ਅੰਗ : 656
ਰਾਗੁ ਸੋਰਠਿ ਬਾਣੀ ੴ ਸਤਿਗੁਰ ਪ੍ਰਸਾਦਿ ॥ ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥ ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥ ਮਨ ਮੇਰੇ ਭੂਲੇ ਕਪਟੁ ਨ ਕੀਜੈ ॥ ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥ ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ॥ ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ ॥੨॥ ਕਹਤੁ ਕਬੀਰੁ ਕੋਈ ਨਹੀ ਤੇਰਾ ॥ ਹਿਰਦੈ ਰਾਮੁ ਕੀ ਨ ਜਪਹਿ ਸਵੇਰਾ ॥੩॥੯॥
ਅਰਥ : ਹੇ ਮੇਰੇ ਭੁੱਲੇ ਹੋਏ ਮਨ! ਰੋਜ਼ੀ ਆਦਿਕ ਦੀ ਖ਼ਾਤਰ ਕਿਸੇ ਨਾਲ) ਧੋਖਾ ਫ਼ਰੇਬ ਨਾਹ ਕਰਿਆ ਕਰ। ਆਖ਼ਰ ਨੂੰ (ਇਹਨਾਂ ਮੰਦ ਕਰਮਾਂ ਦਾ) ਲੇਖਾ ਤੇਰੀ ਆਪਣੀ ਜਿੰਦ ਤੋਂ ਹੀ ਲਿਆ ਜਾਣਾ ਹੈ।੧।ਰਹਾਉ। ਕਈ ਤਰ੍ਹਾਂ ਦੀਆਂ ਠੱਗੀਆਂ ਕਰ ਕੇ ਤੂੰ ਪਰਾਇਆ ਮਾਲ ਲਿਆਉਂਦਾ ਹੈਂ, ਤੇ ਲਿਆ ਕੇ ਆਪਣੇ ਪੁੱਤਰ ਤੇ ਵਹੁਟੀ ਦੇ ਹਵਾਲੇ ਕਰ ਦੇਂਦਾ ਹੈਂ।੧। ਰਹਾਉ। ਕਈ ਤਰ੍ਹਾਂ ਦੀਆਂ ਠੱਗੀਆਂ ਕਰ ਕੇ ਤੂੰ ਪਰਾਇਆ ਮਾਲ ਲਿਆਉਂਦਾ ਹੈਂ, ਤੇ ਲਿਆ ਕੇ ਆਪਣੇ ਪੁੱਤਰ ਤੇ ਵਹੁਟੀ ਦੇ ਹਵਾਲੇ ਕਰ ਦੇਂਦਾ ਹੈਂ।੧। (ਵੇਖ, ਇਹਨਾਂ ਠੱਗੀਆਂ ਵਿਚ ਹੀ) ਸਹਿਜੇ ਸਹਿਜੇ ਤੇਰਾ ਆਪਣਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ, ਬੁਢੇਪੇ ਦੀਆਂ ਨਿਸ਼ਾਨੀਆਂ ਆ ਰਹੀਆਂ ਹਨ (ਜਦੋਂ ਤੂੰ ਬੁੱਢਾ ਹੋ ਗਿਆ, ਤੇ ਹਿੱਲਣ-ਜੋਗਾ ਨਾਹ ਰਿਹਾ) ਤਦੋਂ (ਇਹਨਾਂ ਵਿਚੋਂ, ਜਿਨ੍ਹਾਂ ਦੀ ਖ਼ਾਤਰ ਠੱਗੀ ਕਰਦਾ ਹੈਂ) ਕਿਸੇ ਨੇ ਤੇਰੇ ਬੁੱਕ ਵਿਚ ਪਾਣੀ ਵੀ ਨਹੀਂ ਪਾਣਾ।੨। (ਤੈਨੂੰ) ਕਬੀਰ ਆਖਦਾ ਹੈ-(ਹੇ ਜਿੰਦੇ!) ਕਿਸੇ ਨੇ ਭੀ ਤੇਰਾ (ਸਾਥੀ) ਨਹੀਂ ਬਣਨਾ। (ਇੱਕ ਪ੍ਰਭੂ ਹੀ ਅਸਲ ਸਾਥੀ ਹੈ) ਤੂੰ ਵੇਲੇ ਸਿਰ (ਹੁਣੇ ਹੁਣੇ) ਉਸ ਪ੍ਰਭੂ ਨੂੰ ਕਿਉਂ ਆਪਣੇ ਹਿਰਦੇ ਵਿਚ ਨਹੀਂ ਸਿਮਰਦੀ?।੩।੯।
सोरठि महला १ ॥ जिसु जल निधि कारणि तुम जगि आए सो अम्रितु गुर पाही जीउ ॥ छोडहु वेसु भेख चतुराई दुबिधा इहु फलु नाही जीउ ॥१॥ मन रे थिरु रहु मतु कत जाही जीउ ॥ बाहरि ढूढत बहुतु दुखु पावहि घरि अम्रितु घट माही जीउ ॥ रहाउ ॥ अवगुण छोडि गुणा कउ धावहु करि अवगुण पछुताही जीउ ॥ सर अपसर की सार न जाणहि फिरि फिरि कीच बुडाही जीउ ॥२॥ अंतरि मैलु लोभ बहु झूठे बाहरि नावहु काही जीउ ॥ निरमल नामु जपहु सद गुरमुखि अंतर की गति ताही जीउ ॥३॥ परहरि लोभु निंदा कूड़ु तिआगहु सचु गुर बचनी फलु पाही जीउ ॥ जिउ भावै तिउ राखहु हरि जीउ जन नानक सबदि सलाही जीउ ॥४॥९॥
जिस अमृत के खजाने की खातिर आप जगत में आये हो वह अमृत गुरु से प्राप्त होता है। धार्मिक भेस का पहरावा छोड़ो, मन की चालाकी भी छोड़ो, इस दो-तरफी चाल में पड़ने से यह अमृत-फल नहीं किल सकता॥1॥ अगर तुम बहार ढूंढने निकल पड़े तो, बहुत दुःख पाओगे। अटल जीवन देने वाला रस तेरे घर में ही है, हृदये में ही है॥रहाउ॥ हे मेरे मन! (अंदर ही प्रभु के चरणों में) टिका रह, (देखना, नाम अमृत की खोज में) कही बहार भटकता न फिरना। अवगुण छोड़ कर गुण हासिल करने का यतन करो। अगर अवगुण ही करते रहोगे तो पछताना पड़ेगा। (हे मन!) तू बार बार मोह के कीचड़ में डूब रहा है, तू अच्छे बुरे की परख करना नहीं जानता॥2॥(हे भाई!) अगर अंदर (मन में) लोभ की मैल है (और लोभ के अधीन हो के) कई ठॅगी के काम करते हो, तो बाहर (तीर्थ आदि पर) स्नान करने के क्या लाभ? अंदर की ऊँची अवस्था तभी बनेगी जब गुरू के बताए हुए रास्ते पर चल के सदा प्रभू का पवित्र नाम जपोगे।3। (हे मन!) लोभ त्याग, निंदा और झूठ त्याग। गुरू के बचनों में चलने से ही सदा स्थिर रहने वाला अमृत-फल मिलेगा। हे दास नानक! (प्रभू दर पर अरदास कर और कह–) हे हरी! जैसे तेरी रजा हो वैसे ही मुझे रख (पर ये मेहर कर कि गुरू के) शबद में जुड़ के मैं तेरी सिफत सालाह करता रहूँ।4।9।
ਅੰਗ : 598
ਸੋਰਠਿ ਮਹਲਾ ੧ ॥ ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥ ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥੧॥ ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ॥ ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥ ਰਹਾਉ ॥ ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ ॥ ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ ॥੨॥ ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ ॥ ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ ॥੩॥ ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ ਸਚੁ ਗੁਰ ਬਚਨੀ ਫਲੁ ਪਾਹੀ ਜੀਉ ॥ ਜਿਉ ਭਾਵੈ ਤਿਉ ਰਾਖਹੁ ਹਰਿ ਜੀਉ ਜਨ ਨਾਨਕ ਸਬਦਿ ਸਲਾਹੀ ਜੀਉ ॥੪॥੯॥
ਅਰਥ : ਜਿਸ ਅੰਮ੍ਰਿਤ ਦੇ ਖ਼ਜ਼ਾਨੇ ਦੀ ਖ਼ਾਤਰ ਤੁਸੀਂ ਜਗਤ ਵਿਚ ਆਏ ਹੋ ਉਹ ਅੰਮ੍ਰਿਤ ਗੁਰੂ ਪਾਸੋਂ ਮਿਲਦਾ ਹੈ। ਧਾਰਮਿਕ ਭੇਖ ਦਾ ਪਹਿਰਾਵਾ ਛੱਡੋ, ਮਨ ਦੀ ਚਲਾਕੀ ਵੀ ਛੱਡੋ, ਇਸ ਦੋ-ਰੁਖ਼ੀ ਚਾਲ ਵਿਚ ਪਿਆਂ ਇਹ ਅੰਮ੍ਰਿਤ-ਫਲ ਨਹੀਂ ਮਿਲ ਸਕਦਾ ॥੧॥ ਜੇ ਤੂੰ ਬਾਹਰ ਢੂੰਢਣ ਤੁਰ ਪਿਆ, ਤਾਂ ਬਹੁਤ ਦੁੱਖ ਪਾਏਂਗਾ। ਅਟੱਲ ਆਤਮਕ ਜੀਵਨ ਦੇਣ ਵਾਲਾ ਰਸ ਤੇਰੇ ਘਰ ਵਿਚ ਹੀ ਹੈ, ਹਿਰਦੇ ਵਿਚ ਹੀ ਹੈ। ਰਹਾਉ॥ ਹੇ ਮੇਰੇ ਮਨ! (ਅੰਦਰ ਹੀ ਪ੍ਰਭੂ-ਚਰਨਾਂ ਵਿਚ) ਟਿਕਿਆ ਰਹੁ, (ਵੇਖੀਂ, ਨਾਮ-ਅੰਮ੍ਰਿਤ ਦੀ ਭਾਲ ਵਿਚ) ਕਿਤੇ ਬਾਹਰ ਨਾਹ ਭਟਕਦਾ ਫਿਰੀਂ। ਔਗੁਣ ਛੱਡ ਕੇ ਗੁਣ ਹਾਸਲ ਕਰਨ ਦਾ ਜਤਨ ਕਰੋ। ਜੇ ਔਗੁਣ ਹੀ ਕਰਦੇ ਰਹੋਗੇ ਤਾਂ ਪਛੁਤਾਣਾ ਪਏਗਾ। (ਹੇ ਮਨ!) ਤੂੰ ਮੁੜ ਮੁੜ ਮੋਹ ਦੇ ਚਿੱਕੜ ਵਿਚ ਡੁੱਬ ਰਿਹਾ ਹੈਂ, ਤੂੰ ਚੰਗੇ ਮੰਦੇ ਦੀ ਪਰਖ ਕਰਨੀ ਨਹੀਂ ਜਾਣਦਾ ॥੨॥ (ਹੇ ਭਾਈ!) ਜੇ ਅੰਦਰ (ਮਨ ਵਿਚ) ਲੋਭ ਦੀ ਮੈਲ ਹੈ (ਤੇ ਲੋਭ-ਅਧੀਨ ਹੋ ਕੇ) ਕਈ ਠੱਗੀ ਦੇ ਕੰਮ ਕਰਦੇ ਹੋ, ਤਾਂ ਬਾਹਰ (ਤੀਰਥ ਆਦਿਕਾਂ ਤੇ) ਇਸ਼ਨਾਨ ਕਰਨ ਦਾ ਕੀਹ ਲਾਭ? ਅੰਦਰਲੀ ਉੱਚੀ ਅਵਸਥਾ ਤਦੋਂ ਹੀ ਬਣੇਗੀ, ਜੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਸਦਾ ਪ੍ਰਭੂ ਦਾ ਪਵਿਤ੍ਰ ਨਾਮ ਜਪੋਗੇ।੩। (ਹੇ ਮਨ!) ਲੋਭ ਛੱਡ, ਨਿੰਦਿਆ ਤੇ ਝੂਠ ਤਿਆਗ। ਗੁਰੂ ਦੇ ਬਚਨਾਂ ਤੇ ਤੁਰਿਆਂ ਹੀ ਸਦਾ-ਥਿਰ ਰਹਿਣ ਵਾਲਾ ਅੰਮ੍ਰਿਤ-ਫਲ ਮਿਲੇਗਾ। ਹੇ ਦਾਸ ਨਾਨਕ! ਪ੍ਰਭੂ-ਦਰ ਤੇ ਅਰਦਾਸ ਕਰ ਕੇ ਆਖ-) ਹੇ ਹਰੀ! ਜਿਵੇਂ ਤੇਰੀ ਰਜ਼ਾ ਹੈ ਤਿਵੇਂ ਮੈਨੂੰ ਰੱਖ (ਪਰ ਇਹ ਮਿਹਰ ਕਰ ਕਿ ਗੁਰੂ ਦੇ) ਸ਼ਬਦ ਵਿਚ ਜੁੜ ਕੇ ਮੈਂ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ।੪।੯।
ਗੁਰਦੁਆਰਾ ਪੰਜੋਖੋਰਾ ਸਾਹਿਬ ਦਾ ਇਤਿਹਾਸਕ ਸਥਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਾਲ ਸਬੰਧਿਤ ਹੈ। ਦਿੱਲੀ ਜਾਂਦੇ ਸਮੇਂ ਗੁਰੂ ਸਾਹਿਬ ਜੀ ਇਸ ਨਗਰ ਵਿੱਚ ਠਹਿਰੇ ਸਨ। ਇੱਥੇ ਆਪ ਜੀ ਦੇ ਦਰਸ਼ਨ ਕਰਨ ਲਈ ਬਹੁਤ ਸਾਰੀਆਂ ਸੰਗਤਾਂ ਆਈਆਂ, ਉਹਨਾਂ ਵਿੱਚ ਇੱਕ ਲਾਲ ਚੰਦ ਨਾਮ ਦਾ ਹੰਕਾਰੀ ਪੰਡਿਤ ਵੀ ਸੀ। ਉਸ ਨੇ ਆਪਣੇ ਆਪ ਨੂੰ ਬਹੁਤ ਵੱਡਾ ਵਿਦਵਾਨ ਸਮਝਦਿਆਂ ਹੋਇਆਂ ਗੁਰੂ ਜੀ ਦੇ ਗਿਆਨ ਤੇ ਸ਼ੰਕਾ ਪ੍ਰਗਟ ਕੀਤੀ। ਉਸ ਪੰਡਿਤ ਨੇ ਗੁਰੂ ਜੀ ਨੂੰ ਕਿਹਾ ਕਿ ਭਗਵਤ ਗੀਤਾ ਦੇ ਅਰਥ ਕਰਕੇ ਸੁਣਾਉ। ਗੁਰੂ ਸਾਹਿਬ ਜੀ ਪੰਡਿਤ ਦੀ ਗੱਲ ਸੁਣ ਕੇ ਕਹਿਣ ਲੱਗੇ, ਜੇ ਅਸੀਂ ਅਰਥ ਕੀਤੇ ਤਾਂ ਸ਼ਾਇਦ ਤੁਹਾਡੇ ਮਨ ਵਿੱਚ ਸ਼ੰਕਾ ਰਹਿ ਜਾਏ, ਸੋ ਤੁਸੀਂ ਬਾਹਰੋਂ ਕੋਈ ਵੀ ਬੰਦਾ ਲੈ ਆਉ। ਪੰਡਿਤ ਲਾਲ ਚੰਦ ਚਲਾਕੀ ਨਾਲ ਬਾਹਰ ਜਾ ਕੇ ਛੱਜੂ ਰਾਮ ਨਾ ਦੇ ਇੱਕ ਅਨਪੜ ਬੰਦੇ ਨੂੰ ਲੈ ਆਇਆ। ਤਦ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਛੱਜੂ ਦੇ ਸਿਰ ਉੱਪਰ ਆਪਣੀ ਛੜੀ ਰੱਖੀ ਤੇ ਕਿਹਾ, ਪੰਡਿਤ ਜੀ ਤੁਸੀ ਸ਼ਲੋਕ ਪੜੋ ਛੱਜੂ ਜੀ ਅਰਥ ਕਰਣਗੇ। ਪੰਡਿਤ ਨੇ ਗੀਤਾ ਦਾ ਸਭ ਤੋਂ ਕਠਿਨ ਸ਼ਲੋਕ ਪੜਿਆ, ਛੱਜੂ ਝੀਵਰ (ਛੱਜੂ ਰਾਮ) ਨੇ ਸ਼ਲੋਕ ਸੁਣ ਕੇ ਕਿਹਾ ਕਿ ਤੁਸੀਂ ਅਸ਼ੁੱਧ ਸ਼ਲੋਕ ਪੜ ਰਹੇ ਹੋ ਅਤੇ ਛੱਜੂ ਨੇ ਆਪ ਸਹੀ ਸ਼ਲੋਕ ਪੜ ਕੇ ਅਰਥ ਕਰ ਦਿੱਤੇ। ਪੰਡਿਤ ਲਾਲ ਚੰਦ ਬਹੁਤ ਸ਼ਰਮਿੰਦਾ ਹੋਇਆ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਡਿੱਗ ਪਿਆ। ਉਸ ਦਿਨ ਤੋਂ ਪੰਡਿਤ ਲਾਲ ਚੰਦ ਅਤੇ ਛੱਜੂ ਰਾਮ ਗੁਰੂ ਘਰ ਦੇ ਪ੍ਰੀਤਵਾਨ ਬਣ ਗਏ।
ਗਨਿਕਾ ਦੋ ਹੋਈਆਂ ਦੋਹਾਂ ਦਾ ਜ਼ਿਕਰ ਗੁਰਬਾਣੀ ਅੰਦਰ ਆਉਂਦਾ ਹੈ ਸਰਵਨ ਕਰੋ ਦੋਵਾਂ ਦੀ ਜੀਵਨੀ।
ਗਨਕਾ : ਇਸ ਦਾ ਸ਼ਾਬਦਿਕ ਅਰਥ ਹੀ ਵੇਸਵਾ ਹੈ ਪਰ ਇਹ ਪੁਰਾਤਨ ਸਮੇਂ ਦੀ ਇਕ ਖਾਸ ਵੇਸਵਾ ਲਈ ਵਰਤਿਆ ਜਾਂਦਾ ਹੈ ।
ਇਸ ਦਾ ਅਰਥ ਵੇਸਵਾ ਜਾਂ ਕੰਚਨੀ ਹੈ । ਗੁਰਬਾਣੀ ਵਿਚ ਦੋ ਵੇਸਵਾ ਇਸਤਰੀਆਂ ਦਾ ਪ੍ਰਸੰਗ ਆਉਂਦਾ ਹੈ । ਇਕ ਵੇਸਵਾ ਦਾ ਨਾਂ ਪਿੰਗਲਾ ਸੀ ਜੋ ਰਾਜਾ ਜਨਕ ਦੀ ਪੁਰੀ ਵਿਚ ਰਹਿੰਦੀ ਸੀ । ਇਸ ਨੇ ਇਕ ਦਿਨ ਧਨੀ ਸੁੰਦਰ ਜਵਾਨ ਦੇਖਿਆ ਅਤੇ ਕਾਮ ਨਾਲ ਵਿਆਕੁਲ ਹੋ ਉਠੀ , ਪਰ ਉਹ ਇਸ ਪਾਸ ਨਾ ਆਇਆ ਜਿਸ ਕਰਕੇ ਸਾਰੀ ਰਾਤ ਬੇਚੈਨੀ ਵਿਚ ਬੀਤੀ । ਅੰਤ ਅੱਧੀ ਰਾਤ ਤੋ ਬਾਅਦ ਇਸ ਦੇ ਮਨ ਵੈਰਾਗ ਹੋਇਆ ਕਿ ਜੇ ਅਜਿਹਾ ਪ੍ਰੇਮ ਮੈਂ ਈਸ਼ਵਰ ਵਿਚ ਲਾਉਂਦੀ ਫਿਰ ਕਿਹੋ ਜਿਹਾ ਉੱਤਮ ਫ਼ਲ ਮੈਨੂੰ ਮਿਲਦਾ । ਉਸੇ ਵੇਲੇ ਸਭ ਕੁਕਰਮ ਛੱਡ ਕੇ ਪ੍ਰਭੂ ਦੀ ਹੋ ਗਈ ਅਤੇ ਪਵਿੱਤਰ ਜੀਵਨ ਬਿਤਾਇਆ । ਇਸੇ ਗਨਿਕਾ ਨੂੰ ਦਿੱਤਾ ਤ੍ਰਿਯ ਜੀ ਨੂੰ ਗੁਰੂ ਕਲਪਿਆ ਸੀ ।
ਇਸ ਬਾਰੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਵਿੱਚ ਜਿਹੜੇ ਸ਼ਬਦ ਦਰਜ਼ ਹਨ , ਉਹ ਹੇਠ ਲਿਖੇ ਹਨ । ਜਾ ਕਉ ਸਿਮਰਿ ਅਜਾਮਲੁ ਉਧਰਿਓ ਗਨਿਕਾ ਹੂ ਗਤਿ ਪਾਈ ॥ ( ਅੰਗ ੧੦੦੮ ) ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥ ( ਅੰਗ ੬੩੨ )
ਦੂਸਰੀ ਗਨਿਕਾ ਇਹ ਹੋਈ ।
ਦੂਜੀ ਗਨਿਕਾ ਦਾ ਨਾਮ ਚੰਦ੍ਰਮਣੀ ਸੀ ।
ਇਹ ਇਕ ਵੇਸਵਾ ਸੀ ਜਾ ਗਨਿਕਾ ਸੀ ਮਤਲਬ ਇਕ ਹੀ ਹੈ ਜਿਹੜੀ ਕਿ ਆਪਣੇ ਸਰੀਰ ਨੂੰ ਵੇਚ ਕੇ ਆਪਣਾ ਗੁਜ਼ਾਰਾ ਕਰਦੀ ਸੀ। ਸਾਰਾ ਜੀਵਣ ਪਾਪਾਂ ਨਾਲ ਭਰਿਆ ਹੋਇਆ ਸੀ। ਨਿੱਤ ਦਿਨ ਨਵੇਂ ਤੋਂ ਨਵਾਂ ਮਰਦ ਆਉਂਦਾ ਗਨਿਕਾ ਕੋਲ ਆਪਣੀ ਹਵਸ ਮਿਟਾਉਣ ਲਈ। ਗਨਿਕਾ ਦਾ ਮਨ ਤਾਂ ਇਸ ਕੰਮ ਤੋਂ ਅਕਿਆ ਹੋਇਆ ਸੀ। ਪਰ ਹੁਣ ਮਜ਼ਬੂਰੀ ਵੀ ਬਣ ਚੁੱਕੀ ਸੀ। ਜਿਸ ਨੂੰ ਆਪ ਛੱਡ ਦੇਣ ਤੋਂ ਉਹ ਅਸਮਰਥ ਸੀ।
ਪ੍ਰਭੂ ਦੀ ਨੇਤ ਅਜਿਹੀ ਹੋਈ ਕਿ ਇਕ ਦਿਨ ਚੰਗਾ ਮੌਹਲੇਧਾਰ ਮੀਂਹ ਪਿਆ। ਇਕ ਮਹਾਂਪੁਰਸ਼ ਜਿਹੜਾ ਕਿ ਰਾਸਤੇ ਚ ਜਾਂਦਾ ਮੀਂਹ ਵਿਚ ਘਿਰ ਗਿਆ ਸੀ। ਉਹ ਗਨਿਕਾ ਦੇ ਕੋਠੇ ਤੇ ਦੀਵਾ ਬਲਦਾ ਦੇਖ ਉਥੇ ਰੁਕ ਗਿਆ ਤੇ ਦਰਵਾਜ਼ਾ ਖਟਕਾਇਆ ਗਨਿਕਾ ਨੇ ਦਰਵਾਜ਼ੇ ਦੀ ਆਵਾਜ਼ ਸੁਣਕੇ ਮਨ ਚ ਸੋਚਿਆ ਤੇ ਖੁਸ਼ ਹੋਈ ਕਿ ਐਨੀ ਰਾਤ ਨੂੰ ਵੀ ਮੇਰੇ ਕੋਲ ਗਾਹਕ ਆਉਂਦੇ ਹਨ। ਜਾਕੇ ਦਰਵਾਜ਼ਾ ਖੋਲ੍ਹਿਆ ਤਾਂ ਅਗੋਂ ਆਵਾਜ਼ ਆਈ ਪੁੱਤਰੀ ਸਾਨੂੰ ਰਾਤ ਕਟ ਲੈਣਦੇ ਬਾਹਰ ਮੀਂਹ ਬਹੁਤ ਹੈ ਤੇ ਅੱਗੇ ਜਾਣਾ ਅਸੰਭਵ ਹੈ ।
ਇਹ ਪਹਿਲੀ ਦਫਾ ਸੀ ਕਿ ਗਨਿਕਾ ਨੂੰ ਕਿਸੇ ਨੇ ਪੁੱਤਰੀ ਸ਼ਬਦ ਨਾਲ ਸੰਬੋਧਨ ਕੀਤਾ ਸੀ। ਨਹੀਂ ਬਾਕੀ ਸਾਰੇ ਤਾਂ ਆਪਣੀ ਹਵਸ ਦੇ ਮਾਰੇ ਕਾਮੀ ਨਾਮਾਂ ਨਾਲ ਹੀ ਬੁਲਾਉਂਦੇ ਸਨ। ਸੋ ਗਨਿਕਾ ਨੇ ਮਹਾਂਪੁਰਸ਼ਾਂ ਨੂੰ ਅੰਦਰ ਬੁਲਾਇਆ ਤੇ ਚੰਗੀ ਆਓ ਭਗਤ ਕੀਤੀ। ਆਪਣੇ ਕੰਮ ਤੋਂ ਤਾਂ ਗਨਿਕਾ ਦਾ ਪਹਿਲਾਂ ਹੀ ਜੀਅ ਅਕ ਚੁੱਕਾ ਸੀ ਉਤੋਂ ਮਹਾਂਪੁਰਸ਼ ਦੀ ਸੰਗਤ ਦੇ ਪ੍ਰਭਾਵ ਨੇ ਗਨਿਕਾ ਦੇ ਹਿਰਦੇ ਨੂੰ ਹਲੂਣਾ ਮਾਰਿਆ ਉਸ ਨੂੰ ਆਪਣੇ ਪਾਪ ਅੱਜ ਪਾਪ ਨਜ਼ਰ ਆਉਣ ਲੱਗੇ ਤੇ ਮਨ ਵਿਚ ਪਛਤਾਵਾ। ਸਾਧੂ ਦਾ ਉੱਚਾ ਸੁੱਚਾ ਜੀਵਣ ਦੇਖ ਗਨਿਕਾ ਅੰਦਰ ਵੀ ਮੁਕਤ ਹੋਣ ਦੀ ਤੜਫ ਪੈਦਾ ਹੋਈ। ਜਿਸ ਤਰ੍ਹਾਂ ਗੁਰਬਾਣੀ ਕਹਿੰਦੀ ਹੈ।
ਜਬ ਤੇ ਦਰਸਨੁ ਭੇਟੇ ਸਾਧੂ ਭਲੇ ਦਿਵਸ ਓਏ ਆਏ।।
ਦੇ ਮਹਾਂਵਾਕਾਂ ਅਨੁਸਾਰ ਗਨਿਕਾ ਦੇ ਵੀ ਹੁਣ ਭਲੇ ਦਿਵਸ ਸ਼ੁਰੂ ਹੋਣ ਵਾਲੇ ਸਨ। ਗਨਿਕਾ ਨੇ ਆਪਣੀ ਸਾਰੀ ਵਿਥਿਆ ਸੁਣਾ ਮਹਾਂਪੁਰਸ਼ਾਂ ਤੋਂ ਮੁਕਤੀ ਦਾ ਸਾਧਨ ਪੁੱਛਿਆ। ਮਹਾਂਪੁਰਸ਼ਾਂ ਕੋਲ ਇਕ ਤੋਤਾ ਸੀ ਜਿਹੜਾ ਕਿ ਰਾਮ ਰਾਮ ਬੋਲਦਾ ਸੀ। ਮਹਾਂਪੁਰਸ਼ਾਂ ਨੇ ਉਸ ਨੂੰ ਉਹ ਤੋਤਾ ਦਿਤਾ ਤੇ ਕਿਹਾ ਇਸ ਨੂੰ ਰਾਮ ਰਾਮ ਜਪਾਇਆ ਕਰ। ਗਨਿਕਾ ਉਸੇ ਤਰ੍ਹਾਂ ਕਹਿਣ ਲੱਗੀ ਬੋਲ ਮਿਠੂ ਰਾਮ ਰਾਮ ਅੱਗੋ ਤੋਤਾ ਬੋਲਦਾ ਰਾਮ ਰਾਮ। ਇਹ ਜੁਗਤ ਸਮਝਾ ਕਿ ਮਹਾਂਪੁਰਸ਼ ਗਨਿਕਾ ਨੂੰ ਤੋਤਾ ਦੇ ਕੇ ਚਲੇ ਗਏ।
ਗਨਿਕਾ ਹੁਣ ਰੋਜ਼ ਤੋਤੇ ਨੂੰ ਰਾਮ ਰਾਮ ਕਰਵਾਉਂਦੀ ਇਸ ਤਰ੍ਹਾਂ ਕਰਦੇ ਕਰਦੇ ਉਸ ਦੇ ਮਨ ਦੀ ਮੈਲ ਕਟਣੀ ਸ਼ੁਰੂ ਹੋ ਗਈ ਉਸ ਦਿਨ ਤੋਂ ਹੀ ਧੰਧਾ ਬੰਦ ਕਰ ਦਿੱਤਾ ਤੇ ਬਸ ਨਾਮ ਹੀ ਜਪਿਆ ਕਰੇ। ਪਾਪਾਂ ਦੀ ਕੀਤੀ ਕਮਾਈ ਗਰੀਬਾਂ ਵਿਚ ਵੰਡ ਦਿੱਤੀ। ਇਸ ਤਰ੍ਹਾਂ ਸਾਰੇ ਸ਼ਹਿਰ ਵਿਚ ਚਰਚਾ ਛਿੜ ਗਈ ਕਿ ਗਨਿਕਾ ਪਾਪਣ ਸਾਧੂ ਬਣ ਗਈ ਹੈ। ਕੋਈ ਕੁਝ ਕਹੇ ਕੋਈ ਕੁਝ ਪਰ ਗਨਿਕਾ ਦੀ ਲਿਵ ਸੱਚੀ ਲੱਗ ਚੁੱਕੀ ਸੀ। ਕੋਈ ਪਾਖੰਡ ਨਹੀਂ ਸੀ।
ਇਸ ਤਰ੍ਹਾਂ ਗਨਿਕਾ ਤੋਤੇ ਨੂੰ ਰਾਮ ਰਾਮ ਕਰਵਾਉਂਦੀ ਹੋਈ ਇਕ ਦਿਨ ਸੁਆਸ ਤਿਆਗ ਗਈ। ਉਸ ਨੇ ਜੋ ਸਾਰੀ ਜ਼ਿੰਦਗੀ ਪਾਪ ਹੀ ਕੀਤੇ ਸਨ। ਪਰ ਕੁਝ ਸਮਾਂ ਕੀਤੀ ਭਗਤੀ ਦੇ ਸਦਕਾ ਉਹ ਚੁਰਾਸੀ ਦੇ ਗੇੜ ਤੇ ਜਮਾਂ ਦੀ ਮਾਰ ਤੋਂ ਬਚ ਗਈ। ਅੰਤ ਵੇਲੇ ਉਸਦੀ ਰੂਹ ਨੂੰ ਦੇਵਲੋਕ ਤੋਂ ਬੇਬਾਣ ਲੈਣ ਆਇਆ ਤੇ ਬੈਕੁੰਠ ਨੂੰ ਲੈ ਗਿਆ।
ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਬੰਦਾ ਭਾਂਵੇਂ ਕਿੰਨਾ ਵੀ ਪਾਪੀ ਹੋਵੇ ਪਰ ਰਾਮ ਦਾ ਨਾਮ ਜਪਣ ਨਾਲ ਪਵਿੱਤਰ ਹੋ ਜਾਂਦਾ ਹੈ। ਪਾਪਾਂ ਵਿਚ ਫਸੇ ਨੂੰ ਵੀ ਰੱਬ ਕੱਢ ਲੈਂਦਾ ਹੈ ਜੇ ਉਸ ਦੇ ਮਨ ਵਿਚ ਇੱਛਾ ਛੁੱਟਣ ਦੀ ਹੋਵੇ । ਜੇ ਅੰਦਰ ਇੱਛਾ ਨਾ ਹੋਵੇ ਤੇ ਪਾਪ ਪਿਆਰਾ ਲੱਗਦਾ ਹੋਵੇ ਤਾਂ ਫਿਰ ਰੱਬ ਮੁਕਤ ਨਹੀਂ ਕਰਦਾ। ਇਸ ਲਈ ਸਾਡੀ ਮੁਕਤੀ ਸਾਡੀ ਇੱਛਾ ਤੇ ਨਿਰਭਰ ਕਰਦੀ ਹੈ। ਭਾਈ ਗੁਰਦਾਸ ਜੀ ਆਪਣੀ ਬਾਣੀ ਵਿਚ ਇਸ ਤਰ੍ਹਾਂ ਬਿਆਨ ਕਰਦੇ ਹਨ।
ਗਨਿਕਾ ਪਾਪਣਿ ਹੋਇ ਕੈ ਪਾਪਾਂ ਦਾ ਗਲਿ ਹਾਰੁ ਪਰੋਤਾ।
ਮਹਾਂ ਪੁਰਖੁ ਆਚਾਣਚਕ ਗਨਿਕਾ ਵਾੜੇ ਆਇ ਖਲੋਤਾ।
ਦੁਰਮਤਿ ਦੇਖਿ ਦਇਆਲ ਹੋਇ ਹਥਹੁੰ ਉਸ ਨੋ ਦਿਤੋਨੁ ਤੋਤਾ।
ਰਾਮ ਨਾਮ ਉਪਦੇਸੁ ਕਰਿ ਖੇਲਿ ਗਇਆ ਦੇ ਵਣਜੁ ਸਓਤਾ।
ਲਿਵ ਲਾਗੀ ਤਿਸੁ ਤੋਤਿਅਹੁਂ ਨਿਤ ਪੜ੍ਹਾਏ ਕਰੈ ਅਸੋਤਾ।
ਪਤਿਤ ਉਧਾਰਣੁ ਰਾਮ ਨਾਮੁ ਦੁਰਮਤਿ ਪਾਪ ਕਲੇਵਰੁ ਧੋਤਾ।
ਅੰਤਕਾਲ ਜਮ ਜਾਲੁ ਤੋੜਿ ਨਰਕੈ ਵਿਚਿ ਨਾ ਖਾਧਸੁ ਗੋਤਾ।
ਗਈ ਬੈਕੁੰਠਿ ਬਿਬਾਣਿ ਚੜ੍ਹਿ ਨਾਉ ਨਰਾਇਣੁ ਛੋਤਿ ਅਛੋਤਾ।
ਥਾਉ ਨਿਥਾਵੇ ਮਾਣੁ ਮਣੋਤਾ।
ਇਸ ਬਾਰੇ ਜੋ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ , ਉਹ ਸ਼ਬਦ ਹੇਠ ਲਿਖੇ ਹਨ । ਸੂਆ ਪੜਾਵਤ ਗਨਿਕਾ ਤਰੀ ॥ ਸੋ ਹਰਿ ਨੈਨਹੁ ਕੀ ਪੂਤਰੀ ॥ ( ਅੰਗ ੮੭੪ )
ਦਾਸ ਜੋਰਾਵਰ ਸਿੰਘ ਤਰਸਿੱਕਾ।
ਗੁਰਤਾਗੱਦੀ ਤੇ ਬਿਰਾਜਮਾਨ ਹੋਣ ਮਗਰੋਂ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਬੇ ਬਕਾਲੇ ਤੋਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਲਈ ਆਏ ਤੇ ਇਸ ਜਗ੍ਹਾ ਬੇਰੀ ਦੇ ਰੁੱਖ ਹੇਠ ਥੜ੍ਹੇ ਤੇ ਬਿਰਾਜਮਾਨ ਹੋਏ |
ਉਸ ਸਮੇਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਪ੍ਰਬੰਧ ਉੱਤੇ ਬਾਬੇ ਧੀਰ ਮੱਲੀਏ ਦਾ ਕਬਜ਼ਾ ਸੀ | ਉਸ ਕੋਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਇਥੇ ਆਉਣਾ ਬਰਦਾਸ਼ਤ ਨਾ ਹੋਇਆ ਤੇ ਉਹ ਸ਼੍ਰੀ ਦਰਬਾਰ ਸਾਹਿਬ ਜੀ ਨੂੰ ਜੰਦਰੇ ਮਾਰ ਕੇ ਚਲਾ ਗਿਆ | ਸਤਿਗੁਰ ਜੀ ਦਰਸ਼ਨੀ ਡਿਉੜੀ ਤੋਂ ਹੀ ਨਮਸਕਾਰ ਕਰਕੇ ਦਮਦਮਾ ਸਾਹਿਬ ਤੇ ਦਮ ਲੈ ਕੇ ਪਿੰਡ ਵੱਲ ਚਲ ਪਏ | ਜਿਸ ਥੜੇ ਤੇ ਨੌਂਵੇ ਪਾਤਸ਼ਾਹ ਜੀ ਬੈਠੇ , ਉਹ ਹਜੂਰ ਦੀ ਪਾਵਨ ਛੋਹ ਕਰਕੇ ਥੜ੍ਹਾ ਸਾਹਿਬ ਨਾਲ ਜਾਣਿਆ ਜਾਣ ਲੱਗਾ |
ਭਾਈ ਜੱਗਾ ਸਿੰਘ ਬੜੇ ਪ੍ਰੇਮ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਰਾਤ ਦਿਨੇ ਕਰਦਾ ਰਹਿੰਦਾ । ਗੁਰੂ ਸਾਹਿਬ ਭੀ ਓਸ ਦੇ ਪ੍ਰੇਮ ਦੇ ਵੱਸ ਹੋਏ ਓਸ ਉੱਤੇ ਬਹੁਤ ਦਯਾ ਕਰਦੇ ਰਹਿੰਦੇ ਅਤੇ ਚੰਗੀ ਚੀਜ਼ ਓਸੇ ਨੂੰ ਬਖ਼ਸ਼ਦੇ । ਭਾਵੇਂ ਓਹ ਅੱਗੇ ਹੋਰ ਲੋਕਾਂ ਨੂੰ ਦੇ ਦਿੰਦਾ । ਏਸ ਕਰ ਕੇ ਬਾਕੀ ਦੇ ਈਰਖਾਲੂ ਓਸ ਨਾਲ ਈਰਖਾ ਰੱਖਦੇ । ਜਦ ਓਹ ਕਿਸੇ ਵੇਲੇ ਕੱਲਾ ਹੁੰਦਾਂ ਤਾਂ ਓਹ ਈਰਖਾਲੂ ਦੁਸ਼ਟ ਉਸ ਨੂੰ ਗਾਲ੍ਹੀਆਂ ਦੇਂਦੇ ਤੇ ਥੱਪੜ ਮਾਰਦੇ । ਪਰ ਓਹ ਕਦੇ ਗੁਰੂ ਜੀ ਦੇ ਪਾਸ ਓਨ੍ਹਾਂ ਦੀ ਬੁਰਾਈ ਨਾ ਦੱਸਦਾ ਤੇ ਨਾ ਓਹਨਾਂ ਨੂੰ ਬੁਰਾ ਭਲਾ ਆਖਦਾ । ਕੇਵਲ ਗੁਰੂ ਭਗਤੀ ਦੇ ਪ੍ਰੇਮ ਵਿੱਚ ਮਸਤ ਰਹਿੰਦਾ । ਇੱਕ ਦਿਨ ਓਨ੍ਹਾਂ ਈਰਖਾਲੂਆਂ ਨੇ ਸਲਾਹ ਕਰ ਕੇ ਅੰਮ੍ਰਿਤ ਵੇਲੇ ਸੁਚੇਤੇ ਗਏ ਹੋਏ ਜੱਗਾ ਸਿੰਘ ਨੂੰ ਮਾਰਿਆ । ਨਾਲੇ ਡੇਰੇ ਵਿੱਚੋਂ ਜਿਥੇ ਭਾਈ ਜੱਗਾ ਸਿੰਘ ਰਹਿੰਦਾ ਸੀ ਓਸ ਦਾ ਸਭ ਸਮਾਨ ਖੋਹ ਲਿਆ । ਜਦ ਏਹ ਹਾਲ ਗੁਰੂ ਜੀ ਨੇ ਹੋਰ ਸਿੱਖਾਂ ਤੋਂ ਸੁਣ ਕੇ ਜੱਗਾ ਸਿੰਘ ਨੂੰ ਪੁੱਛਿਆ ਕਿ ਤੈਨੂੰ ਕਿਨੇਂ ਮਾਰਿਆ ਤੇ ਡੇਰਾ ਤੇਰਾ ਕਿਨੇ ਲੁੱਟਿਆ ਹੈ ? ਤਾਂ ਓਨ ਆਖਿਆ , “ ਸੱਚੇ ਪਾਤਸ਼ਾਹ ! ਮੈਨੂੰ ਕਿਸੇ ਨੇ ਨਹੀਂ ਮਾਰਿਆ ਤੇ ਨਾ ਕਿਸੇ ਨੇ ਮੇਰਾ ਕੁਛ ਲੁੱਟਿਆ ਹੈ । ਮੇਰਾ ਕੋਈ ਵੈਰੀ ਮਿੱਤਰ ਨਹੀਂ । ਆਪ ਦਾ ਹੀ ਰੂਪ ਸਭ ਨਜ਼ਰ ਆਉਂਦਾ ਹੈ , ਦੂਸਰਾ ਕੋਈ ਨਹੀਂ । ਮਾਰਨ ਵਾਲਾ ਤੇ ਮਾਰ ਖਾਣ ਵਾਲਾ , ਲੁੱਟਣ ਲੁਟਾਉਣ ਵਾਲਾ ਭੀ ਸਭ ਤੂੰ ਹੀ ਹੈਂ । ” ਏਹ ਬਚਨ ਸੁਣ ਕੇ ਸਾਰੀ ਸੰਗਤ ਸਮੇਤ ਗੁਰੂ ਸਾਹਿਬ ਜੀ ਬਹੁਤ ਖ਼ੁਸ਼ ਹੋਏ ਅਤੇ ਉਸ ਨੂੰ ਸੱਚਾ ਬ੍ਰਹਮਵੇਤਾ ਸਮਝ ਕੇ ਸਾਹਿਬ ਜੀ ਨੇ ਫੁਰਮਾਇਆ ਕਿ ਏਹ ਨਿਰਮਲ ਹਿਰਦੇ ਵਾਲਾ ਸਤੋਗੁਣੀ ਗਿਆਨੀ ਪੁਰਖ ਹੈ । ਭਾਈ ਸਿੱਖੋ ! ਏਹੋ ਜਹੇ ਪੁਰਖਾਂ ਨਾਲ ਬਾਦ ਵਿਵਾਦ ਕਰਨਾ ਜਾਣ ਬੁਝ ਕੇ ਨਰਕ ਵਿੱਚ ਪੈਣਾਂ ਹੈ । ਏਸੇ ਘੜੀ ਮਹਾਰਾਜ ਨੇ ਇੱਕ { ਪੱਥਰ , ਢੀਮ ਅਤੇ ਪਤਾਸਾ } ਜਲ ਦਾ ਗੜਵਾ ਮੰਗਾ ਕੇ ਓਸ ਵਿੱਚ ਇੱਕ ਪੱਥਰ , ਇੱਕ ਮਿੱਟੀ ਦੀ ਢੀਮ , ਤੇ ਇੱਕ ਪਤਾਸਾ ਪਵਾ ਕੇ ਦੋ ਘੜੀ ਪਿੱਛੋਂ ਹੁਕਮ ਦਿੱਤਾ , “ ਤਿੰਨੇ ਚੀਜ਼ਾਂ ਕੱਢੋ । ” ਪੱਥਰ ਕੋਰਾ ਨਿੱਕਲਿਆ । ਢੀਂਮ ਗਾਰਾ ਹੋ ਗਈ । ਪਤਾਸੇ ਦਾ ਨਿਸ਼ਾਨ ਭੀ ਨਾ ਰਿਹਾ । ਤਾਂ ਗੁਰੂ ਜੀ ਨੇ ਆਖਿਆ , “ ਭਾਈ ਸਿੱਖੋ ! ਸੱਚੇ ਸਰਧਾਲੂ ਸਿਦਕੀ ਸਿੱਖ ਨਿਸਕਾਮ ਸੇਵਾ ਭਗਤੀ ਕਰਦੇ ਹੋਏ ਜੋ ਗੁਰੂ ਕੀ ਬਾਣੀ ਨਾਲ ਪ੍ਰੇਮ ਰੱਖਦੇ ਹਨ , ਓਹ ਤਾਂ ਗੁਰੂ ਕੇ ਰੂਪ ਵਿੱਚ ਪਤਾਸੇ ਵਾਂਗੂੰ ਅਭੇਦ ਹੋ ਜਾਂਦੇ ਹਨ । ਪਰ ਕਾਮਨਾ ਰੱਖ ਕੇ ਸੇਵਾ ਟਹਿਲ ਕਰਨ ਵਾਲੇ ਮਿਲ ਤਾਂ ਜਾਂਦੇ ਹਨ , ਪਰ ਅਭੇਦ ਨਹੀਂ ਹੁੰਦੇ । ਮਿੱਟੀ ਵਾਂਗੂੰ ਵੱਖਰੇ ਭੀ , ਤੇ ਮਿਲੇ ਭੀ , ਦੋਹੀਂ ਪਾਸੀ ਰਹਿੰਦੇ ਹਨ । ਜਿਹੜੇ ਕੇਵਲ ਲੋਗ ਦਿਖਾਵੇ ਦੀ ਸੇਵਾ ਭਗਤੀ ਕਰਦੇ ਹਨ , ਓਹ ਉੱਤੋਂ ਪੱਥਰ ਵਾਂਗ ਭਿੱਜੇ ਹੋਏ ਨਜ਼ਰ ਆਉਂਦੇ ਹਨ , ਵਿੱਚੋਂ ਸੁੱਕੇ ਰਹਿੰਦੇ ਹਨ । ਏਹ ਸਾਖੀ ਜੱਗਾ ਸਿੰਘ ਜੀ ਦੇ ਪ੍ਰਥਾਏ ਜੋ ਗੁਰੂ ਜੀ ਨੇ ਬਾਣੀ ਉਚਾਰੀ ਹੈ ਓਹ ਸਰਬ ਲੋਹ ਪ੍ਰਕਾਸ਼ ਦੇ ਸਤਾਰ੍ਹਵੇਂ ‘ ਖੰਡ ਵਿੱਚ ਹੈ । ਵਿਸਤਾਰ ਹੋਣ ਤੋਂ ਡਰ ਕੇ ਓਹ ਛੰਦ ਏਥੇ ਨਹੀਂ ਲਿੱਖੇ । ਨਿਰਮਲ ਪੰਥ ਪ੍ਰਦੀਪਕਾ ਵਿੱਚ ਵੀ ਸਾਖੀ ਮੌਜੂਦ ਹਨ ।
ਜੋਰਾਵਰ ਸਿੰਘ ਤਰਸਿੱਕਾ
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥
ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ ||
सोरठि महला ५ ॥ गई बहोड़ु बंदी छोड़ु निरंकारु दुखदारी ॥ करमु न जाणा धरमु न जाणा लोभी माइआधारी ॥ नामु परिओ भगतु गोविंद का इह राखहु पैज तुमारी ॥१॥ हरि जीउ निमाणिआ तू माणु ॥ निचीजिआ चीज करे मेरा गोविंदु तेरी कुदरति कउ कुरबाणु ॥ रहाउ ॥ जैसा बालकु भाइ सुभाई लख अपराध कमावै ॥ करि उपदेसु झिड़के बहु भाती बहुड़ि पिता गलि लावै ॥ पिछले अउगुण बखसि लए प्रभु आगै मारगि पावै ॥२॥ हरि अंतरजामी सभ बिधि जाणै ता किसु पहि आखि सुणाईऐ ॥ कहणै कथनि न भीजै गोबिंदु हरि भावै पैज रखाईऐ ॥ अवर ओट मै सगली देखी इक तेरी ओट रहाईऐ ॥३॥ होइ दइआलु किरपालु प्रभु ठाकुरु आपे सुणै बेनंती ॥ पूरा सतगुरु मेलि मिलावै सभ चूकै मन की चिंती ॥ हरि हरि नामु अवखदु मुखि पाइआ जन नानक सुखि वसंती ॥४॥१२॥६२॥
अर्थ: हे प्रभू! तूँ (आत्मिक जीवन की) लुप्त हो चुकी (रास-पूँजी) को वापिस दिलाने वाला हैं, तुँ (विकारों की) कैद से छुड़ाने वाला हैं, तेरा कोई खास स्वरूप बयान नहीं किया जा सकता, तूँ (जीवों को दुःख में धीरज देने वाला हैं। हे प्रभू! मैं कोई अच्छा कर्म कोई अच्छा धर्म करना नहीं जनता, मैं लोभ में फँसा रहता हूँ, मैं माया के मोह में ग्रस्त रहता हूँ। परन्तु हे प्रभू! मेरा नाम “गोबिंद का भगत” पड़ चुका है। सो, अब तूँ अपने नाम की आप लाज रख ॥१॥ हे प्रभू जी! तूँ उन लोगो को मान देता हैं, जिनका कोई मान नहीं करता। मैं तेरी ताकत से सदके जाता हूँ। हे भाई! मेरा गोबिंद नाकाम और नकारे गए लोगों को भी आदर के योग्य बना देता है ॥ रहाउ ॥ हे भाई! जैसे कोई बच्चा अपनी लग्न अनुसार स्वभाव अनुसार लाखों गलतियाँ करता है, उस का पिता उस को शिक्षा दे दे कर कई तरीकों से झिड़कता भी है, परन्तु फिर अपने गल से (उस को) लगा लेता है, इसी तरह प्रभू-पिता भी जीवों के पिछले गुनाह बख़्श लेता है, और आगे के लिए (जीवन के) ठीक रास्ते पर पा देता है ॥२॥ हे भाई! परमात्मा प्रत्येक के दिल की जानने वाला है, (जीवों की) प्रत्येक (आत्मिक) हालत को जानता है। (उस को छोड़ कर) अन्य किस पास (अपनी हालत) कह कर सुनाई जा सकती है ? हे भाई! परमात्मा केवल जुबानी बातों से ख़ुश नहीं होता। (कार्या कर के जो मनुष्य) परमात्मा को अच्छा लग जाता है, उस की वह इज़्ज़त रख लेता है। हे प्रभू! मैं अन्य सभी आसरे देख लिए हैं, मैं एक तेरा आसरा ही रखा हुआ है ॥३॥ हे भाई! मालिक-प्रभू दयावान हो कर कृपाल हो कर आप ही (जिस मनुष्य की) बेनती सुन लेता है, उसको पूरा गुरू मिला देता है (इस तरह, उस मनुष्य के) मन की प्रत्येक चिंता ख़त्म हो जाती है। दास नानक जी! (कहो – गुरू जिस मनुष्य के) मुँह में परमात्मा की नाम-दवाई पा देता है, वह मनुष्य आत्मिक आनंद में जीवन बितीत करता है ॥४॥१२॥६२॥
ਅੰਗ : 624
ਸੋਰਠਿ ਮਹਲਾ ੫ ॥ ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥ ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥ ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥੧॥ ਹਰਿ ਜੀਉ ਨਿਮਾਣਿਆ ਤੂ ਮਾਣੁ ॥ ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ ਰਹਾਉ ॥ ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥ ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ ॥ ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥ ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ ॥ ਕਹਣੈ ਕਥਨਿ ਨ ਭੀਜੈ ਗੋਬਿੰਦੁ ਹਰਿ ਭਾਵੈ ਪੈਜ ਰਖਾਈਐ ॥ ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ॥੩॥ ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ ॥ ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ॥ ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ ॥੪॥੧੨॥੬੨॥
ਅਰਥ : ਹੇ ਪ੍ਰਭੂ! ਤੂੰ (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ-ਪੂੰਜੀ) ਨੂੰ ਵਾਪਸ ਦਿਵਾਣ ਵਾਲਾ ਹੈਂ, ਤੂੰ (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ ਹੈਂ, ਤੇਰਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਤੂੰ (ਜੀਵਾਂ ਨੂੰ) ਦੁੱਖਾਂ ਵਿਚ ਢਾਰਸ ਦੇਣ ਵਾਲਾ ਹੈਂ। ਹੇ ਪ੍ਰਭੂ! ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ, ਮੈਂ ਲੋਭ ਵਿਚ ਫਸਿਆ ਰਹਿੰਦਾ ਹਾਂ, ਮੈਂ ਮਾਇਆ ਦੇ ਮੋਹ ਵਿਚ ਗ੍ਰਸਿਆ ਰਹਿੰਦਾ ਹਾਂ। ਪਰ ਹੇ ਪ੍ਰਭੂ! ਮੇਰਾ ਨਾਮ ‘ਗੋਬਿੰਦ ਦਾ ਭਗਤ’ ਪੈ ਗਿਆ ਹੈ। ਸੋ, ਹੁਣ ਤੂੰ ਆਪਣੇ ਨਾਮ ਦੀ ਆਪ ਲਾਜ ਰੱਖ ॥੧॥ ਹੇ ਪ੍ਰਭੂ ਜੀ! ਤੂੰ ਉਹਨਾਂ ਬੰਦਿਆਂ ਨੂੰ ਮਾਣ ਦੇਂਦਾ ਹੈਂ, ਜਿਨ੍ਹਾਂ ਦਾ ਹੋਰ ਕੋਈ ਮਾਣ ਨਹੀਂ ਕਰਦਾ। ਮੈਂ ਤੇਰੀ ਤਾਕਤ ਤੋਂ ਸਦਕੇ ਜਾਂਦਾ ਹਾਂ। ਹੇ ਭਾਈ! ਮੇਰਾ ਗੋਬਿੰਦ ਨਕਾਰਿਆਂ ਨੂੰ ਭੀ ਆਦਰ-ਜੋਗ ਬਣਾ ਦੇਂਦਾ ਹੈ ॥ ਰਹਾਉ ॥ ਹੇ ਭਾਈ! ਜਿਵੇਂ ਕੋਈ ਬੱਚਾ ਆਪਣੀ ਲਗਨ ਅਨੁਸਾਰ ਸੁਭਾਵ ਅਨੁਸਾਰ ਲੱਖਾਂ ਗ਼ਲਤੀਆਂ ਕਰਦਾ ਹੈ, ਉਸ ਦਾ ਪਿਉ ਉਸ ਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਝਿੜਕਦਾ ਭੀ ਹੈ, ਪਰ ਫਿਰ ਆਪਣੇ ਗਲ ਨਾਲ (ਉਸ ਨੂੰ) ਲਾ ਲੈਂਦਾ ਹੈ, ਇਸੇ ਤਰ੍ਹਾਂ ਪ੍ਰਭੂ-ਪਿਤਾ ਭੀ ਜੀਵਾਂ ਦੇ ਪਿਛਲੇ ਗੁਨਾਹ ਬਖ਼ਸ਼ ਲੈਂਦਾ ਹੈ, ਤੇ ਅਗਾਂਹ ਵਾਸਤੇ (ਜੀਵਨ ਦੇ) ਠੀਕ ਰਸਤੇ ਉਤੇ ਪਾ ਦੇਂਦਾ ਹੈ ॥੨॥ ਹੇ ਭਾਈ! ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, (ਜੀਵਾਂ ਦੀ) ਹਰੇਕ (ਆਤਮਕ) ਹਾਲਤ ਨੂੰ ਜਾਣਦਾ ਹੈ। (ਉਸ ਨੂੰ ਛੱਡ ਕੇ) ਹੋਰ ਕਿਸ ਪਾਸ (ਆਪਣੀ ਬਿਰਥਾ) ਆਖ ਕੇ ਸੁਣਾਈ ਜਾ ਸਕਦੀ ਹੈ ? ਹੇ ਭਾਈ! ਪਰਮਾਤਮਾ ਨਿਰੀਆਂ ਜ਼ਬਾਨੀ ਗੱਲਾਂ ਨਾਲ ਖ਼ੁਸ਼ ਨਹੀਂ ਹੁੰਦਾ। (ਕਰਣੀ ਕਰ ਕੇ ਜੇਹੜਾ ਮਨੁੱਖ) ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ, ਉਸ ਦੀ ਉਹ ਇੱਜ਼ਤ ਰੱਖ ਲੈਂਦਾ ਹੈ। ਹੇ ਪ੍ਰਭੂ! ਮੈਂ ਹੋਰ ਸਾਰੇ ਆਸਰੇ ਵੇਖ ਲਏ ਹਨ, ਮੈਂ ਇਕ ਤੇਰਾ ਆਸਰਾ ਹੀ ਰੱਖਿਆ ਹੋਇਆ ਹੈ ॥੩॥ ਹੇ ਭਾਈ! ਮਾਲਕ-ਪ੍ਰਭੂ ਦਇਆਵਾਨ ਹੋ ਕੇ ਕਿਰਪਾਲ ਹੋ ਕੇ ਆਪ ਹੀ (ਜਿਸ ਮਨੁੱਖ ਦੀ) ਬੇਨਤੀ ਸੁਣ ਲੈਂਦਾ ਹੈ, ਉਸ ਨੂੰ ਪੂਰਾ ਗੁਰੂ ਮਿਲਾ ਦੇਂਦਾ ਹੈ (ਇਸ ਤਰ੍ਹਾਂ, ਉਸ ਮਨੁੱਖ ਦੇ) ਮਨ ਦੀ ਹਰੇਕ ਚਿੰਤਾ ਮੁੱਕ ਜਾਂਦੀ ਹੈ। ਦਾਸ ਨਾਨਕ ਜੀ! (ਆਖੋ – ਗੁਰੂ ਜਿਸ ਮਨੁੱਖ ਦੇ) ਮੂੰਹ ਵਿਚ ਪਰਮਾਤਮਾ ਦਾ ਨਾਮ-ਦਵਾਈ ਪਾ ਦੇਂਦਾ ਹੈ, ਉਹ ਮਨੁੱਖ ਆਤਮਕ ਆਨੰਦ ਵਿਚ ਜੀਵਨ ਬਿਤੀਤ ਕਰਦਾ ਹੈ ॥੪॥੧੨॥੬੨॥

