ਸਤਿਗੁਰਿ ਸੇਵਿਐ ਸਦਾ
ਸੁਖੁ ਜਨਮ ਮਰਣ ਦੁਖੁ ਜਾਇ ॥
ਹਰਿ ਜੀਉ ਨਿਮਾਣਿਆ ਤੂ ਮਾਣੁ ॥
ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥
ਜਦੋਂ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਸਿੰਘ ਪੰਜਾਬ ਵਿੱਚ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਆਏ ਸਨ। ਉਹਨਾਂ ਸਿੰਘਾਂ ਵਿੱਚ ਬਾਬਾ ਬੋਤਾ ਸਿੰਘ ਜੀ , ਬਾਬਾ ਗਰਜਾ ਸਿੰਘ ਜੀ ਵੀ ਨਾਲ ਸਨ। ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਦੇ ਉਪਰੰਤ ਸਿੰਘ ਵੱਖ ਵੱਖ ਥਾਂਵਾ ਵੱਲ ਚਲੇ ਗਏ। ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਤਰਨ ਤਾਰਨ ਨੇੜੇ ਨੂਰਦੀ ਪਿੰਡ ਲਾਗੇ ਜੰਗਲ ਵਿੱਚ ਬੈਠੇ ਸਨ। ਬੈਠਿਆਂ ਨੂੰ ਮੁਸਲਮਾਨ ਸਿਪਾਹੀ ਦੇਖ ਕੇ ਕਹਿਣ ਲੱਗੇ , ਇਹ ਸਿੰਘ ਕਿਥੋਂ ਆਏ ਨੇ ? ਸਿੰਘ ਤਾਂ ਸਾਰੇ ਮਾਰ-ਮੁਕਾ ਦਿੱਤੇ ਹਨ। ਦੂਜੇ ਨੇ ਕਿਹਾ – ਸਿੰਘ ਤਾਂ ਕੋਈ ਰਿਹਾ ਨਹੀਂ , ਇਹ ਤਾਂ ਕੋਈ ਗੀਦੀ (ਗਿੱਦੜ /ਡਰਪੋਕ ) ਹਨ। ਇਹ ਸੁਣ ਕੇ ਬਾਬਾ ਜੀ ਨੂੰ ਜੋਸ਼ ਆਇਆ ਤੇ ਚੋਂਕ ਵਿੱਚ ਜਾ ਕੇ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਨੇ ਆਨਾ ਗੱਡਾ , ਟਕਾ ਖੋਤਾ ਟੈਕਸ ਲੈ ਕੇ ਉਗਰਾਹੁਣ ਲੱਗ ਪਏ। 10-12 ਦਿਨ ਟੈਕਸ ਉਗਰਾਹੁੰਦੇ ਰਹੇ , ਰੋਕਣ ਵਾਲਾ ਕੋਈ ਨਾ ਆਇਆ , ਤਾਂ ਬਾਬਾ ਬੋਤਾ ਸਿੰਘ ਜੀ ਨੇ ਇੱਕ ਚਿੱਠੀ ਵਿੱਚ ਲਿਖਵਾ ਕੇ ,
ਚਿਠੀ ਲਿਖ ਲਿਖੈ ਸਿੰਘ ਬੋਤਾ ਹਥ ਹੈ ਸੋਟਾ ।। ਆਨਾ ਲਾਯਾ ਗੱਡੇ ਨੂੰ ਤੇ ਪੈਸਾ ਲਾਇਆ ਖੋਤਾ ।।
ਆਖੋ ਭਾਬੀ ਖਾਨੋ ਨੂੰ , ਯੋਂ ਆਖੇ ਸਿੰਘ ਬੋਤਾ ।।
ਲਾਹੌਰ ਦੇ ਸੂਬੇਦਾਰ ਜ਼ਕਰੀਆਂ ਖਾਨ ਨੂੰ ਭੇਜੀ , ਜਿਸ ਨੂੰ ਪੜ੍ਹ ਕੇ ਸੂਬੇ ਨੇ ਲਾਹੌਰੋਂ ਫੌਜ ਭੇਜੀ ਜਿਸ ਸਥਾਨ ਤੇ ਬਾਬਾ ਜੀ ਹੁਰਾਂ ਨਾਕਾ ਲਾਇਆ ਸੀ। ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ , ਪਿੱਠਾਂ ਜੋੜ ਕੇ ਫੌਜ ਨਾਲ ਲੜੇ ਅਤੇ ਫੌਜ ਦੇ ਚੰਗੇ ਆਹੂ ਲਾਹੇ ਅਤੇ ਮੁਕਾਬਲਾ ਕਰਦੇ ਹੋਏ , ਚੜ੍ਹਦੀ ਕਲਾ ਵਿੱਚ ਸ਼ਹੀਦ ਹੋ ਗਏ। ਇਸ ਪਵਿੱਤਰ ਅਸਥਾਨ ਬਾਬਾ ਬੋਤਾ ਸਿੰਘ ਜੀ ਸ਼ਹੀਦ ਤੇ ਬਾਬਾ ਗਰਜਾ ਸਿੰਘ ਜੀ ਸ਼ਹੀਦ ਦੀ ਯਾਦ ਵਿੱਚ ਬਣਾਇਆ ਗਿਆ ਹੈ।
ਬਾਬਾ ਬੋਤਾ ਸਿੰਘ ਜੀ ਨੇ ਲਾਹੌਰ ਜਾ ਰਹੇ ਦੋ ਮੁਸਲਮਾਨ ਵਪਾਰੀਆਂ ਦੀ ਗੱਲਬਾਤ ਸੁਣੀ। ਇਕ ਕਹਿ ਰਿਹਾ ਸੀ ਕਿ ਵਪਾਰ ਲਈ ਸਾਮਾਨ ਅਤੇ ਫਰਨੀਚਰ ਨੂੰ ਛੋਟੇ ਰਸਤੇ ਤੋਂ ਲਿਆ ਜਾਣਾ ਚਾਹੀਦਾ ਹੈ। ਦੂਸਰਾ ਕਹਿ ਰਿਹਾ ਸੀ ਕਿ ਨਹੀਂ, ਨਹੀਂ, ਇਸ ਤੋਂ ਚੰਗਾ ਹੈ ਕਿ ਵੱਡੇ ਪੱਧਰ ‘ਤੇ ਲੈ ਜਾਓ, ਇੱਥੇ ਸਿੱਖਾਂ ਤੋਂ ਖ਼ਤਰਾ ਹੈ। ਪਹਿਲਾ ਕਹਿਣ ਲੱਗਾ ਕਿ ਸਿੱਖਾਂ ਤੋਂ ਕਿਉਂ ਡਰਨਾ, ਲਾਹੌਰ ਸਰਕਾਰ ਨੇ ਸਿੱਖਾਂ ਨੂੰ ਤਬਾਹ ਕਰ ਦਿੱਤਾ ਹੈ।
ਕੀ ਬੋਤਾ ਸਿੰਘ ਦੇ ਕੰਨਾਂ ਵਿਚ ਪਏ ਇਨ੍ਹਾਂ ਸ਼ਬਦਾਂ ਨੇ ਉਸ ਨੂੰ ਹਿਲਾ ਦਿੱਤਾ ਸੀ? ਅਕਾਲ ਪੁਰਖ ਦੀ ਫੌਜ ਦਾ ਨਾਸ ਕਿਵੇਂ ਹੋ ਸਕਦਾ ਹੈ?
ਖਾਲਸੇ ਦੀ ਅਡੋਲਤਾ ਦਾ ਸਬੂਤ ਤਾਂ ਦੇਣਾ ਹੀ ਪਵੇਗਾ, ਉਸ ਨੇ ਨਾ ਤਾਂ ਕੋਈ ਭਾਸ਼ਣ ਦਿੱਤਾ ਅਤੇ ਨਾ ਹੀ ਕਿਸੇ ਆਗੂ ਨੂੰ ਕੋਈ ਚਿੱਠੀ ਲਿਖੀ, ਪਰ ਆਪਣੇ ਗੁਰੂ ਭਾਈ ਗਰਜਾ ਸਿੰਘ ਨਾਲ ਸਲਾਹ ਕਰਕੇ ਲਾਹੌਰ ਨੂੰ ਜਾਣ ਵਾਲੇ ਸ਼ਾਹੀ ਮਾਰਗ ‘ਤੇ ਖਾਲਸੇ ਦੀ ਤਰਫੋਂ ਟੈਕਸ ਲਾਉਣ ਦਾ ਐਲਾਨ ਕਰ ਦਿੱਤਾ।
ਮੈਂ ਹਾਂ ਸਿੰਘ ਬੋਤਾ
ਮੇਰੇ ਹੱਥ ਵਿੱਚ ਸੋਟਾ
ਆਨਾ ਗੱਡਾ ਪੈਸਾ ਖੋਤਾ
ਅਬ ਤੁਮ ਸੇ ਰਾਜ ਨਾ ਹੋਤਾ
ਤੂੰ ਜਾਏਗਾ ਦਰਗਾਹੋਂ ਰੋਤਾ
(ਮੈਂ ਹਾਂ ਸਿੰਘ ਬੋਤਾ , ਮੇਰੇ ਹੱਥ ਵਿੱਚ ਸੋਟਾ , ਇੱਕ ਆਨਾ ਬੈਲ ਗੱਡੀ, ਇੱਕ ਪੈਸੇ ਦਾ ਗਧਾ, ਹੁਣ ਤੇਰੇ ਕੋਲੋਂ ਰਾਜ ਨਹੀਂ ਹੁੰਦਾ, ਤੂੰ ਜਾਵੇਂਗਾ ਰੱਬ ਦੇ ਦਰਬਾਰ ਵਿੱਚ ਰੋਂਦਾ ।)
ਅਤੇ ਕਈ ਦਿਨ ਦੋਵੇਂ ਟੈਕਸ ਇਕੱਠੇ ਕਰਦੇ ਰਹੇ, ਕੋਈ ਸਰਕਾਰੀ ਪੰਛੀ ਨਹੀਂ ਹਿੱਲਿਆ। ਕਿਸੇ ਨੇ ਲਾਹੌਰ ਸੂਬੇ ਨੂੰ ਚਿੱਠੀ ਲਿਖੀ, ਫ਼ੌਜ ਆ ਗਈ ਤੇ ਉਹ ਪਿਆਰੇ ਸਿੱਖ ਸ਼ਹੀਦ ਹੋ ਗਏ।
ਸਿੱਖ ਆਗੂਆਂ ਵਾਂਗ ਉਸ ਨੇ ਕੋਈ ਅਖਬਾਰੀ ਬਿਆਨ ਨਹੀਂ ਦਿੱਤਾ ਅਤੇ ਨਾ ਹੀ ਕੌਮ ਦਾ ਕੋਈ ਫਰੰਟ ਜਥੇਬੰਦ ਕੀਤਾ।
ਸਿੱਖ ਆਪਣੇ ਆਪ ਵਿੱਚ ਇੱਕ ਆਗੂ ਹੈ, ਉਹ ਕਿਸੇ ਦੀ ਉਡੀਕ ਨਹੀਂ ਕਰਦਾ, ਇਹ ਦਸਮ ਪਿਤਾ ਵੱਲੋਂ ਸਿਰੋਪਾਓ ਦੇ ਨਾਲ ਦਿੱਤਾ ਗਿਆ ਹੱਕ ਹੈ, ਉਹ ਜ਼ੁਲਮ ਦੇ ਵਿਰੁੱਧ, ਝੂਠ ਦੇ ਵਿਰੁੱਧ, ਬੁਰਾਈ ਦੇ ਵਿਰੁੱਧ, ਖਾਸ ਤੌਰ ‘ਤੇ ਜਦੋਂ ਕੋਈ ਉਸਦੀ ਹੋਂਦ ਨੂੰ ਚੁਣੌਤੀ ਦਿੰਦਾ ਹੈ। – ਨਰਿੰਦਰ ਸਿੰਘ ਮੋਂਗਾ

