ਅੰਗ : 611
ਸੋਰਠਿ ਮਹਲਾ ੫ ॥ ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥ ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥੧॥ ਹਰਿ ਰਸੁ ਪੀਵਹੁ ਪੁਰਖ ਗਿਆਨੀ ॥ ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ ਰਹਾਉ ॥ ਮੁਕਤਿ ਭੁਗਤਿ ਜੁਗਤਿ ਸਚੁ ਪਾਈਐ ਸਰਬ ਸੁਖਾ ਕਾ ਦਾਤਾ ॥ ਅਪੁਨੇ ਦਾਸ ਕਉ ਭਗਤਿ ਦਾਨੁ ਦੇਵੈ ਪੂਰਨ ਪੁਰਖੁ ਬਿਧਾਤਾ ॥੨॥ ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ॥ ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ ॥੩॥ ਵਡੈ ਭਾਗਿ ਰਤਨ ਜਨਮੁ ਪਾਇਆ ਕਰਹੁ ਕ੍ਰਿਪਾ ਕਿਰਪਾਲਾ ॥ ਸਾਧਸੰਗਿ ਨਾਨਕੁ ਗੁਣ ਗਾਵੈ ਸਿਮਰੈ ਸਦਾ ਗੋਪਾਲਾ ॥੪॥੧੦॥
ਅਰਥ : ਹੇ ਭਾਈ! ਬੜੀ ਲੰਮੀ ਖੋਜ ਕਰ ਕੇ ਅਸੀਂ ਇਸ ਵਿਚਾਰ ਤੇ ਪਹੁੰਚੇ ਹਾਂ ਕਿ ਪਰਮਾਤਮਾ ਦਾ ਨਾਮ (-ਸਿਮਰਨਾ ਹੀ ਮਨੁੱਖਾ ਜੀਵਨ ਦੀ) ਸਭ ਤੋਂ ਉੱਚੀ ਅਸਲੀਅਤ ਹੈ। ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਿਆਂ (ਇਹ ਨਾਮ) ਅੱਖ ਦੇ ਫੋਰ ਵਿਚ (ਸਾਰੇ) ਪਾਪ ਕੱਟ ਦੇਂਦਾ ਹੈ, ਤੇ, (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੧॥ ਆਤਮਕ ਜੀਵਨ ਦੀ ਸੂਝ ਵਾਲੇ ਹੇ ਮਨੁੱਖ! (ਸਦਾ) ਪਰਮਾਤਮਾ ਦਾ ਨਾਮ-ਰਸ ਪੀਆ ਕਰ। (ਹੇ ਭਾਈ!) ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ (ਪਰਮਾਤਮਾ ਦਾ) ਨਾਮ ਮੁੜ ਮੁੜ ਸੁਣ ਕੇ (ਮਨੁੱਖ ਦਾ) ਮਨ ਸਭ ਤੋਂ ਉੱਚਾ ਸੰਤੋਖ ਹਾਸਲ ਕਰ ਲੈਂਦਾ ਹੈ ॥ ਰਹਾਉ ॥ ਹੇ ਭਾਈ! ਸਾਰੇ ਸੁਖਾਂ ਦਾ ਦੇਣ ਵਾਲਾ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਜੇ ਮਿਲ ਪਏ, ਤਾਂ ਇਹੀ ਹੈ ਵਿਕਾਰਾਂ ਤੋਂ ਖ਼ਲਾਸੀ (ਦਾ ਮੂਲ), ਇਹੀ ਹੈ (ਆਤਮਾ ਦੀ) ਖ਼ੁਰਾਕ, ਇਹੀ ਹੈ ਜੀਊਣ ਦਾ ਸੁਚੱਜਾ ਢੰਗ। ਉਹ ਸਰਬ-ਵਿਆਪਕ ਸਿਰਜਣਹਾਰ ਪ੍ਰਭੂ ਭਗਤੀ ਦਾ (ਇਹ) ਦਾਨ ਆਪਣੇ ਸੇਵਕ ਨੂੰ (ਹੀ) ਬਖ਼ਸ਼ਦਾ ਹੈ ॥੨॥ ਹੇ ਭਾਈ! ਉਸ (ਪ੍ਰਭੂ ਦੇ) ਹੀ (ਨਾਮ) ਨੂੰ ਕੰਨਾਂ ਨਾਲ ਸੁਣਨਾ ਚਾਹੀਦਾ ਹੈ, ਜੀਭ ਨਾਲ ਗਾਣਾ ਚਾਹੀਦਾ ਹੈ, ਹਿਰਦੇ ਵਿਚ ਆਰਾਧਣਾ ਚਾਹੀਦਾ ਹੈ, ਜਿਸ ਜਗਤ ਦੇ ਮੂਲ ਸਭ ਤਾਕਤਾਂ ਦੇ ਮਾਲਕ ਦੇ ਦਰ ਤੋਂ ਕੋਈ ਜੀਵ ਖ਼ਾਲੀ-ਹੱਥ ਨਹੀਂ ਜਾਂਦਾ ॥੩॥ ਹੇ ਕਿਰਪਾਲ! ਵੱਡੀ ਕਿਸਮਤ ਨਾਲ ਇਹ ਸ੍ਰੇਸ਼ਟ ਮਨੁੱਖਾ ਜਨਮ ਲੱਭਾ ਹੈ (ਹੁਣ) ਮੇਹਰ ਕਰ, ਗੋਪਾਲ ਜੀ! (ਤੇਰਾ ਸੇਵਕ) ਨਾਨਕ ਸਾਧ ਸੰਗਤਿ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ, ਤੇਰਾ ਨਾਮ ਸਦਾ ਸਿਮਰਦਾ ਰਹੇ ॥੪॥੧੦॥
देवगंधारी महला ५ ॥ अपुने हरि पहि बिनती कहीऐ ॥ चारि पदारथ अनद मंगल निधि सूख सहज सिधि लहीऐ ॥१॥ रहाउ ॥ मानु तिआगि हरि चरनी लागउ तिसु प्रभ अंचलु गहीऐ ॥ आंच न लागै अगनि सागर ते सरनि सुआमी की अहीऐ ॥१॥ कोटि पराध महा अक्रितघन बहुरि बहुरि प्रभ सहीऐ ॥ करुणा मै पूरन परमेसुर नानक तिसु सरनहीऐ ॥२॥१७॥
देवगंधारी महला ५ ॥ अपने परमात्मा के पास ही अर्जोई करनी चाहिए। इस तरह यह चारो पदार्थ (धर्म अर्थ, काम, मोक्ष), खुशीयों के खजाने, आत्मिक अडोलता के सुख करामाती ताकतों से हरेक चीज परमात्मा से मिल जाती है॥1॥रहाउ॥ मैं तो अहंकार छोड़ कर परमात्मा के चरणों में ही पड़ा रहता हूँ। उस प्रभु का पल्ला ही पकड़ना चाहिए। विकारों की ) अग्नि के समुन्दर से अग्नि प्रभाव नहीं लगता अगर मालिक प्रभु की शरण मांगी जाए ॥1॥ बड़े बड़े शुकराना ना करने वालों के करोड़ों पाप परमात्मा बार बार सहारता है। गुरू नानक जी कहते हैं, हे नानक! परमात्मा पूर्ण तौर पर तरस-सरूप है उसी की ही शरण पड़ना चाहिए॥2॥17॥
ਅੰਗ : 531
ਦੇਵਗੰਧਾਰੀ ਮਹਲਾ ੫ ॥ ਅਪੁਨੇ ਹਰਿ ਪਹਿ ਬਿਨਤੀ ਕਹੀਐ ॥ ਚਾਰਿ ਪਦਾਰਥ ਅਨਦ ਮੰਗਲ ਨਿਧਿ ਸੂਖ ਸਹਜ ਸਿਧਿ ਲਹੀਐ ॥੧॥ਰਹਾਉ ॥ ਮਾਨੁ ਤਿਆਗਿ ਹਰਿ ਚਰਨੀ ਲਾਗਉ ਤਿਸੁ ਪ੍ਰਭ ਅੰਚਲੁ ਗਹੀਐ ॥ ਆਂਚ ਨ ਲਾਗੈ ਅਗਨਿ ਸਾਗਰ ਤੇ ਸਰਨਿ ਸੁਆਮੀ ਕੀ ਅਹੀਐ॥੧॥ ਕੋਟਿ ਪਰਾਧ ਮਹਾ ਅਕ੍ਰਿਤਘਨ ਬਹੁਰਿ ਬਹੁਰਿ ਪ੍ਰਭ ਸਹੀਐ ॥ ਕਰੁਣਾ ਮੈ ਪੂਰਨ ਪਰਮੇਸੁਰ ਨਾਨਕ ਤਿਸੁ ਸਰਨਹੀਐ ॥੨॥੧੭॥
ਅਰਥ : ਦੇਵਗੰਧਾਰੀ ਮਹਲਾ ੫ ॥ ਆਪਣੇ ਪਰਮਾਤਮਾ ਦੇ ਕੋਲ ਹੀ ਅਰਜ਼ੋਈ ਕਰਨੀ ਚਾਹੀਦੀ ਹੈ। ਇੰਜ ਇਹ ਚਾਰੇ ਪਦਾਰਥ (ਧਰਮ, ਅਰਥ, ਕਾਮ,ਮੋਖ), ਅਨੰਦ ਖ਼ੁਸ਼ੀਆਂ ਦੇ ਖ਼ਜ਼ਾਨੇ, ਆਤਮਕ ਅਡੋਲਤਾ ਦੇ ਸੁਖ, ਕਰਾਮਾਤੀ ਤਾਕਤਾਂ ਤੇ ਹਰੇਕ ਚੀਜ਼ ਪਰਮਾਤਮਾ ਪਾਸੋਂ ਮਿਲ ਜਾਂਦੀ ਹੈ ॥੧॥ਰਹਾਉ॥ ਮੈਂ ਤਾਂ ਅਹੰਕਾਰ ਛੱਡ ਕੇ ਪਰਮਾਤਮਾ ਦੀ ਚਰਨੀਂ ਹੀ ਪਿਆ ਰਹਿੰਦਾ ਹਾਂ। ਉਸ ਪ੍ਰਭੂ ਦਾ ਹੀ ਪੱਲਾ ਫੜਨਾ ਚਾਹੀਦਾ ਹੈ। (ਵਿਕਾਰਾਂ ਦੀ) ਅੱਗ ਦੇ ਸਮੁੰਦਰ ਤੋਂ ਸੇਕ ਨਹੀਂ ਲੱਗਦਾ ਜੇਮਾਲਕ-ਪ੍ਰਭੂ ਦੀ ਸਰਨ ਮੰਗੀਏ ॥੧॥ ਵੱਡੇ ਵੱਡੇ ਨਾ-ਸ਼ੁਕਰਿਆਂ ਦੇ ਕ੍ਰੋੜਾਂ ਪਾਪ ਪਰਮਾਤਮਾ ਮੁੜ ਮੁੜ ਸਹਾਰਦਾ ਹੈ। ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ! ਪਰਮਾਤਮਾ ਪੂਰਨ ਤੌਰ ਤੇ ਤਰਸ-ਸਰੂਪ ਹੈ ਉਸੇ ਦੀ ਹੀਸਰਨ ਪੈਣਾ ਚਾਹੀਦਾ ਹੈ ॥੨॥੧੭॥
ਇਸ ਪਵਿੱਤਰ ਅਸਥਾਨ ਤੇ ਰਾਜਾ ਫਤਿਹ ਚੰਦ ਮੈਣੀ ਦਾ ਮਹਿਲ ਸੀ। ਉਸ ਦੀ ਰਾਣੀ ਦੇ ਕੋਈ ਸੰਤਾਨ ਨਹੀਂ ਸੀ। ਗੁਰੂ ਗੋਬਿੰਦ ਸਿੰਘ ਜੀ ਬਾਲ ਅਵਸਥਾ ਵਿਚ ਇਥੇ ਖੇਡਣ ਆਇਆ ਕਰਦੇ ਸਨ। ਗੁਰੂ ਜੀ ਦਾ ਮਨਮੋਹਣਾ ਬਾਲ ਸਰੂਪ ਦੇਖ ਕੇ ਰਾਣੀ ਦੇ ਮਨ ਵਿਚ ਉਮੰਗ ਉੱਠਦੀ ਕਿ ਮੇਰੀ ਗੋਦ ਵਿੱਚ ਵੀ ਇਹੋ ਜੇਹਾ ਪੁੱਤਰ ਹੋਵੇ। ਗੁਰੂ ਜੀ ਜਾਣੀ ਜਾਣ ਸਨ ਰਾਣੀ ਦੀ ਮਨ ਦੀ ਇੱਛਾ ਨੂੰ ਸਮਝ ਕੇ ਇਕ ਦਿਨ ਮਹਿਲ ਦੇ ਅੰਦਰ ਆ ਕੇ ਰਾਣੀ ਦੀ ਗੋਦ ਵਿੱਚ ਬੈਠ ਗਏ। ਰਾਣੀ ਨੇ ਗੁਰੂ ਜੀ ਪਾਸੋਂ ਵਰਦਾਨ ਮੰਗਿਆ ਕੇ ਮੇਰੇ ਘਰ ਪੁੱਤਰ ਦੀ ਦਾਤ ਬਕਸ਼ੇ। ਗੁਰੂ ਜੀ ਨੇ ਕਿਹਾ ਕੇ ਮੇਰੇ ਵਰਗਾ ਬਸ ਮੈਂ ਹੀ ਆ। ਇਸ ਲਈ ਅੱਜ ਤੋਂ ਮੈਂ ਹੀ ਆਪਦਾ ਧਰਮ ਪੁੱਤਰ ਹਾਂ। ਇਸ ਸੰਸਾਰ ਤੇ ਮੇਰੇ ਨਾਮ ਨਾਲ ਤੁਹਾਡਾ ਨਾਮ ਵੀ ਅਮਰ ਹੋ ਜਾਵੇਗਾ। ਫਿਰ ਗੁਰੂ ਜੀ ਨੇ ਕਿਹਾ ਕੇ ਮਾਤਾ ਅਸਾਨੂੰ ਭੁੱਖ ਲੱਗੀ ਹੈ ਤਾਂ ਰਾਣੀ ਨੇ ਛੋਲਿਆਂ ਦੀਆਂ ਘੁੰਗਣੀਆ ਅਤੇ ਪੂੜੀਆਂ ਛਕਣ ਲਈ ਦਿਤੀਆਂ। ਉਸ ਦਿਨ ਤੋਂ ਗੁਰੂ ਜੀ ਦੇ ਹੁਕਮ ਅਨੁਸਾਰ ਇਸ ਅਸਥਾਨ ਤੇ ਰੋਜ਼ ਸਵੇਰੇ ਬਾਲਕਾਂ ਨੂੰ ਚਣੇ ਦੀਆਂ ਘੁੰਗਣੀਆ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ
ਅੱਜ ਇਕ ਹੋਰ ਹੱਡਬੀਤੀ ਆਪ ਜੀ ਨਾਲ ਸਾਂਝੀ ਕਰਨ ਲੱਗਾ ਜਿਸ ਤੋ ਸਾਨੂੰ ਸਾਰਿਆਂ ਤੋ ਬਹੁਤ ਸਿਖਿਆ ਮਿਲੇਗੀ ।
ਇਕ ਵੀਰ ਮੈਨੂੰ ਮਿਲਿਆ ਜੋ ਕਾਫੀ ਪੜਿਆ ਲਿਖਿਆ ਸੀ ਤੇ ਮੈਨੂੰ ਕਹਿਣ ਲੱਗਾ ਵੀਰ ਜੀ ਗੁਰਬਾਣੀ ਵਿੱਚ ਲਿਖਿਆ ਹੈ । ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ।। ਸਾਡੇ ਗੁਰੂ ਸਾਹਿਬ ਭਗਤ ਤੇ ਹੋਰ ਮਹਾਪੁਰਖ ਕਹਿੰਦੇ ਹਨ ਸਭ ਕੁਝ ਮਨੁੱਖ ਦੇ ਅੰਦਰ ਹੈ । ਫੇਰ ਤੇ ਅੰਮ੍ਰਿਤ ਵੀ ਸਾਡੇ ਅੰਦਰ ਹੈ ਰੱਬ ਦਾ ਨਾਮ ਵੀ ਸਾਡੇ ਅੰਦਰ ਹੈ ਫੇਰ ਸਾਨੂੰ ਪੰਜਾ ਪਿਆਰਿਆਂ ਪਾਸੋ ਕਿਉ ਅੰਮ੍ਰਿਤ ਛੱਕਣਾ ਪੈਦਾਂ ਹੈ ਤੇ ਵਾਹਿਗੁਰੂ ਦਾ ਸਿਮਰਨ ਕਿੳ ਬੋਲ ਕੇ ਕਰਨਾਂ ਪੈਂਦਾ ਹੈ । ਜਦੋ ਉਸ ਦੀ ਗੱਲ ਸਮਾਪਤ ਹੋਈ ਤਾ ਮੈ ਆਖਿਆ ਵੀਰ ਜੀ ਕਦੇ ਨਲਕਾ ਦੇਖਿਆ ਹੈ । ਬੋਰ ਕਰਕੇ ਧਰਤੀ ਵਿੱਚ ਜਦੋ ਨਲਕਾ ਲਾਉਦੇ ਹਾ ਤਾ ਧਰਤੀ ਤੇ ਪਾਣੀ ਨਾਲ ਭਰੀ ਪਈ ਹੈ ਤੁਸੀ ਜਦੋ ਨਵੇ ਨਲਕੇ ਨੂੰ ਭਾਵੇ ਸਾਰੀ ਉਮਰ ਗੇੜਦੇ ਰਹਿਉ ਉਸ ਵਿੱਚੋ ਕਦੇ ਵੀ ਪਾਣੀ ਨਹੀ ਆਵੇਗਾ । ਸਿਆਣੇ ਲੋਕ ਕੀ ਕਰਦੇ ਸਨ ਜਦੋ ਨਲਕਾ ਨਵਾ ਲਾਇਆ ਜਾਦਾ ਸੀ ਉਸ ਨਲਕੇ ਵਿਚ ਉਪਰ ਤੋ ਪਾਣੀ ਪਾਇਆ ਜਾਦਾ ਸੀ । ਤੇ ਕਾਫੀ ਵਾਰ ਨਲਕੇ ਨੂੰ ਗੇੜਿਆ ਜਾਦਾ ਸੀ ਪਾਣੀ ਪਾ ਕੇ ਤੇ ਵਾਰ ਵਾਰ ਨਲਕੇ ਨੂੰ ਗੇੜਨ ਤੋ ਬਾਅਦ ਨਲਕੇ ਵਿੱਚੋ ਉਹ ਪਾਣੀ ਨਿਕਲਣਾ ਸੁਰੂ ਹੋ ਜਾਦਾ ਸੀ ਜੋ ਧਰਤੀ ਵਿੱਚ ਵੱਡੀ ਮਾਤਰਾ ਵਿੱਚ ਪਾਇਆ ਜਾਦਾ ਹੈ । ਜੋ ਕਦੇ ਨਾ ਖਤਮ ਹੋਣ ਵਾਲਾ ਪਾਣੀ ਹੈ ਇਸੇ ਹੀ ਤਰਾ ਸਾਡੇ ਸਰੀਰ ਵਿੱਚ ਵੀ ਅੰਮ੍ਰਿਤ ਹੈ ਪਰ ਜਦੋ ਪੰਜ ਪਿਆਰੇ ਸਾਡੇ ਮੁਖ ਵਿੱਚ ਇਹ ਅੰਮ੍ਰਿਤ ਪਾਉਦੇ ਹਨ ਤੇ ਨਾਲ ਬਾਣੀ ਪੜ੍ਹਨ ਦਾ ਉਪਦੇਸ਼ ਦਿੰਦੇ ਹਨ । ਤਾ ਜਿਵੇ ਨਲਕੇ ਵਿੱਚ ਪਾਣੀ ਪਾਉਣ ਤੋ ਬਾਅਦ ਵਾਰ ਵਾਰ ਬੋਕੀਆਂ ਮਾਰੀਆ ਜਾਦੀਆ ਹਨ ਤੇ ਧਰਤੀ ਵਾਲਾ ਪਾਣੀ ਨਿਕਲਣਾ ਸੁਰੂ ਹੋ ਜਾਦਾ ਹੈ । ਉਸੇ ਤਰਾ ਹੀ ਅੰਮ੍ਰਿਤ ਛਕ ਕੇ ਜਦੋ ਬਾਣੀ ਦਾ ਅਭਿਆਸ ਵਾਰ ਵਾਰ ਕਰੀ ਦਾ ਹੈ ਤੇ ਸਾਡੇ ਸਰੀਰ ਅੰਦਰ ਜੋ ਅੰਮ੍ਰਿਤ ਹੈ ਉਹ ਬਾਹਰ ਨਿਕਲਣਾ ਸੁਰੂ ਹੋ ਜਾਦਾ ਹੈ ਤੇ ਸਾਨੂੰ ਸਾਰੇ ਪਾਸੇ ਤੇ ਹਰ ਇਕ ਵਿੱਚ ਉਸ ਅਕਾਲ ਪੁਰਖ ਦੀ ਹੀ ਜੋਤ ਨਜਰ ਆਉਦੀ ਹੈ । ਜਿਵੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਅਨੰਦ ਸਾਹਿਬ ਵਿੱਚ ਫਰਮਾਉਦੇ ਹਨ ।
ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥
ਇਹ ਸੁਣ ਕੇ ਉਹ ਵੀਰ ਕਹਿਣ ਲੱਗਾ ਵੀਰ ਜੀ ਧੰਨਵਾਦ ਜੋ ਆਪ ਜੀ ਨੇ ਵਿਸਥਾਰ ਨਾਲ ਦੱਸਿਆ ਮੈ ਆਖਿਆ ਵੀਰ ਜੀ ਧੰਨਵਾਦ ਉਸ ਰੱਬ ਦਾ ਜਿਸ ਨੇ ਮਿਹਰ ਕਰਕੇ ਸਾਨੂੰ ਇਨਸਾਨ ਬਣਾਇਆ ਤੇ ਦਿਮਾਗ ਦਿੱਤਾ ਸੋਚਣ ਲਈ । ਧੰਨਵਾਦ ਗੁਰੂ ਸਾਹਿਬ ਜੀ ਦਾ ਜਿਨਾ ਨੇ ਮਿਹਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਮਹਾਨ ਗਿਆਨ ਬਖਸ਼ਿਸ਼ ਕੀਤਾ । ਤੇ ਧੰਨਵਾਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਨਾ ਨੇ ਆਪਣਾ ਸਾਰਾ ਸਰਬੰਸ ਵਾਰ ਕੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ ਤੇ ਬਾਣੀ ਬਾਣੇ ਨਾਲ ਜੋੜਿਆ ਹੈ ।
ਦਾਸ ਜੋਰਾਵਰ ਸਿੰਘ ਤਰਸਿੱਕਾ
ਸੀ੍ ਗੁਰੂ ਅਰਜਨ ਦੇਵ ਜੀ ਨੂੰ ਜਿਸ ਦਿਨ ਤੱਤੀ ਤਵੀ ਤੇ ਬਿਠਾਇਆ ਗਿਆ ਤਾਂ ਉਸ ਸਾਮ ਨੂੰ ਗੁਰੂ ਜੀ ਨੂੰ ਵਾਪਸ ਜੇਲ ਵਿੱਚ ਪਾ ਦਿੱਤਾ ਬਹੁਤ ਸਖ਼ਤ ਪਹਿਰਾ ਲਗਾ ਦਿੱਤਾ ਕਿ ਕੋਈ ਵੀ ਗੁਰੂ ਜੀ ਨੂੰ ਨਾ ਮਿਲ ਸਕੇ ,ਉਸ ਸਮੇਂ ਚੰਦੂ ਲਾਹੌਰ ਦਾ ਨਵਾਬ ਸੀ । ਜਿਸ ਦੇ ਹੁਕਮ ਨਾਲ ਇਹ ਸਭ ਕੁੱਝ ਹੋਇਆ ਸੀ। ਉਸੇ ਰਾਤ ਨੂੰ ਚੰਦੂ ਦੀ ਘਰਵਾਲੀ ਚੰਦੂ ਦਾ ਪੁੱਤਰ ਕਰਮ ਚੰਦ ਅਤੇ ਚੰਦੂ ਦੀ ਨੂੰਹ ਸੀ੍ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਜੇਲ ਵਿੱਚ ਗਏ ਤਾਂ ਸਿਪਾਹੀ ਨੇ ਅੱਗੇ ਨਾ ਜਾਣ ਦਿੱਤਾ ਤਾਂ ਚੰਦੂ ਦੀ ਘਰਵਾਲੀ ਅਤੇ ਨੂੰਹ ਨੇ ਆਪਣੇ ਸਾਰੇ ਗਹਿਣੇ ਉਤਾਰ ਕੇ ਸਿਪਾਹੀਆਂ ਨੂੰ ਦੇ ਦਿੱਤੇ ਅਤੇ ਉਸ ਸੈਲ ਤੱਕ ਪਹੁੰਚ ਗਏ ਜਿਥੇ ਗੁਰੂ ਜੀ ਕੈਦ ਸੀ। ਜਦ ਚੰਦੂ ਦੇ ਪਰਿਵਾਰ ਨੇ ਗੁਰੂ ਜੀ ਦੀ ਹਾਲਤ ਦੇਖੀ ਤਾਂ ਸਾਰੇ ਰੋਣ ਲੱਗ ਪਏ ਕਿ ਐਡੇ ਵੱਡੇ ਮਹਾਂਪੁਰਸ਼ ਨਾਲ ਇਹੋ ਜਿਹਾ ਸਲੂਕ ?
ਤਦ ਚੰਦੂ ਦੀ ਘਰਵਾਲੀ ਨੇ ਕਿਹਾ ਕਿ ਗੁਰੂ ਜੀ ਮੈਂ ਤੁਹਾਡੇ ਲਈ ਠੰਡੇ ਮਿੱਠਾ ਜਲ (ਸਰਬਤ) ਲੈਕੇ ਆਈ ਹਾਂ। ਕ੍ਰਿਪਾ ਕਰਕੇ ਛਕੋ, ਇਹ ਕਹਿ ਕੇ ਉਸਨੇ ਸਰਬਤ ਵਾਲਾ ਗਲਾਸ ਗੁਰੂ ਜੀ ਅੱਗੇ ਕਰ ਦਿੱਤਾ , ਤਾਂ ਗੁਰੂ ਜੀ ਨੇ ਮਨਾਂ ਕਰ ਦਿੱਤਾ ਅਤੇ ਕਿਹਾ ਕਿ ਅਸੀਂ ਪ੍ਰਣ ਕਰ ਚੁੱਕੇ ਹਾਂ ਕਿ ਚੰਦੂ ਦੇ ਘਰ ਦਾ ਪਾਣੀ ਵੀ ਨਹੀਂ ਪੀਣਾ । ਇਹ ਸੁਣ ਕੇ ਚੰਦੂ ਦੇ ਘਰਵਾਲੀ ਦੀਆਂ ਅੱਖਾਂ ਭਰ ਆਈਆਂ ਤੇ ਕਹਿਣ ਲੱਗੀ ਕਿ ਮੈਂ ਤਾਂ ਸੁਣਿਆ ਸੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਤੋਂ ਕੋਈ ਖਾਲੀ ਹੱਥ ਨਹੀਂ ਜਾਂਦਾ ਪਰ ?
ਤਦ ਗੁਰੂ ਜੀ ਨੇ ਬਚਨ ਕੀਤਾ ਕਿ ਮਾਤਾ ਜੀ ਇਸ ਮੂੰਹ ਨਾਲ ਤਾਂ ਮੈਂ ਤੇਰਾ ਸਰਬਤ ਨਹੀ ਛੱਕਾਂਗਾਂ ਪਰ ਹਾਂ ਇੱਕ ਵਕਤ ਇਹੋ ਜਿਹਾ ਜਰੂਰ ਆਵੇਗਾ ਜਦੋਂ ਇਹ ਸਰਬਤ ਜੋ ਤੁਸੀ ਲੈਕੇ ਆਏ ਹੋ ਤੁਹਾਡੇ ਨਾਮ ਦਾ ਇਹ ਸਰਬਤ ਹਜ਼ਾਰਾਂ ਲੋਕ ਛਕਾਉਣਗੇ ਅਤੇ ਲੱਖਾਂ ਲੋਕੀ ਛੱਕਣਗੇ । ਤੁਹਾਡੀ ਸੇਵਾ ਸਫ਼ਲ ਹੋਵੇਗੀ । ਇਹ ਜੋ ਅੱਜ ਛਬੀਲ ਲਗਾਈ ਤੇ ਛਕਾਈ ਜਾਂਦੀ ਹੈ ਇਹ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ । ਇਹ ਹੈ ਛਬੀਲ ਦਾ ਇਤਿਹਾਸ ਜੋ ਅੱਜ ਪੰਜਾਬ ਦੇ ਹਰੇਕ ਪਿੰਡ ਅਤੇ ਸਹਿਰ ਵਿੱਚ ਲਗਾਈ ਅਤੇ ਛਕਾਈ ਜਾਂਦੀ ਹੈ।
ਚੰਦੂ ਦੀ ਨੂੰਹ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਕੱਲ ਨੂੰ ਤੁਹਾਡੀ ਸਹੀਦੀ ਹੋਣੀ ਹੈ ਮੇਰੀ ਤੁਹਾਡੇ ਕੋਲੋਂ ਇਕੋਂ ਮੰਗ ਹੈ ਕੱਲ ਨੂੰ ਜਦੋਂ ਤੁਸੀ ਸਰੀਰ ਰੂਪੀ ਚੋਲਾ ਛੱਡੋਂ ਤਾਂ ਮੈਂ ਵੀ ਆਪਣਾ ਸਰੀਰ ਛੱਡ ਦੇਵਾਂ ਮੈਂ ਲੋਕਾਂ ਕੋਲੋਂ ਇਹ ਤਾਅਨੇਂ ਨਹੀਂ ਸੁਣ ਸਕਦੀ ਕਿ ਉਹ ਦੇਖੋ ਚੰਦੂ ਦੀ ਨੂੰਹ ਜਾ ਰਹੀ ਹੈ ਜਿਸ ਦੇ ਸਹੁਰੇ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸਹੀਦ ਕੀਤਾ ਸੀ। ਅਗਲੇ ਦਿਨ ਜਦ ਗੁਰੂ ਜੀ ਦੀ ਸਹੀਦੀ ਹੋਈ ਤਾਂ ਚੰਦੂ ਦੀ ਨੂੰਹ ਵੀ ਸਰੀਰ ਤਿਆਗ ਗਈ । ਇਹ ਹੁੰਦਾ ਹੈ ਆਪਣੇ ਗੁਰੂ ਨਾਲ ਸੱਚਾ ਪਿਆਰ , ਗੱਲਾਂ ਨਾਲ ਕਦੇ ਰੱਬ ਨੀ ਮਿਲਦਾ । ਇਥੇ ਤਾਂ 90-90 ਸਾਲ ਦੇ ਬਜੁਰਗ ਵੀ ਮਰਨ ਨੂੰ ਤਿਆਰ ਨਹੀ , ਪਰ ਧੰਨ ਹੈ ਚੰਦੂ ਦੀ ਨੂੰਹ 🙏
ਇਸ ਚੀਜ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਇਸ ਲਈ ਆਪ ਜੀ ਨੂੰ 🙏 ਬੇਨਤੀ ਹੈ ਕਿ ਅੱਗੇ ਜਰੂਰ ਸ਼ੇਅਰ ਕਰੋ ਤਾਂ ਕਿ ਅੱਜ ਦੇ ਨੌਜਵਾਨ ਵੀ ਜਾਣ ਸਕਣ ਗੁਰੂ ਇਤਿਹਾਸ । ਜੇ ਚੰਗਾ ਲੱਗਾ ਤਾਂ ਇੱਕ ਵਾਰੀ ਵਾਹਿਗੁਰੂ ਜਰੂਰ ਬੋਲੋ ਜੀ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ 💙🙏
ਧਨ ਗੁਰੂ ਰਾਮਦਾਸ ਧਨ ਗੁਰੂ ਰਾਮਦਾਸ
ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਵਿੱਚ ਏਨੇ ਲੀਨ ਹੋ ਗਏ ਸਨ ਉਹਨਾਂ ਨੂੰ ਵਿਆਹ ਬਾਰੇ ਕਦੇ ਖਿਆਲ ਹੀ ਨਹੀ ਆਇਆ । ਪਰ ਜਿਵੇ ਹਰ ਮਾਂ ਪਿਉ ਦੇ ਦਿਲ ਦੀ ਰੀਝ ਹੁੰਦੀ ਹੈ ਉਹਨਾਂ ਦਾ ਧੀ ਪੁੱਤਰ ਵਿਆਹਿਆ ਜਾਵੇ । ਉਹ ਜਲਦੀ ਤੋ ਜਲਦੀ ਕਿਸੇ ਦੋਹਤੇ ਦੋਹਤੀਆਂ – ਪੋਤੇ ਪੋਤੀਆਂ ਦਾ ਮੂੰਹ ਦੇਖ ਸਕਣ ਤੇ ਆਪਣੇ ਮਨ ਨੂੰ ਤਸੱਲੀ ਦੇ ਸਕਣ ਕਿ ਉਹਨਾਂ ਦੀ ਕੁਲ ਅਗੇ ਚਲ ਪਈ ਹੈ । ਏਸੇ ਮੋਹ ਵੱਸ ਹੋ ਬਾਬਾ ਬੁੱਢਾ ਜੀ ਨੂੰ ਜਵਾਨ ਹੁੰਦਿਆ ਦੇਖਕੇ ੳਹਨਾਂ ਦੇ ਪਿਤਾ ਸੁੱਘਾ ਜੀ ਤੇ ਮਾਤਾ ਗੌਰਾ ਜੀ ਦਾ ਖਿਆਲ ਰੁਕ ਨਾ ਸਕਿਆ। ਉਹਨਾ ਦੋਵਾ ਸੋਚਿਆ ਬਾਬਾ ਜੀ ਸੁਖ ਨਾਲ 17 ਕੁ ਸਾਲਾ ਦੇ ਹੋ ਗਏ ਹਨ ਇਸ ਲਈ ਇਹਨਾ ਦਾ ਵਿਆਹ ਕਰ ਦੇਣਾ ਚਾਹੀਦਾ ਹੈ । ਫੇਰ ਉਹਨਾ ਦੇ ਮਨ ਵਿੱਚ ਖਿਆਲ ਆਇਆ ਅਸੀ ਤਾ ਬਾਬਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੂੰ ਸੌਂਪ ਦਿੱਤਾ ਹੈ । ਇਹ ਤਾ ਗੁਰੂ ਨਾਨਕ ਸਾਹਿਬ ਦੀ ਮਹਾਨ ਕਿਰਪਾ ਅਥਵਾ ਲਿਹਾਜ ਹੈ ਕਿ ਬਾਬਾ ਬੁੱਢਾ ਜੀ ਨੂੰ ਉਹਨਾਂ ਮਾਂ ਪਿਉ ਨੂੰ ਮਿਲਣ ਤੇ ਉਹਨਾਂ ਦੇ ਕੰਮ ਕਾਜ ਕਰਨ ਦੀ ਆਗਿਆ ਦਿੱਤੀ ਹੋਈ ਸੀ । ਫੇਰ ਵੀ ਦੋਵੇ ਜੀਅ ਸਲਾਹ ਕਰਕੇ ਗੁਰੂ ਨਾਨਕ ਸਾਹਿਬ ਜੀ ਕੋਲ ਬਾਬਾ ਬੁੱਢਾ ਸਾਹਿਬ ਜੀ ਦੇ ਵਿਆਹ ਦੀ ਇਜਾਜ਼ਤ ਲੈਣ ਲਈ ਕਰਤਾਰਪੁਰ ਸਾਹਿਬ ( ਪਾਕਿਸਤਾਨ ) ਚਲੇ ਗਏ । ਭਾਈ ਸੁਘਾਂ ਜੀ ਤੇ ਮਾਤਾ ਗੌਰਾਂ ਜੀ ਨੇ ਪਹੁੰਚ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਸੰਗਤ ਵਿੱਚ ਬੈਠ ਕੇ ਕੀਰਤਨ ਸਰਵਨ ਕਰਨ ਲੱਗੇ । ਐਸਾ ਮਨ ਟਿਕਿਆ ਕੋਈ ਸੁਧ ਨਾ ਰਹੀ ਕੀਰਤਨ ਦੀ ਸਮਾਪਤੀ ਮਗਰੋ ਲੰਗਰ ਵਿਚ ਭਾਂਡੇ ਸਾਫ ਕਰਨ ਦੀ ਸੇਵਾ ਕੀਤੀ । ਦੋਵੇ ਜੀਅ ਆਪਸ ਵਿਚ ਕਹਿਣ ਲੱਗੇ ਅਸੀ ਕੁਝ ਚਿਰ ਕੀਰਤਨ ਸੁਣਿਆ ਤੇ ਸੇਵਾ ਕੀਤੀ ਹੈ ਸਾਡਾ ਮਨ ਇਕ ਦਮ ਸਾਂਤ ਹੋ ਗਿਆ ਹੈ ਜਿਹੜੇ ਰੋਜ ਕੀਰਤਨ ਸਰਵਨ ਕਰਦੇ ਤੇ ਸੇਵਾ ਕਰਦੇ ਹਨ ਉਹਨਾਂ ਦੀ ਅਵਸਥਾ ਕਿਥੇ ਹੋਵੇਗੀ । ਫੇਰ ਦੋਵੇ ਜੀਅ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਪਹੁੰਚੇ ਤੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਜੀ ਅਸੀ ਚਹੁੰਦੇ ਹਾ ਬੂੜੇ ਦਾ ਵਿਆਹ ਕਰ ਦਈਏ ਜੀ । ਤੁਹਾਡੀ ਇਜਾਜ਼ਤ ਲੈਣ ਵਾਸਤੇ ਆਏ ਹਾ ਤੁਸੀ ਜੋ ਹੁਕਮ ਕਰੋਗੇ ਉਦਾ ਹੀ ਹੋਵੇਗਾ । ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਵਿਆਹ ਕਰਵਾਉਣਾ ਕੋਈ ਮਾੜਾ ਕਰਮ ਨਹੀ ਸਗੋ ਗ੍ਰਿਹਸਤੀ ਤਾ ਤਿਆਗੀ ਨਾਲੋ ਕਈ ਗੁਣਾ ਚੰਗਾ ਹੁੰਦਾ ਹੈ । ਗੁਰੂ ਨਾਨਕ ਸਾਹਿਬ ਜੀ ਤੋ ਇਜਾਜ਼ਤ ਲੈ ਕੇ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਮਾਤਾ ਪਿਤਾ ਜੀ ਕਥੂਨੰਗਲ ਪਹੁੰਚ ਗਏ। ਬਾਬਾ ਬੁੱਢਾ ਸਾਹਿਬ ਜੀ ਦਾ ਰੋਕਾ ਬਟਾਲਾ ਨਗਰ ਜਿਲਾ ਗੁਰਦਾਸਪੁਰ ਦੇ ਜਿੰਮੀਦਾਰ ਦੀ ਪੁੱਤਰੀ ਬੀਬੀ ਮਿਰੋਆ ਜੀ ਨਾਲ ਹੋਇਆ। ਜਦੋ ਵਿਆਹ ਦਾ ਦਿਨ ਮਿਥਿਆ ਤੇ ਬਾਬਾ ਬੁੱਢਾ ਸਾਹਿਬ ਜੀ ਤੇ ਪਰਿਵਾਰ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਪਹੁੰਚ ਕੇ ਵਿਆਹ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ । ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਏਥੇ ਸੰਗਤ ਰੋਜ ਦਰਸ਼ਨ ਕਰਨ ਵਾਸਤੇ ਆਉਦੀ ਹੈ ਇਸ ਲਈ ਅਸੀ ਨਹੀ ਆ ਸਕਦੇ । ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਛੋਟੇ ਪੁੱਤਰ ਲਛਮੀ ਦਾਸ ਤੇ ਉਹਨਾ ਦੀ ਪਤਨੀ ਬੀਬੀ ਲਕਸ਼ਮੀ ਜੀ ਨੂੰ ਵਿਆਹ ਵਿੱਚ ਸ਼ਾਮਲ ਹੋਣ ਲਈ ਭੇਜਿਆ । ਬਾਬਾ ਬੁੱਢਾ ਜੀ ਦੀਆਂ ਵਿਆਹ ਦੀਆਂ ਤਿਆਰੀਆ ਮੁਕੰਮਲ ਕਰਕੇ ਬਰਾਤ ਕਥੂਨੰਗਲ ਤੋ ਬਟਾਲੇ ਵਾਸਤੇ ਰਵਾਨਾ ਹੋਈ । ਇਸ ਬਰਾਤ ਵਿੱਚ ਬਾਬਾ ਲਛਮੀ ਦਾਸ ਉਹਨਾਂ ਦੀ ਪਤਨੀ ਬੀਬੀ ਲਕਸ਼ਮੀ ਜੀ , ਗੁਰੂ ਨਾਨਕ ਸਾਹਿਬ ਜੀ ਦੇ ਬਹੁਤ ਪਿਆਰ ਵਾਲੇ ਸਿੱਖ , ਤੇ ਪਰਿਵਾਰਕ ਜੀਅ ਸਾਮਿਲ ਹੋਏ । ਗੁਰੂ ਨਾਨਕ ਸਾਹਿਬ ਜੀ ਦੇ ਦਸੇ ਅਨੁਸਾਰ ਕੀਰਤਨ ਕਰਦੀਆਂ ਸੰਗਤਾ ਬਟਾਲਾ ਨਗਰ ਵਿੱਚ ਪਹੁੰਚੀਆਂ । ਬਰਾਤ ਦਾ ਭਰਵਾਂ ਸਵਾਗਤ ਕੀਤਾ ਗਿਆ ਗੁਰੂ ਨਾਨਕ ਸਾਹਿਬ ਜੀ ਦੇ ਚਲਾਈ ਮਰਯਾਦਾ ਅਨੁਸਾਰ ਵਿਆਹ ਬੀਬੀ ਮਿਰੋਆ ਜੀ ਨਾਲ ਹੋਇਆ। ਬਰਾਤ ਨੇ ਕੁਝ ਦਿਨ ਬਟਾਲੇ ਨਗਰ ਵਿੱਚ ਹੀ ਠਹਿਰਿਆ ਕੀਤਾ ਤੇ ਫੇਰ ਵਾਪਿਸ ਕਥੂਨੰਗਲ ਪਹੁੰਚ ਗਈ । ਬਾਬਾ ਬੁੱਢਾ ਸਾਹਿਬ ਜੀ ਗ੍ਰਿਹਸਤੀ ਧਰਮ ਨਿਭਾਉਣ ਦੇ ਨਾਲ – ਨਾਲ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਹਾਜਰੀ ਵੀ ਲਾ ਕੇ ਆਉਦੇ ਸਨ । ਬਾਬਾ ਬੁੱਢਾ ਸਾਹਿਬ ਜੀ ਦੇ ਘਰ ਜਦੋ ਦੋ ਪੁੱਤਰਾ ਨੇ ਜਨਮ ਲਿਆ ਤਾ ਬਾਬਾ ਜੀ ਦੇ ਪਿਤਾ ਸੁੱਘਾ ਜੀ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ । ਅਜੇ ਪਿਤਾ ਜੀ ਦੀ ਸਤਾਰਵੀ ਨਹੀ ਕੀਤੀ ਕਿ ਮਾਤਾ ਗੌਰਾ ਜੀ ਵੀ ਪਤੀ ਦੇ ਪਿਛੇ ਸੱਚਖੰਡ ਜਾ ਬਿਰਾਜੇ ਗੁਰੂ ਨਾਨਕ ਸਾਹਿਬ ਜੀ ਆਏ ਤੇ ਹੱਥੀ ਦਸਤਾਰ ਸਜਾ ਕੇ ਘਰ ਦੀ ਸਾਰੀ ਜਿਮੇਵਾਰੀ ਬਾਬਾ ਬੁੱਢਾ ਜੀ ਮੋਢਿਆਂ ਤੇ ਪਾ ਦਿੱਤੀ । ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਚੇ ਪਾਤਸ਼ਾਹ ਘਰ ਦੀ ਜਿੰਮੇਵਾਰੀ ਨਿਭਾਉਦੇ ਹੋਏ ਆਪ ਤੋ ਦੂਰ ਨਾ ਹੋ ਜਾਵਾ । ਮਿਹਰ ਕਰਿਉ ਆਪ ਜੀ ਦੇ ਚਰਨਾਂ ਨਾਲ ਜੁੜਿਆ ਰਹਾ ਗੁਰੂ ਜੀ ਨੇ ਖੁਸ਼ ਹੋ ਕੇ ਆਖਿਆ ਬਾਬਾ ਜੀ ਮੈ ਤੁਹਾਡੇ ਤੋ ਦੂਰ ਨਾ ਹੋਸਾਂ । ਬਾਬਾ ਬੁੱਢਾ ਜੀ ਦੇ ਦੋ ਪੁੱਤਰ ਹੋਰ ਹੋਏ ਜਿਨਾ ਦੇ ਨਾਮ ਇਸ ਤਰਾ ਹੈ ਭਾਈ ਸਿਧਾਰੀ ਜੀ ਭਾਈ ਭਿਖਾਰੀ ਜੀ ਭਾਈ ਮਹਿਮੂ ਜੀ ਤੇ ਸਭ ਤੋ ਛੋਟੇ ਭਾਈ ਭਾਨਾ ਜੀ । ਬਾਬਾ ਬੁੱਢਾ ਜੀ ਨੇ ਆਪਣਾ ਜੀਵਨ ਮਨੁੱਖਤਾ ਦੀ ਸੇਵਾ ਵਿੱਚ ਲਗਾਇਆ ਅਤੇ ਗੁਰੂ ਜੀ ਦੇ ‘ਨਾਮ ਜਪਣ, ਕਿਰਤ ਕਰਨ ਅਤੇ ਵੰਡ ਕੇ ਛਕਣ’ ਦੇ ਉਪਦੇਸ਼ ਨੂੰ ਕਮਾ ਕੇ ਦਿਖਾਇਆ। ਗੁਰੂ ਨਾਨਕ ਦੇਵ ਜੀ ਉਹਨਾਂ ਉੱਪਰ ਬਹੁਤ ਪ੍ਰਸੰਨ ਸਨ ਅਤੇ ਜਦੋਂ ਗੁਰੂ ਜੀ ਨੇ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ, ਤਾਂ ਗੁਰੂ ਜੀ ਨੇ ਗੁਰਿਆਈ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਅਦਾ ਕਰਵਾਈ ਸੀ। ਮਗਰੋਂ ਤੀਜੀ, ਚੌਥੀ, ਪੰਜਵੀਂ ਤੇ ਛੇਵੀਂ ਪਾਤਸ਼ਾਹੀ ਨੂੰ ਗੁਰਤਾ ਦੀ ਰਸਮ ਵੀ ਬਾਬਾ ਬੁੱਢਾ ਜੀ ਹੀ ਕਰਦੇ ਰਹੇ।
ਸਿੱਖ ਇਤਿਹਾਸਕਾਰਾਂ ਅਨੁਸਾਰ ਜਦੋਂ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਰਾਹੀਂ ਬਾਦਸ਼ਾਹ ਅਕਬਰ ਵੱਲੋਂ ਚਿਤੌੜ ਦਾ ਕਿਲ੍ਹਾ ਫਤਿਹ ਕਰਨ ਉਪਰੰਤ ਪ੍ਰਗਣਾ ਝਬਾਲ (12 ਪਿੰਡ) ਗੁਰੂ ਘਰ ਨੂੰ ਭੇਂਟ ਕੀਤੇ ਤਾਂ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਇਸ ਜਗੀਰ ਦਾ ਕਾਰ-ਮੁਖਤਿਆਰ ਬਣਾ ਕੇ ਇੱਥੇ ਬੀੜ ਵਿਖੇ ਡੇਰਾ ਲਾਉਣ ਦਾ ਹੁਕਮ ਦਿੱਤਾ। ਬਾਬਾ ਬੁੱਢਾ ਜੀ ਨੇ ਝਬਾਲ-ਢੰਡ-ਕਸੇਲ ਦੇ ਮੱਧ ਜਿਹੇ ਇੱਕ ਵਿਰਾਨ ਜਿਹੇ ਅਸਥਾਨ ’ਤੇ ਡੇਰਾ ਲਾਇਆ ਸੀ। ਇਸ ਜੰਗਲ ਜਿਹੇ ਅਸਥਾਨ ’ਤੇ ਅੱਜ ਮੰਗਲ ਬਣਿਆ ਹੋਇਆ ਹੈ। ਸਿੱਖ ਇਤਿਹਾਸ ਅਨੁਸਾਰ ਧੰਨ ਧੰਨ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਦੀ ਦਾਤ ਲਈ ਅਸ਼ੀਰਵਾਦ ਦਿੱਤਾ ਅਤੇ ਕਿਹਾ ਮਾਤਾ ਜੀ ਆਪ ਜੀ ਦੇ ਘਰ ‘ਚ ਮਹਾਨ ਯੋਧਾ ਪੈਦਾ ਹੋਵੇਗਾ, ਜੋ ਮਨੁੱਖਤਾ ਅਤੇ ਧਰਮ ਦੀ ਰਾਖੀ ਲਈ ਮੁਗਲਾਂ ਦੇ ਸਿਰ ਕੁਚਲੇਗਾ। ਉਸ ਤੋਂ ਬਾਅਦ ਮਾਤਾ ਗੰਗਾ ਜੀ ਦੇ ਘਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਨਮ ਲਿਆ।
ਦੂਸਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਗੁਰਿਆਈ ਰਸਮ ਨਿਭਾਉਣ ਦਾ ਸੁਭਾਗ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੋਇਆ ਹੈ। ਚੌਥੇ ਪੁੱਤਰ ਭਾਨਾਂ ਜੀ ਦੇ ਜਨਮ ਸਮੇਂ ਧੰਨ ਗੁਰੂ ਨਾਨਕ ਦੇਵ ਜੀ ਆਪ ਦੇ ਗ੍ਰਹਿ ਆਸ਼ੀਰਵਾਦ ਦੇਣ ਪਹੁੰਚੇ ਸਨ। ਆਪ ਜੀ ਦੇ ਪੁੱਤਰ ਭਾਨਾਂ ਜੀ ਦੇ ਨਾਂ ਅਤੇ ਆਪਣੇ ਨਗਰ ਤਲਵੰਡੀ ਦੇ ਨਾਂ ਤੇ ਇਸ ਨਗਰ ਦਾ ਨਾਂ ‘ਭਾਨਾਂ ਤਲਵੰਡੀ’ ਪਿਆ। ਬਾਬਾ ਭਾਨਾਂ ਜੀ ਨੇ ਆਪਣੀ ਜ਼ਿੰਦਗੀ ਦਾ ਕਾਫ਼ੀ ਸਮਾਂ ਛੇਵੇ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿੱਚ ਬਤੀਤ ਕੀਤਾ। ਕੁੱਝ ਸਮੇਂ ਬਾਅਦ ਆਪ ਜੀ ਦੀ ਅੰਸ ਵੰਸ਼ ਵਿੱਚ ਬਾਬਾ ਝੰਡਾ ਜੀ ਨੇ ਜਨਮ ਲਿਆ ਅਤੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਇਸ ਨਗਰ ਵਿੱਚ ਬਾਬਾ ਬੁੱਢਾ ਜੀ ਦੇ ਗ੍ਰਹਿ ਵਿਖੇ ਆਸ਼ੀਰਵਾਦ ਦੇਣ ਲਈ ਆਏ ਸਨ।
ਉਸ ਸਮੇਂ ਧੰਨ ਬਾਬਾ ਬੁੱਢਾ ਜੀ ਨੇ ਗੁਰੂ ਰਾਮਦਾਸ ਜੀ ਨੂੰ ਬੇਨਤੀ ਕੀਤੀ ਕਿ ਨਗਰ ਦਾ ਨਾਮ ਆਪ ਜੀ ਦੇ ਨਾਮ ਤੇ ਰੱਖਣਾ ਹੈ। ਪਰ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਇਸ ਨਗਰ ਦਾ ਨਾਮ ‘ਝੰਡਾ ਰਮਦਾਸਪੁਰ’ ਰੱਖਿਆ ਜਾਵੇ ਅਤੇ ਹੁਣ ਇਸ ਨਗਰ ਦਾ ਨਾਮ ਰਮਦਾਸ ਜੀ ਦੇ ਨਾਮ ਕਰਕੇ ਪ੍ਰਸਿੱਧ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਛੇਵੀਂ ਪੀੜ੍ਹੀ ਵਿੱਚੋਂ ਭਾਈ ਰਾਮ ਕੁਇਰ ਜੀ ਹੋਏ ਜੋ ਬਾਅਦ ਵਿੱਚ ਖੰਡੇ ਦੀ ਪਾਹੁਲ ਲੈ ਕੇ ਗੁਰਬਖਸ਼ ਸਿੰਘ ਨਾਮ ਨਾਲ ਪ੍ਰਸਿੱਧ ਹੋਏ। ਇਹਨਾਂ ਨੇ ਹੀ ਦਸ਼ਮ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਸੀ।
ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਅੰਤਿਮ ਸਮੇਂ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕੀਤਾ ਸੀ। ਉਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚੱਲ ਕੇ ਬਾਬਾ ਬੁੱਢਾ ਜੀ ਦੇ ਗ੍ਰਹਿ ਰਮਦਾਸ ਵਿਖੇ ਪਹੁੰਚੇ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਦਾ ਸੀਸ ਆਪਣੀ ਗੋਦ ਵਿੱਚ ਲੈ ਕੇ ਪਲੋਸਦੇ ਹਨ ਅਤੇ ਬਾਬਾ ਬੁੱਢਾ ਸਾਹਿਬ ਜੀ ਸੰਮਤ 1688 ਬਿਕਰਮੀ (ਸੰਨ 1631 ਈ:) ਨੂੰ 125 ਸਾਲ ਦੀ ਉਮਰ ਵਿੱਚ ਆਖਰੀ ਸਵਾਸ ਤਿਆਗਦੇ ਹਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਬਾਬਾ ਬੁੱਢਾ ਜੀ ਦਾ ਅੰਤਿਮ ਸੰਸਕਾਰ ਕੀਤਾ ਸੀ। ਉਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਬਾਬਾ ਬਿਧੀ ਚੰਦ ਜੀ, ਭਾਈ ਗੁਰਦਾਸ ਜੀ, ਭਾਈ ਲੰਗਾਹ ਜੀ, ਭਾਈ ਜੇਠਾ ਜੀ ਅਤੇ ਹੋਰ ਗੁਰਸਿੱਖ ਵੀ ਹਾਜ਼ਰ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਤਾਰਾਂ ਦਿਨ ਨਗਰ ਰਮਦਾਸ ਵਿਖੇ ਰਹਿ ਕੇ ਬਾਬਾ ਬੁੱਢਾ ਸਾਹਿਬ ਜੀ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਸਨ। ਹੁਣ ਇਹ ਅਸਥਾਨ ਗੁਰਦੁਆਰਾ ਤੱਪ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਸੁਸ਼ੋਭਿਤ ਹੈ।
ਜੋਰਾਵਰ ਸਿੰਘ ਤਰਸਿੱਕਾ ।
ਇੱਧਰ ਉੱਧਰ ਲੱਭਦੇ ਰਹੇ
ਅੰਦਰ ਦੀਵੇ ਜਗਦੇ ਰਹੇ
ਉਹ ਮਾਰ ਚੌਕੜੀ ਅੰਦਰ ਬੈਠਾ
ਜੀਹਦੇ ਪਿੱਛੇ ਭੱਜਦੇ ਰਹੇ
ਬਖ਼ਸ਼ੋ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ
सोरठि महला ९ ॥ प्रीतम जानि लेहु मन माही ॥ अपने सुख सिउ ही जगु फांधिओ को काहू को नाही ॥१॥ रहाउ ॥ सुख मै आनि बहुतु मिलि बैठत रहत चहू दिसि घेरै ॥ बिपति परी सभ ही संगु छाडित कोऊ न आवत नेरै ॥१॥ घर की नारि बहुतु हितु जा सिउ सदा रहत संग लागी ॥ जब ही हंस तजी इह कांइआ प्रेत प्रेत करि भागी ॥२॥ इह बिधि को बिउहारु बनिओ है जा सिउ नेहु लगाइओ ॥ अंत बार नानक बिनु हरि जी कोऊ कामि न आइओ ॥३॥१२॥१३९॥
हे मित्र! (अपने) मन में यह बात पक्की तरह समझ ले, (कि) सारा संसार अपने सुख से ही बंधा हुआ है। कोई भी किसी का (अंत तक का साथी नहीं) बनता।१।रहाउ। हे सखा! (जब मनुख)! सुख में (होता है, तब) कई यार दोस्त मिल के (उसके पास)बैठते हैं, और, (उस को) चारों तरफ से घेरें रखतें हैं। (परन्तु जब उस पर कोई) मुसीबत आती है, तब सारे ही साथ छोड़ जाते हैं, (phir)कोई (उस के) पास नहीं आता।१।हे मित्र! घर की स्त्री (भी) जिससे बड़ा प्यार होता है, जो सदा (पति के) साथ लगी रहती है, जिस वक्त (पति की) जीवात्मा इस शरीर को छोड़ देती है, (स्त्री उससे ये कह के) परे हट जाती है कि ये मर चुका है मर चुका है।੨। हे नानक! (कह– हे मित्र! दुनिया का) इस तरह का व्यवहार बना हुआ है जिससे (मनुष्य ने) प्यार डाला हुआ है। (पर, हे मित्र! आखिरी समय में परमात्मा के बिना और कोई भी (मनुष्य की) मदद नहीं कर सकता।੩।੧੨।1੧੩੯।

