य सभी रसों से श्रेष्ठ लगता है, उस ने नाम सिमरन की बरकत से माया की तृष्णा (अपने अंदर से) दूर कर ली होती है ॥५॥२॥