ਅੰਗ : 682
ਧਨਾਸਰੀ ਮਹਲਾ ੫ ॥ ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥ ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥ ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥ ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥
ਅਰਥ : ਹੇ ਭਾਈ! (ਉਹ ਪ੍ਰਭੂ ਆਪਣੇ ਸੇਵਕ ਨੂੰ) ਕੋਈ ਦੁੱਖ ਦੇਣ ਵਾਲਾ ਸਮਾ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ। ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ, (ਸੇਵਕ ਨੂੰ ਉਸ ਦੇ) ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ ॥੧॥ ਹੇ ਭਾਈ! ਮੇਰਾ ਮਨ (ਭੀ) ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ, ਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ। ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ (ਉਸ ਦੀ ਸਦਾ ਸਿਫ਼ਤ ਕਰਨੀ ਚਾਹੀਦੀ ਹੈ) ॥ ਰਹਾਉ॥ ਹੇ ਭਾਈ! ਮਾਲਕ-ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ, ਉਸ ਦੀ ਵਡਿਆਈ ਵੇਖ ਕੇ, (ਸੇਵਕ ਦੇ) ਮਨ ਵਿਚ (ਭੀ) ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ। ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ। (ਜਿਸ ਭੀ ਮਨੁੱਖ ਨੇ ਸਿਮਰਨ ਕੀਤਾ) ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ ॥੨॥੧੫॥੪੬॥
ਅੱਜ ਮੈ ਉਸ ਮਹਾਬਲੀ ਯੋਧੇ ਸਤਿਗੁਰੂ ਹਰਿਰਾਇ ਸਾਹਿਬ ਜੀ ਦੀ ਇਕ ਘਟਨਾ ਸਾਂਝੀ ਕਰਨ ਲੱਗਾ ਜੋ ਬਹੁਤ ਘੱਟ ਸੰਗਤ ਨੂੰ ਪਤਾ ਹੋਵੇਗੀ । ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਮਹਿਰਾਜ ਰਾਓ ਦੇ ਵੰਸ਼ ਨੂੰ ਵਸਾਇਆ ਸੀ ਛੇਵੇਂ ਗੁਰੂ ਜੀ ਨੂੰ ਅਰਜ਼ ਕੀਤੀ ਕਿ ਉਨ੍ਹਾਂ ਨੂੰ ਪਿੰਡ ਬੰਨ੍ਹਣ ਲਈ ਜ਼ਮੀਨ ਦਿਵਾਈ ਜਾਵੇ। ਗੁਰੂ ਜੀ ਨੇ ਇਲਾਕੇ ਦੇ ਚੌਧਰੀ ਲਾਲਾ ਕੌੜਾ ਅਤੇ ਬਘੇਲੇ ਨੂੰ ਕਿਹਾ ਕਿ ਇਨ੍ਹਾਂ ਨੂੰ ਜ਼ਮੀਨ ਦੇ ਦਿੱਤੀ ਜਾਵੇ ਪਰ ਲਾਲਾ ਕੌੜੇ ਨੇ ਗੁਰੂ ਜੀ ਦੀ ਗੱਲ ਨਾ ਮੰਨੀ। ਫੇਰ ਗੁਰੂ ਜੀ ਨੇ ਬਚਨ ਕੀਤਾ ‘‘ਕਾਲਿਆ, ਤੱਤੀਏਂ ਤੌੜੀਏ ਉੱਠ ਕੇ ਚਲੇ ਜਾਓ। ਜਿਧਰੋਂ ਆਏ ਹੋ ਓਧਰ ਹੀ ਚਲੇ ਜਾਣਾ, ਜਿੱਥੇ ਦਿਨ ਛਿਪ ਗਿਆ ਉੱਥੇ ਹੀ ਬੈਠ ਜਾਣਾ।’’ ਉਦੋਂ ਚੇਤ ਦਾ ਮਹੀਨਾ 1684 ਬਿਕਰਮੀ ਸੰਮਤ ਸੀ। ਬਾਬਾ ਮੋਹਣ ਅਤੇ ਉਸ ਦੇ ਚਾਰ ਪੁੱਤਰ ਕੁੱਲ ਚੰਦ, ਦਿਆ ਚੰਦ (ਕਾਲਾ), ਰੂਪ ਚੰਦ ਤੇ ਕਰਮ ਚੰਦ ਪਰਿਵਾਰ ਸਮੇਤ ਰਾਮਸਰਾ ਛੱਪੜ ਕੋਲ ਮੋੜ੍ਹੀ ਗੱਡ ਕੇ ਬਹਿ ਗਏ। ਦੂਜੇ ਦਿਨ ਜਦੋਂ ਲਾਲੇ ਕੌੜੇ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਮੋੜ੍ਹੀ ਪੁੱਟ ਕੇ ਖੂਹ ਵਿੱਚ ਸੁੱਟ ਦਿੱਤੀ। ਬਾਬੇ ਕਾਲੇ ਨੇ ਇਹ ਗੱਲ ਛੇਵੇਂ ਗੁਰੂ ਨੂੰ ਦੱਸੀ ਤਾਂ ਗੁਰੂ ਜੀ ਫ਼ਿਕਰ ਨਾ ਕਰਨ ਲਈ ਕਿਹਾ। ਇਸ ਮਗਰੋਂ ਦੋਹਾਂ ਧਿਰਾਂ ਵਿੱਚ ਲੜਾਈ ਵੀ ਹੋਈ ਸੀ ਤੇ ਛੇਵੇਂ ਗੁਰੂ ਦੀ ਮਿਹਰ ਸਦਕਾ ਪਿੰਡ ਮਹਿਰਾਜ ਬੱਝ ਗਿਆ। ਕੌੜੇ ਦਿਆ ਤੇ ਮਹਿਰਾਜ ਦਿਆਂ ਵਿੱਚ ਨਫ਼ਰਤ ਕਾਇਮ ਰਹੀ ਏਧਰ ਗੁਰਤਾਗੱਦੀ ਤੇ ਸੱਤਵੇ ਗੁਰੂ ਹਰਿਰਾਇ ਸਾਹਿਬ ਜੀ ਬਿਰਾਜਮਾਨ ਹੋ ਗਏ ਸਨ । ਕੌੜੇ ਕਿਆ ਦੀ ਵੰਸ਼ ਵਿੱਚ ਇਕ ਮਹਾਬਲੀ ਯੋਧਾ ਪੈਦਾਂ ਹੋਇਆ ਜਿਸ ਦਾ ਨਾਮ ਜੈਦਪੁਰਾਣਾ ਸੀ ਉਸ ਦਾ ਸਾਹਮਣਾ ਇਸ ਧਰਤੀ ਤੇ ਕੋਈ ਯੋਧਾ ਨਹੀ ਕਰ ਸਕਦਾ ਸੀ ਸਾਰੇ ਯੋਧੇ ਉਸ ਤੋ ਭੈ ਖਾਦੇ ਸਨ । ਉਧਰ ਮਹਿਰਾਜ ਦਾ ਚੌਧਰੀ ਦਿਆਚੰਦ ਜੋ ਕਾਲਾ ਕਰਕੇ ਇਤਿਹਾਸ ਵਿੱਚ ਮਸਹੂਰ ਹੋਇਆ, ਗੁਰੂ ਹਰਿਰਾਇ ਸਾਹਿਬ ਜੀ ਦੇ ਕੋਲ ਆਇਆ । ਗੁਰੂ ਜੀ ਉਸ ਸਮੇ ਮਹਿਰਾਜ ਵਿਖੇ ਆਏ ਹੋਏ ਸਨ , ਕਾਲੇ ਨੇ ਜਦੋ ਜੈਦਪੁਰਾਣੇ ਦੀ ਬਹਾਦਰੀ ਗੁਰੂ ਹਰਿਰਾਇ ਸਾਹਿਬ ਜੀ ਨੂੰ ਦਸੀ । ਤੇ ਨਾਲ ਹੀ ਗੁਰੂ ਜੀ ਨੂੰ ਜੈਦਪੁਰਾਣੇ ਦੇ ਏਨਾ ਬਲੀ ਹੋਣ ਦਾ ਕਾਰਨ ਪੁੱਛਿਆ, ਗੁਰੂ ਹਰਿਰਾਇ ਸਾਹਿਬ ਜੀ ਕਹਿਣ ਲੱਗੇ ਚੌਧਰੀ ਕਾਲਾ ਜੀ ਸੁਣੋ ਉਸ ਦੇ ਯੋਧੇ ਹੋਣ ਦੀ ਕਹਾਣੀ । ਇਕ ਦਿਨ ਜੈਦਪਾਰਾਣੇ ਦੀ ਮਾਤਾ ਸਵੇਰ ਵੇਲੇ ਕੋਠੇ ਤੇ ਬੈਠੀ ਸੀ ਉਸ ਕੋਠੇ ਦੇ ਲਾਗੋ ਦੀ ਇਕ ਨਦੀ ਵਗਦੀ ਸੀ । ਉਸ ਨਦੀ ਵਿੱਚ ਬੱਬਰ ਸ਼ੇਰ ਪਾਣੀ ਪੀਣ ਵਾਸਤੇ ਆਇਆ ਜਦੋ ਜੈਦਪੁਰਾਣੇ ਦੀ ਮਾਂ ਨੇ ਨਦੀ ਵੱਲ ਵੇਖਿਆ ਤਾ ਉਸ ਨੇ ਪਾਣੀ ਵਿੱਚ ਚੜਦੇ ਸੂਰਜ ਦੀ ਚਮਕ ਵੇਖੀ ਉਸੇ ਹੀ ਵੇਲੇ ਬੱਬਰ ਸ਼ੇਰ ਨੂ ਭਬਕ ਮਾਰੀ ਰੱਬ ਦੀ ਮਰਜੀ ਉਸੇ ਸਮੇ ਜੈਦਪੁਰਾਣੇ ਨੇ ਆਪਣੀ ਮਾਂ ਦੀ ਕੁੱਖ ਵਿੱਚ ਪ੍ਰਵੇਸ਼ ਕੀਤਾ । ਚੜਦੇ ਸੂਰਜ ਦੀ ਚਮਕ ਤੇ ਸ਼ੇਰ ਦੀ ਭਬਕ ਸੁਣਨ ਨਾਲ ਮਾਂ ਦੇ ਗਰਭ ਵਿੱਚ ਆਉਣ ਨਾਲ ਇਹ ਜੈਦਪੁਰਾਣਾ ਏਨਾ ਜਿਆਦਾ ਸ਼ਕਤੀਸ਼ਾਲੀ ਬਣਿਆ ਹੈ । ਚੌਧਰੀ ਕਾਲਾ ਇਹ ਸੁਣ ਕੇ ਬਹੁਤ ਹੈਰਾਨ ਹੋਇਆ , ਤੇ ਗੁਰੂ ਹਰਿਰਾਇ ਸਾਹਿਬ ਜੀ ਜੈਦਪੁਰਾਣੇ ਨੂੰ ਮਾਰਨ ਦੀ ਬੇਨਤੀ ਕਰਨ ਲੱਗਾ । ਇਹ ਵੇਖ ਕੇ ਗੁਰੂ ਹਰਿਰਾਇ ਸਾਹਿਬ ਜੀ ਨੇ ਕਾਲੇ ਨੂੰ ਧੀਰਜ ਦੇਂਦਿਆਂ ਆਖਿਆ ਚੌਧਰੀ ਜੀ ਤੁਸੀ ਉਸ ਤੇ ਚੜਾਈ ਕਰੋ ਗੁਰੂ ਨਾਨਕ ਸਾਹਿਬ ਜੀ ਤਹਾਨੂੰ ਜਰੂਰ ਜਿੱਤ ਬਖਸ਼ਣਗੇ । ਜਦੋ ਚੌਧਰੀ ਕਾਲੇ ਨੇ ਜੈਦਪੁਰਾਣੇ ਤੇ ਚੜਾਈ ਕੀਤੀ ਉਸ ਸਮੇਂ ਘਮਾਸਾਨ ਦੀ ਜੰਗ ਹੋਈ ਜੈਦਪੁਰਾਣੇ ਨੇ ਬਰਸ਼ੀ ਨਾਲ ਕਾਲੇ ਤੇ ਵਾਰ ਕੀਤਾ ਜਿਸ ਨਾਲ ਕਾਲੇ ਦੇ ਦੋ ਦੰਦ ਟੁੱਟ ਗਏ । ਪਰ ਚੌਧਰੀ ਕਾਲੇ ਦੇ ਅਗਲੇ ਹੀ ਵਾਰ ਨਾਲ ਜੈਦਪੁਰਾਣਾ ਮਾਰਿਆ ਗਿਆ, ਜੰਗ ਜਿੱਤ ਕੇ ਜਦੋ ਚੌਧਰੀ ਕਾਲਾ ਗੁਰੂ ਹਰਿਰਾਇ ਸਾਹਿਬ ਪਾਸ ਆਇਆ ਤੇ ਬਹੁਤ ਖੁਸ਼ ਹੋਇਆ । ਚੌਧਰੀ ਕਾਲਾ ਗੁਰੂ ਹਰਿਰਾਇ ਸਾਹਿਬ ਜੀ ਨੂੰ ਆਖਣ ਲੱਗਾ ਗੁਰੂ ਮਹਾਰਾਜ ਜੀ ਜਿਸ ਜੈਦਪੁਰਾਣੇ ਨੂੰ ਜਿੱਤਣਾ ਸਾਰਿਆ ਲਈ ਨਾਂ ਬਰਾਬਰ ਸੀ ਪਰ ਮੈ ਉਸ ਨੂੰ ਬਹੁਤ ਛੇਤੀ ਮਾਰ ਦਿੱਤਾ । ਜੈਦਪੁਰਾਣਾ ਤੇ ਮੇਰੇ ਸਿਰਫ ਦੋ ਦੰਦ ਹੀ ਤੋੜ ਸਕਿਆ , ਇਹ ਸੁਣ ਕੇ ਗੁਰੂ ਹਰਿਰਾਇ ਸਾਹਿਬ ਜੀ ਕਹਿਣ ਲਗੇ ਚੌਧਰੀ ਜੀ ਤੁਸੀ ਨਹੀ ਜਾਣਦੇ ਹੋ ਕਿ ਜੈਦਪੁਰਾਣਾ ਕਿਨਾ ਬਲੀ ਸੀ । ਜਦੋ ਜੈਦਪੁਰਾਣਾ ਤੇਰੇ ਨਾਲ ਲੜ ਰਿਹਾ ਸੀ ਅਸਾ ਨੇ ਚਾਰ ਬੀਰ ਉਸ ਵੱਲ ਭੇਜੇ ਸਨ ਦੋ ਬੀਰ ਉਸ ਦੀ ਬਾਹਵਾਂ ਤੇ ਦੋ ਬੀਰ ਉਸ ਦੀਆਂ ਲੱਤਾ ਫੜ ਕੇ ਖੜੇ ਸਨ । ਅਸੀ ਚੌਧਰੀ ਜੀ ਖ਼ੁਦ ਗੁਪਤ ਰੂਪ ਵਿੱਚ ਤੁਹਾਡੇ ਅੱਗੇ ਲੋਹੇ ਦੀ ਅਹਿਰਨ ਫੜ ਕੇ ਖੜੇ ਸੀ , ਚਾਰ ਬੀਰਾ ਦੇ ਫੜਿਆ ਤੋ ਹੀ ਜੈਦਪੁਰਾਣੇ ਨੇ ਏਨਾ ਭਾਰੀ ਵਾਰ ਕੀਤਾ ਕਿ ਲੋਹੇ ਦੀ ਅਹਿਰਨ ਪਾੜ ਕੇ ਉਸ ਦੀ ਬਰਸ਼ੀ ਸਾਡੇ ਹੱਥ ਵਿੱਚ ਜਾ ਲੱਗੀ । ਤੇ ਸਾਡਾ ਹੱਥ ਤੇਰੇ ਮੂੰਹ ਤੇ ਵੱਜਾ ਜਿਸ ਨਾਲ ਤੇਰੇ ਇਹ ਦੋ ਦੰਦ ਟੁੱਟ ਗਏ , ਉਸ ਬਰਸ਼ੀ ਦੇ ਵਾਰ ਨਾਲ ਸਾਡਾ ਵੀ ਹੱਥ ਜ਼ਖਮੀ ਹੋ ਗਿਆ ਗੁਰੂ ਜੀ ਨੇ ਕਾਲੇ ਨੂੰ ਦਿਖਾਇਆ । ਚੌਧਰੀ ਕਾਲਾ ਇਹ ਸਭ ਸੁਣ ਕੇ ਹੈਰਾਨ ਹੋ ਗਿਆ ਤੇ ਗੁਰੂ ਹਰਿਰਾਇ ਸਾਹਿਬ ਜੀ ਦੇ ਚਰਨਾਂ ਤੇ ਢਹਿ ਪਿਆ । ਗੁਰੂ ਜੀ ਮੈਨੂੰ ਮੁਆਫ ਕਰ ਦਿਉ ਮੈ ਸਮਝ ਨਹੀ ਸਕਿਆ, ਜੇ ਤੁਸੀ ਮੇਰੀ ਮੱਦਤ ਨਾਂ ਕਰਦੇ ਅੱਜ ਮੈ ਆਪ ਜੀ ਦੇ ਚਰਨਾਂ ਵਿਚ ਨਾਂ ਹੁੰਦਾ । ਸੰਗਤ ਜੀ ਇਸ ਤੋ ਸਿਖਿਆ ਮਿਲਦੀ ਹੈ ਇਹ ਨਾ ਸਮਝੋ ਕਿ ਗੁਰੂ ਜੀ ਸਾਨੂੰ ਸਰੀਰ ਕਰਕੇ ਨਹੀ ਦਿਖਾਈ ਦੇਂਦੇ , ਤੁਸੀ ਗੁਰੂ ਜੀ ਅੱਗੇ ਅਰਦਾਸ ਕਰ ਕੇ ਦੇਖਿਉ ਗੁਰੂ ਜੀ ਗੁਪਤ ਰੂਪ ਵਿੱਚ ਹਮੇਸ਼ਾ ਦੁੱਖ ਸੁੱਖ ਵੇਲੇ ਤੁਹਾਡੇ ਨਾਲ ਖੜੇ ਹੋਣਗੇ ।
ਜੋਰਾਵਰ ਸਿੰਘ ਤਰਸਿੱਕਾ
7277553000
ਮੈਂ ਸਮਝਦਾ ਹਾਂ ਕਿ ਸਾਡੇ ਪੁਰਖਿਆਂ ਨੂੰ ਪਤਾ ਸੀ ਕਿ ਨੇੜਲੇ ਭਵਿੱਖ ਵਿਚ ਸਿੱਖਾਂ ਨੂੰ ਜਿਸ ਕਦਰ ਸਾਜ਼ਿਸ਼ਾਂ, ਵਿਰੋਧਾਂ, ਮੱਤਭੇਦਾਂ, ਲੜਾਈਆਂ ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਸਿੱਖਾਂ ਅੰਦਰ ਆਪਸੀ ਵਖਰੇਵਿਆਂ ਦੀ ਵੀ ਓਨੀ ਹੀ ਭਰਮਾਰ ਹੋਏਗੀ. ਇਸ ਲਈ ਉਨ੍ਹਾਂ ਹਰ ਰੋਜ ਘੱਟੋ-ਘੱਟ ਦੋ ਵਕਤ ਸਿੱਖ ਅਰਦਾਸ ਅੰਦਰ ਭਰੋਸਾ ਦਾਨ ਸ਼ਬਦ ਦੀ ਵਰਤੋਂ ਕੀਤੀ. ਇਸ ਲਈ ਅੱਜ ਹਰ ਸਿੱਖ ਬਾਕੀ ਕੁਝ ਦਾਨਾਂ ਦੇ ਨਾਲ ਨਾਲ ਗੁਰੂ ਤੋਂ ਭਰੋਸਾ ਦਾਨ ਵੀ ਮੰਗਦਾ ਹੈ.
ਭਰੋਸੇ ਦਾ ਦਾਨ ਸਿੱਖਾਂ ਦੀ ਵਿਹਾਰਕ ਰਸਾਤਲ ਦਾ ਪ੍ਰਤੀਕ ਹੈ. ਇਹ ਦਾਨ ਕਿਸੇ ਹੋਰ ਕੌਮ, ਧਰਮ ਜਾਂ ਧਾਰਾ ਵਿਚ ਨਹੀਂ ਮੰਗਿਆ ਜਾਂਦਾ. ਇਸ ਇਕ ਦਾਨ ਦੀ ਦਾਤ ਮੰਗਣਾ ਹੀ ਸਪਸ਼ਟ ਕਰਦਾ ਹੈ ਕਿ ਸਿੱਖਾਂ ਅੰਦਰ ਸਿੱਖਾਂ ਨੂੰ ਲੈ ਕੇ ਹੀ ਕਿੰਨੀ ਵੱਡੀ ਬੇਭਰੋਸਗੀ ਦਾ ਜਨਮ ਹੋ ਚੁੱਕਾ ਹੈ ਤੇ ਦਿਨੋਂ ਦਿਨ ਹੀ ਬੇਭਰੋਸਗੀ ਵਧਦੀ ਹੀ ਜਾ ਰਹੀ ਹੈ.
ਹਾਲਾਂਕਿ ਇਸ ਬੇਭਰੋਸਗੀ ਦਾ ਕੋਈ ਸਿਧਾਂਤਕ ਅਧਾਰ ਨਹੀਂ ਹੈ, ਕਿਉਂਕਿ ਸਿਧਾਂਤ ਸਭ ਸਿੱਖਾਂ ਕੋਲ ਇਕ ਹੀ ਹੈ. ਦਰਅਸਲ ਇਹ ਮਸਲਾ ਸਿਧਾਂਤ ਦੀ ਆਪਹੁਦਰੀ ਵਿਆਖਿਆ ਦਾ ਹੈ. ਅੱਜ ਹਰ ਉਹ ਸਿੱਖ ਜੋ ਖ਼ੁਦ ਨੂੰ ਸੁਚੇਤ ਸਮਝਦਾ ਹੈ, ਜਾਂ ਸੁਚੇਤ ਹੋਣ ਦਾ ਜਿਸ ਨੇ ਭ੍ਰਮ ਸਿਰਜ ਲਿਆ ਹੈ, ਗੁਰੂ ਸਿਧਾਂਤ ਦੀ ਮਨਮਰਜੀ ਭਰੀ ਵਿਆਖਿਆ ਕਰਕੇ ਇਹ ਉਮੀਦ ਹੀ ਨਹੀਂ ਪ੍ਰਗਟਾ ਰਿਹਾ ਕਿ ਇਸ ਨੂੰ ਸਾਰੇ ਸਿੱਖ ਸਵੀਕਾਰ ਕਰਨ, ਬਲਕਿ ਸਾਰੇ ਲੋਕ ਇਸ ਨੂੰ ਹੀ ਸਵੀਕਾਰ ਕਰਨ, ਇਸ ਲਈ ਉਹ ਹਰ ਜਾਇਜ਼/ਨਜਾਇਜ਼ ਤਰੀਕੇ ਵੀ ਆਪਣਾ ਰਿਹਾ ਹੈ, ਤੇ ਕਮਾਲ ਦੀ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਤਰੀਕਿਆਂ ਨੂੰ ਉਹ ਨਾਮ ਗੁਰ ਸਿਧਾਂਤ ਦਾ ਹੀ ਦਿੰਦਾ ਹੈ.
ਬਹੁਤ ਸਾਰੇ ਲੋਕ ਆਖਦੇ ਹਨ ਕਿ ਸਿੱਖਾਂ ਅੰਦਰ ਪੈਦਾ ਹੋਈ ਇਹ ਬੇਭਰੋਸਗੀ ਨੇਸ਼ਨ/ਸਟੇਟ ਦੀਆਂ ਨੀਤੀਆਂ ਦੀ ਬਦੌਲਤ ਸਾਹਮਣੇ ਆਈ ਹੈ, ਪਰ ਮੈਂ ਇਸ ਨੂੰ ਨਾਕਾਫ਼ੀ ਸਮਝਦਾ ਹਾਂ. ਇਸ ਮਸਲੇ ਤੇ ਮੈਂ ਬਿਲਕੁਲ ਸਪਸ਼ਟ ਹਾਂ ਕਿ ਇਹ ਕੁਲਹਿਣਾਪਣ ਸਾਡੀ ਨੈਤਿਕ ਨਿਮਨਤਾ ਦਾ ਪ੍ਰਤੀਕ ਹੈ. ਨੇਸ਼ਨ/ਸਟੇਟ ਤਾਂ ਬੱਸ ਇਸ ਨਿਮਨਤਾ ਨੂੰ ਆਪਣੇ ਹਿਤ ਲਈ ਇਸਤੇਮਾਲ ਕਰ ਰਹੀ ਹੈ. ਕੋਈ ਵੀ ਵਿਰੋਧੀ ਅਜਿਹਾ ਕਰਨ ਦਾ ਨੈਤਿਕ ਹੱਕ ਰੱਖਦਾ ਹੈ. ਅਸੀਂ ਉਸ ਨੂੰ ਹੀ ਕਿਉਂ ਦੋਸ਼ ਦੇਈਏ?
ਸਾਡੀ ਸਮੱਸਿਆ ਦਾ ਹੱਲ ਇਹ ਨਹੀਂ ਕਿ ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਵਿਰੋਧੀ ਦੇ ਗਲ਼ ਪਾ ਕੇ ਆਪ ਸੁਰਖ਼ਰੂ ਹੋ ਜਾਈਏ, ਸਗੋਂ ਸਾਡਾ ਫ਼ਰਜ਼ ਇਹ ਹੈ ਕਿ ਜੋ ਸਾਨੂੰ ਕਮਜ਼ੋਰੀ ਨਜ਼ਰ ਆਉਂਦੀ ਹੈ, ਉਸ ਦਾ ਆਪਣੇ ਤਰੀਕੇ ਹੱਲ ਕਰੀਏ. ਗੁਰਬਾਣੀ ਸਾਨੂੰ ਇਸ ਦੀ ਹੀ ਗਵਾਹੀ ਦਿੰਦੀ ਹੈ. ਗੁਰੂ ਸਾਹਿਬ ਆਖਦੇ ਹਨ:
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥
ਪਰ ਹੁਣ ਦੁੱਖ ਦੀ ਗੱਲ ਇਹ ਵੀ ਹੈ ਕਿ ਜਿਉਂ ਹੀ ਅਸੀਂ ਇਕੱਤਰ ਹੋਣ ਦੀ ਗੱਲ ਕਰਦੇ ਹਾਂ, ਬੇਭਰੋਸਗੀ ਦਾ ਸ਼ਿਕਾਰ ਮਨੁੱਖ ਤੁਰੰਤ ਇਸ ਕਾਰਜ ਦਾ ਵੀ ਵਿਰੋਧ ਕਰਨ ਲੱਗ ਜਾਂਦਾ ਹੈ. ਅਜਿਹੇ ਘ੍ਰਿਣਤ ਮਨੁੱਖਾਂ ਲਈ ਹੀ ਅਰਦਾਸ ਦੇ ਰਚਨਹਾਰਿਆਂ ਨੇ ਸ਼ਬਦ ਭਰੋਸਾ ਦਾਨ ਮੰਗਿਆ ਸੀ. ਗੁਰੂ ਸਾਹਿਬ ਬਖਸ਼ਿਸ਼ ਕਰਨ ਅਜਿਹੇ ਗੁਰੂ ਟੁੱਟਿਆਂ ਨੂੰ ਭਰੋਸੇ ਦਾ ਦਾਨ ਮਿਲੇ ਜਾਂ ਉਹ ਵੱਸਦੇ ਰਹਿਣ. ਵੱਸਣ ਦਿੱਤੇ ਜਾਣ.
ਉੱਜੜ ਜਾਣ ਵਾਲਿਆਂ ਅੰਦਰ ਇਹ ਬੇਭਰੋਸਗੀ ਨਾ ਕਦੀ ਆਏ, ਅਜਿਹੀ ਮੇਰੀ ਅਰਦਾਸ ਹੈ.
~ਪਰਮਿੰਦਰ ਸਿੰਘ ਸ਼ੌਂਕੀ.
ਇਹ ਇਤਿਹਾਸਕ ਅਸਥਾਨ “ਲਾਲ ਖੂਹੀ” ਮੋਚੀ ਗੇਟ (ਪਾਕਿਸਤਾਨ) ਦੇ ਅੰਦਰ ਇੱਕ ਬਾਜ਼ਾਰ ਵਿੱਚ ਸਥਿਤ ਹੈ. ਇਥੇ ਇੱਕ ਖੂਹ ਹੁੰਦਾ ਸੀ , ਇਹ ਖੂਹ ਚੰਦੂ ਦੀ ਹਵੇਲੀ (ਮਹਿਲ) ਵਿਚ ਹੁੰਦਾ ਸੀ ਅਤੇ ਇਸ ਖੂਹ ਦੇ ਕੋਲ ਇਕ ਛੋਟਾ ਜਿਹੀ ਜੇਲ ਹੁੰਦੀ ਸੀ ਜਿੱਥੇ ਚੰਦੂ ਨੇ ਗੁਰੂ ਅਰਜਨ ਦੇਵ ਜੀ ਨੂੰ 1606 ਈ. ਵਿਚ ਗ੍ਰਿਫਤਾਰ ਕਰਨ ਤੋਂ ਬਾਅਦ ਕੈਦ ਕਰ ਲਿਆ ਸੀ। ਆਪਣੀ ਨਜ਼ਰਬੰਦੀ ਦੇ ਸਮੇਂ, ਗੁਰੂ ਜੀ ਇਸ ਖੂਹ ਤੋਂ ਪਾਣੀ ਪੀਂਦੇ ਸਨ ਅਤੇ ਇਸ ਨੂੰ ਆਪਣੇ ਇਸ਼ਨਾਨ ਲਈ ਵੀ ਵਰਤਦੇ ਸਨ. ਇਹ ਉਹ ਸਥਾਨ ਵੀ ਹੈ ਜਿਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਵੱਖ ਵੱਖ ਤਸੀਹੇ ਦਿੱਤੇ ਗਏ ਸਨ।
ਸ਼ੁਰੂ ਵਿਚ ਇਹ ਪਵਿੱਤਰ ਅਸਥਾਨ ਇਕ ਛੋਟੀ ਜਿਹੀ ਜਗ੍ਹਾ ਸੀ ਪਰ ਬਾਅਦ ਵਿਚ ਸੰਗਤ ਨੇ ਪੈਸਾ ਖਰਚ ਕੇ ਨਾਲ ਲੱਗਦੇ ਮਕਾਨ ਖਰੀਦ ਲਏ ਅਤੇ ਇਮਾਰਤ ਉਸਾਰੀ। ਸ਼ਿਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1927 ਤੋਂ ਲੈ ਕੇ 1947 ਤੱਕ ਇਸਦੀ ਦੇਖ ਰੇਖ ਕੀਤੀ।
ਬਾਅਦ ਵਿੱਚ ਇਸ ਇਤਿਹਾਸਕ ਗੁਰਦੁਆਰਾ ‘ਲਾਲ ਖੂਹੀ’ ਨੂੰ ਮੁਸਲਿਮ ਧਰਮ ਅਸਥਾਨ ਵਿਚ ਬਦਲ ਦਿੱਤਾ ਗਿਆ।
ਅੰਗ : 800
ੴ ਸਤਿਗੁਰ ਪ੍ਰਸਾਦਿ ॥
ਰਾਗੁ ਬਿਲਾਵਲੁ ਮਹਲਾ ੪ ਪੜਤਾਲ ਘਰੁ ੧੩ ॥
ਬੋਲਹੁ ਭਈਆ ਰਾਮ ਨਾਮੁ ਪਤਿਤ ਪਾਵਨੋ ॥ ਹਰਿ ਸੰਤ ਭਗਤ ਤਾਰਨੋ ॥ ਹਰਿ ਭਰਿਪੁਰੇ ਰਹਿਆ ॥ ਜਲਿ ਥਲੇ ਰਾਮ ਨਾਮੁ ॥ ਨਿਤ ਗਾਈਐ ਹਰਿ ਦੂਖ ਬਿਸਾਰਨੋ ॥੧॥ ਰਹਾਉ ॥ ਹਰਿ ਕੀਆ ਹੈ ਸਫਲ ਜਨਮੁ ਹਮਾਰਾ ॥ ਹਰਿ ਜਪਿਆ ਹਰਿ ਦੂਖ ਬਿਸਾਰਨਹਾਰਾ ॥ ਗੁਰੁ ਭੇਟਿਆ ਹੈ ਮੁਕਤਿ ਦਾਤਾ ॥ ਹਰਿ ਕੀਈ ਹਮਾਰੀ ਸਫਲ ਜਾਤਾ ॥ ਮਿਲਿ ਸੰਗਤੀ ਗੁਨ ਗਾਵਨੋ ॥੧॥ ਮਨ ਰਾਮ ਨਾਮ ਕਰਿ ਆਸਾ ॥ ਭਾਉ ਦੂਜਾ ਬਿਨਸਿ ਬਿਨਾਸਾ ॥ ਵਿਚਿ ਆਸਾ ਹੋਇ ਨਿਰਾਸੀ ॥ ਸੋ ਜਨੁ ਮਿਲਿਆ ਹਰਿ ਪਾਸੀ ॥ ਕੋਈ ਰਾਮ ਨਾਮ ਗੁਨ ਗਾਵਨੋ ॥ ਜਨੁ ਨਾਨਕੁ ਤਿਸੁ ਪਗਿ ਲਾਵਨੋ ॥੨॥੧॥੭॥੪॥੬॥੭॥੧੭॥
ਅਰਥ : ੴ ਸਤਿਗੁਰ ਪ੍ਰਸਾਦਿ ॥
ਰਾਗੁ ਬਿਲਾਵਲੁ ਮਹਲਾ ੪ ਪੜਤਾਲ ਘਰੁ ੧੩ ॥
ਹੇ ਭਾਈ! ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ, ਜੋ ਵਿਕਾਰੀਆਂ ਨੂੰ ਪਵਿੱਤਰ ਬਣਾਣ ਵਾਲਾ ਹੈ, ਜੋ ਆਪਣੇ ਸੰਤਾਂ ਨੂੰ ਆਪਣੇ ਭਗਤਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ ਹੈ, ਜੋ ਸਾਰੇ ਜਗਤ ਵਿਚ ਹਰ ਥਾਂ ਮੌਜੂਦ ਹੈ। ਹੇ ਭਾਈ! ਉਸ ਹਰੀ ਦੀ ਸਿਫ਼ਤਿ ਸਾਲਾਹ ਦਾ ਗੀਤ ਸਦਾ ਗਾਣਾ ਚਾਹੀਦਾ ਹੈ, ਜੋ ਪਾਣੀ ਵਿਚ ਹੈ, ਜੋ ਧਰਤੀ ਵਿਚ ਹੈ, ਜੋ ਜੀਵਾਂ ਦੇ ਸਾਰੇ ਦੁੱਖ ਦੂਰ ਕਰਨ ਵਾਲਾ ਹੈ।੧।ਰਹਾਉ। ਹੇ ਭਾਈ! ਪਰਮਾਤਮਾ ਨੇ ਮੇਰੀ ਜ਼ਿੰਦਗੀ ਕਾਮਯਾਬ ਬਣਾ ਦਿੱਤੀ ਹੈ, ਕਿਉਂਕਿ ਗੁਰੂ ਦੀ ਕਿਰਪਾ ਨਾਲ ਮੈਂ ਉਸ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ ਹਾਂ, ਜੋ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਹੇ ਭਾਈ! ਵਿਕਰਾਂ ਤੋਂ ਖਲਾਸੀ ਦਿਵਾਣ ਵਾਲਾ ਗੁਰੂ ਮੈਨੂੰ ਮਿਲ ਪਿਆ, ਇਸ ਕਰਕੇ ਪਰਮਾਤਮਾ ਨੇ ਮੇਰੀ ਜੀਵਨ-ਜਾਤ੍ਰਾ ਕਾਮਯਾਬ ਕਰ ਦਿੱਤੀ ਹੈ। ਹੁਣ ਮੈਂ ਸਾਧ ਸੰਗਤਿ ਵਿਚ ਮਿਲ ਕੇ ਪ੍ਰਭੂ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਉਂਦਾ ਹਾਂ।੧। ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਉਤੇ ਹੀ ਡੋਰੀ ਰੱਖ, ਪਰਮਾਤਮਾ ਦੇ ਨਾਮ ਮਾਇਆ ਦੇ ਮੋਹ ਨੂੰ ਪੂਰਨ ਤੌਰ ਤੇ ਅੰਦਰੋਂ ਮੁਕਾ ਦੇਂਦਾ ਹੈ। ਹੇ ਭਾਈ! ਜੇਹੜਾ ਮਨੁੱਖ ਦੁਨੀਆ ਦੇ ਕੰਮ-ਕਾਰ ਵਿਚ ਰਹਿਂਦਾ ਹੋਇਆ ਮਾਇਆ ਦੇ ਮੋਹ ਤੋਂ ਨਿਰਲੇਪ ਰਹਿਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਮਿਲਿਆ ਰਹਿਂਦਾ ਹੈ। ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ, ਦਾਸ ਨਾਨਕ ਉਸ ਦੇ ਪੈਰੀਂ ਲੱਗਦਾ ਹੈ।॥੨॥੧॥੭॥੪॥੬॥੭॥੧੭॥
धनासरी महला ५ ॥ जिस का तनु मनु धनु सभु तिस का सोई सुघड़ु सुजानी ॥ तिन ही सुणिआ दुखु सुखु मेरा तउ बिधि नीकी खटानी ॥१॥ जीअ की एकै ही पहि मानी ॥ अवरि जतन करि रहे बहुतेरे तिन तिलु नही कीमति जानी ॥ रहाउ ॥ अम्रित नामु निरमोलकु हीरा गुरि दीनो मंतानी ॥ डिगै न डोलै द्रिड़ु करि रहिओ पूरन होइ त्रिपतानी ॥२॥ ओइ जु बीच हम तुम कछु होते तिन की बात बिलानी ॥ अलंकार मिलि थैली होई है ता ते कनिक वखानी ॥३॥ प्रगटिओ जोति सहज सुख सोभा बाजे अनहत बानी ॥ कहु नानक निहचल घरु बाधिओ गुरि कीओ बंधानी ॥४॥५॥
अर्थ: हे भाई! जिस प्रभू का दिया हुआ यह शरीर और मन है, यह सारा धन-पदार्थ भी उसी का दिया हुआ है, वही सुशील और स्याना है। हम जीवों का दुःख सुख (सदा) उस परमात्मा ने ही सुना है, (जब वह हमारी अरदास-अरजोई सुनता है) तभी (हमारी) हालत अच्छी बन जाती है ॥१॥ हे भाई! जिंद की (अरदास) एक परमात्मा के पास ही मानी जाती है। (परमात्मा के सहारे के बिना लोग) अन्य बहुत यत्न कर के थक जाते हैं, उन यत्नों का मुल्य एक तिल जितना भी नहीं समझा जाता ॥ रहाउ ॥ हे भाई! परमात्मा का नाम आतमिक जीवन देने वाला है, नाम एक ऐसा हीरा है जो किसी मूल्य से नहीं मिल सकता। गुरू ने यह नाम मन्त्र (जिस मनुष्य को) दे दिया, वह मनुष्य (विकारों में) गिरता नहीं, डोलता नहीं, वह मनुष्य पक्के इरादे वाला बन जाता है, वह मुकम्मल तौर पर (माया की तरफ से) संतोखी रहता है ॥२॥ (हे भाई! जिस मनुष्य को गुरू पासों नाम-हीरा मिल जाता है, उस के अंदरों) उन्हा मेर-तेर वाले सभी वितकरों की बात मुक जाती है जो जगत में बड़े पर्बल हैं। (उस मनुष्य को हर तरफ परमात्मा ही इस तरह दिखता है, जैसे) अनेकों गहनें मिल कर (गाले जा कर) रैणी बन जाती है, और, उस ढेली से वह सोना ही कहलाती है ॥३॥ (हे भाई! जिस मनुष्य के अंदर गुरू की कृपा से) परमात्मा की ज्योत का प्रकाश हो जाता है, उस के अंदर आतमिक अडोलता के आनंद पैदा हो जाते हैं, उस को हर जगह शोभा मिलती है, उस के हिरदे में सिफत-सलाह की बाणी के (मानों) एक-रस वाजे वजते रहते हैं। नानक जी कहते हैं – गुरू ने जिस मनुष्य के लिए यह प्रबंध कर दिया, वह मनुष्य सदा के लिए प्रभू-चरनों में टिकाणा प्राप्त कर लेता है ॥४॥५॥
ਅੰਗ : 671
ਧਨਾਸਰੀ ਮਹਲਾ ੫ ॥ ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥ ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥ ਜੀਅ ਕੀ ਏਕੈ ਹੀ ਪਹਿ ਮਾਨੀ ॥ ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥ ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥ ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥ ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥ ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥੩॥ ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥ ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥੪॥੫॥
ਅਰਥ : ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ, ਇਹ ਸਾਰਾ ਧਨ-ਪਦਾਰਥ ਭੀ ਉਸੇ ਦਾ ਦਿੱਤਾ ਹੋਇਆ ਹੈ, ਉਹੀ ਸੁਚੱਜਾ ਹੈ ਤੇ ਸਿਆਣਾ ਹੈ। ਅਸਾਂ ਜੀਵਾਂ ਦਾ ਦੁੱਖ ਸੁਖ (ਸਦਾ) ਉਸ ਪਰਮਾਤਮਾ ਨੇ ਹੀ ਸੁਣਿਆ ਹੈ, (ਜਦੋਂ ਉਹ ਸਾਡੀ ਅਰਦਾਸ-ਅਰਜ਼ੋਈ ਸੁਣਦਾ ਹੈ) ਤਦੋਂ (ਸਾਡੀ) ਹਾਲਤ ਚੰਗੀ ਬਣ ਜਾਂਦੀ ਹੈ ॥੧॥ ਹੇ ਭਾਈ! ਜਿੰਦ ਦੀ (ਅਰਦਾਸ) ਇਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ। (ਪਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ) ਹੋਰ ਬਥੇਰੇ ਜਤਨ ਕਰ ਕੇ ਥੱਕ ਜਾਂਦੇ ਹਨ, ਉਹਨਾਂ ਜਤਨਾਂ ਦਾ ਮੁੱਲ ਇਕ ਤਿਲ ਜਿਤਨਾ ਭੀ ਨਹੀਂ ਸਮਝਿਆ ਜਾਂਦਾ ॥ ਰਹਾਉ ॥ ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਨਾਮ ਇਕ ਐਸਾ ਹੀਰਾ ਹੈ ਜੇਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਗੁਰੂ ਨੇ ਇਹ ਨਾਮ-ਮੰਤਰ (ਜਿਸ ਮਨੁੱਖ ਨੂੰ) ਦੇ ਦਿੱਤਾ, ਉਹ ਮਨੁੱਖ (ਵਿਕਾਰਾਂ ਵਿਚ) ਡਿੱਗਦਾ ਨਹੀਂ, ਡੋਲਦਾ ਨਹੀਂ, ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ, ਉਹ ਮੁਕੰਮਲ ਤੌਰ ਤੇ (ਮਾਇਆ ਵਲੋਂ) ਸੰਤੋਖੀ ਰਹਿੰਦਾ ਹੈ ॥੨॥ (ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ-ਹੀਰਾ ਮਿਲ ਜਾਂਦਾ ਹੈ, ਉਸ ਦੇ ਅੰਦਰੋਂ) ਉਹਨਾਂ ਮੇਰ-ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿਚ ਬੜੇ ਪ੍ਰਬਲ ਹਨ। (ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਇਉਂ ਦਿੱਸਦਾ ਹੈ, ਜਿਵੇਂ) ਅਨੇਕਾਂ ਗਹਣੇ ਮਿਲ ਕੇ (ਗਾਲੇ ਜਾ ਕੇ) ਰੈਣੀ ਬਣ ਜਾਂਦੀ ਹੈ, ਤੇ, ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਂਦੀ ਹੈ ॥੩॥ (ਹੇ ਭਾਈ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਜੋਤਿ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ, ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ, ਉਸ ਦੇ ਹਿਰਦੇ ਵਿਚ ਸਿਫ਼ਤ-ਸਾਲਾਹ ਦੀ ਬਾਣੀ ਦੇ (ਮਾਨੋ) ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ। ਨਾਨਕ ਜੀ ਆਖਦੇ ਹਨ – ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਮਨੁੱਖ ਸਦਾ ਲਈ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ॥੪॥੫॥
ਇਸ ਤਰ੍ਹਾਂ ਵਿਚਰਦੇ ਹੋਏ ਕਈ ਥਾਂਈ ਚਰਨ ਪਾਂਦੇ ਗੁਰੂ ਜੀ ਧਮਧਾਣ ਪਹੁੰਚੇ। ਇਥੋਂ ਦੇ ਵਾਸੀ ਵੀ ਪਾਣੀ ਦੀ ਥੁੜ੍ਹ ਹੱਥੋਂ ਤ੍ਰਾਹ ਤ੍ਰਾਹ ਕਰਦੇ ਸਨ।
ਗੁਰੂ ਜੀ ਨੇ ਪਿੰਡ ਦੇ ਚੌਧਰੀ ਨੂੰ ਬੁਲਾਇਆ ਤੇ ਮਾਇਆ ਦੇ ਕੇ ਖੂਹ ਲਗਵਾਉਣ ਤੇ ਯਾਤਰੂਆਂ ਦੇ ਟਿਕਣ ਲਈ ਧਰਮਸਾਲਾ ਉਸਾਰਨ ਦੀ ਆਗਿਆ ਕੀਤੀ।
ਆਪ ਨੇ ਪਿੰਡ ਵਾਲਿਆਂ ਨੂੰ ਪੇ੍ਰਨਾ ਕੀਤੀ ਕਿ ਉਹ ਸਾਰੇ ਇਨ੍ਹਾਂ ਨੇਕ ਕੰਮਾਂ ਵਿਚ ਹੱਥ ਵਟਾਉਣ ਜਿਸ ਨਾਲ ਇਹ ਛੇਤੀ ਤੋਂ ਛੇਤੀ ਸੰਪੂਰਨ ਹੋ ਜਾਣ।
ਗੁਰੂ ਜੀ ਦਾ ਇਕ ਸੇਵਕ ਸਿੱਖ ਭਾਈ ਰਾਮ ਦੇਵ ਲੰਗਰ ਲਈ ਪਾਣੀ ਭਰਨ ਅਤੇ ਛਿੜਕਾਅ ਕਰਨ ਦੀ ਸੇਵਾ ਕਰਿਆ ਕਰਦਾ ਸੀ।
ਉਸ ਨੇ ਇਥੇ ਵੀ ਇਹ ਸੇਵਾ ਬੜੀ ਲਗਨ ਤੇ ਉਤਸ਼ਾਨ ਨਾਲ ਨਿਭਾਈ। ਉਸ ਨੇ ਜਲ ਦੀ ਤੋਟ ਨਾ ਆੳਣ ਦਿੱਤੀ।
ਉਸ ਦੀ ਸੇਵਾ ਤੋਂ ਖ਼ੁਸ਼ ਹੋ ਕੇ ਗੁਰੁ ਜੀ ਨੇ ਉਸ ਦਾ ਨਾਂ ਭਾਈ ਮੀਂਹਾ ਅਰਥਾਤ ਮੀਂਹ ਵਰਤਾਉਣ ਵਾਲਾ ਰੱਖ ਦਿੱਤਾ।
ਫਿਰ ਆਪ ਨੇ ਉਸ ਨੂੰ ਨਗਾਰਾ, ਨਿਸ਼ਾਨ, ਪੁਸ਼ਾਕਾ ਅਤੇ ਲੋਹ ਦੀ ਬਖ਼ਸ਼ਿਸ਼ ਕੀਤੀ ਅਤੇ ਉਸ ਇਲਾਕੇ ਦਾ ਮੁਖੀ ਪ੍ਰਚਾਰਕ ਥਾਪ ਦਿੱਤਾ।
ਗੁਰੂ ਘਰ ਵਲੋਂ ਉਦਾਸੀਆਂ ਦੀਆਂ ਜੋ ਛੇ ਬਖ਼ਸ਼ਿਸ਼ਾਂ ਹੋਇਆ, ਉਨ੍ਹਾਂ ਵਿਚੋਂ ਇਕ ਭਾਈ ਮੀਂਹਾ ਜੀ ਦੀ ‘ਮੀਂਹਾਂ ਸ਼ਾਹੀ’ ਹੈ।
ਇਸ ਮਹਾਂਪੁਰਖ ਨੇ ਅਗਾਂਹ ਜਾ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਭਰੀ ਸੇਵਾ ਕੀਤੀ ਅਤੇ ਉਨ੍ਹਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਜਮਨਾ ਦਰਿਆ ਦੇ ਕੰਢੇ ਤੇ ਇਹ ਉਹ ਪਵਿੱਤਰ ਅਸਥਾਨ ਹੈ , ਜਿਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਨਾਹਰ ਰਿਆਸਤ ਵਿਚ ਆਉਣ ਪਿੱਛੋਂ ਤੁਰੰਤ ਸਾਰੇ ਖੇਤਰ ਨੂੰ ਦੇਖ ਕੇ ਨਵਾਂ ਨਗਰ ਵਸਾਣ ਦਾ ਵਿਚਾਰ ਬਣਾਇਆ ਤੇ ਇਥੇ ਹੀ ਆਪਣੇ ਠਹਿਰਨ ਲਈ ਪਹਿਲਾ ਕੈਂਪ ਲਾਇਆ। ਫਿਰ ਇਸ ਰਮਣੀਕ ਤੇ ਅਤਿ ਸੁੰਦਰ ਕੁਦਰਤੀ ਅਸਥਾਨ ਤੇ ਆਪਣੇ ਲਈ ਕਿਲ੍ਹੇ ਵਰਗੀ ਇਕ ਇਮਾਰਤ ਉਸਾਰੀ। ਇਥੋਂ ਹੀ ਪਾਉਂਟਾ ਸਾਹਿਬ ਦੀ ਨੀਂਹ ਰੱਖੀ ਤੇ ਇਸ ਦਾ ਨਾਮਕਰਨ ਕੀਤਾ। ਗੁਰੂ ਮਹਾਰਾਜ ਦੇ ਨਿਵਾਸ ਅਸਥਾਨ ਦੇ ਅਗਲੇ ਪਾਸੇ ਦੀਵਾਨ ਅਸਥਾਨ ਬਣਾਇਆ ਜੀਤਹਿ ਰੋਜ਼ਾਨਾ ਸਵੇਰੇ ਆਸ ਦੀ ਵਾਰ ਦਾ ਕੀਰਤਨ , ਕਥਾ ਤੇ ਗੁਰਮਤ ਦੀ ਵਿਚਾਰ ਹੁੰਦੀ। ਗੁਰੂ ਮਹਾਰਾਜ ਆਪ ਸਾਢੇ ਚਾਰ ਸਾਲ ਸੰਗਤਾਂ ਨੂੰ ਅਧਿਆਤਮਕ ਗਿਆਨ ਬਖਸ਼ਦੇ ਰਹੇ। ਇਸੇ ਅਸਥਾਨ ਤੇ ਗੁਰਦੁਆਰੇ ਦਾ ਨਾਮ ਗੁ: ਹਰਿਮੰਦਰ ਸਾਹਿਬ ਪ੍ਰਚਲਤ ਕਰ ਲਿਆ। ਇਥੇ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਿਕ ਸ਼ਸਤਰ ਹੋਰ ਨਿਸ਼ਾਨੀਆਂ ਵੀ ਸੰਭਾਲੀਆਂ ਹੋਈਆਂ ਸਨ ਜੋ ਪਿੱਛੋਂ ਅਲੋਪ ਕਰ ਲਈਆਂ ਗਈਆਂ ਪਰ ਕੁਝ ਨਿਸ਼ਾਨੀਆਂ ਅਤੇ ਤੱਕ ਵੀ ਮੌਜੂਦ ਹਨ। ਸਾਹਿਬ ਬਾਬਾ ਅਜੀਤ ਸਿੰਘ ਜੀ ਦਾ ਜਨਮ ਅਸਥਾਨ ਹੈ।

