ਅੰਗ : 636

ਸੋਰਠਿ ਮਹਲਾ ੧ ॥ ਜਿਨ੍ਹੀ ਸਤਿਗੁਰੁ ਸੇਵਿਆ ਪਿਆਰੇ ਤਿਨ੍ਹ ਕੇ ਸਾਥ ਤਰੇ ॥ ਤਿਨ੍ਹਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ॥ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰਿ ਕਰੇ ॥੧॥ ਭੀ ਤੂਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ॥ ਵਿਣੁ ਬੋਹਿਥ ਭੈ ਡੁਬੀਐ ਪਿਆਰੇ ਕੰਧੀ ਪਾਇ ਕਹਾਹ ॥੧॥ ਰਹਾਉ ॥ ਸਾਲਾਹੀ ਸਾਲਾਹਣਾ ਪਿਆਰੇ ਦੂਜਾ ਅਵਰੁ ਨ ਕੋਇ ॥ ਮੇਰੇ ਪ੍ਰਭ ਸਾਲਾਹਨਿ ਸੇ ਭਲੇ ਪਿਆਰੇ ਸਬਦਿ ਰਤੇ ਰੰਗੁ ਹੋਇ ॥ ਤਿਸ ਕੀ ਸੰਗਤਿ ਜੇ ਮਿਲੈ ਪਿਆਰੇ ਰਸੁ ਲੈ ਤਤੁ ਵਿਲੋਇ ॥੨॥ ਪਤਿ ਪਰਵਾਨਾ ਸਾਚ ਕਾ ਪਿਆਰੇ ਨਾਮੁ ਸਚਾ ਨੀਸਾਣੁ ॥ ਆਇਆ ਲਿਖਿ ਲੈ ਜਾਵਣਾ ਪਿਆਰੇ ਹੁਕਮੀ ਹੁਕਮੁ ਪਛਾਣੁ ॥ ਗੁਰ ਬਿਨੁ ਹੁਕਮੁ ਨ ਬੂਝੀਐ ਪਿਆਰੇ ਸਾਚੇ ਸਾਚਾ ਤਾਣੁ ॥੩॥ ਹੁਕਮੈ ਅੰਦਰਿ ਨਿੰਮਿਆ ਪਿਆਰੇ ਹੁਕਮੈ ਉਦਰ ਮਝਾਰਿ ॥ ਹੁਕਮੈ ਅੰਦਰਿ ਜੰਮਿਆ ਪਿਆਰੇ ਊਧਉ ਸਿਰ ਕੈ ਭਾਰਿ ॥ ਗੁਰਮੁਖਿ ਦਰਗਹ ਜਾਣੀਐ ਪਿਆਰੇ ਚਲੈ ਕਾਰਜ ਸਾਰਿ ॥੪॥ ਹੁਕਮੈ ਅੰਦਰਿ ਆਇਆ ਪਿਆਰੇ ਹੁਕਮੇ ਜਾਦੋ ਜਾਇ ॥ ਹੁਕਮੇ ਬੰਨ੍ਹਿ ਚਲਾਈਐ ਪਿਆਰੇ ਮਨਮੁਖਿ ਲਹੈ ਸਜਾਇ ॥ ਹੁਕਮੇ ਸਬਦਿ ਪਛਾਣੀਐ ਪਿਆਰੇ ਦਰਗਹ ਪੈਧਾ ਜਾਇ ॥੫॥ ਹੁਕਮੇ ਗਣਤ ਗਣਾਈਐ ਪਿਆਰੇ ਹੁਕਮੇ ਹਉਮੈ ਦੋਇ ॥ ਹੁਕਮੇ ਭਵੈ ਭਵਾਈਐ ਪਿਆਰੇ ਅਵਗਣਿ ਮੁਠੀ ਰੋਇ ॥ ਹੁਕਮੁ ਸਿਞਾਪੈ ਸਾਹ ਕਾ ਪਿਆਰੇ ਸਚੁ ਮਿਲੈ ਵਡਿਆਈ ਹੋਇ ॥੬॥ ਆਖਣਿ ਅਉਖਾ ਆਖੀਐ ਪਿਆਰੇ ਕਿਉ ਸੁਣੀਐ ਸਚੁ ਨਾਉ ॥ ਜਿਨ੍ਹੀ ਸੋ ਸਾਲਾਹਿਆ ਪਿਆਰੇ ਹਉ ਤਿਨ੍ਹ ਬਲਿਹਾਰੈ ਜਾਉ ॥ ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲਿ ਮਿਲਾਉ ॥੭॥ ਕਾਇਆ ਕਾਗਦੁ ਜੇ ਥੀਐ ਪਿਆਰੇ ਮਨੁ ਮਸਵਾਣੀ ਧਾਰਿ ॥ ਲਲਤਾ ਲੇਖਣਿ ਸਚ ਕੀ ਪਿਆਰੇ ਹਰਿ ਗੁਣ ਲਿਖਹੁ ਵੀਚਾਰਿ ॥ ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਖੈ ਉਰਿ ਧਾਰਿ ॥੮॥੩॥

ਅਰਥ : ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਪੱਲਾ ਫੜਿਆ ਹੈ, ਹੇ ਸੱਜਣ! ਉਹਨਾਂ ਦੇ ਸੰਗੀ-ਸਾਥੀ ਭੀ ਪਾਰ ਲੰਘ ਜਾਂਦੇ ਹਨ। ਜਿਨ੍ਹਾਂ ਦੀ ਜੀਭ ਪਰਮਾਤਮਾ ਦਾ ਨਾਮ-ਅੰਮ੍ਰਿਤ ਚੱਖਦੀ ਹੈ ਉਹਨਾਂ ਦੇ (ਜੀਵਨ-ਸਫ਼ਰ ਵਿਚ ਵਿਕਾਰ ਆਦਿਕਾਂ ਦੀ) ਰੁਕਾਵਟ ਨਹੀਂ ਪੈਂਦੀ। ਹੇ ਸੱਜਣ! ਜੇਹੜੇ ਮਨੁੱਖ ਪਰਮਾਤਮਾ ਦੇ ਡਰ-ਅਦਬ ਤੋਂ ਸੱਖਣੇ ਰਹਿੰਦੇ ਹਨ ਉਹ ਵਿਕਾਰਾਂ ਦੇ ਭਾਰ ਨਾਲ ਲੱਦੇ ਜਾਂਦੇ ਹਨ ਤੇ ਸੰਸਾਰ-ਸਮੁੰਦਰ ਵਿਚ ਡੁੱਬ ਜਾਂਦੇ ਹਨ। ਪਰ ਜਦੋਂ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ ਤਾਂ ਉਹਨਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੧॥ ਹੇ ਸੱਜਣ-ਪ੍ਰਭੂ! ਸਦਾ ਤੈਨੂੰ ਹੀ ਸਾਲਾਹਣਾ ਚਾਹੀਦਾ ਹੈ, ਸਦਾ ਤੇਰੀ ਹੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ। (ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਵਾਸਤੇ ਤੇਰੀ ਸਿਫ਼ਤ-ਸਾਲਾਹ ਜੀਵਾਂ ਵਾਸਤੇ ਜਹਾਜ਼ ਹੈ, ਇਸ) ਜਹਾਜ਼ ਤੋਂ ਬਿਨਾ ਭਉ-ਸਾਗਰ ਵਿਚ ਡੁੱਬ ਜਾਈਦਾ ਹੈ। (ਕੋਈ ਭੀ ਜੀਵ ਸਮੁੰਦਰ ਦਾ) ਪਾਰਲਾ ਕੰਢਾ ਲੱਭ ਨਹੀਂ ਸਕਦਾ ॥੧॥ ਰਹਾਉ ॥ ਹੇ ਸੱਜਣ! ਸਾਲਾਹਣ-ਜੋਗ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਉਸ ਵਰਗਾ ਹੋਰ ਕੋਈ ਨਹੀਂ ਹੈ। ਜੇਹੜੇ ਬੰਦੇ ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ ਉਹ ਭਾਗਾਂ ਵਾਲੇ ਹਨ। ਗੁਰੂ ਦੇ ਸ਼ਬਦ ਵਿਚ ਡੂੰਘੀ ਲਗਨ ਰੱਖਣ ਵਾਲੇ ਬੰਦੇ ਨੂੰ ਪਰਮਾਤਮਾ ਦਾ ਪ੍ਰੇਮ-ਰੰਗ ਚੜ੍ਹਦਾ ਹੈ। ਅਜੇਹੇ ਬੰਦੇ ਦੀ ਸੰਗਤਿ ਜੇ (ਕਿਸੇ ਨੂੰ) ਪ੍ਰਾਪਤ ਹੋ ਜਾਏ ਤਾਂ ਉਹ ਹਰੀ-ਨਾਮ ਦਾ ਰਸ ਲੈਂਦਾ ਹੈ ਤੇ (ਨਾਮ-ਦੁੱਧ ਨੂੰ) ਰਿੜਕ ਕੇ ਉਹ ਜਗਤ ਮੂਲ-ਪ੍ਰਭੂ ਨੂੰ ਮਿਲ ਪੈਂਦਾ ਹੈ ॥੨॥ ਹੇ ਭਾਈ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਪ੍ਰਭੂ-ਪਤੀ ਨੂੰ ਮਿਲਣ ਵਾਸਤੇ (ਇਸ ਜੀਵਨ-ਸਫ਼ਰ ਵਿਚ) ਰਾਹਦਾਰੀ ਹੈ, ਇਹ ਨਾਮ ਸਦਾ-ਥਿਰ ਰਹਿਣ ਵਾਲੀ ਮੋਹਰ ਹੈ। (ਪ੍ਰਭੂ ਦਾ ਇਹੀ ਹੁਕਮ ਹੈ ਕਿ) ਜਗਤ ਵਿਚ ਜੋ ਭੀ ਆਇਆ ਹੈ ਉਸ ਨੇ (ਪ੍ਰਭੂ ਨੂੰ ਮਿਲਣ ਵਾਸਤੇ, ਇਹ ਨਾਮ-ਰੂਪ ਰਾਹਦਾਰੀ) ਲਿਖ ਕੇ ਆਪਣੇ ਨਾਲ ਲੈ ਜਾਣੀ ਹੈ। ਹੇ ਭਾਈ! ਪ੍ਰਭੂ ਦੇ ਇਸ ਹੁਕਮ ਨੂੰ ਸਮਝ (ਪਰ ਇਸ ਹੁਕਮ ਨੂੰ ਸਮਝਣ ਲਈ ਗੁਰੂ ਦੀ ਸ਼ਰਨ ਪੈਣਾ ਪਏਗਾ) ਗੁਰੂ ਤੋਂ ਬਿਨਾ ਪ੍ਰਭੂ ਦਾ ਹੁਕਮ ਸਮਝਿਆ ਨਹੀਂ ਜਾ ਸਕਦਾ। ਹੇ ਭਾਈ! (ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਸਮਝ ਲੈਂਦਾ ਹੈ, ਵਿਕਾਰਾਂ ਦਾ ਟਾਕਰਾ ਕਰਨ ਲਈ ਉਸ ਨੂੰ) ਸਦਾ-ਥਿਰ ਪ੍ਰਭੂ ਦਾ ਸਦਾ-ਥਿਰ ਬਲ ਹਾਸਲ ਹੋ ਜਾਂਦਾ ਹੈ ॥੩॥ ਹੇ ਭਾਈ! ਜੀਵ ਪਰਮਾਤਮਾ ਦੇ ਹੁਕਮ ਅਨੁਸਾਰ (ਪਹਿਲਾਂ) ਮਾਤਾ ਦੇ ਗਰਭ ਵਿਚ ਟਿਕਦਾ ਹੈ, ਤੇ ਮਾਂ ਦੇ ਪੇਟ ਵਿਚ (ਦਸ ਮਹੀਨੇ ਨਿਵਾਸ ਰੱਖਦਾ ਹੈ)। ਪੁੱਠਾ ਸਿਰ ਭਾਰ ਰਹਿ ਕੇ ਪ੍ਰਭੂ ਦੇ ਹੁਕਮ ਅਨੁਸਾਰ ਹੀ (ਫਿਰ) ਜਨਮ ਲੈਂਦਾ ਹੈ। (ਕਿਸੇ ਖ਼ਾਸ ਜੀਵਨ-ਮਨੋਰਥ ਵਾਸਤੇ ਜੀਵ ਜਗਤ ਵਿਚ ਆਉਂਦਾ ਹੈ) ਜੋ ਜੀਵ ਗੁਰੂ ਦੀ ਸ਼ਰਨ ਪੈ ਕੇ ਜੀਵਨ-ਮਨੋਰਥ ਨੂੰ ਸਵਾਰ ਕੇ ਇਥੋਂ ਜਾਂਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ॥੪॥ ਹੇ ਸੱਜਣ! ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਜੀਵ ਜਗਤ ਵਿਚ ਆਉਂਦਾ ਹੈ, ਰਜ਼ਾ ਅਨੁਸਾਰ ਹੀ ਇਥੋਂ ਚਲਾ ਜਾਂਦਾ ਹੈ। ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ (ਤੇ ਮਾਇਆ ਦੇ ਮੋਹ ਵਿਚ ਫਸ ਜਾਂਦਾ ਹੈ) ਉਸ ਨੂੰ ਪ੍ਰਭੂ ਦੀ ਰਜ਼ਾ ਅਨੁਸਾਰ ਹੀ ਬੰਨ੍ਹ ਕੇ (ਭਾਵ, ਜੋਰੋ ਜੋਰੀ) ਇਥੋਂ ਤੋਰਿਆ ਜਾਂਦਾ ਹੈ (ਕਿਉਂਕਿ ਮੋਹ ਦੇ ਕਾਰਨ ਉਹ ਇਸ ਮਾਇਆ ਨੂੰ ਛੱਡਣਾ ਨਹੀਂ ਚਾਹੁੰਦਾ)। ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਜਨਮ-ਮਨੋਰਥ ਨੂੰ) ਪਛਾਣ ਲਿਆ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਨਾਲ ਜਾਂਦਾ ਹੈ ॥੫॥ ਹੇ ਭਾਈ! ਪਰਮਾਤਮਾ ਦੀ ਰਜ਼ਾ ਅਨੁਸਾਰ ਹੀ (ਕਿਤੇ) ਮਾਇਆ ਦੀ ਸੋਚ ਸੋਚੀ ਜਾ ਰਹੀ ਹੈ, ਪ੍ਰਭੂ ਦੀ ਰਜ਼ਾ ਵਿਚ ਹੀ ਕਿਤੇ ਹਉਮੈ ਹੈ ਕਿਤੇ ਦ੍ਵੈਤ ਹੈ। ਪ੍ਰਭੂ ਦੀ ਰਜ਼ਾ ਅਨੁਸਾਰ ਹੀ (ਕਿਤੇ ਕੋਈ ਮਾਇਆ ਦੀ ਖ਼ਾਤਰ) ਭਟਕ ਰਿਹਾ ਹੈ, (ਕਿਤੇ ਕੋਈ) ਜਨਮ ਮਰਨ ਦੇ ਗੇੜ ਵਿਚ ਪਾਇਆ ਜਾ ਰਿਹਾ ਹੈ, ਕਿਤੇ ਪਾਪ ਦੀ ਠੱਗੀ ਹੋਈ ਲੋਕਾਈ (ਆਪਣੇ ਦੁੱਖ) ਰੋ ਰਹੀ ਹੈ। ਜਿਸ ਮਨੁੱਖ ਨੂੰ ਸ਼ਾਹ-ਪ੍ਰਭੂ ਦੀ ਰਜ਼ਾ ਦੀ ਸਮਝ ਆ ਜਾਂਦੀ ਹੈ, ਉਸ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ, ਉਸ ਦੀ (ਲੋਕ ਪਰਲੋਕ ਵਿਚ) ਵਡਿਆਈ ਹੁੰਦੀ ਹੈ ॥੬॥ ਹੇ ਭਾਈ! (ਜਗਤ ਵਿਚ ਮਾਇਆ ਦਾ ਪ੍ਰਭਾਵ ਇਤਨਾ ਹੈ ਕਿ) ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਸਿਮਰਨਾ ਬੜਾ ਕਠਨ ਹੋ ਰਿਹਾ ਹੈ, ਨਾਹ ਹੀ ਪ੍ਰਭੂ-ਨਾਮ ਸੁਣਿਆ ਜਾ ਰਿਹਾ ਹੈ (ਮਾਇਆ ਦੇ ਪ੍ਰਭਾਵ ਹੇਠ ਜੀਵ ਨਾਮ ਨਹੀਂ ਸਿਮਰਦੇ, ਨਾਮ ਨਹੀਂ ਸੁਣਦੇ)। ਹੇ ਭਾਈ! ਮੈਂ ਉਹਨਾਂ ਬੰਦਿਆਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ ਹੈ। (ਮੇਰੀ ਇਹੀ ਅਰਦਾਸ ਹੈ ਕਿ ਉਹਨਾਂ ਦੀ ਸੰਗਤਿ ਵਿਚ) ਮੈਨੂੰ ਭੀ ਨਾਮ ਮਿਲੇ ਤੇ ਮੇਰਾ ਜੀਵਨ ਸੰਤੋਖੀ ਹੋ ਜਾਏ, ਮੇਹਰ ਦੀ ਨਜ਼ਰ ਵਾਲੇ ਪ੍ਰਭੂ ਦੇ ਚਰਨਾਂ ਵਿਚ ਮੈਂ ਜੁੜਿਆ ਰਹਾਂ ॥੭॥ ਹੇ ਭਾਈ! ਜੇ ਸਾਡਾ ਸਰੀਰ ਕਾਗ਼ਜ਼ ਬਣ ਜਾਏ, ਜੇ ਮਨ ਨੂੰ ਸਿਆਹੀ ਦੀ ਦਵਾਤ ਬਣਾ ਲਈਏ, ਜੇ ਸਾਡੀ ਜੀਭ ਪ੍ਰਭੂ ਦੀ ਸਿਫ਼ਤ-ਸਾਲਾਹ ਲਿਖਣ ਲਈ ਕਲਮ ਬਣ ਜਾਏ, ਤਾਂ, ਹੇ ਭਾਈ! (ਸੁਭਾਗਤਾ ਇਸੇ ਗੱਲ ਵਿਚ ਹੈ ਕਿ) ਪਰਮਾਤਮਾ ਦੇ ਗੁਣਾਂ ਨੂੰ ਆਪਣੇ ਸੋਚ-ਮੰਦਰ ਵਿਚ ਲਿਆ ਕੇ (ਆਪਣੇ ਅੰਦਰ) ਉੱਕਰਦੇ ਚੱਲੋ। ਹੇ ਨਾਨਕ ਜੀ! ਉਹ ਲਿਖਾਰੀ ਭਾਗਾਂ ਵਾਲਾ ਹੈ ਜੋ ਸਦਾ-ਥਿਰ ਵਾਲੇ ਪ੍ਰਭੂ ਦੇ ਨਾਮ ਨੂੰ ਹਿਰਦੇ ਵਿਚ ਟਿਕਾ ਕੇ (ਆਪਣੇ ਅੰਦਰ) ਉੱਕਰ ਲੈਂਦਾ ਹੈ ॥੮॥੩॥

रागु सोरठि बाणी भगत कबीर जी की घरु १ ੴ सतिगुर प्रसादि ॥ संतहु मन पवनै सुखु बनिआ ॥ किछु जोगु परापति गनिआ ॥ रहाउ ॥ गुरि दिखलाई मोरी ॥ जितु मिरग पड़त है चोरी ॥ मूंदि लीए दरवाजे ॥ बाजीअले अनहद बाजे ॥१॥ कु्मभ कमलु जलि भरिआ ॥ जलु मेटिआ ऊभा करिआ ॥ कहु कबीर जन जानिआ ॥ जउ जानिआ तउ मनु मानिआ ॥२॥१०॥

अर्थ: राग सोरठि, घर १ में भगत कबीर जी की बाणी। अकाल पुरख एक है और सतिगुरू की कृपा द्वारा मिलता है। हे संत जनों। (मेरे) पवन (जैसे चंचल) मन को (अब) सुख मिल गया है, (अब यह मन प्रभू का मिलाप) हासिल करने योग्य थोडा बहुत समझा जा सकता है ॥ रहाउ ॥ (क्योंकि) सतिगुरू ने (मुझे मेरी वह) कमज़ोरी दिखा दी है, जिस कारण (कामादिक) पशु अडोल ही (मुझे) आ दबाते थे। (सो, मैं गुरू की मेहर से शरीर के) दरवाज़े (ज्ञान-इन्द्रियाँ: पर निंदा, पर तन, पर धन आदिक की तरफ़ से) बंद कर लिए हैं, और (मेरे अंदर प्रभू की सिफ़त-सलाह के) बाजे एक-रस बजने लग गए हैं ॥१॥ (मेरा) हृदय-कमल रूप घड़ा (पहले विकारों के) पानी से भरा हुआ था, (अब गुरू की बरकत से मैंने वह) पानी गिरा दिया है, और (हृदय को) ऊँचा कर दिया है। कबीर जी कहते हैं – (अब) मैंने दास ने (प्रभू के साथ) जान-पहचान कर ली है, और जब से यह साँझ पड़ी है, मेरा मन (उस प्रभू में ही) लीन हो गया है ॥२॥१०॥

ਅੰਗ : 656

ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥

ਅਰਥ : ਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ॥ ਰਹਾਉ ॥ (ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ, ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ। (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ, ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ॥੧॥ (ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ। ਕਬੀਰ ਜੀ ਆਖਦੇ ਹਨ – (ਹੁਣ) ਮੈਂ ਦਾਸ ਨੇ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ॥੨॥੧੦॥

धनासरी महला ५ ॥ जिस कउ बिसरै प्रानपति दाता सोई गनहु अभागा ॥ चरन कमल जा का मनु रागिओ अमिअ सरोवर पागा ॥१॥ तेरा जनु राम नाम रंगि जागा ॥ आलसु छीजि गइआ सभु तन ते प्रीतम सिउ मनु लागा ॥ रहाउ ॥ जह जह पेखउ तह नाराइण सगल घटा महि तागा ॥ नाम उदकु पीवत जन नानक तिआगे सभि अनुरागा ॥२॥१६॥४७॥

अर्थ :-हे भाई ! उस मनुख को बद-किस्मत समझो, जिस को जीवन का स्वामी-भगवान विसर जाता है। जिस मनुख का मन परमात्मा के कोमल चरणों का प्रेमी हो जाता है, वह मनुख आत्मिक जीवन देने वाले नाम-जल का सरोवर खोज लेता है।1।हे भगवान ! तेरा सेवक तेरे नाम-रंग में टिक के (माया के मोह की तरफ से सदा) सुचेत रहता है। उस के शरीर में से सारा आलस खत्म हो जाता है, उस का मन, (हे भाई !) प्रीतम-भगवान के साथ जुड़ा रहता है।रहाउ। हे भाई ! (उस के सुमिरन की बरकत के साथ) मैं (भी) जिधर जिधर देखता हूँ, ऊपर ऊपर परमात्मा ही सारे शरीरो में मौजूद दिखता है जैसे धागा (सारे मोतियों में पिरोया होता है)। हे नानक ! भगवान के दास उस का नाम-जल पीते हुए ही ओर सारे मोह-प्यार छोड़ देते हैं।2।19।47।

ਅੰਗ : 682

ਧਨਾਸਰੀ ਮਹਲਾ ੫ ॥ ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥ ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥ ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥ ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥ ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ॥ ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥

ਅਰਥ : ਹੇ ਭਾਈ! ਉਸ ਮਨੁੱਖ ਨੂੰ ਬਦ-ਕਿਸਮਤ ਸਮਝੋ, ਜਿਸ ਨੂੰ ਜਿੰਦ ਦਾ ਮਾਲਕ-ਪ੍ਰਭੂ ਵਿਸਰ ਜਾਂਦਾ ਹੈ। ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਲੱਭ ਲੈਂਦਾ ਹੈ।1। ਹੇ ਪ੍ਰਭੂ! ਤੇਰਾ ਸੇਵਕ ਤੇਰੇ ਨਾਮ-ਰੰਗ ਵਿਚ ਟਿਕ ਕੇ (ਮਾਇਆ ਦੇ ਮੋਹ ਵਲੋਂ ਸਦਾ) ਸੁਚੇਤ ਰਹਿੰਦਾ ਹੈ। ਉਸ ਦੇ ਸਰੀਰ ਵਿਚੋਂ ਸਾਰਾ ਆਲਸ ਮੁੱਕ ਜਾਂਦਾ ਹੈ, ਉਸ ਦਾ ਮਨ, (ਹੇ ਭਾਈ!) ਪ੍ਰੀਤਮ-ਪ੍ਰਭੂ ਨਾਲ ਜੁੜਿਆ ਰਹਿੰਦਾ ਹੈ। ਰਹਾਉ। ਹੇ ਭਾਈ! (ਉਸ ਦੇ ਸਿਮਰਨ ਦੀ ਬਰਕਤਿ ਨਾਲ) ਮੈਂ (ਭੀ) ਜਿਧਰ ਜਿਧਰ ਵੇਖਦਾ ਹਾਂ, ਉਥੇ ਉਥੇ ਪਰਮਾਤਮਾ ਹੀ ਸਾਰੇ ਸਰੀਰਾਂ ਵਿਚ ਮੌਜੂਦ ਦਿੱਸਦਾ ਹੈ ਜਿਵੇਂ ਧਾਗਾ (ਸਾਰੇ ਮਣਕਿਆਂ ਵਿਚ ਪ੍ਰੋਇਆ ਹੁੰਦਾ ਹੈ)। ਹੇ ਨਾਨਕ! ਪ੍ਰਭੂ ਦੇ ਦਾਸ ਉਸ ਦਾ ਨਾਮ-ਜਲ ਪੀਂਦਿਆਂ ਹੀ ਹੋਰ ਸਾਰੇ ਮੋਹ-ਪਿਆਰ ਛੱਡ ਦੇਂਦੇ ਹਨ।2। 19। 47।

ਗੁਰਦੁਆਰਾ ਕਬੂਤਰ ਸਾਹਿਬ ਰਾਜਸਥਾਨ ਦੇ ਨੋਹਰ ਸ਼ਹਿਰ ਵਿੱਚ ਸਥਿਤ ਹੈ ,ਇਥੋਂ ਦੇ ਲੋਕਾਂ ਮੁਤਾਬਿਕ ਅਤੇ ਗੁਰੂ ਘਰ ਦੇ ਪ੍ਰਬੰਧਕਾਂ ਮੁਤਾਬਿਕ ਇਥੋਂ ਦਾ ਇਤਿਹਾਸ ਕੁਝ ਇਸ ਤਰ੍ਹਾਂ ਹੈ , ਨਵੰਬਰ 1706 ਵਿੱਚ ਗੁਰੂ ਗੋਬਿੰਦ ਸਿੰਘ ਜੀ ਸਿਰਸਾ ਨੂੰ ਛੱਡ ਕੇ ਇਥੇ ਆਏ ਸਨ ਅਤੇ ਸ਼ੀਪ ਤਲਾਈ ਨਾਮ ਦੇ ਇੱਕ ਤਲਾਬ ਕੋਲ ਡੇਰੇ ਲਾਏ , (ਜਿਥੇ ਅੱਜ ਇੱਕ ਗੁਰਦੁਆਰਾ ਮੌਜੂਦ ਹੈ ਜਿਸਦਾ ਨਾਮ ਵੀ ਸ਼ੀਪ ਤਲਾਈ ਗੁਰਦੁਆਰਾ ਰੱਖਿਆ ਗਿਆ ਹੈ) ਜਿਥੇ ਗੁਰੂ ਜੀ ਨੇ ਡੇਰੇ ਲਾਏ ਸਨ ਉਸਦੇ ਨੇੜੇ ਇੱਕ ਮੰਦਿਰ ਸੀ ਜਿਥੇ ਬਹੁਤ ਸਾਰੇ ਕਬੂਤਰ ਰੋਜ਼ਾਨਾ ਆ ਕੇ ਬੈਠਦੇ ਸਨ ਅਤੇ ਪਿੰਡ ਦੇ ਲੋਕ ਕਬੂਤਰਾਂ ਨੂੰ ਰੋਜ਼ਾਨਾ ਚੋਗਾ ਪਾਇਆ ਕਰਦੇ ਸਨ। ਲੋਕ ਕਬੂਤਰਾਂ ਦੀਆਂ ਅਵਾਜ਼ਾਂ ਸੁਣਦੇ ਅਤੇ ਉਹਨਾਂ ਨੂੰ ਅਸਮਾਨ ਚ ਬਾਜ਼ੀਆਂ ਲਾਉਂਦੇ ਦੇਖ ਕੇ ਬਹੁਤ ਖੁਸ਼ ਹੁੰਦੇ ਸਨ। ਇੱਕ ਦਿਨ ਗੁਰੂ ਜੀ ਦੇ ਘੋੜੇ ਦੀ ਪੌੜ ਹੇਠ ਆ ਕੇ ਇੱਕ ਕਬੂਤਰ ਮਰ ਗਿਆ , ਇਥੇ ਜਿਆਦਾ ਲੋਕ ਜੈਨ ਧਰਮ ਨਾਲ ਸੰਬੰਧ ਰੱਖਦੇ ਸੀ ਜੋ ਕੇ ਅਹਿੰਸਾ ਵਿੱਚ ਵਿਸ਼ਵਾਸ਼ ਰੱਖਦੇ ਸਨ ,ਉਹਨਾਂ ਨੇ ਗੁਰੂ ਜੀ ਦਾ ਵਿਰੋਧ ਕੀਤਾ ਕੇ ਤੁਸੀਂ ਕਬੂਤਰ ਮਾਰ ਦਿੱਤਾ ਹੈ ਤਾਂ ਗੁਰੂ ਜੀ ਨੇ ਕਿਹਾ ਕੇ ਇਹ ਨੀਤੀ ਸੀ , ਕਬੂਤਰ ਦੀ ਇਸ ਤਰਾਂ ਹੀ ਲਿਖੀ ਹੋਈ ਸੀ , ਪਰ ਲੋਕ ਨਹੀਂ ਮੰਨਦੇ ਅਤੇ ਗੁਰੂ ਜੀ ਨਾਲ ਬਹਿਸ ਕਰਨ ਲੱਗ ਪਏ।
ਤਾਂ ਗੁਰੂ ਜੀ ਨੇ ਬਚਨ ਕੀਤਾ ਕੇ ਤੁਸੀਂ ਇੱਕ ਨੂੰ ਰੋਂਦੇ ਹੋ ਜੇ ਸਾਰੇ ਮਰ ਜਾਣ ਤੇ ਫਿਰ ਆਪਾਂ ਕਿ ਕਰ ਲਵਾਂਗੇ , ਗੁਰੂ ਜੀ ਦੇ ਬਚਨ ਦੇ ਨਾਲ ਹੀ ਸਾਰੇ ਕਬੂਤਰ ਮਰ ਗਏ। ਫਿਰ ਲੋਕਾਂ ਨੂੰ ਪਛਤਾਵਾ ਹੋਇਆ ਤੇ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕੇ ਜੇ ਤੁਸੀਂ ਇੱਕ ਬਚਨ ਨਾਲ ਕਬੂਤਰ ਮਾਰੇ ਆ ਤਾਂ ਤੁਹਾਡੇ ਕੋਲ ਜਰੂਰ ਤਾਕਤ ਹੈ ਇਹਨਾਂ ਨੂੰ ਜਿਉਂਦੇ ਕਰਨ ਦੀ ਵੀ। ਅਸੀਂ ਮਾਫੀ ਮੰਗਦੇ ਹਾਂ ਸਾਡੀ ਬੇਨਤੀ ਮੰਨੋ ਤੇ ਇਹਨਾਂ ਨੂੰ ਜਿਉਂਦੇ ਕਰ ਦਿਓ , ਬਹੁਤ ਬੇਨਤੀ ਕਰਨ ਤੇ ਗੁਰੂ ਸਾਹਿਬ ਨੇ ਕਿਹਾ ਕੇ ਜਿਹੜਾ ਚੋਗਾ ਤੁਸੀਂ ਅੱਗੇ ਪਾਉਂਦੇ ਹੁੰਦੇ ਸੀ, ਜਾਓ ਜਾ ਕੇ ਚੋਗਾ ਪਾਓ , ਲੋਕਾਂ ਨੇ ਜਦੋਂ ਚੋਗਾ ਪਾਇਆ ਤਾਂ ਗੁਰੂ ਜੀ ਕਹਿੰਦੇ ਉਥੋਂ ਸਾਰੇ ਆਪਣਾ ਚੋਗਾ ਚੁਗੋ। ਸਾਰੇ ਕਬੂਤਰ ਉੱਠ ਗਏ ਪਰ ਉਹ ਇੱਕ ਕਬੂਤਰ ਜੋ ਪੌੜ ਥੱਲੇ ਆ ਕੇ ਮਰਿਆ ਸੀ ਉਹ ਨਹੀਂ ਉੱਠਿਆ , ਲੋਕਾਂ ਨੇ ਗੁਰੂ ਜੀ ਨੂੰ ਕਿਹਾ ਕੇ ਤੁਸੀਂ ਸਾਰਿਆਂ ਨੂੰ ਜਿਉਂਦੇ ਕੀਤਾ ਹੈ ਤਾਂ ਇਸਨੂੰ ਵੀ ਕਰ ਦਿਓ। ਗੁਰੂ ਜੀ ਕਹਿੰਦੇ ਕਿ ਨਹੀਂ , ਇਸਦਾ ਕਰਕੇ ਤਾਂ ਅਸੀਂ ਇਥੇ ਆਏ ਸੀ , ਇਸਦੀ ਮੁਕਤੀ ਕਰਨ ਵਾਸਤੇ , ਇਹ ਸਾਡਾ ਪੁਰਾਣਾ ਸਿੱਖ ਹੁੰਦਾ ਸੀ ਤੇ ਉਸਦੀ ਮੁਕਤੀ ਕਰਨ ਹੀ ਅਸੀਂ ਇਥੇ ਆਏ ਸੀ ,
ਇਹ ਹੈ ਗੁਰਦੁਆਰਾ ਕਬੂਤਰ ਸਾਹਿਬ ਦਾ ਇਤਿਹਾਸ ,

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਆਜਕਲ ਸਾਡੀ ਕੌਮ ਦੇ ਕਈ ਨੌਜਵਾਨ ਐਸੇ ਨੇ ਜਿਨ੍ਹਾਂ ਨੂੰ ਸਾਡਾ ਇਤਿਹਾਸ ਨਹੀਂ ਮਾਲੁਮ ਇਸ ਲਈ ਸਾਡੇ ਸੰਗਠਨ (ਕੇਸਰੀ ਯੂਥ ਫ਼ਰੰਟ ਭਿੰਡਰਾਂਵਾਲਾ) ਨੋ ਉਪਰਾਲਾ ਸਿੱਖ ਨੌਜਵਾਨਾਂ ਨੂੰ ਉਨ੍ਹਾਂ ਦੇ ਇਤਿਹਾਸ ਬਾਰੇ ਜਾਣਕਾਰੀ ਹੋਵੇ ਏਸ ਲਈ ਫੈਡਰੇਸ਼ਨ ਦੇ ਜਿੰਨੀ ਵੀ ਮੈਂਬਰ ਨੇ ਉਹ ਰੋਜ ਅਪਨੇ ਅਪਨੇ ਫੇਸਬੁੱਕ ਅਕਾਊਂਟ ਤੇ ਸਿੱਖ ਇਤਿਹਾਸ ਬਾਰੇ ਲੋਕਾਂ ਨੂੰ ਜਾਣਕਾਰੀ ਦੇਵਾਂਗੇ ਅੱਜ ਇਸ ਪਹਿਲ ਦੀ ਸ਼ੁਰੂਆਤ ਕੀਤੀ ਅੱਜ ਦਾ ਇਤਿਹਾਸ ਹੈ ਮੁਕਤਸਰ ਸਾਹਿਬ ਦੇ ਵਿਖੇ ਹੋਏ 40 ਮੁਕਤੇ ਸ਼ਹੀਦਾਂ ਦੇ ਬਾਰੇ ਸੰਗਤ ਨੂੰ ਉਨ੍ਹਾਂ ਦਾ ਦੱਸਿਆ ਜਾਵੇਗਾ
1704 ਵਿਚ ਅਨੰਦਪੁਰ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਸਹਿਯੋਗੀ ਫ਼ੌਜਾਂ ਦੁਆਰਾ ਇਕ ਵਿਆਪਕ ਘੇਰਾਬੰਦੀ ਅਧੀਨ ਸਨ, ਪ੍ਰਬੰਧਕ ਪੂਰੀ ਤਰ੍ਹਾਂ ਥੱਕ ਗਏ ਸਨ ਅਤੇ ਖਾਲਸਾ ਪੱਤਿਆਂ ਅਤੇ ਦਰੱਖਤਾਂ ਦੀ ਛਿੱਲ ‘ਤੇ ਰਹਿੰਦਾ ਸੀ । ਮਾਝੇ ਦੇ ਜੱਟਾ ਨੇ ਆਪਣੇ ਮਨ ਨੂੰ ਘਰ ਵਿਚ ਜਾਣ ਲਈ ਬਣਾਇਆ, ਗੁਰੂ ਜੀ ਉਨ੍ਹਾਂ ਨੂੰ ਛੱਡ ਦੇਣਗੇ ਨਹੀਂ ਜਦੋਂ ਤੱਕ ਉਨ੍ਹਾਂ ਨੇ ਇਹ ਕਹਿ ਕੇ ਦਸਤਖਤ ਕੀਤੇ ਸਨ ਕਿ ਉਹ ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਨਹੀਂ ਹਨ। ਸੈਂਕੜੇ ਸਿੱਖਾਂ ਵਿਚੋਂ, ਸਿਰਫ਼ ਚਾਲੀ ਨੇ ਆਪਣੇ ਅੰਗੂਠੇ ਦਾ ਪ੍ਰਭਾਵ ਤਿਆਗ ਦਿੱਤਾ । ਉਹਨਾਂ ਨੂੰ ਅਨੰਦਪੁਰ ਛੱਡਣ ਦੀ ਆਗਿਆ ਦਿੱਤੀ ਗਈ। ਇਹ ਸ੍ਰੀ ਅਨੰਦਪੁਰ ਸਾਹਿਬ ਦੀ ਘੇਰਾਬੰਦੀ ਦੌਰਾਨ ਸੀ, ਜੋ ਅੱਠ ਮਹੀਨੇ ਲੰਬੇ ਸਮੇਂ ਤਕ ਚੱਲਿਆ ਸੀ, ਜਿਸਦੇ ਸਿੱਟੇ ਵਜੋਂ 10 ਵੇਂ ਮਾਸਟਰ ਦੇ ਅਧੀਨ 10,000 ਸਿੱਖ ਸਿਪਾਹੀਆਂ ਦੇ ਨਤੀਜੇ ਵਜੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਲੱਖ ਮੁਗ਼ਲਾਂ ਨੂੰ ਭਿਆਨਕ ਹਾਰ ਦਿੱਤੀ ਸੀ ਜਿਨ੍ਹਾਂ ਨੇ ਪਵਿੱਤਰ ਸ਼ਹਿਰ ਉੱਤੇ ਹਮਲਾ ਕੀਤਾ ਸੀ। ਹਿੰਦੂ ਰਾਜਸ ਦੇ ਹਰ ਤਿੰਨ ਸਮੂਹਾਂ ਨੂੰ ਛੱਡ ਕੇ ਮੁਗਲ ਸਾਮਰਾਜੀ ਫੌਜ ਦੇ ਨਾਲ ਲੜ ਰਹੇ ਸਨ।
ਅਨੰਦਪੁਰ ਦੇ 40 ਭਗੌੜੇ ਅਮ੍ਰਿਤਸਰ ਜ਼ਿਲੇ ਦੇ ਮਾਝੇ ਖੇਤਰ ਵਿਚ ਰਹਿੰਦੇ ਸਨ । ਆਪਣੇ ਪਿੰਡਾਂ ਵਿਚੋਂ ਇੱਕ, ਜਿਨ੍ਹਾਂ ਨੂੰ ਝਬਾਲ ਕਿਹਾ ਜਾਂਦਾ ਹੈ, ਵਿਚ ਮਾਈ ਭਾਗੋ ਨਾਮਕ ਇੱਕ ਬਹਾਦਰ ਔਰਤ ਰਹਿੰਦੀ ਸੀ। ਉਹ ਆਪਣੀ ਨਿਹਚਾ ਅਤੇ ਹਿੰਮਤ ਲਈ ਜਾਣੀ ਜਾਂਦੀ ਸੀ, ਅਤੇ ਉਸਨੇ ਗੁਰੂ ਦੀ ਸੇਵਾ ਕਰਨ ਲਈ ਬਹੁਤ ਜੋਸ਼ ਕੀਤਾ ਸੀ, ਅਨੰਦਪੁਰ ਦੀ ਲੰਮੀ ਘੇਰਾਬੰਦੀ ਦੇ ਨੁਕਸਾਨ ਤੋਂ ਕੁੱਟਣ ਵਾਲਿਆਂ ਦੀ ਕਠੋਰਤਾ ‘ਤੇ ਉਬਾਲੇ ਦੇ ਉਸ ਦੇ ਖੂਨ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਘਰਾਂ ਵਿਚ ਪਰਤਣ ਤੋਂ ਇਨਕਾਰ ਕੀਤਾ. ਇਨ੍ਹਾਂ ਚਾਲੀ ਪਰਜਾ ਵਾਲਿਆਂ ਦੁਆਰਾ ਦਿਖਾਈ ਗਈ ਬੇਤਹਾਸ਼ਾ ਉੱਤੇ ਉਸ ਨੂੰ ਕੁਚਲਿਆ ਗਿਆ ਸੀ. ਮਾਈ ਭਾਗੋ ਨੇ ਉਨ੍ਹਾਂ ਨੂੰ ਕਾਇਰਤਾ ਅਤੇ ਵਿਸ਼ਵਾਸ ਦੀ ਘਾਟ ਨਾਲ ਵਰਤਾਓ ਕੀਤਾ। ਉਸਨੇ ਮਾਝਾ ਸਿੰਘਾਂ ‘ਤੇ ਬਦਨਾਮ ਕਰਨ ਦਾ ਇਹ ਕਲੰਕ ਮਿਟਾਉਣ ਦਾ ਪੱਕਾ ਇਰਾਦਾ ਕੀਤਾ ਸੀ।
ਉਹ ਗੁਆਂਢੀ ਪਿੰਡਾਂ ਦੇ ਦੁਆਲੇ ਘੁੰਮਦੀ ਰਹੀ ਅਤੇ ਉਸਨੇ ਔਰਤਾਂ ਨੂੰ ਸ਼ਰਧਾਂਜਲੀ ਦੇਣ ਲਈ ਕਿਹਾ ਕਿ ਉਹ ਅਜਿਹੇ ਸ਼ਰਧਾਲੂਆਂ ਦੀ ਪਰਾਹੁਣਚਾਰੀ ਨਾ ਕਰਨ ਜਿਨ੍ਹਾਂ ਨੇ ਗੁਰੂ ਨੂੰ ਖਾਰਜ ਕੀਤਾ । ਉਸਨੇ ਸਿੰਘਾਂ ਨੂੰ ਆਪਣੇ ਕਾਇਰਤਾ ਲਈ ਸ਼ਰਮਿੰਦਾ ਅਤੇ ਨਿੰਦਿਆ ਕੀਤੀ ਅਤੇ ਅਖੀਰ ਉਹਨਾਂ ਨੂੰ ਸ਼ਰਧਾ ਅਤੇ ਬਲੀਦਾਨ ਦੇ ਰਸਤੇ ਵਾਪਸ ਲਿਆਈ । ਉਹ ਇਕ ਆਦਮੀ ਦੇ ਕੱਪੜੇ ਪਹਿਨ ਕੇ ਪ੍ਰੇਰਿਤ ਕਰਦੀ ਸੀ, ਕਿ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਣਾ ਵਾਪਸ ਕਾਇਰਤਾ ਦੇ ਆਪਣੇ ਕਾਰਜ ਲਈ ਸ਼ਰਮ ਮਹਿਸੂਸ ਕਰਦੇ ਹੋਏ, ਉਹ ਆਪਣੇ ਝੰਡੇ ਦਾ ਪਾਲਣ ਕਰਦੇ ਸਨ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਮਸ਼ਹੂਰ ਯੁੱਧ ਵਿਚ ਸ਼ਾਮਲ ਹੋ ਗਏ ਸਨ, ਜੋ ਕਿ ਫਿਰੋਜ਼ਪੁਰ ਜ਼ਿਲੇ ਦੇ ਖਿੱਦਰਾਂ ਵਿਚ ਮੁਗਲ ਫੌਜ ਦੇ ਵਿਰੁੱਧ ਲੜੇ ਸਨ।
ਮਾਈ ਭਾਗੋ ਨੇ ਗੁਰੂ ਦੀ ਤਰਫ ਖੂਨ-ਰੰਗੇ ਹੋਏ ਜੰਗ ਦਾ ਮੈਦਾਨ ਤੇ ਮੌਤ ਦੀ ਸਹੁੰ ਖਾਧੀ । ਉਸ ਨੇ ਆਪਣੇ ਮੋਡਿਆ ਵਿਚ ਇੰਨੀ ਚੰਗੀ ਲੜਾਈ ਲੜੀ ਕਿ ਉਸ ਨੇ ਕਈ ਮੁਸਲਮਾਨ ਫ਼ੌਜੀਆਂ ਦਾ ਨਿਪਟਾਰਾ ਕੀਤਾ। ਮਹਾਨ ਮਹਿਲਾ ਆਮ ਮਾਈ ਭਾਗੋ ਦੀ ਅਗਵਾਈ ਹੇਠ “ਚਾਲੀ ਮੁਕਤੇ” ਨੇ 10 ਹਜ਼ਾਰ ਦੀ ਤਾਕਤ ਵਾਲੇ ਮੁਗਲ ਫੌਜ ਨੂੰ ਅਜਿਹੀ ਨੁਕਸਾਨ ਪਹੁੰਚਾਇਆ ਸੀ ਕਿ ਉਨ੍ਹਾਂ ਨੂੰ ਪਿੱਛੇ ਛੱਡਣ ਲਈ ਕੋਈ ਬਦਲ ਨਹੀਂ ਸੀ। ਇਹ ਲੜਾਈ ਬ੍ਰਿਟਿਸ਼ ਯੁੱਧ ਇਤਿਹਾਸ ਦੇ ਆਧੁਨਿਕ ਦੇ ਅੰਦਰ ਮਿਲ ਸਕਦੀ ਹੈ. ਜੰਗ ਦੇ ਅੰਤ ਤੇ, ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਚ ਨਿਕਲਣ ਦੀ ਤਲਾਸ਼ ਵਿੱਚ ਸਨ, ਮਾਈ ਭਾਗੋ, ਜੋ ਜ਼ਖ਼ਮ ਨੂੰ ਪਿਆ ਹੋਇਆ ਸੀ, ਨੇ ਉਸਨੂੰ ਸਵਾਗਤ ਕੀਤਾ. ਉਸ ਨੇ ਉਸ ਨੂੰ ਦੱਸਿਆ ਕਿ ਚਾਲੀ ਫਰਿਸ਼ਤਿਆਂ ਨੇ ਲੜਾਈ ਦੇ ਮੈਦਾਨ ਵਿਚ ਲੜਦਿਆਂ ਆਪਣੀ ਜ਼ਿੰਦਗੀ ਬਹਾਦਰੀ ਨਾਲ ਕਿਵੇਂ ਪੇਸ਼ ਕੀਤੀ. ਗੁਰੂ ਸਾਹਿਬ ਨੂੰ ਉਸ ਦੇ ਪਛਤਾਵੇ, ਸਵੈ-ਬਲੀਦਾਨ, ਅਤੇ ਬਹਾਦਰੀ ਦੇ ਭਾਵ ਤੋਂ ਬਹੁਤ ਪ੍ਰਭਾਵਿਤ ਹੋਇਆ. ਮਾਈ ਭਾਗੋ ਬਰਾਮਦ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਲੜਾਈ ਦੇ ਬਾਅਦ ਗੁਰੂ ਦੀ ਮੌਜੂਦਗੀ ਵਿੱਚ ਰਿਹਾ.
ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਦੇ ਨਾਲ ਅੰਤਿਮ ਸੰਸਕਾਰ ਲਈ ਲਾਸ਼ਾਂ ਇਕੱਠੀਆਂ ਕਰਵਾਈਆਂ ਸਨ, ਉਨ੍ਹਾਂ ਨੇ ਪਾਇਆ ਕਿ ਉਨ੍ਹਾਂ ਵਿੱਚੋਂ ਇੱਕ ਨੇ ਮਹਾਂ ਸਿੰਘ ਦਾ ਅਜੇ ਵੀ ਜੀਵਨ ਨਾਲ ਚਿੰਬੜਿਆ ਹੋਇਆ ਹੈ. ਗੁਰੂ ਨੂੰ ਵੇਖ ਕੇ, ਉਸ ਨੇ ਉੱਠਣ ਦੀ ਇੱਕ ਕੋਸ਼ਿਸ਼ ਕੀਤੀ, ਗੁਰੂ ਨੇ ਇੱਕ ਵਾਰ ਆਪਣੇ ਗਲੇ ਵਿੱਚ ਉਸਨੂੰ ਲਿਆ, ਅਤੇ ਉਸਦੇ ਨਾਲ ਬੈਠ ਗਿਆ. ਮਹਾਂ ਸਿੰਘ ਨੇ ਰੋਂਦੇ ਹੋਏ ਅਤੇ ਥੱਕਿਆ ਹੋਇਆ, ਮਹਾਨ ਗੁਰੂ ਨੂੰ ਬੇਨਤੀ ਕੀਤੀ ਕਿ ਉਹ ਬੇਦਾਵਾ ਨੂੰ ਉਸ ਸਿੱਖ ਨੂੰ ਗੁਰੂ ਦੇ ਸਿੱਖ ਹੋਣ ਦਾ ਖੰਡਨ ਕਰਨ. ਮਹਾਂ ਸਿੰਘ ਦੀ ਮੌਤ ਤੋਂ ਪਹਿਲਾਂ ਦਇਆਵਾਨ ਗੁਰੂ ਨੇ ਦਸਤਾਵੇਜ਼ ਲੈ ਲਿਆ ਅਤੇ ਇਸਨੂੰ ਫਾੜ ਦਿੱਤਾ. ਆਪਣੇ ਅਨੁਯਾਾਇਯੋਂ ਪ੍ਰਤੀ ਬੇਅੰਤ ਦਇਆ ਦਿਖਾਉਂਦੇ ਹੋਏ ਉਹਨਾਂ ਨੇ 40 ਸ਼ਰਧਾਲੂਆਂ ਦਾ ਨਾਮ ਦਿੱਤਾ ਜਿਨ੍ਹਾਂ ਨੇ ਆਖਰੀ ਸਾਹ ਤਕ ਅੰਦੋਲਨ ਕੀਤਾ ਸੀ ਅਤੇ ਸ੍ਰੀ ਅਨੰਦਪੁਰ ਸਾਹਿਬ ਵਾਪਸ ਪਰਤ ਕੇ ਅਤੇ ਆਪਣੇ ਪਿਆਰੇ ਗੁਰੂ ਲਈ ਚਲਾਈ ਮੁਕਤ (40 ਮੁਕਤ) ਲਈ ਲੜ ਰਹੇ ਸਨ.
ਚਾਲੀ ਮੁਕਤ ਚਾਲੀ ਮੁੱਕਕੇ, ਪ੍ਰਕਾਸ਼ਿਤ ਚਾਲੀ (ਚਾਲੀ) ਮੁਕਤ ਲੋਕਾਂ (ਮੁਕਤ), ਕਿਵੇਂ 40 ਬਹਾਦਰ ਸਿੱਖਾਂ ਦਾ ਇਕ ਬੈਂਡ ਹੈ ਜੋ 29 ਦਸੰਬਰ 1705 ਨੂੰ ਖੁੱਦਰ ਜਾਂ ਢਾਡਿਆਂ ਦੀ ਝੀਲ ਦੇ ਨੇੜੇ ਲੜਦੇ ਹੋਏ ਆਪਣੀਆਂ ਜਾਨਾਂ ਨੂੰ ਕੁਰਬਾਨ ਕਰ ਕੇ ਗੁਰੂ ਗੋਬਿੰਦ ਸਿੰਘ ਦਾ ਪਿੱਛਾ ਕਰਨ ਵਾਲੀ ਇਕ ਮੁਗ਼ਲ ਫ਼ੌਜ ਦੇ ਖਿਲਾਫ ਯਾਦ ਕੀਤਾ ਜਾਂਦਾ ਹੈ ਸਿੱਖ ਇਤਿਹਾਸ ਵਿਚ ਅਤੇ ਰੋਜ਼ਾਨਾ ਸਿੱਖ ਅਰਦਾਸ ਵਿਚ ਅਰਦਾਸ ਕੀਤੀ ਜਾਂਦੀ ਹੈ ਜਾਂ ਇਕ ਅਰਦਾਸ ਕੀਤੀ ਜਾਂਦੀ ਹੈ ਜਾਂ ਸਾਰੀਆਂ ਧਾਰਮਿਕ ਸੇਵਾਵਾਂ ਦੇ ਅਖੀਰ ਵਿਚ ਇਕੱਠੇ ਹੋਣ ਤੇ. ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਨੇ ਨੇੜੇ ਦੇ ਟਿੱਲੇ ਦੀ ਲੜਾਈ ਦੇਖੀ ਸੀ, ਨੇ ਸ਼ਹੀਦਾਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਚਾਲੀ ਮੁਕਤ ਦੇ ਤੌਰ ਤੇ ਬਖਸ਼ਿਸ਼ ਕੀਤੀ. ਉਨ੍ਹਾਂ ਦੇ ਬਾਅਦ ਖਦਰਾਣਾ ਸ੍ਰੀ ਮੁਕਤਸਰ ਸਾਹਿਬ ਬਣ ਗਿਆ- ਲਿਬਰੇਸ਼ਨ ਦਾ ਪੂਲ.
ਵਿਵਹਾਰਕ ਤੌਰ ‘ਤੇ, ਸੰਸਕ੍ਰਿਤ ਮੁੱਕਤ ਤੋਂ ਮੁਕਤ ਦਾ ਅਰਥ ਹੈ’ ਮੁਕਤ, ਰਿਹਾਅ ਹੋਇਆ, ਮੁਕਤ ਹੋਣਾ, ‘ਖਾਸ ਕਰਕੇ ਜਨਮ ਅਤੇ ਮੌਤ ਦੇ ਚੱਕਰ ਤੋਂ. ਸਿੱਖ ਧਰਮ ਵਿਚ ਮੁਕਤ (ਮੁਕਤੀ, ਮੁਕਤੀ) ਮਨੁੱਖੀ ਹੋਂਦ ਦਾ ਸਭ ਤੋਂ ਵੱਡਾ ਰੂਹਾਨੀ ਟੀਚਾ ਹੈ, ਅਤੇ ਮੁਕਤ ਜਾਂ ਮੁਕਤ ਉਹ ਹੈ ਜਿਸ ਨੇ ਇਸ ਪਰਮ ਸ਼ਕਤੀ ਦੀ ਅਵਸਥਾ ਪ੍ਰਾਪਤ ਕੀਤੀ ਹੈ. ਮੁਕਤ, ਦਾ ਮਤਲਬ ਮੋਤੀ ਵੀ ਹੈ, ਅਤੇ ਸ਼ਬਦ ਇਸ ਤਰ੍ਹਾਂ ਇੱਕ ਸਿਰਲੇਖ ਜਾਂ ਅੰਤਰ ਦੀ ਵਿਸ਼ੇਸ਼ਤਾ ਦਾ ਸੰਕੇਤ ਹੋਵੇਗਾ. ਇਹ ਸ਼ਾਇਦ ਇਸ ਅਰਥ ਵਿਚ ਸੀ ਕਿ ਪੰਜ ਸਿੱਖਾਂ ਜਿਨ੍ਹਾਂ ਨੇ 30 ਮਾਰਚ 1699 ਨੂੰ ਪਹਿਲੇ ਪੰਜਾਂ ਪੇਜ ਪਰਾਇਰੇ (ਕਿਊ .ਵੀ.) ਤੋਂ ਤੁਰੰਤ ਬਾਅਦ ਖ਼ਾਲਸਾ ਪੰਥ ਦੀ ਪ੍ਰਵਾਨਗੀ ਪ੍ਰਾਪਤ ਕੀਤੀ ਸੀ, ਮੁਕਤ ਮੁਕਤ, ਬਹੁਵਚਨ ਮੁਕਤ ਨਾਲ ਬਖਸੇ ਗਏ ਸਨ.
ਚਾਲੀ ਮੁਕਤੇ ਦੀ ਵਰਤੋਂ ਕਈ ਵਾਰੀ ਸ਼ਹੀਦਾਂ ਲਈ ਵੀ ਕੀਤੀ ਜਾਂਦੀ ਹੈ ਜਿਨ੍ਹਾਂ ਉੱਤੇ ਇੱਕ ਵੱਡੀ ਫ਼ੌਜ ਦੁਆਰਾ ਹਮਲਾ ਕੀਤਾ ਗਿਆ ਸੀ, ਜੋ ਕਿ ਗੁਰੂ ਗੋਬਿੰਦ ਸਿੰਘ ਦੁਆਰਾ 40-15 ਸਿਖਾਂ, ਗੁਰੂ ਗੋਬਿੰਦ ਸਿੰਘ ਦੁਆਰਾ ਅਨੰਦਪੁਰ ਨੂੰ ਕੱਢਣ ਤੋਂ ਬਾਅਦ ਦੋ ਗੁਰੂ ਸਾਹਿਬ ਅਤੇ ਦੋ ਪੁਰਾਣੇ ਸਾਹਿਬਜ਼ਾਦਾਸ ਦੀ ਪਿੱਛਾ ਵਿੱਚ ਸਨ 5- 6 ਦਸੰਬਰ 7 ਦਸੰਬਰ ਦੀ ਸਵੇਰ ਨੂੰ ਚਮਕੌਰ ਵਿਖੇ ਘੁੰਮਿਆ ਅਤੇ ਨਿਰਾਸ਼ ਹੋਇਆ, ਉਹ ਸਾਰਾ ਦਿਨ ਛੋਟੇ ਜਿਹੇ ਲੜੀਵਾਰ ਦੁਸ਼ਮਣਾਂ ਨਾਲ ਰਲ ਗਏ. ਇਨ੍ਹਾਂ ਵਿੱਚੋਂ ਦੋ ਰਾਹਾਂ ਦੀ ਅਗਵਾਈ ਗੁਰੂ ਸਾਹਿਬ ਦੇ ਦੋ ਸਭ ਤੋਂ ਵੱਡੇ ਪੁੱਤਰ ਸਾਹਿਬਜ਼ਾਦਾਸ ਨੇ ਕੀਤੀ ਸੀ ।
ਗੁਰੂ ਜੀ ਨੇ ਪਹਿਲਾਂ ਖਾਲਸਾ ਨੂੰ ਆਪਣੇ ਆਦਮੀਆਂ ਦੇ ਬਰਾਬਰ ਬਣਾ ਦਿੱਤਾ ਸੀ. ਹੁਣ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹਮਲੇ ਕਰਨ ਵਾਲਿਆਂ ਨੂੰ ਚੁਣੌਤੀ ਦੇਣ ਦੀ ਯੋਜਨਾ ਦੇ ਬਚਿਆਂ ਨੂੰ ਅਗਲੀ ਸਵੇਰ ਨੂੰ ਆਪਣੇ ਪੁੱਤਾਂ, ਸਾਹਿਬਜ਼ਾਦਾਾਂ, ਸਚ ਖੰਡ
ਸ਼ਾਮਲ ਹੋਣ ਲਈ ਕਿਹਾ. ਬਾਕੀ ਪੰਜ ਸਿੰਘ ਭਾਈ ਭਾਈ ਧਰਮ ਸਿੰਘ, (ਦੋਵੇਂ ਬਾਕੀ ਪੰਜ ਪਿਆਰੇ), ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ ਅਤੇ ਆਖਰਕਾਰ ਭਾਈ ਸੰਤ ਸਿੰਘ ਉਨ੍ਹਾਂ ਨੇ ਗੁਰੂ ਜੀ ਨੂੰ ਬਚ ਨਿਕਲਣ ਲਈ ਬੇਨਤੀ ਕੀਤੀ, ਉਨ੍ਹਾਂ ਨੇ ਕਿਹਾ, “ਕੇਸਗੜ੍ਹ ਸਾਹਿਬ ਵਿਖੇ ਅਸੀਂ ਪੰਜ ਪਿਆਰੇ ਸੇਵਕਾਂ ਨੂੰ ਤੁਹਾਡੇ ਨਾਲ ਅੰਮ੍ਰਿਤਪਾਨ ਕਰਨ ਲਈ ਬੇਨਤੀ ਕੀਤੀ ਸੀ. ਤੁਸੀਂ ਕਿਹਾ ਸੀ ਕਿ ਮੈਂ ਖਾਲਸਾ ਹਾਂ ਅਤੇ ਖਾਲਸਾ ਮੇਰਾ ਹੈ. ਖਾਲਸਾ ਦੀ ਸਮਰੱਥਾ ਤੁਹਾਨੂੰ ਚਮਕੌਰ ਛੱਡ ਕੇ ਸੁਰੱਖਿਅਤ ਥਾਂ ਤੇ ਭੱਜਣ ਲਈ ਬੇਨਤੀ ਕਰਦੀ ਹੈ. ”
ਗੁਰੂ ਸਾਹਿਬ ਦੀ ਹੁਣ ਕੋਈ ਚੋਣ ਨਹੀਂ ਹੈ ਪਰ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ. ਇਹ ਫੈਸਲਾ ਕੀਤਾ ਗਿਆ ਸੀ ਕਿ ਗੁਰੂ ਜੀ, ਮਾਨ ਸਿੰਘ ਅਤੇ ਦੋ ਪੰਝ ਪਿਆਰੇ ਕਿਲ੍ਹੇ ਤੋਂ ਬਾਹਰ ਚਲੇ ਜਾਣਗੇ ਅਤੇ ਸੰਤ ਸਿੰਘ ਨੂੰ ਗੁਰੂ ਜੀ ਦੀ ਤਰ੍ਹਾਂ ਵੇਖਣ ਲਈ ਉਕਸਾਉਣਗੇ ਕਿਉਂਕਿ ਉਨ੍ਹਾਂ ਦੇ ਗੁਰੂ ਸਾਹਿਬ ਜੀ ਲਈ ਇਕ ਵਿਲੱਖਣ ਰਵੱਈਆ ਸੀ. ਗੁਰੂ ਜੀ ਨੇ ਕੁਝ ਸਿਪਾਹੀ ਜੋ ਜਾਗਦੇ ਸਨ ਉੱਤੇ ਮਾਰੇ ਗਏ. ਫਿਰ ਉਹ ਪਿੱਚ ਵਿਚ ਚਲੇ ਗਏ, ਗੁਰੂ ਨੇ ਤਿੰਨ ਵਾਰ “ਪੀਰਯਪ ਹਿੰਦ ਰਹਹਾਵਤ” (“ਭਾਰਤ ਦਾ ਪੀਰ” ਛੱਡ ਰਿਹਾ ਹੈ) ਕਿਹਾ. ਉਹ ਸਾਰੇ ਸਤਿ ਸ਼੍ਰੀ ਅਕਾਲ ਨੂੰ ਰੌਲਾ ਪਾਉਂਦੇ ਅਤੇ ਵੱਖ ਵੱਖ ਦਿਸ਼ਾਵਾਂ ਵਿਚ ਖਿੰਡੇ ਹੋਏ ਸਨ. ਉਹ ਮੁਗਲ ਜੋ ਕਿਸੇ ਨੂੰ ਨਹੀਂ ਦੇਖ ਸਕਦੇ ਸਨ, ਆਪਣੇ ਆਪ ਨੂੰ ਕਈ ਵਾਰ ਗੁਰੂ ਜੀ ਦੇ ਹੱਥੋਂ ਮਾਰੇ ਗਏ ਅਤੇ ਤਿੰਨ ਸਿੱਖ ਬਚ ਨਿਕਲੇ.
ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖ਼ਾਨ ਨੇ ਗੁੱਸੇ ਵਿਚ ਆਉਣ ਵਾਲੇ ਦੂਜੇ ਇਨਾਮ ਦੀ ਅਣਦੇਖੀ ਤੋਂ ਇਨਕਾਰ ਕਰ ਦਿੱਤਾ ਸੀ. ਉਹ ਜਲਦੀ ਹੀ ਉਹ ਗੁੱਸਾ ਛੱਡ ਜਾਵੇਗਾ ਜੋ ਗੁਰੂ ਦੇ ਬਚੇ ਹੋਏ ਪੁੱਤਰਾਂ ਅਤੇ ਉਨ੍ਹਾਂ ਦੀ ਦਾਦੀ ਨੂੰ, ਜੋ ਆਪਣੇ ਪੁਰਾਣੇ ਪਰਿਵਾਰ ਨੂੰ ਗੰਗੂ ਨਾਲ ਧੋਖਾ ਦੇ ਕੇ ਧੋਖਾ ਦਿੱਤਾ ਸੀ, ਛੇਤੀ ਹੀ ਸਰਹੰਦ ਤੇ ਆਪਣੇ ਹੱਥ ਵਿੱਚ ਡਿੱਗ ਪਿਆ.
ਸ੍ਰੀ ਮੁਕਤਸਰ ਸਾਹਿਬ ਅਤੇ ਚਮਕੌਰ ਸਾਹਿਬ ਦੇ ਸ਼ਹੀਦਾਂ ਦੇ ਨਾਮਾਂ ਦੀ ਕੋਈ ਇਕੋ ਗੱਲ ਨਹੀਂ ਹੈ, ਪਰ ਪੰਜ ਪਿਆਰਿਆਂ ਨੇ ਪੰਜ ਪਿਆਰਿਆਂ ਦੇ ਅੰਮ੍ਰਿਤ ਦੀ ਪ੍ਰਾਪਤੀ ਲਈ ਸਿੱਖਾਂ ਦਾ ਪਹਿਲਾ ਬੈਚ ਭਾਈ ਦਯਾ ਸਿੰਘ ਦੁਆਰਾ ਰਹਿਤਨਾਮੇ ਵਿਚ ਰਾਮ ਸਿੰਘ ਵਜੋਂ ਦਿੱਤਾ ਹੈ. , ਫਤਿਹ ਸਿੰਘ, ਦੇਵਾ ਸਿੰਘ, ਤਾਹਿਲ ਸਿੰਘ ਅਤੇ ਇਸਰ ਸਿੰਘ ਇਹਨਾਂ ਪੰਜਾਂ ਦਾ ਕੋਈ ਹੋਰ ਵੇਰਵਾ ਉਪਲਬਧ ਨਹੀਂ ਹੈ ਇਸ ਤੋਂ ਇਲਾਵਾ ਭਾਈ ਪ੍ਰਹਿਲਾਦ ਸਿੰਘ ਦੇ ਰਹਿਤਨਾਮਾ ਦੀ ਇਕ ਪੁਰਾਣੀ ਖਰੜਾ ਕਿਹਾ ਗਿਆ ਹੈ ਕਿ ਇਕ ਯਾਦਗਾਰ ਸੰਗਤ ਰਾਮ ਸਿੰਘ ਅਤੇ ਦੇਵਾ ਸਿੰਘ ਨੂੰ ਬਘਾਨਾ ਦੇ ਪਿੰਡ, ਤਾਹੀਲ ਸਿੰਘ ਅਤੇ ਈਸ਼ਰ ਸਿੰਘ ਨਾਲ ਡਲ-ਵੈਨ ਅਤੇ ਫਤਿਹ ਸਿੰਘ ਨਾਲ ਕੁਰਦਰਪੁਰ ਮੰਗਤ
ਭਾਈ ਚੌਪਾ ਸਿੰਘ ਦੇ ਅਨੁਸਾਰ, ਉਸਦੇ ਰਹਿਤਨਾਮੇ ਜਾਂ ਕੋਡ ਆਚਰਣ ਨੂੰ ਮੁਕਤਸਰ ਦੁਆਰਾ ਤਿਆਰ ਕੀਤਾ ਗਿਆ ਸੀ. ਕਿਹਾ ਜਾਂਦਾ ਹੈ ਕਿ ਇਹ ਪਾਠ 7 ਜੇਠ 1757 ਬੀ.ਕੇ. / 5 ਮਈ 1700 ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਵਾਨਗੀ ਨਾਲ ਪ੍ਰਾਪਤ ਹੋਇਆ ਸੀ. ਇਹ ਲਗਦਾ ਹੈ ਕਿ ਮੁੱਢਲੇ ਪੰਜ ਤੋਂ ਇਲਾਵਾ ਹੋਰ ਵਿਅਕਤੀਆਂ ‘ਤੇ ਮੁਕਤ ਵੀ ਦਿੱਤਾ ਗਿਆ ਸੀ. ਪੁਰਾਣੇ ਸਿੱਖ ਗ੍ਰੰਥਾਂ ਵਿਚ ਮੁਕਤ ਦੀ ਗਿਣਤੀ ਵੱਖੋ ਵੱਖਰੀ ਹੈ. ਉਦਾਹਰਣ ਵਜੋਂ, ਕੇਸਰ ਸਿੰਘ ਛਿੱਬਰ, ਬਨਸਵਲਾਨਾਮਾ ਦਸਾਨ ਪਾਤਸ਼ਾਹਸ਼ਾਹ ਕਾ, 14 ਦਾ ਜ਼ਿਕਰ ਹੈ, ਅਤੇ ਕੁਇਰ ਸਿੰਘ, ਗੁਰਬਿਲਾਸ ਪਾਤਸ਼ਾਹੀ ਐਕਸ, 25
ਪਰੰਤੂ ਸਿੱਖ ਪਰੰਪਰਾ ਵਿਚ ਸਰਵ ਵਿਆਪਕ ਮੁਕਤਆ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਚਾਲੀ ਸ਼ਹੀਦ ਹਨ ਜਿਨ੍ਹਾਂ ਨੇ ਗੁਰੂ ਜੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਕੇ ਇਸ ਸਿਰਲੇਖ ਦੀ ਕਮਾਈ ਕੀਤੀ ਹੈ ਅਤੇ ਜਿਨ੍ਹਾਂ ਨੇ ਆਪਣੇ ਗੁਰੂ ਦਾ ਤਿਆਗ ਕਰਨ ਅਤੇ ਉਨ੍ਹਾਂ ਨੂੰ ਛੱਡਣ ਦੇ ਪਿਛਲੇ ਤਿਆਗ ਨੂੰ ਛੁਡਾ ਲਿਆ ਸੀ, ਜਦੋਂ ਲੰਬੇ ਸਮੇਂ ਤੋਂ ਨਿਰਾਸ਼ਾ ਰਾਜਪੂਤ ਪਹਾੜੀ ਮੁਖੀਆਂ ਅਤੇ ਮੁਗ਼ਲ ਫ਼ੌਜਾਂ ਦੁਆਰਾ ਗੁਰੂ ਜੀ ਦੁਆਰਾ ਟੁੱਟਣ ਵਾਲੇ ਆਪਣੇ ਬੇਦਾਅਵਾ ਕਰਕੇ ਆਨੰਦਪੁਰ ਦੀ ਘੇਰਾਬੰਦੀ
ਉਹ ਮਾਈ ਭਾਗੋ ਅਤੇ ਮਹਾਂ ਸਿੰਘ ਬਰਾੜ ਦੀ ਅਗਵਾਈ ਵਿੱਚ ਸਨ.

ਦਸੰਬਰ ਮਹੀਨੇ ਦੇ ਵਿੱਚ ਬਹੁਤ ਹੀ ਜ਼ਿਆਦਾ ਠੰਡ ਪੈਂਦੀ ਹੈ ਪਰ ਇਸ ਦਸੰਬਰ ਮਹੀਨੇ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਅਤੇ ਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ।6 ਪੋਹ ਦੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਤੇ ਕੁੱਝ ਸਿੰਘਾਂ ਦੀ ਟੁੱਕੜੀ ਨਾਲ ਚੱਲੇ ਸੀ।ਜਿਸ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਸਾ ਨਦੀ ਕੋਲ ਪਹੁੰਚੇ ਤਾਂ ਇਸ ਗੱਲ ਦਾ ਪਤਾ ਮੁਗਲਾਂ ਨੂੰ ਲੱਗ ਗਿਆ। ਮੁਗਲਾਂ ਵੱਲੋਂ ਗੁਰੂ ਸਾਹਿਬ ਅਤੇ ਉਹਨਾਂ ਦੇ ਪਰਿਵਾਰ ਤੇ ਹਮਲਾ ਕਰ ਦਿੱਤਾ ਗਿਆ।ਗੁਰੂ ਸਾਹਿਬ ਜੀ ਨੇ ਖਾਲਸਾ ਫ਼ੌਜ ਨੂੰ ਦੋ ਹਿੱਸਿਆ ਵਿੱਚ ਵੰਡਿਆ,ਇੱਕ ਮੁਗਲਾਂ ਨੂੰ ਰੋਕਣ ਵਾਸਤੇ ਤੇ ਦੂਸਰੀ ਸਰਸਾ ਨਦੀ ਪਾਰ ਕਰਨ ਲਈ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਤ ਸਿੰਘਾਂ ਦੇ ਨਾਲ ਸਰਸਾ ਨਦੀ ਪਾਰ ਕਰ ਰਹੇ ਸੀ।
ਉਸ ਵਕਤ ਸਰਸਾ ਨਦੀ ਦੇ ਵਿੱਚ ਬਹੁਤ ਹੀ ਜ਼ੋਰ ਦਾ ਹੜ੍ਹ ਆਇਆ ਹੋਇਆ ਸੀ।ਇੱਕ ਪਾਸੇ ਮੁਗਲਾਂ ਦੀ ਫੌਜ ਤੇ ਦੂਸਰੇ ਪਾਸੇ ਨਦੀ ਦੇ ਹੜ੍ਹ ਨੇ ਪੂਰਾ ਪਰਿਵਾਰ ਖੇਰੂ-ਖੇਰੂ ਕਰ ਦਿੱਤਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਸਰਸਾ ਨਦੀ ‘ਚ ਹੜ੍ਹ ਆਉਣ ਕਾਰਨ ਤਿੰਨ ਹਿੱਸਿਆ ਦੇ ਵਿੱਚ ਵੰਡਿਆ ਗਿਆ।ਗੁਰੂ ਸਾਹਿਬ ਤੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ,ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਤੇ 40 ਸਿੰਘ ਇੱਕ ਪਾਸੇ ਰਹਿ ਗਏ ਤੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਨਦੀ ਦੇ ਦੂਸਰੇ ਪਾਸੇ ਗੁਰੂ-ਘਰ ਦੇ ਰਸੋਈਏ ਗੰਗੂ ਬ੍ਰਾਹਮਣ ਨਾਲ ਮੋਰਿੰਡੇ ਚੱਲੇ ਗਏ
ਅਤੇ ਸਾਹਿਬਜ਼ਾਦਿਆਂ ਦੀ ਮਾਤਾ ਸਾਹਿਬ ਕੌਰ ਜੀ ਅਤੇ ਕੁੱਝ ਸਿੰਘ ਦਿੱਲੀ ਪਹੁੰਚ ਗਏ।ਇਸ ਕਾਲੀ ਰਾਤ ਅਤੇ ਸਰਸਾ ਨਦੀ ਵਿੱਚ ਆਏ ਹੜ੍ਹ ਨੇ ਪੂਰਾ ਪਰਿਵਾਰ ਵਿਛੋੜ ਦਿੱਤਾ ਜੋ ਉਸ ਤੋਂ ਬਾਅਦ ਕਦੇ ਵੀ ਆਪਸ ‘ਚ ਮਿਲ ਨਹੀਂ ਸਕਿਆ।ਅੱਜ ਇਸ ਅਸਥਾਨ ਤੇ ਸਰਸਾ ਨਦੀ ਦੇ ਕਿਨਾਰੇ ਕਦੇ ਨਾ ਭੁੱਲਣ ਵਾਲੇ ਵਿਛੋੜੇ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਬਣਿਆ ਹੋਇਆ ਹੈ।

रागु सोरठि बाणी भगत कबीर जी की घरु १ जब जरीऐ तब होइ भसम तनु रहै किरम दल खाई ॥ काची गागरि नीरु परतु है इआ तन की इहै बडाई ॥१॥ काहे भईआ फिरतौ फूलिआ फूलिआ ॥ जब दस मास उरध मुख रहता सो दिनु कैसे भूलिआ ॥१॥ रहाउ ॥ जिउ मधु माखी तिउ सठोरि रसु जोरि जोरि धनु कीआ ॥ मरती बार लेहु लेहु करीऐ भूतु रहन किउ दीआ ॥२॥ देहुरी लउ बरी नारि संगि भई आगै सजन सुहेला ॥ मरघट लउ सभु लोगु कुट्मबु भइओ आगै हंसु अकेला ॥३॥ कहतु कबीर सुनहु रे प्रानी परे काल ग्रस कूआ ॥ झूठी माइआ आपु बंधाइआ जिउ नलनी भ्रमि सूआ ॥४॥२॥

अर्थ: राग सोरठि, घर १ में भगत कबीर जी की बाणी। (मरने के बाद) अगर शरीर (चित्ता में) जलाया जाए तो वह राख हो जाता है, अगर (कबर में) टिका रहे तो चींटियों का दल इस को खा जाता है। (जैसे) कच्चे घड़े में पानी पड़ता है (और घड़ा गल कर पानी बाहर निकल जाता है उसी प्रकार स्वास ख़त्म हो जाने पर शरीर में से भी जिंद बाहर निकल जाती है, सो,) इस शरीर का इतना सा ही मान है (जितना कच्चे घड़े का) ॥१॥ हे भाई! तूँ किस बात के अहंकार में भरा फिरता हैं ? तुझे वह समय क्यों भूल गया है जब तूँ (माँ के पेट में) दस महीने उल्टा टिका रहा था ॥१॥ रहाउ ॥ जैसे मक्खी (फूलों का) रस जोड़ जोड़ कर शहद इकट्ठा करती है, उसी प्रकार मूर्ख व्यक्ति उत्तसुक्ता कर कर के धन जोड़ता है (परन्तु आखिर वह बेगाना ही हो गया)। मौत आई, तो सब यही कहते हैं – ले चलो, ले चलो, अब यह बीत चूका है, बहुता समय घर रखने से कोई लाभ नहीं ॥२॥ घर की (बाहरी) दहलीज़ तक पत्नी (उस मुर्दे के) साथ जाती है, आगे सज्जन मित्र चुक लेते हैं, श्मशान तक परिवार के बन्दे और अन्य लोग जाते हैं, परन्तु परलोक में तो जीव-आत्मा अकेली ही जाती है ॥३॥ कबीर जी कहते हैं – हे बन्दे! सुन, तूँ उस खूह में गिरा पड़ा हैं जिस को मौत ने घेरा हुआ है (भावार्थ, मौत अवश्य आती है)। परन्तु, तूँ अपने आप को इस माया से बाँध रखा है जिस से साथ नहीं निभना, जैसे तोता मौत के डर से अपने आप को नलनी से चंबोड रखता है (टिप्पणी: नलनी साथ चिंबड़ना तोते की फांसी का कारण बनता, माया के साथ चिंबड़े रहना मनुष्य की आत्मिक मौत का कारण बनता है) ॥४॥२॥

ਅੰਗ : 654

ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥੧॥ ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥ ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥ ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥ ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥੨॥ ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥ ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥੩॥ ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥ ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ ਭ੍ਰਮਿ ਸੂਆ ॥੪॥੨॥

ਅਰਥ : ਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ। (ਮਰਨ ਪਿਛੋਂ) ਜੇ ਸਰੀਰ (ਚਿਖਾ ਵਿਚ) ਸਾੜਿਆ ਜਾਏ ਤਾਂ ਇਹ ਸੁਆਹ ਹੋ ਜਾਂਦਾ ਹੈ, ਜੇ (ਕਬਰ ਵਿਚ) ਟਿਕਿਆ ਰਹੇ ਤਾਂ ਕੀੜਿਆਂ ਦਾ ਦਲ ਇਸ ਨੂੰ ਖਾ ਜਾਂਦਾ ਹੈ। (ਜਿਵੇਂ) ਕੱਚੇ ਘੜੇ ਵਿਚ ਪਾਣੀ ਪੈਂਦਾ ਹੈ (ਤੇ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਹੈ ਤਿਵੇਂ ਸੁਆਸ ਮੁੱਕ ਜਾਣ ਤੇ ਸਰੀਰ ਵਿਚੋਂ ਭੀ ਜਿੰਦ ਨਿਕਲ ਜਾਂਦੀ ਹੈ, ਸੋ,) ਇਸ ਸਰੀਰ ਦਾ ਇਤਨਾ ਕੁ ਹੀ ਮਾਣ ਹੈ (ਜਿਤਨਾ ਕੱਚੇ ਘੜੇ ਦਾ) ॥੧॥ ਹੇ ਭਾਈ! ਤੂੰ ਕਿਸ ਗੱਲੇ ਹੰਕਾਰ ਵਿਚ ਆਫਰਿਆ ਫਿਰਦਾ ਹੈਂ ? ਤੈਨੂੰ ਉਹ ਸਮਾ ਕਿਉਂ ਭੁਲ ਗਿਆ ਹੈ ਜਦੋਂ ਤੂੰ (ਮਾਂ ਦੇ ਪੇਟ ਵਿਚ) ਦਸ ਮਹੀਨੇ ਉਲਟਾ ਟਿਕਿਆ ਰਿਹਾ ਸੈਂ ? ॥੧॥ ਰਹਾਉ ॥ ਜਿਵੇਂ ਮੱਖੀ (ਫੁੱਲਾਂ ਦਾ) ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ, ਤਿਵੇਂ ਮੂਰਖ ਬੰਦੇ ਨੇ ਸਰਫ਼ੇ ਕਰ ਕਰ ਕੇ ਧਨ ਜੋੜਿਆ (ਪਰ ਆਖ਼ਰ ਉਹ ਬਿਗਾਨਾ ਹੀ ਹੋ ਗਿਆ)। ਮੌਤ ਆਈ, ਤਾਂ ਸਭ ਇਹੀ ਆਖਦੇ ਹਨ – ਲੈ ਚੱਲੋ, ਲੈ ਚੱਲੋ, ਹੁਣ ਇਹ ਬੀਤ ਚੁਕਿਆ ਹੈ, ਬਹੁਤਾ ਚਿਰ ਘਰ ਰੱਖਣ ਦਾ ਕੋਈ ਲਾਭ ਨਹੀਂ ॥੨॥ ਘਰ ਦੀ (ਬਾਹਰਲੀ) ਦਲੀਜ਼ ਤਕ ਵਹੁਟੀ (ਉਸ ਮੁਰਦੇ ਦੇ) ਨਾਲ ਜਾਂਦੀ ਹੈ, ਅਗਾਂਹ ਸੱਜਣ ਮਿੱਤਰ ਚੁੱਕ ਲੈਂਦੇ ਹਨ, ਮਸਾਣਾਂ ਤਕ ਪਰਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ, ਪਰ ਪਰਲੋਕ ਵਿਚ ਤਾਂ ਜੀਵ-ਆਤਮਾ ਇਕੱਲਾ ਹੀ ਜਾਂਦਾ ਹੈ ॥੩॥ ਕਬੀਰ ਜੀ ਆਖਦੇ ਹਨ – ਹੇ ਬੰਦੇ! ਸੁਣ, ਤੂੰ ਉਸ ਖੂਹ ਵਿਚ ਡਿੱਗਾ ਪਿਆ ਹੈਂ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ (ਭਾਵ, ਮੌਤ ਅਵੱਸ਼ ਆਉਂਦੀ ਹੈ)। ਪਰ, ਤੂੰ ਆਪਣੇ ਆਪ ਨੂੰ ਇਸ ਮਾਇਆ ਨਾਲ ਬੰਨ੍ਹ ਰੱਖਿਆ ਹੈ ਜਿਸ ਨਾਲ ਸਾਥ ਨਹੀਂ ਨਿਭਣਾ, ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਨੀ ਨਾਲ ਚੰਬੋੜ ਰੱਖਦਾ ਹੈ (ਨੋਟ: ਨਲਨੀ ਨਾਲ ਚੰਬੜਨਾ ਤੋਤੇ ਦੀ ਫਾਹੀ ਦਾ ਕਾਰਨ ਬਣਦਾ ਹੈ, ਮਾਇਆ ਨਾਲ ਚੰਬੜੇ ਰਹਿਣਾ ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ॥੪॥੨॥

Begin typing your search term above and press enter to search. Press ESC to cancel.

Back To Top