ਇਹ ਸਾਡੀ ਹੋਂਦ ਦੀ ਲੜਾਈ ਹੈ
ਸਾਨੂੰ ਗੱਲ ਤੂੰ ਇਹ ਸਮਝਾ ਗਿਆ!
ਆਪਣੀ ਚਿੱਖਾ ਤੂੰ ਬਾਲਕੇ ਦੀਪ ਸਿਆਂ
ਲੱਖਾਂ ਪੰਜਾਬ ਵਿੱਚ ਦੀਪ ਜਗ੍ਹਾ ਗਿਆ!
धनासरी महला ५ घरु १२ ੴ सतिगुर प्रसादि ॥ बंदना हरि बंदना गुण गावहु गोपाल राइ ॥ रहाउ ॥ वडै भागि भेटे गुरदेवा ॥ कोटि पराध मिटे हरि सेवा ॥१॥ चरन कमल जा का मनु रापै ॥ सोग अगनि तिसु जन न बिआपै ॥२॥ सागरु तरिआ साधू संगे ॥ निरभउ नामु जपहु हरि रंगे ॥३॥ पर धन दोख किछु पाप न फेड़े ॥ जम जंदारु न आवै नेड़े ॥४॥ त्रिसना अगनि प्रभि आपि बुझाई ॥ नानक उधरे प्रभ सरणाई ॥५॥१॥५५॥
अर्थ :राग धनासरी, घर १२ में गुरू अर्जन देव जी की बाणी। अकाल पुरख एक है और सतिगुरू की कृपा द्वारा मिलता है हे भाई! परमात्मा को सदा नमस्कार करा करो, प्रभू पातिश़ाह के गुण गाते रहो ॥ रहाउ ॥ हे भाई! जिस मनुष्य को बड़ी किस्मत से गुरू मिल जाता है, (गुरू के द्वारा) परमात्मा की सेवा-भगती करने से उस के करोड़ों पाप मिट जाते हैं ॥१॥ हे भाई! जिस मनुष्य का मन परमात्मा के सुंदर चरणों (के प्रेम-रंग) में रंग जाता है, उस मनुष्य ऊपर चिंता की आग ज़ोर नहीं पा सकती ॥२॥ हे भाई! गुरू की संगत में (नाम जपने की बरकत से) संसार-समुँद्र से पार निकल जाते हैं। प्रेम से निरभउ प्रभू का नाम जपा करो ॥३॥ हे भाई! (सिमरन का सदका) पराए धन (आदि) के कोई अैब पाप मंदे कर्म नहीं होते, भयानक यम भी नज़दीक नहीं आते (मौत का डर नहीं लगता, आत्मिक मौत नज़दीक़ नहीं आती ॥४॥ हे भाई! (जो मनुष्य प्रभू के गुण गाते हैं) उन की तृष्णा की आग प्रभू ने आप बुझा दी है। हे नानक जी! प्रभू की श़रण पड़ कर (अनेकों जीव तृष्णा की आग में से) बच निकलते हैं ॥५॥१॥५५॥
ਅੰਗ : 683
ਧਨਾਸਰੀ ਮਹਲਾ ੫ ਘਰੁ ੧੨ ੴ ਸਤਿਗੁਰ ਪ੍ਰਸਾਦਿ ॥ ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥ ਵਡੈ ਭਾਗਿ ਭੇਟੇ ਗੁਰਦੇਵਾ ॥ ਕੋਟਿ ਪਰਾਧ ਮਿਟੇ ਹਰਿ ਸੇਵਾ ॥੧॥ ਚਰਨ ਕਮਲ ਜਾ ਕਾ ਮਨੁ ਰਾਪੈ ॥ ਸੋਗ ਅਗਨਿ ਤਿਸੁ ਜਨ ਨ ਬਿਆਪੈ ॥੨॥ ਸਾਗਰੁ ਤਰਿਆ ਸਾਧੂ ਸੰਗੇ ॥ ਨਿਰਭਉ ਨਾਮੁ ਜਪਹੁ ਹਰਿ ਰੰਗੇ ॥੩॥ ਪਰ ਧਨ ਦੋਖ ਕਿਛੁ ਪਾਪ ਨ ਫੇੜੇ ॥ ਜਮ ਜੰਦਾਰੁ ਨ ਆਵੈ ਨੇੜੇ ॥੪॥ ਤ੍ਰਿਸਨਾ ਅਗਨਿ ਪ੍ਰਭਿ ਆਪਿ ਬੁਝਾਈ ॥ ਨਾਨਕ ਉਧਰੇ ਪ੍ਰਭ ਸਰਣਾਈ ॥੫॥੧॥੫੫॥
ਅਰਥ : ਰਾਗ ਧਨਾਸਰੀ, ਘਰ ੧੨ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ, ਪ੍ਰਭੂ ਪਾਤਿਸ਼ਾਹ ਦੇ ਗੁਣ ਗਾਂਦੇ ਰਹੋ ॥ ਰਹਾਉ ॥ ਹੇ ਭਾਈ! ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ, (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸੇਵਾ-ਭਗਤੀ ਕਰਨ ਨਾਲ ਉਸ ਦੇ ਕ੍ਰੋੜਾਂ ਪਾਪ ਮਿਟ ਜਾਂਦੇ ਹਨ ॥੧॥ ਹੇ ਭਾਈ! ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਜਾਂਦਾ ਹੈ, ਉਸ ਮਨੁੱਖ ਉਤੇ ਚਿੰਤਾ ਦੀ ਅੱਗ ਜ਼ੋਰ ਨਹੀਂ ਪਾ ਸਕਦੀ ॥੨॥ ਹੇ ਭਾਈ! ਗੁਰੂ ਦੀ ਸੰਗਤਿ ਵਿਚ (ਨਾਮ ਜਪਣ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਪ੍ਰੇਮ ਨਾਲ ਨਿਰਭਉ ਪ੍ਰਭੂ ਦਾ ਨਾਮ ਜਪਿਆ ਕਰੋ ॥੩॥ ਹੇ ਭਾਈ! (ਸਿਮਰਨ ਦਾ ਸਦਕਾ) ਪਰਾਏ ਧਨ (ਆਦਿਕ) ਦੇ ਕੋਈ ਐਬ ਪਾਪ ਮੰਦੇ ਕਰਮ ਨਹੀਂ ਹੁੰਦੇ, ਭਿਆਨਕ ਜਮ ਭੀ ਨੇੜੇ ਨਹੀਂ ਢੁਕਦਾ (ਮੌਤ ਦਾ ਡਰ ਨਹੀਂ ਵਿਆਪਦਾ, ਆਤਮਕ ਮੌਤ ਨੇੜੇ ਨਹੀਂ ਆਉਂਦੀ) ॥੪॥ ਹੇ ਭਾਈ! (ਜੇਹੜੇ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ) ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਪ੍ਰਭੂ ਨੇ ਆਪ ਬੁਝਾ ਦਿੱਤੀ ਹੈ। ਹੇ ਨਾਨਕ ਜੀ! ਪ੍ਰਭੂ ਦੀ ਸਰਨ ਪੈ ਕੇ (ਅਨੇਕਾਂ ਜੀਵ ਤ੍ਰਿਸ਼ਨਾ ਦੀ ਅੱਗ ਵਿਚੋਂ) ਬਚ ਨਿਕਲਦੇ ਹਨ ॥੫॥੧॥੫੫॥
रागु गोंड महला ५ चउपदे घरु २ ੴ सतिगुर प्रसादि ॥ जीअ प्रान कीए जिनि साजि ॥ माटी महि जोति रखी निवाजि ॥ बरतन कउ सभु किछु भोजन भोगाइ ॥ सो प्रभु तजि मूड़े कत जाइ ॥१॥ पारब्रहम की लागउ सेव ॥ गुर ते सुझै निरंजन देव ॥१॥ रहाउ ॥ जिनि कीए रंग अनिक परकार ॥ ओपति परलउ निमख मझार ॥ जा की गति मिति कही न जाइ ॥ सो प्रभु मन मेरे सदा धिआइ ॥२॥
राग गोंड , घर 2 में गुरु अर्जुन देव जी की चार-बंदो वाली बाणी। अकाल पुरख एक है और सतगुरु की कृपा द्वारा मिलता है। हे भाई! जिस प्रभु ने (तुझे ) पैदा करके तुझे जीवन दिया प्राण दिए , जिस प्रभु ने कृपा करके सरीर में (अपनी ज्योत रख दी, इस्तेमाल करने को तुझे हरेक वस्तु दी है, और अनेकों प्रकार के भोजन तुझे खिलाता है, हे मुर्ख! प्रभु को विसार कर (तेरा मन) और कहाँ भटकता रहता है?॥1॥ हे भाई! मैं तो परमात्मा की भक्ति में लगना चाहता हूँ। गुरु से ही उस प्रकाश-रूप माया-रहित प्रभु की भक्ति की समझ मिल सकती है ॥रहाउ॥ हे मेरे मन! जिस ने (जगत में) अनेकों प्रकार के रंग (रूप) पैदा किये हैं, जो अपनी पैदा की हुए रचना को पलक झपकते ही नास कर सकता है, और जिस के बारे में यह नहीं कहा जा सकता की वह कैसा है और कितना बड़ा है, हे मेरे मन! सदा उस प्रभु का ध्यान करा कर॥2॥
ਅੰਗ : 862
ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਜੀਅ ਪ੍ਰਾਨ ਕੀਏ ਜਿਨਿ ਸਾਜਿ ॥ ਮਾਟੀ ਮਹਿ ਜੋਤਿ ਰਖੀ ਨਿਵਾਜਿ ॥ ਬਰਤਨ ਕਉ ਸਭੁ ਕਿਛੁ ਭੋਜਨ ਭੋਗਾਇ॥ ਸੋ ਪ੍ਰਭੁ ਤਜਿ ਮੂੜੇ ਕਤ ਜਾਇ ॥੧॥ ਪਾਰਬ੍ਰਹਮ ਕੀ ਲਾਗਉ ਸੇਵ ॥ ਗੁਰ ਤੇ ਸੁਝੈ ਨਿਰੰਜਨ ਦੇਵ॥੧॥ ਰਹਾਉ ॥ ਜਿਨਿ ਕੀਏ ਰੰਗ ਅਨਿਕ ਪਰਕਾਰ ॥ ਓਪਤਿ ਪਰਲਉ ਨਿਮਖ ਮਝਾਰ ॥ ਜਾ ਕੀ ਗਤਿ ਮਿਤਿ ਕਹੀ ਨ ਜਾਇ ॥ ਸੋ ਪ੍ਰਭੁ ਮਨ ਮੇਰੇ ਸਦਾ ਧਿਆਇ ॥੨॥ ਆਇ ਨ ਜਾਵੈ ਨਿਹਚਲੁ ਧਨੀ ॥ ਬੇਅੰਤ ਗੁਨਾ ਤਾ ਕੇ ਕੇਤਕ ਗਨੀ ॥ ਲਾਲ ਨਾਮ ਜਾ ਕੈ ਭਰੇ ਭੰਡਾਰ ॥ ਸਗਲ ਘਟਾ ਦੇਵੈ ਆਧਾਰ ॥੩॥ ਸਤਿ ਪੁਰਖੁ ਜਾ ਕੋ ਹੈ ਨਾਉ ॥ ਮਿਟਹਿ ਕੋਟਿ ਅਘ ਨਿਮਖ ਜਸੁ ਗਾਉ ॥ ਬਾਲ ਸਖਾਈ ਭਗਤਨ ਕੋ ਮੀਤ ॥ ਪ੍ਰਾਨ ਅਧਾਰ ਨਾਨਕ ਹਿਤ ਚੀਤ ॥੪॥੧॥੩॥
ਅਰਥ : ਹੇ ਮੂਰਖ! ਜਿਸ ਪ੍ਰਭੂ ਨੇ (ਤੈਨੂੰ) ਪੈਦਾ ਕਰਕੇ ਤੈਨੂੰ ਜਿੰਦ ਦਿੱਤੀ ਤੈਨੂੰ ਪ੍ਰਾਣ ਦਿੱਤੇ, ਜਿਸ ਪ੍ਰਭੂ ਨੇ ਮੇਹਰ ਕਰ ਕੇ ਸਰੀਰ ਵਿਚ (ਆਪਣੀ) ਜੋਤਿ ਰੱਖ ਦਿੱਤੀ ਹੈ, ਵਰਤਣ ਵਾਸਤੇ ਤੈਨੂੰ ਹਰੇਕ ਚੀਜ਼ ਦਿੱਤੀ ਹੈ, ਅਤੇ ਅਨੇਕਾਂ ਕਿਸਮਾਂ ਦੇ ਭੋਜਨ ਤੈਨੂੰ ਖਵਾਂਦਾ ਹੈ, ਉਸ ਪ੍ਰਭੂ ਨੂੰ ਵਿਸਾਰ ਕੇ (ਤੇਰਾ ਮਨ) ਹੋਰ ਕਿੱਥੇ ਭਟਕਦਾ ਰਹਿੰਦਾ ਹੈ? ।੧। ਹੇ ਭਾਈ! ਮੈਂ ਤਾਂ ਪਰਮਾਤਮਾ ਦੀ ਭਗਤੀ ਵਿਚ ਲੱਗਣਾ ਚਾਹੁੰਦਾ ਹਾਂ । ਗੁਰੂ ਪਾਸੋਂ ਹੀ ਉਸ ਪ੍ਰਕਾਸ਼-ਰੂਪ ਮਾਇਆ-ਰਹਿਤ ਪ੍ਰਭੂ ਦੀ ਭਗਤੀ ਦੀ ਸੂਝ ਪੈ ਸਕਦੀ ਹੈ ।੧।ਰਹਾਉ।ਹੇ ਮੇਰੇ ਮਨ! ਸਦਾ ਉਸ ਪ੍ਰਭੂ ਦਾ ਧਿਆਨ ਧਰਿਆ ਕਰ, ਜਿਸ ਨੇ (ਜਗਤ ਵਿਚ) ਅਨੇਕਾਂ ਕਿਸਮਾਂ ਦੇ ਰੰਗ (-ਰੂਪ) ਪੈਦਾ ਕੀਤੇ ਹੋਏ ਹਨ, ਜੇਹੜਾ ਆਪਣੀ ਪੈਦਾ ਕੀਤੀ ਰਚਨਾ ਨੂੰ ਅੱਖ ਦੇ ਫੋਰ ਵਿਚ ਨਾਸ ਕਰ ਸਕਦਾ ਹੈ, ਅਤੇ ਜਿਸ ਦੀ ਬਾਬਤ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ ।੨।ਹੇ ਮਨ! ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ । ਮੈਂ ਉਸ ਦੇ ਕਿਤਨੇ ਕੁ ਗੁਣ ਗਿਣਾਂ? ਉਹ ਬੇਅੰਤ ਗੁਣਾਂ ਦਾ ਮਾਲਕ ਹੈ । ਉਸ ਦੇ ਘਰ ਵਿਚ ਉਸ ਦੇ ਗੁਣਾਂ-ਰੂਪ ਲਾਲਾਂ ਦੇ ਖ਼ਜ਼ਾਨੇ ਭਰੇ ਪਏ ਹਨ । ਉਹ ਪ੍ਰਭੂ ਸਭ ਜੀਵਾਂ ਨੂੰ ਆਸਰਾ ਦੇਂਦਾ ਹੈ ।੩।ਹੇ ਮਨ! ਜਿਸ ਪ੍ਰਭੂ ਦਾ ਨਾਮ (ਹੀ ਦੱਸਦਾ ਹੈ ਕਿ ਉਹ) ਸਦਾ ਕਾਇਮ ਰਹਿਣ ਵਾਲਾ ਹੈ ਅਤੇ ਸਰਬ-ਵਿਆਪਕ ਹੈ, ਉਸ ਦਾ ਜਸ ਹਰ ਵੇਲੇ ਗਾਇਆ ਕਰ, (ਉਸ ਦੀ ਸਿਫ਼ਤਿ-ਸਾਲਾਹ ਦੀ ਬਰਕਤ ਨਾਲ) ਕਰੋੜਾਂ ਪਾਪ ਮਿਟ ਜਾਂਦੇ ਹਨ । ਹੇ ਨਾਨਕ! ਆਪਣੇ ਚਿੱਤ ਵਿਚ ਉਸ ਪ੍ਰਭੂ ਦਾ ਪਿਆਰ ਪੈਦਾ ਕਰ, ਉਹ (ਹਰੇਕ ਜੀਵ ਦਾ) ਮੁੱਢ ਦਾ ਸਾਥੀ ਹੈ, ਭਗਤਾਂ ਦਾ ਮਿੱਤਰ ਹੈ ਅਤੇ (ਹਰੇਕ ਦੀ) ਜਿੰਦ ਦਾ ਆਸਰਾ ਹੈ ।੪।੧।੩।
ਇਹ ਪਵਿੱਤਰ ਗੁਰਦੁਆਰਾ ਸ੍ਰੀ ਗੁਰੂ ਸੱਚਾ ਸੌਦਾ ਸਾਹਿਬ ਤੋਂ ਸਿਰਫ 400 ਮੀਟਰ ਦੀ ਦੂਰੀ ‘ਤੇ ਰੇਲਵੇ ਲਾਈਨ ਦੇ ਦੂਸਰੇ ਪਾਸੇ ਖੇਤਾਂ ਵਿਚ ਸਥਿਤ ਹੈ।
ਗੁਰਦੁਆਰਾ ਸੱਚਾ ਸੌਦਾ ਜਿਸ ਬਾਰੇ ਆਪਾਂ ਸਾਰੇ ਚੰਗੀ ਤਰਾਂ ਜਾਣਦੇ ਹਾਂ ਜਿਥੇ ਗੁਰੂ ਨਾਨਕ ਦੇਵ ਜੀ ਨੇ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਸੀ। ਪਰ ਇਸ ਗੁਰਦੁਆਰੇ ਗੁਰਦੁਆਰਾ ਸ਼੍ਰੀ ਸੱਚ ਖੰਡ ਸਾਹਿਬ ਜੀ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ।
ਆਓ ਜਾਣਦੇ ਹਾਂ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ :
ਇੱਕ ਵਾਰ ਜਦੋਂ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਇਸ ਜਗ੍ਹਾ ਤੇ ਬੈਠੇ ਸਨ ਤਾਂ ਭਾਈ ਮਰਦਾਨਾ ਜੀ ਨੇ ਕਿਹਾ ਕਿ ਗੁਰੂ ਜੀ ਮੈਨੂੰ ਭੁੱਖ ਲੱਗੀ ਹੈ , ਤਾਂ ਗੁਰੂ ਜੀ ਨੇ ਕਿਹਾ ਕੇ ਉਹ ਕੋਈ ਵਪਾਰੀ ਗਧੀਆਂ ਤੇ ਬੋਰੀਆਂ ਚ ਲੱਧ ਕੇ ਕੋਈ ਸਮਾਨ ਲੈ ਕੇ ਜਾ ਰਿਹਾ ਹੈ , ਗੁਰੂ ਜੀ ਨੇ ਕਿਹਾ ਕੇ ਜਾਓ ਪੁੱਛ ਕੇ ਆਓ ਉਹਨਾਂ ਬੋਰੀਆਂ ਵਿੱਚ ਕੀ ਹੈ ,
ਜਦੋਂ ਭਾਈ ਮਰਦਾਨੇ ਨੇ ਵਪਾਰੀ ਨੂੰ ਪੁੱਛਿਆ ਕੇ ਇਸ ਵਿਚ ਕੀ ਹੈ ਤਾਂ ਉਸਨੇ ਕਿਹਾ ਕੇ ਇਸ ਵਿੱਚ ਤਾਂ ਨਮਕ ਹੈ , ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਆ ਕੇ ਦੱਸਿਆ ਤਾਂ ਗੁਰੂ ਜੀ ਨੇ ਕਿਹਾ :
‘ਠੀਕ ਹੈ! ਜੇ ਉਹ ਕਹਿੰਦਾ ਹੈ ਕਿ ਨਮਕ ਹੈ ਤਾਂ ਨਮਕ ਹੀ ਹੋਵੇਗਾ’
ਜਦੋਂ ਘਰ ਆ ਕੇ ਵਪਾਰੀ ਨੇ ਬੋਰੀਆਂ ਖੋਲ ਕੇ ਦੇਖੀਆਂ ਤਾਂ ਉਹ ਸੱਚਮੁੱਚ ਨਮਕ ਨਾਲ ਭਰੀਆਂ ਹੋਈਆਂ ਸਨ ਜਦਕਿ ਵਪਾਰੀ ਗੁੜ ਦਾ ਵਪਾਰ ਕਰਦਾ ਸੀ , ਅਤੇ ਬੋਰੀਆਂ ਵੀ ਗੁੜ ਨਾਲ ਭਰੀਆਂ ਹੋਈਆਂ ਸਨ।
ਇਹ ਦੇਖ ਕੇ ਵਪਾਰੀ ਚਿੰਤਤ ਹੋ ਗਿਆ ਅਤੇ ਉਸਨੂੰ ਯਾਦ ਆਇਆ ਕੇ ਉਸਨੇ ਗੁਰੂ ਜੀ ਕੋਲ ਝੂਠ ਬੋਲਿਆ ਸੀ , ਵਾਪਸ ਆਇਆ ਅਤੇ ਗੁਰੂ ਜੀ ਦੇ ਪੈਰ ਫੜ੍ਹ ਲਏ ,
ਅਤੇ ਕਿਹਾ ਕਿ ਮੈਂ ਝੂਠ ਬੋਲਿਆ ਸੀ ਇਸ ਵਿੱਚ ਗੁੜ ਸੀ ਤਾਂ ਗੁਰੂ ਜੀ ਨੇ ਕਿਹਾ :
‘ਠੀਕ ਹੈ! ਜੇ ਉਹ ਕਹਿੰਦਾ ਹੈ ਕਿ ਗੁੜ ਹੈ ਤਾਂ ਗੁੜ ਹੀ ਹੋਵੇਗਾ’
ਤਾਂ ਬੋਰੀਆਂ ਵਿੱਚ ਗੁੜ ਆ ਗਿਆ। ਗੁਰੂ ਜੀ ਨੇ ਉਸਨੂੰ ਕਿਹਾ ਕੇ ਗਰੀਬਾਂ ਨੂੰ ਲੰਗ ਛਕਾਇਆ ਕਰ ਅਤੇ ਉਹ ਗੁਰੂ ਜੀ ਦੇ ਲੜ ਲੱਗ ਗਿਆ।
ਭਾਈ ਮਰਦਾਨੇ ਨੂੰ ਗੁੜ ਦਿੱਤਾ।
ਇਥੇ ਇੱਕ ਸ਼ਾਨਦਾਰ ਗੁਰਦੁਆਰਾ ਹੁੰਦਾ ਸੀ ਜਿਥੇ 1947 ਦੀ ਵੰਡ ਵੇਲੇ ਸਿੱਖ ਇਕੱਠੇ ਹੋਏ ਸਨ ਅਤੇ ਫਿਰ ਇਥੋਂ ਹੀ ਭਾਰਤ ਵੱਲ ਨੂੰ ਰਵਾਨਾ ਹੋਏ ਸਨ। ਅੱਜ ਇਸ ਗੁਰਦੁਆਰੇ ਦੀ ਸਥਿਤੀ ਖਰਾਬ ਹੈ ਅਤੇ ਕੋਈ ਰੱਖ-ਰਖਾਅ ਨਹੀਂ ਕੀਤਾ ਜਾਂਦਾ।
ਜਦੋ ਕਲਗੀਧਰ ਪਿਤਾ ਤਲਵੰਡੀ ਸਾਬੋ ਸਨ ਤਾਂ ਇੱਕ ਦਿਨ ਸ਼ਾਮ ਸਮੇ ਭਾਈ ਡੱਲਾ ਹੱਥ ਕਿਰਪਾਨ ਤੇ ਢਾਲ ਫੜ ਗੁਰੂ ਕੇ ਹਾਜਰ ਹੋ ਕਹਿਣ ਲੱਗਾ ਮਹਾਰਾਜ ਅੱਜ ਪਹਿਰੇ ਦੀ ਸੇਵਾ ਮੈ ਕਰਾਂਗਾ। ਬਾਕੀ ਪਹਿਰੇਦਾਰ ਸਿੱਖਾਂ ਨੂੰ ਕਿਹਾ ਤੁਸੀ ਅਰਾਮ ਕਰੋ। ਸਤਿਗੁਰਾਂ ਨੇ ਬਥੇਰਾ ਰੋਕਿਆ ਕੇ ਡੱਲਿਆ , ਤੂ ਚੌਧਰੀ ਆ।
ਪਰ ਡੱਲਾ ਕਹਿਣ ਲੱਗਾ ਨਹੀਂ ਪਾਤਸ਼ਾਹ ਮੇਰੀ ਭਾਵਨਾ ਹੈ।
ਅੱਜ ਸਾਰੀ ਰਾਤ ਪਹਿਰਾ ਦੇਵਾਂਗੇ ਆਪ ਅਰਾਮ ਕਰੋ। ਸਤਿਗੁਰੂ ਸੌਂ ਗਏ। ਰਾਤ ਨੂੰ ਵਿਚ ਵਿਚ ਬੁਲਾਉਂਦੇ ਰਹੇ ਤਾਂ ਕੇ ਪਹਿਰੇਦਾਰ ਸੁਚੇਤ ਡੱਲਾ ਹੁੰਗਾਰਾ ਭਰਦਾ ਰਹੇ।
ਰਾਤ ਬੀਤੀ ਅੰਮ੍ਰਿਤ ਵੇਲਾ ਹੋਇਆ ਕਲਗੀਆਂ ਵਾਲੇ ਜਾਗੇ , ਦੇਖਿਆ ਭਾਈ ਡੱਲਾ ਖਡ਼੍ਹਾ ਪਹਿਰੇ ਤੇ ਬੜੇ ਖੁਸ਼ ਹੋਏ ਮਿਹਰ ਦੇ ਘਰ ਆਏ ਕਿਆ ਡੱਲਿਆ , ਕੁਝ ਮੰਗ ਜੋ ਇੱਛਾ ਮੰਗ , ਡੱਲਾ ਹੱਥ ਜੋੜ ਬੋਲਿਆ ਪਾਤਸ਼ਾਹ ਆਪਣੇ ਚਰਨਾਂ ਚ ਪੀੜ੍ਹੀ ਜਿੰਨੀ ਥਾਂ ਦੇ ਦਿਓ।
ਹੁਕਮ ਹੋਇਆ ਫਿਰ ਅੰਮ੍ਰਿਤ ਛਕ , ਸਿੱਖੀ ਸਿਦਕ ਕਮਾ , ਡੱਲੇ ਤੋਂ ਡੱਲ ਸਿੰਘ ਬਣ , ਜੇ ਸਾਡੇ ਚਰਣਾਂ ਚ ਥਾਂ ਚਾਹੀਦੀ ਆ ਤਾਂ।
ਡੱਲੇ ਨੇ ਕਿਹਾ…
ਮਹਾਰਾਜ ਮੈਂ ਤੇ ਬਹੁਤ ਅੰਮ੍ਰਿਤ ਛਕਿਆ।
ਪਾਤਸ਼ਾਹ ਕਹਿਣ ਲੱਗੇ ਝੂਠ ਕਿਉਂ ਬੋਲਦਾ ਅਸੀ ਤੇ ਦੇਖਿਆ ਨੀ।
ਮਹਾਰਾਜ ਮੈਂ ਆਪ ਜੀ ਦਾ ਸੀਤ ਪ੍ਰਸ਼ਾਦ ਕਈ ਵਾਰ ਛਕਿਆ।
ਉ ਵੀ ਅੰਮ੍ਰਿਤ ਹੀ ਹੋਇਆ
ਸਤਿਗੁਰੂ ਕਹਿਣ ਲੱਗੇ ਨਹੀਂ ਖੰਡੇ ਦਾ ਅੰਮ੍ਰਿਤ ਛਕ।
ਡੱਲੇ ਨੇ ਕਿਹਾ ਜੀ ਪ੍ਰਸ਼ਾਦ ਚ ਵੀ ਸ੍ਰੀ ਸਾਹਿਬ ਭੇਟ ਹੁੰਦੀ ਉਵੀ ਖੰਡੇ ਦਾ ਹੀ ਹੋਇਆ ਫਿਰ …..
ਦਸਮੇਸ਼ ਜੀ ਡੱਲੇ ਦਾ ਭੋਲਾਪਨ ਦੇਖ ਹੱਸ ਪਏ
ਕਹਿੰਦੇ ਨਾ ਡਲਿਆ ਹੁਣ ਟਾਲ ਮਟੋਲ ਨਾ ਕਰ।
ਪੰਜ ਪਿਆਰਿਆ ਦੇ ਹਾਜਰ ਹੋ ਅੰਮ੍ਰਿਤ ਦੀ ਦਾਤ ਲੈ।
ਜਿਹੜਾ ਖੰਡੇ ਦਾ ਅੰਮ੍ਰਿਤ ਛਕਦਾ ਉ ਗੁਰੂ ਕੇ ਜਹਾਜ਼ੇ ਚੜ੍ਹ ਜਾਂਦਾ ਉਸ ਉਪਰ ਸਾਡੀ ਬਹੁਤੀ ਖ਼ੁਸ਼ੀ ਆ।
ਸੁਣ ਕੇ ਡੱਲੇ ਨੇ ਕਿਹਾ ਜੀ ਸਤਿ ਬਚਨ .
ਕਵੀ ਰਾਜ ਭਾਈ ਸੰਤੋਖ ਸਿੰਘ ਦੀ ਲਿਖਦੇ ਆ ਅਗਲੇ ਦਿਨ ਭਾਈ ਡੱਲੇ ਨੇ ਆਪਣੇ 100 ਸਾਥੀਆਂ ਸਮੇਤ ਖੰਡੇ ਬਾਟੇ ਦੀ ਪਾਹੁਲ ਲਈ ਤੇ ਗੁਰੂ ਕੇ ਜਹਾਜੇ ਚੜ੍ਹਿਆ।
ਜੋ ਖੰਡੇ ਕੋ ਅੰਮ੍ਰਿਤ ਲੈਹੈ
ਗੁਰ ਕੋ ਸੋ ਜਹਾਜ਼ ਚੜ੍ਹ ਜੈਹੈ (ਸੂਰਜ ਪ੍ਰਕਾਸ਼ )
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਪਵਿੱਤਰ ਨਗਰੀ ਅੰਮਿ੍ਤਸਰ ਤੋਂ ਕਰੀਬ 25 ਕੁ ਕਿੱਲੋਮੀਟਰ ਦੂਰ ਕੁੱਕੜਾਂ-ਵਾਲਾ ਤੋਂ ਮਹੱਦੀਪੁਰਾ ਸੜਕ ਤੋਂ ਕੁਝ ਫ਼ਰਲਾਂਗ ‘ਤੇ ਸਥਿਤ ਗੁਰਦੁਆਰਾ ਗੁਰੂ ਕਾ ਬਾਗ਼ ਸਾਹਿਬ (ਘੁੱਕੇਵਾਲੀ) ਉਹ ਇਤਿਹਾਸਕ ਤੇ ਪਵਿੱਤਰ ਅਸਥਾਨ ਹੈ, ਜਿੱਥੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਅਤੇ ਇਸ ਧਰਤੀ ਨੂੰ ਭਾਗ ਲਾਏ | ਕਿਹਾ ਜਾਂਦਾ ਹੈ ਕਿ ਵੱਲ੍ਹਾ (ਅੰਮਿ੍ਤਸਰ) ਤੋਂ ਹੁੰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੰਨ 1664 ‘ਚ ਗੁਰੂ ਕਾ ਬਾਗ਼ (ਘੁੱਕੇਵਾਲੀ) ਵਿਖੇ ਆਏ ਅਤੇ ਇੱਥੇ ਤਕਰੀਬਨ 9 ਮਹੀਨੇ, 9 ਦਿਨ, 9 ਘੜੀਆਂ ਇਸ ਜਗ੍ਹਾ ‘ਤੇ ਠਹਿਰੇ ਅਤੇ ਤਪ ਕੀਤਾ | ਪਹਿਲਾਂ ਇਸ ਥਾਂ ਨੂੰ ਗੁਰੂ ਕੀ ਰੌੜ (ਭਾਵ ਬੰਜਰ ਜ਼ਮੀਨ ਵਾਲਾ ਖੇਤਰ) ਕਿਹਾ ਜਾਂਦਾ ਸੀ | ਫਿਰ ਗੁਰੂ ਜੀ ਨੇ ਸੰਗਤਾਂ ਨੂੰ ਪ੍ਰੇਰਿਤ ਕਰਕੇ ਇੱਥੇ ਖੂਹ ਖੁਦਵਾਇਆ ਅਤੇ ਬੰਜਰ ਜ਼ਮੀਨ ਨੂੰ ਬਾਗ਼ ‘ਚ ਬਦਲਣ ਲਈ ਆਦੇਸ਼ ਦਿੱਤਾ | ਗੁਰੂ ਜੀ ਨੇ ਇੱਥੇ ਬਾਗ਼ ਲਗਾਉਣ ਤੋਂ ਬਾਅਦ ਵਰ ਦਿੱਤਾ ਕਿ ‘ਜਿਹੜਾ ਆਖੂ ਗੁਰੂ ਕਾ ਬਾਗ਼, ਉਹਨੂੰ ਲੱਗਣਗੇ ਦੂਣੇ ਭਾਗ’ ਫਿਰ ਇਹ ਅਸਥਾਨ ਗੁਰੂ ਕਾ ਬਾਗ਼ ਵਜੋਂ ਪ੍ਰਸਿੱਧ ਹੋਇਆ | ਗੁਰੂ ਜੀ ਰੋਜ਼ਾਨਾ ਇੱਥੇ ਇਕ ਥੜੇ੍ਹ ‘ਤੇ ਬੈਠ ਕੇ ਆਪ ਨਾਮ ਜਪਦੇ ਅਤੇ ਸੰਗਤਾਂ ਨੂੰ ਨਾਮ ਜਪਾਇਆ ਕਰਦੇ ਸਨ | ਇਲਾਕੇ ਦੀਆਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਦੀਦਾਰੇ ਅਤੇ ਗੁਰਬਾਣੀ ਸਰਵਨ ਕਰਕੇ ਅਥਾਹ ਖ਼ੁਸ਼ੀਆਂ ਪ੍ਰਾਪਤ ਕਰਦੀਆਂ | ਜਿੱਥੇ ਗੁਰੂ ਜੀ ਭਜਨ ਬੰਦਗੀ ਕਰਿਆ ਕਰਦੇ ਸਨ, ਉਸ ਜਗ੍ਹਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਯਾਦ ‘ਚ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਸੁਸ਼ੋਭਿਤ ਹੈ | ਜਿੱਥੇ ਰੋਜ਼ਾਨਾ ਹੀ ਗੁਰੂ ਘਰ ਦੀਆਂ ਸ਼ਰਧਾਲੂ ਸੰਗਤਾਂ ਵੱਡੀ ਗਿਣਤੀ ‘ਚ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਦੀਆਂ ਹਨ | ਗੁਰਦੁਆਰਾ ਗੁਰੂ ਕਾ ਬਾਗ਼ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾ ਰਹੀ ਹੈ | ਗੁਰਦੁਆਰਾ ਗੁਰੂ ਕਾ ਬਾਗ਼ ਦੇ ਨੇੜੇ ਹੀ ਪਿੰਡ ਘੁੱਕੇਵਾਲੀ ਵਿਖੇ ਦੋ ਨਾਨਕ ਨਾਮ ਲੇਵਾ ਸਿੱਖ ਭਾਈ ਮਸਤੂ ਤੇ ਭਾਈ ਲਾਲ ਚੰਦ ਦੇ ਘਰ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਰਾਤ ਨੂੰ ਵਿਸ਼ਰਾਮ ਕਰਿਆ ਕਰਦੇ ਸਨ | ਇੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ‘ਚ ਗੁਰਦੁਆਰਾ ਬਾਉਲੀ ਸਾਹਿਬ ਸੁਸ਼ੋਭਿਤ ਹੈ | ਇੱਥੇ ਨੇੜੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਲੋਂ ਖੁਦਵਾਇਆ ਖੂਹ ਅੱਜ ਵੀ ਮੌਜੂਦ ਹੈ | ਕਿਹਾ ਜਾਂਦਾ ਹੈ ਕਿ ਉਸ ਸਮੇਂ ਮਾਤਾ ਗੁਜਰੀ ਵੀ ਗੁਰੂ ਜੀ ਦੇ ਨਾਲ ਸਨ ਅਤੇ ਇੱਥੇ ਨੇੜੇ ਹੀ ਪਿੰਡ ਘੁੱਕੇਵਾਲੀ ਵਿਖੇ ਮਾਤਾ ਗੁਜਰੀ ਦੀ ਯਾਦ ‘ਚ ਬਹੁਤ ਵੱਡਾ ਮਾਤਾ ਗੁਜਰੀ ਲੰਗਰ ਵੀ ਬਣਾਇਆ ਗਿਆ ਹੈ |
सलोक ॥ राज कपटं रूप कपटं धन कपटं कुल गरबतह ॥ संचंति बिखिआ छलं छिद्रं नानक बिनु हरि संगि न चालते ॥१॥ पेखंदड़ो की भुलु तुमा दिसमु सोहणा ॥ अढु न लहंदड़ो मुलु नानक साथि न जुलई माइआ ॥२॥ पउड़ी ॥ चलदिआ नालि न चलै सो किउ संजीऐ ॥ तिस का कहु किआ जतनु जिस ते वंजीऐ ॥ हरि बिसरिऐ किउ त्रिपतावै ना मनु रंजीऐ ॥ प्रभू छोडि अन लागै नरकि समंजीऐ ॥ होहु क्रिपाल दइआल नानक भउ भंजीऐ ॥१०॥
अर्थ: हे नानक जी! यह राज रूप धन और (ऊँची) कुल का अभिमान-सब छल-रूप है। जीव छल कर के दूसरों पर दोष लगा लगा कर (कई तरीकों से) माया जोड़ते हैं, परन्तु प्रभू के नाम के बिना कोई भी वस्तु यहाँ से साथ नहीं जाती ॥१॥ तुम्मा देखने में तो मुझे सुंदर दिखा। क्या यह ऊकाई लग गई ? इस का तो आधी कोडी भी मुल्य नहीं मिलता। हे नानक जी! (यही हाल माया का है, जीव के लिए तो यह भी कोड़ी मुल्य की नहीं होती क्योंकि यहाँ से चलने के समय) यह माया जीव के साथ नहीं जाती ॥२॥ उस माया को इकट्ठी करने का क्या लाभ, जो (जगत से चलने समय) साथ नहीं जाती, जिस से आखिर विछुड़ ही जाना है, उस की खातिर बताओ क्या यत्न करना हुआ ? प्रभू को भुला हुआ (बहुती माया से) तृप्त भी नहीं और ना ही मन प्रसन्न होता है। परमात्मा को छोड़ कर अगर मन अन्य जगह लगाया तो नर्क में समाता है। हे प्रभू! कृपा कर, दया कर, नानक का सहम दूर कर दे ॥१०॥
ਅੰਗ : 708
ਸਲੋਕ ॥ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥ ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥ ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥ ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥੨॥ ਪਉੜੀ ॥ ਚਲਦਿਆ ਨਾਲਿ ਨ ਚਲੈ ਸੋ ਕਿਉ ਸੰਜੀਐ ॥ ਤਿਸ ਕਾ ਕਹੁ ਕਿਆ ਜਤਨੁ ਜਿਸ ਤੇ ਵੰਜੀਐ ॥ ਹਰਿ ਬਿਸਰਿਐ ਕਿਉ ਤ੍ਰਿਪਤਾਵੈ ਨਾ ਮਨੁ ਰੰਜੀਐ ॥ ਪ੍ਰਭੂ ਛੋਡਿ ਅਨ ਲਾਗੈ ਨਰਕਿ ਸਮੰਜੀਐ ॥ ਹੋਹੁ ਕ੍ਰਿਪਾਲ ਦਇਆਲ ਨਾਨਕ ਭਉ ਭੰਜੀਐ ॥੧੦॥
ਅਰਥ : ਹੇ ਨਾਨਕ ਜੀ! ਇਹ ਰਾਜ ਰੂਪ ਧਨ ਤੇ (ਉੱਚੀ) ਕੁਲ ਦਾ ਮਾਣ-ਸਭ ਛਲ-ਰੂਪ ਹੈ। ਜੀਵ ਛਲ ਕਰ ਕੇ ਦੂਜਿਆਂ ਤੇ ਦੂਸ਼ਣ ਲਾ ਲਾ ਕੇ (ਕਈ ਢੰਗਾਂ ਨਾਲ) ਮਾਇਆ ਜੋੜਦੇ ਹਨ, ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਚੀਜ਼ ਏਥੋਂ ਨਾਲ ਨਹੀਂ ਜਾਂਦੀ ॥੧॥ ਤੁੰਮਾ ਵੇਖਣ ਨੂੰ ਮੈਨੂੰ ਸੋਹਣਾ ਦਿੱਸਿਆ। ਕੀ ਇਹ ਉਕਾਈ ਲੱਗ ਗਈ ? ਇਸ ਦਾ ਤਾਂ ਅੱਧੀ ਕੌਡੀ ਭੀ ਮੁੱਲ ਨਹੀਂ ਮਿਲਦਾ। ਹੇ ਨਾਨਕ ਜੀ! (ਇਹੀ ਹਾਲ ਮਾਇਆ ਦਾ ਹੈ, ਜੀਵ ਦੇ ਭਾ ਦੀ ਤਾਂ ਇਹ ਭੀ ਕੌਡੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਏਥੋਂ ਤੁਰਨ ਵੇਲੇ) ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ॥੨॥ ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ, ਜੋ (ਜਗਤ ਤੋਂ ਤੁਰਨ ਵੇਲੇ) ਨਾਲ ਨਹੀਂ ਜਾਂਦੀ, ਜਿਸ ਤੋਂ ਆਖ਼ਰ ਵਿਛੁੜ ਹੀ ਜਾਣਾ ਹੈ, ਉਸ ਦੀ ਖ਼ਾਤਰ ਦੱਸੋ ਕੀਹ ਜਤਨ ਕਰਨਾ ਹੋਇਆ ? ਪ੍ਰਭੂ ਨੂੰ ਵਿਸਾਰਿਆਂ (ਨਿਰੀ ਮਾਇਆ ਨਾਲ) ਰੱਜੀਦਾ ਭੀ ਨਹੀਂ ਤੇ ਨਾਹ ਹੀ ਮਨ ਪ੍ਰਸੰਨ ਹੁੰਦਾ ਹੈ। ਪਰਮਾਤਮਾ ਨੂੰ ਛੱਡ ਕੇ ਜੇ ਮਨ ਹੋਰ ਪਾਸੇ ਲਗਾਇਆਂ ਨਰਕ ਵਿੱਚ ਸਮਾਈਦਾ ਹੈ। ਹੇ ਪ੍ਰਭੂ! ਕਿਰਪਾ ਕਰ, ਦਇਆ ਕਰ, ਨਾਨਕ ਦਾ ਸਹਿਮ ਦੂਰ ਕਰ ਦੇਹ ॥੧੦॥

