ਅੰਗ : 663
ਧਨਾਸਰੀ ਮਹਲਾ ੧ ਆਰਤੀ ੴ ਸਤਿਗੁਰ ਪ੍ਰਸਾਦਿ ॥ ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥ ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥ ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥ ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ॥ ਗੁਰ ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥ ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥ ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ ॥੪॥੧॥੭॥੯॥
ਅਰਥ : ਸਾਰਾ ਆਕਾਸ਼ (ਮਾਨੋ) ਥਾਲ ਹੈ, ਸੂਰਜ ਤੇ ਚੰਦ (ਇਸ ਥਾਲ ਵਿਚ) ਦੀਵੇ ਬਣੇ ਹੋਏ ਹਨ, ਤਾਰਿਆਂ ਦੇ ਸਮੂਹ, (ਥਾਲ ਵਿਚ) ਮੋਤੀ ਰੱਖੇ ਹੋਏ ਹਨ। ਮਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ, ਧੂਪ (ਧੁਖ ਰਿਹਾ) ਹੈ, ਹਵਾ ਚੌਰ ਕਰ ਰਹੀ ਹੈ, ਸਾਰੀ ਬਨਸਪਤੀ ਜੋਤਿ-ਰੂਪ (ਪ੍ਰਭੂ ਦੀ ਆਰਤੀ) ਲਈ ਫੁੱਲ ਦੇ ਰਹੀ ਹੈ।੧। ਹੇ ਜੀਵਾਂ ਦੇ ਜਨਮ ਮਰਨ ਨਾਸ ਕਰਨ ਵਾਲੇ! ਕੁਦਰਤਿ ਵਿਚ) ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ! (ਸਭ ਜੀਵਾਂ ਵਿਚ ਰੁਮਕ ਰਹੀ) ਇੱਕ-ਰਸ ਜੀਵਨ-ਰੌ, ਮਾਨੋ, ਤੇਰੀ ਆਰਤੀ ਵਾਸਤੇ ਨਗਾਰੇ ਵੱਜ ਰਹੇ ਹਨ।੧।ਰਹਾਉ। (ਸਭ ਜੀਵਾਂ ਵਿਚ ਵਿਆਪਕ ਹੋਣ ਕਰ ਕੇ) ਹਜ਼ਾਰਾਂ ਤੇਰੀਆਂ ਅੱਖਾਂ ਹਨ (ਪਰ, ਨਿਰਾਕਾਰ ਹੋਣ ਕਰ ਕੇ, ਹੇ ਪ੍ਰਭੂ!) ਤੇਰੀਆਂ ਕੋਈ ਅੱਖਾਂ ਨਹੀਂ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ। ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, ਪਰ (ਨਿਰਾਕਾਰ ਹੋਣ ਕਰ ਕੇ) ਤੇਰਾ ਇੱਕ ਭੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾ ਹੀ ਹੈਂ। ਤੇਰੇ ਅਜੇਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ।੨। ਸਾਰੇ ਜੀਵਾਂ ਵਿਚ ਇਕੋ ਉਹੀ ਪਰਮਾਤਮਾ ਦੀ ਜੋਤਿ ਵਰਤ ਰਹੀ ਹੈ। ਉਸ ਜੋਤਿ ਦੇ ਪਰਕਾਸ਼ ਨਾਲ ਸਾਰੇ ਜੀਵਾਂ ਵਿਚ ਚਾਨਣ (ਸੂਝ-ਬੂਝ) ਹੈ। ਪਰ ਇਸ ਜੋਤਿ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ (ਗੁਰੂ ਦੀ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤਿ ਹੈ) । (ਇਸ ਸਰਬ-ਵਿਆਪਕ ਜੋਤਿ ਦੀ) ਆਰਤੀ ਇਹ ਹੈ ਕਿ ਜੋ ਕੁਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ ਉਹ ਜੀਵ ਨੂੰ ਚੰਗਾ ਲੱਗੇ (ਪ੍ਰਭੂ ਦੀ ਰਜ਼ਾ ਵਿਚ ਤੁਰਨਾ ਪ੍ਰਭੂ ਦੀ ਆਰਤੀ ਕਰਨੀ ਹੈ) ।੩। ਹੇ ਹਰੀ! ਤੇਰੇ ਚਰਨ-ਰੂਪ ਕੌਲ ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਂਦਾ ਹੈ, ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ। ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮੇਹਰ ਦਾ ਜਲ ਦੇਹ, ਜਿਸ (ਦੀ ਬਰਕਤਿ) ਨਾਲ ਮੈਂ ਤੇਰੇ ਨਾਮ ਵਿਚ ਟਿਕਿਆ ਰਹਾਂ।੪।੧।੭।੯।
Clock ਠੀਕ ਕਰਨ ਵਾਲੇ ਤਾਂ ਬਹੁਤ ਨੇ
.
ਪਰ Time ਤਾਂ ਵਾਹਿਗਰੂ ਨੇ ਹੀ ਠੀਕ ਕਰਨਾ
ਬਲਦੀ ਅੱਗ ਨੇ ਪੁੱਛਿਆ ਤੱਤੀ ਤਵੀ ਕੋਲੋਂ…
ਐਨਾ ਸੇਕ ਕਿਵੇਂ ਜਰ ਗਏ ਸੀ??
ਤੱਤੀ ਤਵੀ ਨੇ ਕਿਹਾ..ਮੈਂ ਕੀ ਦੱਸਾਂ…
ਸਤਿਗੁਰ ਅਰਜੁਨ ਦੇਵ ਜੀ ਤਾਂ
ਮੈਨੂੰ ਵੀ ਠੰਡਾ ਕਰ ਗਏ ਸੀ.
ਓਹੀ ਕਰਦਾ ਹੈ ਤੇ ਓਹੀ ਕਰਵਾਉਂਦਾ ਹੈ
ਕਿਉ ਬੰਦਿਆ ਤੂੰ ਘਬਰਾਉਂਦਾ ਹੈ
ਇਕ ਸਾਹ ਵੀ ਨਹੀਂ ਤੇਰੇ ਵੱਸ ਵਿੱਚ
ਓਹੀ ਸਵਾਉਂਦਾ ਹੈ ਤੇ ਓਹੀ ਜਗਾਉਂਦਾ ਹੈ
ਜੇ ਕੁਜ ਪੜਨਾ ਹੈ ਤਾਂ ਗੁਰਬਾਣੀ ਪੜੋ,
ਜੇ ਕੁਜ ਕਰਨਾ ਹੈ ਤਾਂ ਸੇਵਾ ਕਰੋ,
ਜੇ ਕੁਜ ਜਪਣਾ ਹੈ ਤਾਂ ਅਕਾਲਪੁਰਖ ਦਾ ਨਾਮ ਜਪੋ,
ਜੇ ਕੁਜ ਮੰਗਣਾ ਹੈ ਤਾਂ ਸਰਬਤ ਦਾ ਭਲਾ ਮੰਗੋ!
ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰ
1- ਜੇ ਤੁਸੀਂ ਸਿਰਫ ਭਵਿੱਖ ਬਾਰੇ ਸੋਚਦੇ ਰਹੋਗੇ ਤਾਂ ਤੁਸੀਂ ਵਰਤਮਾਨ ਨੂੰ ਵੀ ਗੁਆ ਦੇਵੋਗੇ.
2.- ਜਦੋਂ ਤੁਸੀਂ ਆਪਣੇ ਅੰਦਰੋਂ ਹਉਮੈ ਨੂੰ ਹਟਾ ਦਿੰਦੇ ਹੋ, ਤਾਂ ਹੀ ਤੁਹਾਨੂੰ ਅਸਲ ਸ਼ਾਂਤੀ ਮਿਲੇਗੀ.
3 – ਮੈਂ ਉਨ੍ਹਾਂ ਲੋਕਾਂ ਨੂੰ ਪਸੰਦ ਕਰਦਾ ਹਾਂ ਜਿਹੜੇ ਸੱਚ ਦੇ ਮਾਰਗ ‘ਤੇ ਚੱਲਦੇ ਹਨ.
4- ਪ੍ਰਮਾਤਮਾ ਨੇ ਸਾਨੂੰ ਜਨਮ ਦਿੱਤਾ ਹੈ ਤਾਂ ਜੋ ਅਸੀਂ ਸੰਸਾਰ ਵਿੱਚ ਚੰਗੇ ਕੰਮ ਕਰ ਸਕੀਏ ਅਤੇ ਬੁਰਾਈਆਂ ਨੂੰ ਦੂਰ ਕਰ ਸਕੀਏ.
5- ਮਨੁੱਖ ਦਾ ਪਿਆਰ ਰੱਬ ਦੀ ਸੱਚੀ ਸ਼ਰਧਾ ਹੈ.
6 – ਤੁਸੀਂ ਚੰਗੇ ਕੰਮ ਕਰਨ ਨਾਲ ਹੀ ਰੱਬ ਨੂੰ ਪਾ ਸਕਦੇ ਹੋ. ਪ੍ਰਮਾਤਮਾ ਕੇਵਲ ਉਨ੍ਹਾਂ ਦੀ ਸਹਾਇਤਾ ਕਰਦਾ ਹੈ ਜੋ ਚੰਗੇ ਕੰਮ ਕਰਦੇ ਹਨ.
7- ਰੱਬ ਉਸ ਦਾ ਲਹੂ ਵਹਾਉਂਦਾ ਹੈ ਜੋ ਬੇਸਹਾਰਾ ਲੋਕਾਂ ਉੱਤੇ ਆਪਣੀ ਤਲਵਾਰ ਬੰਨ੍ਹਦਾ ਹੈ.
8- ਗੁਰੂ ਤੋਂ ਬਿਨਾ ਕੋਈ ਵੀ ਵਾਹਿਗੁਰੂ ਦਾ ਨਾਮ ਨਹੀਂ ਦੇਂਦਾ।
9 – ਜਿੰਨਾ ਸੰਭਵ ਹੋ ਸਕੇ, ਲੋੜਵੰਦ ਲੋਕਾਂ ਦੀ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ.
10- ਆਪਣੀ ਕਮਾਈ ਦਾ ਦਸਵਾਂ ਹਿੱਸਾ ਦਾਨ ਕਰੋ ।
ਜਦੋ ਭਾਈ ਮੰਝ ਜੀ ਗੁਰੂ ਦੇ ਲੰਗਰ ਲਈ ਜੰਗਲ ਵਿਚੋ ਲੱਕੜਾਂ ਲੈਣ ਗਏ ਤਾਂ ਵਾਪਸੀ ਤੇ ਹਨੇਰ ਝੱਖੜ ਚਲ ਪਿਆ ਤੈ ਭਾਈ ਮੰਝ ਜੀ ਲੱਕੜਾਂ ਸਮੇਤ ਖੂਹ ਵਿੱਚ ਡਿਗ ਪਏ । ਉਧਰ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਪਤਾ ਲਗਿਆ ਤਾਂ ਗੁਰੂ ਜੀ ਆਪ ਚਲ ਕੇ ਖੂਹ ਤੇ ਪੁਹੰਚੇ । ਗੁਰੂ ਜੀ ਨੇ ਭਾਈ ਮੰਝ ਨੂੰ ਲਕੜਾਂ ਸੁਟ ਕੇ ਉਪਰ
ਆਉਣ ਲਈ ਕਿਹਾ ਪਰ ਭਾਈ ਮੰਝ ਨੇ ਕਿਹਾ ਗੁਰੂ ਜੀ ਲੰਗਰ ਲਈ ਸੁੱਕੀ ਲੱਕੜ ਬਹੁਤ ਜਰੂਰੀ ਹੈ । ਭਾਈ ਮੰਝ ਜੀ ਨੂੰ ਲੱਕੜਾਂ ਸਮੇਤ ਖੂਹ ਤੋਂ ਬਾਹਰ ਕਢਿਆ ਗਿਆ ਤਾਂ ਗੁਰੂ ਜੀ ਨੇ ਆਪਣੀ ਗਲਵਕੜੀ ਵਿਚ ਲੈ ਲਿਆ ਤੇ ਕਿਹਾ “ਮੰਝ ਪਿਆਰਾ ਗੁਰੂ ਕੋ ਗੁਰੂ ਪਿਆਰਾ ਮੰਝ”
ਗੁਰੂ ਪਾਤਸ਼ਾਹਾਂ ਦਾ ਰਾਜ – ਪ੍ਰਬੰਧ ਦੀ ਨੁਕਤਾਚੀਨੀ ਕਰਨਾ ਸੁਭਾਵਿਕ ਸੀ । ਸਤਿਗੁਰੂ ਸਿਆਸਤ ਨੂੰ ਧਰਮ ਦਾ ਅਟੁੱਟ ਅੰਗ ਸਮਝਦੇ ਤੇ ਪ੍ਰਚਾਰਦੇ ਸਨ । ਨਾਲ ਹੀ ਉਹ ਆਪਣੇ ਸਿੱਖਾਂ ਨੂੰ ਘਰਾਂ ਵਿਚ ਰਹਿ ਕੇ ਆਪਣੇ ਕੰਮ ਕਾਜ ਕਰਦੇ ਹੋਏ ਗ੍ਰਹਿਸਤ ਵਿਚ ਰਹਿੰਦੇ ਧਰਮ ਉੱਤੇ ਤੁਰਨ ਦੀ ਪ੍ਰੇਰਨਾ ਕਰ ਰਹੇ ਸਨ । ਕਿਰਤੀ ਲੋਕਾਂ ਦਾ ਵਾਸਤਾ ਸਦਾ ਰਾਜ ਦੇ ਕਰਮਚਾਰੀਆਂ ਨਾਲ ਪੈਣਾ ਹੋਇਆ ਗੁਰੂ ਸਾਹਿਬਾਨ ਨੇ ਜੋ ਦੁੱਖ ਤੇ ਔਕੜਾਂ ਅਨੁਭਵ ਕੀਤੀਆਂ ਉਨ੍ਹਾਂ ਨੇ ਬਾਣੀ ਰਾਹੀਂ ਜਾਂ ਸਿੱਖਿਆਵਾਂ ਰਾਹੀਂ ਪ੍ਰਗਟ ਕੀਤਾ । ਹਕੂਮਤ ਵਿਰੁੱਧ ਆਪਣੇ ਵਿਚਾਰ ਉਨ੍ਹਾਂ ਬਿਨਾਂ ਡਰ ਤੇ ਸੰਕੋਚ ਤੋਂ ਪ੍ਰਗਟ ਕੀਤੇ । ਇਸੇ ਲਈ ਸਮਕਾਲੀ ਰਬਾਬੀਆਂ ਸੱਤਾ ਤੇ ਬਲਵੰਡ ਜੀ ਨੂੰ , ਗੁਰੂ ਜੀ ਨੂੰ ਝਖੜ ਵਾਓ ਨ ਡੋਲਈ ਪਰਬਤ ਮੇਰਾਣੁ ‘ ਆਖਿਆ । ਇਸੇ ਨੀਂਹ ਉੱਤੇ ਹੀ ਗੁਰੂ ਹਰਿਗੋਬਿੰਦ ਜੀ ਨੇ ਮੀਰੀ ਤੇ ਪੀਰੀ ਦਾ ਮਹੱਲ ਉਸਾਰਿਆ ਗੁਰੂ ਅਰਜਨ ਦੇਵ ਜੀ ਨੇ ਜਿਵੇਂ ਰਾਮਕਲੀ ਰੰਗ ਵਿਚ ਸਦ ਚਾੜੀ ਜਿਵੇਂ ਹੀ ਸੱਤੇ ਤੇ ਬਲਵੰਡ ਮੀਰਜਾਦਿਆ ਦੀ ਵਾਰ ਵੀ ਦਰਜ ਕੀਤੀ । ਮਹਾਰਾਜ ਵੱਲੋਂ ਦਿੱਤੇ ਸਿਰਲੇਖ ਤੋਂ ਸਾਫ਼ ਪਿਆ ਪ੍ਰਗਟ ਹੁੰਦਾ ਹੈ ਕਿ ਉਨ੍ਹਾਂ ‘ ਆਖੀ ਸੀ , ਮਹਾਰਾਜ ਨੇ ਲਿਖ ਦਿੱਤੀ । ਸਾਖੀਕਾਰ ਲਿਖਦੇ ਹਨ ਕਿ ਸੱਤੇ ਤੇ ਬਲਵੰਡ ਰਾਗ ਵਿਚ ਪ੍ਰਬੀਨ ਅਤੇ ਸ਼ਬਦ ਦੀ ਸੂਝ ਰੱਖਣ ਕਾਰਨ ਹੰਕਾਰ ਵਿਚ ਆ ਗਏ ਸਨ । ਕੁਬੋਲ ਬੋਲ ਵੀ ਬੋਲੋ ਸਨ । ਗੁਰੂ ਜੀ ਨੇ ਹੁਕਮ ਕੀਤਾ ਕਿ ਇਨ੍ਹਾਂ ਦੋਨਾਂ ਨੂੰ ਕੋਈ ਮੱਥੇ ਨਾ ਲਗਾਏ । ਜਦ ਕਿਸੇ ਨੇ ਮੂੰਹ ਨਾ ਲਗਾਇਆ ਤਾਂ ਭਾਈ ਲੱਧਾ ਪਰਉਪਕਾਰੀ ਦੀ ਸ਼ਰਨ ਲੈ ਖ਼ਿਮਾ ਪ੍ਰਾਪਤ ਕੀਤੀ । ਭਾਈ ਲੱਧਾ ਪਰਉਪਕਾਰੀ ਦੀ ਕੁਰਬਾਨੀ ਦੇਖ ਗੁਰੂ ਅਰਜਨ ਸਾਹਿਬ ਜੀ ਨੇ ਰਬਾਬੀਆਂ ਨੂੰ ਬਖ਼ਸ਼ ਦਿੱਤਾ । ਮਹਾਰਾਜ ਨੇ ਇਹ ਵੀ ਦੱਸਿਆ ਕਿ ਜਿਵੇਂ ਇਹ ਦੋਵੇਂ ਫਿੱਟ ਗਏ , ਮਾਨ ਮਤੇ ਹੋਏ ਤਿਵੇਂ ਇਕ ਵਾਰੀ ਇੱਛਾ ਰਹਿਤ ਬੇਪ੍ਰਵਾਹ ( ਏਕ ਅਨੀਹ ਰੂਪ ਗੁਰੂ ਨਾਨਕ ਸੁੱਖਾਂ ਦੀ ਖ਼ਾਨ ( ਸੁੱਖ ਖਾਨਕ ) ਗੁਰੂ ਨਾਨਕ ਦੇਵ ਜੀ ਰਾਵੀ ਦੇ ਕਿਨਾਰੇ ਬਿਰਾਜਮਾਨ ਸਨ ਤਾਂ ਮਰਦਾਨਾ ਤੇ ਉਸ ਦੇ ਮਸੇਰਾ ਭਰਾ ਗੁਰੂ ਜੀ ਨੂੰ ਢੂੰਡਦੇ ਉੱਥੇ ਆ ਗਏ ! ਮਰਦਾਨੇ ਨੂੰ ਗੁਰੂ ਜੀ ਨੇ ਕਿਹਾ ਕਿ ਰਬਾਬ ਵਜਾਇ ਤਾਂ ਕਿ ਕੋਈ ਸਿਫਤ ਖੁਦਾ ਦੇ ਦੀਦਾਰ ਦੀ ਕਰੀਏ । ਮਹਾਰਾਜ ਨੇ ਜਦ ਆਸਾ ਰਾਗ ਦਾ ਸ਼ਬਦ ਨਾਲ ਰਲਾ ਕੇ ਗਾਇਆ ਤਾਂ ਰਾਗ ਸੁਣ ਪੰਛੀ ਵੀ ਸ਼ਾਂਤ ਚਿੱਤ ਹੋ ਗਏ । ਦੋਵਾਂ ਇਹ ਖ਼ਿਆਲ ਕੀਤਾ ਕਿ ਰਾਗ ਦੇ ਖ਼ਿਆਲ ਸੁਣ ਕੇ ਹਰਨ ਪੰਛੀ ਮੋਹੇ ਗਏ ਹਨ । ਉਨ੍ਹਾਂ ਨੂੰ ਹੰਕਾਰ ਵਿਚ ਵਿਚਰਦਾ ਦੇਖ ਗੁਰੂ ਜੀ ਉਸੇ ਵੇਲੇ ਹੀ ਚੁੱਪ ਹੋ ਗਏ । ਮਰਦਾਨੇ ਨੇ ਪੁੱਛਿਆ ਕਿ ਚੁੱਪ ਕਿਉਂ ਹੋਏ ਹੋ । ਤਾਂ ਮਹਾਰਾਜ ਨੇ ਕਿਹਾ ਸੀ ਕਿ ਮਾਨੀ ਲੱਖ ਜਤਨ ਕਰੇ ਉਸ ਦਾ ਚਿੱਤ ਨਹੀਂ ਟਿੱਕਦਾ । ਸ੍ਰੀ ਗੁਰੂ ਨਾਨਕ ਤਬ ਕਹਾ , ਤੁਮੈ ਮਾਨ ਅਬ ਕੀਨ ਮਾਨ ਸਹਿਤ ਕਲਿਆਨ ਨਹਿ ਕ੍ਰੋਧ ਜਤਨ ਚਿਤ ਚੀਨ । ਮਹਾਰਾਜ ਨੇ ਜਦ ਫ਼ਰਮਾਇਆ ਤਾਂ ਛੇਤੀ ਹੀ ਉਨ੍ਹਾਂ ਭੁੱਲ ਸੁਧਾਰ ਲਈ ਪਰ ਸੱਤੇ ਤੇ ਬਲਵੰਡ ਭਟਕ ਕੇ ਹੀ ਸਿੱਧੇ ਰਾਹ ਪਏ । ਸੱਤਾ ਤੇ ਬਲਵੰਡ ਦੋਵੇਂ ਭਰਾ ਗੁਰੂ ਅਰਜਨ ਦੇਵ ਜੀ ਦੇ ਸਮੇਂ ਦਰਬਾਰ ਸਾਹਿਬ ਦੇ ਰਬਾਬੀ ਸਨ । ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਦੋਵੇਂ ਗੁਰੂ ਹਰਿਗੋਬਿੰਦ ਜੀ ਦੇ ਦਰਬਾਰ ਵਿਚ ਬੜੀ ਨਿਮਰਤਾ ਸਹਿਤ ਕੀਰਤਨ ਕਰਦੇ ਰਹਿੰਦੇ । ਇਕ ਦਿਨ ਲਾਹੌਰ ਵਿਖੇ ਡੇਹਰਾ ਸਾਹਿਬ ਗੁਰੂ ਹਰਿਗੋਬਿੰਦ ਜੀ ਸਾਹਮਣੇ ਸੱਤੇ ਤੇ ਬਲਵੰਡ ਜੀ ਜਿਉਂ ਕੀਰਤਨ ਕਰਨ ਬੈਠੇ ਕੀਰਤਨ ਕਰੀ ਹੀ ਜਾਣ । ਪਤਾ ਨਹੀਂ ਕੀ ਸਰੂਰ ਆਇਆ ਕਿ ਸਮਾਪਤੀ ਕਰਨ ਦਾ ਨਾਮ ਹੀ ਨਾ ਲੈਣ । ਫਿਰ ਜ਼ਰਾ ਕੁ ਕੀਰਤਨ ਰੋਕ ਕੇ ਗੁਰੂ ਜੀ ਨੂੰ ਕਹਿਣ ਲੱਗੇ , ਮਹਾਰਾਜ ! ਇੰਜ ਪ੍ਰਤੀਤ ਹੁੰਦਾ ਹੈ ਕਿ ਸਾਡਾ ਦੋਵਾਂ ਦਾ ਅੰਤਮ ਸਮਾਂ ਨੇੜੇ ਆ ਗਿਆ ਹੈ ਤੇ ਮਹਿਸੂਸ ਹੋ ਰਿਹਾ ਹੈ ਕਿ ਗੁਰੂ ਨਾਨਕ ਜੀ ਮਿਹਰ ਕਰਕੇ ਆਪ ਲੈਣ ਆ ਰਹੇ ਹਨ । ਬੱਸ ਇਤਨੀ ਇੱਛਾ ਹੈ ਕਿ ਜਿੱਥੇ ਗੁਰੂ ਅਰਜਨ ਦੇਵ ਜੀ ਨੂੰ ਬੰਨ੍ਹ ਰਾਵੀ ਸਪੁਰਦ ਕਰ ਸ਼ਹੀਦ ਕੀਤਾ ਸੀ , ਉੱਥੇ ਜਿਸਮ ਛੁੱਟੇ , ਉਨ੍ਹਾਂ ਦੋਵਾਂ ਨੇ ਗੁਰੂ ਜੀ ਦਾ ਧਿਆਨ ਕਰਕੇ ਅੱਖਾਂ ਮੂੰਦ ਲਈਆਂ ਅਤੇ ਮੁੱਖੋਂ ਸਤਨਾਮ ਕਹਿੰਦੇ ਹੀ ਸਵਾਸ ਛੱਡ ਦਿੱਤੇ ! ਗੁਰ ਮੂਰਤ ਮਨ ਮੈ ਦ੍ਰਿੜ ਕੰਨੀ ਸਤਨਾਮ ਕਹਿ ਬਪ ( ਸਰੀਰ ) ਤਜ ਦੀਨੀ । ਸ਼ਾਇਦ ਦੁਨੀਆਂ ਭਰ ਵਿਚ ਇਹ ਪਹਿਲੀ ਉਦਾਹਰਣ ਹੈ ਕਿ ਦੋ ਵਿਅਕਤੀਆਂ ਨੇ ਇਕੋ ਥਾਂ , ਇਕੋ ਵੇਲੇ , ਇੱਛਾ ਅਨੁਸਾਰ ਸਰੀਰ ਛੱਡਿਆ ਹੋਵੇ । ਬਾਬਕ ਜੀ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਦਾ ਕਫ਼ਨ ਤਿਆਰ ਕਰੋ ਅਤੇ ਰਾਵੀ ਕਿਨਾਰੇ ਇਨ੍ਹਾਂ ਨੂੰ ਦਫ਼ਨਾ ਦਈਏ । ਧੰਨ ਹਨ ਗੁਰੂ ਹਰਗੋਬਿੰਦ ਜੀ ਦੂਜੇ ਦੇ ਅਕੀਦੇ ਦਾ ਇਤਨਾ ਸਤਿਕਾਰ ਕਰਦੇ ਹਨ । ਬਲਵੰਡ ਸਤੈ ਕੀ ਦੇਹ ਉਠਾਇ / ਰਾਵੀ ਤਟ ਦਾਬੀ ਹਿਤ ਲਾਇ । ਕਥਰ ਬਨਾਇ ਆਇ ਪੁਨ ਤਰ੍ਹਾਂ ਹਰਿਗੋਬਿੰਦ ਗੁਰ ਇਸਥਿਰ ਜਹਾਂ । ਸੱਤਾ ਤੇ ਬਲਵੰਡ ਜੀ ਦਾ ਇਤਨਾ ਪਿਆਰ ਸੀ ਕਿ ਦੋਵੇਂ ਸਾਰਾ ਜੀਵਨ ਇਕੱਠੇ ਹੀ ਰਹੇ ਅਤੇ ਪਰਲੋਕ ਵੀ ਇਕੱਠੇ ਹੀ ਸਿਧਾਰੇ । ਕੁਝ ਇਤਿਹਾਸਕਾਰ ਦੋਵਾਂ ਨੂੰ ਸੱਕੇ ਭਰਾ ਤੇ ਕੁਝ ਪਿਉ ਪੁੱਤਰ ਆਖਦੇ ਹਨ । ਭਾਈ ਸੰਤੋਖ ਸਿੰਘ ਜੀ ਨੇ ਦੋਵਾਂ ਨੂੰ ਭਰਾ ਦੱਸਿਆ ਹੈ । ਭਾਈ ਬਾਬਕ ਜੀ ਨੂੰ ਆਗਿਆ ਕੀਤੀ ਕਿ ਕੀਰਤਨ ਕਰੋ । ਕੀਰਤਨ ਸੁਣਦੇ ਮਹਾਰਾਜ ਦੇ ਨੈਣ ਸੱਜਲ ਹੋ ਗਏ ਅਤੇ ਰੁਮਾਲ ਨਾਲ ਹੰਝੂ ਪੂੰਝੈ ॥ ਕੀਰਤਨ ਤਾਹਿ ਮਨ ਲਾਯੋ ਨੈਨਨ ਨੀਰ ਰੁਮਾਲ ਹਟਾਯੋ । ਹੁਤੋ ਡੂੰਮ ਬਲਵੰਡ ਮਹਾਨਾ । ਸਤਾ ਤਿਸ ਕੋ ਅਨੁਜ ਸੁਜਾਨਾ । ਬਾਬਾ ਕ੍ਰਿਪਾਲ ਸਿੰਘ ਜੀ ਨੇ ਸੱਤੇ ਨੂੰ ਬਲਵੰਡ ਦਾ ਪੁੱਤਰ ਆਖਿਆ ਹੈ । ਬਲਵੰਡ ਪੂਤਰ ਸਤਾ ਤਹਿ ਆਇ । ਆਨ ਹਜੂਰ ਰਬਾਬ ਵਜਾਇ ।
“”(ਗੁਰੂ, ਈਸ਼ਵਰ (ਵਾਹਿਗੁਰੂ) ਦੇ ਭਗਤ ਅਤੇ ਮਹਾਪੁਰਖਾਂ ਦੇ ਮੂੰਹ ਵਲੋਂ ਬੋਲੇ ਗਏ ਬਚਨ ਹਮੇਸ਼ਾ ਸੱਚ ਹੀ ਹੁੰਦੇ ਹਨ। ਗੁਰੂਬਾਣੀ ਵਿੱਚ ਲਿਖਿਆ ਹੈ ਕਿ: ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾਂ ਊਹਾਂ ਸੱਚ ਹੋਵੈ ॥)””
ਪੰਜਾਬ ਦਾ ਇੱਕ ਗਰਾਮ ਜਿਸਦਾ ਨਾਮ ਚੱਬਾ ਸੀ, ਉੱਥੇ ਇੱਕ ਤੀਵੀਂ (ਇਸਤਰੀ, ਮਹਿਲਾ, ਨਾਰੀ) ਦੇ ਕੋਈ ਔਲਾਦ ਨਹੀਂ ਹੋਈ। ਉਸਨੇ ਇਸ ਲਕਸ਼ ਦੀ ਪ੍ਰਾਪਤੀ ਲਈ ਬਹੁਤ ਸਾਰੇ ਉਪਚਾਰ ਕੀਤੇ ਅਤੇ ਅਨੇਕ ਧਾਰਮਿਕ ਸਥਾਨਾਂ ਉੱਤੇ ਔਲਾਦ ਪ੍ਰਾਪਤੀ ਲਈ ਪ੍ਰਾਰਥਨਾਵਾਂ ਵੀ ਕੀਤੀਆਂ। ਉਹ ਅਨੇਕਾਂ ਆਤਮਕ ਪੁਰੂਸ਼ਾਂ ਦੇ ਕੋਲ ਆਪਣੀ ਬੇਨਤੀ ਲੈ ਕੇ ਪਹੁੰਚੀ ਪਰ ਜਵਾਬ ਮਿਲਿਆ: ਮਾਤਾ ਤੁਹਾਡੀ ਕਿਸਮਤ ਵਿੱਚ ਔਲਾਦ ਸੁਖ ਨਹੀਂ ਲਿਖਿਆ, ਅਤ: ਤੁਸੀ ਸੰਤੋਸ਼ ਕਰੋ। ਪਰ ਤੀਵੀਂ ਦੇ ਦਿਲ ਵਿੱਚ ਸਬਰ ਕਿੱਥੇ। ਉਹ ਹਮੇਸ਼ਾਂ ਚਿੰਤੀਤ ਰਹਿਣ ਲੱਗੀ। ਹੌਲੀ–ਹੌਲੀ ਉਸਦੀ ਉਮਰ ਵੀ ਪ੍ਰੋੜਾਵਸਥਾ ਦੇ ਨਜ਼ਦੀਕ ਪੁੱਜਣ ਲੱਗੀ। ਇੱਕ ਦਿਨ ਉਸਦੀ ਇੱਕ ਸਿੱਖ ਵਲੋਂ ਭੇਂਟ ਹੋਈ। ਉਸਨੇ ਉਸ ਤੀਵੀਂ ਵਲੋਂ ਕਿਹਾ ਕਿ: ਤੁਸੀ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵਾਰਿਸ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਅਰਦਾਸ ਕਰੋ। ਇਸ ਤੀਵੀਂ ਦਾ ਨਾਮ ਸੁਲਕਸ਼ਣੀ ਸੀ। ਇੱਕ ਦਿਨ ਉਸਨੂੰ ਪਤਾ ਹੋਇਆ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚੱਬਾ ਗਰਾਮ ਦੇ ਨਜ਼ਦੀਕ ਜੰਗਲਾਂ ਵਿੱਚ ਸ਼ਿਕਾਰ ਖੇਡਣ ਆਏ ਹੋਏ ਹਨ, ਉਹ ਤੁਰੰਤ ਉਨ੍ਹਾਂ ਦਾ ਰਸਤਾ ਰੋਕ ਕੇ ਖੜੀ ਹੋ ਗਈ। ਗੁਰੂ ਜੀ ਦੇ ਪੁੱਛਣ ਉੱਤੇ ਕਿ ਤੁਹਾਨੂੰ ਕੀ ਚਾਹੀਦਾ ਹੈ ? ਤਾਂ ਸੁਲਕਸ਼ਣੀ ਨੇ ਬਹੁਤ ਆਤਮਵਿਸ਼ਵਾਸ ਵਲੋਂ ਬੇਨਤੀ ਕੀਤੀ: ਹੇ ਗੁਰੂ ਨਾਨਕ ਦੇ ਵਾਰਿਸ ! ਮੇਰੀ ਕੁੱਖ ਹਰੀ ਹੋਣੀ ਚਾਹੀਦੀ ਹੈ, ਨਹੀਂ ਤਾਂ ਮੈਂ ਇਸ ਸੰਸਾਰ ਵਲੋਂ ਨਪੂਤੀ ਹੀ ਚੱਲੀ ਜਾਵਾਂਗੀ। ਗੁਰੂ ਜੀ ਨੇ ਉਸਨੂੰ ਧਿਆਨ ਵਲੋਂ ਵੇਖਿਆ ਅਤੇ ਕਿਹਾ: ਮਾਤਾ ਜੀ ! ਤੁਹਾਡੀ ਕਿਸਮਤ ਵਿੱਚ ਔਲਾਦ ਸੁਖ ਨਹੀਂ ਲਿਖਿਆ। ਇਸ ਉੱਤੇ ਸੁਲਕਸ਼ਣੀ ਨੇ ਤੁਰੰਤ ਕਲਮ ਦਵਾਤ ਅਤੇ ਕਾਗਜ ਅੱਗੇ ਪੇਸ਼ ਕਰ ਦਿੱਤਾ ਅਤੇ ਕਿਹਾ: ਹੇ ਗੁਰੂ ਜੀ ! ਆਪ ਜੀ ਅਤੇ ਪ੍ਰਭੂ ਜੀ ਵਿੱਚ ਕੋਈ ਫਰਕ ਨਹੀਂ ਹੈ। ਜੇਕਰ ਮੇਰੀ ਕਿਸਮਤ ਵਿੱਚ ਪਹਿਲਾਂ ਨਹੀਂ ਲਿਖਿਆ ਤਾਂ ਕੋਈ ਗੱਲ ਨਹੀਂ, ਤੁਸੀ ਕ੍ਰਿਪਾ ਕਰੋ ਅਤੇ ਹੁਣ ਲਿਖ ਦਿਓ।
ਇਸ ਨਿਰਧਾਰਤ ਜੁਗਤੀ ਨੂੰ ਵੇਖਕੇ ਗੁਰੂ ਜੀ ਮੁਸਕਰਾਏ ਅਤੇ ਉਨ੍ਹਾਂਨੇ ਮਾਤਾ ਜੀ ਵਲੋਂ ਕਾਗਜ ਲੈ ਕੇ ਉਸ ਉੱਤੇ 1 (ਇੱਕ) ਲਿਖਣਾ ਸ਼ੁਰੂ ਹੀ ਕੀਤਾ ਸੀ ਕਿ ਉਨ੍ਹਾਂ ਦੇ ਘੋੜੇ ਨੇ ਟਾਂਗ ਹਿੱਲਾ ਦਿੱਤੀ, ਜਿਸਦੇ ਨਾਲ ਗੁਰੂ ਜੀ ਦੀ ਕਲਮ ਹਿਲਣ ਵਲੋਂ ਇੱਕ ਦਾ ਸੱਤ (7) ਅੰਕ ਬੰਣ ਗਿਆ। ਉਸਨੂੰ ਗੁਰੂਦੇਵ ਨੇ ਕਿਹਾ: ਲਓ ਮਾਤਾ ! ਤੂੰ ਪੁੱਤ ਚਾਹੁੰਦੀ ਸੀ ਪਰ ਵਿਧਾਤਾ ਨੂੰ ਕੁੱਝ ਹੋਰ ਹੀ ਮੰਜੂਰ ਹੈ ਹੁਣ ਤੁਹਾਡੇ ਇੱਥੇ ਸੱਤ ਪੁੱਤ ਜਨਮ ਲੈਣਗੇ। ਗੁਰੂ ਜੀ ਦਾ ਵਚਨ ਪੁਰਾ ਹੋਇਆ। ਕੁੱਝ ਸਮਾਂ ਬਾਅਦ ਮਾਤਾ ਸੁਲਕਸ਼ਣੀ ਜੀ ਦੇ ਇੱਥੇ ਸੱਤ (7) ਪੁੱਤ ਹੋਏ ਜੋ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪੰਥ ਉੱਤੇ ਬੇਹੱਦ ਸ਼ਰਧਾ ਭਗਤੀ ਰੱਖਦੇ ਸਨ।
ਵਾਹਿਗੁਰੂ ਜੀ ❤️🙏 ਵਾਹਿਗੁਰੂ ਜੀ ❤️🙏
ਵਾਹਿਗੁਰੂ ਜੀ ❤️🙏 ਵਾਹਿਗੁਰੂ ਜੀ ❤️❤️🙏

