ਗੁਰੂ ਰੂਪ ਸਾਧ ਸੰਗਤ ਜੀਓ ਸੌਣ ਤੋਂ ਪਹਿਲਾਂ
ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਕਿ
ਇਹ ਸਾਹ ਤੁਹਾਡੇ ਹੀ ਦਿੱਤੇ ਹਨ,
ਅੱਜ ਦਿਨ ਦੀਆਂ ਭੁੱਲਾਂ ਚੁੱਕਾਂ ਦੀ ਮਾਫੀ ਲਈ
ਵਾਹਿਗੁਰੂ ਜੀ ਲਿਖੋ 🙏
ਪੱਥਰ ਦੇ ਜਿਗਰੇ ਡੋਲੇ ਸੀ
ਅੰਬਰ ਵੀ ਧਾਹਾਂ ਮਾਰ ਗਿਆ
ਧੰਨ ਜਿਗਰਾ ਕਲਗੀਆਂ ਵਾਲੇ ਦਾ
ਪੁੱਤ ਚਾਰ ਧਰਮ ਤੋਂ ਵਾਰ ਗਿਆ
ਨੂਰੀ ਮੁਖੜਾ ਵਿਖਾ ਜਾ ਬਾਜਾਂ ਵਾਲਿਆ ! ਸੁੰਝਾ ਛੱਡ ਕੇ ਅਨੰਦਪੁਰ ਸ਼ਹਿਰ ਨੂੰ, ਏਨਾ ਦਸ ਜਾ ਤੂੰ ਡੇਰਾ ਕਿਥੇ ਲਾ ਲਿਆ।
ਓ ਬਾਜਾਂ ਵਾਲਿਆ !
ਵੱਡਾ ਜੂਝ ਕੇ ਸ਼ਹੀਦ ਜਦੋਂ ਹੋ ਗਿਆ। ਛੋਟਾ ਸਾਹਿਬਜ਼ਾਦਾ ਉਠ ਕੇ ਖਲੋ ਗਿਆ। ਗੁਰਾਂ ਖਿੜੇ ਮੱਥੇ ਤੋਰਿਆ ਜੁਝਾਰ ਨੂੰ, ਕੋਈ ਕਹੇ ਨਾ ਕਿ ਇਕ ਨੂੰ ਲੁਕਾ ਲਿਆ।
ਓ ਬਾਜਾਂ ਵਾਲਿਆ !
ਮਾਹੀ ਮਾਛੀਵਾੜੇ ਕੰਡਿਆਂ ਤੇ ਸੌਂ ਗਿਆ। ਰੰਗ ਚੰਦ ਤੇ ਸਤਾਰਿਆਂ ਦਾ ਭੌਂ ਗਿਆ। ਸੂਲਾਂ ਤਿੱਖੀਆਂ ਸਰੀਰ ਵਿਚ ਚੁਭੀਆਂ, ਮਾਨੋਂ ਕੰਡਿਆਂ ਨੇ ਗੰਗਾ ਵਿਚ ਨਹਾ ਲਿਆ।
ਓ ਬਾਜਾਂ ਵਾਲਿਆ !
ਆ ਕੇ ਨੀਂਹ ਥੱਲੇ ਫਤਹਿ ਸਿੰਘ ਬੋਲਿਆ। ਮੈਂ ਨਹੀਂ ਪੱਥਰਾਂ ਦੇ ਭਾਰ ਥੱਲੇ ਡੋਲਿਆ। ਜਿਹੜੇ ਅੱਥਰੂ ਬ੍ਰਾਹਮਣਾਂ ਦੇ ਡਿੱਗਦੇ, ਭਾਰ ਉਨ੍ਹਾਂ ਦਾ ਨੀ ਜਾਂਦਾ ਓ ਸੰਭਾਲਿਆ।
ਓ ਬਾਜਾਂ ਵਾਲਿਆ !
धनासरी, भगत रवि दास जी की ੴ सतिगुर परसाद हम सरि दीनु दइआल न तुम सरि अब पतिआरू किया कीजे ॥ बचनी तोर मोर मनु माने जन कऊ पूरण दीजे ॥१॥ हउ बलि बलि जाउ रमईआ कारने ॥ कारन कवन अबोल ॥ रहाउ ॥ बहुत जनम बिछुरे थे माधउ इहु जनमु तुम्हारे लेखे ॥ कहि रविदास आस लगि जीवउ चिर भइओ दरसनु देखे ॥२॥१॥
(हे माधो मेरे जैसा कोई दीन और कंगाल नहीं हे और तेरे जैसा कोई दया करने वाला नहीं, (मेरी कंगालता का) अब और परतावा करने की जरुरत नहीं (हे सुंदर राम!) मुझे दास को यह सिदक बक्श की मेरा मन तेरी सिफत सलाह की बाते करने में ही लगा रहे।१। हे सुंदर राम! में तुझसे सदके हूँ, तू किस कारण मेरे साथ नहीं बोलता?||रहाउ|| रविदास जी कहते हैं- हे माधो! कई जन्मो से मैं तुझ से बिछुड़ा आ रहा हूँ (कृपा कर, मेरा) यह जनम तेरी याद में बीते; तेरा दीदार किये बहुत समां हो गया है, (दर्शन की) आस में जीवित हूँ॥२॥१॥
ਅੰਗ : 694
ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥
ਅਰਥ: (ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। (ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧। ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ?।ਰਹਾਉ। ਰਵਿਦਾਸ ਜੀ ਕਹਿੰਦੇ ਹਨ -ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ ॥੨॥੧॥
22 ਦਸੰਬਰ ਵਾਲੇ ਦਿਨ ਚਮਕੌਰ ਦੀ ਜੰਗ ਹੋਈ ਜਿਸ ਵਿੱਚ ਵੱਡੇ ਸਾਹਿਬਜ਼ਾਦੇ ਤੇ ਸਿੰਘਾਂ ਨੇ ਸ਼ਹਾਦਤ ਪਾਈ ਆਉ ਇਤਿਹਾਸ ਦੀ ਸਾਂਝ ਪਾਈਏ।
ਸਿੱਖ ਕੌਮ ਦਾ ਇਤਿਹਾਸ ਸੰਸਾਰ ਦੀਆਂ ਜੁਝਾਰੂ ਕੌਮਾਂ ਵਿਚੋਂ ਸਭ ਤੋਂ ਵੱਧ ਲਾਸਾਨੀ ਇਤਿਹਾਸ ਹੈ। ਨਿਰਸੰਦੇਹ, ਇਤਿਹਾਸਕ ਧਾਰਾ ਵਿਚ ਕਈ ਹੋਰ ਕੌਮਾਂ ਦਾ ਇਤਿਹਾਸ ਵੀ ਦੁਸ਼ਵਾਰੀਆਂ, ਕਠਿਨਾਈਆਂ ਅਤੇ ਕੁਰਬਾਨੀਆਂ ਦੀ ਲਾਮਿਸਾਲ ਗਾਥਾ ਰਿਹਾ ਹੈ, ਪ੍ਰੰਤੂ ਜਿਹੋ ਜਿਹੇ ‘ਪੁਰਜ਼ਾ-ਪੁਰਜਾ ਕਟ ਮਰੇ’ ਦੇ ਜੀਵੰਤ ਉਦਾਹਰਨ ਸਿੱਖ ਕੌਮ ਕੋਲ ਹੈ, ਉਸ ਦੀ ਕੋਈ ਦੂਜੀ ਮਿਸਾਲ ਸਾਰੇ ਸੰਸਾਰ ਵਿਚ ਨਹੀਂ ਮਿਲਦੀ।
ਚਮਕੌਰ ਦੀ ਗੜੀ : ਸ਼ਹਾਦਤ ਦਾ ਜਾਮ
ਸਰਸਾ ਨਦੀ ਦੇ ਕਿਨਾਰੇ ਤੋਂ ਵਿਛੜ ਕੇ ਗੁਰੂ ਸਾਹਿਬ ਵੱਡੇ ਸਾਹਿਬਜ਼ਾਦਿਆਂ ਅਤੇ ਸਾਥੀ ਸਿੰਘਾਂ ਨਾਲ ਚਮਕੌਰ ਦੀ ਕੱਚੀ ਗੜ੍ਹੀ ਵਿਚ ਜਾ ਪਹੁੰਚੇ। ਪਹਾੜੀ ਰਾਜਿਆਂ ਨੇ ਧੋਖਾਧੜੀ ਦੇ ਜੋ ਕੰਡੇ ਦਸਮ ਪਿਤਾ ਦੇ ਰਾਹ ਵਿਚ ਬੀਜੇ ਉਸ ਨੂੰ ਚੁਗਦਿਆਂ ਸਿੱਖੀ ਨੂੰ ਜੀਊਂਦਾ ਰੱਖਣ ਲਈ ਪੂਰੇ ਪਰਿਵਾਰ ਨੂੰ ਵਾਰਨ ਦੀ ਮਿਸਾਲ ਕਿਤਿਓਂ ਲੱਭਿਆ ਨਹੀਂ ਮਿਲਦੀ।
ਔਰੰਗਜੇਬੀ ਚਾਲ ਨੂੰ ਭਾਂਬਦਿਆਂ ਸਾਹਿਬ-ਏ-ਕਮਾਲ ਚਮਕੌਰ ਦੀ ਗੜ੍ਹੀ ਵਿਚ ਜਾ ਕੇ ਖਲੋਤੇ। ਕੁੱਤਿਆਂ ਵਾਂਗ ਇਨ੍ਹਾਂ ਦੀਆਂ ਪੈੜਾਂ ਸੁੰਘਦਿਆਂ ਮੁਗਲ ਫੌਜਾਂ ਨੇ ਚਮਕੌਰ ਦੀ ਹਵੇਲੀ ਨੂੰ ਚਾਰੇ ਪਾਸਿਓਂ ਆ ਘੇਰਾ ਪਾਇਆ ਤਾਂ ਗੁਰੂ ਸਾਹਿਬ ਨਾਲ ਭੁੱਖੇ ਪਿਆਸੇ ਤੇ ਅਸਲੇ ਤੋਂ ਥੁੜ੍ਹੇ ਹੋਏ ਪਰ ਸਿੱਖੀ ਸਿਦਕ ਦੇ ਪੂਰੇ ਕੇਵਲ ਚਾਲੀ ਸਿੰਘ ਤੇ ਦੋ ਵੱਡੇ ਸਾਹਿਬਜ਼ਾਦੇ ਹੀ ਸਨ।
ਜਦ ਸਿੰਘ ਸ਼ਹੀਦੀਆਂ ਪਾ ਗਏ ਤਾਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੇ ਗੁਰੂ ਜੀ ਪਾਸੋਂ ਯੁੱਧ ਭੂਮੀ ਵਿਚ ਜਾਣ ਦੀ ਆਗਿਆ ਮੰਗੀ। ਇਤਿਹਾਸਕਾਰ ਮੈਕ ਲਿਫ ਅਨੁਸਾਰ ਸਾਹਿਬਜ਼ਾਦਾ ਅਜੀਤ ਸਿੰਘ ਨਾਲ ਧਿਆਨ ਸਿੰਘ, ਮੁੱਖਾ ਸਿੰਘ, ਆਲਿਮ ਸਿੰਘ, ਬੀਰ ਸਿੰਘ ਤੇ ਜਵਾਹਰ ਸਿੰਘ ਪੰਜ ਹੋਰ ਯੋਧੇ ਸਨ। ਸਾਹਿਬਜ਼ਾਦਾ ਅਜੀਤ ਸਿੰਘ ਨੇ ਏਨੀ ਬਹਾਦਰੀ ਨਾਲ ਯੁੱਧ ਲੜਿਆ ਕਿ ਲਾਹੌਰ ਦਾ ਸੂਬੇਦਾਰ ਜ਼ਬਰਦਸਤ ਖਾਨ ਆਪਣੀ ਸੈਨਾ ਦੇ ਮਰ ਰਹੇ ਸਿਪਾਹੀਆਂ ਨੂੰ ਵੇਖ ਕੇ ਘਬਰਾ ਗਿਆ। ਅਖੀਰ ਯੋਧਿਆਂ ਦੀਆਂ ਤਲਵਾਰਾਂ ਟੁੱਟ ਗਈਆਂ, ਤੀਰ ਮੁੱਕ ਗਏ ਤੇ ਅਜੀਤ ਸਿੰਘ ਨੂੰ ਸ਼ਹੀਦ ਹੁੰਦਿਆਂ ਵੇਖ 11 ਸਾਲਾ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਦਾ ਜੋਸ਼ ਉਬਾਲੇ ਮਾਰਨ ਲੱਗਾ ਤੇ ਪਿਤਾ ਤੋਂ ਆਗਿਆ ਲੈ ਕੇ ਜੁਝਾਰ ਸਿੰਘ ਜੰਗੇ ਮੈਦਾਨ ਵਿਚ ਆ ਗਰਜ਼ਿਆ ਅਤੇ ਯੁੱਧ ਕਰਦਾ ਸ਼ਹੀਦ ਹੋ ਗਿਆ।
ਯਿਹ ਹੈ ਵਹੁ ਜਗ੍ਹਾ ਜਹਾਂ ਚਾਲੀਸ ਤਨ ਸ਼ਹੀਦ ਹੂਏ।
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਜੀ ਨੇ ਰਾਜ ਬੁਰਸ਼ਾ ਗਰਦੀ, ਪੁਜਾਰੀਵਾਦ, ਬ੍ਰਾਹਮਣੀ ਕਰਮਕਾਂਡ ਅਤੇ ਅਖੌਤੀ ਰੀਤਾਂ ਰਸਮਾਂ ਵਿਰੁੱਧ ਉੱਠ ਖੜੇ ਹੋਣ ਦਾ ਸਾਕਾ ਵਰਤਾਇਆ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਨੇ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਬਦ ਗੁਰੂ ਦੀ ਸ਼ਾਨ ਅਤੇ ਸਭੇ ਸਾਂਝੀਵਾਲ ਸਦਾਇਨ ਦੇ ਸਿਧਾਂਤ ਲਈ ਸ਼ਹੀਦੀ ਸਾਕਾ ਵਰਤਾਇਆ। ਗੁਰੂ ਤੇਗ ਬਹਾਦਰ ਜੀ ਨੇ ਮਜ਼ਲੂਮਾਂ ਦਾ ਧਰਮ ਬਚਾਉਣ ਲਈ ਆਪਾ ਵਾਰਿਆ ਇਉਂ ਸਾਕਿਆਂ ਦੀ ਲੜੀ ਚੱਲ ਪਈ। ਜਦ ਅਨੰਦਪੁਰ ਸਾਹਿਬ ਨੂੰ ਪਹਾੜੀਆਂ ਅਤੇ ਮੁਗਲਾਂ ਨੇ ਮਿਲ ਕੇ 7 ਮਹੀਨੇ ਦਾ ਲੰਮਾਂ ਘੇਰਾ ਪਾ ਕੇ ਰਸਤ-ਪਾਣੀ ਬੰਦ ਕਰ ਦਿੱਤਾ ਫਿਰ ਵੀ ਗੁਰੂ ਅਤੇ ਸਿੱਖਾਂ ਨੇ ਹੱਥ ਨਾ ਖੜੇ ਕੀਤੇ ਸਗੋਂ ਗਾਹੇ ਬਗਾਹੇ ਮਕਾਰਾ-ਬਕਾਰਾ ਕਰਕੇ ਰਾਤ-ਬਰਾਤੇ ਸ਼ਾਹੀ ਫੌਜਾਂ ਅਤੇ ਮਕਾਰੀ ਪਹਾੜੀਆਂ ਤੋਂ ਸ਼ੇਰ-ਮਾਰ ਵਾਂਗ ਰਸਤਾਂ-ਬਸਤਾਂ ਝੜਪ ਲਿਆਉਂਦੇ ਰਹੇ। ਜਦ ਦੁਸ਼ਮਣ ਦਾ ਵੀ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋ ਗਿਆ, ਗੁਰੂ ਨਾਂ ਪਕੜਿਆ ਗਿਆ ਅਤੇ ਅਨੰਦਪੁਰ ਤੇ ਕਬਜ਼ਾ ਵੀ ਨਾਂ ਹੋ ਸਕਿਆ ਤਾਂ ਬੇਈਮਾਨ ਜ਼ਾਲਮ ਮੁਗਲਾਂ ਨੇ, ਦਿੱਲੀ ਦੇ ਤਖਤ ਤੋਂ ਇਹ ਐਲਾਨ ਕੀਤਾ ਕਿ ਜੇ ਗੁਰੂ ਆਪਣੇ ਆਪ ਅਨੰਦਪੁਰ ਖਾਲੀ ਕਰ ਦੇਵੇ ਅਤੇ ਕੁਝ ਸਮੇਂ ਲਈ ਇਧਰ-ਉਧਰ ਚਲਾ ਜਾਵੇ ਤਾਂ ਅਸੀਂ ਗੁਰੂ ਨੂੰ ਕੁਝ ਨਹੀਂ ਕਹਾਂਗੇ ਅਤੇ ਖਰਚਾ-ਪਾਣੀ ਦੇਣ ਦੇ ਨਾਲ ਮਾਨ-ਸਨਮਾਨ ਵੀ ਕਰਾਂਗੇ। ਇਸ ਐਲਾਨਨਾਮੇ ਦੀਆਂ ਲਿਖਤੀ ਚਿੱਠੀਆਂ ਆਪਣੇ ਏਲਚੀਆਂ ਰਾਹੀਂ ਗੁਰੂ ਕੋਲ ਭੇਜੀਆਂ ਗਈਆਂ। ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦੀ ਗੜ੍ਹੀ ਵਿੱਚ ਸਮੂੰਹ ਸਿੰਘ ਸਿੰਘਣੀਆਂ ਨੂੰ ਸੰਬੋਧਨ ਕਰਦੇ ਕਿਹਾ, ਇਹ ਜ਼ਾਲਮਾਂ ਦੀ ਬਦਨੀਤੀ ਹੈ ਸਾਨੂੰ ਇਨ੍ਹਾਂ ਬੇਈਮਾਨਾਂ ਤੇ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ। ਨੀਤੀਵੇਤਾ ਗੁਰੂ ਜੀ ਉੱਪਰ ਇਨ੍ਹਾਂ ਝੂਠਨਾਮਿਆਂ ਦਾ ਕੋਈ ਅਸਰ ਨਾਂ ਹੋਇਆ ਪਰ ਲੰਬੇ ਸਮੇਂ ਦੀ ਭੁੱਖ, ਬਿਮਾਰੀ ਅਤੇ ਸ਼ਸਤਰਾਂ ਦੀ ਘਾਟ ਨੇ ਕੁਝ ਸਿੰਘਾਂ ਨੂੰ ਲਾਚਾਰ ਕਰ ਦਿੱਤਾ। ਕਹਿੰਦੇ ਹਨ ”ਮੌਤੋਂ ਭੁੱਖ ਬੁਰੀ ਦਿਨੇ ਸੁੱਤੇ ਖਾ ਕੇ ਰਾਤੀਂ ਫੇਰ ਖੜੀ” ਸਿੰਘਾਂ ਨੇ ਗੁਰੂ ਜੀ ਨਾਲ ਸਲਾਹ ਕੀਤੀ ਕਿ ਕੁਝ ਸਮੇਂ ਲਈ ਆਪਾਂ ਇਸ ਦਿੱਲੀ ਤਖਤ ਦੇ ਕੀਤੇ ਐਲਾਨਨਾਮੇ ਦਾ ਫਾਇਦਾ ਉਠਾ ਕੇ ਆਪਣੇ ਆਪ ਨੂੰ ਹੋਰ ਮਜਬੂਤ ਕਰ ਲਈਏ ਪਰ ਨੀਤੀਵੇਤਾ ਗੁਰੂ ਜੀ ਨੇ ਇੱਕ ਤਮਾਸ਼ਾ ਦਿਖਾਇਆ ਕਿ ਚਲੋ ਆਪਾਂ ਇਨ੍ਹਾਂ ਨੂੰ ਪਰਖ ਲਈਏ। ਗੁਰੂ ਜੀ ਨੇ ਸਿੱਖਾਂ ਨੁੰ ਹੁਕਮ ਕੀਤਾ ਕਿ ਫਟੇ ਪੁਰਾਣੇ ਕਪੜੇ ਅਤੇ ਟੁੱਟੇ-ਫੁੱਟੇ ਛਿੱਤਰਾਂ ਦੀਆਂ ਪੰਡਾਂ ਬੰਨ੍ਹ ਖੱਚਰਾਂ ਤੇ ਲੱਦ ਕੇ ਕਿਲ੍ਹਾ ਖਾਲੀ ਕਰਨ ਦਾ ਡਰਾਮਾਂ ਕੀਤਾ ਜਾਵੇ। ਗੁਰੂ ਦਾ ਹੁਕਮ ਮੰਨ ਸਿੰਘਾਂ ਨੇ ਐਸਾ ਹੀ ਕੀਤਾ। ਗੁਰੂ ਦਾ ਖਜਾਨਾਂ ਜਾਂਦਾ ਸਮਝ ਕੇ ਮੁਗਲ ਕੁਰਾਨ ਅਤੇ ਹਿੰਦੂ ਪਹਾੜੀ ਆਟੇ ਦੀ ਗਊ ਮਾਤਾ ਅਤੇ ਗੀਤਾ ਦੀਆਂ ਖਾਧੀਆਂ ਝੂਠੀਆਂ ਕਸਮਾਂ ਤੋੜ ਕੇ ਗੁਰੂ ਦਾ ਸਮਾਨ ਲੁੱਟਣ ਅਤੇ ਗੁਰੂ ਨੂੰ ਜਿੰਦਾ ਪਕੜਨ ਲਈ ਅਲੀ-ਅਲੀ ਕਰਦੇ ਟੁੱਟ ਪਏ। ਗੁਰੂ ਜੀ ਘੋਰ ਸੰਕਟ ਸਮੇਂ ਸਿੱਖਾਂ ਦੀ ਅਰਜ਼ ਮੰਨ ਕੇ ਸਿੱਖਾਂ ਸਮੇਤ ਦੂਸਰੇ ਰਸਤੇ ਅਨੰਦਪੁਰ ਛੱਡ ਕੇ ਚੱਲ ਪਏ, ਓਧਰ ਵੈਰੀ ਲੁੱਟ ਦੀ ਮਨਸ਼ਾ ਨਾਲ ਟੁੱਟ ਪਏ ਤਾਂ ਅੱਗੋਂ ਖੱਚਰਾਂ ਤੇ ਲੱਦੇ ਟੁੱਟੇ ਛਿੱਤਰ ਅਤੇ ਫਟੇ ਪੁਰਾਣੇ ਕਪੜੇ ਦੇਖ, ਭਾਰੀ ਨਿਰਾਸ਼ ਹੁੰਦੇ ਹੋਏ ਆਪਸ ਵਿੱਚ ਹੀ ਉਲਝ ਕੇ ਕਟਾਵੱਡੀ ਦਾ ਸ਼ਿਕਾਰ ਹੋ ਗਏ। ਗੁਰੂ ਜੀ ਅਤੇ ਸਿੱਖ ਹਨੇਰੇ ਦਾ ਫਾਇਦਾ ਉਠਾ ਕੇ ਜਦ ਅਨੰਦਪੁਰ ਤੋਂ ਕਾਫੀ ਦੂਰ ਚਲੇ ਗਏ ਤਾਂ ਮੁਗਲ ਅਤੇ ਪਹਾੜੀ ਫੌਜਾਂ ਭਾਰੀ ਲਾਓ ਲਸ਼ਕਰ ਲੈ, ਉਨ੍ਹਾਂ ਪਿੱਛੇ ਟੁੱਟ ਪਈਆਂ। ਏਨੇ ਨੂੰ ਗੁਰੂ ਜੀ ਸਿੱਖਾਂ ਸਮੇਤ ਸਰਸਾ ਕਿਨਾਰੇ ਪਹੁੰਚ ਗਏ। ਉਨ੍ਹਾਂ ਦਿਨਾਂ ਚ਼ ਬਰਸਾਤ ਦਾ ਜੋਰ ਹੋਣ ਕਰਕੇ ਬਰਸਾਤੀ ਨਦੀ ਸਰਸਾ ਨਕਾ ਨੱਕ ਭਰ ਕੇ ਵਗ ਰਹੀ ਸੀ। ਇਸ ਕਰਕੇ ਗੁਰੂ ਨੂੰ ਓਥੇ ਰੁਕਣਾ ਪਿਆ, ਇਸ ਭਿਅਨਕ ਸਮੇਂ ਵੀ ਸਿੱਖਾਂ ਨੇ ਆਸਾ ਕੀ ਵਾਰ ਦਾ ਕੀਰਤਨ ਕੀਤਾ। ਓਧਰ ਸ਼ਾਹੀ ਫੌਜਾਂ ਨੇ ਆਣ ਘੇਰਾ ਪਾਇਆ, ਘਮਸਾਨ ਦੀ ਲੜਾਈ ਹੋਈ। ਇਸ ਲੜਾਈ ਵਿੱਚ ਭਾਈ ਉਦੇ ਸਿੰਘ ਅਤੇ ਬਾਬਾ ਅਜੀਤ ਸਿੰਘ ਦੀ ਕਮਾਂਡ ਹੇਠ ਸਿੰਘ ਵੈਰੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ। ਬਾਬਾ ਅਜੀਤ ਸਿੰਘ ਜੀ ਨੇ ਇਸ ਲੜਾਈ ਵਿੱਚ ਤਲਵਾਰ ਦੇ ਸ਼ਾਨਦਾਰ ਜੌਹਰ ਦਿਖਾਏ। ਵੈਰੀ ਦੀ ਫੌਜ ਦਾ ਭਾਰੀ ਨੁਕਸਾਨ ਹੋਇਆ ਅਤੇ ਕੁਝ ਸਿੰਘ ਵੀ ਸ਼ਹੀਦ ਹੋ ਗਏ। ਕੁਦਰਤ ਦਾ ਕਹਿਰ ਹੋਰ ਵਰਤਿਆ ਕਿ ਸਰਸਾ ਪਾਰ ਕਰਦੇ ਸਮੇਂ ਬਹੁਤ ਸਾਰਾ ਸਿੱਖ ਲਿਟਰੇਚਰ, ਧਨ, ਕੀਮਤੀ ਸਮਾਨ ਅਤੇ ਬੱਚੇ ਬੁੱਢੇ, ਨਿਢਾਲ ਅਤੇ ਬੀਮਾਰ ਸਿੱਖ ਵੀ ਸਰਸਾ ਦੇ ਭਾਰੀ ਵਹਿਣ ਵਿੱਚ ਰੁੜ ਗਏ, ਕੁਝ ਗਿਣਤੀ ਦੇ ਸਿੰਘ, ਗੁਰੂ ਕੇ ਮਹਿਲ, ਮਾਤਾ ਗੁਜਰੀ ਅਤੇ ਸਾਹਿਬਜ਼ਾਦੇ ਪਾਰ ਲੰਘ ਗਏ। ਇਸ ਬਿਪਤਾ ਸਮੇਂ ਜਿਨ੍ਹਾਂ ਨੂੰ ਜਿਧਰ ਨੂੰ ਰਾਹ ਮਿਲਿਆ ਤੁਰ ਪਏ ਤਾਂ ਉਸ ਵੇਲੇ ਲੰਮੇ ਸਮੇਂ ਤੋਂ ਗੁਰੂ ਘਰ ਵਿੱਚ ਸੇਵਾ ਕਰਨ ਵਾਲਾ ਗੰਗੂ ਬ੍ਰਾਹਮਣ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਆਪਣੇ ਪਿੰਡ ਖੇੜੀ ਨੂੰ ਚੱਲ ਪਿਆ। ਬਾਕੀ ਵੱਡੇ ਸਾਹਿਬਜਾਦੇ ਅਤੇ 40 ਸਿੰਘ ਗੁਰੂ ਜੀ ਨਾਲ ਰੋਪੜ ਵੱਲ ਨੂੰ ਹੋ ਤੁਰੇ ਅਤੇ ਰੋਪੜ ਲਾਗੇ ਵੈੇਰੀਆਂ ਨਾਲ ਛੋਟੀ ਜਿਹੀ ਝੜਪ ਪਿੱਛੋਂ ਚਮਕੌਰ ਸਾਹਿਬ ਪਾਹੁੰਚ ਗਏ।
ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀਬਾਰੇ-ਇਉਂ ਹੈ ਕਿ ਮਰਦ ਅਗੰਮੜੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਸਤ ਧਰਮ ਦਾ ਪ੍ਰਚਾਰ ਕਰਨ, ਬੇਇਨਸਾਫੀ ਵਿਰੁੱਧ ਅਵਾਜ਼ ਉਠਾਉਣ ਅਤੇ ਦਬਲੇ ਕੁਚਲੇ ਲੋਕਾਂ ਨੂੰ ਉੱਪਰ ਉਠਾਉਣ ਅਤੇ ਰਾਜਮੱਧ ਦੇ ਹੰਕਾਰ ਵਿੱਚ ਮੱਤੇ ਆਗੂਆਂ ਨੂੰ ਸੁਧਾਰਨ ਲਈ ਸੰਘਰਸ਼ ਕਰਦਿਆਂ ਭਾਵੇਂ ਕਈ ਜੰਗਾਂ ਲੜਨੀਆਂ ਪਈਆਂ ਪਰ ਚਮਕੌਰ ਗੜ੍ਹੀ ਦਾ ਯੁੱਧ ਸੰਸਾਰ ਦਾ ਅਨੋਖਾ ਯੁੱਧ ਹੋ ਨਿਬੜਿਆ, ਜਿੱਥੇ ਕਈ ਦਿਨਾਂ ਦੇ ਭੁੱਖਣ-ਭਾਣੇ, ਜ਼ਖਮੀ ਅਤੇ ਸੀਮਤ ਸ਼ਸ਼ਤਰਾਂ ਨਾਲ 40 ਕੁ ਸਿੰਘਾਂ ਨੂੰ, ਜ਼ਾਲਮ ਦੀਆਂ ਲੱਖਾਂ ਦੀ ਤਦਾਦ ਵਿੱਚ ਸ਼ਾਹੀ ਫੌਜਾਂ ਦੇ ਅਣਕਿਆਸੇ ਘੇਰੇ ਨਾਲ ਜੂਝਦਿਆਂ, ਮਰਦ ਅਗੰਮੜੇ ਗੁਰੂ ਗੋਬਿੰਦ ਸਿੰਘ ਜੀ ਦੀ ਸੁਚੱਜੀ ਅਗਵਾਈ ਵਿੱਚ ਸੂਰਬੀਰਤਾ, ਸ਼ਹਿਨਸ਼ੀਲਤਾ ਅਤੇ ਸਹਜਮਈ ਜੀਵਨ ਦਾ ਸਿਖਰ ਕਰ ਵਿਖਾਇਆ। ਜ਼ਫਰਨਾਮੇ ਦੀ ਚਿੱਠੀ ਅਤੇ ਇਤਿਹਾਸ ਵਿੱਚ ਜ਼ਿਕਰ ਹੈ ਕਿ-
ਗੁਰਸ਼ਨਹ ਚਿ ਕਾਰੇ ਕੁਨੰਦ ਚਿਹਲ ਨਰ॥ ਕਿ ਦਹ ਲਕ ਬਰ-ਆਇਦ ਬਰੋ ਬੇ-ਖਬਰ॥
ਭਾਵ ਕਿ ਮਕਾਰ ਵੈਰੀ ਦੀਆਂ 10 ਲੱਖ ਟ੍ਰੇਂਡ ਫੌਜਾਂ ਜਦੋਂ ਕਈ ਦਿਨਾਂ ਦੇ ਭੁੱਖਣ-ਭਾਣੇ, ਜ਼ਖਮੀ ਅਤੇ ਸੀਮਤ ਸ਼ਸ਼ਤਰਾਂ ਵਾਲੇ ਬੰਦਿਆਂ ਤੇ ਟੁੱਟ ਪੈਣ ਤਾਂ ਉਹ ਕੀ ਕਰ ਸਕਦੇ ਹਨ? ਪਰ ਫਿਰ ਵੀ ਗੁਰੂ ਜੀ ਦੇ ਧਰਮ ਯੁੱਧ ਦੇ ਚਾਅ ਨੂੰ ਦੇਖ ਕੇ ਪੰਜਾਬ ਦੇ ਲੋਕਾਂ ਵਿੱਚ ਬੇ ਮੁਹਾਹ ਜ਼ੁਰਅਤ ਭਰ ਗਈ ਕਿ ਉਹ ਗੁਰੂ ਤੋਂ ਆਪਾ ਨਿਛਾਵਰ ਕਰਨ ਲਈ ਕਿਵੇਂ ਤਿਆਰ ਸਨ। ਸੰਨ 22 ਦਸੰਬਰ 1704 ਦੀ ਸਾਮ ਨੂੰ ਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ, ਪੰਜ ਪਿਆਰਿਆਂ ਅਤੇ ਥੱਕੇ ਟੁੱਟੇ ਲਹੂ-ਲੁਹਾਨ ਹੋਏ ਕੁਝ ਕੁ ਸਿੰਘਾਂ ਸਮੇਤ ਚਮਕੌਰ ਦੀ ਧਰਤੀ ਤੇ ਪਹੁੰਚੇ ਤਾਂ ਇੱਕ ਜ਼ਿਮੀਦਾਰ ਚੌਧਰੀ ਬੁੱਧੀਚੰਦ ਖਬਰ ਮਿਲਣ ਤੇ ਭੱਜਾ ਆਇਆ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਸਿੰਘਾਂ ਸਮੇਤ ਦਾਸ ਦੀ ਹਵੇਲੀ ਵਿੱਚ ਚਰਨ ਪਾਉ। ਦੇਖੋ ਥਾਂ ਵੀ ਉੱਚੀ ਹੈ ਖੁੱਲ੍ਹੇ ਮੈਦਾਨ ਨਾਲੋਂ ਯੁੱਧ ਲਈ ਚੰਗਾ ਰਹੇਗਾ ਅਤੇ ਕਿਹਾ ਕਿ ਮਹਾਂਰਾਜ ਆਪ ਜੀ ਸਾਡੇ ਲਈ ਕਿਤਨੇ ਵੱਡੇ ਕਸ਼ਟ ਝੱਲ ਰਹੇ ਹੋ ਅਸੀਂ ਜਿਤਨੇ ਜੋਗੇ ਹਾਂ ਆਪ ਜੀ ਦੀ ਖਿਦਮਤ ਵਿੱਚ ਹਾਜ਼ਰ ਹਾਂ। ਇਸ ਵਾਰਤਾ ਨੂੰ ਹਜ਼ੂਰੀ ਕਵੀ ਸੈਨਾਪਤਿ ਲਿਖਦਾ ਹੈ ਕਿ-
ਜਦ ਖਬਰ ਸੁਨੀ ਜ਼ਿਮੀਦਾਰ ਨੇ ਮਧੇ ਬਸੇ ਚਮਕੌਰ। ਸੁਨਤ ਬਚਨ ਤਤਕਾਲ ਹੀ ਉਹ ਆਯੋ ਉਠਿ ਦੌਰ।
ਹਾਥ ਜੋਰ ਐਸੇ ਕਹਯੋ ਬਿਨਤੀ ਸੁਣੋ ਕਰਤਾਰ। ਬਸੋ ਮਧਿ ਚਮਕੌਰ ਕੇ ਗੁਰ ਅਪਨੀ ਕਿਰਪਾ ਧਾਰਿ।
ਇਉਂ ਗੁਰੂ ਜੀ ਨੇ ਗੜ੍ਹੀ-ਨੁਮਾ ਇਸ ਕੱਚੀ ਹਵੇਲੀ ਦੀ ਨਾਕਾ ਬੰਦੀ ਕੀਤੀ ਅਤੇ ਪੰਜ-ਪੰਜ ਸਿੰਘਾਂ ਦੇ ਜਥੇ ਬਣਾ ਬਾਹਰ ਨਿਕਲ ਕੇ ਜੂਝਣ ਦੀ ਯੋਜਨਾ ਬਣਾਈ। ਸੰਨ 23 ਦਸੰਬਰ ਦੀ ਸਵੇਰ ਹੋਣ ਸਾਰ ਸੂਬਾ ਸਰਹੰਦ ਵਜ਼ੀਰ ਖਾਂ ਨੇ ਢੰਡੋਰਾ ਪਿੱਟ ਦਿੱਤਾ ਕਿ ਜੇਕਰ ਗੁਰੂ ਜੀ ਆਤਮ ਸਮਰਪਨ ਕਰ ਦੇਣ ਤਾਂ ਉਨ੍ਹਾਂ ਤੇ ਹਮਲਾ ਨਹੀਂ ਕੀਤਾ ਜਾਵੇਗਾ ਪਰ ਜਾਣੀ-ਜਾਣ ਮਹਾਂਬਲੀ ਗੁਰੂ ਜੀ ਨੇ ਇਸ ਦਾ ਜਵਾਬ ਤੀਰਾਂ ਦੀ ਬੁਛਾੜ ਵਿੱਚ ਦਿੱਤਾ। ਚੌਹੋਂ ਤਰਫੋਂ ਹੀ ਦੁਸ਼ਮਣਾਂ ਨੇ ਹਮਲੇ ਅਰੰਭ ਦਿੱਤੇ ਪਰ ਉਨ੍ਹਾਂ ਦੀ ਗੜ੍ਹੀ ਦੇ ਨੇੜੇ ਢੁੱਕਣ ਦੀ ਜ਼ੁਰਅਤ ਹੀ ਨਹੀਂ ਸੀ ਪੈਂਦੀ।
ਜਦ ਜਰਨੈਲ ਨਾਹਰ ਖਾਂ ਪੌੜੀ ਦੁਆਰਾ ਛੁਪ ਕੇ ਗੜੀ ਦੀ ਕੰਧ ਤੇ ਚੱੜ੍ਹਿਆ ਅਜੇ ਦੁਵਾਰ ਤੋਂ ਥੋੜਾ ਕੁ ਸਿਰ ਉੱਪਰ ਚੁੱਕਿਆ ਹੀ ਸੀ ਉਹ ਸਤਿਗੁਰਾਂ ਦੇ ਤੀਰ ਦਾ ਨਿਸ਼ਾਨਾਂ ਬਣ ਗਿਆ, ਦੂਸਰੇ ਖਾਂਨ ਨੂੰ ਗੁਰੂ ਜੀ ਨੇ ਗੁਰਜ ਦੇ ਇੱਕ ਵਾਰ ਨਾਲ ਹੀ ਭੰਨਿਆਂ ਅਤੇ ਖਵਾਜਾ-ਮਰਦੂਦ ਕੰਧ ਓਲ੍ਹੇ ਛੁਪ ਕੇ ਬਚਿਆ। ਇਸ ਬਾਰੇ ਗੁਰੂ ਜੀ ਨੇ ਲਿਖਿਆ ਕਿ ਅਫਸੋਸ! ਜੇਕਰ ਉਹ ਸਾਹਮਣੇ ਆ ਜਾਂਦਾ ਤਾਂ ਮੈਂ ਇੱਕ ਤੀਰ ਉਸ ਨੂੰ ਵੀ ਬਖਸ਼ ਦਿੰਦਾ-
ਕਿ ਆਂ ਖਵਾਜਾ ਮਰਦੂਦ ਸਾਯਹ ਦਿਵਾਰ॥ ਬ-ਮੈਦਾਂ ਨਿਆਮਦ ਬ-ਮਰਦਾਨਹ ਵਾਰ॥34॥
ਦਰੇਗਾ! ਅਗਰ ਰੂਏ ਓ ਦੀਦਮੇ॥ ਬਯਕ ਤੀਰ ਲਾਚਾਰ ਬਖਸ਼ੀਦਮੇ॥35॥
ਜਿੱਥੇ ਗੁਰੂ ਜੀ ਉੱਚੀ ਅਟਾਰੀ ਵਿੱਚੋਂ ਜ਼ਾਲਮ ਤੁਰਕਾਂ ਦੇ ਚੋਣਵੇਂ ਜਰਨੈਲਾਂ ਨੂੰ ਫੁੰਡ ਰਹੇ ਸਨ ਓਥੇ 5-5 ਸਿੰਘ ਜਥਿਆਂ ਦੇ ਰੂਪ ਵਿੱਚ ਕੱਚੀ ਗੜ੍ਹੀ ਤੋਂ ਬਾਹਰ ਆ ਕੇ ਵੈਰੀ ਨੂੰ ਚਣੇ ਚਬਾਉਂਦੇ ਸਿੰਘ ਸ਼ਹੀਦ ਹੋ ਰਹੇ ਸਨ। ਐਸਾ ਵੇਖਦਿਆਂ ਜਦੋਂ ਬੀਰ ਬਹਾਦਰ ਗੁਰੂ ਜੀ ਦੇ ਬੀਰ ਸਪੁੱਤਰਾਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਨੇ ਗੁਰਸਿੱਖ ਵੀਰਾਂ ਵਾਂਗ ਜੰਗ ਵਿੱਚ ਜੂਝਣ ਦੀ ਆਗਿਆ ਮੰਗੀ ਤਾਂ ਗੁਰਦੇਵ ਪਿਤਾ ਜੀ ਨੇ ਪ੍ਰਸੰਨ ਹੋ ਕਿਹਾ ਪੁਤਰੋ! ਇਸ ਵੇਲੇ ਪੰਥਕ ਬੇੜੇ ਦੇ ਮਲਾਹ ਤੁਸੀਂ ਹੀ ਦਿਸ ਰਹੇ ਹੋ। ਜਾਓ! ਆਪਣੇ ਖੂਨ ਦੀ ਨਦੀ ਵਹਾ ਦਿਓ ਤਾਂ ਕਿ ਜ਼ੁ ਦੇ ਬਰੇਟੇ ਵਿੱਚ ਅਟਕਿਆ ਸਿੱਖੀ ਦਾ ਬੇੜਾ ਕਿਨਾਰੇ ਲੱਗ ਜਾਵੇ। ਇਸ ਵਾਕਿਆ ਬਾਰੇ ਵੀ ਮੁਸਲਮ ਕਵੀ ਅਲ੍ਹਾਯਾਰ ਖਾਂ ਨੇ ਲਿਖਿਆ ਹੈ-
ਬੇਟਾ ਹੋ ਤੁਮ੍ਹੀ ਪੰਥ ਕੇ ਖਿਵੱਯਾ। ਸਰ ਭੇਟ ਕਰੋ ਤਾਂ ਕਿ ਚਲੇ ਧਰਮ ਦੀ ਨਯਾ।
ਖਾਹਸ਼ ਹੈ ਤੁਮ੍ਹੇ ਤੇਗ ਚਲਾਤੇ ਹੂਏ ਦੇਖੇਂ। ਹਮ ਆਂਖ ਸੇ ਬਰਛੀ ਤੁਮੇ ਖਾਤੇ ਹੂਏ ਦੇਖੇਂ।
ਕਿਹਾ ਜਾਂਦਾ ਹੈ ਸਿੰਘਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਆਪ ਸਾਹਿਬਜ਼ਾਦਿਆਂ ਨੂੰ ਲੈ ਕੇ ਗੜ੍ਹੀ ਚੋਂ ਨਿਕਲ ਜਾਓ ਤਾਂ ਕਿ ਪੰਥ ਦੀ ਸਫਲ ਅਗਵਾਈ ਹੋ ਸਕੇ ਤਾਂ ਉੱਤਰ ਵਿੱਚ ਗੁਰੂ ਜੀ ਬੋਲੇ ਸਿੰਘੋ! ਮੈਂ ਤੁਹਾਡੇ ਤੋਂ ਲੱਖ ਵਾਰ ਬਲਿਹਾਰ ਹਾਂ, ਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ? ਆਪ ਸਾਰੇ ਹੀ ਮੇਰੇ ਲਈ ਸਾਹਿਬਜ਼ਾਦੇ ਹੋ। ਖਾਲਸਾ ਜੀ! ਮੇਰਾ ਸਭ ਕੁਝ ਤੁਹਾਡੀ ਬਦੌਲਤ ਹੀ ਹੈ। ਕਮਾਲ ਦੀ ਗੱਲ ਜੋ ਗੁਰੂ ਪਾਤਸ਼ਾਹ ਨੂੰ ਸੰਸਾਰ ਭਰ ਦੇ ਰਹਿਬਰਾਂ ਚੋਂ ਸਿਰਮੌਰ ਕਰਦੀ ਹੈ, ਉਹ ਇਹ ਹੈ ਕਿ ਆਪਣੇ ਬਿੰਦੀ ਸਪੁੱਤਰ ਅੱਖਾਂ ਸਾਹਮਣੇ ਪੁਰਜਾ-ਪੁਰਜਾ ਕੱਟ ਕੇ ਸ਼ਹੀਦ ਹੁੰਦੇ ਹਨ ਅਤੇ ਪਿਤਾ ਗੁਰੂ ਜੀ ਖੁਸ਼ੀ ਵਿੱਚ ਜੈਕਾਰੇ ਛੱਡਦੇ ਹੋਏ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਨ। ਇਸ ਸੀਨ ਨੂੰ ਕਵੀ ਨੇ ਬੜਾ ਸੁੰਦਰ ਲਿਖਿਆ ਹੈ-
ਕਰੀ ਅਰਦਾਸ ਸਤਿਗੁਰੂ ਨੇ ਅਮਾਨਤ ਪੁਜਾਈ ਤੇਰੀ। ਕਰਜ਼ਾ ਅਦਾ ਹੂਆ ਹੈ ਕੁਛ ਰਹਿਮਤ ਹੂਈ ਤੇਰੀ।
ਦੋ ਰਹੇ ਗਏ ਹੈ ਬਾਕੀ ਦੋ ਭੀ ਫਿਦਾ ਕਰੂੰਗਾ। ਰਹਿਮਤ ਤੇਰੀ ਕਾ ਮਾਲਿਕ ਤਬ ਸ਼ੁਕਰ ਅਦਾ ਕਰੂੰਗਾ।
ਆਖਰ ਜਦ ਲੱਖਾਂ ਵੈਰੀਆਂ ਅਤੇ ਉਨ੍ਹਾਂ ਦੇ ਸਿਰਕੱਢ ਜਰਨੈਲਾਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਪੰਜਾਂ ਪਿਆਰਿਆਂ ਚੋਂ ਗੁਰੂ ਦੇ ਤਿੰਨ ਪਿਆਰੇ, ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸਿੰਘ ਸਮੇਤ 40 ਸਿੰਘ ਸ਼ਹੀਦ ਹੋ ਗਏ।
ਚਮਕੌਰ ਸਾਹਿਬ ਦੀ ਅਦੁੱਤੀ ਦਾਸਤਾਨ
ਸਿੱਖਾਂ ਨੂੰ ਹੱਕ ਸੱਚ ‘ਤੇ ਕਾਇਮ ਰਹਿਣ ਲਈ ਅਕਹਿ ਤੇ ਅਸਹਿ ਤਸੀਹੇ ਝੱਲਣੇ ਪਏ। ਇਸ ਲੜੀ ਅਧੀਨ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ‘ਤੇ ਬੈਠ ਕੇ ਸ਼ਹਾਦਤ ਪ੍ਰਾਪਤ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਂਦਨੀ ਚੌਕ ਦਿੱਲੀ ਵਿਖੇ ਸ਼ਹਾਦਤ ਪ੍ਰਾਪਤ ਕੀਤੀ। ਜਿਵੇਂ-ਜਿਵੇਂ ਸਿੱਖ ਸੱਚ ‘ਤੇ ਪਹਿਰਾ ਦਿੰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰਦੇ ਰਹੇ ਤਿਵੇਂ-ਤਿਵੇਂ ਜ਼ੁਲਮ ਦੀਆਂ ਹੱਦਾਂ ਪਾਰ ਕਰਕੇ ਮੁਗਲ ਹਾਕਮ ਤਸੀਹੇ ਦਿੰਦੇ ਰਹੇ। ਇਸੇ ਲੜੀ ਅਧੀਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਹੀ ਵਾਰ ਦਿੱਤਾ ਤੇ ਇਕ ਅਨੋਖਾ ਇਤਿਹਾਸ ਸਿਰਜਿਆ ਹੈ, ਜਿਸ ਦੀ ਕਿਧਰੇ ਵੀ ਮਿਸਾਲ ਨਹੀਂ ਮਿਲਦੀ। ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਹਿ ਸਿੰਘ ਜੀ ਸਰਹੰਦ ਦੀ ਖ਼ੂਨੀ ਦੀਵਾਰ ‘ਚ ਜ਼ਿੰਦਾ ਚਿਣ ਕੇ ਸ਼ਹੀਦ ਕੀਤੇ ਗਏ, ਜਦ ਕਿ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਨੇ ਚਮਕੌਰ ਵਿਖੇ ਵੈਰੀ ਦਲਾਂ ਨਾਲ ਜੰਗ ‘ਚ ਜੂਝਦਿਆਂ ਸ਼ਹਾਦਤ ਦਾ ਜਾਮ ਪੀਤਾ।
ਇਸ ਜੰਗ ਦੀ ਪਿੱਠ-ਭੂਮੀ ਸ੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਹੁੰਦੀ ਹੈ। ਮੁਗਲ ਹਕੂਮਤ ਦੀਆਂ ਸ਼ਾਹੀ ਫੌਜਾਂ ਅਤੇ ਪਹਾੜੀ ਰਾਜਿਆਂ ਦੇ ਮੁਲਖੱਈਏ ਨੇ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਦਲਾਂ ਨੂੰ ਪੂਰੀ ਤਰ੍ਹਾਂ ਘੇਰ ਰੱਖਿਆ ਸੀ, ਰਸਦ-ਪਾਣੀ ਪੁੱਜਣ ਦੇ ਸਮੂਹ ਰਸਤੇ ਬੰਦ ਕਰ ਦਿੱਤੇ ਗਏ ਸਨ।
ਪਰ ਕਲਗੀਧਰ ਪਿਤਾ ਦੇ ਜੁਝਾਰੂ ਸਿੰਘ ਦਰੱਖ਼ਤਾਂ ਦੇ ਪੱਤੇ ਖਾ ਕੇ ਵੀ ਦੁਸ਼ਮਣ ਨੂੰ ਪੂਰੀ ਟੱਕਰ ਦਿੰਦੇ ਰਹੇ। ਅਖੀਰ ਮੁਗਲ ਹਾਕਮਾਂ ਤੇ ਪਹਾੜੀ ਰਾਜਿਆਂ ਵਲੋਂ ਇਹ ਵਿਸ਼ਵਾਸ ਦਿਵਾਏ ਜਾਣ ‘ਤੇ ਕਿ ਗੁਰੂ ਸਾਹਿਬ ਕਿਲਾ ਛੱਡ ਦੇਣ ਤਾਂ ਉਨ੍ਹਾਂ ‘ਤੇ ਹਮਲਾ ਨਹੀਂ ਕੀਤਾ ਜਾਵੇਗਾ, ਗੁਰੂ ਸਾਹਿਬ ਨੇ ਸਿੰਘਾਂ ਦੇ ਸਲਾਹ-ਮਸ਼ਵਰੇ ਨਾਲ ਪਹਾੜੀ ਰਾਜਿਆਂ ਦੇ ਕੌਲ-ਇਕਰਾਰ ‘ਤੇ ਯਕੀਨ ਕਰਕੇ ਕਿਲਾ ਅਨੰਦਪੁਰ ਛੱਡਣ ਦਾ ਫੈਸਲਾ ਲਿਆ ਪਰ ਕਿਲਾ ਛੱਡਣ ਉਪਰੰਤ ਗੁਰੂ ਸਾਹਿਬ ਦਾ ਕਾਫਲਾ ਅਜੇ ਕੀਰਤਪੁਰ ਵੀ ਨਹੀਂ ਸੀ ਪੁੱਜਾ ਕਿ ਦੁਸ਼ਮਣ ਫੌਜਾਂ ਤਮਾਮ ਸੁਗੰਧਾਂ ਨੂੰ ਤੋੜ ਕੇ ਲੜਾਈ ਲਈ ਆ ਗਈਆਂ। ਸਰਸਾ ਨਦੀ ਨੂੰ ਪਾਰ ਕਰਨ ਲੱਗਿਆਂ ਵਡਮੁੱਲਾ ਸਾਹਿਤ, ਕੀਮਤੀ ਸਾਜ਼ੋ-ਸਾਮਾਨ ਅਤੇ ਜਾਨ ਤੋਂ ਪਿਆਰੇ ਸਿੰਘ ਸੂਰਮੇ ਸਿਰਸਾ ਦੀ ਭੇਟ ਹੋ ਗਏ। ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵੀ ਗੁਰੂ ਜੀ ਤੋਂ ਵਿਛੜ ਗਏ।
ਦਸਮੇਸ਼ ਪਿਤਾ ਵੱਡੇ ਸਾਹਿਬਜ਼ਾਦਿਆਂ ਅਤੇ ਗਿਣਤੀ ਦੇ ਸਿੰਘਾਂ ਸਮੇਤ ਚਮਕੌਰ ਵਿਖੇ ਪੁੱਜੇ। ਸ਼ਾਹੀ ਫੌਜਾਂ ਵੀ ਮਗਰ-ਮਗਰ ਚਮਕੌਰ ਪੁੱਜ ਗਈਆਂ ਤੇ ਗੜ੍ਹੀ ਨੂੰ ਘੇਰ ਲਿਆ। ਚਮਕੌਰ ਦੀ ਕੱਚੀ ਗੜ੍ਹੀ ਵਿਚ ਜਿਸ ਸੂਰਮਤਾਈ ਨਾਲ ਚਾਲੀ ਭੁੱਖਣ-ਭਾਣੇ ਸਿੰਘਾਂ ਨੇ ਦਸ ਲੱਖ ਦੀ ਸੈਨਾ ਦਾ ਟਾਕਰਾ ਕੀਤਾ, ਸਿੰਘਾਂ ਨੂੰ ਜੂਝਦੇ ਵੇਖ ਕੇ ਜਿਵੇਂ ਸਾਹਿਬਜ਼ਾਦਿਆਂ ਨੇ ਜੰਗ ਵਿਚ ਜਾਣ ਦੀ ਆਗਿਆ ਮੰਗੀ, ਜਿਸ ਕਦਰ ਸਤਿਗੁਰੂ ਜੀ ਨੇ ਆਪਣੇ ਹੱਥੀਂ ਸ਼ਸਤਰ ਸਜਾ ਕੇ ਦੁਲਾਰਿਆਂ ਨੂੰ ਜੰਗ ਵਿਚ ਲੜਨ ਲਈ ਤੋਰਿਆ, ਸਰੀਰ ਛਲਣੀ-ਛਲਣੀ ਹੁੰਦੇ ਤੱਕੇ ਅਤੇ ਸ਼ਹੀਦੀ ਉਪਰੰਤ ਫ਼ਤਿਹ ਦੇ ਜੈਕਾਰੇ ਗਜਾਏ ਤੇ ਅਕਾਲ ਪੁਰਖ ਦਾ ਕੋਟਨਿ-ਕੋਟਿ ਸ਼ੁਕਰਾਨਾ ਕੀਤਾ, ਅਜਿਹਾ ਅਲੋਕਾਰ ਕਾਰਨਾਮਾ ਨਾ ਤਾਂ ਦੁਨੀਆ ਨੇ ਅੱਜ ਤੀਕ ਵੇਖਿਆ ਹੈ ਅਤੇ ਨਾ ਹੀ ਵੇਖੇਗੀ। ਸੂਫ਼ੀ ਸ਼ਾਇਰ ਜੋਗੀ ਅੱਲਾ ਯਾਰ ਖਾਂ ਸਾਹਿਬਜ਼ਾਦਿਆਂ ਨੂੰ ਆਪਣੀ ਅਕੀਦਤ ਦੇ ਫੁੱਲ ਭੇਟਾ ਕਰਦੇ ਹੋਏ ਆਪਣੀ ਲੰਬੀ ਨਜ਼ਮ ‘ਗੰਜਿ ਸ਼ਹੀਦਾਂ’ ਵਿਚ ਲਿਖਦੇ ਹਨ ਕਿ ਜੰਗ ਤੋਂ ਪਹਿਲੀ ਰਾਤ ਕਲਗੀਧਰ ਦਸਮੇਸ਼ ਪਿਤਾ ਜੀ ਕੱਚੀ ਗੜ੍ਹੀ ਵਿਚ ਪਰਮੇਸ਼ਰ ਨੂੰ ਕੁਝ ਇਸ ਤਰ੍ਹਾਂ ਮੁਖਾਤਿਬ ਹੋ ਰਹੇ ਹਨ :
ਜਬ ਡੇਢ ਘੜੀ ਰਾਤ ਗਈ ਜ਼ਿਕਰਿ-ਖ਼ੁਦਾ ਮੇਂ।
ਖ਼ੈਮੇ ਸੇ ਨਿਕਲ ਆਏ ਸ੍ਰਕਾਰ ਹਵਾ ਮੇਂ।
ਕਦਮੋਂ ਸੇ ਟਹਲਤੇ ਥੇ, ਮਗਰ ਦਿਲ ਥਾ ਦੁਆ ਮੇਂ।
ਬੋਲੇ, ਉਐ ਖ਼ੁਦਾਵੰਦ! ਹੂੰ ਖੁਸ਼ ਤੇਰੀ ਰਜ਼ਾ ਮੇਂ”।
ਕਰਤਾਰ ਸੇ ਕਹਿਤੇ ਥੇ ਗੋਯਾ ਰੂ-ਬ-ਰੂ ਹੋ ਕਰ।
ਕੱਲ ਜਾਊਂਗਾ ਚਮਕੌਰ ਸੇ ਮੈਂ ਸੁਰਖ਼ਰੂ ਹੋ ਕਰ। 10।” (ਗੰਜਿ ਸ਼ਹੀਦਾਂ)
ਅਗਲੇ ਦਿਨ ਜੰਗ ਆਰੰਭ ਹੋਈ, ਪੰਜ-ਪੰਜ ਸਿੰਘ ਜਥੇ ਦੇ ਰੂਪ ਵਿਚ ਗੜ੍ਹੀ ਤੋਂ ਬਾਹਰ ਨਿਕਲ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਰਹੇ ਸਨ ਤਾਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ ਜੰਗ ਵਿਚ ਜਾਣ ਦੀ ਆਗਿਆ ਮੰਗੀ। ਦਸਮੇਸ਼ ਪਿਤਾ ਜੀ ਨੇ ਸਾਹਿਬਜ਼ਾਦੇ ਨੂੰ ਘੁੱਟ ਕੇ ਛਾਤੀ ਨਾਲ ਲਾਇਆ ਅਤੇ ਥਾਪੜਾ ਦੇ ਕੇ ਗੜ੍ਹੀ ਤੋਂ ਰਵਾਨਾ ਕੀਤਾ।
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਮੈਦਾਨੇ-ਜੰਗ ਵਿਚ ਜਾਂਦੇ ਹੀ ਮੁਗ਼ਲ ਫੌਜ ਨੂੰ ਭਾਜੜ ਪਾ ਦਿੱਤੀ ਅਤੇ ਸ਼ਸਤਰ-ਬਾਜ਼ੀ ਦੇ ਉਹ ਜੌਹਰ ਵਿਖਾਏ ਕਿ ਕਹਿੰਦੇ-ਕਹਾਉਂਦੇ ਤਲਵਾਰ ਦੇ ਧਨੀ ਤੇ ਤੀਰ-ਅੰਦਾਜ਼ ਭੱਜਣ ਦਾ ਰਾਹ ਲੱਭਣ ਲੱਗੇ। ਗੁਰੂ ਜੀ ਇਹ ਕੁਝ ਤੱਕ ਕੇ ਗੜ੍ਹੀ ਤੋਂ ਸਾਹਿਬਜ਼ਾਦੇ ਨੂੰ ਸ਼ਾਬਾਸ਼ ਦੇ ਰਹੇ ਹਨ :
ਸ਼ਾਬਾਸ਼ ਪਿਸਰ! ਖ਼ੂਬ ਦਲੇਰੀ ਸੇ ਲੜੇ ਹੋ।
ਹਾਂ, ਕਿਉਂ ਨਾ ਹੋ, ਗੋਬਿੰਦ ਕੇ ਫ਼ਰਜੰਦ ਬੜੇ ਹੋ। 94 । (ਗੰਜਿ ਸ਼ਹੀਦਾਂ)
ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਅਨੇਕਾਂ ਵੈਰੀਆਂ ਨੂੰ ਪਾਰ ਬੁਲਾਉਣ ਉਪਰੰਤ ਸ਼ਹੀਦੀ ਪ੍ਰਾਪਤ ਕਰਦੇ ਵੇਖ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਵੀ ਲਾੜੀ ਮੌਤ ਨੂੰ ਪਰਨਾਉਣ ਲਈ ਵਿਆਕੁਲ ਹੋ ਉੱਠੇ ਅਤੇ ਪਿਤਾ-ਗੁਰੂ ਜੀ ਪਾਸੋਂ ਜੰਗ ਵਿਚ ਜਾਣ ਦੀ ਆਗਿਆ ਮੰਗੀ :
ਬੇਟੇ ਕੋ ਸ਼ਹਾਦਤ ਮਿਲੀ, ਦੇਖਾ ਜੋ ਪਿਦਰ ਨੇ।
ਤੂਫ਼ਾਂ ਬਪਾ ਗ਼ਮ ਸੇ ਕੀਆ ਦੀਦਾ-ਇ-ਤਰ ਨੇ;
ਇਸ ਵਕਤ ਕਹਾ ਨੰਨ੍ਹੇਂ ਸੇ ਮਾਸੂਮ ਪਿਸਰ ਨੇ।
ਉਰੁਖ਼ਸਤ ਹਮੇਂ ਦਿਲਵਾਓ ਪਿਤਾ, ਜਾਏਂਗੇ ਮਰਨੇ।
ਭਾਈ ਸੇ ਬਿਛੜ ਕਰ ਹਮੇਂ ਜੀਨਾ ਨਹੀਂ ਆਤਾ।
ਸੋਨਾ ਨਹੀਂ, ਖਾਨਾ ਨਹੀਂ, ਪੀਨਾ ਨਹੀਂ ਭਾਤਾ”। 96। (ਗੰਜਿ ਸ਼ਹੀਦਾਂ)
ਸਾਹਿਬਜ਼ਾਦਾ ਜੁਝਾਰ ਸਿੰਘ ਨੇ ਕਿਹਾ ਕਿ ਬੇਸ਼ੱਕ ਮੈਨੂੰ ਵੱਡੇ ਵੀਰ ਜਿਤਨਾ ਜੰਗ-ਯੁੱਧ ਕਰਨ ਦਾ ਗਿਆਨ ਨਹੀਂ ਹੈ, ਪਰੰਤੂ ਮਰਨਾ ਤਾਂ ਮੈਨੂੰ ਵੀ ਆਉਂਦਾ ਹੀ ਹੈ, ਸੋ ਇਨਕਾਰ ਨਾ ਕਰੋ :
ਲੜਨਾ ਨਹੀਂ ਆਤਾ ਮੁਝੇ ਮਰਨਾ ਤੋ ਹੈ ਆਤਾ!
ਖ਼ੁਦ ਬੜ੍ਹ ਕੇ ਗਲਾ ਤੇਗ਼ ਪਿ ਧਰਨਾ ਤੋ ਹੈ ਆਤਾ। 100। (ਗੰਜਿ ਸ਼ਹੀਦਾਂ)
ਸਤਿਗੁਰਾਂ ਨੇ ਛੋਟੇ ਬੇਟੇ ਨੂੰ ਵੀ ਆਪਣੇ ਹੱਥੀਂ ਤਿਆਰ ਕਰਕੇ ਜੰਗ ਵਿਚ ਜੂਝਣ ਲਈ ਤੋਰਦਿਆਂ ਕਿਹਾ-
ਹਮ ਦੇਤੇ ਹੈਂ ਖੰਜਰ, ਉਸੇ ਸ਼ਮਸ਼ੀਰ ਸਮਝਨਾਂ।
ਨੇਜ਼ੇ ਕੀ ਜਗਾ ਦਾਦਾ ਕਾ ਤੁਮ ਤੀਰ ਸਮਝਨਾਂ।
ਜਿਤਨੇ ਮਰੇਂ ਇਸ ਸੇ, ਉਨ੍ਹੇਂ ਬੇ-ਪੀਰ ਸਮਝਨਾਂ।
ਜ਼ਖ਼ਮ ਆਏ ਤੋ ਹੋਨਾ ਨਹੀਂ ਦਿਲਗੀਰ, ਸਮਝਨਾਂ।
ਜਬ ਤੀਰ ਕਲੇਜੇ ਮੇਂ ਲਗੇ, ਉਸੀ” ਨਹੀਂ ਕਰਨਾ।
ਉਫ਼” ਮੂੰਹ ਸੇ ਮੇਰੀ ਜਾਨ, ਕਬੀ ਭੀ ਨਹੀਂ ਕਰਨਾ।
105। (ਗੰਜਿ ਸ਼ਹੀਦਾਂ)
ਚਮਕੌਰ ਦੇ ਜੰਗ ਦਾ ਹਾਲ-ਹਵਾਲ ਦਸਮੇਸ਼ ਪਿਤਾ ਜੀ ਨੇ ਔਰੰਗਜ਼ੇਬ ਨੂੰ ਲਿਖੇ ਪੱਤਰਾਂ ‘ਫਤਹਿਨਾਮਾ’ ਤੇ ‘ਜ਼ਫ਼ਰਨਾਮਾ’ ਵਿਚ ਵੀ ਵਿਸਥਾਰ ਨਾਲ ਕੀਤਾ ਹੈ ਕਿ ਕਿਵੇਂ ਕੁਰਾਨ ਦੀਆਂ ਝੂਠੀਆਂ ਕਸਮਾਂ ਨੂੰ ਤੋੜ ਕੇ ਤੇਰੀ ਫੌਜ ਨੇ ਤਲਵਾਰਾਂ, ਤੀਰਾਂ ਅਤੇ ਬੰਦੂਕਾਂ ਨਾਲ ਸਾਡੇ ‘ਤੇ ਹਮਲਾ ਕਰ ਦਿੱਤਾ। ਇਕ ਪਾਸੇ ਤੇਰੀ ਬੇਸ਼ੁਮਾਰ ਫੌਜ ਸੀ ਅਤੇ ਦੂਜੇ ਪਾਸੇ ਭੁੱਖਣ-ਭਾਣੇ ਅਤੇ ਥੱਕੇ-ਟੁੱਟੇ ਚਾਲੀ ਸਿੰਘ ਪਰ ਮੇਰੇ ਇਨ੍ਹਾਂ ਸਿੰਘ-ਸੂਰਮਿਆਂ ਨੇ ਆਪਣੀ ਕਲਾ ਦੇ ਅਜਿਹੇ ਜੌਹਰ ਵਿਖਾਏ ਕਿ ਥੋੜ੍ਹੇ ਜਿਹੇ ਸਮੇਂ ਵਿਚ ਹੀ ਤੇਰੇ ਅਨੇਕਾਂ ਸਿਪਾਹੀ ਮੌਤ ਦੇ ਘਾਟ ਉਤਾਰ ਦਿਤੇ। ਖ਼ੂਨ ਨਾਲ ਧਰਤੀ ਲਾਲੋ-ਲਾਲ ਹੋ ਗਈ :
ਹਮ ਆਖ਼ਿਰ ਚਿਹ ਮਰਦੀ ਕੁੱਨਦ ਕਾਰਜ਼ਾਰ।
ਕਿ ਬਰ ਚਿਹਲ ਤਨ ਆਯਦਸ਼ ਬੇਸ਼ੁਮਾਰ। (41)
ਫੌਜੀ ਜਰਨੈਲ ਖ੍ਵਾਜਾ ਮਰਦੂਦ, ਜਿਸ ਨੇ ਗੁਰੂ ਜੀ ਨੂੰ ਜੀਊਂਦੇ ਫੜ ਕੇ ਲਿਆਉਣ ਦੀ ਕਸਮ ਖਾਧੀ ਹੋਈ ਸੀ, ਦਾ ਜ਼ਿਕਰ ਕਰਦੇ ਹੋਏ ਗੁਰੂ ਜੀ ਲਿਖਦੇ ਹਨ ਕਿ ਤੇਰਾ ਇਹ ‘ਸੂਰਮਾ’ ਗੜ੍ਹੀ ਦੀ ਕੰਧ ਦੇ ਓਹਲੇ ਹੀ ਲੁਕਿਆ ਰਿਹਾ। ਮੈਨੂੰ ਅਫ਼ਸੋਸ ਹੈ ਕਿ ਮੈਂ ਉਸ ਦਾ ਮੂੰਹ ਨਾ ਵੇਖ ਸਕਿਆ, ਨਹੀਂ ਤਾਂ ਮੈਂ ਇਕ ਤੀਰ ਉਸ ਨੂੰ ਵੀ ਜ਼ਰੂਰ ਬਖਸ਼ ਦਿੰਦਾ :
ਕਿ ਆਂ ਖ੍ਵਾਜਹ ਮਰਦੂਦ ਸਾਯਹ-ਦੀਵਾਰ॥ ਨਿਯਾਮਦ ਬ ਮੈਦਾਂ ਬ ਮਰਦਾਨਹ ਵਾਰ॥34॥
ਦਰੇਗ਼ਾ! ਅਗਰ ਰੂਇ ਊ ਦੀਦ ਮੇ॥ ਬਾ-ਯੱਕ ਤੀਰ ਲਾਚਾਰ ਬਖ਼ਸ਼ੀਦਮੇ॥35॥
ਸਤਿਗੁਰੂ ਜੀ ਪਰਮੇਸ਼ਰ ਦੀ ਬਖਸ਼ਿਸ਼ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ ਕਿ ਤੇਰੀ ਸ਼ਾਹੀ ਸੈਨਾ ਸਾਡਾ ਵਾਲ ਵੀ ਵਿੰਗਾ ਨਾ ਕਰ ਸਕੀ। ਕੀ ਹੋਇਆ ਜੇਕਰ ਤੂੰ ਮੇਰੇ ਚਾਰ ਬੇਟੇ ਸ਼ਹੀਦ ਕਰ ਦਿੱਤੇ ਹਨ, ਮੇਰਾ ਖ਼ਾਲਸਾ ਕੁੰਡਲੀਆ ਸੱਪ ਵਾਂਗ ਤੇਰੇ ਨਾਲ ਸਿੱਝੇਗਾ ਅਤੇ ਇਕ ਚੰਗਿਆੜੀ ਨੂੰ ਬੁਝਾ ਕੇ ਤੂੰ ਕੀ ਬਹਾਦਰੀ ਕੀਤੀ ਹੈ, ਜਦੋਂ ਕਿ ਤੂੰ ਪ੍ਰਚੰਡ ਅੱਗ ਦੇ ਭਾਂਬੜ ਬਾਲ ਬੈਠਾ ਹੈਂ?
ਚਿਹ ਮਰਦੀ ਕਿ ਅਖ਼ਗਰ ਖ਼ਮੋਸ਼ਾਂ ਕੁਨੀ॥
ਕਿ ਆਤਿਸ਼ ਦਮਾਂ ਰਾ ਫਰੋਜ਼ਾਂ ਕੁਨੀ॥79॥
ਚਮਕੌਰ (ਜਿਸ ਦੀ ਚਮਕ ਦੁਨੀਆ ਭਰ ਵਿਚ ਨਿਰਾਲੀ ਹੈ) ਵਿਖੇ ਗੁਰੂ ਸਾਹਿਬ ਦੇ ਦੋਨੋਂ ਵੱਡੇ ਸਾਹਿਬਜ਼ਾਦੇ, ਪੰਜ ਪਿਆਰਿਆਂ ਵਿਚੋਂ ਤਿੰਨ ਪਿਆਰੇ (ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ) ਜਿਸ ਸੂਰਬੀਰਤਾ ਤੇ ਬਹਾਦਰੀ ਨਾਲ ਲੜੇ ਅਤੇ ਸ਼ਹਾਦਤ ਪ੍ਰਾਪਤ ਕੀਤੀ, ਇਸ ਦਾ ਵਿਲੱਖਣ ਹੀ ਸਥਾਨ ਹੈ। ਇਹੋ ਕਾਰਨ ਹੈ ਕਿ ਅੱਜ ਇਹ ਧਰਤੀ ਪੂਜਣਯੋਗ ਹੈ। ਦੁਨੀਆ ਭਰ ਤੋਂ ਸਿੱਖ ਸੰਗਤਾਂ ਭਾਰੀ ਗਿਣਤੀ ਵਿਚ ਇਥੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਹਾਜ਼ਰ ਹੁੰਦੀਆਂ ਹਨ ਅਤੇ ਪਵਿੱਤਰ ਚਰਨ ਧੂੜੀ ਮੱਥੇ ਨੂੰ ਲਾ ਕੇ ਧੰਨ-ਧੰਨ ਹੁੰਦੀਆਂ ਹਨ। ਕਿਸੇ ਸ਼ਾਇਰ ਨੇ ਸੱਚ ਕਿਹਾ ਹੈ :
ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬੇਹਤਰ ਕਾਅਬਾ,
ਯਹਾਂ ਕੀ ਖ਼ਾਕ ਪੇ ਤੋ ਖ਼ੁਦਾ ਭੀ ਕੁਰਬਾਨ ਹੋਤਾ ਹੈ।
ਸਿੱਖ ਇਤਿਹਾਸ ‘ਚ ‘ਸਾਕਾ ਚਮਕੌਰ’ ਸੂਰਬੀਰਤਾ ਦੀ ਅਨੂਠੀ ਦਾਸਤਾਨ ਹੈ ਜੋ ਕੌਮੀ ਅਣਖ ‘ਤੇ ਪਹਿਰਾ ਦਿੰਦਿਆਂ ਆਪਣੇ ਸ਼ਾਨਾਮੱਤੇ ਵਿਰਸੇ ਨਾਲ ਜੁੜਨ ਦੀ ਪ੍ਰੇਰਨਾ ਦਿੰਦੀ ਹੈ। ਆਓ! ਮਹਾਨ ਸ਼ਹੀਦਾਂ ਦੀ ਯਾਦ ਨੂੰ ਨਤਮਸਤਕ ਹੁੰਦਿਆਂ ਸ਼ਹੀਦਾਂ ਵਲੋਂ ਵਿਖਾਏ ਸੱਚ ਤੇ ਧਰਮ ਦੇ ਮਾਰਗ ਉਤੇ ਚੱਲਣ ਅਤੇ ਬਾਣੀ ਤੇ ਬਾਣੇ ਨਾਲ ਜੁੜਨ ਦਾ ਪ੍ਰਣ ਕਰੀਏ
ਸ੍ਰੀ ਚਮਕੌਰ ਸਾਹਿਬ ਦੀ ਜੰਗ ਦੇ ਸ਼ਹੀਦਾਂ ਦੀ ਸੂਚੀ
ਸ੍ਰੀ ਚਮਕੌਰ ਸਾਹਿਬ ਦੀ ਰਣ-ਭੂਮੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਪੰਜ ਪਿਆਰਿਆਂ ‘ਚੋਂ ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ।
ਇਨ੍ਹਾਂ ਤੋਂ ਬਿਨਾਂ ਹੇਠ ਲਿਖੇ ਸੂਰਬੀਰਾਂ ਨੇ ਸ਼ਹੀਦੀ ਪਾਈ :
ਭਾਈ ਜਵਾਹਰ ਸਿੰਘ ਜੀ, ਅੰਮ੍ਰਿਤਸਰ
ਭਾਈ ਰਤਨ ਸਿੰਘ ਜੀ, ਮਾਣਕਪੁਰਾ
ਭਾਈ ਮਾਣਕ ਸਿੰਘ ਜੀ, ਮਾਣਕ ਮਾਣਕੋ, ਦੁਆਬਾ
ਭਾਈ ਕ੍ਰਿਪਾਲ ਸਿੰਘ ਜੀ, ਕਰਤਾਰਪੁਰ (ਰਾਈਵਾਲਾ)
ਭਾਈ ਦਿਆਲ ਸਿੰਘ ਜੀ, ਰਮਦਾਸ
ਭਾਈ ਗੁਰਦਾਸ ਸਿੰਘ ਜੀ, ਅੰਮ੍ਰਿਤਸਰ
ਭਾਈ ਠਾਕਰ ਸਿੰਘ ਜੀ, ਛਾਰਾ
ਭਾਈ ਪ੍ਰੇਮ ਸਿੰਘ ਜੀ, ਮਨੀਮਾਜਰਾ
ਭਾਈ ਹਰਦਾਸ ਸਿੰਘ ਜੀ, ਗਵਾਲੀਅਰ
ਭਾਈ ਸੰਗੋ ਸਿੰਘ ਜੀ, ਮਾਛੀਵਾੜਾ
ਭਾਈ ਨਿਹਾਲ ਸਿੰਘ ਜੀ, ਮਾਛੀਵਾੜਾ
ਭਾਈ ਗੁਲਾਬ ਸਿੰਘ ਜੀ, ਮਾਛੀਵਾੜਾ
ਭਾਈ ਮਹਿਤਾਬ ਸਿੰਘ ਜੀ, ਰੂਪਨਗਰ
ਭਾਈ ਖੜਕ ਸਿੰਘ ਜੀ, ਰੂਪਨਗਰ
ਭਾਈ ਟੇਕ ਸਿੰਘ ਜੀ, ਰੂਪਨਗਰ
ਭਾਈ ਤੁਲਸਾ ਸਿੰਘ ਜੀ, ਰੂਪਨਗਰ
ਭਾਈ ਸਹਿਜ ਸਿੰਘ ਜੀ, ਰੂਪਨਗਰ
ਭਾਈ ਚੜ੍ਹਤ ਸਿੰਘ ਜੀ, ਰੂਪਨਗਰ
ਭਾਈ ਝੰਡਾ ਸਿੰਘ ਜੀ, ਰੂਪਨਗਰ
ਭਾਈ ਸੁਜਾਨ ਸਿੰਘ ਜੀ, ਰੂਪਨਗਰ
ਭਾਈ ਗੰਡਾ ਸਿੰਘ ਜੀ, ਪਿਸ਼ਾਵਰ
ਭਾਈ ਕਿਸ਼ਨ ਸਿੰਘ ਜੀ
ਭਾਈ ਬਿਸ਼ਨ ਸਿੰਘ ਜੀ
ਭਾਈ ਗੁਰਦਿੱਤ ਸਿੰਘ ਜੀ
ਭਾਈ ਕਰਮ ਸਿੰਘ ਜੀ, ਭਰਤਪੁਰ
ਭਾਈ ਰਣਜੀਤ ਸਿੰਘ ਜੀ
ਭਾਈ ਨਰਾਇਣ ਸਿੰਘ ਜੀ
ਭਾਈ ਜੈਮਲ ਸਿੰਘ ਜੀ
ਭਾਈ ਗੰਗਾ ਸਿੰਘ ਜੀ, ਜੁਆਲਾ ਮੁਖੀ
ਭਾਈ ਸ਼ੇਰ ਸਿੰਘ ਜੀ, ਆਲਮਗੀਰ
ਭਾਈ ਸਰਦੂਲ ਸਿੰਘ ਜੀ
ਭਾਈ ਸੁੱਖਾ ਸਿੰਘ ਜੀ
ਭਾਈ ਪੰਜਾਬ ਸਿੰਘ ਜੀ, ਖੰਡੂ
ਭਾਈ ਦਮੋਦਰ ਸਿੰਘ ਜੀ
ਭਾਈ ਭਗਵਾਨ ਸਿੰਘ ਜੀ
ਭਾਈ ਸਰੂਪ ਸਿੰਘ ਜੀ, ਕਾਬਲ
ਭਾਈ ਜਵਾਲਾ ਸਿੰਘ ਜੀ
ਭਾਈ ਸੰਤ ਸਿੰਘ ਜੀ, ਪੋਠੋਹਾਰ
ਭਾਈ ਆਲਮ ਸਿੰਘ ਜੀ
ਭਾਈ ਸੰਗਤ ਸਿੰਘ ਜੀ
ਭਾਈ ਮਦਨ ਸਿੰਘ ਜੀ
ਭਾਈ ਕੋਠਾ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
ਜੋਰਾਵਰ ਸਿੰਘ ਤਰਸਿੱਕਾ ।
( ਚਲਦਾ )
7 ਪੋਹ (22 ਦਸੰਬਰ 1704)
ਕਿਲ੍ਹੇ ਚੋ ਨਿਕਲ ਬਹੀਰ ਅਜੇ ਸ਼ਾਹੀ ਟਿੱਬੀ ਨੇੜੇ ਹੀ ਪਹੁੰਚੀ ਸੀ ਜਦੋ ਸਾਰੀਆਂ ਕਸਮਾਂ ਤੋੜ ਹਿੰਦੂ ਮੁਗਲ ਫੌਜ ਅਚਾਨਕ ਇਕ ਦਮ ਚੜ੍ਹ ਆਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਚੋਟੀ ਦੇ ਮਹਾਨ ਜਰਨੈਲ ਭਾਈ ਉਦੇ ਸਿੰਘ ਨੂੰ ਕੋਲ ਸੱਦਿਆ।
(ਕਵੀ ਸੰਤੋਖ ਸਿੰਘ ਕਹਿੰਦੇ ਉਦੈ ਸਿੰਘ ਨੇ ਆਪ ਆਗਿਆ ਮੰਗੀ )
ਹਜੂਰੀ ਸ਼ਹੀਦ ਚ ਲਿਖਿਆ ਆਪਣੇ ਗਲੇ ਦਾ ਪੁਸ਼ਾਕਾ ਬਖਸ਼ਿਆ ਜਿਸ ਚ ਗੁਰੂ ਪਾਤਸ਼ਾਹ ਦੀਆਂ ਬਖਸ਼ਿਸ ਸੀ,ਸਾਰੀ ਯੁੱਧ ਕਲਾ ਜੰਗੀ ਪੈਤੜੇ ਸੀ ਨਾਲ ਆਪਣੇ ਬੱਬਰ ਸ਼ੇਰ ਨੂੰ ਦੁਸ਼ਟ ਦਮਨ ਪਿਤਾ ਨੇ ਪਾਵਨ ਹੱਥ ਦਾ ਥਾਪੜਾ ਦਿੱਤਾ।
ਗੁਰੂ ਦੀਨ ਥਾਪੀ। ਕਰੋ ਸ਼ਤ੍ ਖਾਪੀ । (ਸੂਰਜ ਪ੍ਰਕਾਸ਼)
50 ਸਿਰਲੱਥ ਸੂਰਮਿਆਂ ਦਾ ਜਥਾ ਦੇ ਕੇ ਕਿਹਾ ਉਦੈ ਸਿੰਘਾ ਸੂਰਜ ਉੱਦੈ (ਚੜਣ) ਹੋਣ ਤੱਕ ਏ ਅੱਗੇ ਨਹੀ ਆਉਣੇ ਚਾਹੀਦੇ,
ਅੰਮ੍ਰਿਤ ਵੇਲਾ ਹੋਣ ਵਾਲਾ ਆਸਾ ਦੀ ਵਾਰ ਦਾ ਕੀਰਤਨ ਕਰੀਏ ਗੁਰੂ ਬਾਬੇ ਦੀਆਂ ਖੁਸ਼ੀਆ ਲਈਏ, ਭਾਈ ਸਾਹਿਬ ਨੇ ਹੱਥ ਜੋੜ ਕਿਹਾ ਪਾਤਸ਼ਾਹ ਤੁਹੀ ਮਿਹਰਾਂ ਕਰਿਉ, ਏਸ ਟਿੱਡੀ ਦਲ ਨੂੰ ਕਿਆਮਤ ਤੱਕ ਨੀ ਹਿੱਲਣ ਦਿੰਦਾਂ, ਏ ਹੁਣ ਜਮਾਂ ਦੇ ਰਾਹ ਈ ਜਾਣਗੇ, ਜਦੋ ਤੱਕ ਏ ਉਦੈ ਸਿੰਘ ਅਸਤ ਨੀ ਹੁੰਦਾ, ਏਨਾ ਨੂੰ ਪੈਰ ਨੀ ਪੁੱਟਣ ਦਿੰਦੇ,ਪਾਤਸ਼ਾਹ ਅੱਗੇ ਤੁਰੇ ਗਏ ਗੁਰੂ ਕਾ ਲਾਲ ਵੇੈਰੀ ਦਾ ਕਾਲ ਬਣ ਆ ਖਲੋਤਾ, ਹੜ੍ਹ ਵਾਂਗ ਚੜੇ ਆਉਂਦੇ ਵੈਰੀ ਦਲ ਦੇ ਸਾਮਣੇ ਸ਼ਹੀਦੀ ਜਥਾ, ਪਹਾੜ ਬਣ ਖੜ੍ਹ ਗਿਆ ਸ਼ਾਹਿਬਜਾਦਾ ਅਜੀਤ ਸਿੰਘ ਪਹਿਲਾਂ ਲੜਨ ਡਏ ਸੀ, ਉਨ੍ਹਾਂ ਨੂੰ ਅੱਗੇ ਤੋਰਤਾ, ਸ਼ਹੀਦੀ ਜਥਾ ਨੇ 12 ਘੜੀਆਂ,
( ਲੱਗਭੱਗ 5 ਘੰਟੇ) ਤੱਕ ਸਾਰੀ ਹਿੰਦੂ ਮੁਗਲ ਫੌਜਾਂ ਨੂੰ ਵਡੇ ਵੱਡੇ ਨਵਾਬਾਂ ਜਰਨੈਲਾਂ ਖੱਬੀ ਖਾਨਾਂ ਨੂੰ ਵਾਣੀ ਪਾ ਛੱਡਿਆ, ਏਨੀ ਵਾਢ ਕੀਤੀ ਜੇ ਜਮਰਾਜ ਗੇੜੇ ਲਉਦੇ ਹੰਭ ਗਏ।
ਅਖੀਰ ਲੜਦਿਆਂ ਹੋਇਆ ਇਕ ਇਕ ਕਰਕੇ ਸਾਰੇ ਸਿੰਘ ਸ਼ਹੀਦੀਆਂ ਪਾ ਗਏ ਉਦੈ ਸਿੰਘ ਕੱਲਾ ਰਹਿ ਗਿਆ, ਜੰਗੀ ਪੈਂਤੜੇ ਤੇ ਗਲ ਪਿਆ ਚੋਲਾ ਵੇਖ ਮੁਗਲ ਇਹੀ ਸਮਝਦੇ ਰਹੇ ਏ ਗੁਰੂ ਗੋਬਿੰਦ ਸਿੰਘ ਆਪ ਆ, ਤਾਹੀ ਏਦਾ ਲੜਦਾ, ਆਪਸ ਚ ਕਹਿਣ ਕੱਲਾ ਗੁਰੂ ਬਚਿਆ ਮਾਰਲੋ ਅਪਣੀ ਫਤਹਿ ਆ ਅਖੀਰ ਜਦੋ ਹਜਾਰਾਂ ਗਿੱਦੜਾ ਮਿਲਕੇ ਜਖਮੀ ਸ਼ੇਰ ਸੁਟ ਲਿਆ, 7 ਪੋਹ ਦਾ ਦਿਨ ਇਕ ਘੜੀ ਦਿਨ ਚੜ੍ਹ ਭਾਈ ਜੀ ਸ਼ਹੀਦ ਹੋ ਗਏ ਵੈਰੀਆ, ਖੁਸ਼ੀਆਂ ਮਨਾਈਆਂ, ਗੁਰੂ ਮਾਰਲਿਆ ਗੁਰੂ ਮਾਰਲਿਆ ਪਰ ਥੋੜ੍ਹੀ ਚਿਰ ਬਾਦ ਪਤਾ ਲੱਗਾ ਏ ਤਾਂ ਸਿੱਖ ਸੀ ਗੁਰੂ ਤਾਂ ਗਾੜੀ ਲੰਘ ਗਿਆ।
ਜਿਸ ਕਲਪ ਦੇ ਰੁੱਖ ਥੱਲੇ ਭਾਈ ਉਦੇ ਸਿੰਘ ਜੀ ਸ਼ਹੀਦ ਹੋਏ ਉਸ ਦਾ ਮੁੱਢ ਹੁਣ ਵੀ ਮੌਜੂਦ ਅਾ ਉੱਥੇ ਹੁਣ ਸ਼ਹੀਦੀ ਅਸਥਾਨ ਬਣਿਆ ਗੁ: ਸ਼ਹੀਦ ਬਾਬਾ ਉਦੈ ਸਿੰਘ ਜੀ ਜੋ ਪਿੰਡ ਅਟਾਰੀ ਚ ਹੈ ਉਦੋਂ ਅਟਾਰੀ ਵੱਸਿਆ ਨਹੀਂ ਸੀ ਏ ਸਾਰਾ ਥਾਂ ਸ਼ਾਹੀ ਟਿੱਬੀ ਹੀ ਸਮਝੀ ਜਾਂਦੀ ਸੀ ਪਿੰਡ ਵੱਲੋ ਭਾਈ ਉਦੇ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ 7 ਪੋਹ ਨੂੰ ਮਨਾਇਆ ਹੈ
ਨੋਟ ਭਾਈ ਉਦੈ ਸਿੰਘ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਅਾ ਤੇ ਭਾਈ ਬਚਿੱਤਰ ਸਿੰਘ ਜੀ ਜਿੰਨਾਂ ਹਾਥੀ ਦਾ ਸਿਰ ਪਾੜ੍ਹਿਆ ਸੀ ਦੇ ਸਕੇ ਭਰਾ ਅਾ ਹੰਕਾਰੀ ਪਹਾੜੀ ਰਾਜਾ ਕੇਸਰੀ ਚੰਦ ਜੋ ਅਾੰਦਾ ਸੀ ਗੁਰੂ ਦਾ ਸਿਰ ਮੈ ਵੱਢੂ ਉਸ ਪਾਪੀ ਦਾ ਸਿਰ ਭਾਈ ਉਦੈ ਸਿੰਘ ਨੇ ਹੀ ਵੱਢ ਕੇ ਲਿਅਾਂਦਾ ਸੀ ਬੱਸੀ ਦੇ ਪਠਾਣ ਨੂੰ ਸਜਾ ਦੇਣ ਵੇਲੇ ਵੀ ਸਿੰਘ ਜੀ ਵੱਡੇ ਸਾਹਿਬਜ਼ਾਦੇ ਨਾਲ ਸੀ ਬਾਕੀ ਸਾਰੀਅਾ ਜੰਗਾਂ ਚ ਸੇਵਾ ਕੀਤੀ ਯੋਧੇ ਨੇ ਏਨਾ ਦਾ ਵਿਅਾਹ ਵੀ ਦਸਮੇਸ਼ ਨੇ ਅਾਪ ਵਿਚੋਲਾ ਬਣ ਕਰਵਾਇਅਾ ਸੀ ਹੋਰ ਬੜ ਕੁਝ ਆ …..
ਐਸੇ ਮਹਾਨ ਜਰਨੈਲ ਗੁਰੂ ਕੇ ਲਾਲ ਭਾਈ ਉਦੈ ਸਿੰਘ ਸਮੂਹ ਸ਼ਹੀਦਾਂ ਦੇ ਚਰਨੀ ਨਮਸਕਾਰ
ਸ਼ਹੀਦੀ ਭਾਈ ਬਚਿੱਤਰ ਸਿੰਘ ਜੀ 22 ਦਿਸੰਬਰ 2023
ਜਨਮ 6 ਮਈ 1664 ਨੂੰ ਹੋਇਆ । ਉਹ ਭਾਈ ਮਨੀ ਸਿੰਘ ਜੀ ਦੇ ਦੂਜੇ ਸਪੁੱਤਰ ਸਨ। ਉਹਨਾ ਨੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਖੰਡੇ ਦੀ ਪਾਹੁਲ ਲਈ ਸੀ।
ਆਨੰਦਪੁਰ ਸਾਹਿਬ ਦੀ ਦੂਜੀ ਲੜਾਈ 1700 ਸਨ ਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਕੁਝ ਸਿੰਘਾਂ ਨਾਲ ਕਿਲ੍ਹਾ ਲੋਹਗੜ੍ਹ ਵਿੱਚ ਬੈਠੇ ਹਨ।ਪਹਾੜੀ ਰਾਜਿਆਂ ਕਿਲ੍ਹਾ ਲੋਹਗੜ੍ਹ ਨੂੰ ਘੇਰਾ ਪਾਇਆ ਹੋਇਆ ਹੈ।ਰਾਜਾ ਕੇਸਰੀ ਚੰਦ ਇਕ ਸਕੀਮ ਬਣਾ ਕੇ ਆਪਣੇ ਸਾਥੀਆਂ ਨੂੰ ਦਸ ਰਿਹਾ ਹੈ ਕਿ ਮੈਂ ਹਾਥੀ ਦੀ ਸੁੰਢ ਨਾਲ ਕਟਾਰਾਂ ਬੰਨ੍ਹ ਤੇ ਉਸ ਦੇ ਮੱਥੇ ਤੇ ਲੋਹੇ ਦੀਆਂ ਤਵੀਆਂ ਬੰਨ੍ਹ ਕੇ ਉਸ ਨੂੰ ਥੋੜੀ ਜਿਹੀ ਸ਼ਰਾਬ ਪਿਲਾਵਾਂਗਾ ।ਫਿਰ ਹਾਥੀ ਟੱਕਰਾਂ ਮਾਰ ਮਾਰ ਕਿਲ੍ਹੇ ਦਾ ਦਰਵਾਜ਼ਾ ਤੋੜ ਦੇਵੇਗਾ। ਬਾਕੀ ਰਾਜੇ ਉਸ ਦੀ ਗੱਲ ਸੁਣ ਕੇ ਖੁਸ਼ ਹੋਏ ਕਿ ਇਕ ਤਾਂ ਹਾਥੀ ਉਤੋਂ ਨਸ਼ਈ ਉਹਨਾਂ ਕਿਹਾ ਥੋੜੀ ਨਹੀਂ ਫਿਰ ਇਸ ਨੂੰ ਵਾਹਵਾ ਸ਼ਰਾਬ ਪਿਲਾ ਕੇ ਜਦੋਂ ਮਸਤ ਹੋ ਕੇ ਚੀਕਾਂ ਮਾਰੇ ਤਾਂ ਇਹਦਾ ਮੂੰਹ ਸਿੱਧਾ ਕਿਲੇ ਵੱਲ ਕਰ ਦਿਓ।
ਇਹ ਸਾਰੀ ਘਟਨਾਂ ਭਾਈ ਆਲਮ ਸਿੰਘ ਦੇਖ ਰਿਹਾ ਹੈ। ਉਹ ਕਿਲ੍ਹੇ ਵਿੱਚ ਆ ਕੇ ਦਸਵੇਂ ਪਾਤਸ਼ਾਹ ਨੂੰ ਫਤਿਹ ਬੁਲਾ ਕੇ ਸਾਰੀ ਗੱਲ ਦਸਦਾ ਹੈ। ਕਿ ਮੁਗਲ ਫੌਜਾਂ ਤੇ ਪਹਾੜੀ ਫੌਜਾਂ ਸਵੇਰੇ ਰਲ ਕੇ ਹਮਲਾ ਕਰਨਗੀਆਂ ਤੇ ਰਾਜਾ ਕੇਸਰੀ ਚੰਦ ਜਸਵਾਲੀਏ ਦਾ ਹਾਥੀ ਮਦ ਪਿਲਾ ਕੇ ਮਸਤ ਕੀਤਾ ਜਾ ਰਿਹਾ ਹੈ । ਉਹਦੇ ਮੱਥੇ ਵਿੱਚ ਲੋਹੇ ਦੇ ਸੱਤ ਤਵੇ ਬੀੜੇ ਜਾ ਰਹੇ ਨੇ ਕਿ ਟੱਕਰਾਂ ਮਰਵਾ ਮਰਵਾ ਕੇ ਕਿਲ੍ਹੇ ਦਾ ਦਰਵਾਜ਼ਾ ਤੋੜਨ ਦਾ ਇਰਾਦਾ ਹੈ।
ਇਹ ਗਲ ਸੁਣ ਉਥੇ ਬੈਠੇ ਕਈ ਮਸੰਦ ਘਬਰਾਅ ਗਏ । ਪਰ ਪਾਤਸ਼ਾਹ ਹਜੂਰ ਨੇ ਆਖਿਆ ਕਿ ਘਬਰਾਉਣ ਵਾਲੀ ਗੱਲ ਨਹੀਂ ਜੇ ਰਾਜਿਆਂ ਦਾ ਹਾਥੀ ਆਵੇਗਾ ਤਾਂ ਇਧਰ ਖਾਲਸੇ ਦਾ ਹਾਥੀ ਉਸ ਦਾ ਮੁਕਾਬਲਾ ਕਰੇਗਾ। ਭਾਈ ਦਇਆ ਸਿੰਘ ਪੰਜ ਪਿਆਰਿਆਂ ਦੇ ਜਥੇਦਾਰ ਨੇ ਹਜੂਰ ਨੂੰ ਬੇਨਤੀ ਕੀਤੀ ਕਿ ਤੁਹਾਨੂੰ ਜੰਗ ਦੀ ਰਿਪੋਰਟ ਹਰ ਰੋਜ ਮਿਲ ਰਹੀ ਹੈ । ਕਈ ਕੀਮਤੀ ਜਾਨਵਰ ਸ਼ਹੀਦ ਹੋ ਗਏ ਹਨ। ਸਾਨੂੰ ਦੱਸ ਦਿੱਤਾ ਜਾਵੇ ਕਿ ਕਿਹੜਾ ਹਾਥੀ ਰਾਜਿਆਂ ਦੇ ਹਾਥੀ ਨਾਲ ਮੁਕਾਬਲਾ ਕਰੇਗਾ ਤਾਂ ਜੋ ਰਾਤੋ ਰਾਤ ਤਿਆਰੀ ਕੀਤੀ ਜਾ ਸਕੇ। ਮਹਾਂਰਾਜ ਨੇ ਕਿਹਾ ਕਿ ਜੇ ਗੁਰੂ ਨਾਨਕ ਚਾਹਵੇ ਤਾਂ ਸਾਡਾ ਇਕੱਲਾ ਇਕੱਲਾ ਸਿੰਘ ਹਾਥੀ ਦਾ ਮੁਕਾਬਲਾ ਕਰ ਸਕਦਾ ਹੈ। ਪਾਤਸ਼ਾਹ ਨੇ ਦੁਨੀ ਚੰਦ ਮਸੰਦ ਦੇ ਚਿਹਰੇ ਤੇ ਨਜਰ ਮਾਰੀ ਜੋ ਮਜੀਠੇ ਦਾ ਰਹਿਣ ਵਾਲਾ ਭਾਈ ਸਾਲ੍ਹੋ ਦਾ ਪੋਤਰਾ ਹੈ। ਮਹਾਂਰਾਜ ਨੇ ਦੁਨੀ ਚੰਦ ਨੂੰ ਤਿਆਰੀ ਕਰਨ ਦਾ ਹੁਕਮ ਦਿੱਤਾ । ਪਰ ਉਹ ਘਬਰਾਅ ਗਿਆ । ਰਾਤ ਨੂੰ ਆਪਣੇ ਸਾਥੀਆਂ ਨੂੰ ਨਾਲ ਲੈ ਕਿਲ੍ਹੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਪਰ ਰੱਸਾ ਟੁੱਟ ਜਾਣ ਕਾਰਨ ਇਹ ਪਹਾੜੀ ਦੀ ਖੱਡ ਵਿਚ ਡਿੱਗ ਕੇ ਲੱਤ ਤੁੜਵਾ ਲੈਂਦਾ ਉਸ ਦੇ ਸਾਥੀ ਚੁਕ ਕੇ ਘਰ ਲੈ ਜਾਂਦੇ ਪਰ ਘਰੇ ਉਹ ਸੱਪ ਲੜ ਕੇ ਮਰ ਜਾਂਦਾ ਹੈ।
ਸਵੇਰ ਹੋਈ ਤਾਂ ਸਿੰਘਾਂ ਨੂੰ ਪਤਾ ਲੱਗਾ ਕਿ ਦੁਨੀ ਚੰਦ ਭੱਜ ਗਿਆ। ਉਹਨਾਂ ਹਜੂਰ ਨੂੰ ਬੇਨਤੀ ਕੀਤੀ ਕਿ ਦੁਨੀ ਚੰਦ ਤਾਂ ਭੱਜ ਗਿਆ ਤਾਂ ਮਹਾਂਰਾਜ ਨੇ ਕਿ ਕੋਈ ਗੱਲ ਨੀ ਹੁਣ ਸਾਡਾ ਭਾਈ ਬਚਿੱਤਰ ਸਿੰਘ ਸ਼ੇਰ ਹਾਥੀ ਦਾ ਮੁਕਾਬਲਾ ਕਰੇਗਾ। ਪਹਾੜੀ ਰਾਜੇ ਭਾਈ ਬਚਿੱਤਰ ਸਿੰਘ ਦੇ ਬਰਸ਼ੇ ਦਾ ਲੋਹਾ ਮੰਨਦੇ ਸਨ । ਭਾਈ ਬਚਿੱਤਰ ਸਿੰਘ ਕੱਦ ਦਾ ਤਾਂ ਭਾਂਵੇ ਹਲਕਾ ਪਰ ਚੁਸਤ ਅਤੇ ਬਹੁਤ ਬਲਵਾਨ ਸੀ। ਪਾਤਸ਼ਾਹ ਨੇ ਭਾਈ ਬਚਿੱਤਰ ਸਿੰਘ ਨੂੰ ਹੁਕਮ ਕੀਤਾ ਕਿ ਅੱਜ ਤੇਰਾ ਹਾਥੀ ਨਾਲ ਮੁਕਾਬਲਾ ਹੋਵੇਗਾ। ਭਾਈ ਬਚਿੱਤਰ ਸਿੰਘ ਨੇ ਸਤ ਬਚਨ ਕਹਿ ਕੇ ਕਿਹਾ ਕਿ ਪਾਤਸ਼ਾਹ ਜੇ ਤੇਰੀ ਨਜਰ ਸਵੱਲੀ ਹੋਵੇ ਤਾਂ ਮੈਂ ਇਕ ਕੀ ਵੀਹ ਹਾਥੀਆਂ ਦਾ ਮੁਕਾਬਲਾ ਕਰ ਜਾਵਾਂ। ਉਧਰ ਭਾਈ ਉਧੈ ਸਿੰਘ ਨੇ ਦਰਬਾਰ ‘ਚੋਂ ਕਿਹਾ ਕਿ ਪਾਤਸ਼ਾਹ ਮੈਨੂੰ ਵੀ ਆਗਿਆ ਦਿਓ ਬਚਿੱਤਰ ਸਿੰਘ ਹਾਥੀ ਦਾ ਮੁਕਾਬਲਾ ਕਰੇਗਾ ਤਾਂ ਮੈਂ ਕੇਸਰੀ ਚੰਦ ਦਾ ਸਿਰ ਵੱਡ ਕੇ ਲਿਆਂਵਾਂਗਾ। ਦਸਵੇਂ ਪਾਤਸ਼ਾਹ ਕੋਲੋਂ ਆਗਿਆ ਪਾ ਕੇ ਦੋਵੇਂ ਸੂਰਮਿਆਂ ਨੇ ਅਰਦਾਸਾ ਸੋਧਿਆ ।
ਪਾਤਸ਼ਾਹ ਨੇ 9 ਫੁੱਟ ਲੰਬੀ ਨਾਗਣੀ (ਜੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਦਾਦਾ ਭਾਈ ਹਰਦਾਸ ਜੀ ਦੁਆਰਾ ਬਣਾਈ ਗਈ ਸੀ) ਆਪਣਾ ਹੱਥੀਂ ਭਾਈ ਬਚਿੱਤਰ ਸਿੰਘ ਨੂੰ ਫੜਾਈ।
ਉਧਰ ਪਹਾੜੀ ਰਾਜਿਆਂ ਨੇ ਹਾਥੀ ਨੂੰ ਤਿਆਰ ਕਰ ਕੇ ਦੋ ਮੱਟ ਸ਼ਰਾਬ ਦੇ ਪਿਆਏ ਤੇ ਹਾਥੀ ਕਿਲ੍ਹੇ ਵੱਲ ਨੂੰ ਸਿੱਧਾ ਕਰ ਦਿੱਤਾ । ਇਧਰ ਸੂਰਮੇ ਸਤ ਸ੍ਰੀ ਅਕਾਲ ਦੇ ਜੈਕਾਰੇ ਲਾ ਕਿਲ੍ਹੇ ਦੇ ਦਰਵਾਜੇ ਰਾਹੀਂ ਰਣ ਤੱਤੇ ਵਿੱਚ ਆ ਗਏ। ਭਾਈ ਬਚਿੱਤਰ ਸਿੰਘ ਨੇ ਆਪਣਾ ਘੋੜਾ ਸਿੱਧਾ ਹਾਥੀ ਵੱਲ ਕਰ ਦਿੱਤਾ । ਘੋੜੇ ਨੇ ਦੋਵੇਂ ਪੈਰ ਹਾਥੀ ਦੀ ਸੁੰਢ ਤੇ ਰੱਖ ਦਿੱਤੇ। ਭਾਈ ਬਚਿੱਤਰ ਸਿੰਘ ਨੇ ਦੋਵੇਂ ਹੱਥਾਂ ਨਾਲ ਨਾਗਣੀ ਬਰਸ਼ੀ ਹਾਥੀ ਦੇ ਸਿਰ ਵਿੱਚ ਏਨੇ ਜੋਰ ਨਾਲ ਮਾਰੀ ਕਿ ਉਹ ਸੱਤੇ ਤਵੀਆਂ ਚੀਰ ਕੇ ਡੇਢ ਫੁੱਟ ਹਾਥੀ ਦੇ ਸਿਰ ਵਿੱਚ ਡੂੰਘੀ ਚਲੇ ਗਈ। ਜਦੋਂ ਭਾਈ ਬਚਿੱਤਰ ਸਿੰਘ ਨੇ ਘੁਮਾ ਕੇ ਨਾਗਣੀ ਪਿਛਾਂਹ ਖਿੱਚੀ ਤਾਂ ਹਾਥੀ ਦੇ ਸਿਰ ਵਿੱਚੋਂ ਲਹੂ ਦੀ ਧਾਰ ਵਗੀ ਹਾਥੀ ਘਬਰਾਅ ਕੇ ਪਿੱਛੇ ਨੂੰ ਭੱਜਾ ਉਧਰ ਦੂਜੇ ਪਾਸੇ ਭਾਈ ਉਦੈ ਸਿੰਘ ਨੇ ਬਰਸ਼ਾ ਮਾਰ ਕੇਸਰੀ ਚੰਦ ਦਾ ਕੀਰਤਨ ਸੋਹਿਲਾ ਪੜ ਦਿੱਤਾ ਕੇਸਰੀ ਚੰਦ ਦਾ ਹਾਲ ਵੇਖ ਪਹਾੜੀਏ ਨੱਸ ਗਏ ਤੇ ਭਾਈ ਉਦੈ ਸਿੰਘ ਨੇ ਕਿਰਪਾਨ ਨਾਲ ਕੇਸਰੀ ਚੰਦ ਦਾ ਸਿਰ ਵੱਡ ਲਿਆ ਤੇ ਦੋਵੇ ਭਰਾ ਸੂਰਬੀਰ ਯੋਧੇ ਕਿਲ੍ਹੇ ਵਿਚ ਵਾਪਸ ਗਏ।
ਦਸੰਬਰ 1705 ਨੂੰ ਆਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਬਚਿੱਤਰ ਸਿੰਘ ਨੂੰ 100 ਸਿੰਘਾਂ ਸਮੇਤ ਰੋਪੜ ਵੱਲੋਂ ਆ ਰਹੀ ਸ਼ਾਹੀ ਫੌਜ ਨੂੰ ਰੋਕਣ ਲਈ ਭੇਜਿਆ। ਸਾਰੇ ਸਿੰਘ ਜਾਨਾਂ ਹੂਲ ਕੇ ਲੜੇ । ਇੰਨੇ ਚਿਰ ਨੂੰ ਗੁਰੂ ਜੀ 40 ਸਿੰਘਾਂ ਸਮੇਤ ਨਿਹੰਗ ਖਾਂ ਦੇ ਘਰ ਕੋਟਲਾ ਵੱਲ ਨੂੰ ਆ ਗਏ। ਭਾਈ ਬਚਿੱਤਰ ਸਿੰਘ ਜੀ ਸਰੀਰ ਤੇ ਲੱਗੇ ਅਨੇਕਾਂ ਫੱਟਾਂ ਕਾਰਨ ਬੇਹੋਸ਼ ਹੋ ਗਏ। ਪਠਾਣ ਫੌਜ ਕਾਹਲੀ ਵਿਚ ਉਹਨਾਂ ਨੂੰ ਮਰਿਆ ਸਮਝ ਕੇ ਅੱਗੇ ਚਲੇ ਗਈ।
ਥੋੜੇ ਚਿਰ ਪਿੱਛੋਂ ਸੁਰਤ ਪਰਤਣ ਦੇ ਬਾਅਦ ਭਾਈ ਬਚਿੱਤਰ ਸਿੰਘ ਜਾਣਕਾਰੀ ਹੋਣ ਕਾਰਨ ਘੋੜੇ ਤੇ ਸਵਾਰ ਹੋ ਕੇ ਨਿਹੰਗ ਖਾਂ ਦੇ ਘਰ ਪਹੁੰਚ ਗਏ । ਜਦੋਂ ਗੁਰੂ ਸਾਹਿਬ ਨੇ ਤੱਕਿਆ ਤਾਂ ਉਹਨਾਂ ਨਿਹੰਗ ਖਾਂ ਨੂੰ ਹੁਕਮ ਕੀਤਾ ਕਿ ਇਹ ਮੇਰਾ ਲਾਡਲਾ ਸਿੰਘ ਹੈ ਇਹਦਾ ਖਿਆਲ ਰੱਖੀ ਕਿਤੇ ਇਸ ਹਾਲਤ ਵਿੱਚ ਮੁਗਲ ਫੌਜ ਦੇ ਹੱਥ ਨਾ ਆ ਜਾਵੇ । ਇਹਨਾਂ ਕਹਿ ਗੁਰੂ ਸਾਹਿਬ 40 ਸਿੰਘਾਂ ਤੇ 2 ਸਾਹਿਬਜ਼ਾਦਿਆਂ ਸਮੇਤ 7 ਪੋਹ ਦੀ ਢਲੀ ਸ਼ਾਮ ਨੂੰ ਚਮਕੌਰ ਸਾਹਿਬ ਵੱਲ ਚਲੇ ਗਏ। ਉਹਨਾਂ ਦੇ ਜਾਣ ਪਿੱਛੋਂ ਮੁਗਲਾਂ ਨੇ ਕੋਟਲੇ ਨੂੰ ਘੇਰਾ ਪਾ ਲਿਆ ਤੇ ਨਿਹੰਗ ਖਾਂ ਨੂੰ ਪਤਾ ਸੀ ਕਿ ਇਹਨਾਂ ਹਰ ਕਮਰੇ ਦੀ ਤਲਾਸ਼ੀ ਲੈਣੀ ਹੈ। ਉਸ ਨੇ ਆਪਣੀ ਪੁੱਤਰੀ ਬੀਬੀ ਮੁਮਤਾਜ ਨੂੰ ਭਾਈ ਸਾਹਿਬ ਦੇ ਕਮਰੇ ਵਿੱਚ ਭੇਜ ਬਾਹਰੋਂ ਕੁੰਡਾ ਲਾ ਦਿੱਤਾ। ਉਹ ਜਾਣਦਾ ਸੀ ਕਿ ਜੇ ਭਾਈ ਬਚਿੱਤਰ ਸਿੰਘ ਫੜੇ ਗਏ ਤਾਂ ਅਵੱਗਿਆ ਹੋ ਜਾਵੇਗੀ। ਜਦੋਂ ਫੌਜ ਦੇ ਸਿਪਾਹੀਆਂ ਨੇ ਨਿਹੰਗ ਖਾਂ ਦੇ ਘਰ ਦੀ ਤਲਾਸ਼ੀ ਲਈ ਤੇ ਜਿਸ ਕਮਰੇ ਵਿੱਚ ਭਾਈ ਬਚਿੱਤਰ ਸਿੰਘ ਤੇ ਬੀਬੀ ਮੁਮਤਾਜ ਸੀ ਤਾਂ ਨਿਹੰਗ ਖਾਂ ਨੇ ਕਿਹਾ ਕਿ ਇਸ ਕਮਰੇ ਵਿੱਚ ਮੇਰੀ ਧੀ ਤੇ ਉਸ ਦਾ ਪਤੀ ਹੈ ਇਸ ਕਮਰੇ ਵਿੱਚ ਨਾਂ ਜਾਓ। ਫੌਜਦਾਰ ਨੇ ਅਵਾਜ ਦੇ ਕੇ ਪੁਛਿਆ ਤਾਂ ਬੀਬੀ ਮੁਮਤਾਜ ਨੇ ਅੰਦਰੋ ਅਵਾਜ਼ ਦਿੱਤੀ ਕਿ ਜਰਨੈਲ ਸਾਹਬ ਮੇਰੇ ਨਾਲ ਮੇਰੇ ਪਤੀ ਹੀ ਹਨ। ਫੌਜ ਤਸੱਲੀ ਕਰ ਕੇ ਚਲੀ ਗਈ ਤੇ ਭਾਈ ਬਚਿੱਤਰ ਸਿੰਘ ਗ੍ਰਿਫਤਾਰ ਨਾ ਹੋ ਸਕੇ।
ਭਾਈ ਸਹਿਬ ਸਖਤ ਜ਼ਖਮੀ ਸਨ ਜਿਆਦਾ ਖੂਨ ਵਹਿਣ ਕਾਰਣ ਕਿਸੇ ਦਵਾ ਦਾਰੂ ਨੇ ਕੰਮ ਨਾ ਕੀਤਾ । ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਹੋਇਆਂ 7 ਅਤੇ 8 ਪੋਹ ਦੀ ਦਰਮਿਆਨੀ ਰਾਤ 22 ਦਸੰਬਰ 1705 ਈਸਵੀ ਨੂੰ ਭਾਈ ਬਚਿੱਤਰ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ। ਨਿਹੰਗ ਖਾਂ ਨੇ ਬੜੇ ਸਤਿਕਾਰ ਨਾਲ ਭਾਈ ਸਾਹਿਬ ਦਾ ਸਸਕਾਰ ਕਰ ਦਿੱਤਾ ।
ਬੀਬੀ ਮੁਮਤਾਜ ਜੋ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਚੁੱਕੀ ਸੀ । ਉਹਨਾਂ ਨੇ ਸਾਰੀ ਉਮਰ ਵਿਆਹ ਨਾ ਕਰਵਾਇਆ ਤੇ ਭਾਈ ਬਚਿੱਤਰ ਸਿੰਘ ਦੀ ਸਿੰਘਣੀ ਦੇ ਰੂਪ ਵਿੱਚ ਸਾਰਾ ਜੀਵਨ ਬਤੀਤ ਕੀਤਾ। ਉਹਨਾਂ ਸਾਰੀ ਉਮਰ ਅਕਾਲ ਪੁਰਖ ਦੀ ਭਗਤੀ ਵਿੱਚ ਲੀਨ ਰਹਿੰਦੇ ਹੋਏ 110 ਸਾਲ ਦੀ ਉਮਰ ਵਿੱਚ ਸਰੀਰ ਤਿਆਗਿਆ।
ਸ਼ਹੀਦੀ ਦਿਹਾੜਾ ਭਾਈ ਜੀਵਨ ਸਿੰਘ ਜੀ
22ਦਿਸੰਬਰ2023
ਭਾਈ ਜੈਤਾ ਜੀ ਦਾ ਜਨਮ ਸਮਾਜ ਵਿੱਚ ਕੀਤੀ ਅਖੌਤੀ ਵੰਡ ਅਨੁਸਾਰ ਮਜ਼੍ਹਬੀ ਅਖਵਾਉਣ ਵਾਲੇ ਸਦਾਨੰਦ ਦੇ ਘਰ 5 ਸਤੰਬਰ 1649 ਨੂੰ ਮਾਤਾ ਪ੍ਰੇਮੋ ਦੀ ਕੁੱਖੋਂ ਪਟਨਾ (ਅਜੋਕਾ ਬਿਹਾਰ ਰਾਜ) ਵਿੱਚ ਹੋਇਆ। ਪਟਨਾ ਵਿੱਚ ਹੀ ਉਹ ਜਵਾਨ ਹੋਏ ਤੇ ਇੱਥੇ ਹੀ ਤਲਵਾਰ ਚਲਾਉਣੀ, ਘੋੜਸਵਾਰੀ, ਕੀਰਤਨ ਕਰਨਾ ਅਤੇ ਯੁੱਧ ਦੇ ਤੌਰ ਤਰੀਕੇ ਸਿੱਖੇ।
ਭਾਈ ਜੈਤਾ ਜੀ ਦਾ ਪਰਿਵਾਰ ਗੁਰੂ ਘਰ ਨਾਲ ਜੁੜਿਆ ਹੋਇਆ ਸੀ ਤੇ ਭਾਈ ਸਾਹਿਬ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਦੇ ਸ਼ਰਧਾਲੂ ਸਨ। ਜਦੋਂ ਗੁਰੂ ਤੇਗ਼ ਬਹਾਦਰ ਜੀ ਆਨੰਦਪੁਰ ਸਾਹਿਬ ਤੋਂ ਪੰਜਾਬ ਦਾ ਲੰਮਾ ਦੌਰਾ ਤੈਅ ਕਰਦਿਆਂ ਦਿੱਲੀ ਵੱਲ ਰਵਾਨਾ ਹੋਏ ਤਾਂ ਉਸ ਸਮੇਂ ਸੰਗਤ ਵਿੱਚ ਭਾਈ ਜੈਤਾ ਜੀ ਵੀ ਸ਼ਾਮਲ ਸਨ, ਜੋ ਗੁਰੂ ਜੀ ਨਾਲ ਜਾ ਰਹੇ ਸਨ। ਮੁਗ਼ਲਾਂ ਨੇ ਰਸਤੇ ਵਿੱਚ ਹੀ ਗੁਰੂ ਤੇਗ਼ ਬਹਾਦਰ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਨ੍ਹਾਂ ਨੂੰ ਕੁਝ ਸਮੇਂ ਲਈ ਪਟਿਆਲਾ ਨੇੜੇ ਬਹਾਦਰਗੜ੍ਹ ਦੇ ਕਿਲ੍ਹੇ ਵਿੱਚ ਕੈਦ ਕਰ ਕੇ ਰੱਖਿਆ ਗਿਆ। ਗੁਰੂ ਸਾਹਿਬ ਨੇ ਨਾਲ ਆ ਰਹੀ ਸਾਰੀ ਸੰਗਤ ਨੂੰ ਵਾਪਸ ਭੇਜ ਦਿੱਤਾ। ਗੁਰੂ ਜੀ ਨੂੰ ਪੰਜ ਸਿੱਖਾਂ ਸਮੇਤ ਗ੍ਰਿਫ਼ਤਾਰ ਕਰ ਕੇ ਦਿੱਲੀ ਲਿਆਂਦਾ ਗਿਆ। 11 ਨਵੰਬਰ 1675 ਨੂੰ ਗੁਰੂ ਤੇਗ਼ ਬਹਾਦਰ ਜੀ ਨੂੰ ਚਾਦਨੀ ਚੌਕ ਵਿੱਚ ਸ਼ਹੀਦ ਕਰਨ ਮਗਰੋਂ ਮੁਗ਼ਲ ਅਧਿਕਾਰੀ ਕੋਤਵਾਲੀ ਵਿੱਚ ਬੈਠੇ ਇਸ ਗੱਲ ‘ਤੇ ਖ਼ੁਸ਼ ਹੋ ਰਹੇ ਸਨ ਕਿ ਉਨ੍ਹਾਂ ਨੇ ਆਪਣੇ ਸਭ ਤੋਂ ਵੱਡੇ ਵਿਰੋਧੀ ਨੂੰ ਖ਼ਤਮ ਕਰ ਦਿੱਤਾ ਹੈ ਤੇ ਹੁਣ ਲੋਕਾਂ ‘ਤੇ ਉਨ੍ਹਾਂ ਦਾ ਦਬਦਬਾ ਵਧ ਜਾਵੇਗਾ। ਭਾਈ ਜੈਤਾ ਜੀ ਵੀ ਉਸ ਵੇਲੇ ਦਿੱਲੀ ਵਿੱਚ ਸਨ। ਮੁਗ਼ਲਾਂ ਨੂੰ ਇਸ ਗੱਲ ਦਾ ਜ਼ਰਾ ਵੀ ਇਲਮ ਨਹੀਂ ਸੀ ਕਿ ਕੋਈ ਉਨ੍ਹਾਂ ਦੀ ਤਾਕਤ ਨੂੰ ਵੰਗਾਰ ਸਕਦਾ ਹੈ ਪਰ ਜੈਤਾ ਜੀ ਨੇ ਇਹ ਖ਼ਤਰਾ ਮੁੱਲ ਲੈਣ ਦੀ ਧਾਰ ਲਈ ਤੇ ਬੜੀ ਹੁਸ਼ਿਆਰੀ ਨਾਲ ਗੁਰੂ ਤੇਗ਼ ਬਹਾਦਰ ਜੀ ਦਾ ਧੜ ਨਾਲੋਂ ਅਲੱਗ ਹੱਇਆ ਸੀਸ ਚੁੱਕਿਆ ਤੇ ਸਤਿਕਾਰ ਨਾਲ ਕੱਪੜੇ ਵਿੱਚ ਲਪੇਟ ਕੇ ਲੈ ਤੁਰੇ। ਬਾਕੀ ਸਰੀਰ ਨੂੰ ਲੱਖੀ ਸ਼ਾਹ ਵਣਜਾਰਾ ਆਪਣੇ ਪਿੰਡ ਲੈ ਗਿਆ। ਇਨ੍ਹਾਂ ਦੋਵਾਂ ਸੂਰਬੀਰਾਂ ਨੇ ਉਸ ਸਰਕਾਰੀ ਐਲਾਨ ਦੀਆਂ ਧੱਜੀਆਂ ਉਡਾ ਦਿੱਤੀਆਂ, ਜਿਸ ਵਿੱਚ ਕਿਹਾ ਗਿਆ ਸੀ ਕਿ ਕੋਈ ਵੀ ਗੁਰੂ ਦਾ ਸਿੱਖ ਗੁਰੂ ਸਾਹਿਬ ਦਾ ਸੀਸ ਤੇ ਧੜ ਚੁੱਕ ਕੇ ਨਹੀਂ ਲਿਜਾ ਸਕਦਾ। ਜਦੋਂ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਪਹੁੰਚੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਦਾ ਸੀਸ ਦੇਖ ਕੇ ਭਾਈ ਜੈਤਾ ਜੀ ਨੂੰ ਘੁੱਟ ਕੇ ਆਪਣੀ ਗਲਵੱਕੜੀ ਵਿੱਚ ਲੈ ਲਿਆ ਤੇ ‘ਰੰਘਰੇਟਾ ਗੁਰੂ ਕਾ ਬੇਟਾ‘ ਦਾ ਵਰ ਦਿੱਤਾ। ਇਸ ਤਰ੍ਹਾਂ ਰੰਘਰੇਟਾ ਨੂੰ ਗੁਰੂ ਸਾਹਿਬ ਦਾ ਪੁੱਤਰ ਕਹਿ ਕੇ ਮਾਣ ਬਖ਼ਸ਼ਿਆ। ਉਸ ਸਮੇਂ ਭਾਈ ਜੈਤਾ ਜੀ ਦੇ ਨਾਲ ਇੱਕ ਛੀਂਬਾ ਸਿੱਖ ਭਾਈ ਨਾਨੋ ਵੀ ਸੀ। ਗੁਰੂ ਜੀ ਨੇ ਉਸ ਦਾ ਵੀ ਸਨਮਾਨ ਕੀਤਾ। ਉਸ ਦਿਨ ਤੋਂ ਭਾਈ ਜੈਤਾ ਜੀ ਗੁਰੂ ਗੋਬਿੰਦ ਸਿੰਘ ਜੀ ਕੋਲ ਹੀ ਆਨੰਦਪੁਰ ਸਾਹਿਬ ਰਹਿਣ ਲੱਗ ਪਏ। 1699 ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ‘ਤੇ ਗੁਰੂ ਸਾਹਿਬ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਤੇ ਅੰਮ੍ਰਿਤ ਛਕਾ ਕੇ ਸਿੱਖਾਂ ਨੂੰ ਸਿੰਘ ਸਜਾਇਆ। ਭਾਈ ਜੈਤਾ ਜੀ ਨੇ ਵੀ ਅੰਮ੍ਰਿਤ ਪਾਨ ਕਰ ਲਿਆ ਤੇ ਭਾਈ ਜੈਤਾ ਤੋਂ ਜੀਵਨ ਸਿੰਘ ਬਣ ਗਏ। ਉਹ ਬੜੇ ਸੋਹਣੇ ਉੱਚੇ ਲੰਮੇ ਡੀਲ-ਡੌਲ ਵਾਲੇ ਦੀਦਾਰੀ ਸਿੰਘ ਲੱਗਣ ਲੱਗ ਪਏ। 1701 ਨੂੰ ਆਨੰਦਪੁਰ ਸਾਹਿਬ ‘ਤੇ ਮੁਗ਼ਲਾਂ ਅਤੇ ਹਿੰਦੂ ਰਾਜਿਆਂ ਨੇ ਹਮਲਾ ਕਰ ਦਿੱਤਾ। ਹਮਲਾ ਕਰਨ ਵਾਲਿਆਂ ਵਿੱਚ ਦਿੱਲੀ ਤੋਂ ਆਈ ਗਸ਼ਤੀ ਫ਼ੌਜ, ਲਾਹੌਰ ਤੇ ਸਰਹੰਦ ਦੇ ਸੂਬੇਦਾਰ ਦੀਆਂ ਫ਼ੌਜਾਂ ਤੇ ਬਾਈਧਾਰ ਦੇ ਹਿੰਦੂ ਰਾਜਿਆਂ ਦੀਆਂ ਫ਼ੌਜਾਂ ਸ਼ਾਮਲ ਸਨ। ਤਿੰਨ ਸਾਲ ਯੁੱਧ ਚੱਲਦਾ ਰਿਹਾ ਤੇ ਲੜਨ ਵਾਲਿਆਂ ਵਿੱਚ ਭਾਈ ਜੀਵਨ ਸਿੰਘ ਵੀ ਸ਼ਾਮਲ ਸਨ। ਅਖ਼ੀਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਪਿਆ ਤੇ 40 ਸਿੰਘ ਬੇਦਾਵਾ ਲਿਖ ਕੇ ਦੇ ਗਏ ਤਾਂ ਅਤਿ ਤੰਗੀ ਦੇ ਦਿਨਾਂ ਵਿੱਚ ਵੀ ਚੜ੍ਹਦੀ ਕਲਾ ਵਿੱਚ ਰਹਿ ਕੇ ਲੜਾਈ ਲੜਨ ਵਾਲਿਆਂ ਵਿੱਚ ਭਾਈ ਜੀਵਨ ਸਿੰਘ ਜੀ ਸ਼ਾਮਲ ਸਨ।
ਆਪ ੧੭੦੫ ‘ਚ ਅੰਨਦਪੁਰ ਦੀ ਆਖਰੀ ਲੜਾਈ ਤੋਂ ਬਾਅਦ ਜਦ ਪਿਤਾ ਦਸਮੇਸ਼ ਨੇ ਅੰਨਦਪੁਰ ਛੱਡ ਦਿੱਤਾ ਤਾਂ ਆਪ ਨਾਲ ਸਨ।
ਸਰਸਾ ਦੇ ਕਿਨਾਰੇ ਜਦ ਪਹਾੜੀ ਰਾਜਿਆਂ ਤੇ ਮੁਗਲ ਸੈਨਾ ਨਾਲ ਜੰਗ ਹੋਈ, ਤਾਂ ਆਪ ਆਪਣੇ ਸਾਥੀਆਂ ਸਮੇਤ “ਝੱਖੀਆ” ਪਿੰਡ ‘ਚ ਸ਼ਹੀਦ ਹੋ ਗਏ।
ਇੰਝ ਆਪ ਦਾ ਸਾਰਾ ਜੀਵਨ ਗੁਰੂ ਦੀ ਚਰਨ ਸ਼ਰਨ ‘ਚ ਨੇਪਰੇ ਲੱਗਾ ਹਰ ਛੋਟੀ ਵੱਡੀ ਘਟਨਾ ਆਪ ਦੇ ਸਾਹਮਣੇ ਵਾਪਰੀ।
ਫੌਲੋ ਕਰੋ ਜੀ Dalveer Singh
ਸਰਸਾ ਦੇ ਕੰਢੇ ਤੇ ਲੜਾਈ
ਜਦੋਂ ਅਨੰਦਪੁਰ ਸਾਹਿਬ ਲੜਾਈ ਸ਼ੁਰੂ ਹੋਈ ਸੀ ਗੁਰੂ ਸਾਹਿਬ ਕੋਲ 10000 ਫੌਜ਼ ਸੀ ਹੁਣ ਸਿਰਫ 1500 -1600 ਰਹਿ ਗਏ , ਉਸ ਵਿਚੋਂ ਵੀ ਭੁਖ ਦੇ ਕਾਰਣ ਬਹੁਤੇ ਮਰਨ ਦੇ ਕਿਨਾਰੇ ਪਹੁੰਚ ਚੁਕੇ ਸੀ। ਆਨੰਦਪੁਰ ਦਾ ਕਿਲਾ ਤੇ ਹੋਰ ਗੁਰੂ ਅਸਥਾਨਾਂ ਦੀ ਸੇਵਾ ਭਾਈ ਗੁਰਬਖਸ਼ ਉਦਾਸੀ ਨੂੰ ਸੌਪ ਕੇ ਅਧੀ ਰਾਤੀ ਕਿਲਾ ਖਾਲੀ ਕਰ ਦਿਤਾ। 1500-1600 ਸਿਖ 21 ਦਸੰਬਰ ਦੀ ਬਰਫੀਲੀ ਰਾਤ ਵਿਚ ਭੁਖੇ ਭਾਣੇ ਜਿਸ ਦਲੇਰੀ ਤੇ ਸਾਹਸ ਨਾਲ ਗੁਰੂ ਸਾਹਿਬ ਦੀ ਅਗਵਾਈ ਹੇਠ ਜਾਲਮਾਂ ਦੇ ਘੇਰੇ ਵਿਚੋਂ ਲੰਘ ਕੇ ਜਾ ਰਹੇ ਸੀ ਉਸਦੀ ਦਾਦ ਜਾਲਮ ਤੇ ਲੁਟੇਰੇ ਵੀ ਦੇ ਰਹੇ ਸੀ। ਅਜੇ ਓਹ ਕੀਰਤਪੁਰ ਹੀ ਪਹੁੰਚੇ ਸਨ, ਕਿ ਮੁਗਲਾਂ ਨੇ ਬੜੀ ਬੇਰਹਿਮੀ ਤੇ ਬੇਹਆਈ ਨਾਲ ਕਸਮਾਂ ਵਾਇਦੇ ਛਿਕੇ ਟੰਗ ਕੇ ਥਕੇ ਟੁੱਟੇ, ਭੁਖੇ ਭਾਣੇ ਗਿਣਤੀ ਦੇ ਸਿਖਾਂ ਤੇ ਟੁਟ ਪਏ। ਬਾਬਾ ਅਜੀਤ ਸਿੰਘ, ਭਾਈ ਉਦੈ ਸਿੰਘ, ਭਾਈ ਜੀਵਨ ਸਿੰਘ ਤੇ ਕੁਝ ਹੋਰ ਸਿਖਾਂ ਨੇ ਇਨ੍ਹਾ ਨੂੰ ਇਥੇ ਹੀ ਰੋਕਣ ਦਾ ਫੈਸਲਾ ਕਰ ਲਿਆ ਤਾਕਿ ਓਹ ਗੁਰੂ ਸਾਹਿਬ ਤਕ ਨਾ ਪੁਜ ਸਕਣ। ਸ਼ਾਹੀ ਟਿਬੀ, ਸਰਸਾ ਦੇ ਕੰਢੇ, ਜਿਸ ਸਿਦਕ ਤੇ ਦਲੇਰੀ ਨਾਲ ਇਨਾ ਗਿਣਤੀ ਦੇ ਸਿੰਘਾਂ ਨੇ ਟਾਕਰਾ ਕੀਤਾ ਓਹ ਬੇਮਿਸਾਲ ਸੀ ਜੋ ਜਰਨੈਲ ਜੂਝ ਕੇ ਸ਼ਹੀਦ ਹੋਏ ਉਨ੍ਹਾ ਵਿਚ, ਭਾਈ ਜੀਵਨ ਸਿੰਘ, ਭਾਈ ਬਚਿਤਰ ਸਿੰਘ ਤੇ ਭਾਈ ਉਦੈ ਸਿੰਘ ਜੀ ਸਨ।
ਗੋਲੀਆਂ ਵਰ ਰਹੀਆਂ ਸਨ, ਤੀਰ ਚਲ ਰਹੇ ਸਨ, ਗੁਰੂ ਸਾਹਿਬ ਦੇ ਨਿਤਨੇਮ ਦਾ ਵਕਤ ਹੋ ਗਿਆ ਸੀ। ਗੁਰੂ ਸਾਹਿਬ ਨਿਤਨੇਮ ਦਾ ਪਾਠ ਤੇ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸੀ। ਕੋਟਲਾ ਨਿਹੰਗ ਸਿੰਘ ਸੰਗਤਾ ਦੀ ਰਾਖੀ ਕਰ ਰਹੇ ਸੀ। ਭਿੰਆਨਕਤਾ ਚਰਮ ਸੀਮਾ ਤਕ ਪਹੁੰਚ ਚੁਕੀ ਸੀ, ਪੰਜਾਬ ਦੀਆ ਠੰਡੀਆਂ ਰਾਤਾਂ, ਬਾਰਸ਼, ਝਖੜ, ਮੀਹ ਵਰਗੀਆਂ ਗੋਲੀਆਂ ਦੀ ਬੁਛਾੜ, ਪਿਛੇ ਲਖਾਂ ਦੀ ਫੌਜ਼, ਚੜ ਆਈ ਸਰਸਾ ਜਿਸ ਨੂੰ ਪਾਰ ਕਰਨਾ ਸੀ, ਦੇ ਵਿਚ ਤਿਲਕਦੀਆਂ ਜਾਨਾਂ , ਜਿਨਾਂ ਵਿਚ ਕਈ ਸ਼ਹੀਦ ਹੋਏ , ਕਈ ਡੁਬੇ, , ਮਸਾਂ ਕੁਝ ਕੁ ਸਿੰਘ ਬਰ੍ਫੀਲੇ ਪਾਣੀ ਦੀ ਫੇਟ ਤੋ ਬਚਕੇ ਪਾਰ ਹੋਏ ਪਰ ਅਜਿਹੇ ਖੇਰੂੰ ਖੇਰੂੰ ਹੋਏ ਕਿ ਆਪਸ ਵਿਚ ਉਨ੍ਹਾ ਦਾ ਮੇਲ ਨਾ ਹੋ ਸਕਿਆ। ਮਾਤਾ ਗੁਜਰ ਕੌਰ ਤੇ ਦੋ ਸਾਹਿਬਜਾਦੇ ਗੰਗੂ ਬ੍ਰਾਹਮਣ ਨਾਲ ਸਰਹੰਦ ਵਲ ਨਿਕਲ ਗਏ। ਭਾਈ ਮਨੀ ਸਿੰਘ ਦੇ ਜਥੇ ਨਾਲ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਤੇ ਪੰਜ ਹੋਰ ਸਿੰਘਾਂ ਦੀ ਮੋਹਾੜ ਦਿਲੀ ਵਾਲੇ ਪਾਸੇ ਹੋ ਗਈ। ਬਹੁਤ ਸਾਰਾ ਸਮਾਨ ਜਿਸ ਵਿਚ ਸਾਲਾਂ ਦੀ ਕੀਤੀ ਮੇਹਨਤ ਦੇ ਨਾਲ ਨਾਲ ਕਈ ਗਰੰਥ ਵੀ ਰੁੜ ਗਏ। ਨੋਂ ਮਣ ਦੇ ਕਰੀਬ ਗੁਰੂ ਸਾਹਿਬ ਦੀਆਂ ਰਚਨਾਵਾਂ ਦੇ ਨਾਲ ਨਾਲ ਹੋਰ ਵੀ ਸਹਿਤ ਸਰਸਾ ਨਦੀ ਦੀ ਭੇਟ ਚੜ ਗਿਆ।
ਪਰਿਵਾਰ ਵਿਚ ਵਿਛੋੜਾ ਪੈ ਗਿਆ, ਤਿੰਨ ਥਾਈਂ ਵੰਡੇ ਗਏ, ਜੋ ਮੁੜ ਕਦੇ ਇੱਕਠੇ ਨਾ ਹੋ ਸਕੇ।
ਗੁਰੂ ਜੀ ਅਤੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ…
ਬਾਬਾ ਜੁਝਾਰ ਸਿੰਘ ਤਕਰੀਬਨ 40 ਸਿੰਘਾਂ ਨਾਲ ਸਰਸਾ ਪਾਰ ਕਰ ਗਏ ਜਦਕਿ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ (ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ) ਗੁਰੂ ਜੀ ਤੋਂ ਵਿਛੜ ਗਏ ਅਤੇ ਅੱਗੇ ਜਾ ਕੇ ਗੰਗੂ ਨੂੰ ਮਿਲ ਪਏ ਅਤੇ ਉਸਦੇ ਨਾਲ ਉਸਦੇ ਘਰ ਚਲੇ ਗਏ। ਸਾਹਿਬਜ਼ਾਦਿਆਂ ਦੀ ਮਾਤਾਵਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਅਤੇ ਕੁੱਝ ਸਿੰਘ ਦਿੱਲੀ ਪਹੁੰਚ ਗਏ।
ਇਸ ਜਗ੍ਹਾ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਥਾਪਤ ਹੈ, ਜਿਸ ਦੇ ਦਰਸ਼ਨ ਹਰ ਇੱਕ ਨੂੰ ਕਰਨੇ ਚਾਹੀਦੇ ਹਨ। ਉੱਥੇ ਜਾ ਕੇ ਤੇ ਆਲਾ-ਦੁਆਲਾ ਦੇਖ ਕੇ ਅੱਜ ਵੀ ਮਹਿਸੂਸ ਹੁੰਦਾ ਹੈ ਕਿ ਕਿਹੋ ਜਿਹੇ ਹੋਣਗੇ ਉਹ ਦਿਨ, ਜਦ ਗੁਰੂ ਸਾਹਿਬ ਦਾ ਪਰਿਵਾਰ ਵਿੱਛੜਿਆ ਅਤੇ ਸਿੱਖ ਜੰਗ ਲੜਦਿਆਂ ਸ਼ਹੀਦ ਹੋਏ।
ਗੁਰੂ ਸਾਹਿਬ ਆਪਣੇ ਦੋਨੋ ਸਾਹਿਬਜ਼ਾਦਿਆਂ ਤੇ ਗਿਣਤੀ ਦੇ ਕੁਛ ਸਿੰਘਾਂ ਨਾਲ ਵਸਦੇ ਮੀਹ, ਭਿਜੇ ਹੋਏ ਕਪੜੇ, ਥਕੇ, ਭੁਖੇ ਸਰੀਰਾਂ ਨੂੰ ਠੇਲਦੇ ਰੋਪੜ ਪਹੁੰਚੇ ਜਿਥੇ ਉਥੋਂ ਦੇ ਪਠਾਣਾ ਨੇ ਉਨ੍ਹਾ ਦਾ ਤਲਵਾਰਾਂ ਨਾਲ ਸਵਾਗਤ ਕੀਤਾ। ਮੁਕਾਬਲਾ ਕਰਦੇ ਕਰਦੇ ਓਹ ਚਮਕੌਰ ਦੀ ਗੜੀ ਤਕ ਪਹੁੰਚ ਗਏ। ਇਥੋਂ ਦੇ ਜ਼ਮੀਦਾਰ ਚੌਧਰੀ ਬੁਧੀ ਚੰਦ ਨੇ ਆਪਜੀ ਨੂੰ ਬੇਨਤੀ ਕੀਤੀ ਕਿ ਖੁਲੇ ਮੈਦਾਨ ਨਾਲੋਂ ਗੜੀ ਵਿਚ ਕੁਝ ਬਚਾਓ ਹੋ ਜਾਏਗਾ। ਕੁਰਕਸ਼ੇਤਰ ਤੋਂ ਮੁੜਦਿਆਂ ਵੀ ਓਹ ਇਸੇ ਹਵੇਲੀ ਵਿਚ ਠਹਿਰੇ ਸੀ। ਗੁਰੂ ਸਾਹਿਬ ਨੇ ਇਥੇ ਰੁਕਣ ਤੇ ਆਖਰੀ ਦਮ ਤਕ ਝੂਝਣ ਦਾ ਫੈਸਲਾ ਕਰ ਲਿਆ। ਗੁਰੂ ਸਾਹਿਬ ਦਾ ਕਾਫਲਾ ਚਮਕੌਰ ਦੇ ਆਸ ਪਾਸ ਪਹੁੰਚ ਗਿਆ ਹੈ ਇਹ ਖਬਰ ਸਰਹੰਦ ਤਕ ਪਹੁੰਚ ਗਈ। ਨਵਾਬ ਨੇ ਤੁਰੰਤ ਆਪਣੀ ਸੈਨਾ ਚਮਕੌਰ ਸਾਹਿਬ ਵਲ ਭੇਜ ਦਿਤੀ ਤਾਕਿ ਰਾਤੋ ਰਾਤ ਗੁਰੂ ਸਾਹਿਬ ਨੂੰ ਘੇਰ ਕੇ ਪਕੜ ਲਿਆ ਜਾਏ ਰਸਤੇ ਵਿਚੋਂ ਪਿੰਡਾ ਦੇ ਅਨੇਕ ਮੁਲਖਈਆਂ ਨੂੰ ਇਕਠਾ ਕਰ ਲਿਆ।
ਜਿਸ ਦਮ ਹੁਏ ਚਮਕੌਰ ਮੈਂ ਸਿੰਘੋਂ ਕੇ ਉਤਾਰੇ
ਬਿਫਰੇ ਹੁਏ ਸਤਿਗੁਰੁ ਕੇ ਦੁਲਾਰੇ ਨਜਰ ਆਏ
ਕਹਿਤੇ ਥੇ ਹਮੇ ਇਜਾਜ਼ਤ ਹੀ ਨਹੀਂ ਹੈ ਰਣ ਕੀ
ਮਟੀ ਤਕ ਉੜਾ ਸਕਤੇ ਹੈ ਦੁਸ਼ਮਨ ਕੇ ਚਮਨ ਕੀ ।
ਚਮਕੌਰ ਦੀ ਜੰਗ ਵਿੱਚ 40 ਸਿੰਘਾਂ ਨਾਲ ਲੜਨ ਵਾਲੀਆਂ ਫੌਜਾਂ ਇਹ ਸਨ ! ਔਰੰਗਜੇਬ ਦੀ ਫੌਜ਼ ਵਜੀਰ ਖਾਨ ਦੀ ਅਗਵਾਈ ਵਿੱਚ ਬਾਈ ਧਾਰ ਦੇ ਹਿੰਦੂ ਰਾਜਿਆਂ ਦੀ ਫੌਜ਼ ਵਿੱਚ।
ਰਾਜਾ ਕਹਿਲੂਰ ਦੀ ਫੌਜ
ਰਾਜਾ ਬੜੌਲੀ ਦੀ ਫੌਜ ,
ਰਾਜਾ ਕਸੌਲੀ ਦੀ ਫੌਜ ,
ਰਾਜਾ ਕਾਂਗੜਾ ਦੀ ਫੌਜ ,
ਰਾਜਾ ਨਦੌਨ ਦੀ ਫੌਜ ,
ਰਾਜਾ ਨਾਹਨ ਦੀ ਫੌਜ ,
ਰਾਜਾ ਬੁੜੈਲ ਦੀ ਫੌਜ ,
ਰਾਜਾ ਚੰਬਾ ਦੀ ਫੌਜ ,
ਰਾਜਾ ਭੰਬੋਰ ਦੀ ਫੌਜ ,
ਰਾਜਾ ਚੰਬੇਲੀ ਦੀ ਫੌਜ ,
ਰਾਜਾ ਜੰਮੂ ਦੀ ਫੌਜ ,
ਰਾਜਾ ਨੂਰਪੁਰ ਦੀ ਫੌਜ ,
ਰਾਜਾ ਜਸਵਾਲ ਦੀ ਫੌਜ ,
ਰਾਜਾ ਸ੍ਰੀਨਗਰ ਦੀ ਫੌਜ ,
ਰਾਜਾ ਗੜ੍ਹਵਾਲ ਦੀ ਫੌਜ ,
ਰਾਜਾ ਹਿੰਡੌਰ ਦੀ ਫੌਜ ,
ਰਾਜਾ ਮੰਡੀ ਦੀ ਫੌਜ ,
ਰਾਜਾ ਭੀਮ ਚੰਦ ਦੀ ਫੌਜ ,
( ਚਲਦਾ )
ਜੋਰਾਵਰ ਸਿੰਘ ਤਰਸਿੱਕਾ।
ਬਾਬਾ ਜੀਵਨ ਸਿੰਘ ਰੰਘਰੇਟੇ ਗੁਰੂ ਕੇ ਬੇਟੇ
ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ)(13 ਦਸੰਬਰ 1649 -22 ਦਸੰਬਰ 1704)[1] ਦਾ ਜਨਮ ਭਾਈ ਸਦਾ ਨੰਦ ਦੇ ਗ੍ਰਹਿ ਮਾਤਾ ਪ੍ਰੇਮੋ ਦੀ ਕੁੱਖੋਂ ਹੋਇਆ।
ਜਨਮ :- 13 ਦਸੰਬਰ 1649 ਗੱਗੋਮਾਹਲ ਅੰਮ੍ਰਿਤਸਰ
ਮੌਤ :- 22 ਦਸੰਬਰ 1704 ਚਮਕੌਰ ਸਾਹਿਬ, ਪੰਜਾਬ
ਸਿਰਲੇਖ :- ਰੰਘਰੇਟੇ ਗੁਰੂ ਕੇ ਬੇਟੇ
ਜੀਵਨ ਸਾਥੀ :- ਰਾਜ ਕੌਰ
ਮਾਤਾ-ਪਿਤਾ :- ਸਦਾ ਨੰਦ ਮਾਤਾ ਪ੍ਰੇਮੋ
ਯੋਗਦਾਨ
ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਜ਼ਲੂਮਾਂ ਦੀ ਰਾਖੀ ਲਈ ਸ਼ਹਾਦਤ ਦੇਣ ਲਈ ਦਿੱਲੀ ਗਏ ਸਨ, ਉਸ ਵੇਲੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਅਤੇ ਭਾਈ ਜੈਤਾ ਜੀ ਵੀ ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ, ਉਸ ਵਕਤ ਸਖਤ ਪਹਿਰਿਆਂ ਵਿੱਚੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਸੀਸ ਭਾਈ ਜੈਤਾ ਜੀ ਨੇ ਚੁੱਕ ਕੇ ਦੁਸ਼ਾਲੇ ਵਿੱਚ ਲਪੇਟ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਮੰਜ਼ਿਲਾਂ ਕੱਟਦੇ ਹੋਏ ਡਰਾਵਣੇ ਜੰਗਲਾਂ ਦੀ ਪ੍ਰਵਾਹ ਨਾ ਕਰਦਿਆਂ ਭਾਈ ਜੈਤਾ ਸ੍ਰੀ ਕੀਰਤਪੁਰ ਸਾਹਿਬ ਪੁੱਜੇ ਅਤੇ ਬਾਲ ਗੋਬਿੰਦ ਰਾਏ ਨੂੰ ਸ੍ਰੀ ਆਨੰਦਪੁਰ ਸਾਹਿਬ ਸੀਸ ਲਿਆਉਣ ਬਾਰੇ ਸੁਨੇਹਾ ਭੇਜਿਆ ਗਿਆ। ਬਾਲ ਗੋਬਿੰਦ ਰਾਏ, ਮਾਤਾ ਗੁਜਰੀ ਜੀ ਸਮੇਤ ਸੰਗਤ ਦੇ ਕੀਰਤਪੁਰ ਸਾਹਿਬ ਪੁੱਜੇ, ਜਿੱਥੇ ਉਹਨਾਂ ਨੇ ਪਵਿੱਤਰ ਸੀਸ ਇੱਕ ਸੁੰਦਰ ਪਾਲਕੀ ਵਿੱਚ ਸਜਾ ਕੇ ਸ੍ਰੀ ਆਨੰਦਪੁਰ ਸਾਹਿਬ ਲਿਆਂਦਾ।
ਰੰਘਰੇਟੇ ਗੁਰੂ ਕੇ ਬੇਟੇ
ਇਸ ਸਮੇਂ ਬਾਲ ਗੋਬਿੰਦ ਰਾਏ ਨੇ ਭਾਈ ਜੈਤਾ ਜੀ ਨੂੰ ਆਪਣੀ ਛਾਤੀ ਨਾਲ ਲਗਾ ਕੇ ਰੰਘਰੇਟੇ ਗੁਰੂ ਕੇ ਬੇਟੇ ਹੋਣ ਦਾ ਵਰ ਦਿੱਤਾ। ਅੰਮ੍ਰਿਤ ਛੱਕਣ ਤੋਂ ਬਾਅਦ ਭਾਈ ਜੈਤਾ ਜੀ ਜੀਵਨ ਸਿੰਘ ਬਣ ਗਏ। ਜ਼ੁਲਮ ਤੇ ਜ਼ਾਲਮ ਨਾਲ ਟੱਕਰ ਲੈਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਫੌਜਾਂ ਅਤੇ ਕਿਲ੍ਹਿਆਂ ਦਾ ਨਿਰਮਾਣ ਕਰਨ ਦਾ ਐਲਾਨ ਕੀਤਾ ਤੇ ਪਹਿਲੀ ਵਾਰ 10 ਹਜਾਰ ਖਾਲਸਾ ਫੌਜ ਬਾਬਾ ਜੀਵਨ ਸਿੰਘ ਦੀ ਕਮਾਨ ਥੱਲੇ ਤਿਆਰ ਕੀਤੀ, ਜਿਸ ਦਾ ਸੈਨਾਪਤੀ ਵੀ ਬਾਬਾ ਜੀਵਨ ਸਿੰਘ ਥਾਪਿਆ। ਇਸ ਮਹਾਨ ਸੂਰਬੀਰ ਅਤੇ ਦਲੇਰ ਬਾਬਾ ਜੀਵਨ ਸਿੰਘ ਨੇ ਸਿੱਖੀ ਸਿਦਕ ਦੀਆਂ ਉੱਚੀਆਂ-ਸੁੱਚੀਆਂ ਪ੍ਰੰਪਰਾਵਾਂ ਦਾ ਝੰਡਾ ਬੁਲੰਦ ਰੱਖਿਆ।
6 ਪੋਹ (20 ਦਸੰਬਰ)
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ
ਅੱਜ ਦੇ ਦਿਨ ਆਪਣੇ ਪੂਰੇ ਪਰਿਵਾਰ ਸਮੇਤ,
ਆਪਣੀ ਕਲਗੀ ਭਾਈ ਜੈਤਾ ਜੀ ਨੂੰ ਸੌਂਪ ਕੇ
ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ