ਅੰਗ : 751
ਸੂਹੀ ਮਹਲਾ ੧ ਘਰੁ ੯ ੴ ਸਤਿਗੁਰ ਪ੍ਰਸਾਦਿ ॥ ਕਚਾ ਰੰਗੁ ਕਸੁੰਭ ਕਾ ਥੋੜੜਿਆ ਦਿਨ ਚਾਰਿ ਜੀਉ ॥ ਵਿਣੁ ਨਾਵੈ ਭ੍ਰਮਿ ਭੁਲੀਆ ਠਗਿ ਮੁਠੀ ਕੂੜਿਆਰਿ ਜੀਉ ॥ ਸਚੇ ਸੇਤੀ ਰਤਿਆ ਜਨਮੁ ਨ ਦੂਜੀ ਵਾਰ ਜੀਉ ॥੧॥ ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗੁ ਲਾਇ ਜੀਉ ॥ ਰੰਗਣ ਵਾਲਾ ਸੇਵੀਐ ਸਚੇ ਸਿਉ ਚਿਤੁ ਲਾਇ ਜੀਉ ॥੧॥ ਰਹਾਉ ॥ਚਾਰੇ ਕੁੰਡਾ ਜੇ ਭਵਹਿ ਬਿਨੁ ਭਾਗਾ ਧਨੁ ਨਾਹਿ ਜੀਉ ॥ ਅਵਗਣਿ ਮੁਠੀ ਜੇ ਫਿਰਹਿ ਬਧਿਕ ਥਾਇ ਨ ਪਾਹਿ ਜੀਉ ॥ ਗੁਰਿ ਰਾਖੇ ਸੇ ਉਬਰੇ ਸਬਦਿ ਰਤੇ ਮਨ ਮਾਹਿ ਜੀਉ ॥੨॥ ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ ॥ ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੇ ਚੋਰ ਜੀਉ ॥ ਮੂਲੁ ਨ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ ॥੩॥ ਨਿਤ ਨਿਤ ਖੁਸੀਆ ਮਨੁ ਕਰੇ ਨਿਤ ਨਿਤ ਮੰਗੈ ਸੁਖ ਜੀਉ ॥ ਕਰਤਾ ਚਿਤਿ ਨ ਆਵਈ ਫਿਰਿ ਫਿਰਿ ਲਗਹਿ ਦੁਖ ਜੀਉ ॥ ਸੁਖ ਦੁਖ ਦਾਤਾ ਮਨਿ ਵਸੈ ਤਿਤੁ ਤਨਿ ਕੈਸੀ ਭੁਖ ਜੀਉ ॥੪॥ ਬਾਕੀ ਵਾਲਾ ਤਲਬੀਐ ਸਿਰਿ ਮਾਰੇ ਜੰਦਾਰੁ ਜੀਉ ॥ ਲੇਖਾ ਮੰਗੈ ਦੇਵਣਾ ਪੁਛੈ ਕਰਿ ਬੀਚਾਰੁ ਜੀਉ ॥ ਸਚੇ ਕੀ ਲਿਵ ਉਬਰੈ ਬਖਸੇ ਬਖਸਣਹਾਰੁ ਜੀਉ ॥੫॥ ਅਨ ਕੋ ਕੀਜੈ ਮਿਤੜਾ ਖਾਕੁ ਰਲੈ ਮਰਿ ਜਾਇ ਜੀਉ ॥ ਬਹੁ ਰੰਗ ਦੇਖਿ ਭੁਲਾਇਆ ਭੁਲਿ ਭੁਲਿ ਆਵੈ ਜਾਇ ਜੀਉ ॥ ਨਦਰਿ ਪ੍ਰਭੂ ਤੇ ਛੁਟੀਐ ਨਦਰੀ ਮੇਲਿ ਮਿਲਾਇ ਜੀਉ ॥੬॥ ਗਾਫਲ ਗਿਆਨ ਵਿਹੂਣਿਆ ਗੁਰ ਬਿਨੁ ਗਿਆਨੁ ਨ ਭਾਲਿ ਜੀਉ ॥ ਖਿੰਚੋਤਾਣਿ ਵਿਗੁਚੀਐ ਬੁਰਾ ਭਲਾ ਦੁਇ ਨਾਲਿ ਜੀਉ ॥ ਬਿਨੁ ਸਬਦੈ ਭੈ ਰਤਿਆ ਸਭ ਜੋਹੀ ਜਮਕਾਲਿ ਜੀਉ ॥੭॥ ਜਿਨਿ ਕਰਿ ਕਾਰਣੁ ਧਾਰਿਆ ਸਭਸੈ ਦੇਇ ਆਧਾਰੁ ਜੀਉ ॥ ਸੋ ਕਿਉ ਮਨਹੁ ਵਿਸਾਰੀਐ ਸਦਾ ਸਦਾ ਦਾਤਾਰੁ ਜੀਉ ॥ ਨਾਨਕ ਨਾਮੁ ਨ ਵੀਸਰੈ ਨਿਧਾਰਾ ਆਧਾਰੁ ਜੀਉ ॥੮॥੧॥੨॥
ਅਰਥ: ਹੇ ਭਾਈ! ਜੇਹੜੇ ਬੰਦੇ ਪਰਮਾਤਮਾ ਦਾ ਪ੍ਰੇਮ-ਰੰਗ ਲਾ ਕੇ ਰੰਗੇ ਜਾਂਦੇ ਹਨ ਉਹਨਾਂ ਦੇ ਰੰਗੇ ਹੋਏ ਮਨ ਨੂੰ ਕਿਸੇ ਹੋਰ ਰੰਗ ਦੀ ਲੋੜ ਨਹੀਂ ਰਹਿ ਜਾਂਦੀ (ਨਾਮ ਵਿਚ ਰੱਤੇ ਨੂੰ) ਕਿਸੇ ਹੋਰ ਕਰਮ-ਸੁਹਜ ਦੀ ਮੁਥਾਜੀ ਨਹੀਂ ਰਹਿੰਦੀ। (ਪਰ ਇਹ ਨਾਮ-ਰੰਗ ਪਰਮਾਤਮਾ ਆਪ ਹੀ ਦੇਂਦਾ ਹੈ, ਸੋ) ਉਸ ਸਦਾ-ਥਿਰ ਰਹਿਣ ਵਾਲੇ ਨੂੰ ਤੇ (ਜੀਵਾਂ ਦੇ ਮਨ ਨੂੰ ਆਪਣੇ ਪ੍ਰੇਮ-ਰੰਗ ਨਾਲ) ਰੰਗਣ ਵਾਲੇ ਪ੍ਰਭੂ ਨੂੰ ਚਿੱਤ ਲਾ ਕੇ ਸਿਮਰਨਾ ਚਾਹੀਦਾ ਹੈ।੧।ਰਹਾਉ।
(ਜੀਵ ਮਾਇਆ ਦੇ ਸੁਹਣੱਪ ਨੂੰ ਵੇਖ ਵੇਖ ਕੇ ਫੁੱਲਦਾ ਹੈ, ਪਰ ਇਹ ਮਾਇਆ ਦਾ ਸਾਥ ਕਸੁੰਭੇ ਦੇ ਰੰਗ ਵਰਗਾ ਹੀ ਹੈ) ਕਸੁੰਭੇ ਦੇ ਫੁੱਲ ਦਾ ਰੰਗ ਕੱਚਾ ਹੁੰਦਾ ਹੈ, ਥੋੜਾ ਚਿਰ ਹੀ ਰਹਿੰਦਾ ਹੈ, ਚਾਰ ਦਿਨ ਹੀ ਟਿਕਦਾ ਹੈ। ਮਾਇਆ ਦੀ ਵਪਾਰਨ ਜੀਵ-ਇਸਤ੍ਰੀ ਪ੍ਰਭੂ-ਨਾਮ ਤੋਂ ਖੁੰਝ ਕੇ (ਮਾਇਆ-ਕਸੁੰਭੇ ਦੇ) ਭੁਲੇਖੇ ਵਿਚ ਕੁਰਾਹੇ ਪੈ ਜਾਂਦੀ ਹੈ, ਠੱਗੀ ਜਾਂਦੀ ਹੈ, ਤੇ ਇਸ ਦਾ ਆਤਮਕ ਜੀਵਨ (ਦਾ ਸਰਮਾਇਆ) ਲੁੱਟਿਆ ਜਾਂਦਾ ਹੈ। ਹੇ ਭਾਈ! ਜੇ ਸਦਾ-ਥਿਰ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੇ ਜਾਈਏ, ਤਾਂ ਮੁੜ ਮੁੜ ਜਨਮ (ਦਾ ਗੇੜ) ਮੁੱਕ ਜਾਂਦਾ ਹੈ।੧।
ਹੇ ਜਿੰਦੇ! ਜੇ ਤੂੰ ਚਾਰੇ ਕੂੰਟਾਂ ਭਾਲਦੀ ਫਿਰੇਂ ਤਾਂ ਭੀ ਚੰਗੇ ਭਾਗਾਂ ਤੋਂ ਬਿਨਾ ਨਾਮ-ਧਨ ਨਹੀਂ ਲੱਭਦਾ। ਜੇ ਔਗੁਣ ਨੇ ਤੇਰੇ ਮਨ ਨੂੰ ਠੱਗ ਲਿਆ ਹੈ, ਤੇ ਜੇ ਇਸ ਆਤਮਕ ਦਸ਼ਾ ਵਿਚ ਤੂੰ (ਤੀਰਥ ਆਦਿਕਾਂ ਤੇ ਭੀ) ਫਿਰੇਂ, ਤਾਂ ਭੀ ਸ਼ਿਕਾਰੀ ਦੇ ਬਾਹਰੋਂ ਲਿਫਣ ਵਾਂਗ ਤੂੰ (ਆਪਣੇ ਇਹਨਾਂ ਉੱਦਮਾਂ ਦੀ ਰਾਹੀਂ) ਕਬੂਲ ਨਹੀਂ ਹੋਵੇਂਗੀ। ਜਿਨ੍ਹਾਂ ਦੀ ਗੁਰੂ ਨੇ ਰਾਖੀ ਕੀਤੀ, ਜੇਹੜੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨ ਵਿਚ ਪ੍ਰਭੂ-ਨਾਮ ਨਾਲ ਰੰਗੇ ਗਏ ਹਨ, ਉਹੀ (ਮਾਇਆ ਦੇ ਮੋਹ ਤੇ ਵਿਕਾਰਾਂ ਤੋਂ) ਬਚਦੇ ਹਨ।੨।
(ਬਗੁਲੇ ਵੇਖਣ ਨੂੰ ਚਿੱਟੇ ਹਨ, ਤੀਰਥਾਂ ਉਤੇ ਭੀ ਨਿਵਾਸ ਰੱਖਦੇ ਹਨ, ਪਰ ਸਮਾਧੀ ਲਾ ਕੇ ਮੱਛੀਆਂ ਹੀ ਫੜਦੇ ਹਨ, ਤਿਵੇਂ ਹੀ) ਜਿਨ੍ਹਾਂ ਦੇ ਕੱਪੜੇ ਤਾਂ ਚਿੱਟੇ ਹਨ ਪਰ ਮਨ ਮੈਲੇ ਹਨ ਤੇ ਨਿਰਦਈ ਹਨ ਉਹਨਾਂ ਦੇ ਮੂੰਹੋਂ (ਆਖਣ ਨਾਲ ਮਨ ਵਿਚ) ਪ੍ਰਭੂ ਦਾ ਨਾਮ ਪਰਗਟ ਨਹੀਂ ਹੁੰਦਾ ਉਹ (ਬਾਹਰੋਂ ਸਾਧ ਦਿੱਸਦੇ ਹਨ ਅਸਲ ਵਿਚ) ਚੋਰ ਹਨ, ਉਹ ਮਾਇਆ ਦੇ ਮੋਹ ਵਿਚ ਫਸੇ ਹੋਏ ਹਨ।੩।
(ਮਾਇਆ-ਵੇੜ੍ਹੇ ਮਨੁੱਖ ਦਾ) ਮਨ ਸਦਾ ਦੁਨੀਆ ਵਾਲੇ ਚਾਉ-ਮਲ੍ਹਾਰ ਹੀ ਕਰਦਾ ਹੈ ਤੇ ਸਦਾ ਸੁਖ ਹੀ ਮੰਗਦਾ ਹੈ, ਪਰ (ਜਿਤਨਾ ਚਿਰ) ਕਰਤਾਰ ਉਸ ਦੇ ਚਿੱਤ ਵਿਚ ਨਹੀਂ ਵੱਸਦਾ, ਉਸ ਨੂੰ ਮੁੜ ਮੁੜ ਦੁੱਖ ਵਿਆਪਦੇ ਰਹਿੰਦੇ ਹਨ।
(ਹਾਂ,) ਜਿਸ ਮਨ ਵਿਚ ਸੁਖ ਦੁਖ ਦੇਣ ਵਾਲਾ ਪਰਮਾਤਮਾ ਵੱਸ ਪੈਂਦਾ ਹੈ, ਉਸ ਨੂੰ ਕੋਈ ਤ੍ਰਿਸ਼ਨਾ ਨਹੀਂ ਰਹਿ ਜਾਂਦੀ (ਤੇ ਉਹ ਸੁਖਾਂ ਦੀ ਲਾਲਸਾ ਨਹੀਂ ਕਰਦਾ) ।੪।
(ਜੀਵ-ਵਣਜਾਰਾ ਇਥੇ ਨਾਮ ਦਾ ਵਣਜ ਕਰਨ ਆਇਆ ਹੈ, ਪਰ ਜੇਹੜਾ ਜੀਵ ਇਹ ਵਣਜ ਵਿਸਾਰ ਕੇ ਵਿਕਾਰਾਂ ਦਾ ਕਰਜ਼ਾ ਆਪਣੇ ਸਿਰ ਚਾੜ੍ਹਨ ਲੱਗ ਪੈਂਦਾ ਹੈ, ਉਸ) ਕਰਜ਼ਾਈ ਨੂੰ ਸੱਦਾ ਪੈਂਦਾ ਹੈ; ਜਮਰਾਜ ਉਸ ਦੇ ਸਿਰ ਉਤੇ ਚੋਟ ਮਾਰਦਾ ਹੈ, ਉਸ ਦੇ ਸਾਰੇ ਕੀਤੇ ਕਰਮਾਂ ਦਾ ਵਿਚਾਰ ਕਰ ਕੇ ਉਸ ਤੋਂ ਪੁੱਛਦਾ ਹੈ ਤੇ ਉਸ ਤੋਂ ਉਹ ਲੇਖਾ ਮੰਗਦਾ ਹੈ ਜੋ (ਉਸ ਦੇ ਜ਼ਿੰਮੇ) ਦੇਣਾ ਬਣਦਾ ਹੈ। ਜਿਸ ਜੀਵ ਵਣਜਾਰੇ ਦੇ ਅੰਦਰ ਸਦਾ-ਥਿਰ ਪ੍ਰਭੂ ਦੀ ਲਗਨ ਹੋਵੇ, ਉਹ ਜਮਰਾਜ ਦੀ ਮਾਰ ਤੋਂ ਬਚ ਜਾਂਦਾ ਹੈ, ਬਖ਼ਸ਼ਣਹਾਰ ਪ੍ਰਭੂ ਉਸ ਉਤੇ ਮੇਹਰ ਕਰਦਾ ਹੈ।੫।
ਜੇ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਮਿੱਤਰ ਬਣਾਇਆ ਜਾਏ, ਤਾਂ (ਅਜੇਹੇ ਮਿੱਤਰ ਬਣਾਣ ਵਾਲਾ) ਮਿੱਟੀ ਵਿਚ ਰਲ ਜਾਂਦਾ ਹੈ ਆਤਮਕ ਮੌਤੇ ਮਰ ਜਾਂਦਾ ਹੈ। ਮਾਇਆ ਦੇ ਬਹੁਤੇ ਰੰਗ-ਤਮਾਸ਼ੇ ਵੇਖ ਕੇ ਉਹ ਕੁਰਾਹੇ ਪਾਇਆ ਜਾਂਦਾ ਹੈ, ਸਹੀ ਜੀਵਨ-ਰਾਹ ਤੋਂ ਖੁੰਝ ਖੁੰਝ ਕੇ ਉਹ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ। (ਇਸ ਗੇੜ ਵਿਚੋਂ) ਪਰਮਾਤਮਾ ਦੀ ਮੇਹਰ ਦੀ ਨਜ਼ਰ ਨਾਲ ਹੀ ਖ਼ਲਾਸੀ ਪਾਈਦੀ ਹੈ, ਉਹ ਪ੍ਰਭੂ ਮੇਹਰ ਦੀ ਨਿਗਾਹ ਨਾਲ (ਗੁਰੂ-ਚਰਨਾਂ ਵਿਚ) ਮਿਲਾ ਕੇ ਆਪਣੇ ਨਾਲ ਮਿਲਾ ਲੈਂਦਾ ਹੈ।੬।
ਹੇ ਅਵੇਸਲੇ ਤੇ ਗਿਆਨ-ਹੀਣ ਜੀਵ! ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਦੀ ਆਸ ਵਿਅਰਥ ਹੈ। ਕੀਤੇ ਹੋਏ ਚੰਗੇ ਮੰਦੇ ਕਰਮਾਂ ਦੇ ਸੰਸਕਾਰ ਤਾਂ ਹਰ ਵੇਲੇ ਅੰਦਰ ਮੌਜੂਦ ਹੀ ਹਨ, (ਜੇ ਗੁਰੂ ਦੀ ਸਰਨ ਨਾਹ ਪਈਏ, ਤਾਂ ਉਹ ਅੰਦਰਲੇ ਚੰਗੇ ਮੰਦੇ ਸੰਸਕਾਰ ਚੰਗੇ ਮੰਦੇ ਪਾਸੇ ਖਿੱਚਦੇ ਹਨ) ਤੇ ਇਸ ਖਿੱਚਾ-ਖਿੱਚੀ ਵਿਚ ਖ਼ੁਆਰ ਹੋਵੀਦਾ ਹੈ। ਗੁਰ-ਸ਼ਬਦ ਦਾ ਆਸਰਾ ਲੈਣ ਤੋਂ ਬਿਨਾ ਲੋਕਾਈ (ਦੁਨੀਆ ਵਾਲੇ) ਸਹਿਮ ਵਿਚ ਗ੍ਰਸੀ ਰਹਿੰਦੀ ਹੈ, ਅਜੇਹੀ ਲੋਕਾਈ ਨੂੰ ਆਤਮਕ ਮੌਤ ਨੇ (ਹਰ ਵੇਲੇ) ਆਪਣੀ ਤੱਕ ਵਿਚ ਰੱਖਿਆ ਹੁੰਦਾ ਹੈ।੨।
ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਰਚੀ ਹੈ, ਤੇ ਰਚ ਕੇ ਇਸ ਨੂੰ ਟਿਕਾਇਆ ਹੋਇਆ ਹੈ, ਉਹ ਹਰੇਕ ਜੀਵ ਨੂੰ ਆਸਰਾ ਦੇ ਰਿਹਾ ਹੈ। ਉਸ ਨੂੰ ਕਦੇ ਭੀ ਮਨ ਤੋਂ ਭੁਲਾਣਾ ਨਹੀਂ, ਉਹ ਸਦਾ ਹੀ ਸਭ ਨੂੰ ਦਾਤਾਂ ਦੇਣ ਵਾਲਾ ਹੈ।
ਹੇ ਨਾਨਕ! ਅਰਦਾਸ ਕਰ ਕਿ) ਪਰਮਾਤਮਾ ਦਾ ਨਾਮ ਕਦੇ ਨਾਹ ਭੁੱਲੇ। ਪਰਮਾਤਮਾ ਨਿਆਸਰਿਆਂ ਦਾ ਆਸਰਾ ਹੈ।੮।੧।੨।

16 ਜੁਲਾਈ – ਸ਼ਹੀਦੀ ਦਿਹਾੜਾ ਭਾਈ ਤਾਰੂ ਸਿੰਘ
1 ਸਉਣ 1745
ਭਾਈ ਤਾਰੂ ਸਿੰਘ ਜੀ ਪਿੰਡ ਪੂਲੇ (ਜਿਲ੍ਹਾ ਅੰਮ੍ਰਿਤਸਰ ) ਦੇ ਰਹਿਣ ਵਾਲੇ ਸੀ। ਖੇਤੀਬਾੜੀ ਕਰਨੀ ਤੇ ਹਰ ਆਏ ਗਏ ਲੋੜਵੰਦਾਂ ਦੀ ਸੇਵਾ ਕਰਨੀ। ਹਕੂਮਤ ਦੇ ਜੁਲਮਾ ਕਰਕੇ ਜੋ ਸਿੰਘ ਵੱਸੋ ਤੋਂ ਦੂਰ ਜੰਗਲਾਂ ਚ ਰਹਿੰਦੇ ਸੀ , ਵੇਲੇ ਕੁਵੇਲੇ ਉਨ੍ਹਾਂ ਤੱਕ ਵੀ ਰਸਤ ਪਾਣੀ ਪਹੁੰਚਾ ਦੇਣਾ। ਕਈ ਵਾਰ ਰਾਤ ਬਰਾਤੇ ਸਿੰਘ ਘਰ ਆ-ਕੇ ਵੀ ਪ੍ਰਸ਼ਾਦਾ ਛਕ ਜਾਂਦੇ। ਇਸ ਸੇਵਾ ਚ ਭਾਈ ਸਾਹਿਬ ਦੀ ਭੈਣ ਤਾਰੋ ਤੇ ਮਾਤਾ ਜੀ ਸਹਾਇਕ ਸੀ। ਸਾਰਾ ਇਲਾਕਾ ਭਾਈ ਸਾਹਿਬ ਜੀ ਦਾ ਬੜਾ ਸਤਿਕਾਰ ਕਰਦਾ।
ਜੰਡਿਆਲੇ ਦੇ ਰਹਿਣ ਵਾਲੇ ਹਰਿਭਗਤ ਨਿਰੰਜਨੀਆਂ ਨੇ ਲਾਹੌਰ ਦੇ ਨਵਾਬ ਜ਼ਕਰੀਏ ਕੋਲ ਭਾਈ ਤਾਰੂ ਸਿੰਘ ਜੀ ਦੀ ਚੁਗਲੀ ਕਰ ਦਿੱਤੀ। ਜ਼ਕਰੀਏ ਨੇ ਲਾਹੌਰ ਤੋਂ ਪੁਲਸ ਭੇਜੀ। ਜਦੋ ਪੁਲਸ ਪੁੂਲੇ ਪਿੰਡ ਪਹੁੰਚੀ ਭਾਈ ਸਾਹਿਬ ਉਸ ਵੇਲੇ ਖੇਤਾਂ ਵਿੱਚ ਕੰਮ ਕਰਦੇ ਸੀ। ਇਕ ਬੰਦੇ ਨੇ ਜਾ ਕੇ ਦੱਸਿਆ ਤਾਰੂ ਸਿਆਂ ਪੁਲਸ ਤੇਨੂੰ ਫੜਣ ਆਈ ਆ , ਤੁੂ ਪਾਸੇ ਹੋ ਜਾ ਅਸੀ ਸਾਂਭ ਲਾਂਗੇ। ਭਾਈ ਸਾਹਿਬ ਨੇ ਹੌਸਲਾ ਦਿੰਦਿਆਂ ਕਿਆ ਆਪਾਂ ਕੋਈ ਗੁਨਾਹ ਨਹੀਂ ਕੀਤਾ ਲੁਕਣ ਦੀ ਕੀ ਲੋੜ ……? ਭਾਈ ਸਾਬ ਆਪ ਹੀ ਪਿੰਡ ਆ ਗਏ। ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਨਾਲ ਭਾਈ ਸਾਹਿਬ ਦੀ ਭੈਣ ਨੂੰ ਫੜ ਲਿਆ। ਪਿੰਡ ਵਾਲਿਆਂ ਨੇ ਮਿੰਨਤ ਤਰਲਾ ਕਰ ਪੈਸੇ ਦੇਕੇ ਭੇੈਣ ਤਾਰੋ ਨੂੰ ਛੁਡਾ ਲਿਆ। ਤਾਰੁੂ ਸਿੰਘ ਜੀ ਨੂੰ ਪੁਲਿਸ ਲੇੈ ਗਈ। ਕੁਝ ਦਿਨ ਲਾਹੌਰ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਇੱਕ ਦਿਨ ਕਚਹਿਰੀ ਚ ਪੇਸ਼ ਕੀਤਾ। ਜਾਂਦਿਆਂ ਭਾਈ ਸਾਹਿਬ ਨੇ ਜ਼ੋਰ ਦੀ ਫਤਹਿ ਬੁਲਾਈ। ਜ਼ਕਰੀਏ ਨੇ ਕਿਹਾ ਉ ਸਿੱਖੜਿਆ , ਇਹ ਆਨੰਦਪੁਰ ਨਹੀਂ ਇਥੇ ਸਲਾਮ ਕਰੀਦੀ ਆ। ਭਾਈ ਸਾਹਿਬ ਨੇ ਕਿਹਾ ਗੁਰ ਫਤਹਿ ਜਗ੍ਹਾ ਦੀ ਪਾਬੰਧ ਨੀ…
ਫਿਰ ਜ਼ਕਰੀਆ ਨੇ ਕਿਹਾ ਤੇਰੀ ਸ਼ਿਕਾਇਤ ਆਈ ਆ ਕਿ ਤੂੰ ਹਕੂਮਤ ਦੇ ਬਾਗ਼ੀਆਂ ਨੂੰ ਪਨਾਹ ਦਿੰਨਾ ਤੇ ਰੋਟੀ ਖਵਾਉਣਾ … ਭਾਈ ਸਾਹਿਬ ਨੇ ਕਿਹਾ ਮੈਂ ਕੋਈ ਚੋਰੀ ਡਾਕੇ ਨਹੀਂ ਮਾਰਦਾ ਆਪਣੀ ਮਿਹਨਤ ਕਰਦਾ ਤੁਹਾਡਾ ਟੈਕਸ ਪੂਰਾ ਤਾਰਦਾ ਆਪਣੇ ਮਿਹਨਤ ਚੋ ਜੋ ਵਧੇ ਉਹ ਲੋੜਵੰਦਾਂ ਨੂੰ ਛਕਉਣਾ। ਤੂਵੀ ਆਜੀ ਚਾਹੇ , ਬਾਕੀ ਜੋ ਤੁਹਾਡੀ ਨਜ਼ਰ ਚ ਬਾਗੀ ਨੇ ਮੇਰੀ ਨਜ਼ਰ ਚ ਗੁਰੂ ਦੇ ਸਿਖ ਆ ਤੇ ਸਾਡੇ ਗੁਰੂ ਦਾ ਹੁਕਮ ਹੈ ਸਿੱਖਾਂ ਦੀ ਸੇਵਾ ਕਰਨੀ। ਨਵਾਬ ਨੇ ਕਿਹਾ ਜਦੋਂ ਤੁੂੰ ਜ਼ੁਲਮ ਸਵੀਕਾਰ ਕਰ ਲਿਆ , ਫਿਰ ਸਜ਼ਾ ਵੀ ਇਸਦੀ ਜਾਣਦਾ ਹੋਵੇਂਗਾ ਕੇ ਮੌਤ ਹੈ। ਭਾਈ ਸਾਹਿਬ ਨੇ ਕਿਆ ਸਿੰਘ ਮੌਤ ਤੋਂ ਨਹੀਂ ਡਰਦੇ …
ਹੁਣ ਨਵਾਬ ਨੇ ਚਾਲ ਬਦਲੀ ਮਿੱਠੇ ਪਿਆਰੇ ਜਿਹੇ ਹੋ ਕੇ ਕਿਆ ਤਾਰੂ ਸਿੰਹਾਂ , ਕਿਉਂ ਅਜਾਈਂ ਮੌਤੇ ਮਰਦਾ ? ਤੂੰ ਏਦਾਂ ਕਰ ਮੁਸਲਮਾਨ ਹੋ ਜਾ , ਜਵਾਨ ਤੇਰੀ ਉਮਰ ਹੈ (25 ਕ ਸਾਲ ਸੀ) ਵਿਆਹ ਤੇਰਾ ਕਰਵਾ ਦਿੰਨੇ ਆ। ਜਗੀਰ ਤੈਨੂੰ ਦੇਨੇ ਆ ਆਨੰਦ ਮਾਣ ਕਿਉਂ ਮਰਦਾ ?? ਭਾਈ ਸਾਹਿਬ ਨੇ ਕਿਹਾ ਮੈਨੂੰ ਤੇਰੇ ਪਾਪਾਂ ਦੀ ਕਮਾਈ ਦੀ ਲੋੜ ਨਹੀਂ। ਮੈਂ ਸਿੱਖੀ ਨਹੀਂ ਛੱਡਣੀ। ਏ ਤਾਂ ਕੇਸਾਂ ਸੁਆਸਾਂ ਸੰਗ ਨਿਭੂ। ਕਰੋਧ ਨਾਲ ਭਰਿਆ ਜ਼ਕਰੀਆ ਕਹਿੰਦਾ , ਜਿਹੜੇ ਵਾਲਾਂ ਦੀ ਪੰਡ ਨੂੰ ਤੁੂੰ ਸਿੱਖੀ ਸਮਝਦਾ ਇਹ ਤਾਂ ਮੇੈ ਹੁਣੇ ਜੁੱਤੀਆਂ ਮਾਰ ਮਾਰ ਉਡਾ ਦਿਊਂ। ਕੇਸਾਂ ਬਾਰੇ ਏ ਅਪਸ਼ਬਦ ਸੁਣ ਭਾਈ ਸਾਹਿਬ ਨੇ ਕਿਆ , ਮੇਰੀ ਸਿੱਖੀ ਤੇ ਕੇਸਾਂ ਸਵਾਸਾਂ ਨਾਲ ਹੀ ਨਿਭੁੂ ਤੇ ਤੈਨੂੰ ਨਰਕਾਂ ਤੱਕ ਜੁੱਤੀ ਦੀ ਨੋਕ ਤੇ ਛੱਡ ਕੇ ਆਉ। ਕਰੋਧ ਨਾਲ ਭਰੇ ਜ਼ਕਰੀਏ ਨੇ ਉਸੇ ਵੇਲੇ ਨਾਈ ਨੂੰ ਬੁਲਾਇਆ ਇਸ ਦੇ ਵਾਲ ਕੱਟ ਦਿਓ , ਮੈਂ ਵੀ ਦੇਖਦਾ ਕਿਵੇਂ ਕੇਸਾਂ ਸਵਾਸਾਂ ਨਾਲ ਇਹਦੀ ਸਿੱਖੀ ਨਿਭਦੀ ਆ.. ਭਾਈ ਸਾਹਿਬ ਜੀ ਨੇ ਮਨ ਹੀ ਮਨ ਅਰਦਾਸ ਕੀਤੀ ਤੇ ਗੁਰੂ ਦੀ ਐਸੀ ਕਲਾ ਵਰਤੀ ਇੱਕ ਵੀ ਕੇਸ ਨਾ ਕੱਟਿਆ ਗਿਆ। ਜ਼ਕਰੀਆ ਕਹਿੰਦਾ ਨਾਈ ਨਹੀਂ ਤੇ ਮੋਚੀ ਨੂੰ ਸੱਦੋ ਇਹਦੀ ਖੋਪਰੀ ਹੀ ਲਵਾ ਦਿਆਂਗਾ। ਮੋਚੀ ਆਇਆ ਉਸ ਨੇ ਤਿੱਖੀ ਰੰਬੀ ਭਾਈ ਸਾਹਿਬ ਦੇ ਮੱਥੇ ਚ ਰੱਖ ਕੇ ਸੱਟ ਮਾਰੀ ਤੇ ਖੋਪਰ ਸਣੇ ਕੇਸਾਂ ਦੇ ਉਖਾੜ ਦਿੱਤਾ ਲਹੂ ਦੀਆਂ ਧਾਰਾ ਚੱਲ ਪਈਆਂ ਪਲਾਂ ਚ ਸਾਰਾ ਸਰੀਰ ਲਹੂ ਲੁਹਾਨ ਹੋ ਗਿਆ। ਖੁੂਨ ਨੁੱਚੜਨ ਲੱਗ ਪਿਆ।
ਜ਼ਕਰੀਏ ਨੇ ਕਿਹਾ ਸਨਾਅ ਤਾਰੂ ਸਿੰਘਾ ਹੁਣ ਸੌਖਾ ….? ਭਾਈ ਸਾਹਿਬ ਨੇ ਕਿਹਾ ਉਹ ਪਾਪੀਆ ਤੂੰ ਕੀ ਜਾਣੇ ਮੈਂ ਕਿੰਨੇ ਆਨੰਦ ਚ ਬੈਠਾ ਖ਼ੂਨ ਜ਼ਿਆਦਾ ਵਗ ਜਾਣ ਕਰਕੇ ਕੁਝ ਸਮੇਂ ਬਾਅਦ ਤਾਰੂ ਸਿੰਘ ਜੀ ਬੇਹੋਸ਼ ਹੋ ਗਏ। ਭਾਈ ਸਾਹਿਬ ਨੂੰ ਕਿਲ੍ਹੇ ਦੇ ਬਾਹਰ ਖਾਈ ਚ ਸੁਟਵਾ ਦਿੱਤਾ। ਅਗਲੇ ਦਿਨ ਨਵਾਬ ਉੱਥੋਂ ਦੀ ਲੰਘਦਾ ਸੀ ਤਾਂ ਭਾਈ ਸਾਹਿਬ ਬਾਣੀ ਦਾ ਪਾਠ ਕਰਦੇ ਸੀ ਆਵਾਜ਼ ਸੁਣ ਕੇ ਜ਼ਕਰੀਆ ਨੇ ਕਿਹਾ , “ਓਏ ਤੂੰ ਅਜੇ ਮਰਿਆ ਨਹੀਂ”.. ਭਾਈ ਸਾਹਿਬ ਨੇ ਕਿਹਾ ਤੈਨੂੰ ਜੁੱਤੀ ਦੀ ਨੋਕ ਤੇ ਨਾਲ ਲੈ ਕੇ ਜਾਣਾ ਐ , ਨਹੀਂ ਮਰਦਾ। ਮੈ ਮਿੰਨਤ ਤਰਲਾ ਕਰਕੇ ਕੁਝ ਸਿੱਖ ਭਾਈ ਸਾਹਿਬ ਨੂੰ ਧਰਮਸ਼ਾਲਾ ਵਿੱਚ ਲਏ ਗਏ ਭਾਈ ਸਾਹਿਬ ਦੇ ਜ਼ਖ਼ਮਾਂ ਨੂੰ ਸਾਫ ਕੀਤਾ ਸਿਰ ਤੇ ਕੋਸਾ ਜਿਹਾ ਕਰਕੇ ਕੜਾਹ ਬੰਨ੍ਹਿਆ।
ਉਧਰ ਪਾਪੀ ਜ਼ਕਰੀਏ ਨੂੰ ਪਾਪਾਂ ਦਾ ਫਲ ਮਿਲਿਆ। ਉਹਦਾ ਮਲ ਮੂਤ ਬੰਦ ਹੋ ਗਿਆ ਬੰਨ੍ਹ ਪੈ ਗਿਆ ਬੜੀਆਂ ਲਿਲੜੀਆਂ ਦੇਵੇ। ਚੀਕਾਂ ਮਾਰੇ ਸ਼ਾਹੀ ਹਕੀਮਾਂ ਨੇ ਇਲਾਜ ਸ਼ੁਰੂ ਕੀਤਾ। ਪਰ ਸਾਰੇ ਬੇਵੱਸ ਹੋ ਕੇ ਹੱਥ ਖੜ੍ਹੇ ਕਰ ਗਏ ਹੁਣ ਜ਼ਕਰੀਏ ਨੂੰ ਆਪਣੀ ਮੌਤ ਨੇੜੇ ਦਿਖਾਈ ਦਿੱਤੀ ਤੇ ਸਮਝ ਗਿਆ ਕਿ ਤਾਰੂ ਸਿੰਘ ਦੀ ਖੋਪਰੀ ਉਤਾਰਨ ਦਾ ਫਲ ਹੈ , ਦੁੱਖ ਨਾਲ ਮਰਦੇ ਹੋਏ ਜ਼ਕਰੀਏ ਨੇ ਭਾਈ ਸੁਬੇਗ ਸਿੰਘ ਜੀ ਦੇ ਹੱਥ ਭਾਈ ਤਾਰੂ ਸਿੰਘ ਜੀ ਦੇ ਕੋਲ ਬੇਨਤੀ ਭੇਜੀ ਮੈਂ ਬਹੁਤ ਦੁਖੀ ਹਾਂ , ਇਹਦਾ ਕੋਈ ਹੱਲ ਕਰੋ। ਮੈਂ ਮੁਆਫ਼ੀ ਮੰਗਦਾ ਜੋ ਤੁਸੀਂ ਕਹੋਗੇ ਮੈਂ ਕਰਾਂਗਾ। ਭਾਈ ਸੁਬੇਗ ਸਿੰਘ ਤਾਰੂ ਸਿੰਘ ਦੇ ਕੋਲ ਗਏ ਜ਼ਕਰੀਏ ਵੱਲੋਂ ਬੇਨਤੀ ਕੀਤੀ ਭਾਈ ਸਾਹਿਬ ਜੀ ਨੇ ਕਿਹਾ ਮੇਰੇ ਹੱਥੋਂ ਤੀਰ ਚਲ ਗਿਆ। ਹੁਣ ਮੈਂ ਕੁਝ ਨਹੀਂ ਕਰ ਸਕਦਾ ਹਾਂ ਖਾਲਸਾ ਪੰਥ ਬਖਸ਼ਣਯੋਗ ਹੈ ਜੇ ਬਖ਼ਸ਼ ਦੇਵੇ ਤੇ … ਭਾਈ ਸੁਬੇਗ ਸਿੰਘ ਪੰਥ ਦੀ ਸ਼ਰਨ ਗਏ ਸਾਰੀ ਗੱਲ ਜਾ ਕੇ ਦੱਸੀ ਸਿੰਘ ਬੜੇ ਬੀਰ ਰਸੀ ਚ ਆਏ ਕੁਝ ਸਿੰਘਾਂ ਨੇ ਆਖਿਆ ਹੁਣੇ ਲਾਹੌਰ ਤੇ ਹਮਲਾ ਕੀਤਾ ਜਾਵੇ ਤੇ ਜ਼ਕਰੀਏ ਨੂੰ ਸੋਧਿਆ ਜਾਵੇ।
ਸਰਦਾਰ ਸੁਬੇਗ ਸਿੰਘ ਨੇ ਕਿਹਾ ਜ਼ਕਰੀਆ ਚੰਦ ਦਿਨਾਂ ਦਾ ਪ੍ਰਾਹੁਣਾ ਭਾਈ ਤਾਰੂ ਸਿੰਘ ਜੀ ਨੇ ਪ੍ਰਣ ਕੀਤਾ ਹੈ ਕਿ ਜੁੱਤੀ ਦੀ ਨੋਕ ਤੇ ਲੈ ਕੇ ਜਾਵਾਂਗਾ , ਪਰ ਹੁਣ ਸ਼ਰਨ ਆਏ ਦੀ ਲਾਜ ਰੱਖੀ ਜਾਵੇ। ਸਰਦਾਰ ਨਵਾਬ ਕਪੂਰ ਸਿੰਘ ਨੇ ਕਿਹਾ ਜੋ ਜ਼ਕਰੀਏ ਨੇ ਜ਼ੁਲਮ ਕਮਾਇਆ ਉਹਦਾ ਫਲ ਤੇ ਮਿਲੇਗਾ। ਭਾਈ ਤਾਰੂ ਸਿੰਘ ਦੇ ਮੁਖ ਚੋਂ ਨਿਕਲੇ ਬੋਲ ਸੱਚ ਹੋਣਗੇ। ਚਾਹੇ ਪਾਪੀ ਹੈ ਪਰ ਸ਼ਰਨ ਆਇਆ ਇਸ ਲਈ ਬੰਨ੍ਹ ਦਾ ਹੱਲ ਇਹ ਹੈ ਕਿ ਭਾਈ ਤਾਰੂ ਸਿੰਘ ਦੀ ਜੁੱਤੀ ਜ਼ਕਰੀਏ ਦੇ ਸਿਰ ਵਿੱਚ ਵੱਜੇ ਤੇ ਉਹਦਾ ਬੰਨ੍ਹ ਖੁੱਲ੍ਹੇਗਾ ਤੇ ਜਿੰਨੀ ਜ਼ੋਰ ਦੀ ਵੱਜੇਗੀ ਉਨ੍ਹਾਂ ਪਿਸ਼ਾਬ ਖੁੱਲ੍ਹ ਕੇ ਆਊ ਇਸ ਵਿੱਚ ਭਾਈ ਤਾਰੂ ਸਿੰਘ ਦੀ ਆਗਿਆ ਜ਼ਰੂਰ ਲੈ ਲਈ ਜਾਵੇ। ਖ਼ਾਲਸੇ ਤੋ ਇਹ ਬਚਨ ਲੈ ਕੇ ਸਿਰ ਝੁਕਾ ਸੁਬੇਗ ਸਿੰਘ ਵਾਪਸ ਆਇਆ। ਭਾਈ ਤਾਰੂ ਸਿੰਘ ਜੀ ਨੂੰ ਆ ਕੇ ਮਿਲੇ। ਸਾਰੀ ਗੱਲ ਦੱਸੀ। ਭਾਈ ਸਾਹਿਬ ਨੇ ਕਿਆ ਜੋ ਪੰਥ ਨੇ ਫ਼ੈਸਲਾ ਕਰ ਦਿੱਤਾ ਸਿਰ ਮੱਥੇ। ਸੁਬੇਗ ਸਿੰਘ ਭਾਈ ਸਾਹਿਬ ਦੀ ਜੁੱਤੀ ਲੈ ਕੇ ਨਵਾਬ ਕੋਲ ਗਿਆ , ਉਸ ਨੂੰ ਦੱਸਿਆ ਮਰਦਾ ਬੰਦਾ ਕੀ ਨਹੀਂ ਕਰਦਾ… ਜ਼ਕਰੀਏ ਨੇ ਕਿਹਾ ਛੇਤੀ ਮਾਰੋ ਜਦੋਂ ਜੁੱਤੀ ਸਿਰ ਚ ਮਾਰੀ ਤਾਂ ਥੋੜ੍ਹਾ ਜਿਆ ਪਿਸ਼ਾਬ ਖੁੱਲ੍ਹਿਆ। ਜ਼ਕਰੀਆ ਨੇ ਕਿਹਾ ਹੋਰ ਜ਼ੋਰ ਦੀ ਮਾਰੋ। ਜਿੰਨੇ ਜ਼ੋਰ ਨਾਲ ਜੁੱਤੀਆਂ ਵੱਜਣ ਉਨ੍ਹਾਂ ਪਿਸ਼ਾਬ ਖੁੱਲ੍ਹ ਕੇ ਆਵੇ। ਜ਼ਕਰੀਏ ਨੂੰ ਸਾਹ ਸੌਖਾ ਆਇਆ। ਸਾਰੇ ਬੜੇ ਹੈਰਾਨ ਸੀ , ਇਹ ਕਿਸ ਤਰ੍ਹਾਂ ਦਾ ਇਲਾਜ ਆ। ਜ਼ਕਰੀਏ ਨੇ ਭਾਈ ਸਾਹਿਬ ਜੀ ਤੋਂ ਵਾਰ ਵਾਰ ਮੁਆਫ਼ੀ ਮੰਗੀ। ਸਿੱਖਾਂ ਤੋਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ। ਚਰਖੜੀਆਂ ਪੁੱਟਵਾ ਦਿੱਤੀਆਂ। ਕੈਦ ਸਿੱਖਾਂ ਨੂੰ ਆਜ਼ਾਦ ਕਰ ਦਿਤਾ। ਜਦੋਂ ਵੀ ਪਿਸ਼ਾਬ ਦਾ ਜ਼ੋਰ ਪੇੈਣਾਂ ਸਿਰ ਜੁੱਤੀਆਂ ਵੱਜਣੀਆਂ। ਪਿਸ਼ਾਬ ਆਉਣਾ। ਕੁਝ ਦਿਨ ਇਸ ਤਰ੍ਹਾਂ ਚੱਲੇ ਏਦਾ ਜੁੱਤੀਆਂ ਖਾਂਦਾ ਆਖਰ ਜ਼ਕਰੀਆ ਨਰਕਾਂ ਨੂੰ ਤੁਰ ਗਿਆ ਉਧਰ ਭਾਈ ਸਾਹਿਬ ਜੀ ਨੂੰ ਪਤਾ ਚੱਲਿਆ ਕਿ ਜ਼ਕਰੀਆ ਤੁਰ ਗਿਆ ਭਾਈ ਸਾਹਿਬ ਜੀ ਨੇ ਇਸ਼ਨਾਨ ਕੀਤਾ ਜਪੁਜੀ ਸਾਹਿਬ ਦਾ ਪਾਠ ਕੀਤਾ ਤੇ ਸਾਰੀ ਸੰਗਤ ਨੂੰ ਆਖਰੀ ਫਤਿਹ ਬੁਲਾਈ। ਇਸ ਤਰ੍ਹਾਂ ਭਾਈ ਤਾਰੁੂ ਸਿੰਘ ਜੀ ਨੇ ਖੋਪੜੀ ਲੱਥਣ ਤੋਂ 22 ਦਿਨ ਬਾਅਦ ਸ਼ਹੀਦੀ ਪਾਈ। ਸਾਰੇ ਹੈਰਾਨ ਸੀ। ਭਾਈ ਤਾਰੂ ਸਿੰਘ ਨੇ ਕਿਹਾ ਸੀ ਮੈਂ ਜੁੱਤੀ ਦੀ ਨੋਕ ਤੇ ਲੈ ਕੇ ਜਾਵਾਂਗਾ ਸੋ ਇਕ ਇਕ ਬੋਲ ਸੱਚ ਹੋਇਆ। ਭਾਈ ਤਾਰੂ ਸਿੰਘ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਥਾਂ ਤੇ ਭਾਈ ਸਾਹਿਬ ਦੀ ਖੋਪਰੀ ਉਤਾਰੀ ਉਥੇ ਭਾਈ ਸਾਹਿਬ ਜੀ ਦੀ ਯਾਦ ਵਿੱਚ ਸ਼ਹੀਦੀ ਅਸਥਾਨ ਬਣਿਆ ਜੋ ਲਾਹੌਰ ਦੇ ਦਿੱਲੀ ਗੇਟ ਵਾਲੇ ਪਾਸੇ ਸਟੇਸ਼ਨ ਦੇ ਨੇੜੇ ਹੈ (ਜਿਸ ਦੀ ਫ਼ੋਟੋ ਦੇਖ ਸਕਦੇ ਹੋ)
ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਮਹਾਨ ਸ਼ਹਾਦਤ ਨੂੰ
ਕੋਟਾਨ ਕੋਟ ਨਮਸਕਾਰ
ਨੋਟ ਕੁਝ ਲਿਖਤਾਂ ਅਨੁਸਾਰ ਭਾਈ ਤਾਰੂ ਸਿੰਘ ਜੀ 24 ਦਿਨ ਜਿਉਂਦੇ ਰਹੀ ਤੇ ਭਾਈ ਸਾਹਿਬ ਦੀ ਖੋਪਰੀ ਉਤਾਰਨ ਤੋਂ ਪਹਿਲਾ ਚਰਖੜੀ ਤੇ ਵੀ ਚਾੜ੍ਹਿਆ ਗਿਆ।
ਬਾਕੀ ਜੋ ਲੋਕ ਖ਼ੁਦ ਕੋਲੋਂ ਪੈਸੇ ਦੇ ਕੇ ਕੇਸ ਕਤਲ ਕਰਵਾਉਂਦੇ ਨੇ ਉਨ੍ਹਾਂ ਨੂੰ ਚਾਹੀਦਾ ਕਿ ਇੱਕ ਵਾਰ ਭਾਈ ਤਾਰੂ ਸਿੰਘ ਦੀ ਸ਼ਹਾਦਤ ਦਾ ਪ੍ਰਸੰਗ ਪੜ੍ਹ ਕੇ ਆਪਣੇ ਅੰਦਰ ਝਾਤੀ ਮਾਰਣ ਬਾਬਾ ਮਿਹਰ ਕਰੇ।
ਮੇਜਰ ਸਿੰਘ
ਗੁਰੂ ਕਿਰਪਾ ਕਰੇ

ਅੰਗ : 713
ਟੋਡੀ ਮਹਲਾ ੫ ॥ ਸਤਿਗੁਰ ਆਇਓ ਸਰਣਿ ਤੁਹਾਰੀ ॥ ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ ॥੧॥ ਰਹਾਉ ॥ ਅਵਰ ਨ ਸੂਝੈ ਦੂਜੀ ਠਾਹਰ ਹਾਰਿ ਪਰਿਓ ਤਉ ਦੁਆਰੀ ॥ ਲੇਖਾ ਛੋਡਿ ਅਲੇਖੈ ਛੂਟਹ ਹਮ ਨਿਰਗੁਨ ਲੇਹੁ ਉਬਾਰੀ ॥੧॥ ਸਦ ਬਖਸਿੰਦੁ ਸਦਾ ਮਿਹਰਵਾਨਾ ਸਭਨਾ ਦੇਇ ਅਧਾਰੀ ॥ ਨਾਨਕ ਦਾਸ ਸੰਤ ਪਾਛੈ ਪਰਿਓ ਰਾਖਿ ਲੇਹੁ ਇਹ ਬਾਰੀ ॥੨॥੪॥੯॥

ਅਰਥ: ਹੇ ਗੁਰੂ! ਮੈਂ ਤੇਰੀ ਸਰਨ ਆਇਆ ਹਾਂ। ਮੇਰੀ ਚਿੰਤਾ ਦੂਰ ਕਰ (ਮੇਹਰ ਕਰ, ਤੇਰੇ ਦਰ ਤੋਂ ਮੈਨੂੰ) ਪਰਮਾਤਮਾ ਦਾ ਨਾਮ ਮਿਲ ਜਾਏ, (ਇਹੀ ਮੇਰੇ ਵਾਸਤੇ) ਸੁਖ (ਹੈ, ਇਹੀ ਮੇਰੇ ਵਾਸਤੇ) ਸੋਭਾ (ਹੈ)।੧।ਰਹਾਉ। ਹੇ ਪ੍ਰਭੂ! (ਮੈਂ ਹੋਰ ਆਸਰਿਆਂ ਵਲੋਂ) ਹਾਰ ਕੇ ਤੇਰੇ ਦਰ ਤੇ ਆ ਪਿਆ ਹਾਂ, ਹੁਣ ਮੈਨੂੰ ਕੋਈ ਹੋਰ ਆਸਰਾ ਸੁੱਝਦਾ ਨਹੀਂ। ਹੇ ਪ੍ਰਭੂ ਅਸਾਂ ਜੀਵਾਂ ਦੇ ਕਰਮਾਂ ਦਾ ਲੇਖਾ ਨਾਹ ਕਰ, ਅਸੀਂ ਤਦੋਂ ਹੀ ਸੁਰਖ਼ਰੂ ਹੋ ਸਕਦੇ ਹਾਂ, ਜੇ ਸਾਡੇ ਕਰਮਾਂ ਦਾ ਲੇਖਾ ਨਾਹ ਹੀ ਕੀਤਾ ਜਾਏ। ਹੇ ਪ੍ਰਭੂ! ਸਾਨੂੰ ਗੁਣਹੀਨ ਜੀਵਾਂ ਨੂੰ (ਵਿਕਾਰਾਂ ਤੋਂ ਤੂੰ ਆਪ) ਬਚਾ ਲੈ।੧। ਹੇ ਭਾਈ! ਪਰਮਾਤਮਾ ਸਦਾ ਬਖ਼ਸ਼ਸ਼ ਕਰਨ ਵਾਲਾ ਹੈ, ਸਦਾ ਮੇਹਰ ਕਰਨ ਵਾਲਾ ਹੈ, ਉਹ ਸਭ ਜੀਵਾਂ ਨੂੰ ਆਸਰਾ ਦੇਂਦਾ ਹੈ। ਹੇ ਦਾਸ ਨਾਨਕ! (ਤੂੰ ਭੀ ਅਰਜ਼ੋਈ ਕਰ ਤੇ ਆਖ-) ਮੈਂ ਗੁਰੂ ਦੀ ਸਰਨ ਆ ਪਿਆ ਹਾਂ, ਮੈਨੂੰ ਇਸ ਜਨਮ ਵਿਚ (ਵਿਕਾਰਾਂ ਤੋਂ) ਬਚਾਈ ਰੱਖ।੨।੪।੯।

अंग : 713
टोडी महला ५ ॥ सतिगुर आइओ सरणि तुहारी ॥ मिलै सूखु नामु हरि सोभा चिंता लाहि हमारी ॥१॥ रहाउ ॥ अवर न सूझै दूजी ठाहर हारि परिओ तउ दुआरी ॥ लेखा छोडि अलेखै छूटह हम निरगुन लेहु उबारी ॥१॥ सद बखसिंदु सदा मिहरवाना सभना देइ अधारी ॥ नानक दास संत पाछै परिओ राखि लेहु इह बारी ॥२॥४॥९॥
अर्थ: हे गुरु! मैं तेरी सरन मैं आया हूँ। मेरी चिंता दूर कर (मेहर कर, तेरे दर से मुझे) परमात्मा का नाम मिल जाए, (यही मेरे लिए) सुख है, (यही मेरे लिए) शोभा है)।१।रहाउ। हे प्रभु! (में और सहारों से) हार के तेरे दर पर आ पड़ा हूँ, अब मुझे और कोई सहारा नहीं दिखता। हे प्रभु हम जीवों के कर्मो का लेखा मत कर। हम तभी बच सकते हैं, जब हमारे कर्मो का लेखा न किया जाए। हे प्रभु! हम गुणहीन जीवों को (विकारों से आप बचा लो)।१। हे भाई! परमात्मा सदा बक्शीश करने वाला है, सदा मेहर करने वाला है, वः सब जीवों को आसरा देता है। हे दास नानक। (तू भी अर्जोई कर और कह-) मैं गुरु की सरन आ पड़ा हूँ, मुझे इस जनम में (विकारों से) बचा के रख।२।४।९।

ਅੰਗ : 708
ਸਲੋਕ ॥
ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥ ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥ ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥ ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥੨॥ ਪਉੜੀ ॥ ਚਲਦਿਆ ਨਾਲਿ ਨ ਚਲੈ ਸੋ ਕਿਉ ਸੰਜੀਐ ॥ ਤਿਸ ਕਾ ਕਹੁ ਕਿਆ ਜਤਨੁ ਜਿਸ ਤੇ ਵੰਜੀਐ ॥ ਹਰਿ ਬਿਸਰਿਐ ਕਿਉ ਤ੍ਰਿਪਤਾਵੈ ਨਾ ਮਨੁ ਰੰਜੀਐ ॥ ਪ੍ਰਭੂ ਛੋਡਿ ਅਨ ਲਾਗੈ ਨਰਕਿ ਸਮੰਜੀਐ ॥ ਹੋਹੁ ਕ੍ਰਿਪਾਲ ਦਇਆਲ ਨਾਨਕ ਭਉ ਭੰਜੀਐ ॥੧੦॥
सलोक ॥

ਅਰਥ: ਹੇ ਨਾਨਕ ਜੀ! ਇਹ ਰਾਜ ਰੂਪ ਧਨ ਤੇ (ਉੱਚੀ) ਕੁਲ ਦਾ ਮਾਣ-ਸਭ ਛਲ-ਰੂਪ ਹੈ। ਜੀਵ ਛਲ ਕਰ ਕੇ ਦੂਜਿਆਂ ਤੇ ਦੂਸ਼ਣ ਲਾ ਲਾ ਕੇ (ਕਈ ਢੰਗਾਂ ਨਾਲ) ਮਾਇਆ ਜੋੜਦੇ ਹਨ, ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਚੀਜ਼ ਏਥੋਂ ਨਾਲ ਨਹੀਂ ਜਾਂਦੀ ॥੧॥ ਤੁੰਮਾ ਵੇਖਣ ਨੂੰ ਮੈਨੂੰ ਸੋਹਣਾ ਦਿੱਸਿਆ। ਕੀ ਇਹ ਉਕਾਈ ਲੱਗ ਗਈ ? ਇਸ ਦਾ ਤਾਂ ਅੱਧੀ ਕੌਡੀ ਭੀ ਮੁੱਲ ਨਹੀਂ ਮਿਲਦਾ। ਹੇ ਨਾਨਕ ਜੀ! (ਇਹੀ ਹਾਲ ਮਾਇਆ ਦਾ ਹੈ, ਜੀਵ ਦੇ ਭਾ ਦੀ ਤਾਂ ਇਹ ਭੀ ਕੌਡੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਏਥੋਂ ਤੁਰਨ ਵੇਲੇ) ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ॥੨॥ ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ, ਜੋ (ਜਗਤ ਤੋਂ ਤੁਰਨ ਵੇਲੇ) ਨਾਲ ਨਹੀਂ ਜਾਂਦੀ, ਜਿਸ ਤੋਂ ਆਖ਼ਰ ਵਿਛੁੜ ਹੀ ਜਾਣਾ ਹੈ, ਉਸ ਦੀ ਖ਼ਾਤਰ ਦੱਸੋ ਕੀਹ ਜਤਨ ਕਰਨਾ ਹੋਇਆ ? ਪ੍ਰਭੂ ਨੂੰ ਵਿਸਾਰਿਆਂ (ਨਿਰੀ ਮਾਇਆ ਨਾਲ) ਰੱਜੀਦਾ ਭੀ ਨਹੀਂ ਤੇ ਨਾਹ ਹੀ ਮਨ ਪ੍ਰਸੰਨ ਹੁੰਦਾ ਹੈ। ਪਰਮਾਤਮਾ ਨੂੰ ਛੱਡ ਕੇ ਜੇ ਮਨ ਹੋਰ ਪਾਸੇ ਲਗਾਇਆਂ ਨਰਕ ਵਿੱਚ ਸਮਾਈਦਾ ਹੈ। ਹੇ ਪ੍ਰਭੂ! ਕਿਰਪਾ ਕਰ, ਦਇਆ ਕਰ, ਨਾਨਕ ਦਾ ਸਹਿਮ ਦੂਰ ਕਰ ਦੇਹ ॥੧੦॥

अंग : 708
राज कपटं(ग) रूप कपटं(ग) धन कपटं(ग) कुल गरबतह ॥ संचंति बिखिआ छलं(ग) छिद्रं(ग) नानक बिनु हरि संगि न चालते ॥१॥ पेखंदड़ो की भुलु तुमा दिसमु सोहणा ॥ अढु न लहंदड़ो मुलु नानक साथि न जुलई माइआ ॥२॥ पउड़ी ॥ चलदिआ नालि न चलै सो किउ संजीऐ ॥ तिस का कहु किआ जतनु जिस ते वंजीऐ ॥ हरि बिसरिऐ किउ त्रिपतावै ना मनु रंजीऐ ॥ प्रभू छोडि अन लागै नरकि समंजीऐ ॥ होहु क्रिपाल दइआल नानक भउ भंजीऐ ॥१०॥
अर्थ: हे नानक जी! यह राज रूप धन और (ऊँची) कुल का अभिमान-सब छल-रूप है। जीव छल कर के दूसरों पर दोष लगा लगा कर (कई तरीकों से) माया जोड़ते हैं, परन्तु प्रभू के नाम के बिना कोई भी वस्तु यहाँ से साथ नहीं जाती ॥१॥ तुम्मा देखने में तो मुझे सुंदर दिखा। क्या यह ऊकाई लग गई ? इस का तो आधी कोडी भी मुल्य नहीं मिलता। हे नानक जी! (यही हाल माया का है, जीव के लिए तो यह भी कोड़ी मुल्य की नहीं होती क्योंकि यहाँ से चलने के समय) यह माया जीव के साथ नहीं जाती ॥२॥ उस माया को इकट्ठी करने का क्या लाभ, जो (जगत से चलने समय) साथ नहीं जाती, जिस से आखिर विछुड़ ही जाना है, उस की खातिर बताओ क्या यत्न करना हुआ ? प्रभू को भुला हुआ (बहुती माया से) तृप्त भी नहीं और ना ही मन प्रसन्न होता है। परमात्मा को छोड़ कर अगर मन अन्य जगह लगाया तो नर्क में समाता है। हे प्रभू! कृपा कर, दया कर, नानक का सहम दूर कर दे ॥१०॥

ਅੰਗ : 709
ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥ ਪਉੜੀ ॥ ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥ ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥ ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥ ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥ ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥
ਅਰਥ: ਸਲੋਕ ॥ ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ, ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ । ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ।੧। ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ—ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ । ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ।੨। ਪਉੜੀ ॥ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ । ਗੋਬਿੰਦ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ । ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ । ਅਜੇਹੇ ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ, ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ।੧੭।

अंग : 709
सलोक ॥ संत उधरण दइआलं आसरं गोपाल कीरतनह ॥ निरमलं संत संगेण ओट नानक परमेसुरह ॥१॥ चंदन चंदु न सरद रुति मूलि न मिटई घांम ॥ सीतलु थीवै नानका जपंदड़ो हरि नामु ॥२॥ पउड़ी ॥ चरन कमल की ओट उधरे सगल जन ॥ सुणि परतापु गोविंद निरभउ भए मन ॥ तोटि न आवै मूलि संचिआ नामु धन ॥ संत जना सिउ संगु पाईऐ वडै पुन ॥ आठ पहर हरि धिआइ हरि जसु नित सुन ॥१७॥
अर्थ: जो संत जन गोपाल प्रभू के कीर्तन को अपने जीवन का सहारा बना लेते हैं, दयाल प्रभू उन संतों को (माया की तपस से) बचा लेता है, उन संतों की संगति करने से पवित्र हो जाते हैं। हे नानक! (तू भी ऐसे गुरमुखों की संगति में रह के) परमेश्वर का पल्ला पकड़।1। चाहे चंदन (का लेप किया) हो चाहे चंद्रमा (की चाँदनी) हो, और चाहे ठंडी ऋतु हो – इनसे मन की तपस बिल्कुल भी समाप्त नहीं हो सकती। हे नानक! प्रभू का नाम सिमरने से ही मनुष्य (का मन) शांत होता है।2। प्रभू के सुंदर चरणों का आसरा ले के सारे जीव (दुनिया की तपस से) बच जाते हैं। गोबिंद की महिमा सुन के (बँदगी वालों के) मन निडर हो जाते हैं। वे प्रभू का नाम-धन इकट्ठा करते हैं और उस धन में कभी घाटा नहीं पड़ता। ऐसे गुरमुखों की संगति बड़े भाग्यों से मिलती है, ये संत जन आठों पहर प्रभू को सिमरते हैं और सदा प्रभू का यश सुनते हैं।17।

ਅੰਗ : 682
ਧਨਾਸਰੀ ਮਹਲਾ ੫ ॥ ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥ ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥ ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥ ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥ ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ॥ ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥
ਅਰਥ: ਹੇ ਭਾਈ! ਉਸ ਮਨੁੱਖ ਨੂੰ ਬਦ-ਕਿਸਮਤ ਸਮਝੋ, ਜਿਸ ਨੂੰ ਜਿੰਦ ਦਾ ਮਾਲਕ-ਪ੍ਰਭੂ ਵਿਸਰ ਜਾਂਦਾ ਹੈ। ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਲੱਭ ਲੈਂਦਾ ਹੈ।1। ਹੇ ਪ੍ਰਭੂ! ਤੇਰਾ ਸੇਵਕ ਤੇਰੇ ਨਾਮ-ਰੰਗ ਵਿਚ ਟਿਕ ਕੇ (ਮਾਇਆ ਦੇ ਮੋਹ ਵਲੋਂ ਸਦਾ) ਸੁਚੇਤ ਰਹਿੰਦਾ ਹੈ। ਉਸ ਦੇ ਸਰੀਰ ਵਿਚੋਂ ਸਾਰਾ ਆਲਸ ਮੁੱਕ ਜਾਂਦਾ ਹੈ, ਉਸ ਦਾ ਮਨ, (ਹੇ ਭਾਈ!) ਪ੍ਰੀਤਮ-ਪ੍ਰਭੂ ਨਾਲ ਜੁੜਿਆ ਰਹਿੰਦਾ ਹੈ। ਰਹਾਉ। ਹੇ ਭਾਈ! (ਉਸ ਦੇ ਸਿਮਰਨ ਦੀ ਬਰਕਤਿ ਨਾਲ) ਮੈਂ (ਭੀ) ਜਿਧਰ ਜਿਧਰ ਵੇਖਦਾ ਹਾਂ, ਉਥੇ ਉਥੇ ਪਰਮਾਤਮਾ ਹੀ ਸਾਰੇ ਸਰੀਰਾਂ ਵਿਚ ਮੌਜੂਦ ਦਿੱਸਦਾ ਹੈ ਜਿਵੇਂ ਧਾਗਾ (ਸਾਰੇ ਮਣਕਿਆਂ ਵਿਚ ਪ੍ਰੋਇਆ ਹੁੰਦਾ ਹੈ)। ਹੇ ਨਾਨਕ! ਪ੍ਰਭੂ ਦੇ ਦਾਸ ਉਸ ਦਾ ਨਾਮ-ਜਲ ਪੀਂਦਿਆਂ ਹੀ ਹੋਰ ਸਾਰੇ ਮੋਹ-ਪਿਆਰ ਛੱਡ ਦੇਂਦੇ ਹਨ।2। 19। 47।

अंग : 682
धनासरी महला ५ ॥ जिस कउ बिसरै प्रानपति दाता सोई गनहु अभागा ॥ चरन कमल जा का मनु रागिओ अमिअ सरोवर पागा ॥१॥ तेरा जनु राम नाम रंगि जागा ॥ आलसु छीजि गइआ सभु तन ते प्रीतम सिउ मनु लागा ॥ रहाउ ॥ जह जह पेखउ तह नाराइण सगल घटा महि तागा ॥ नाम उदकु पीवत जन नानक तिआगे सभि अनुरागा ॥२॥१६॥४७॥
अर्थ: हे भाई ! उस मनुख को बद-किस्मत समझो, जिस को जीवन का स्वामी-भगवान विसर जाता है। जिस मनुख का मन परमात्मा के कोमल चरणों का प्रेमी हो जाता है, वह मनुख आत्मिक जीवन देने वाले नाम-जल का सरोवर खोज लेता है।1।हे भगवान ! तेरा सेवक तेरे नाम-रंग में टिक के (माया के मोह की तरफ से सदा) सुचेत रहता है। उस के शरीर में से सारा आलस खत्म हो जाता है, उस का मन, (हे भाई !) प्रीतम-भगवान के साथ जुड़ा रहता है।रहाउ। हे भाई ! (उस के सुमिरन की बरकत के साथ) मैं (भी) जिधर जिधर देखता हूँ, ऊपर ऊपर परमात्मा ही सारे शरीरो में मौजूद दिखता है जैसे धागा (सारे मोतियों में पिरोया होता है)। हे नानक ! भगवान के दास उस का नाम-जल पीते हुए ही ओर सारे मोह-प्यार छोड़ देते हैं।2।19।47।

Begin typing your search term above and press enter to search. Press ESC to cancel.

Back To Top