ਭਗਤ ਕਬੀਰ (1398-1518)
ਭਾਰਤ ਦੀ ਧਰਤੀ ਬਹੁਤ ਸਾਰੇ ਮਹਾਨ ਰਿਸ਼ੀਆਂ-ਮੁਨੀਆਂ, ਪੀਰਾਂ ਤੇ ਪੈਗੰਬਰਾਂ ਦੀ ਧਰਤੀ ਹੈ। ਭਗਤ ਕਬੀਰ ਜੀ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਇੱਕ ਹਨ। ਭਗਤ ਕਬੀਰ ਜੀ ਦੇ ਜਨਮ ਸੰਬੰਧੀ ਵੱਖ ਵੱਖ ਸਾਖੀਆਂ ਪ੍ਰਚਲਿਤ ਹਨ। ਕੀ ਇਤਿਹਾਸਕਾਰ ਉਨ੍ਹਾਂ ਦਾ ਜਨਮ 1440 ਵਿੱਚ ਲਾਹੌਰ, ਜੋ ਅੱਜ ਕੱਲ ਪਾਕਿਸਤਾਨ ਵਿੱਚ ਹੈ, ਵਿਖੇ ਹੋਇਆ ਮੰਨਿਆ ਜਾਂਦਾ ਹੈ। ਭਾਈ ਕਾਹਨ ਸਿੰਘ ਨਾਭਾ ਦਾ ਲਿਖਿਆ ‘ਮਹਾਂਨ ਕੋਸ਼’ ਅਨੁਸਾਰ ਭਗਤ ਕਬੀਰ ਜੀ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ 15 ਸੰਮਤ 1455 (1398 ਈਸਵੀ)ਭਾਵ ਗੁਰੂ ਨਾਨਕ ਸਾਹਿਬ ਜੀ ਤੋਂ ਲਗਪਗ 71 ਸਾਲ ਪਹਿਲਾਂ ਹੋਇਆ। ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ; ਜਿਸ ’ਤੇ ਤਰਸ ਖਾ ਕੇ ਅਲੀ (ਨੀਰੂ) ਜੁਲਾਹੇ ਜਿਸਦੀ ਆਪਣੀ ਔਲਾਦ ਨਹੀਂ ਸੀ ਨੇ ਲਿਆ ਕੇ ਆਪਣੀ ਪਤਨੀ ਨੀਮਾ ਦੇ ਹਵਾਲੇ ਕਰ ਦਿਤਾ ,ਜਿਸ ਨੇ ਬਚੇ ਦੀ ਆਪਣਾ ਪੁੱਤਰ ਸਮਝ ਨੇ ਪਾਲਣਾ ਕੀਤੀ । ਮੋਲਵੀ ਨੂੰ ਘਰ ਬੁਲਾ ਕੇ ਇਨ੍ਹਾ ਦਾ ਕਬੀਰ ਰਖ ਦਿਤਾ 1 ਮਾਤਾ ਪਿਤਾ ਨੇ ਉਨ੍ਹਾਂ ਨੂੰ ਇਸਲਾਮ ਦੀ ਸਿੱਖਿਆ ਦਿੱਤੀ, ਪਰ ਕਬੀਰ ਜੀ ਦਾ ਸੁਭਾਵਕ ਝੁਕਾਅ ਹਿੰਦੂ ਮਤ ਵੱਲ ਸੀ।
ਵਡੇ ਹੋਣ ਤੇ ਉਨ੍ਹਾ ਦਾ ਵਿਆਹ ‘ਬੀਬੀ ਲੋਈ’ ਨਾਲ ਹੋ ਗਿਆ , ਜਿਸ ਤੋਂ ਇਕ ਪੁੱਤਰ ‘ਕਮਾਲ’ ਤੇ ਇਕ ਧੀ ‘ਕਮਾਲੀ’ ਪੈਦਾ ਹੋਈ । ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸ਼ਨਵ ਮਤ ਧਾਰਣ ਕੀਤਾ। ਕਾਸ਼ੀ ਵਿਦਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧੀ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵੱਡੇ ਨਿਪੁੰਨ ਹੋ ਗਏ। ਬਹੁਤ ਚਿਰ ਪੂਰਨ ਗਿਆਨੀਆਂ ਦੀ ਸੰਗਤ ਕਰਕੇ ਆਪ ਤੱਤ ਗਿਆਨੀ ਹੋ ਗਏ ।
ਜਦ ਸਿਕੰਦਰ ਲੋਧੀ ਸੰਮਤ 1547 ਵਿੱਚ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮੁਤੱਸਵੀ ਮੁਸਲਮਾਨਾਂ ਦੀ ਤੰਗ ਦ੍ਰਿਸ਼ਟੀ ਕਰਕੇ ਬਹੁਤ ਕਸ਼ਟ ਦਿੱਤੇ ਗਏ, ਜਿਸ ਦਾ ਜ਼ਿਕਰ ਕਬੀਰ ਜੀ ਨੇ ਗੋਂਡ ਰਾਗੁ ਵਿੱਚ ਉਚਾਰਨ ਕੀਤੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 870 ਉੱਪਰ ਦਰਜ ਸ਼ਬਦ ਵਿੱਚ ਇਸ ਤਰ੍ਹਾਂ ਕੀਤਾ ਹੈ: ‘‘ਭੁਜਾ ਬਾਂਧਿ ਭਿਲਾ ਕਰਿ ਡਾਰਿਓ ॥ ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ ॥ ਹਸਤਿ ਭਾਗਿ ਕੈ ਚੀਸਾ ਮਾਰੈ ॥ ਇਆ ਮੂਰਤਿ ਕੈ ਹਉ ਬਲਿਹਾਰੈ॥’’ ਭਾਵ ਮੇਰੀਆਂ ਬਾਹਾਂ ਬੰਨ੍ਹ ਕੇ ਢੇਮ ਵਾਂਗ (ਮੈਨੂੰ ਇਹਨਾਂ ਲੋਕਾਂ ਨੇ ਹਾਥੀ ਅੱਗੇ) ਸੁੱਟ ਦਿੱਤਾ, (ਮਹਾਵਤ ਨੇ) ਗੁੱਸੇ ਵਿਚ ਆ ਕੇ ਹਾਥੀ ਦੇ ਸਿਰ ਉੱਤੇ (ਕੁੰਡੀ ਦੀ ਚੋਟ) ਮਾਰੀ। ਪਰ ਹਾਥੀ (ਮੈਨੂੰ ਪੈਰਾਂ ਹੇਠ ਲਿਤਾੜਨ ਦੀ ਬਜਾਏ) ਚੀਕਾਂ ਮਾਰ ਕੇ (ਹੋਰ ਪਾਸੇ) ਭੱਜਦਾ ਹੈ, (ਜਿਵੇਂ ਆਖਦਾ ਹੋਵੇ ਕਿ) ਮੈਂ ਸਦਕੇ ਹਾਂ ਇਸ ਸੋਹਣੇ ਬੰਦੇ ਤੋਂ। ਪਰ ਅੰਤ ਨੂੰ ਉਸ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ1
ਪੁਜਾਰੀ ਵਰਗ ਵੱਲੋਂ ਪ੍ਰਚਲਿਤ ਕੀਤੀ ਇਸ ਗ਼ਲਤ ਮਨੌਤ ਕਿ ‘ਕਾਸ਼ੀ ਵਿੱਚ ਮਰਨ ਵਾਲੇ ਨੂੰ ਮੁਕਤੀ ਮਿਲਦੀ ਹੈ ਅਤੇ ਮਗਹਰ ਮਰਨ ਵਾਲੇ ਦੀ ਗਤਿ ਨਹੀਂ ਹੁੰਦੀ’ ਦਾ ਖੰਡਨ ਕਰਨ ਲਈ ਕਬੀਰ ਸਾਹਿਬ ਜੀ ਆਪਣੇ ਦੇਹਾਂਤ ਤੋਂ ਕੁਛ ਸਮਾਂ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵੱਲ 15 ਮੀਲ ਦੀ ਦੂਰੀ ’ਤੇ ਹੈ) ਜਾ ਕੇ ਵੱਸ ਗਏ।
ਭਗਤੀ ਸੰਪਰਦਾਇ ਦੇ ਸੰਤ ਕਵੀਆਂ ਵਿੱਚ ਕਬੀਰ ਦਾ ਪ੍ਰਮੁੱਖ ਸਥਾਨ ਹੈ। ਡਾ: ਰਤਨ ਸਿੰਘ ਜੱਗੀ ਅਨੁਸਾਰ ਕਬੀਰ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਦੱਸਿਆ ਹੈ। ਕਿ ਪ੍ਰਭੂ ਦਾ ਸਿਮਰਨ ਮਨੁੱਖ ਲਈ ਬਹੁਤ ਜਰੂਰੀ ਹੈ। ਇਸ ਵਿੱਚ ਰੁਚੀ ਰੱਖਣ ਦੀ ਦਾਤ ਗੁਰੂ ਦੇ ਦਰ ਤੋਂ ਪ੍ਰਾਪਤ ਹੁੰਦੀ ਹੈ। ਉਚ ਕੋਟੀ ਦੇ ਭਗਤ ਹੋਣ ਦੇ ਬਾਵਜੂਦ ਵੀ ਉਹ ਬਹੁਤ ਨਿਮਰ ਸਨ ਤੇ ਆਪਣਾ ਸਭ ਕੁਝ ਬੜੀ ਨਿਮਰਤਾ ਸਹਿਤ ਪ੍ਰਭੂ ਦੇ ਚਰਨਾਂ ਵਿੱਚ ਅਰਪਿਤ ਕਰ ਦਿੰਦੇ ਸਨ ।
” ਮੇਰੇ ਮੁਝ ਮਹਿ ਕਿਛੁ ਨਹੀਂ ਜੋ ਕਿਛੁ ਜੋ ਤੇਰਾ ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ”॥
ਉਂਨੀਵੀਂ ਸਦੀ ਤੋਂ ਪਹਿਲਾਂ ਹਰ ਕਿਸੇ ਲਈ ਗੁਰੂ ਬਣਾਉਣਾ ਜਰੂਰੀ ਸੱਮਝਿਆ ਜਾਂਦਾ ਸੀ। ਜੋ ਗੁਰੂ ਨਾ ਧਾਰਣ ਕਰੇ ਉਹ ਨਿਗੁਰਾ ਹੁੰਦਾ ਅਤੇ ਉਸਦੇ ਹੱਥ ਤੋਂ ਕੋਈ ਦਾਨ ਨਹੀਂ ਸੀ ਲੈਂਦਾ, ਇਥੋਂ ਤਕ ਕੀ ਨਿਗੁਰੇ ਦੇ ਹੱਥਾਂ ਦਾ ਕੋਈ ਪਾਣੀ ਪੀਣਾ ਵੀ ਪਸੰਦ ਨਹੀਂ ਸੀ ਕਰਦਾ । ਕਬੀਰ ਜੀ ਰਾਮ ਸਿਮਰਨ ਵਿੱਚ ਤਾਂ ਲੱਗ ਗਏ ਪਰ ਹੁਣੇ ਤੱਕ ਉਨ੍ਹਾਂ ਨੇ ਕੋਈ ਗੁਰੂ ਨਹੀਂ ਸੀ ਧਾਰਣ ਕੀਤਾ। ਜਨਮ ਜਾਤੀ ਨੀਵੀਂ ਹੋਣ ਦੇ ਕਾਰਣ, ਬ੍ਰਹਮਣ ਜਾਂ ਪੰਡਤ ਕੋਈ ਵੀ ਉਨ੍ਹਾਂ ਨੂੰ ਆਪਣਾ ਚੇਲਾ ਨਹੀਂ ਸੀ ਬਣਾਉਂਦਾ ਆਪ ਖੁਦ ਹੀ ਬਾਣੀ ਉਚਾਰਦੇ ਅਤੇ ਭਜਨਾਂ ਦੇ ਰੂਪ ਸੜਕਾਂ ਤੇ ਬਜਾਰਾਂ ਵਿੱਚ ਗਾਉਂਦੇ ਰਹਿੰਦੇ ।
ਉਸ ਸਮੇਂ ਬਨਾਰਸ ਵਿੱਚ ਇਕ ਪ੍ਰਸਿੱਧ ਭਗਤ ਗੁਰੂ ਸਵਾਮੀ ਰਾਮਾਨੰਦ ਜੀ ਸਨ ਜਿਨ੍ਹਾ ਦੇ ਸੈਂਕੜੋ ਚੇਲੇ ਸਨ। । ਇਨ੍ਹਾਂ ਦੀ ਸ਼ੋਭਾ, ਭਗਤੀ ਅਤੇ ਵਿਦਿਅਵਤਾ ਬਨਾਰਸ ਦੇ ਬਾਹਰ ਵੀ ਸੁਗੰਧੀ ਦੀ ਤਰ੍ਹਾਂ ਬਿਖਰੀ ਹੋਈ ਸੀ। ਉਹ ਹਮੇਸ਼ਾ ਇੱਕ ਹੀ ਸ਼ਬਦ ਕਹਿੰਦੇ ਸਨ– “ਪੁੱਤਰ ਰਾਮ ਕਹੋ।” ਕਬੀਰ ਜੀ ਹੁਣ ਸਾਧੂ ਬਿਰਤੀ ਵਾਲੇ ਹੋ ਗਏ ਸਨ ਤੇ ਸਾਧੂਆਂ ਦੀ ਸੰਗਤ ਵਿਚ ਬੈਠਣ ਲਈ ਉਨ੍ਹਾ ਦਾ ਮਨ ਹਰ ਵਕਤ ਲੋਚਦਾ ਰਹਿੰਦਾ1 ਉਨ੍ਹਾ ਲਈ ਗੁਰੂ ਧਾਰਣ ਕਰਨਾ ਜਰੂਰੀ ਹੋ ਗਿਆ । ਉਹ ਰਾਤ ਦਿਨ ਗੁਰੂ ਨੂੰ ਤਲਾਸ਼ ਕਰਣ ਲੱਗੇ। ਉਹ ਕਈ ਭਗਤਾਂ ਦੇ ਕੋਲ ਅਤੇ ਸਾਧੂ ਮੰਡਲੀਆਂ ਵਿੱਚ ਗਏ ਪਰ ਕਿਸੇ ਨੇ ਉਨ੍ਹਾ ਨੂੰ ਨੀਵੀਂ ਜਾਤ ਹੋਣ ਕਰਕੇ ਆਪਣਾ ਚੇਲਾ ਬਣਾਉਣ ਲਈ ਹਾਂ ਨਹੀਂ ਕੀਤੀ। ਹਰ ਜਗਹ ਉਨ੍ਹਾ ਨੂੰ ਤ੍ਰਿਸਕਾਰ ਮਿਲਦਾ ਸੀ, ਗੁਰੂ ਦੀ ਚਰਨ ਛੋਹ ਲਈ ਤਰਸ ਗਏ ।
ਸਵਾਮੀ ਰਾਮਾਨੰਦ ਜੀ ਅਮ੍ਰਿਤ ਵੇਲੇ ,ਹਨੇਰੇ ਵਿਚ ਹੀ ਗੰਗਾ ਇਸ਼ਨਾਨ ਨੂੰ ਜਾਇਆ ਕਰਦੇ ਸਨ। ਕਬੀਰ ਜੀ ਦੇ ਮਨ ਵਿਚ ਵਿਚਾਰ ਆਇਆ ਕਿ ਕਿਉਂ ਨਾ ਉਹ ਉਸ ਰਸਤੇ ਉੱਤੇ ਲੇਟ ਜਾਇਆ ਕਰਣ ਜਿਸ ਰਸਤੇ ਉੱਤੇ ਸਵਾਮੀ ਰਾਮਾਨੰਦ ਜੀ ਜਾਂਦੇ ਹਨ ? ਕਦੇ ਨਾ ਕਦੇ ਹਨੇਰੇ ਵਿਚ ਜਰੂਰ ਉਨ੍ਹਾਂ ਦੇ ਚਰਣਾਂ ਦੀ ਛੋਹ ਪ੍ਰਾਪਤ ਹੋ ਜਾਵੇਗੀ। ਆਤਮਕ ਖੁਰਾਕ ਦੀ ਭਾਲ ਵਿਚ ਉਹ ਤੜਕੇ ਹੀ ਗੰਗਾ ਕੰਡੇ ਜਾਣ ਲੱਗੇ। ਉਹ ਜਾਕੇ ਗੰਗਾ ਦੀਆਂ ਪਉੜਿਆਂ ਉੱਤੇ ਲੇਟ ਜਾਂਦੇ । ਕਈ ਦਿਨ ਤੱਕ ਲੇਟਦੇ ਰਹੇ ਪਰ ਮੇਲ ਨਹੀਂ ਹੋਇਆ। ਧੀਰਜ, ਸੰਤੋਖ ਦੀ ਮਹਾਨ ਸ਼ਕਤੀ ਉਨ੍ਹਾ ਵਿਚ ਸੀ ਜਿਸ ਅਗੇ ਇਕ ਦਿਨ ਰੱਬ ਵੀ ਹਾਰ ਗਿਆ । ਇਕ ਦਿਨ ਰੱਬ ਨੇ ਸਵਾਮੀ ਰਾਮਾਨੰਦ ਜੀ ਦੇ ਚਰਣਾਂ ਨੂੰ ਉਸ ਵੱਲ ਮੋੜ ਦਿੱਤਾ ਜਿਸ ਵੱਲ ਕਬੀਰ ਜੀ ਲੇਟੇ ਹੋਏ ਸਨ। ਸਵਾਮੀ ਰਾਮਾਨੰਦ ਜੀ ਸਿਮਰਨ ਕਰਦੇ ਅਨਜਾਣੇ ਸੁਤੇ ਹੋਏ ਕਬੀਰ ਜੀ ਦੇ ਸ਼ਰੀਰ ਨਾਲ ਟਕਰਾਏ। ਸਵਾਮੀ ਜੀ ਨੇ ਬਚਨ ਕੀਤਾ: ਉੱਠੋ ਰਾਮ ਕਹੋ ! ਇਹ ਸੁਣਕੇ ਕਬੀਰ ਜੀ ਨੇ ਉਨ੍ਹਾਂ ਦੇ ਚਰਣਾਂ ਉੱਤੇ ਆਪਣਾ ਮੱਥਾ ਰੱਖ ਦਿੱਤਾ ਅਤੇ ਕੰਬਦੇ ਹੱਥਾਂ ਵਲੋਂ ਉਨ੍ਹਾਂ ਦੇ ਚਰਨ ਫੜ ਲਏ। ਸਵਾਮੀ ਜੀ ਨੇ ਝੁਕਕੇ ਉਨ੍ਹਾਂ ਨੂੰ ਕਿਹਾ: ਉੱਠੋ ਪੁੱਤਰ ਰਾਮ ਕਹੋ। ਸਵਾਮੀ ਜੀ ਅੱਗੇ ਚੱਲ ਪਏ ਅਤੇ ਉਨ੍ਹਾਂ ਦੇ ਪਿੱਛੇ–ਪਿੱਛੇ ਰਾਮ ਨਾਮ ਦਾ ਸਿਮਰਨ ਕਰਦੇ ਹੋਏ ਕਬੀਰ ਜੀ ਵੀ ਆਪਣੇ ਘਰ ਆ ਗਏ। ਉਸ ਦਿਨ ਤੋਂ ਜਿਵੇਂ ਲੋਹਾ ਪਾਰਸ ਨੂੰ ਛੂਹ ਕੇ ਕੰਚਨ ਬਣ ਜਾਂਦਾ ਹੈ ,ਕਬੀਰ ਜੀ ਦੇ ਚਿਹਰੇ ਉੱਤੇ ਇਕ ਅਲੋਲਿਕ ਨੂਰ ਛਾ ਗਿਆ ਅਜਿਹਾ ਨੂਰ ਜੋ ਤਪਦੇ ਹੋਏ ਦਿਲਾਂ ਨੂੰ ਸ਼ਾਂਤ ਕਰਣ ਵਾਲਾ, “ਮੂਰਦਿਆਂ” ਨੂੰ “ਜੀਵਨ ਦਾਨ” ਦੇਣ ਵਾਲਾ ਅਤੇ ਭਟਕੇ ਜੀਵਾਂ ਨੂੰ ਭਵ ਸਾਗਰ ਤੋਂ ਤਾਰਣ ਵਾਲਾ ਸੀ। ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਵਿਚ ਇਸ ਘਟਨਾ ਨੂੰ ਇਸ ਪ੍ਰਕਾਰ ਬਿਆਨ ਕੀਤਾ ਹੈ
” ਕਬੀਰ ਪਕਰੀ ਟੇਕ ਰਾਮ ਦੀ ਤੁਰਕ ਰਹੇ ਪਚਿਹਾਰੀ ” ॥
ਹੋਇ ਬਿਰਕਤੁ ਬਨਾਰਸੀ ਰਹਿੰਦਾ ਰਾਮਾਨੰਦੁ ਗੁਸਾਈਂ ॥
ਅਮ੍ਰਿਤੁ ਵੇਲੇ ਉਠਿ ਕੈ ਜਾਂਦਾ ਗੰਗਾ ਨਾਹਵਣ ਤਾਈਂ ॥
ਅਗੇ ਹੈ ਏ ਜਾਇ ਕੈ ਲਂਮਾ ਪਿਆ ਕਬੀਰ ਤਿਥਾਈ ॥
ਪੈਰੀ ਟੁਂਬ ਉਠਾਲਿਆ ਬੋਲਹਨ ਰਾਮ ਸਿਖ ਸਮਝਾਈ ॥(ਵਾਰ 10)
ਸਾਧੂ, ਬ੍ਰਹਮਣਾ, ਜੋਗੀਆਂ, ਜਾਗੀਰਦਾਰਾਂ ਅਤੇ ਕਾਜੀਆਂ ਨੇ ਵੇਖਿਆ ਕਿ ਇੱਕ ਨੀਵੀਂ ਜਾਤਿ ਦਾ ਜੁਲਾਹੇ ਨੀਰਾਂ ਦਾ ਪੁੱਤਰ ਕਬੀਰ ਸਚਮੁੱਚ ਹੀ ਇਕ ਉਚੀ ਅਵਸਥਾ ਵਿਚ ਪਹੁੰਚ ਗਿਆ ਹੈ 1 ਕਾਸ਼ੀ ਦੀਆਂ ਗਲੀਆਂ, ਮੰਦਿਰ, ਆਸ਼ਰਮਾ ਦੇ ਅਗੇ , ਗੰਗਾ ਕੰਢੇ ,ਸਾਰਾ ਦਿਨ ਰਾਮ ਧੁਨ ਗਾਉਂਦਾ ਫਿਰਦਾ ਹੈ।ਕਬੀਰ ਦੀ ਚਰਚਾ ਘਰ ਘਰ ਵਿਚ ਹੋਣ ਲਗੀ, ਕਿਸੇ ਨੇ ਅੱਛਾ ਕਿਹਾ, ਕਿਸੇ ਨੇ ਬੁਰਾ, ਪਰ ਸਾਰਿਆਂ ਨੂੰ ਤੋਖਲਾ ਸੀ ਜਾਣਨ ਦਾ ਕਿ ਕਬੀਰ ਦਾ ਗੁਰੂ ਕੌਣ ਹੈ ? ਕਿਸ ਨੇ ਇਸ ਮਲੇਛ ਨੂੰ ਸਿੱਖਿਆ ਦਿੱਤੀ ਜਾਂ ਫਿਰ ਇਹ ਨਿਗੁਰਾ ਹੀ ਫਿਰ ਰਿਹਾ ਹੈ ? ਇਨ੍ਹਾਂ ਸਵਾਲਾਂ ਦਾ ਜਵਾਬ ਜਦ ਕਿਸੇ ਨੂੰ ਵੀ ਨਹੀਂ ਮਿਲਿਆ ਤਾਂ ਰਸਤੇ ਵਿੱਚ ਜਾਂਦੇ ਸਾਧੂਆਂ ਨੇ ਕਬੀਰ ਕੋਲੋਂ ਹੀ ਪੁਛ ਲਿਆ ਤਾਂ ਕਬੀਰ ਨੇ ਕਿਹਾ ਕਿ ਮੇਰਾ ਗੁਰੂ, ਸਵਾਮੀ ਰਾਮਾਨੰਦ ਗੋਸਾਂਈ। ਜਵਾਬ ਸੁਣਕੇ ਸਾਰੇ ਚੌਂਕ ਗਏ।
ਸਵਾਮੀ ਰਾਮਾਨੰਦ ਜੀ ਕਬੀਰ ਜੀ ਦੇ ਗੁਰੂ ਹਨ, ਇਹ ਗੱਲ ਪੂਰੀ ਕਾਸ਼ੀ ਵਿੱਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ। ਬਸ ਫਿਰ ਕੀ ਸੀ, ਕਈ ਜਾਤੀ ਦੇ ਹੰਕਾਰੀ ਸਵਾਮੀ ਜੀ ਦੇ ਕੋਲ ਗਏ ਅਤੇ ਬੋਲੇ: “ਮਹਾਰਾਜ ! ਇਹ ਤੁਸੀਂ ਕੀ ਕੀਤਾ ਇੱਕ ਨੀਵੀਂ ਜਾਤੀ ਵਾਲੇ ਜੁਲਾਹੇ ਕਬੀਰ ਨੂੰ ਧਰਮ- ਉਪਦੇਸ਼ ਦੇ ਦਿੱਤਾ ਹੈ”। ਸਵਾਮੀ ਜੀ ਇਹ ਸੁਣਕੇ ਸੋਚ ਵਿੱਚ ਪੈ ਗਏ ਕਿ ਉਨ੍ਹਾਂ ਨੇ ਕਦੋਂ ਕਬੀਰ ਜੀ ਨੂੰ ਉਪਦੇਸ਼ ਦਿੱਤਾ ਹੈ ,ਕੁੱਝ ਵੀ ਯਾਦ ਨਹੀਂ ਆਇਆ। ਉਹ ਬਹੁਤ ਦੀ ਪ੍ਰੇਮਮਈ ਬਾਣੀ ਵਿੱਚ ਬੋਲੇ: ਹੇ ਭਗਤੋ ! ਮੈਂ ਕਿਸੇ ਕਬੀਰ ਨੂੰ ਧਰਮ–ਉਪਦੇਸ਼ ਨਹੀਂ ਦਿੱਤਾ। ਪਤਾ ਨਹੀਂ ਭਗਵਾਨ ਦੀ ਮਾਇਆ ਕੀ ਹੈ ? ਮੇਰਾ ਰਾਮ ਹੀ ਜਾਣੇ ? ਸਾਧੂ ਕਰੋਧਵਾਨ ਹੋਕੇ ਬੋਲੇ: “ਮਹਾਰਾਜ” ! ਤਾਂ ਕੀ “ਕਬੀਰ” ਲੋਕਾਂ ਨੂੰ ਝੂਠ ਕਹਿ ਰਿਹਾ ਹੈ। ਸਵਾਮੀ ਰਾਮਾਨੰਦ ਜੀ ਨੇ ਕਿਆ ਕਿ ਤੁਸੀਂ ਕਬੀਰ ਨੂੰ ਇੱਥੇ ਲੈ ਆਓ, ਉਹ ਹੀ ਦੱਸੇਗਾ ਕੀ ਮਾਜਰਾ ਹੈ । ਕਬੀਰ ਜੀ ਨੂੰਜਦ ਪਤਾ ਲਗਾ ਕਿ ਗੁਰੂ ਜੀ ਮੈਨੂੰ ਸੱਦ ਰਹੇ ਹਨ ਤਾਂ ਬਹੁਤ ਹੀ ਖੁਸ਼ ਹੋਇਆ 1 ਲੋਕ ਇਕੱਠੇ ਹੋ ਗਏ ਕਈ ਸਚ ਜਾਣਨ ਲਈ ਤੇ ਕਈ ਤਮਾਸ਼ਾ ਦੇਖਣ ਲਈ1
ਸਾਧੂਆਂ ਨਾਲ ਸਵਾਮੀ ਜੀ ਦੇ ਆਸ਼ਰਮ ਵਿੱਚ ਕਬੀਰ ਜੀ ਵੀ ਪਹੁੰਚ ਗਏ। ਆਸ਼ਰਮ ਵਿੱਚ ਬਹੁਤ ਰੌਣਕ ਸੀ 1 ਸਾਰੇ ਚੇਲੇ ਅਤੇ ਸ਼ਹਿਰਵਾਸੀ ਇੱਕਠੇ ਹੋਏ ਸਨ। ਕਬੀਰ ਜੀ ਨੇ ਸਵਾਮੀ ਜੀ ਨੂੰ ਜਾਂਦੇ ਹੀ ਮੱਥਾ ਟੇਕਿਆ ਅਤੇ ਉਨ੍ਹਾਂ ਦੇ ਸਾਹਮਣੇ ਜਾਕੇ ਖੜੇ ਹੋ ਗਏ। ਸਵਾਮੀ ਰਾਮਾਨੰਦ ਜੀ ਨੇ ਕਬੀਰ ਜੀ ਤੋਂ ਪਹਿਲਾ ਸਵਾਲ ਕੀਤਾ “ਹੇ ਰਾਮ ਭਗਤ ! ਤੁਹਾਡਾ ਗੁਰੂ ਕੌਣ ਹੈ ? ਕਬੀਰ ਜੀ ਨੇ ਆਨੰਦ ਵਿਚ ਆਕੇ ਜਵਾਬ ਦਿੱਤਾ ਕਿ ਮੇਰੇ ਗੁਰੂ ! ਸਵਾਮੀ ਰਾਮਾਨੰਦ ਜੀ ਹਨ । ਇਹ ਸੁਣਕੇ ਸਾਰੇ ਹੈਰਾਨ ਹੋ ਗਏ। ਸਵਾਮੀ ਰਾਮਾਨੰਦ ਜੀ ਨੇ ਕਿਹਾ,” ਮੈਂ ਤਾਂ ਤੈਨੂੰ ਕਦੇ ਉਪਦੇਸ਼ ਨਹੀਂ ਦਿੱਤਾ। ਕਬੀਰ ਜੀ ਨੇ ਹੱਥ ਜੋੜਕੇ ਨਿਮਰਤਾ ਵਲੋਂ ਕਿਹਾ: ਗੁਰੂਦੇਵ ! ਇਹ ਠੀਕ ਹੈ ਕਿ ਤੁਸੀਂ ਮੈਨੂੰ ਚੇਲਿਆਂ ਵਿੱਚ ਬਿਠਾਕੇ ਭਾਵੇਂ ਉਪਦੇਸ਼ ਨਹੀਂ ਦਿੱਤਾ ਪਰ ਫਿਰ ਵੀ ਮੈਂ ਤੁਹਾਡਾ ਚੇਲਾ ਬਣ ਗਿਆ। ਰਾਮ ਜੀ ਨੇ ਸੰਜੋਗ ਲਿਖਿਆ ਸੀ।ਇਸਤੋਂ ਬਾਅਦ ਕਬੀਰ ਨੇ ਆਪਣੀ ਸਾਰੀ ਹੱਡ-ਬੀਤੀ ਸੁਣਾ ਦਿਤੀ 1
। ਕਬੀਰ ਜੀ ਦੀ ਹਡ-ਬੀਤੀ ਸੁਣ ਕੇ ਰਾਮਾ-ਨੰਦ ਜੀ ਵਿਸਮਾਦ ਵਿੱਚ ਗੁੰਮ ਹੋ ਗਏ। ਆਤਮਕ ਜੀਵਨ ਦੇ ਜਿਸ ਪੜਾਉ ਉੱਤੇ ਕਬੀਰ ਜੀ ਪਹੁੰਚੇ ਸਨ, ਰਾਮਾ ਨੰਦ ਜੀ ਨੂੰ ਸਮਝ ਆ ਗਈ। ਸਵਾਮੀ ਰਾਮਾਨੰਦ ਜੀ ਮਸਤ ਹੋਕੇ ਕਹਿਣ ਲੱਗੇ: ਕਬੀਰ ਮੇਰਾ ਪੁੱਤਰ ਹੈ ! “ਮੇਰਾ ਚੇਲਾ” ਹੈ ! ਇਸ ਵਿੱਚ ਅਤੇ ਰਾਮ ਵਿੱਚ ਕੋਈ ਭੇਦ ਨਹੀਂ, ਮੈਂ ਬਹੁਤ ਖੁਸ਼ ਹਾਂ ਕਬੀਰ ਵਰਗੇ ਚੇਲਿਆਂ ਨੂੰ ਪਾਕੇ। ਰਾਮਾ ਨੰਦ ਨੇ ਸਭ ਦੇ ਸਾਮਣੇ ਕਬੂਲ ਕੀਤਾ, । ਸਵਾਮੀ ਰਾਮਾਨੰਦ ਜੀ ਦੀ ਗੱਲ ਸੁਣਕੇ ਸਾਰੇ ਪੰਡਤ, ਸਾਧੂ ਅਤੇ ਪਿੰਡ ਦੇ ਚੌਧਰੀ ਛਟਪਟਾਏ ਤਾਂ ਸਹੀ ਪਰ ਕੁੱਝ ਕਰ ਨਹੀਂ ਸਕੇ, ਕਿਉਂਕਿ ਉਹ ਸਾਰੇ ਸਵਾਮੀ ਰਾਮਾਨੰਦ ਜੀ ਦੀ ਆਤਮਕ ਸ਼ਕਤੀ ਨੂੰ ਜਾਣਦੇ ਸਨ। ਸਵਾਮੀ ਰਾਮਾਨੰਦ ਜੀ ਨੇ ਕਬੀਰ ਜੀ ਨੂੰ ਕਿਹਾ: ਓ ਰਾਮ ਦੇ ਕਬੀਰੇ ! ਜਾਓ ਰਾਮ ਕਹੋ ! ਤੁਹਾਡਾ ਰਾਮ ਰਾਖਾ। ਕਬੀਰ ਜੀ ਇਤਨੇ ਖੁਸ਼ ਕਿ ਆਲੋਕਿਕ ਆਨੰਦ ਵਿਚ ਕੁਦਣ ਲੱਗ ਪਏ । ਉਨ੍ਹਾਂ ਨੇ ਸਵਾਮੀ ਜੀ ਦੇ ਚਰਣਾਂ ਵਿੱਚ ਮੱਥਾ ਟੇਕਿਆ।
ਪੁਜਾਰੀ ਵਰਗ ਦਾ ਮਾਨਨਾ ਸੀ ਕੀ ਮਗਹਰ ਵਿਚ ਰਹਿਣ ਵਾਲਿਆਂ ਦੀ ਮੁਕਤੀ ਨਹੀਂ ਹੁੰਦੀ ਜਿਸਦਾ ਖੰਡਣ ਕਰਨ ਲਈ ਤੇ ਲੋਕਾਂ ਨੂੰ ਇਨ੍ਹਾ ਵਹਿਮਾ ਭਰਮਾ ਵਿਚੋਂ ਕੱਢਣ ਲਈ ਉਨ੍ਹਾ ਨੇ ਆਪਣੇ ਆਖਰੀ ਸਮਾਂ ਕਾਸ਼ੀ ਛਡ ਕੇ ਮਗਹਰ ਗੁਜਾਰਿਆ 1 ਜੈਸਾ ਮਗਹਰੁ, ਤੈਸੀ ਕਾਸੀ; ਹਮ ਏਕੈ ਕਰਿ ਜਾਨੀ ॥ ਹਮ ਨਿਰਧਨ ਜਿਉ ਇਹੁ ਧਨੁ ਪਾਇਆ; ਮਰਤੇ ਫੂਟਿ ਗੁਮਾਨੀ ॥3॥’’ (ਭਗਤ ਕਬੀਰ ਜੀ /ਪੰਨਾ 969) ਆਖਿਰ ਸੰਨ 1518 , ਮਘਹਰ ਵਿਚ ਹੀ ਉਹ ਪ੍ਰਲੋਕ ਸਿਧਾਰ ਗਏ 1 ਕਈ ਇਤਿਹਾਸ ਕਰ ਇਨ੍ਹਾ ਦਾ ਅੰਤਕਾਲ 1448 ਈਸਵੀ ਦਸਦੇ ਹਨ 1
ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ ‘ਕਬੀਰ ਚੌਰਾ’ ਨਾਉਂ ਤੋਂ ਪ੍ਰਸਿੱਧ ਹੈ। ਲਹਿਰ ਤਲਾਉ ’ਤੇ ਭੀ ਆਪ ਜੀ ਦਾ ਮੰਦਿਰ ਹੈ। ਰਿਆਸਤ ਰੀਵਾ ਵਿੱਚ ‘ਕਬੀਰ ਬੀਜਕ’ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ 1521 ਦਾ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਕਬੀਰ ਗ੍ਰੰਥਾਵਲੀ, ਸਾਖੀ ਕਬੀਰ ਅਤੇ ਅਨੁਰਾਗ ਸਾਗਰ ਆਪ ਜੀ ਦੀਆਂ ਮੁੱਖ ਰਚਨਾਵਾਂ ਹਨ।
ਬਾਣੀ
ਕਬੀਰ ਜੀ ਦੀ ਬਾਣੀ ਦਾ ਦੂਜਾ ਵੱਡਾ ਅਤੇ ਪ੍ਰਮਾਣਿਕ ਸਰੋਤ ‘ਗੁਰੂ ਗ੍ਰੰਥ ਸਾਹਿਬ ਜੀ’ ਹਨ। ਕਬੀਰ ਫ਼ਿਲਾਸਫ਼ੀ ਦਾ ਗੁਰਮਤਿ ਵਿਚਾਰਧਾਰਾ ਨਾਲ ਬਹੁਤ ਸੁਮੇਲ ਹੈ। ਇਹੀ ਕਾਰਣ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਨ ਦਾ 1 ਕਬੀਰ ਸਾਹਿਬ ਜੀ ਦੀ ਬਾਣੀ 17 ਰਾਗਾਂ ਵਿਚ ਕੁੱਲ 225 ਸ਼ਬਦ, 3 ਅਸਟਪਦੀਆਂ, 1 ਬਾਵਨ ਅੱਖਰੀ, 1 ਥਿਤੀ, 1 ਸਤ ਵਾਰ ਤੇ 243 ਸਲੋਕ ਦਰਜ ਹਨ। ਕਬੀਰ ਜੀ ਦੀ ਬਾਣੀ ਸੱਚ ’ਤੇ ਪਹਿਰਾ ਅਤੇ ਝੂਠ (ਕਰਮਕਾਂਡਾਂ) ਦਾ ਵਿਰੋਧ ਕਰਦੀ ਹੈ । ਗੁਰਮਤਿ ਨਾਲ ਇਤਨਾ ਜ਼ਿਆਦਾ ਮੇਲ਼ ਹੋਣ ਕਾਰਨ ਆਮ ਮਨੁੱਖ ਨਹੀਂ ਪਛਾਣ ਸਕਦਾ ਕਿ ਇਸ ਦੇ ਕਰਤਾ ਗੁਰੂ ਨਾਨਕ ਸਾਹਿਬ ਜੀ ਹਨ ਜਾਂ ਭਗਤ ਕਬੀਰ ਜੀ; ਜਿਵੇਂ: ‘‘ਗਗਨ ਦਮਾਮਾ ਬਾਜਿਓ, ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਉ ॥’’ (ਕਬੀਰ ਜੀ/1105) ਅਤੇ ਗੁਰੂ ਨਾਨਕ ਸਾਹਿਬ ਜੀ ਆਖ ਰਹੇ ਹਨ: ‘‘ਜਉ ਤਉ, ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ, ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥’’ (ਮ: 1/1412)ਇਸ ਲਈ ਆਮ ਗ੍ਰੰਥੀ ਸਿੰਘ ਵੀ ਇਹ ਟਪਲਾ ਖਾ ਜਾਂਦੇ ਹਨ ਕਿ ਉਕਤ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦਾ ਉਚਾਰਨ ਕੀਤਾ ਹੋਇਆ ਹੈ ਜਾਂ ਭਗਤ ਕਬੀਰ ਸਾਹਿਬ ਜੀ ਦਾ।
ਗੁਰੂ ਗ੍ਰੰਥ ਸਾਹਿਬ ਵਿੱਚ ਆਈਆਂ ਕਬੀਰ ਜੀ ਦੀਆਂ ਰਮੈਣੀਆ ਦੇ ਇੱਕ ਸੰਗ੍ਰਹਿ ਨੂੰ ‘ਬਾਵਨ ਅੱਖਰੀ` ਕਿਹਾ ਜਾਂਦਾ ਹੈ ਜਿਸ ਵਿਚ 52 ਅੱਖਰਾਂ ਦੀ “ਵਿਆਖਿਆ” ਅਤੇ ਇਨ੍ਹਾਂ ਅੱਖਰਾਂ ਨੂੰ ਆਧਾਰ ਬਣਾ ਕੇ ਦਿੱਤੇ ਗਏ ਉਪਦੇਸ਼ਾਂ ਵਾਲੀ ਰਚਨਾ ਨੂੰ ‘ਬਾਵਨ ਅਖਰੀ’ ਦਾ ਨਾਮ ਦਿੱਤਾ ਗਿਆ ਹੈ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਇਸ ਸਿਰਲੇਖ ਹੇਠ ਦੋ ਰਚਨਾਵਾਂ ਮਿਲਦੀਆਂ ਹਨ –ਗੁਰੂ ਅਰਜਨ ਪਾਤਸ਼ਾਹ ਜੀ ਅਤੇ ਭਗਤ ਕਬੀਰ ਜੀ ਦੀਆਂ ਜੋ ਕਿ ਗਉੜੀ ਰਾਗ ਵਿੱਚ ਦਰਜ ਹਨ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਇਸ ਰਚਨਾ ਦੀ 55 ਪਉੜੀਆਂ ਹਨ ਤੇ ਭਗਤ ਕਬੀਰ ਜੀ ਦੀ ਰਚਨਾ ਦੇ 45 ਛੰਤ ਹਨ।ਇਸੇ ਪ੍ਰਕਾਰ ਦੀ ਇੱਕ ਰਚਨਾ ਨੂੰ ‘ਬੀਜਕ` ਦਾ ਨਾ ਦਿੱਤਾ ਹੈ।
ਕਬੀਰ ਨੇ ਪਖੰਡੀ ਪੁਜਾਰੀ ਵਰਗ ਜੋ ਪ੍ਰਭੂ ਨੂੰ ਵਿਸਾਰ ਕੇ ਉਪਰੋਂ ਸਾਧੂਆਂ ਦੇ ਚਿਨ੍ਹ ਲਗਾਕੇ ਆਪਣੇ ਲੋਭ -ਲਾਲਚ ਖਾਤਰ ਲੋਕਾਂ ਨੂੰ ਕਰਮਕਾਂਡਾਂ ਵਿਚ ਪਾਕੇ ਗੁਮਰਾਹ ਕਰਦੇ ਹਨ, ਦਾ ਜਮ ਕੇ ਵਿਰੋਧ ਕੀਤਾ 1 ਉਹ ਫੁਰਮਾਂਦੇ ਹਨ ਕਿ ਲੋਕਾਂ ਨੇ ਪਰਮਾਤਮਾ ਨੂੰ ਖਿਡੌਣਾ ਸਮਝ ਲਿਆ ਹੈ ਕਿ? (- ‘‘ਮਾਥੇ ਤਿਲਕੁ, ਹਥਿ ਮਾਲਾ ਬਾਨਾਂ॥ ਲੋਗਨ, ਰਾਮੁ ਖਿਲਉਨਾ ਜਾਨਾਂ ॥’’ (ਕਬੀਰ ਜੀ/ 1158)
ਉਹ ਕਹਿੰਦੇ ਹਨ ਕਿ ਸਾਰੀਆਂ ਜੀਵਾਂ ਦੀ ਉਤਪਤੀ ਪ੍ਰਮਾਤਮਾ ਦੇ ਅੰਸ਼ ਤੋ ਹੋਈ ਹੈ ਫਿਰ ਕੋਈ ਬ੍ਰਾਹਮਣ ਤੇ ਕੋਈ ਸ਼ੂਦਰ ਕਿੰਜ ਹੋ ਸਕਦਾ ਹੈ 1 ਉਹ ਬ੍ਰਾਹਮਣ ਨੂੰ ਆਪਣੀ ਬਾਣੀ ਰਾਹੀਂ ਵੰਗਾਰਦੇ ਹਨ ਕੀ ਜਦ ਅਸੀਂ ਦੋਨੋ ਹੀ ਮਾਂ ਦੇ ਪੇਟ ਵਿਚੋਂ ਪੈਦਾ ਹੋਏ ਹਾਂ, ਜੇ ਸਾਡੇ ਅੰਦਰ ਲਹੂ ਹੈ ਤੇ ਤੇਰੇ ਅੰਦਰ ਕਿਹੜਾ ਦੁਧ ਹੈ ਫਿਰ ਤੂੰ ਬ੍ਰਾਹਮਣ ਤੇ ਅਸੀਂ ਸ਼ੂਦਰ ਕਿਵੇਂ ਹੋਏ1ਉਹ ਫੁਰਮਾਂਦੇ ਹਨ ਬ੍ਰਾਹਮਣ ਉਹੀ ਹੈ ਜੋ ਬ੍ਰਹਮ ਵਿਚਾਰਦਾ ਹੈ ਤੇ ਉਸਦੇ ਦਸੇ ਰਾਹ ਤੇ ਚਲਦਾ ਹੈ 1
‘‘ਗਰਭ ਵਾਸ ਮਹਿ, ਕੁਲੁ ਨਹੀ ਜਾਤੀ॥ ਬ੍ਰਹਮ ਬਿੰਦੁ ਤੇ, ਸਭ ਉਤਪਾਤੀ॥
’’ ‘‘ਕਹੁ ਕਬੀਰ ! ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ, ਕਹੀਅਤੁ ਹੈ ਹਮਾਰੈ ॥4॥’’ (ਭਗਤ ਕਬੀਰ/੩੨੪)
ਮਨੁੱਖ ਨੂੰ ਜੀਵਣ-ਮਰਨ ਦੇ ਚੱਕਰ ਦੀ ਚਿੰਤਾ ਤੋਂ ਮੁਕਤ ਹੋਣ ਲਈ ਪ੍ਰਭੂ ਜੀ ਦੀ ਭਗਤੀ ਵੱਲ ਪ੍ਰੇਰਦੇ ਹਨ। ਕਬੀਰ ਜੀ ਨੂੰ ਮਰਨ ਦਾ ਕੋਈ ਵੀ ਭੈਅ ਨਹੀਂ ਸਤਾਉਂਦਾ, ਉਹ ਕਹਿੰਦੇ ਹਨ ਕਿ ਦੁਨਿਆਵੀ ਬੰਧਨਾਂ ਵਿੱਚ ਫਸ ਕੇ ਜੀਵ-ਆਤਮਾਵਾਂ ਦੁੱਖ ਭੋਗਦੀਆਂ ਹਨ। ਮਰਨ ਤੋਂ ਬਾਅਦ ਹੀ ਅਸਲ ਮੁਕਤੀ ਪ੍ਰਾਪਤ ਹੁੰਦੀ ਹੈ।‘‘ਕਬੀਰ ! ਜਿਸੁ ਮਰਨੇ ਤੇ ਜਗੁ ਡਰੈ, ਮੇਰੇ ਮਨਿ ਆਨੰਦੁ ॥ ਮਰਨੇ ਹੀ ਤੇ, ਪਾਈਐ ਪੂਰਨੁ ਪਰਮਾਨੰਦੁ ॥’’ (ਕਬੀਰ ਜੀ/1365) ਕਬੀਰ ਜੀ ਅਨੁਸਾਰ ਸਾਡਾ ਸਾਰਾ ਜੀਵਨ ਦੋ ਧਾਰਮਿਕ ਸਿਧਾਂਤਾਂ ਦੇ ਇਰਦ-ਗਿਰਦ ਹੀ ਘੁੰਮਦਾ ਹੈ: ਇੱਕ ਤਾਂ ਸਾਡੀ ਜੀਵ ਆਤਮਾ ਹੈ ਤੇ ਦੂਜਾ ਪ੍ਰਮਾਤਮਾ ਹੈ। ਕਬੀਰ ਜੀ ਇਨ੍ਹਾਂ ਦੋਹਾਂ ਸਿਧਾਂਤਾਂ ਵਿੱਚ ਮੇਲ਼ ਹੋਣ ਨੂੰ ਮੁਕਤੀ ਦਾ ਰਾਹ ਦੱਸਦੇ ਹਨ।
ਆਪ ਜੀ ਦੇ ਵਚਨ ਹਨ ਕਿ ਅਗਰ ਪਾਣੀ ਵਿਚ ਚੁੱਭੀ ਲਾਇਆਂ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਰਹਿੰਦੇ ਹਨ1 ਨਾਮ ਤੋਂ ਬਿਨਾਂ ਕੇਵਲ ਤੀਰਥ ਇਸ਼ਨਾਨਾ ਵਿਚ ਸਮਾ ਬਰਬਾਦ ਕਰਦੇ ਹਨ, ਸਦਾ ਜੂਨਾਂ ਵਿਚ ਪਏ ਰਹਿੰਦੇ ਹਨ: ‘‘ਜਲ ਕੈ ਮਜਨਿ ਜੇ ਗਤਿ ਹੋਵੈ, ਨਿਤ ਨਿਤ ਮੇਂਡੁਕ ਨਾਵਹਿ ॥ ਜੈਸੇ ਮੇਂਡੁਕ, ਤੈਸੇ ਓਇ ਨਰ; ਫਿਰਿ ਫਿਰਿ ਜੋਨੀ ਆਵਹਿ ॥’’ (ਕਬੀਰ ਜੀ/484)
ਕਰਮਕਾਂਡਾਂ ਦੀਆਂ ਜਨਮ ਦਾਤੀਆਂ ਸਿੰਮ੍ਰਿਤੀਆਂ ਤੋਂ ਸੁਚੇਤ ਕਰਦੇ ਹੋਏ ਭਗਤ ਜੀ ਫੁਰਮਾਂਦੇ ਹਨ ਕਿ ! ਇਹ ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ ’ਤੇ ਬਣੀ ਹੈ ਆਪਣੇ ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ ਸੰਗਲ ਤੇ ਕਰਮਕਾਂਡਾਂ ਦੀਆਂ ਰੱਸੀਆਂ ਲੈ ਕੇ ਆਈ ਹੈ: ‘‘ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥’’ (ਕਬੀਰ ਜੀ/ 329)
ਲੁਕਾਈ ਨੂੰ ਵਿਕਾਰਾਂ ਵੱਲੋਂ ਸੁਚੇਤ ਕਰਦੇ ਆਪ ਜੀ ਵਚਨ ਕਰਦੇ ਹਨ ਹੇ ਜਗਤ ਦੇ ਲੋਕੋ ! ਸੁਚੇਤ ਰਹੋ, ਜਾਗਦੇ ਰਹੋ, ਤੁਸੀਂ ਤਾਂ ਆਪਣੇ ਵਲੋਂ ਜਾਗਦਿਆਂ ਮਤਲਬ ਵੇਦ ਸ਼ਾਸਤ੍ਰ-ਰੂਪ ਸੁਚੇਤ ਪਹਿਰੇਦਾਰਾਂ ਦੇ ਹੁੰਦਿਆਂ ਹੀ ਲੁਟੇ ਜਾ ਰਹੇ, ਜਨਮ ਮਰਨ ਦੇ ਗੇੜ ਤੋਂ ਅਜਾਦ ਨਹੀਂ ਹੋਏ1 ‘‘ਦੁਨੀਆ ਹੁਸੀਆਰ ਬੇਦਾਰ, ਜਾਗਤ ਮੁਸੀਅਤ ਹਉ ਰੇ ਭਾਈ ॥ ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ ਜਾਈ ॥’’ (ਕਬੀਰ ਜੀ/ 972)
ਨਾਮ ਸਿਮਰਨ ਨੂੰ ਛੱਡ ਕੇ ਕੇਵਲ ਕਰਮਕਾਂਡਾਂ ਦੀ ਸਿੱਖਿਆ ਦੇਣ ਵਾਲੇ ਪੁਜਾਰੀ, ਪੰਡਿਤਾਂ ਤੇ ਮੁਲਾਣਿਆਂ ਤੋਂ ਸੁਚੇਤ ਕਰਦੇ ਹੋਏ ਭਗਤ ਕਬੀਰ ਜੀ ਲਿਖਦੇ ਹਨ ਕਿ ਮੈਂ ਜਿਉਂ ਜਿਉਂ ਨਾਮ ਸਿਮਰਨ ਦੀ ਤਾਣੀ ਉਣ ਰਿਹਾ ਹਾਂ ਪੰਡਿਤ ਅਤੇ ਮੁੱਲਾਂ ਦੋਵੇਂ ਹੀ ਛੱਡ ਦਿੱਤੇ ਹਨ। ‘‘ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥’’ (ਭੈਰਉ/ ਪੰਨਾ 1159)
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਭੁੱਲ ਚੁੱਕ ਮੁਆਫ
ਦਾਸ ਸਿਮਰਨਜੀਤ ਸਿੰਘ ਖ਼ਾਲਸਾ
ਅੰਗ : 652
ਸਲੋਕੁ ਮਃ ੪ ॥ ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ ॥ ਸਤਿਗੁਰ ਕਾ ਭਾਣਾ ਚਿਤਿ ਨ ਆਵੈ ਆਪਣੈ ਸੁਆਇ ਫਿਰਾਹੀ ॥ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦਿ ਸਮਾਹੀ ॥੧॥ ਮਃ ੪ ॥ ਮਨਮੁਖ ਮਾਇਆ ਮੋਹਿ ਵਿਆਪੇ ਦੂਜੈ ਭਾਇ ਮਨੂਆ ਥਿਰੁ ਨਾਹਿ ॥ ਅਨਦਿਨੁ ਜਲਤ ਰਹਹਿ ਦਿਨੁ ਰਾਤੀ ਹਉਮੈ ਖਪਹਿ ਖਪਾਹਿ ॥ ਅੰਤਰਿ ਲੋਭੁ ਮਹਾ ਗੁਬਾਰਾ ਤਿਨ ਕੈ ਨਿਕਟਿ ਨ ਕੋਈ ਜਾਹਿ ॥ ਓਇ ਆਪਿ ਦੁਖੀ ਸੁਖੁ ਕਬਹੂ ਨ ਪਾਵਹਿ ਜਨਮਿ ਮਰਹਿ ਮਰਿ ਜਾਹਿ ॥ ਨਾਨਕ ਬਖਸਿ ਲਏ ਪ੍ਰਭੁ ਸਾਚਾ ਜਿ ਗੁਰ ਚਰਨੀ ਚਿਤੁ ਲਾਹਿ ॥੨॥ ਪਉੜੀ ॥ ਸੰਤ ਭਗਤ ਪਰਵਾਣੁ ਜੋ ਪ੍ਰਭਿ ਭਾਇਆ ॥ ਸੇਈ ਬਿਚਖਣ ਜੰਤ ਜਿਨੀ ਹਰਿ ਧਿਆਇਆ ॥ ਅੰਮ੍ਰਿਤੁ ਨਾਮੁ ਨਿਧਾਨੁ ਭੋਜਨੁ ਖਾਇਆ ॥ ਸੰਤ ਜਨਾ ਕੀ ਧੂਰਿ ਮਸਤਕਿ ਲਾਇਆ ॥ ਨਾਨਕ ਭਏ ਪੁਨੀਤ ਹਰਿ ਤੀਰਥਿ ਨਾਇਆ ॥੨੬॥
ਅਰਥ: (ਮਨਮੁਖ ਦੇ) ਹਿਰਦੇ ਵਿਚ ਅਗਿਆਨ ਹੈ, (ਉਸ ਦੀ) ਅਕਲ ਹੋਛੀ ਹੁੰਦੀ ਹੈ ਤੇ ਸਤਿਗੁਰੂ ਉਤੇ ਉਸ ਨੂੰ ਸਿਦਕ ਨਹੀਂ ਹੁੰਦਾ; ਮਨ ਵਿਚ ਧੋਖਾ (ਹੋਣ ਕਰਕੇ ਸੰਸਾਰ ਵਿਚ ਭੀ) ਉਹ ਸਾਰਾ ਧੋਖਾ ਹੀ ਧੋਖਾ ਵਰਤਦਾ ਸਮਝਦਾ ਹੈ। (ਮਨਮੁਖ ਬੰਦੇ ਆਪ) ਦੁਖੀ ਹੁੰਦੇ ਹਨ (ਤੇ ਹੋਰਨਾਂ ਨੂੰ) ਦੁਖੀ ਕਰਦੇ ਹਨ; ਸਤਿਗੁਰੂ ਦਾ ਹੁਕਮ ਉਹਨਾਂ ਦੇ ਚਿੱਤ ਵਿਚ ਨਹੀਂ ਆਉਂਦਾ (ਭਾਵ, ਭਾਣਾ ਨਹੀਂ ਮੰਨਦੇ) ਤੇ ਆਪਣੀ ਗ਼ਰਜ਼ ਦੇ ਪਿਛੇ ਭਟਕਦੇ ਫਿਰਦੇ ਹਨ; ਨਾਨਕ ਜੀ! ਜੇ ਹਰੀ ਆਪਣੀ ਮੇਹਰ ਕਰੇ,ਤਾਂ ਹੀ ਉਹ ਗੁਰੂ ਦੇ ਸ਼ਬਦ ਵਿਚ ਲੀਨ ਹੁੰਦੇ ਹਨ ॥੧॥ ਮਾਇਆ ਦੇ ਮੋਹ ਵਿਚ ਗ੍ਰਸੇ ਹੋਏ ਮਨਮੁਖਾਂ ਦਾ ਮਨ ਮਾਇਆ ਦੇ ਪਿਆਰ ਵਿਚ ਇਕ ਥਾਂ ਨਹੀਂ ਟਿਕਦਾ। ਹਰ ਵੇਲੇ ਦਿਨ ਰਾਤ (ਮਾਇਆ ਵਿਚ) ਸੜਦੇ ਰਹਿੰਦੇ ਹਨ। ਅਹੰਕਾਰ ਵਿਚ ਆਪ ਦੁਖੀ ਹੁੰਦੇ ਹਨ, ਹੋਰਨਾਂ ਨੂੰ ਦੁਖੀ ਕਰਦੇ ਹਨ। ਉਹਨਾਂ ਦੇ ਅੰਦਰ ਲੋਭ-ਰੂਪ ਵੱਡਾ ਹਨੇਰਾ ਹੁੰਦਾ ਹੈ, ਕੋਈ ਮਨੁੱਖ ਉਹਨਾਂ ਦੇ ਨੇੜੇ ਨਹੀਂ ਢੁਕਦਾ। ਉਹ ਆਪਣੇ ਆਪ ਹੀ ਦੁਖੀ ਰਹਿੰਦੇ ਹਨ, ਕਦੇ ਸੁਖੀ ਨਹੀਂ ਹੁੰਦੇ, ਸਦਾ ਜੰਮਣ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਨਾਨਕ ਜੀ! ਜੇ ਉਹ ਗੁਰੂ ਦੇ ਚਰਨਾਂ ਵਿਚ ਚਿੱਤ ਜੋੜਨ, ਤਾਂ ਸੱਚਾ ਹਰੀ ਉਹਨਾਂ ਨੂੰ ਬਖ਼ਸ਼ ਲਏ ॥੨॥ ਜੋ ਮਨੁੱਖ ਪ੍ਰਭੂ ਨੂੰ ਪਿਆਰੇ ਹਨ, ਉਹ ਸੰਤ ਹਨ, ਭਗਤ ਹਨ ਉਹੀ ਕਬੂਲ ਹਨ। ਉਹੋ ਮਨੁੱਖ ਸਿਆਣੇ ਹਨ ਜੋ ਹਰੀ-ਨਾਮ ਸਿਮਰਦੇ ਹਨ। ਆਤਮਕ ਜੀਵਨ ਦੇਣ ਵਾਲਾ ਨਾਮ ਖ਼ਜ਼ਾਨਾ-ਰੂਪ ਭੋਜਨ ਖਾਂਦੇ ਹਨ, ਤੇ ਸੰਤਾਂ ਦੀ ਚਰਨ-ਧੂੜ ਆਪਣੇ ਮੱਥੇ ਤੇ ਲਾਂਦੇ ਹਨ। ਨਾਨਕ ਜੀ! (ਇਹੋ ਜਿਹੇ ਮਨੁੱਖ) ਹਰੀ (ਦੇ ਭਜਨ-ਰੂਪ) ਤੀਰਥ ਤੇ ਨ੍ਹਾਉਂਦੇ ਹਨ ਤੇ ਪਵਿੱਤ੍ਰ ਹੋ ਜਾਂਦੇ ਹਨ ॥੨੬॥
अंग : 652
सलोकु मः ४ ॥ अंतरि अगिआनु भई मति मधिम सतिगुर की परतीति नाही ॥ अंदरि कपटु सभु कपटो करि जाणै कपटे खपहि खपाही ॥ सतिगुर का भाणा चिति न आवै आपणै सुआइ फिराही ॥ किरपा करे जे आपणी ता नानक सबदि समाही ॥१॥ मः ४ ॥ मनमुख माइआ मोहि विआपे दूजै भाइ मनूआ थिरु नाहि ॥ अनदिनु जलत रहहि दिनु राती हउमै खपहि खपाहि ॥ अंतरि लोभु महा गुबारा तिन कै निकटि न कोई जाहि ॥ ओइ आपि दुखी सुखु कबहू न पावहि जनमि मरहि मरि जाहि ॥ नानक बखसि लए प्रभु साचा जि गुर चरनी चितु लाहि ॥२॥ पउड़ी ॥ संत भगत परवाणु जो प्रभि भाइआ ॥ सेई बिचखण जंत जिनी हरि धिआइआ ॥ अम्रितु नामु निधानु भोजनु खाइआ ॥ संत जना की धूरि मसतकि लाइआ ॥ नानक भए पुनीत हरि तीरथि नाइआ ॥२६॥
अर्थ: (मनमुख के) हिरदे में अज्ञान है, (उस की) अकल (मति) नादान होती है और सतगुरु ऊपर उस को सिदक नहीं होता; मन में धोखा (होने के कारन संसार में भी) वह सारा धोखा ही धोखा समझता है। (मनमुख मनुष्य खुद) दुःखी होते हैं ( व ओरों को) दुखी करते हैं; सतिगुरु का हुकम उनके चित मे नही आता (मतलब,भाणा नही मांनते) आेर अपनी मत के पीछे भटकते रहते हैं ; नानक जी! जे हरी अपनी कॄपा करे ,ता ही वह गुरू के शब्द मे लीन होते हैं ॥१॥ माया के मोह मे फसे हुए मनमुख का मन माया के प्यार मे एक जगह नही टिकता। हर समय दिन रात (माया मे) सड़ते रहते हैं। अहंकार मे आप दुखी होते हैं ओर दुसरो को करते हैं। उनके अंदर लोभ रूपी बडा अंधेरा होता है, कोई मनुष उनके पास नही जाता। वह अपने अाप ही दुखी रहते हैं,कभी सुखी नही होते, सदा जन्म मरन के चक्करों मे पडे रहते हैं। नानक जी! जे वह गुरू के चरनो मे चित जोडन तो सचा हरी उनको माफ कर दे ॥२॥ जो मनुष्य प्रभू को प्यारे हैं, वह संत हैं, वह भगत हैं वही कबूल हैं। वही मनुष्य सही है जो हरी नाम जपते हैं। आतमिक जीवन देन वाला नाम ख़जाना-रूपी भोजन खाते हैं, ओर संतो की चरन-धूड़ अपने माथे पर लगाते हैं। नानक जी!(इस तरह के मनुष्य) हरी (के भजन-रूपी) तीर्थ मे नहाते हैं ओर पवित्र हो जाते हैं ॥२६॥
ਅੰਗ : 611
ਸੋਰਠਿ ਮਹਲਾ ੫ ॥ ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥ ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥੧॥ ਹਰਿ ਰਸੁ ਪੀਵਹੁ ਪੁਰਖ ਗਿਆਨੀ ॥ ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ ਰਹਾਉ ॥ ਮੁਕਤਿ ਭੁਗਤਿ ਜੁਗਤਿ ਸਚੁ ਪਾਈਐ ਸਰਬ ਸੁਖਾ ਕਾ ਦਾਤਾ ॥ ਅਪੁਨੇ ਦਾਸ ਕਉ ਭਗਤਿ ਦਾਨੁ ਦੇਵੈ ਪੂਰਨ ਪੁਰਖੁ ਬਿਧਾਤਾ ॥੨॥ ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ॥ ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ ॥੩॥ ਵਡੈ ਭਾਗਿ ਰਤਨ ਜਨਮੁ ਪਾਇਆ ਕਰਹੁ ਕ੍ਰਿਪਾ ਕਿਰਪਾਲਾ ॥ ਸਾਧਸੰਗਿ ਨਾਨਕੁ ਗੁਣ ਗਾਵੈ ਸਿਮਰੈ ਸਦਾ ਗੋਪਾਲਾ ॥੪॥੧੦॥
ਅਰਥ: ਹੇ ਭਾਈ! ਬੜੀ ਲੰਮੀ ਖੋਜ ਕਰ ਕੇ ਅਸੀਂ ਇਸ ਵਿਚਾਰ ਤੇ ਪਹੁੰਚੇ ਹਾਂ ਕਿ ਪਰਮਾਤਮਾ ਦਾ ਨਾਮ (-ਸਿਮਰਨਾ ਹੀ ਮਨੁੱਖਾ ਜੀਵਨ ਦੀ) ਸਭ ਤੋਂ ਉੱਚੀ ਅਸਲੀਅਤ ਹੈ। ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਿਆਂ (ਇਹ ਨਾਮ) ਅੱਖ ਦੇ ਫੋਰ ਵਿਚ (ਸਾਰੇ) ਪਾਪ ਕੱਟ ਦੇਂਦਾ ਹੈ, ਤੇ, (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੧॥ ਆਤਮਕ ਜੀਵਨ ਦੀ ਸੂਝ ਵਾਲੇ ਹੇ ਮਨੁੱਖ! (ਸਦਾ) ਪਰਮਾਤਮਾ ਦਾ ਨਾਮ-ਰਸ ਪੀਆ ਕਰ। (ਹੇ ਭਾਈ!) ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ (ਪਰਮਾਤਮਾ ਦਾ) ਨਾਮ ਮੁੜ ਮੁੜ ਸੁਣ ਕੇ (ਮਨੁੱਖ ਦਾ) ਮਨ ਸਭ ਤੋਂ ਉੱਚਾ ਸੰਤੋਖ ਹਾਸਲ ਕਰ ਲੈਂਦਾ ਹੈ ॥ ਰਹਾਉ ॥ ਹੇ ਭਾਈ! ਸਾਰੇ ਸੁਖਾਂ ਦਾ ਦੇਣ ਵਾਲਾ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਜੇ ਮਿਲ ਪਏ, ਤਾਂ ਇਹੀ ਹੈ ਵਿਕਾਰਾਂ ਤੋਂ ਖ਼ਲਾਸੀ (ਦਾ ਮੂਲ), ਇਹੀ ਹੈ (ਆਤਮਾ ਦੀ) ਖ਼ੁਰਾਕ, ਇਹੀ ਹੈ ਜੀਊਣ ਦਾ ਸੁਚੱਜਾ ਢੰਗ। ਉਹ ਸਰਬ-ਵਿਆਪਕ ਸਿਰਜਣਹਾਰ ਪ੍ਰਭੂ ਭਗਤੀ ਦਾ (ਇਹ) ਦਾਨ ਆਪਣੇ ਸੇਵਕ ਨੂੰ (ਹੀ) ਬਖ਼ਸ਼ਦਾ ਹੈ ॥੨॥ ਹੇ ਭਾਈ! ਉਸ (ਪ੍ਰਭੂ ਦੇ) ਹੀ (ਨਾਮ) ਨੂੰ ਕੰਨਾਂ ਨਾਲ ਸੁਣਨਾ ਚਾਹੀਦਾ ਹੈ, ਜੀਭ ਨਾਲ ਗਾਣਾ ਚਾਹੀਦਾ ਹੈ, ਹਿਰਦੇ ਵਿਚ ਆਰਾਧਣਾ ਚਾਹੀਦਾ ਹੈ, ਜਿਸ ਜਗਤ ਦੇ ਮੂਲ ਸਭ ਤਾਕਤਾਂ ਦੇ ਮਾਲਕ ਦੇ ਦਰ ਤੋਂ ਕੋਈ ਜੀਵ ਖ਼ਾਲੀ-ਹੱਥ ਨਹੀਂ ਜਾਂਦਾ ॥੩॥ ਹੇ ਕਿਰਪਾਲ! ਵੱਡੀ ਕਿਸਮਤ ਨਾਲ ਇਹ ਸ੍ਰੇਸ਼ਟ ਮਨੁੱਖਾ ਜਨਮ ਲੱਭਾ ਹੈ (ਹੁਣ) ਮੇਹਰ ਕਰ, ਗੋਪਾਲ ਜੀ! (ਤੇਰਾ ਸੇਵਕ) ਨਾਨਕ ਸਾਧ ਸੰਗਤਿ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ, ਤੇਰਾ ਨਾਮ ਸਦਾ ਸਿਮਰਦਾ ਰਹੇ ॥੪॥੧੦॥
अंग : 611
सोरठि महला ५ ॥ खोजत खोजत खोजि बीचारिओ राम नामु ततु सारा ॥ किलबिख काटे निमख अराधिआ गुरमुखि पारि उतारा ॥१॥ हरि रसु पीवहु पुरख गिआनी ॥ सुणि सुणि महा त्रिपति मनु पावै साधू अम्रित बानी ॥ रहाउ ॥ मुकति भुगति जुगति सचु पाईऐ सरब सुखा का दाता ॥ अपुने दास कउ भगति दानु देवै पूरन पुरखु बिधाता ॥२॥ स्रवणी सुणीऐ रसना गाईऐ हिरदै धिआईऐ सोई ॥ करण कारण समरथ सुआमी जा ते ब्रिथा न कोई ॥३॥ वडै भागि रतन जनमु पाइआ करहु क्रिपा किरपाला ॥ साधसंगि नानकु गुण गावै सिमरै सदा गोपाला ॥४॥१०॥
अर्थ: हे भाई! बड़ी लंबी खोज करके हम इस नतीजे पर पहुँचे हैं कि परमात्मा का नाम (-सिमरन करना ही मनुष्य के जीवन की) सब से बड़ी असलियत है। गुरू की श़रण पड़ कर ही हरी-नाम सिमरन से (यह नाम) पलक झपकते ही (सारे) पाप कट देता है, और, (संसार-समुँद्र से) पार कर देता है॥१॥ आत्मिक जीवन की समझ वाले हे मनुष्य! (सदा) परमात्मा का नाम रस पिया कर। (हे भाई!) गुरू की आत्मिक जीवन देने वाली बाणी के द्वारा (परमात्मा का) नाम बार बार सुन कर (मनुष्य का) मन सब से ऊँचा संतोष हासिल कर लेता है ॥ रहाउ ॥ हे भाई! सारे सुखों का देने वाला, सदा कायम रहने वाला परमात्मा अगर मिल जाए, तो यही है विकारों से मुक्ति (का मूल), यही है (आत्मा की) ख़ुराक, यही है जीने का सही ढंग। वह सर्व-व्यापक सिरजनहार प्रभू भक्ति का (यह) दान अपने सेवक को (ही) बख्श़श़ करता है ॥२॥ हे भाई! उस (प्रभू के) ही (नाम) को काँनों से सुनना चाहिए, जीभ से गाना चाहिए, हृदय में अराधना चाहिए, जिस जगत के मूल सब ताकतों के मालिक के दर से कोई जीव ख़ाली-हाथ नहीं जाता ॥३॥ हे कृपाल! बड़ी किस्मत से यह श्रेष्ठ मनुष्या जन्म मिला है (अब) मेहर कर, गोपाल जी! (तेरा सेवक) नानक साध संगत में रह कर तेरे गुण गाता रहे, तेरा नाम सदा सिमरता रहे ॥४॥१०॥
ਅੰਗ : 495
ਗੂਜਰੀ ਮਹਲਾ ੫ ਚਉਪਦੇ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ ॥ ਅੰਤਰਿ ਮੈਲੁ ਨ ਉਤਰੈ ਹਉਮੈ ਬਿਨੁ ਗੁਰ ਬਾਜੀ ਹਾਰੀ ॥੧॥ ਮੇਰੇ ਠਾਕੁਰ ਰਖਿ ਲੇਵਹੁ ਕਿਰਪਾ ਧਾਰੀ ॥ ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥੧॥ ਰਹਾਉ ॥ ਸਾਸਤ ਬੇਦ ਸਿਮ੍ਰਿਤਿ ਸਭਿ ਸੋਧੇ ਸਭ ਏਕਾ ਬਾਤ ਪੁਕਾਰੀ ॥ ਬਿਨੁ ਗੁਰ ਮੁਕਤਿ ਨ ਕੋਊ ਪਾਵੈ ਮਨਿ ਵੇਖਹੁ ਕਰਿ ਬੀਚਾਰੀ ॥੨॥
ਅਰਥ: ਰਾਗ ਗੂਜਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਦੁਨੀਆਦਾਰ ਮਨੁੱਖ ਕਰਮ-ਕਾਂਡ ਕਰਦੇ ਹਨ, (ਇਸ਼ਨਾਨ, ਸੰਧਿਆ ਆਦਿਕ) ਛੇ (ਪ੍ਰਸਿੱਧ ਮਿਥੇ ਹੋਏ ਧਾਰਮਿਕ) ਕਰਮ ਕਮਾਂਦੇ ਹਨ, ਇਹਨਾਂ ਕੰਮਾਂ ਵਿਚ ਹੀ ਇਹ ਲੋਕ ਪਰਚੇ ਰਹਿੰਦੇ ਹਨ। ਪਰ ਇਹਨਾਂ ਦੇ ਮਨ ਵਿਚ ਟਿਕੀ ਹੋਈ ਹਉਮੈ ਦੀ ਮੈਲ (ਇਹਨਾਂ ਕੰਮਾਂ ਨਾਲ) ਨਹੀਂ ਉਤਰਦੀ। ਗੁਰੂ ਦੀ ਸਰਨ ਪੈਣ ਤੋਂ ਬਿਨਾ ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦੇ ਹਨ ॥੧॥ ਹੇ ਮੇਰੇ ਮਾਲਕ-ਪ੍ਰਭੂ! ਕਿਰਪਾ ਕਰ ਕੇ ਮੈਨੂੰ (ਦੁਰਮਤ ਤੋਂ) ਬਚਾਈ ਰੱਖ। (ਮੈਂ ਵੇਖਦਾ ਹਾਂ ਕਿ) ਕ੍ਰੋੜਾਂ ਮਨੁੱਖਾਂ ਵਿਚੋਂ ਕੋਈ ਵਿਰਲਾ ਮਨੁੱਖ (ਤੇਰਾ ਸੱਚਾ) ਭਗਤ ਹੈ (ਦੁਰਮਤ ਦੇ ਕਾਰਨ) ਹੋਰ ਸਾਰੇ ਮਤਲਬੀ ਹੀ ਹਨ (ਆਪਣੇ ਮਤਲਬ ਦੀ ਖ਼ਾਤਰ ਵੇਖਣ ਨੂੰ ਹੀ ਧਾਰਮਿਕ ਕੰਮ ਕਰ ਰਹੇ ਹਨ) ॥੧॥ ਰਹਾਉ॥ ਸਾਰੇ ਸ਼ਾਸਤ੍ਰ, ਸਾਰੇ ਵੇਦ, ਸਾਰੀਆਂ ਸਿਮ੍ਰਿਤੀਆਂ ਇਹ ਸਾਰੇ ਅਸਾਂ ਪੜਤਾਲ ਕਰ ਕੇ ਵੇਖ ਲਏ ਹਨ, ਇਹ ਸਾਰੇ ਭੀ ਇਹੀ ਇਕੋ ਗੱਲ ਪੁਕਾਰ ਪੁਕਾਰ ਕੇ ਕਹਿ ਰਹੇ ਹਨ, ॥ ਕਿ ਗੁਰੂ ਦੀ ਸਰਨ ਆਉਣ ਤੋਂ ਬਿਨਾ ਕੋਈ ਮਨੁੱਖ (ਮਾਇਆ ਦੇ ਮੋਹ ਆਦਿਕ ਤੋਂ) ਖ਼ਲਾਸੀ ਨਹੀਂ ਪਾ ਸਕਦਾ। ਤੁਸੀਂ ਭੀ ਬੇ-ਸ਼ੱਕ ਮਨ ਵਿਚ ਵਿਚਾਰ ਕਰ ਕੇ ਵੇਖ ਲਵੋ (ਇਹੀ ਗੱਲ ਠੀਕ ਹੈ) ॥੨॥
अंग : 495
गूजरी महला ५ चउपदे घरु २ ੴ सतिगुर प्रसादि ॥ किरिआचार करहि खटु करमा इतु राते संसारी ॥ अंतरि मैलु न उतरै हउमै बिनु गुर बाजी हारी ॥१॥ मेरे ठाकुर रखि लेवहु किरपा धारी ॥ कोटि मधे को विरला सेवकु होरि सगले बिउहारी ॥१॥ रहाउ ॥ सासत बेद सिम्रिति सभि सोधे सभ एका बात पुकारी ॥ बिनु गुर मुकति न कोऊ पावै मनि वेखहु करि बीचारी ॥२॥
अर्थ: हे भाई ! दुनीयादार मनुख कर्म-काँड करते हैं, (स्नान, संधिआ आदि) छे (प्रसिध मिथे हुए धार्मिक) कर्म कमाते हैं, इन कामों में ही यह लोक परचे रहते हैं । पर इनके मन में टिकी हुई हऊमै की मैल (इन कामों के साथ) नहीं उतरदी । गुरु की शरण आए बिना वह मनुखा जन्म की बाजी हार जाते हैं ।1। हे मेरे स्वामी- भगवान ! कृपा करके मुझे (दुरमति से) बचाई रख । (मैं देखता हूँ कि) करोड़ों मनुष्यों में से कोई विरला मनुख (तेरा सच्चा) भक्त है (दुरमति के कारण) ओर सारे मतलबी ही हैं (आपने मतलब की खातिर देखने को ही धार्मिक काम कर रहे हैं) ।1।रहाउ। हे भाई ! सारे शासत्र, सारे वेद, सभी सिमिृतीया यह सारे हम पड़ताल करके देख लिए हैं, यह सारे भी यही एक बात पुकार पुकार के कहि रहे हैं, कि गुरु की शरण आए बिना कोई मनुख (माया के मोह आदि से) खलासी नहीं पा सकता। हे भाई ! आप भी बे-शक मन में विचार करके देख लो (यही बात ठीक है)।2।
ਅੰਗ : 692
ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ ॥ ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ ॥੧॥ ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ ॥ ਜਉ ਤਨੁ ਕਾਸੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ ॥੧॥ ਰਹਾਉ ॥ ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ ॥ ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ ॥੨॥੩॥
ਅਰਥ: ਜਿਵੇਂ ਪਾਣੀ ਪਾਣੀ ਵਿਚ ਮਿਲ ਕੇ (ਮੁੜ) ਵੱਖਰਾ ਨਹੀਂ ਹੋ ਸਕਦਾ,ਤਿਵੇਂ (ਕਬੀਰ) ਜੁਲਾਹ (ਭੀ) ਆਪਾ-ਭਾਵ ਮਿਟਾ ਕੇ ਪਰਮਾਤਮਾ ਵਿਚ ਮਿਲ ਗਿਆ ਹੈ। ਇਸ ਵਿਚ ਕੋਈ ਅਨੋਖੀ ਗੱਲ ਨਹੀਂ ਹੈ, ਜੋ ਭੀ ਮਨੁੱਖ ਪ੍ਰਭੂ-ਪ੍ਰੇਮ ਤੇ ਪ੍ਰਭੂ-ਭਗਤੀ ਨਾਲ ਸਾਂਝ ਬਣਾਉਂਦਾ ਹੈ (ਉਸ ਦਾ ਪ੍ਰਭੂ ਨਾਲ ਇੱਕ-ਮਿੱਕ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ।1। ਹੇ ਸੰਤ ਜਨੋ! (ਲੋਕਾਂ ਦੇ ਭਾਣੇ) ਮੈਂ ਮੱਤ ਦਾ ਕਮਲਾ ਹੀ ਸਹੀ (ਭਾਵ, ਲੋਕ ਮੈਨੂੰ ਪਏ ਮੂਰਖ ਆਖਣ ਕਿ ਮੈਂ ਕਾਂਸ਼ੀ ਛੱਡ ਕੇ ਮਗਹਰ ਆ ਗਿਆ ਹਾਂ)। (ਪਰ,) ਹੇ ਕਬੀਰ! ਜੇ ਤੂੰ ਕਾਂਸ਼ੀ ਵਿਚ (ਰਹਿੰਦਾ ਹੋਇਆ) ਸਰੀਰ ਛੱਡੇਂ (ਤੇ ਮੁਕਤੀ ਮਿਲ ਜਾਏ) ਤਾਂ ਪਰਮਾਤਮਾ ਦਾ ਇਸ ਵਿਚ ਕੀਹ ਉਪਕਾਰ ਸਮਝਿਆ ਜਾਇਗਾ? ਕਿਉਂਕਿ ਕਾਂਸ਼ੀ ਵਿਚ ਤਾਂ ਉਂਞ ਹੀ ਇਹਨਾਂ ਲੋਕਾਂ ਦੇ ਖ਼ਿਆਲ ਅਨੁਸਾਰ ਮਰਨ ਲੱਗਿਆਂ ਮੁਕਤੀ ਮਿਲ ਜਾਂਦੀ ਹੈ, ਤਾਂ ਫਿਰ ਸਿਮਰਨ ਦਾ ਕੀਹ ਲਾਭ?।1। ਰਹਾਉ। (ਪਰ) ਕਬੀਰ ਆਖਦਾ ਹੈ—ਹੇ ਲੋਕੋ! ਸੁਣੋ,ਕੋਈ ਮਨੁੱਖ ਕਿਸੇ ਭੁਲੇਖੇ ਵਿਚ ਨਾਹ ਪੈ ਜਾਏ (ਕਿ ਕਾਂਸ਼ੀ ਵਿਚ ਮੁਕਤੀ ਮਿਲਦੀ ਹੈ, ਤੇ ਮਗਹਰ ਵਿਚ ਨਹੀਂ ਮਿਲਦੀ), ਜੇ ਪਰਮਾਤਮਾ (ਦਾ ਨਾਮ) ਹਿਰਦੇ ਵਿਚ ਹੋਵੇ, ਤਾਂ ਕਾਂਸ਼ੀ ਕੀਹ ਤੇ ਕਲਰਾਠਾ ਮਗਹਰ ਕੀਹ (ਦੋਹੀਂ ਥਾਈਂ ਪ੍ਰਭੂ ਵਿਚ ਲੀਨ ਹੋ ਸਕੀਦਾ ਹੈ)।2।3।
अंग : 692
जो जनु भाउ भगति कछु जानै ता कउ अचरजु काहो ॥ जिउ जलु जल महि पैसि न निकसै तिउ ढुरि मिलिओ जुलाहो ॥१॥ हरि के लोगा मै तउ मति का भोरा ॥ जउ तनु कासी तजहि कबीरा रमईऐ कहा निहोरा ॥१॥ रहाउ ॥ कहतु कबीरु सुनहु रे लोई भरमि न भूलहु कोई ॥ किआ कासी किआ ऊखरु मगहरु रामु रिदै जउ होई ॥२॥३॥
अर्थ: जैसे पानी पानी में मिल के (फिर) अलग नहीं हो सकता, उसी प्रकार (कबीर) जुलाह (भी) आपा-भाव मिटा के परमात्मा में मिल गया है। इस में कोई अनोखी बात नहीं है,जो भी मनुख भगवान-प्रेम और भगवान-भक्ति के साथ साँझ बनाता है (उस का भगवान के साथ एक-रूप हो जाना कोई बड़ी बात नहीं है।1। हे संत जनो ! (लोकों के विचार में) मैं मति का कमला ही सही (भावार्थ, लोक मुझे काहे मूर्ख कहें कि मैं काँशी छोड़ के मगहर आ गया हूँ)। (पर,) हे कबीर ! अगर तूं काँशी में (रहता हुआ) शरीर छोडें (और मुक्ति मिल जाए) तो परमात्मा का इस में क्या उपकार समझा जाएगा ?क्योंकि काँशी में तो वैसे ही इन लोकों के विचार अनुसार मरन लगने से मुक्ति मिल जाती है, तो फिर सुमिरन का क्या लाभ ?।1।रहाउ। (पर) कबीर कहता है-हे लोको ! सुनो, कोई मनुख किसी भ्रम में ना पड़ जाए (कि काँशी में मुक्ति मिलती है, और मगहर में नहीं मिलती), अगर परमात्मा (का नाम) हृदय में हो, तो काँशी क्या और कलराठा मगहर क्या (दोनो जगह भगवान में लीन हो सकते है)।2।3।
ਅੰਗ : 632
ਸੋਰਠਿ ਮਹਲਾ ੯ ॥ ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ॥ ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥੧॥ ਰਹਾਉ ॥ ਅਟਲ ਭਇਓ ਧ੍ਰੂਅ ਜਾ ਕੈ ਸਿਮਰਨਿ ਅਰੁ ਨਿਰਭੈ ਪਦੁ ਪਾਇਆ ॥ ਦੁਖ ਹਰਤਾ ਇਹ ਬਿਧਿ ਕੋ ਸੁਆਮੀ ਤੈ ਕਾਹੇ ਬਿਸਰਾਇਆ ॥੧॥ ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗਰਾਹ ਤੇ ਛੂਟਾ ॥ ਮਹਮਾ ਨਾਮ ਕਹਾ ਲਉ ਬਰਨਉ ਰਾਮ ਕਹਤ ਬੰਧਨ ਤਿਹ ਤੂਟਾ ॥੨॥ ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥ ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ ॥੩॥੪॥
ਅਰਥ: ਹੇ ਮਨ! ਪਰਮਾਤਮਾ ਦੀ ਸਰਨ ਪੈ ਕੇ ਉਸ ਦੇ ਨਾਮ ਦਾ ਧਿਆਨ ਧਰਿਆ ਕਰ। ਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਗਨਕਾ (ਵਿਕਾਰਾਂ ਵਿਚ ਡੁੱਬਣੋਂ) ਬਚ ਗਈ ਸੀ ਤੂੰ ਭੀ, (ਹੇ ਭਾਈ!) ਉਸ ਦੀ ਸਿਫ਼ਤ-ਸਾਲਾਹ ਆਪਣੇ ਹਿਰਦੇ ਵਿਚ ਵਸਾਈ ਰੱਖ ॥੧॥ ਰਹਾਉ ॥ ਹੇ ਭਾਈ! ਜਿਸ ਪਰਮਾਤਮਾ ਦੇ ਸਿਮਰਨ ਦੀ ਰਾਹੀਂ ਧ੍ਰੂ ਸਦਾ ਲਈ ਅਟੱਲ ਹੋ ਗਿਆ ਹੈ ਤੇ ਉਸ ਨੇ ਨਿਰਭੈਤਾ ਦਾ ਆਤਮਕ ਦਰਜਾ ਹਾਸਲ ਕਰ ਲਿਆ ਸੀ, ਤੂੰ ਉਸ ਪਰਮਾਤਮਾ ਨੂੰ ਕਿਉਂ ਭੁਲਾਇਆ ਹੋਇਆ ਹੈ, ਉਹ ਤਾਂ ਇਸ ਤਰ੍ਹਾਂ ਦੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ ॥੧॥ ਹੇ ਭਾਈ! ਜਿਸ ਵੇਲੇ ਹੀ (ਗਜ ਨੇ) ਕਿਰਪਾ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲਿਆ ਉਹ ਗਜ (ਹਾਥੀ) ਤੰਦੂਏ ਦੀ ਫਾਹੀ ਤੋਂ ਨਿਕਲ ਗਿਆ ਸੀ। ਮੈਂ ਕਿਥੋਂ ਤਕ ਪਰਮਾਤਮਾ ਦੇ ਨਾਮ ਦੀ ਵਡਿਆਈ ਦੱਸਾਂ ? ਪਰਮਾਤਮਾ ਦਾ ਨਾਮ ਉਚਾਰ ਕੇ ਉਸ (ਹਾਥੀ) ਦੇ ਬੰਧਨ ਟੁੱਟ ਗਏ ਸਨ ॥੨॥ ਹੇ ਭਾਈ! ਸਾਰਾ ਜਗਤ ਜਾਣਦਾ ਹੈ ਕਿ ਅਜਾਮਲ ਵਿਕਾਰੀ ਸੀ (ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਕੇ) ਅੱਖ ਦੇ ਝਮਕਣ ਜਿਤਨੇ ਸਮੇ ਵਿਚ ਹੀ ਉਸ ਦਾ ਪਾਰ-ਉਤਾਰਾ ਹੋ ਗਿਆ ਸੀ। ਨਾਨਕ ਜੀ ਆਖਦੇ ਹਨ – (ਹੇ ਭਾਈ! ਤੂੰ) ਸਾਰੀਆਂ ਚਿਤਵਨੀਆਂ ਪੂਰੀਆਂ ਕਰਨ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ। ਤੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏਂਗਾ ॥੩॥੪॥

