8 ਪੋਹ
ਇਹ ਉਹ ਰਾਤ ਗੁਜ਼ਰ ਰਹੀ ਏ ਜਿਸ ਰਾਤ ਮੇਰਾ ਪਾਤਿਸ਼ਾਹ 2 ਜ਼ਿਗਰ ਦੇ ਟੋਟੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੂੰ ਅੱਖਾਂ ਸਾਹਮਣੇ ਸ਼ਹੀਦ ਕਰਵਾ ਕੇ ਜਾਨੋਂ ਪਿਆਰੇ ਚਾਲ਼ੀ ਸਿੰਘ ਸ਼ਹੀਦ ਕਰਵਾ ਕੇ,ਉਹਨਾਂ ਦੇ ਸਰੀਰ ਉਥੇ ਹੀ ਛੱਡ ਨੰਗੇ ਪੈਰੀਂ, ਲਹੂ-ਲੁਹਾਣ, ਫਟੇ ਹੋਏ ਵਸਤਰਾਂ ਵਿੱਚ, ਪੈਰਾਂ ਵਿੱਚ ਛਾਲੇ, ਸਿਰ ਉੱਤੇ ਤਾਜ ਤੋਂ ਬਿਨਾਂ, ਕੰਡਿਆਲੇ ਅਤੇ ਬਿਖਮ ਪੈਂਡੇ ਤੋਂ ਹੁੰਦੇ ਹੋਏ ਮਾਛੀਵਾੜੇ ਦੇ ਜੰਗਲ਼ ਵਿੱਚ ਆਣ ਵਿਸ਼ਰਾਮ ਕੀਤਾ ਸੀ
ਗੁਲਾਬੇ ਖੱਤਰੀ ਦੇ ਬਾਗ਼ ਵਿੱਚ ਖੂਹ ਤੋਂ ਜਲ ਛਕਣ ਪਿੱਛੋਂ ਗੁਰੂ ਜੀ ਖੂਹ ਤੋਂ 70 ਗਜ਼ ਦੀ ਦੂਰੀ ’ਤੇ ਸਥਿਤ ਜੰਡ ਦੇ ਰੁੱਖ ਹੇਠ ਟਿੰਡ ਦਾ ਸਰ੍ਹਾਣਾ ਬਣਾ ਕੇ ਤੇ ਹੱਥ ਵਿੱਚ ਨੰਗੀ ਸ਼ਮਸ਼ੀਰ (ਕਿਰਪਾਨ) ਫੜ ਕੇ ਵਿਸ਼ਰਾਮ ਕਰਨ ਲੱਗ ਪਏ,(ਜੰਡ ਦਾ ਰੁੱਖ ਅੱਜ ਵੀ ਮਜੂਦ ਹੈ) ਸਭ ਕੁਜ ਗਵਾ ਕੇ ਉਨ੍ਹਾਂ ਅਕਾਲ ਪੁਰਖ ਨੂੰ ਸੰਬੋਧਨ ਹੁੰਦਿਆਂ ਇਹ ਸ਼ਬਦ ਕਹੇ
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।।
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ।।
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ।।
ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ।। ੧ ।।¨੧ ।।
ਇੱਥੇ ਹੀ 9 ਪੋਹ ਅੰਮ੍ਰਿਤ ਵੇਲੇ ਚਮਕੌਰ ਦੇ ਘੇਰੇ ਵਿੱਚੋਂ ਨਿਕਲ ਕੇ ਪੰਜ ਪਿਆਰਿਆਂ ਵਿੱਚੋਂ ਦੋ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਇੱਕ ਸਿੰਘ ਭਾਈ ਮਾਨ ਸਿੰਘ ਜੀ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਤਾਰਿਆਂ ਦੀ ਸੇਧ ਵਿੱਚ ਪੁੱਜੇ। ਗੁਰੂ ਸਾਹਿਬ ਦੇ ਵਸਤਰ ਲੀਰੋ-ਲੀਰ, ਪੈਰ ਜ਼ਖ਼ਮੀ ਹੋਏ ਹੋਣ ਦੇ ਬਾਵਜੂਦ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਪੜ੍ਹੇ ਜਾ ਰਹੇ ਸ਼ਬਦ ਨੂੰ ਸੁਣ ਕੇ ਉਹ ਫੁੱਟ-ਫੁੱਟ ਰੋ ਪਏ। ਗੁਰੂ ਸਾਹਿਬ ਨੇ ਸਿੰਘਾਂ ਨੂੰ ਹੌਂਸਲਾ ਦਿੱਤਾ। ਮਗਰੋਂ ਗੁਰੂ ਜੀ ਅਤੇ ਸਿੰਘਾਂ ਨੇ ਖੂਹ ਦੇ ਜਲ ਨਾਲ ਇਸ਼ਨਾਨ ਕਰਨ ਪਿੱਛੋਂ ਨਿੱਤਨੇਮ ਕੀਤਾ।
ਦਸ਼ਮੇਸ਼ ਪਿਤਾ ਨੇ ਸਾਡੀ ਖਾਤਿਰ ਏਨੇ ਕਸ਼ਟ ਝੱਲੇ ਤੇ ਔਰੰਗਜੇਬ ਨੂੰ ਏਥੋਂ ਤੱਕ ਕਿਹਾ ਕਿ ਕੀ ਹੋਇਆ ਜੇ ਤੂੰ ਮੇਰੇ ਚਾਰ ਪੁੱਤ ਸ਼ਹੀਦ ਕਰ ਦਿੱਤੇ ਨੇ ਮੇਰੇ ਹਜ਼ਾਰਾਂ ਪੁੱਤ (ਖਾਲਸਾ) ਜਿਊਂਦਾ ਹੈ,ਆਉ ਸ਼ੀਸ਼ਾ ਲੈ ਕੇ ਬਾਹਰ ਤੇ ਅੰਦਰ ਦੋਵੇਂ ਵੇਖੀਏ ਕੀ ਅਸੀਂ ਉਹਦੇ ਪੁੱਤ ਕਹਾਉਣ ਦੇ ਹੱਕਦਾਰ ਹਾਂ ਜਾਂ ਬੇਦਾਵਾ ਲਿਖ ਚੁੱਕੇ ਹਾਂ
Dalveer Singh
22 ਦਸੰਬਰ 2024
ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ
ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ
ਲਾਸਾਨੀ ਸ਼ਹਾਦਤ ਨੂੰ
ਕੋਟਿ ਕੋਟਿ ਪ੍ਰਣਾਮ
ਜੇ ਚੱਲੇ ਹੋ ਸਰਹਿੰਦ ਨੂੰ
ਮੇਰੇ ਪਿਆਰਿਓ
ਮੇਰੇ ਲਾਲਾਂ ਦੇ ਨਾਲ ਰਹਿ ਕੇ
ਰਾਤ ਗੁਜਾਰਿਓ
ਇਹ ਟੱਕਰ ਪੁਸ਼ਤ ਦਰ ਪੁਸ਼ਤ ਚੱਲੀ। ਬਾਬੇ ਨਾਲ ਬਾਬਰ ਟੱਕਰਿਆ ਤੇ ਬਾਬਰ ਦੇ ਪੁੱਤਰਾਂ ਨਾਲ ਬਾਬੇ ਦੀ ਜੋਤ ਟੱਕਰੀ। ਦੂਜੇ ਪਾਤਿਸ਼ਾਹ ਗੁਰੂ ਅੰਗਦ ਸਾਹਿਬ ਅੱਜ ਖਡੂਰ ਸਾਹਿਬ ਦੀ ਧਰਤੀ ਉੱਪਰ ਬਿਰਾਜਮਾਨ ਹਨ। ਹਿਮਾਯੂੰ ਕਨੌਜ ਦੇ ਮੈਦਾਨ ਵਿੱਚੋਂ ਹਾਰ ਕੇ ਗੁਰੂ ਜੀ ਦੇ ਦਰਬਾਰ ਵਿੱਚ ਆਇਆ। ਗੁਰੂ ਸਾਹਿਬ ਦੀ ਜੋਤ ਨੇ ਕੋਈ ਪ੍ਰਵਾਹ ਨਹੀਂ ਕੀਤੀ ਬਾਬਰ ਕਿਆਂ ਦੀ। ਹੁਣ ਬਾਬਰ ਕੇ ਤੇ ਬਾਬੇ ਕੇ ਦਿਆਂ ਦੀ ਟੱਕਰ ਹੈ। ਹਿਮਾਯੂੰ ਨੇ ਆਪਣੀ ਬੇਇੱਜ਼ਤੀ ਸਮਝ ਕੇ ਤਲਵਾਰ ਦੇ ਮੁੱਠੇ ਉੱਪਰ ਹੱਥ ਰੱਖਿਆ ਹੈ ਤੇ ਜਿਸ ਬਾਬੇ ਨੇ ਬੋਲ ਕੇ ਕਿਹਾ ਸੀ-
ਜਮੁ ਕਰਿ ਮੁਗਲੁ ਚੜਾਇਆ ॥
ਉਸ ਬਾਬੇ ਦਾ ਗੱਦੀ ਨਸ਼ੀਨ ਬੋਲ ਕੇ ਕਹਿੰਦਾ ਹੈ ਕਿ ਹਿਮਾਯੂੰ! ਜਿਹੜੀ ਤਲਵਾਰ ਅੱਜ ਫ਼ਕੀਰ ਉੱਪਰ ਚੁੱਕਣ ਲੱਗਾ ਹੈਂ, ਇਹ ਤਲਵਾਰ ਸ਼ੇਰ ਸ਼ਾਹ ਸੂਰੀ ਦੇ ਸਾਹਮਣੇ ਖੁੰਡੀ ਕਿਉਂ ਹੋ ਗਈ ਸੀ ?
ਮੇਰੇ ਧੰਨ ਗੁਰੂ ਅਰਜਨ ਦੇਵ ਕ੍ਰਿਪਾਲੂ ਜੀ ਆ ਗਏ ਹਨ। ਦੂਜੇ ਪਾਸੇ ਜਹਾਂਗੀਰ ਦਿੱਲੀ ਦੇ ਤਖ਼ਤ ਉੱਪਰ ਬੈਠਾ ਹੈ। ਪਹਿਲੀ ਟੱਕਰ ਐਮਨਾਬਾਦ ਹੋਈ। ਦੂਜੀ ਟੱਕਰ ਖਡੂਰ ਦੀ ਧਰਤੀ ਉੱਪਰ ਹੋਈ। ਅੱਜ ਤੀਜੀ ਟੱਕਰ ਬਾਬੇ ਕੇ ਦਿਆਂ ਦੀ ਤੇ ਬਾਬਰ ਕੇ ਦਿਆਂ ਦੀ ਲਾਹੌਰ ਦੀ ਧਰਤੀ ਉੱਪਰ ਹੋਣ ਲੱਗੀ ਹੈ।
ਧੰਨ ਗੁਰੂ ਅਰਜਨ ਦੇਵ ਕ੍ਰਿਪਾਲੂ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਗਿਆ। ਉਹਨਾਂ ਨੂੰ ਸ਼ਹੀਦ ਕਰਨ ਦਾ ਹੁਕਮ ਜਿਹੜਾ ਦਿੱਤਾ ਗਿਆ, ਉਸ ਅਨੁਸਾਰ ਇਹਨਾਂ ਨੂੰ ਇਸ ਢੰਗ ਨਾਲ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਏ ਕਿ ਇਹਨਾਂ ਦੇ ਖੂਨ ਦਾ ਇਕ ਵੀ ਤੁਪਕਾ ਧਰਤੀ ਉੱਪਰ ਨਾ ਡਿੱਗੇ। ਧੰਨ ਗੁਰੂ ਅਰਜਨ ਦੇਵ ਜੀ ਲਾਹੌਰ ਗਏ ਹਨ। ਉਹਨਾਂ ਨੂੰ ਤਿੰਨ ਤਰੀਕਿਆਂ ਨਾਲ ਸ਼ਹੀਦ ਕੀਤਾ ਗਿਆ। ਪਹਿਲਾ ਇਹਨਾਂ ਨੇ ਗਰਮ ਲੋਅ ਕੀਤੀ, ਦੂਜੀ ਇਹਨਾਂ ਨੇ ਦੇਗ ਪਾਣੀ ਦੀ ਭਰ ਕੇ ਉਬਾਲੀ ਤੇ ਤੀਜਾ ਮੇਰੇ ਗੁਰੂ ਅਰਜਨ ਦੇਵ ਜੀ ਦੇ ਸੀਸ ਵਿੱਚ ਗਰਮ ਰੇਤਾ ਪਾਇਆ ਗਿਆ। ਇੱਥੇ ਇੱਕ ਗੱਲ ਕਦੀ ਨਾ ਭੁੱਲਿਉ ਕਿ ਤੱਤੀ ਤਵੀ ਉੱਪਰ ਬੈਠਣ ਵਾਲਾ ਗੁਰੂ ਅੱਜ ਸੀਸ ਉੱਪਰ ਰੇਤਾ ਪੁਆ ਕੇ ਸ਼ਬਦ ਵਰਤਦਾ ਹੈ –
ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥
(ਅੰਗ ੩੯੪)
ਲੋਕ ਤਾਂ ਜਹਾਂਗੀਰ ਨੇ ਪਤਾ ਨਹੀਂ ਕਿੰਨੇ ਕੁ ਖ਼ਤਮ ਕੀਤੇ ਹੋਣਗੇ, ਪਰ ਸੁਰਤ ਤੇ ਸ਼ਬਦ ਦਾ ਅਭਿਆਸੀ ਗੁਰੂ ਅਰਜਨ ਦੇਵ ਜੀ ਵਰਗਾ ਕੋਈ ਨਹੀਂ ਜਿਹੜਾ ਤੱਤੀ ਤਵੀ ਉੱਪਰ ਬੈਠ ਕੇ ਵੀ ਆਪਣੇ ਅੰਦਰ ਨੂੰ ਡੋਲਣ ਨਹੀਂ ਦਿੰਦਾ। ਇਹੀ ਜੋਤ ਹੈ ਜਿਹੜੀ ਪੁੱਤਰਾਂ ਦੇ ਟੁੱਕੜੇ ਟੁੱਕੜੇ ਹੁੰਦਿਆਂ ਹੋਇਆਂ ਵੀ ਰੱਬ ਦਾ ਸ਼ੁਕਰ ਕਰੇਗੀ। ਹਜ਼ੂਰ ਤੱਤੀ ਤਵੀ ਉੱਪਰ ਬੈਠੇ ਹਨ। ਇਥੇ ਇਕ ਵਿਦਵਾਨ ਨੇ ਸ਼ਬਦ ਬੜੇ ਸੋਹਣੇ ਕਹੇ ਹਨ ਕਿ ਸਾਈਂ ਮੀਆਂ ਮੀਰ ਜੀ ਆਏ ਹਨ। ਕ੍ਰਿਪਾਲੂ ਦਾਤਾ ਜੀ ਦੇ ਤਨ ਉੱਪਰ ਰੇਤ ਦੀ ਬੁਛਾਰ ਪਈ ਹੁੰਦੀ ਹੈ। ਸਾਰਾ ਤਨ ਛਾਲੇ- ਛਾਲੇ ਹੋਇਆ ਹੈ। ਉਸ ਸਮੇਂ ਸਾਈਂ ਮੀਆਂ ਮੀਰ ਜੀ ਦੇ ਸ਼ਬਦ ਸਨ – ਦਾਤਾ ਜੀ! ਇਹ ਕੀ ਖੇਡ ਵਰਤਾਉਣ ਲੱਗੇ ਹੋ? ਕਹਿਣ ਲੱਗੇ, ਸਾਈਂ ਜੀ! ਜਿਨ੍ਹਾਂ ਬੀਜ ਨਰੋਆ ਪਾਵਾਂਗੇ, ਉੱਨੀ ਫ਼ਸਲ ਬੜੀ ਚੰਗੀ ਪੈਦਾ ਹੋਵੇਗੀ। ਮੀਆਂ ਮੀਰ ਕਹਿਣ ਲੱਗੇ ਕਿ ਮੈਂ ਸਮਝਿਆ ਨਹੀਂ ਕਿ ਬੀਜ ਨਰੋਏ ਪਾਉਣ ਦਾ ਮਤਲਬ ਕੀ ਹੈ? ਗੁਰੂ ਜੀ ਕਹਿਣ ਲੱਗੇ, ਇਕ ਪਾਸੇ ਮੈਂ ਸੰਸਾਰ ਨੂੰ ਗੁਰਬਾਣੀ ਦਾ ਬੋਹਿਥ ਗੁਰੂ ਗ੍ਰੰਥ ਸਾਹਿਬ ਦੇ ਕੇ ਚੱਲਿਆ ਹਾਂ ਤੇ ਦੂਜੇ ਪਾਸੇ ਇਸ ਸੰਸਾਰ ਨੂੰ ਮੈਂ ਕੁਰਬਾਨੀ ਦੀ ਜਾਚ ਸਿਖਾ ਕੇ ਚੱਲਿਆ ਹਾਂ। ਉਥੇ ਬਚਨ ਕਹੇ ਕਿ ਜਿੰਨਾ ਬੀਜ ਨਰੋਆ ਹੋਵੇ, ਉੱਨੀ ਚੰਗੀ ਫ਼ਸਲ ਨਿਕਲਦੀ ਹੈ। ਮਹਾਰਾਜ! ਇਹ ਬੀਜ ਕਿਹੜਾ ਹੈ? ਸ਼ਬਦ ਸਨ – ਸਾਈਂ ਜੀ! ਅੱਜ ਪੰਜਵੇਂ ਜਾਮੇ ਵਿੱਚ ਮੈਂ ਸ਼ਹਾਦਤ ਦਾ ਬੀਜ ਪਾਉਣ ਲੱਗਾ ਹਾਂ, ਤੁਸੀਂ ਦੇਖਿਉ, ਇਸ ਬੀਜ ਨੇ ਰੁੱਖ ਬਣਨਾ ਹੈ। ਇਸ ਦੇ ਇਕ ਫੁੱਲ ਨੇ ਚਾਂਦਨੀ ਚੌਕ ਜਾ ਕੇ ਕੁਰਬਾਨੀ ਦੇਣੀ ਹੈ। ਇਸ ਦੇ ਦੋ ਫੁੱਲ ਚਮਕੌਰ ਦੀਆਂ ਜੂਹਾਂ ਵਿੱਚ ਆਪਣੇ ਤਨ ਦਾ ਬੇਰਾ ਬੇਰਾ ਕਟਾ ਕੇ ਸ਼ਹੀਦ ਹੋਣਗੇ ਤੇ ਦੋ ਅੱਧ ਖਿੜੇ ਫੁੱਲ ਮੇਰੇ ਰੁੱਖ ਨੂੰ ਅਜਿਹੇ ਲੱਗਣਗੇ ਜਿਸਨੂੰ ਵਕਤ ਦੀ ਹਕੂਮਤ ਤੋੜ ਕੇ ਨੀਂਹਾਂ ਵਿੱਚ ਚਿੱਣ ਦੇਵੇਗੀ। ਚੇਤੇ ਰੱਖਣਾ, ਮੈਂ ਆਪਣੇ ਘਰ ਦੇ ਆਪਣੇ ਤੋਂ ਬਿਨਾਂ ਪੰਜ ਜੀਆਂ ਦਾ ਖ਼ੂਨ ਦੇ ਕੇ ਇਸ ਰੁੱਖ ਨੂੰ ਇੰਨਾ ਕੁ ਪ੍ਰਫੁੱਲਿਤ ਕਰ ਦੇਵਾਂਗਾ ਕਿ ਰਹਿੰਦੀ ਦੁਨੀਆਂ ਤੱਕ ਇਹ ਸ਼ਹੀਦਾਂ ਦਾ ਖ਼ੂਨ ਨਹੀਂ ਮੁੱਕਣਾ ਤੇ ਮੇਰੇ ਕੁਰਬਾਨੀ ਦੇ ਰੁੱਖ ਨੇ ਕਦੀ ਨਹੀਂ ਸੁੱਕਣਾ।
ਮੇਰੇ ਕ੍ਰਿਪਾਲੂ ਗੁਰੂ ਅਰਜਨ ਦੇਵ ਜੀ ਨੇ ਆਰੰਭਤਾ ਕੀਤੀ। ਗੁਰੂ ਅਰਜਨ ਦੇਵ ਜੀ ਸ਼ਹੀਦ ਹੋ ਗਏ। ਜਹਾਂਗੀਰ ਉਸ ਸਮੇਂ ਤਖ਼ਤ ਉੱਪਰ ਬੈਠਾ ਸੀ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਹੁਣ ਬਾਬੇ ਕੇ ਦਿਆਂ ਦੇ ਘਰ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਆਏ ਹਨ ਤੇ ਉੱਧਰ ਜਹਾਂਗੀਰ ਦਾ ਪੁੱਤਰ ਸ਼ਾਹ ਜਹਾਨ ਆ ਗਿਆ। ਅੱਜ ਮੇਰੇ ਧੰਨ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਨੇ ਚਾਰ ਜੰਗ ਲੜੇ ਤੇ ਆਪਣੇ ਪਿਤਾ ਜੀ ਦੇ ਸ਼ਬਦ ਉਹਨਾਂ ਸੱਚ ਕਰਕੇ ਦਿਖਾਏ। ਸ਼ਬਦ ਕਹੇ ਸਨ –
ਮੇਰੀ ਸਦਾ ਕੋ ਦਬਾਨਾ ਤੋ ਮੁਮਕਿਨ ਹੈ, ਮਗਰ ਬਦਲਤੇ ਵਕਤ ਕੀ ਰਫ਼ਤਾਰ ਕੌਨ ਰੋਕੇਗਾ?
ਮੇਰੇ ਖ਼ਿਆਲੋਂ ਕੀ ਪ੍ਰਵਾਜ਼ ਰੋਕਨੇ ਵਾਲੋ, ਮੇਰੇ ਹਰਿਗੋਬਿੰਦ ਕੀ ਤਲਵਾਰ ਕੌਨ ਰੋਕੇਗਾ?
┈ ┈┉❀🍃🌺🍃❀┉┈ ┈
ਅਗਲਾ ਭਾਗ……..
ਹੋਈ ਭੁੱਲ ਚੁੱਕ ਦੀ ਖਿਮਾ🙏🏼
(ਪ੍ਰਚਾਰਕ ਜਰੂਰ ਪੜਣ)
ਪੋਹ ਚੜਿਆ ਸ਼ਹੀਦੀ ਦਿਹਾੜੇ ਸ਼ੂਰੂ ਹੋਗੇ ਥਾਂ ਥਾਂ ਸ਼ਹੀਦਾਂ ਦੀ ਯਾਦ ਚ ਸਮਾਗਮ ਹੋਣੇ ਪਰ ਪਿਛਲੇ ਕੁੱਝ ਸਾਲਾਂ ਤੋ ਵੇਖੀਦਾ ਪ੍ਰਚਾਰਕ ਕਥਾਕਾਰ ਰਾਗੀ ਸਿੰਘ ਸ਼ਹਾਦਤ ਦੇ ਪ੍ਰਸੰਗ ਨੂੰ ਅਐ ਬਿਆਨ ਦੇ ਜਿਵੇ ਏਨਾ ਦਿਨਾਂ ਚ ਪੰਥ ਨੂੰ ਬੜਾ ਘਾਟਾ ਪੈ ਗਿਆ ਕੌਮ ਦਾ ਬੜਾ ਭਾਰੀ ਨੁਕਸਾਨ ਹੋ ਗਿਆ ਸਟੇਜਾਂ ਤੇ ਪ੍ਰਚਾਰਕ ਰੋਣ ਡਏ ਹੁੰਦੇ ਤੇ ਥਲੇ ਸੰਗਤ ਹੌਕੇ ਭਰਣ ਡਈ ਹੁੰਦੀ ਏਹੀ ਸ਼ੈਦ ਬੁਲਾਰੇ ਭੁਲ ਜਾਂਦੇ ਆ ਕੇ ਸ਼ਹਾਦਤਾਂ ਨੁਕਸਾਨ ਨਹੀ ਕੌਮ ਦਾ ਸਰਮਾਇਆ ਹੁੰਦੀਆ ਸ਼ਹਾਦਤਾਂ ਨਾਲ ਕੌਮਾਂ ਨੂੰ ਨਵੀ ਜਿਂਦਗੀ ਮਿਲਦੀ
ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਕਿੰਨਾ ਜੁਲਮ ਹੋਇਆ ਪਰ ਛੇਵੇਂ ਪਾਤਸ਼ਾਹ ਸਿਰ ਸੁਟ ਕੇ ਨੀ ਬੈਹ ਜਾਂਦੇ ਰੋਏ ਨੀ ਸਗੋਂ ਤਖਤ ਉਸਾਰਿਆ ਕੌਮ ਨੂੰ ਹਥਿਆਰਬੰਦ ਕੀਤਾ ਢਾਡੀ ਕਲਾ ਸ਼ੁਰੂ ਕੀਤੀ ਚੜੜੀ ਕਲਾ ਆਲਾ ਨਵਾ ਰੂਪ ਦਿੱਤਾ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਕਲਗੀਧਰ ਪਿਤਾ ਨੇ ਨਵੀ ਰੂਹ ਫੂਕ ਤੀ ਸਿਖਾਂ ਚ
ਹੁਣ ਕਈ ਕਹਿਣ ਗੇ ਉ ਤੇ ਗੁਰੂ ਸੀ ਚਲੋ ਹੋਰ ਝਾਤ ਮਾਰਲੋ ਆ ਕਲ ਦੀਆ ਗਲਾਂ ਸਰਦਾਰ ਸੁੱਖੇ ਤੇ ਜਿੰਦੇ ਨੂੰ ਫਾਂਸੀ ਦੀ ਸਜਾ ਹੋਈ ਜੱਜ ਨੂੰ ਬਰਫੀ ਖਵਾਈ ਯੋਧਿਆ ਜੇਲ੍ਹ ਚ ਪਾਲਟੀ ਕੀਤੀ ਫਾਂਸੀ ਆਲੇ ਦਿਨ ਜਲਾਦ ਦਾ ਮੂੰਹ ਮਿੱਠਾ ਕਰਾਇਆ ਸੋ ਆਮ ਮੌਤ ਤੇ ਸ਼ਹਾਦਤ ਦਾ ਫਰਕ ਸਮਝੋ ਸ਼ਹਾਦਤਾਂ ਤੇ ਰੋਣਾ ਪਿਟਣਾ ਸਹੀ ਨੀ ਏ ਤੇ ਕੌਮ ਦੀ ਤਕਦੀਰ ਬਦਲਦੀਆਂ
ਜਦ ਡੁੱਲ੍ਹਦਾ ਖ਼ੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ
ਪ੍ਰਚਾਰਕ ਅਕਸਰ ਸਾਹਿਬਜ਼ਾਦਿਆਂ ਬਾਰੇ ਖ਼ਾਸ ਕਰਕੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਦੀ ਸ਼ਹਾਦਤ ਸਣਉਣ ਲੱਗੇ ਏਨਾ ਭਾਵਕ ਹੁੰਦੇ ਆ ਕੇ ਕੀ ਕਹਿਣਾ ਵਾਰ ਵਾਰ ਏਹੀ ਬੋਲ ਹੁੰਦੇ “ਬਾਲ ਨਿਆਣੇ ਠਰਦੇ ਆ” ਬੱਚੇ ਕੰਭਦੇ ਅ ਬੁਢੜੀ ਮਾਤ ਅ ਨੇਰੀ ਰਾਤ ਕੋਈ ਪਤਾ ਨੀ ਲਗਦਾ ਜੰਗਲ ਆ ਆਦਿ ਆਦਿ …
ਹਲਾਤ ਦੱਸਣੇ ਗਲਤ ਨੀ ਪਰ ਸਾਰਾ ਜੋਰ ਏਸੇ ਤੇ ਹੁੰਦਾ
ਅਹੀ ਭੁਲ ਜਾੱਦੇ ਕੇ ਪੋਹ ਦੇ ਮੀਨੇ ਚ ਪੰਜਵੇ ਪਾਤਸ਼ਾਹ ਦੇ ਬਚਨ ਆ ਜਿਸ ਦੇ ਗੱਲੇ ਚ ਨਾਮ ਵਸਿਆ ਉਨ੍ਹਾਂ ਨੂੰ ਪਾਲਾ ਨੀ ਲਗਦਾ
ਪੋਖਿ ਤੁਖਾਰੁ ਨ ਵਿਆਪਈ
ਕੰਠਿ ਮਿਲਿਆ ਹਰਿ ਨਾਹੁ ॥
ਭਗਤ ਕਬੀਰ ਜੀ ਆਂਦੇ “ਸੰਤ” ਦੀ ਮੌਤ ਤੇ ਕਾਹਦਾ ਰੋਣਾ….
ਰੋਣਾ ਤੇ ਮਨਮੁਖ ਸਾਕਤ ਦੀ ਮੌਤ ਤੇ ਚਾਹੀਦਾ ਜੋ ਜੀਵਨ ਬਿਰਥਾ ਗਵਾ ਗਿਆ ਜੋ ਓ ਵਾਰ-ਵਾਰ ਜੰਮਦਾ ਮਰਦਾ ਰਹੂ ਹੁਣ ਦਸੋ ਸਾਹਿਬਜ਼ਾਦਿਆਂ ਤੋ ਧੰਨ ਮਾਤਾ ਗੁਜਰੀ ਜੀ ਤੋ ਵੱਡਾ ਸੰਤ ਮਹਾਤਮਾ ਕੇੜਾ ?? ਬਾਕੀ ਭਗਤ ਜੀ ਦੇ ਏਨਾ ਬੋਲਾ ਅਨੁਸਾਰ ਰੋ ਰੋ ਕੇ ਅਹੀ ਸਾਹਿਬਜ਼ਾਦਿਆਂ ਨੂੰ ਕਿਸੇ ਥਾਂ ਲਿਉਣ ਡਏ ਆਪੇ ਸਮਝ ਲੋ
ਵੇਖੋ ਸਰਕਾਰ ਨੇ “ਵੀਰ ਬਾਲ ਦਿਵਸ” ਦਾ ਨਾਮ ਦਿੱਤਾ ਅਹੀ ਵਿਰੋਧ ਕੀਤਾ ਕੇ ਉ “ਬਾਲ” ਨਹੀ ਹਾਡੇ “ਬਾਬੇ” ਆ
ਤੇ ਜੇ ਹਾਡੇ ਪ੍ਰਚਾਰਕ ਹੀ ਨਿਆਣੇ ਮੰਨਣ ਆਮ ਬੱਚਿਆ ਵਾਂਗ ਉਨ੍ਹਾਂ ਬ੍ਰਹਮ ਗਿਆਨੀ ਆ ਨੂੰ ਬਿਆਨ ਕਰਨ ਤੇ ਲਗੇ ਹੋਣਾ ਫੇ ਕਿੰਨੂ ਸਮਝਾਈਏ……
ਏਨਾ ਦਿਨਾਂ ਦੇ ਸ਼ਹੀਦ ਸੰਤ ਦੇ ਨਾਲ ਸਿਪਾਹੀ ਵੀ ਆ ਸੰਤ ਸਿਪਾਹੀ ਉਨ੍ਹਾਂ ਦੇ ਦਿਹਾੜੇ ਚੜ੍ਹਦੀ ਕਲਾ ਨਾਲ ਮਨਾਉਣੇ ਚਾਹੀਦੇ ਭਾਈ ਉਦੇ ਸਿੰਘ ਭਾਈ ਜੀਵਨ ਸਿੰਘ ਭਾਈ ਬਚਿੱਤਰ ਸਿੰਘ ਹਾਥੀਆਂ ਦੇ ਮੱਥੇ ਪਾੜਣ ਆਲੇ ਯੋਧੇ ਆ
ਛੋਟੇ ਸਾਹਿਬਜ਼ਾਦਿਆਂ ਦੀ ਅਣਖ ਦਾ ,ਗੈਰਤ ਦਾ , ਨਿਰਭੈਤਾ ਨਿਡਰਤਾ ਦਾ, ਗੁਰੂ ਪਿਆਰ ਦਾ, ਦ੍ਰਿੜਤਾ ਦਾ ,ਜਿਕਰ ਕਰੋ ਕਿਵੇ ਭਰੀ ਕਚਹਿਰੀ ਚ ਖੜ ਜ਼ਾਲਮ ਨੂੰ ਲਲਕਾਰਿਆ, ਸੱਚ ਤੇ ਪੈਹਰਾ ਦਿੱਤਾ, ਸਿਰ ਦੇ ਕੇ ਸਿੱਖੀ ਸਿਦਕ ਨਿਭਾਇਆ ਦਾਦੇ ਗੁਰੂ ਦੇ ਬੋਲਾਂ ਤੇ ਮੋਹਰ ਲਾ ਜਾਲਮ ਨੂੰ ਦਸ ਦਿੱਤਾ ਕੇ ਅਹੀ ਉਸ ਬਾਬੇ ਦੇ ਪੋਤੇ ਆ ਜਿੰਨੇ ਕਿਆ ਨ ਭੈ ਦਈ ਦਾ ਨ ਭੈ ਮੰਨੀਦਾ
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥੧੬॥
ਏਨਾ ਦਿਨਾ ਚ ਕਿਵੇ ਖਾਲਸਾ ਅੱਗ ਚੋ ਨਿਕਲ ਕੁੰਦਨ ਬਣ ਸੋਨੇ ਵਾੰਗ ਚਮਕਿਆ ਉਸ ਦਾ ਚੜਦੀ ਕਲਾ ਆਲੇ ਪੱਖ ਤੋ ਜਿਕਰ ਕਰੋ ਜਿਸ ਦੀ ਐਹ ਵੇਲੇ ਬੜੀ ਲੋੜ ਆ ਵੇਖੋ ਬਾਬਾ ਬੰਦਾ ਸਿੰਘ ਬਹਾਦਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸੁਣਦਾ ਏਨਾ ਖੂਨ ਖੌਲ੍ਹਿਆ ਕੇ ਸਰਹੰਦ ਸਮਾਣੇ ਦੀ ਇੱਟ ਨਾ ਇੱਟ ਖੜਕਾ ਤੀ ਤੇ ਦੇ ਓ ਵੀ ਰੋਣ ਬੈ ਜਾਂਦਾ ਫੇ….
ਹਾਂ ਬੋਲਦਿਆ ਕਿਸੇ ਪਿਆਰ ਆਲੇ ਦਾ ਗੱਚ ਭਰ ਅਉਣਾ ਹੋਰ ਗੱਲ ਪਰ ਹਰ ਸਟੇਜ ਤੇ ਬਹਿ ਬਹਿ ਰੋਣਾ ਤੇ ਸੰਗਤ ਨੂੰ ਰਵਉਣਾ ਵਰਲਾਪ ਕਰਨਾ ਸਹੀ ਨੀ
ਗੁਰੂ ਹੁਕਮ ਆ
ਮਤ ਮੈ ਪਿਛੈ ਕੋਈ ਰੋਵਸੀ
ਸੋ ਮੈ ਮੂਲਿ ਨ ਭਾਇਆ ॥
ਉਨ੍ਹਾਂ ਯੋਧਿਆ ਨੇ ਚਾਅ ਨਾਲ ਲਾੜੀ ਮੌਤ ਵਿਆਹੀ ਜਿਵੇ ਭਗਤ ਜੀ ਦੇ ਅੰਮ੍ਰਿਤ ਬਚਨ ਆ
ਕਬੀਰ ਮੁਹਿ ਮਰਨੇ ਕਾ ਚਾਉ ਹੈ
ਮਰਉ ਤ ਹਰਿ ਕੈ ਦੁਆਰ ॥
ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ ॥੬੧॥
ਮੌਤ ਉਨ੍ਹਾਂ ਮਰਦਾਂ ਦਾ ਯੋਧਿਆ ਦਾ ਹੱਕ ਆ
ਮਰਣੁ ਮੁਣਸਾ ਸੂਰਿਆ ਹਕੁ ਹੈ
ਜੋ ਹੋਇ ਮਰਨਿ ਪਰਵਾਣੋ ॥
ਸੋ ਬੇਨਤੀ ਆ ਰਾਗੀ ਸਿੰਘ ਬਾਣੀ ਚੋ ਵੈਰਾਗ ਮਈ ਬੀਰ ਰਸੀ ਸ਼ਬਦ ਪੜਣ ਰਾਜਸੀ ਜੁਲਮ ਦਾ ਬਿਆਨ ਕਰਦੇ ਸ਼ਬਦ ਪੜਣ ਪ੍ਰਚਾਰਕ ਸ਼ਹਾਦਤ ਦਾ ਇਤਿਹਾਸਕ ਤੇ ਅਧਿਆਤਮਕ ਪੱਖ ਬਿਆਨ ਕਰਨ ਢਾਡੀ ਕਵਿਸ਼ਰ ਇਤਿਹਾਸ ਦਾ ਜੁਝਾਰੂ ਰੂਪ ਬਿਆਨਣ ਜਿਸ ਨੂੰ ਸੁਣ ਸੰਗਤ ਚੜਦੀ ਕਲਾ ਗੁਰੂ ਪਿਆਰ ਚ ਭਿਜੇ ਮੌਤ ਮਖੌਲਾ ਕਰੇ ਨ ਕੇ ਮਾਊਸ ਹੋਵੇ ਤੇ ਹੌਕੇ ਭਰਦੀ ਫਿਰੇ
ਗੁਰੂ ਕਿਰਪਾ ਕਰੇ
ਹਰ ਖਜ਼ਾਨਾ ਮੇਰੇ ਬਾਜਾਂ ਵਾਲੇ ਦਾ ।
ਹਰ ਸਤਿਕਾਰ ਮੇਰੇ ਬਾਜਾ ਵਾਲੇ ਦਾ,
ਸਿਰ ਝੁਕਿਆ ਨਹੀਂ ਸੀ ਕਟਵਾ ਦਿੱਤਾ।
ਐਸਾ ਪਰਿਵਾਰ ਮੇਰੇ ਬਾਜਾ ਵਾਲੇ ਦਾ ।
🙏 ਵਾਹਿਗੁਰੂ ਵਿੱਚ ਭਰੋਸਾ ਹੀ ਜੀਵਨ ਦਾ ਸਾਰ ਹੈ ਜੀ 🙏
🙏 ਵਾਹਿਗੁਰੂ ਸਾਹਿਬ ਜੀ ਤੁਹਾਡਾ ਹੀ ਆਸਰਾ ਹੈ ਜੀ 🙏
ਗੁਰੂ ਗੋਬਿੰਦ ਸਿੰਘ ਜੀ ਧੰਨ ਤੁਹਾਡੀ ਸਿੱਖੀ ਤੇ ਧੰਨ ਤੁਹਾਡੀ ਕੁਰਬਾਨੀ
ਰਹਿੰਦੀ ਦੁਨੀਆਂ ਤੱਕ ਤੁਹਾਡੀ ਕੁਰਬਾਨੀ ਨਹੀਂ ਭਲਾਈ ਜਾ ਸਕਦੀ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
ਧੰਨ ਧੰਨ ਸਾਹਿਬਜ਼ਾਦੇ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਤੁਹਾਡੀ ਸਿੱਖੀ
ਭੁੱਖੇ ਭਾਣੇ ਜੋ ਸਿਰਫ 40 ਸਿੱਖਾਂ ਨਾਲ
10 ਲੱਖ ਦੀ ਫੌਜ ਨੂੰ ਹਰਾ ਗਿਆ
ਸੋਚੋ ਉਹ ਗੁਰੂ ਕਿੰਨਾ ਵੱਡਾ ਹੋਵੇਗਾ
ਹੌਲੀਆਂ ਨੇ ਜ਼ਿੰਦਾ ਮਾਏਂ ਇੱਟਾਂ ਉੱਤੇ ਭਾਰੀਆਂ
ਜਾਣੀਆਂ ਮਾਸੂਮਾਂ ਤੋਂ ਨਹੀਂ ਚੋਟਾਂ ਇਹ ਸਹਾਰੀਆਂ
ਪੁੱਤਾਂ ਨਾਲੋਂ ਪੋਤਰੇ ਪਿਆਰੇ ਮਾਤਾ ਬਹੁਤ ਹੁੰਦੇ ,
ਕਾਹਨੂੰ ਸੁੱਟੀ ਜਾਣਾ ਐਂਵੇ ਕਾਲਜਾ ਮਰੋੜ ਕੇ
ਗੁਜਰੀ ਨੂੰ ਆਖਦਾ ਜਲਾਦ ਹੱਥ ਜੋੜ ਕੇ
ਅੰਮੀਏ ਮਾਸੂਮਾਂ ਤਾਈਂ ਲੈ ਜਾ ਘਰ ਮੋੜ ਕੇ