ਅੰਗ : 504
ਗੂਜਰੀ ਮਹਲਾ ੧ ॥ ਐ ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ ॥ ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ ॥੧॥ ਭਾਈ ਰੇ ਗੁਰ ਕਿਰਪਾ ਤੇ ਭਗਤਿ ਠਾਕੁਰ ਕੀ ॥ ਸਤਿਗੁਰ ਵਾਕਿ ਹਿਰਦੈ ਹਰਿ ਨਿਰਮਲੁ ਨਾ ਜਮ ਕਾਣਿ ਨ ਜਮ ਕੀ ਬਾਕੀ ॥੧॥ ਰਹਾਉ ॥ ਹਰਿ ਗੁਣ ਰਸਨ ਰਵਹਿ ਪ੍ਰਭ ਸੰਗੇ ਜੋ ਤਿਸੁ ਭਾਵੈ ਸਹਜਿ ਹਰੀ ॥ ਬਿਨੁ ਹਰਿ ਨਾਮ ਬ੍ਰਿਥਾ ਜਗਿ ਜੀਵਨੁ ਹਰਿ ਬਿਨੁ ਨਿਹਫਲ ਮੇਕ ਘਰੀ ॥੨॥ ਐ ਜੀ ਖੋਟੇ ਠਉਰ ਨਾਹੀ ਘਰਿ ਬਾਹਰਿ ਨਿੰਦਕ ਗਤਿ ਨਹੀ ਕਾਈ ॥ ਰੋਸੁ ਕਰੈ ਪ੍ਰਭੁ ਬਖਸ ਨ ਮੇਟੈ ਨਿਤ ਨਿਤ ਚੜੈ ਸਵਾਈ ॥੩॥ ਐ ਜੀ ਗੁਰ ਕੀ ਦਾਤਿ ਨ ਮੇਟੈ ਕੋਈ ਮੇਰੈ ਠਾਕੁਰਿ ਆਪਿ ਦਿਵਾਈ ॥ ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ੍ਹ੍ਹ ਗੁਰ ਕੀ ਦਾਤਿ ਨ ਭਾਈ ॥੪॥ ਐ ਜੀ ਸਰਣਿ ਪਰੇ ਪ੍ਰਭੁ ਬਖਸਿ ਮਿਲਾਵੈ ਬਿਲਮ ਨ ਅਧੂਆ ਰਾਈ ॥ ਆਨਦ ਮੂਲੁ ਨਾਥੁ ਸਿਰਿ ਨਾਥਾ ਸਤਿਗੁਰੁ ਮੇਲਿ ਮਿਲਾਈ ॥੫॥ ਐ ਜੀ ਸਦਾ ਦਇਆਲੁ ਦਇਆ ਕਰਿ ਰਵਿਆ ਗੁਰਮਤਿ ਭ੍ਰਮਨਿ ਚੁਕਾਈ ॥ ਪਾਰਸੁ ਭੇਟਿ ਕੰਚਨੁ ਧਾਤੁ ਹੋਈ ਸਤਸੰਗਤਿ ਕੀ ਵਡਿਆਈ ॥੬॥ ਹਰਿ ਜਲੁ ਨਿਰਮਲੁ ਮਨੁ ਇਸਨਾਨੀ ਮਜਨੁ ਸਤਿਗੁਰੁ ਭਾਈ ॥ ਪੁਨਰਪਿ ਜਨਮੁ ਨਾਹੀ ਜਨ ਸੰਗਤਿ ਜੋਤੀ ਜੋਤਿ ਮਿਲਾਈ ॥੭॥ ਤੂੰ ਵਡ ਪੁਰਖੁ ਅਗੰਮ ਤਰੋਵਰੁ ਹਮ ਪੰਖੀ ਤੁਝ ਮਾਹੀ ॥ ਨਾਨਕ ਨਾਮੁ ਨਿਰੰਜਨ ਦੀਜੈ ਜੁਗਿ ਜੁਗਿ ਸਬਦਿ ਸਲਾਹੀ ॥੮॥੪॥
ਅਰਥ: ਹੇ ਭਾਈ! ਪਰਮਾਤਮਾ ਦੀ ਭਗਤੀ ਗੁਰੂ ਦੀ ਮੇਹਰ ਨਾਲ ਹੀ ਹੋ ਸਕਦੀ ਹੈ। ਜਿਸ ਮਨੁੱਖ ਨੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਪਵਿਤ੍ਰ ਨਾਮ ਵਸਾ ਲਿਆ ਹੈ, ਉਸ ਨੂੰ ਜਮ ਦੀ ਮੁਥਾਜੀ ਨਹੀਂ ਰਹਿੰਦੀ, ਉਸ ਦੇ ਜ਼ਿੰਮੇ ਪਿਛਲੇ ਕੀਤੇ ਕਰਮਾਂ ਦਾ ਕੋਈ ਅਜੇਹਾ ਬਾਕੀ ਲੇਖਾ ਨਹੀਂ ਰਹਿ ਜਾਂਦਾ ਜਿਸ ਕਰਕੇ ਜਮਰਾਜ ਦਾ ਉਸ ਉਤੇ ਜ਼ੋਰ ਪੈ ਸਕੇ।੧।ਰਹਾਉ। ਹੇ ਭਾਈ! ਜੇਹੜੇ ਬੰਦੇ ਪਰਮਾਤਮਾ ਦੀ ਭਗਤੀ ਕਰਦੇ ਹਨ ਜੋ ਪਰਮਾਤਮਾ ਦੀ ਸਰਨ ਆਉਂਦੇ ਹਨ ਉਹਨਾਂ ਨੂੰ ਨਾਹ ਇਹ ਮਾਣ ਹੁੰਦਾ ਹੈ ਕਿ ਅਸੀ ਸਭ ਤੋਂ ਉੱਚੀ ਜਾਂ ਵਿਚਕਾਰਲੀ ਜਾਤਿ ਦੇ ਹਾਂ, ਨਾਹ ਇਹ ਸਹਮ ਹੁੰਦਾ ਹੈ ਕਿ ਅਸੀ ਨੀਵੀਂ ਜਾਤਿ ਦੇ ਹਾਂ। ਸਿਰਫ਼ ਪ੍ਰਭੂ-ਨਾਮ ਵਿਚ ਰੰਗੇ ਰਹਿਣ ਕਰਕੇ ਉਹ (ਇਸ ਊਚਤਾ ਨੀਚਤਾ ਆਦਿਕ ਵਲੋਂ) ਨਿਰਮੋਹ ਰਹਿੰਦੇ ਹਨ। ਚਿੰਤਾ, ਵਿਛੋੜਾ, ਰੋਗ ਆਦਿਕ ਉਹ ਸਭ ਭੁਲਾ ਚੁਕੇ ਹੁੰਦੇ ਹਨ।੧। (ਪਰਮਾਤਮਾ ਦੇ ਭਗਤ) ਪਰਮਾਤਮਾ ਦੀ ਸੰਗਤਿ ਵਿਚ ਟਿਕ ਕੇ ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦੇ ਹਨ (ਉਹ ਇਹੀ ਸਮਝਦੇ ਹਨ ਕਿ) ਸੁਤੇ ਹੀ (ਜਗਤ ਵਿਚ ਉਹੀ ਵਰਤਦਾ ਹੈ) ਜੋ ਉਸ ਪਰਮਾਤਮਾ ਨੂੰ ਭਾਉਂਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾ ਜਗਤ ਵਿਚ ਜਿਊਣਾ ਉਹਨਾਂ ਨੂੰ ਵਿਅਰਥ ਦਿੱਸਦਾ ਹੈ, ਪਰਮਾਤਮਾ ਦੀ ਭਗਤੀ ਤੋਂ ਬਿਨਾ ਉਹਨਾਂ ਨੂੰ ਇੱਕ ਭੀ ਘੜੀ ਨਿਸਫਲ ਜਾਪਦੀ ਹੈ।੨। ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੇ ਭਗਤਾਂ ਵਾਸਤੇ ਆਪਣੇ ਮਨ ਵਿਚ ਖੋਟ ਰੱਖਦਾ ਹੈ ਤੇ ਉਹਨਾਂ ਦੀ ਨਿੰਦਾ ਕਰਦਾ ਹੈ ਉਸ ਨੂੰ ਨਾਹ ਘਰ ਵਿਚ ਨਾਹ ਬਾਹਰ ਕਿਤੇ ਭੀ ਆਤਮਕ ਸ਼ਾਂਤੀ ਦੀ ਥਾਂ ਨਹੀਂ ਮਿਲਦੀ ਕਿਉਂਕਿ ਉਸ ਦੀ ਆਪਣੀ ਆਤਮਕ ਅਵਸਥਾ ਠੀਕ ਨਹੀਂ ਹੈ। (ਪਰਮਾਤਮਾ ਆਪਣੇ ਭਗਤਾਂ ਉਤੇ ਸਦਾ ਬਖ਼ਸ਼ਸ਼ਾਂ ਕਰਦਾ ਹੈ) ਜੇ ਨਿੰਦਕ (ਇਹ ਬਖ਼ਸ਼ਸ਼ਾਂ ਵੇਖ ਕੇ) ਖਿੱਝੇ, ਤਾਂ ਭੀ ਪਰਮਾਤਮਾ ਆਪਣੀ ਬਖ਼ਸ਼ਸ਼ ਬੰਦ ਨਹੀਂ ਕਰਦਾ, ਉਹ ਸਗੋਂ ਸਦਾ ਹੀ ਵਧਦੀ ਹੈ।੩। ਹੇ ਭਾਈ! ਪ੍ਰਭੂ ਦੀ ਸਿਫ਼ਤਿ-ਸਾਲਾਹ) ਗੁਰੂ ਦੀ ਦਿੱਤੀ ਹੋਈ ਦਾਤਿ ਹੈ, ਇਸ ਨੂੰ ਕੋਈ ਮਿਟਾ ਨਹੀਂ ਸਕਦਾ; ਠਾਕੁਰ-ਪ੍ਰਭੂ ਨੇ ਆਪ ਹੀ ਇਹ (ਨਾਮ ਦੀ) ਦਾਤਿ ਦਿਵਾਈ ਹੁੰਦੀ ਹੈ। ਜਿਨ੍ਹਾਂ ਨਿੰਦਕਾਂ ਨੂੰ (ਭਗਤ ਜਨਾਂ ਨੂੰ ਦਿੱਤੀ ਹੋਈ) ਗੁਰੂ ਦੀ ਦਾਤਿ ਪਸੰਦ ਨਹੀਂ ਆਉਂਦੀ (ਤੇ ਉਹ ਭਗਤਾਂ ਦੀ ਨਿੰਦਾ ਕਰਦੇ ਹਨ) ਨਿੰਦਾ ਦੇ ਕਾਰਨ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ (ਦਿੱਸਦੇ ਹਨ)।੪। ਹੇ ਭਾਈ! ਜੇਹੜੇ ਮਨੁੱਖ (ਪ੍ਰਭੂ ਦੀ) ਸਰਨ ਪੈਂਦੇ ਹਨ, ਪ੍ਰਭੂ ਮੇਹਰ ਕਰ ਕੇ ਉਹਨਾਂ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਰਤਾ ਭਰ ਭੀ ਢਿੱਲ ਨਹੀਂ ਕਰਦਾ। ਉਹ ਪ੍ਰਭੂ ਆਤਮਕ ਆਨੰਦ ਦਾ ਸੋਮਾ ਹੈ, ਸਭ ਤੋਂ ਵੱਡਾ ਨਾਥ ਹੈ, ਗੁਰੂ (ਸਰਨ ਪਏ ਮਨੁੱਖ ਨੂੰ) ਪਰਮਾਤਮਾ ਦੇ ਮੇਲ ਵਿਚ ਮਿਲਾ ਦੇਂਦਾ ਹੈ।੫। ਹੇ ਭਾਈ! ਪਰਮਾਤਮਾ ਦਇਆ ਦਾ ਸੋਮਾ ਹੈ (ਸਭ ਜੀਵਾਂ ਉਤੇ) ਸਦਾ ਦਇਆ ਕਰਦਾ ਹੈ। ਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਉਸ ਨੂੰ ਸਿਮਰਦਾ ਹੈ, ਪ੍ਰਭੂ ਉਸ ਦੀ ਭਟਕਣਾ ਮਿਟਾ ਦੇਂਦਾ ਹੈ,। ਜਿਵੇਂ (ਲੋਹਾ ਆਦਿਕ) ਧਾਤ ਪਾਰਸ ਨੂੰ ਛੁਹ ਕੇ ਸੋਨਾ ਬਣ ਜਾਂਦੀ ਹੈ ਤਿਵੇਂ ਸਾਧ ਸੰਗਤਿ ਵਿਚ ਭੀ ਇਹੀ ਬਰਕਤਿ ਹੈ।੬। ਪਰਮਾਤਮਾ (ਮਾਨੋ) ਪਵਿਤ੍ਰ ਜਲ ਹੈ (ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦਾ) ਮਨ (ਇਸ ਪਵਿਤ੍ਰ ਜਲ ਵਿਚ) ਇਸ਼ਨਾਨ ਕਰਨ ਜੋਗਾ ਬਣ ਜਾਂਦਾ ਹੈ। ਜਿਸ ਮਨੁੱਖ ਨੂੰ ਆਪਣੇ ਮਨ ਵਿਚ ਸਤਿਗੁਰੂ ਪਿਆਰਾ ਲੱਗਦਾ ਹੈ ਉਸ ਦਾ ਮਨ (ਇਸ ਪਵਿਤ੍ਰ ਜਲ ਵਿਚ) ਚੁੱਭੀ ਲਾਂਦਾ ਹੈ। ਸਾਧ ਸੰਗਤਿ ਵਿਚ ਰਹਿ ਕੇ ਉਸ ਨੂੰ ਮੁੜ ਮੁੜ ਜਨਮ ਨਹੀਂ ਹੁੰਦਾ, (ਕਿਉਂਕਿ ਗੁਰੂ) ਉਸ ਦੀ ਜੋਤਿ ਪ੍ਰਭੂ ਦੀ ਜੋਤਿ ਵਿਚ ਮਿਲਾ ਦੇਂਦਾ ਹੈ।੭। ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ ਅਪਹੁੰਚ ਹੈਂ। ਤੂੰ (ਮਾਨੋ) ਇਕ ਸ੍ਰੇਸ਼ਟ ਰੁੱਖ ਹੈਂ ਜਿਸ ਦੇ ਆਸਰੇ ਰਹਿਣ ਵਾਲੇ ਅਸੀ ਸਾਰੇ ਜੀਵ ਪੰਛੀ ਹਾਂ। ਹੇ ਨਿਰੰਜਨ ਪ੍ਰਭੂ! ਮੈਨੂੰ ਨਾਨਕ ਨੂੰ ਆਪਣਾ ਨਾਮ ਬਖ਼ਸ਼, ਤਾ ਕਿ ਮੈਂ ਸਦਾ ਹੀ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ।੮।੪।

अंग : 504
गूजरी महला १ ॥ ऐ जी ना हम उतम नीच न मधिम हरि सरणागति हरि के लोग ॥ नाम रते केवल बैरागी सोग बिजोग बिसरजित रोग ॥१॥ भाई रे गुर किरपा ते भगति ठाकुर की ॥ सतिगुर वाकि हिरदै हरि निरमलु ना जम काणि न जम की बाकी ॥१॥ रहाउ॥ हरि गुण रसन रवहि प्रभ संगे जो तिसु भावै सहजि हरी ॥ बिनु हरि नाम ब्रिथा जगि जीवनु हरि बिनु निहफल मेक घरी ॥२॥ ऐ जी खोटे ठउर नाही घरि बाहरि निंदक गति नही काई ॥ रोसु करै प्रभु बखस न मेटै नित नित चड़ै सवाई ॥३॥ ऐ जी गुर की दाति न मेटै कोई मेरै ठाकुरि आपि दिवाई ॥ निंदक नर काले मुख निंदा जिन्ह गुर की दाति न भाई ॥४॥ ऐ जी सरणि परे प्रभु बखसि मिलावै बिलम न अधूआ राई ॥ आनद मूलु नाथु सिरि नाथा सतिगुरु मेलि मिलाई ॥५॥ ऐ जी सदा दइआलु दइआ करि रविआ गुरमति भ्रमनि चुकाई ॥ पारसु भेटि कंचनु धातु होई सतसंगति की वडिआई ॥६॥ हरि जलु निरमलु मनु इसनानी मजनु सतिगुरु भाई ॥ पुनरपि जनमु नाही जन संगति जोती जोति मिलाई ॥७॥ तूं वड पुरखु अगम तरोवरु हम पंखी तुझ माही ॥ नानक नामु निरंजन दीजै जुगि जुगि सबदि सलाही ॥८॥४॥
अर्थ: हे भाई! जो लोग परमात्मा की भक्ति करते हैं जो परमात्मा की शरण आते हैं उन्हें ना ये गुमान होता है कि हम सबसे ऊँची या बीच की जाति के हैं, ना ये सहम होता है कि हम नीच जाति के हैं। सिर्फ प्रभु नाम में रंगे रहने के कारण वह (इस ऊँच नीच आदि से) निर्मोह रहते हैं। चिन्ता, विछोड़ा रोग आदि वह सब भुला चुके होते हैं।1। हे भाई! परमात्मा की भक्ति गुरु की मेहर से ही हो सकती है। जिस मनुष्य ने सतिगुरु के शब्द के द्वारा अपने हृदय में परमात्मा का पवित्र नाम बसा लिया है, उसको जम की अधीनता नहीं रहती, उसके जिम्मे पिछले किए कर्मों का कोई ऐसा बाकी लेखा नहीं रह जाता जिसके कारण जमराज उस पर कोई जोर डाल सके।1। रहाउ। (परमात्मा के भक्त) परमात्मा की संगति में टिक के अपनी जीभ से परमात्मा के गुण गाते हैं (वे यही समझते हैं कि) सहज ही (जगत में वही घटित होता है) जो उस परमात्मा का भाता है। परमात्मा के नाम के बिना जगत में जीना उन्हें व्यर्थ दिखाई देता है, परमात्मा की भक्ति के बिना उन्हें एक भी घड़ी निष्फल प्रतीत होती है।2। हे भाई! जो मनुष्य परमात्मा के भक्तों के वास्ते अपने मन में खोट रखता है और उनकी निंदा करता है उसे ना घर में ना ही बाहर कहीं भी आत्मिक शांति की जगह नहीं मिलती क्योंकि उसकी अपनी आत्मक अवस्था ठीक नहीं है। (परमात्मा अपने भक्तों पर सदा बख्शिशें करता है) अगर निंदक (ये बख्शिशें देख के) खिझे, तो भी परमात्मा अपनी बख्शिशें बंद नहीं करता, वह बल्कि सदा ही बढ़ती जाती है।3। हे भाई! (प्रभु की महिमा) गुरु की दी हुई दाति है, इसको कोई मिटा नहीं सकता; ठाकुर प्रभु ने खुद ही ये (नाम की) दाति दिलवाई होती है। जिस निंदकों को (भक्त-जनों को दी हुई) गुरु की दाति पसंद नहीं आती (और वह भक्तों की निंदा करते हैं) निंदा के कारण उन निंदकों के मुंह काले (दिखते हैं)।4। हे भाई! जो मनुष्य (प्रभु की) शरण पड़ते हैं, प्रभु मेहर करके उन्हें अपने चरणों में जोड़ लेता है, रत्ती भर भी ढील नहीं करता। वह प्रभु आत्मिक आनंद का श्रोत है, सबसे बड़ा नाथ है, गुरु (की शरण पड़े मनुष्य को) परमात्मा के मेल में मिला देता है।5। हे भाई! परमात्मा दया का श्रोत है (सब जीवों पे) सदा दया करता है। जो मनुष्य गुरु की मति ले के उसको स्मरण करता है, प्रभु उसकी भटकना मिटा देता है। जैसे (लोहा आदि) धात पारस को छू के सोना बन जाती है वैसे ही साधु-संगत में भी यही इनायत है।6। परमात्मा (मानो) पवित्र जल है (जो मनुष्य गुरु की शरण पड़ता है, उसका) मन (इस पवित्र जल में) स्नान करने के लायक बन जाता है। जिस मनुष्य को अपने मन में सतिगुरु प्यारा लगता है उसका मन (इस पवित्र जल में) डुबकी लगाता है। साधु-संगत में रह के उसका बार-बार जन्म नहीं होता, (क्योंकि गुरु) उसकी ज्योति प्रभु की ज्योति में मिला देता है।7। हे प्रभु! तू सबसे बड़ा है, तू सर्व-व्यापक है, तू अगम्य (पहुँच से परे) है। तू (मानो) एक श्रेष्ठ वृक्ष है जिसके आसरे रहने वाले हम सभी जीव पक्षी हैं। हे निरंजन प्रभु! मुझ नानक को अपना नाम बख्श, ता कि मैं सदा ही गुरु के शब्द में (जुड़ के) तेरी महिमा करता रहूँ।8।4।

15 ਅਕਤੂਬਰ ਜਨਮ ਦਿਨ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਹੋਣਾ ਦਾ ਆਉ ਸੰਖੇਪ ਝਾਤ ਮਾਰੀਏ ਭਾਈ ਸਾਹਿਬ ਜੀ ਦੇ ਜੀਵਨ ਕਾਲ ਤੇ ਜੀ ।
ਗਿਆਨੀ ਸੰਤ ਸਿੰਘ ਮਸਕੀਨ ਪੰਥ ਦੇ ਪ੍ਰਸਿੱਧ ਵਿਆਖਿਆਕਾਰ, ਮਹਾਨ ਕਥਾਵਾਚਕ, ਗੁਰਮਤਿ ਪ੍ਰਚਾਰ, ਦਲੇਰ ਤੇ ਧਾਰਮਿਕ ਜੀਵਨ ਵਾਲੇ ਪੂਰਨ ਗੁਰਸਿੱਖ ਸਨ।
ਗਿਆਨੀ ਸੰਤ ਸਿੰਘ ਮਸਕੀਨ ਦਾ ਜਨਮ 15 ਅਕਤੂਬਰ 1934 ਈ. ਨੂੰ ਪਿਤਾ ਕਰਤਾਰ ਸਿੰਘ ਦੇ ਗ੍ਰਹਿ ਮਾਤਾ ਰਾਮ ਕੌਰ ਜੀ ਦੀ ਕੁੱਖੋਂ ਕਸਬਾ ਲੱਕ ਮਰਵਤ ਜ਼ਿਲ੍ਹਾ ਬੰਨੂ (ਪਾਕਿਸਤਾਨ) ਵਿਚ ਹੋਇਆ। ਉਹਨਾਂ ਨੇ ਮੁੱਢਲੀ ਵਿੱਦਿਆ ਖਾਲਸਾ ਸਕੂਲ ਪਾਕਿਸਤਾਨ ਤੋਂ ਪ੍ਰਾਪਤ ਕੀਤੀ। ਉਪਰੰਤ ਗੌਰਮਿੰਟ ਹਾਈ ਸਕੂਲ ਵਿਚ ਦਾਖਲ ਹੋ ਗਏ, ਪਰ 1947 ਵਿਚ ਦੇਸ਼ ਦੀ ਵੰਡ ਹੋਣ ਕਾਰਨ ਮੈਟ੍ਰਿਕ ਦਾ ਇਮਤਿਹਾਨ ਨਾ ਦੇ ਸਕੇ। ਦੇਸ਼ ਵੰਡ ਤੋਂ ਬਾਅਦ ਗਿਆਨੀ ਜੀ ਰਾਜਸਥਾਨ ਦੇ ਜ਼ਿਲ੍ਹਾ ਅਲਵਰ ਵਿਖੇ ਵੱਸ ਗਏ।
ਗਿਆਨੀ ਜੀ ਰੁਚੀਆਂ ਦੀ ਪ੍ਰਬਲਤਾ ਦੇ ਕਾਰਨ ਧਾਰਮਿਕ ਸੰਤ ਬਣ ਗਏ। ਬੈਜਨਾਥ ਧਾਮ ਤੇ ਕਟਕ ਆਦਿ ਥਾਵਾਂ ’ਤੇ ਸਾਧੂਆਂ ਨਾਲ ਵਿਚਰਦੇ ਰਹੇ। ਉਹਨਾਂ ਨਿਰਮਲੇ ਸੰਤ ਗਿਆਨੀ ਬਲਵੰਤ ਸਿੰਘ ਪਾਸੋਂ ਬ੍ਰਹਮ ਵਿੱਦਿਆ ਹਾਸਲ ਕੀਤੀ। ਸੰਤਾਂ ਦੀ ਸੰਗਤ ਸਦਕਾ ਕਥਾ ਕਰਨੀ ਆਰੰਭ ਕਰ ਦਿੱਤੀ। ਗੁਰਮਤਿ ਦੇ ਧਾਰਨੀ ਹੋਣ ਦੇ ਨਾਲ ਨਾਲ ਪੂਰਨ ਤਿਆਗੀ, ਸੰਜਮੀ, ਨਾਮਬਾਣੀ ਦੇ ਰਸੀਏ ਤੇ ਨਿਮਰਤਾ ਦੇ ਪੁੰਜ ਸਨ। ਉਹਨਾਂ ਦੀ ਕਥਾ ਵਿਚ ਇੰਨਾ ਰਸ ਸੀ ਕਿ ਦੂਰ-ਦੂਰ ਤੋਂ ਕਥਾ ਸੁਣਨ ਲਈ ਸੰਗਤਾਂ ਆਉਂਦੀਆਂ ਸਨ। ਮਸਕੀਨ ਜੀ ਦੇ ਕਥਾ ਕਰਨ ਦਾ ਢੰਗ ਆਮ ਕਥਾਕਾਰਾਂ ਨਾਲੋਂ ਨਿਵੇਕਲਾ ਸੀ। ਉਹ ਸੰਗਤਾਂ ਨੂੰ ਬਹੁਤ ਹੀ ਨਿਮਰਤਾ ਨਾਲ ਸਟੀਕ ਟਿੱਪਣੀਆਂ ਕਰਿਆ ਕਰਦੇ ਸਨ।
ਗਿਆਨੀ ਜੀ ਨੂੰ ‘ਮਸਕੀਨ’ ਲਕਬ ਬਾਬਾ ਬਲਵੰਤ ਸਿੰਘ ਜੀ ਨੇ ਆਪ ਦਿੱਤਾ। 1958 ਵਿਚ ਉਹਨਾਂ ਦਾ ਵਿਆਹ ਬੀਬੀ ਸੁੰਦਰ ਕੌਰ ਨਾਲ ਹੋਇਆ। ਉਹਨਾਂ ਗ੍ਰਹਿਸਥੀ ਜੀਵਨ ਦੇ ਨਾਲ ਨਾਲ ਪ੍ਰਚਾਰ ਕਰਨ ਦਾ ਕੰਮ ਵੀ ਜਾਰੀ ਰੱਖਿਆ। 1960 ਵਿਚ ਉਹਨਾਂ ਆਪਣੇ ਗ੍ਰਹਿ ਵਿਖੇ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ ਕੀਤੀ। ਅਲਵਰ ਵਿਖੇ ਗੁਰੂ ਨਾਨਕ ਪਬਲਿਕ ਸਕੂਲ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗਿਆਨੀ ਜੀ ਦੀ ਦੇਖ-ਰੇਖ ਵਿਚ ਚੱਲ ਰਹੇ ਸਨ। ਇਨ੍ਹਾਂ ਸਕੂਲਾਂ ਵਿਚ ਪੜ੍ਹਦੇ ਗਰੀਬ ਬੱਚਿਆਂ ਨੂੰ ਮੁਫਤ ਕਿਤਾਬਾਂ ਤੇ ਵਰਦੀਆਂ ਦਿੰਦੇ ਸਨ। ਇਨ੍ਹਾਂ ਸਕੂਲਾਂ ਦਾ ਖਰਚਾ ਵੀ ਜ਼ਿਆਦਾਤਰ ਗਿਆਨੀ ਜੀ ਆਪ ਕਰਦੇ ਸਨ। ਅਲਵਰ ਵਿਖੇ ਮਸਕੀਨ ਜੀ ਦੀ ਸਰਪ੍ਰਸਤੀ ਹੇਠ ਸਾਲਾਨਾ ਗੁਰਮਤਿ ਸਮਾਗਮ ਮਨਾਇਆ ਜਾਂਦਾ ਸੀ।
ਮਸਕੀਨ ਜੀ ਗਿਆਨ ਦੇ ਭੰਡਾਰ ਸਨ। ਉਹਨਾਂ ਨੂੰ ਅੰਗਰੇਜ਼ੀ, ਪੰਜਾਬੀ, ਹਿੰਦੀ, ਉਰਦੂ, ਅਰਬੀ, ਫਾਰਸੀ ਭਾਸ਼ਾਵਾਂ ਦਾ ਗੂੜ੍ਹਾ ਗਿਆਨ ਸੀ। ਮਸਕੀਨ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਿੱਖ ਇਤਿਹਾਸ ਅਤੇ ਸਿੱਖ ਧਰਮ ਨਾਲ ਸਬੰਧਤ ਪੁਰਾਤਨ ਤੇ ਵਰਤਮਾਨ ਗ੍ਰੰਥਾਂ ਦਾ ਡੂੰਘਾ ਗਿਆਨ ਸੀ। ਉਹ ਕਥਾ ਕਰਦੇ ਸਮੇਂ ਅਨੇਕਾਂ ਹੀ ਅਰਬੀ, ਫਾਰਸੀ ਦੇ ਸ਼ੇਅਰ ਪੇਸ਼ ਕਰਕੇ ਉਹਨਾਂ ਦੇ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ। ਉਹਨਾਂ ਨੇ ਦਸਮ ਗ੍ਰੰਥ, ਵੇਦ, ਉਪਨਿਸ਼ਦ ਅਤੇ ਹੋਰ ਸੰਸਕ੍ਰਿਤ ਸਾਹਿਤ ਦਾ ਮੁਤਾਲਿਆ ਕੀਤਾ ਹੋਇਆ ਸੀ। ਡਾ. ਅਲਾਮਾ ਇਕਬਾਲ, ਮਿਰਜ਼ਾ ਗ਼ਾਲਿਬ, ਮੀਰ ਤਕੀ ਮੀਰ ਵਰਗੇ ਉਸਤਾਦ ਸ਼ਾਇਰਾਂ ਦੇ ਕਲਾਮ ਉਹਨਾਂ ਨੂੰ ਜ਼ੁਬਾਨੀ ਯਾਦ ਸੀ। ਉਹ ਸਿੱਖ ਧਰਮ ਦੇ…

ਇਨਸਾਈਕਲੋਪੀਡੀਆ ਸਨ। ਉਹਨਾਂ ਸਿੱਖ ਧਰਮ ਦੇ ਪ੍ਰਚਾਰ, ਪਸਾਰ ਅਤੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਪੂਰੇ ਸੰਸਾਰ ਵਿਚ ਫੈਲਾਉਣ ਲਈ ਵਰਨਣਯੋਗ ਕੰਮ ਕੀਤਾ। ਮਸਕੀਨ ਜੀ ਨੇ 50 ਸਾਲ ਤਕ ਦੇਸ਼ਾਂ-ਵਿਦੇਸ਼ਾਂ ਵਿਚ ਗੁਰਮਤਿ ਦਾ ਪ੍ਰਚਾਰ ਕੀਤਾ। ਉਹਨਾਂ ਆਪਣੀ ਗੱਲ ਨੂੰ ਬਹੁਤ ਹੀ ਸਰਲ ਤੇ ਸਾਦੇ ਸ਼ਬਦਾਂ ਵਿਚ ਅਤੇ ਵੱਖ-ਵੱਖ ਦ੍ਰਿਸ਼ਟਾਂਤ ’ਤੇ ਵਾਰ-ਵਾਰ ਗੱਲ ਕਰਕੇ ਦੱਸਣ ਦੀ ਨਿਵੇਕਲੀ ਸ਼ੈਲੀ ਵਿਕਸਤ ਕੀਤੀ ਹੋਈ ਸੀ। ਉਹ ਇੱਕ ਗੱਲ ਨੂੰ ਵਾਰ-ਵਾਰ ਕਰਦੇ ਤਾਂ ਜੋ ਸੰਗਤਾਂ ਨੂੰ ਉਹਨਾਂ ਦਾ ਦੱਸਿਆ ਨੁਕਤਾ ਸਮਝ ਆ ਸਕੇ। ਮਸਕੀਨ ਜੀ ਜੋ ਕਹਿੰਦੇ, ਉਸ ’ਤੇ ਅਮਲ ਵੀ ਕਰਦੇ ਸਨ। ਇਹੀ ਕਾਰਨ ਹੈ ਕਿ ਉਹਨਾਂ ਦੀ ਕਥਾ ਵਿਆਖਿਆ ਦਾ ਅਸਰ ਸੰਗਤਾਂ ਵਿਚ ਰਚ-ਮਿਚ ਜਾਂਦਾ ਸੀ। ਉਹਨਾਂ ਦਾ ਲਿਬਾਸ ਬਹੁਦ ਸਾਦਾ ਸੀ। ਮਸਕੀਨ ਜੀ ਦੇਸ਼-ਵਿਦੇਸ਼ ਵਿਚ ਪ੍ਰਚਾਰ ਕਰਨ ਲਈ ਜਿੱਥੇ ਵੀ ਜਾਂਦੇ, ਰਿਹਾਇਸ਼ ਉਹ ਆਪਣੀ ਗੁਰਦੁਆਰੇ ਹੀ ਰੱਖਦੇ ਸਨ। ਪ੍ਰਸ਼ਾਦਾ ਵੀ ਉਹ ਗੁਰਦੁਆਰੇ ਦੇ ਲੰਗਰ ਵਿਚ ਹੀ ਛਕਦੇ ਸਨ। ਮਸਕੀਨ ਜੀ ਵੱਲੋਂ ਭਾਰਤ ਵਿਚ ਹਰ ਸਾਲ ਬਹੁਤ ਥਾਵਾਂ ’ਤੇ ਗੁਰਮਤਿ ਸਮਾਗਮ ਕਰਵਾਏ ਜਾਂਦੇ ਸਨ। ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ’ਤੇ ਪਟਨਾ ਸਾਹਿਬ ਵਿਖੇ, ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਅਤੇ ਦੀਵਾਲੀ ’ਤੇ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਮੰਜੀ ਸਾਹਿਬ ਦੇ ਦੀਵਾਨ ਹਾਲ ਵਿਚ ਸਵੇਰੇ ਸ਼ਾਮ ਕਥਾ ਅਤੇ ਗੁਰਬਾਣੀ ਦੀ ਵਿਆਖਿਆ 40 ਸਾਲ ਤੋਂ ਕਰਦੇ ਰਹੇ ਹਨ।
ਮਸਕੀਨ ਜੀ ਜਿੱਥੇ ਚੰਗੇ ਬੁਲਾਰੇ ਸਨ, ਉਥੇ ਉਹ ਕਲਮ ਦੇ ਧਨੀ ਵੀ ਸਨ। ਉਹਨਾਂ ਨੇ ਜਪੁ ਨੀਸਾਣ, ਗੁਰੂ ਚਿੰਤਨ, ਗੁਰੂ ਜੋਤੀ, ਬ੍ਰਹਮ ਗਿਆਨ, ਤੀਜਾ ਨੇਤਰ, ਪੰਜ ਤੱਤ, ਧਰਮ ਤੇ ਮਨੁੱਖ, ਮਸਕੀਨ ਜੀ ਦੇ ਲੈਕਚਰ ਸਮੇਤ ਇੱਕ ਦਰਜਨ ਤੋਂ ਵੀ ਵੱਧ ਪੁਸਤਕਾਂ ਸਿੱਖ ਜਗਤ ਨੂੰ ਭੇਟ ਕੀਤੀਆਂ ਹਨ। ਮਸਕੀਨ ਜੀ ਦੇ ਲੈਕਚਰ ਕੈਸੇਟਾਂ ਅਤੇ ਸੀਡੀਜ਼ ਰਾਹੀਂ ਵੀ ਮਾਰਕੀਟ ਵਿਚ ਉਪਲਬਧ ਹਨ। ਈ.ਟੀ.ਸੀ. ਚੈਨਲ ਪੰਜਾਬੀ ਤੋਂ ਰੋਜ਼ਾਨਾ ਸਵੇਰੇ ਉਹਨਾਂ ਦੀ ਲੜੀਵਾਰ ਕਥਾ ਆਉਂਦੀ ਰਹੀ।
ਮਸਕੀਨ ਜੀ ਨੂੰ ਪੰਥ ਰਤਨ ਦੀ ਉਪਾਧੀ ਤੇ ਦੇਸ਼-ਵਿਦੇਸ਼ ਵਿਚ ਅਨੇਕਾਂ ਮਾਣ-ਸਨਮਾਨਾਂ ਨਾਲ ਸਨਮਾਨਤ ਕੀਤਾ ਗਿਆ।
20 ਮਾਰਚ 2005 ਨੂੰ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਤੋਂ ਮਸਕੀਨ ਜੀ ਦੀ ਮੌਤ ਉਪਰੰਤ ‘ਗੁਰਮਤਿ ਵਿੱਦਿਆ ਮਾਰਤੰਡ’ ਦੀ ਉਪਾਧੀ ਨਾਲ ਨਿਵਾਜਿਆ ਗਿਆ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਸਨਮਾਨ ਪੱਤਰ, ਤਸ਼ਤਰੀ, ਸਿਰੋਪਾਓ, ਸਿਰੀ ਸਾਹਿਬ ਨਾਲ ਮਸਕੀਨ ਜੀ ਦੀ ਧਰਮ ਪਤਨੀ ਬੀਬੀ ਸੁੰਦਰ ਕੌਰ ਨੂੰ ਸਨਮਾਨਤ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਭਾਈ ਗੁਰਦਾਸ ਪੁਰਸਕਾਰ’ ਨਾਲ ਸਨਮਾਨਤ ਕੀਤਾ ਗਿਆ।
ਪੰਥ ਦੇ ਪ੍ਰਸਿੱਧ ਵਿਦਵਾਨ, ਕਥਾਵਾਚਕ, ਗਿਆਨੀ ਸੰਤ ਸਿੰਘ ਜੀ ਮਸਕੀਨ 18 ਫਰਵਰੀ, 2005 ਈ. ਦਿਨ ਸ਼ੁੱਕਰਵਾਰ ਨੂੰ 71 ਸਾਲ ਦੀ ਉਮਰ ਬਤੀਤ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ।

ਅੰਗ : 694
ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥
ਅਰਥ: (ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। (ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧। ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ?।ਰਹਾਉ। ਰਵਿਦਾਸ ਜੀ ਕਹਿੰਦੇ ਹਨ -ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ ॥੨॥੧॥

अंग : 694
धनासरी, भगत रवि दास जी की ੴ सतिगुर परसाद हम सरि दीनु दइआल न तुम सरि अब पतिआरू किया कीजे ॥ बचनी तोर मोर मनु माने जन कऊ पूरण दीजे ॥१॥ हउ बलि बलि जाउ रमईआ कारने ॥ कारन कवन अबोल ॥ रहाउ ॥ बहुत जनम बिछुरे थे माधउ इहु जनमु तुम्हारे लेखे ॥ कहि रविदास आस लगि जीवउ चिर भइओ दरसनु देखे ॥२॥१॥
अर्थ: (हे माधो मेरे जैसा कोई दीन और कंगाल नहीं हे और तेरे जैसा कोई दया करने वाला नहीं, (मेरी कंगालता का) अब और परतावा करने की जरुरत नहीं (हे सुंदर राम!) मुझे दास को यह सिदक बक्श की मेरा मन तेरी सिफत सलाह की बाते करने में ही लगा रहे।१। हे सुंदर राम! में तुझसे सदके हूँ, तू किस कारण मेरे साथ नहीं बोलता?||रहाउ|| रविदास जी कहते हैं- हे माधो! कई जन्मो से मैं तुझ से बिछुड़ा आ रहा हूँ (कृपा कर, मेरा) यह जनम तेरी याद में बीते; तेरा दीदार किये बहुत समां हो गया है, (दर्शन की) आस में जीवित हूँ॥२॥१॥

ਅੰਗ : 927
ਰਾਮਕਲੀ ਮਹਲਾ ੫ ਰੁਤੀ ਸਲੋਕੁ ੴ ਸਤਿਗੁਰ ਪ੍ਰਸਾਦਿ ॥ ਕਰਿ ਬੰਦਨ ਪ੍ਰਭ ਪਾਰਬ੍ਰਹਮ ਬਾਛਉ ਸਾਧਹ ਧੂਰਿ ॥ ਆਪੁ ਨਿਵਾਰਿ ਹਰਿ ਹਰਿ ਭਜਉ ਨਾਨਕ ਪ੍ਰਭ ਭਰਪੂਰਿ ॥੧॥ ਕਿਲਵਿਖ ਕਾਟਣ ਭੈ ਹਰਣ ਸੁਖ ਸਾਗਰ ਹਰਿ ਰਾਇ ॥ ਦੀਨ ਦਇਆਲ ਦੁਖ ਭੰਜਨੋ ਨਾਨਕ ਨੀਤ ਧਿਆਇ ॥੨॥ ਛੰਤੁ ॥ ਜਸੁ ਗਾਵਹੁ ਵਡਭਾਗੀਹੋ ਕਰਿ ਕਿਰਪਾ ਭਗਵੰਤ ਜੀਉ ॥ ਰੁਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਉ ॥ ਗੁਣ ਰੰਗਿ ਰਾਤੇ ਧੰਨਿ ਤੇ ਜਨ ਜਿਨੀ ਇਕ ਮਨਿ ਧਿਆਇਆ ॥ ਸਫਲ ਜਨਮੁ ਭਇਆ ਤਿਨ ਕਾ ਜਿਨੀ ਸੋ ਪ੍ਰਭੁ ਪਾਇਆ ॥ ਪੁੰਨ ਦਾਨ ਨ ਤੁਲਿ ਕਿਰਿਆ ਹਰਿ ਸਰਬ ਪਾਪਾ ਹੰਤ ਜੀਉ ॥ ਬਿਨਵੰਤਿ ਨਾਨਕ ਸਿਮਰਿ ਜੀਵਾ ਜਨਮ ਮਰਣ ਰਹੰਤ ਜੀਉ ॥੧॥
ਅਰਥ: ਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਰੁਤੀ ਸਲੋਕੁ’। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਨਾਨਕ! (ਆਖ-ਹੇ ਭਾਈ!) ਪਾਰਬ੍ਰਹਮ ਪ੍ਰਭੂ ਨੂੰ ਨਮਸਕਾਰ ਕਰ ਕੇ ਮੈਂ (ਉਸ ਦੇ ਦਰ ਤੋਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, ਅਤੇ ਆਪਾ-ਭਾਵ ਦੂਰ ਕਰ ਕੇ ਮੈਂ ਉਸ ਸਰਬ-ਵਿਆਪਕ ਪ੍ਰਭੂ ਦਾ ਨਾਮ ਜਪਦਾ ਹਾਂ।੧। ਪ੍ਰਭੂ ਪਾਤਿਸ਼ਾਹ ਸਾਰੇ ਪਾਪ ਕੱਟਣ ਵਾਲਾ ਹੈ, ਸਾਰੇ ਡਰ ਦੂਰ ਕਰਨ ਵਾਲਾ ਹੈ, ਸੁਖਾਂ ਦਾ ਸਮੁੰਦਰ ਹੈ, ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, (ਗਰੀਬਾਂ ਦੇ) ਦੁੱਖ ਨਾਸ ਕਰਨ ਵਾਲਾ ਹੈ। ਹੇ ਨਾਨਕ! ਉਸ ਨੂੰ ਸਦਾ ਸਿਮਰਦਾ ਰਹੁ।੨। ਛੰਤੁ। ਹੇ ਵੱਡੇ ਭਾਗਾਂ ਵਾਲਿਓ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ। ਹੇ ਭਗਵਾਨ! (ਮੇਰੇ ਉਤੇ) ਮਿਹਰ ਕਰ (ਮੈਂ ਭੀ ਤੇਰਾ ਜਸ ਗਾਂਦਾ ਰਹਾਂ। ਹੇ ਭਾਈ! ਜਿਹੜੀਆਂ ਰੁੱਤਾਂ, ਜਿਹੜੇ ਮੁਹੂਰਤ, ਜਿਹੜੀਆਂ ਘੜੀਆਂ ਪਰਮਾਤਮਾ ਦੇ ਗੁਣ ਉਚਾਰਦਿਆਂ ਬੀਤਣ, ਉਹ ਸਮੇ ਸੋਭਾ ਵਾਲੇ ਹੁੰਦੇ ਹਨ। ਹੇ ਭਾਈ! ਜਿਹੜੇ ਬੰਦੇ ਪਰਮਾਤਮਾ ਦੇ ਗੁਣਾਂ ਦੇ ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ, ਜਿਨ੍ਹਾਂ ਬੰਦਿਆਂ ਨੇ ਇਕ-ਮਨ ਹੋ ਕੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹ ਬੰਦੇ ਭਾਗਾਂ ਵਾਲੇ ਹਨ। ਹੇ ਭਾਈ! (ਸਿਮਰਨ ਦੀ ਬਰਕਤਿ ਨਾਲ) ਜਿਨ੍ਹਾਂ ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ ਉਹਨਾਂ ਦਾ ਮਨੁੱਖਾ ਜੀਵਨ ਕਾਮਯਾਬ ਹੋ ਗਿਆ ਹੈ। ਹੇ ਭਾਈ! ਪਰਮਾਤਮਾ (ਦਾ ਨਾਮ) ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ, ਕੋਈ ਪੁੰਨ-ਦਾਨ ਕੋਈ ਧਾਰਮਿਕ ਕਰਮ ਹਰਿ-ਨਾਮ ਸਿਮਰਨ ਦੇ ਬਰਾਬਰ ਨਹੀਂ ਹਨ। ਨਾਨਕ ਬੇਨਤੀ ਕਰਦਾ ਹੈ– ਹੇ ਭਾਈ! ਪਰਮਾਤਮਾ ਦਾ ਨਾਮ ਸਿਮਰ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ। (ਸਿਮਰਨ ਦੀ ਬਰਕਤ ਨਾਲ) ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ।੧।

ਅੰਗ : 683
ਧਨਾਸਰੀ ਮਹਲਾ ੫ ਘਰੁ ੧੨ ੴ ਸਤਿਗੁਰ ਪ੍ਰਸਾਦਿ ॥ ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥ ਵਡੈ ਭਾਗਿ ਭੇਟੇ ਗੁਰਦੇਵਾ ॥ ਕੋਟਿ ਪਰਾਧ ਮਿਟੇ ਹਰਿ ਸੇਵਾ ॥੧॥ ਚਰਨ ਕਮਲ ਜਾ ਕਾ ਮਨੁ ਰਾਪੈ ॥ ਸੋਗ ਅਗਨਿ ਤਿਸੁ ਜਨ ਨ ਬਿਆਪੈ ॥੨॥ ਸਾਗਰੁ ਤਰਿਆ ਸਾਧੂ ਸੰਗੇ ॥ ਨਿਰਭਉ ਨਾਮੁ ਜਪਹੁ ਹਰਿ ਰੰਗੇ ॥੩॥ ਪਰ ਧਨ ਦੋਖ ਕਿਛੁ ਪਾਪ ਨ ਫੇੜੇ ॥ ਜਮ ਜੰਦਾਰੁ ਨ ਆਵੈ ਨੇੜੇ ॥੪॥ ਤ੍ਰਿਸਨਾ ਅਗਨਿ ਪ੍ਰਭਿ ਆਪਿ ਬੁਝਾਈ ॥ ਨਾਨਕ ਉਧਰੇ ਪ੍ਰਭ ਸਰਣਾਈ ॥੫॥੧॥੫੫॥
ਅਰਥ: ਰਾਗ ਧਨਾਸਰੀ, ਘਰ ੧੨ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ, ਪ੍ਰਭੂ ਪਾਤਿਸ਼ਾਹ ਦੇ ਗੁਣ ਗਾਂਦੇ ਰਹੋ ॥ ਰਹਾਉ ॥ ਹੇ ਭਾਈ! ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ, (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸੇਵਾ-ਭਗਤੀ ਕਰਨ ਨਾਲ ਉਸ ਦੇ ਕ੍ਰੋੜਾਂ ਪਾਪ ਮਿਟ ਜਾਂਦੇ ਹਨ ॥੧॥ ਹੇ ਭਾਈ! ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਜਾਂਦਾ ਹੈ, ਉਸ ਮਨੁੱਖ ਉਤੇ ਚਿੰਤਾ ਦੀ ਅੱਗ ਜ਼ੋਰ ਨਹੀਂ ਪਾ ਸਕਦੀ ॥੨॥ ਹੇ ਭਾਈ! ਗੁਰੂ ਦੀ ਸੰਗਤਿ ਵਿਚ (ਨਾਮ ਜਪਣ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਪ੍ਰੇਮ ਨਾਲ ਨਿਰਭਉ ਪ੍ਰਭੂ ਦਾ ਨਾਮ ਜਪਿਆ ਕਰੋ ॥੩॥ ਹੇ ਭਾਈ! (ਸਿਮਰਨ ਦਾ ਸਦਕਾ) ਪਰਾਏ ਧਨ (ਆਦਿਕ) ਦੇ ਕੋਈ ਐਬ ਪਾਪ ਮੰਦੇ ਕਰਮ ਨਹੀਂ ਹੁੰਦੇ, ਭਿਆਨਕ ਜਮ ਭੀ ਨੇੜੇ ਨਹੀਂ ਢੁਕਦਾ (ਮੌਤ ਦਾ ਡਰ ਨਹੀਂ ਵਿਆਪਦਾ, ਆਤਮਕ ਮੌਤ ਨੇੜੇ ਨਹੀਂ ਆਉਂਦੀ) ॥੪॥ ਹੇ ਭਾਈ! (ਜੇਹੜੇ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ) ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਪ੍ਰਭੂ ਨੇ ਆਪ ਬੁਝਾ ਦਿੱਤੀ ਹੈ। ਹੇ ਨਾਨਕ ਜੀ! ਪ੍ਰਭੂ ਦੀ ਸਰਨ ਪੈ ਕੇ (ਅਨੇਕਾਂ ਜੀਵ ਤ੍ਰਿਸ਼ਨਾ ਦੀ ਅੱਗ ਵਿਚੋਂ) ਬਚ ਨਿਕਲਦੇ ਹਨ ॥੫॥੧॥੫੫॥

अंग : 683
धनासरी महला ५ घरु १२ ੴ सतिगुर प्रसादि ॥ बंदना हरि बंदना गुण गावहु गोपाल राइ ॥ रहाउ ॥ वडै भागि भेटे गुरदेवा ॥ कोटि पराध मिटे हरि सेवा ॥१॥ चरन कमल जा का मनु रापै ॥ सोग अगनि तिसु जन न बिआपै ॥२॥ सागरु तरिआ साधू संगे ॥ निरभउ नामु जपहु हरि रंगे ॥३॥ पर धन दोख किछु पाप न फेड़े ॥ जम जंदारु न आवै नेड़े ॥४॥ त्रिसना अगनि प्रभि आपि बुझाई ॥ नानक उधरे प्रभ सरणाई ॥५॥१॥५५॥
अर्थ: राग धनासरी, घर १२ में गुरू अर्जन देव जी की बाणी। अकाल पुरख एक है और सतिगुरू की कृपा द्वारा मिलता है हे भाई! परमात्मा को सदा नमस्कार करा करो, प्रभू पातिश़ाह के गुण गाते रहो ॥ रहाउ ॥ हे भाई! जिस मनुष्य को बड़ी किस्मत से गुरू मिल जाता है, (गुरू के द्वारा) परमात्मा की सेवा-भगती करने से उस के करोड़ों पाप मिट जाते हैं ॥१॥ हे भाई! जिस मनुष्य का मन परमात्मा के सुंदर चरणों (के प्रेम-रंग) में रंग जाता है, उस मनुष्य ऊपर चिंता की आग ज़ोर नहीं पा सकती ॥२॥ हे भाई! गुरू की संगत में (नाम जपने की बरकत से) संसार-समुँद्र से पार निकल जाते हैं। प्रेम से निरभउ प्रभू का नाम जपा करो ॥३॥ हे भाई! (सिमरन का सदका) पराए धन (आदि) के कोई अैब पाप मंदे कर्म नहीं होते, भयानक यम भी नज़दीक नहीं आते (मौत का डर नहीं लगता, आत्मिक मौत नज़दीक़ नहीं आती ॥४॥ हे भाई! (जो मनुष्य प्रभू के गुण गाते हैं) उन की तृष्णा की आग प्रभू ने आप बुझा दी है। हे नानक जी! प्रभू की श़रण पड़ कर (अनेकों जीव तृष्णा की आग में से) बच निकलते हैं ॥५॥१॥५५॥

ਇਹ ਦਿਨ ਬਾਬਾ ਬਿਧੀ ਚੰਦ ਜੀ ਦੀ ਉਸ ਬਹਾਦਰੀ ਨੂੰ ਯਾਦ ਕਰਕੇ ਮਨਾਇਆ ਜਾਦਾ ਹੈ ਜੋ ਬਾਬਾ ਬਿਧੀ ਚੰਦ ਜੀ ਨੇ ਪੱਟੀ ਦੇ ਹਾਕਮਾ ਵਲੋ ਗੁਰੂ ਘਰ ਦੇ ਖੋਹੇ ਦੁਸ਼ਾਲੇ ਫੇਰ ਵਾਪਿਸ ਗੁਰੂ ਘਰ ਲਿਆਦੇ ਸਨ । ਆਉ ਸੰਖੇਪ ਝਾਤ ਮਾਰੀਏ ਭਾਈ ਸਾਹਿਬ ਜੀ ਦੇ ਇਤਿਹਾਸ ਤੇ ਜੀ ।
ਭਾਈ ਬਿਧੀ ਚੰਦ ਦਾ ਜਨਮ 1640 ਈਸਵੀ ਨੂੰ ਸੁਰ ਸਿੰਘ ਪਿੰਡ ਵਿੱਚ ਭਾਈ ਵਸਣ ਜੀ ਦੇ ਘਰ ਵਿਚ ਹੋਇਆ। ਉਹ ਭਾਈ ਭਿਖੀ ਜੀ ਦੇ ਪੋਤੇ ਸਨ। ਉਹ ਉਚੇ ਲੰਬੇ ਕਦ ਦੇ ਦਲੇਰ ਸ਼ਖਸੀਅਤ ਸਨ ਪਰ ਸਰਹਾਲੀ ਆਪਣੇ ਨਾਨਕੇ ਰਹਿੰਦਿਆ, ਓਹ ਗਲਤ ਸੰਗਤ ਵਿਚ ਪੈ ਜਾਣ ਕਰ ਕੇ ਚੋਰ ਬਣ ਗਏ। ਭਾਈ ਅਦਲੀ ਜੋ ਗੁਰੂ ਰਾਮ ਦਾਸ ਜੀ ਦੇ ਆਤਮ ਗਿਆਨੀ ਸਿੱਖ ਸੀ ,ਪਿੰਡ ਭੈਣੀ ( ਚੋਲਾ ਸਾਹਿਬ ) ਸਹਿਬ ਦੇ ਵਸਨੀਕ ਨੇ ਬਿਧੀ ਚੰਦ ਨੂੰ ਮਾੜਾ ਧੰਦਾ ਛਡ ਕੇ ਗੁਰੂ ਵਾਲਾ ਬੰਨਣ ਲਈ ਪ੍ਰੇਰਿਆ ਤੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਲ ਭੇਜ ਦਿਤਾ। ਦਰਬਾਰ ਲਗਾ ਹੋਇਆ ਸੀ ਗੁਰੂ ਸਾਹਿਬ ਪ੍ਰਵਚਨ ਕਰ ਰਹੇ ਸਨ।
ਚੋਰ ਕੀ ਹਾਮਾ ਭਰੇ ਨ ਕੋਇ । ਚੋਰੁ ਕੀਆ ਚੰਗਾ ਕਿਉ ਹੋਇ॥
ਗੁਰੂ ਸਾਹਿਬ ਨੇ ਕਿਹਾ,: “ਮਨੁੱਖਾਂ ਨੂੰ ਆਪਣੀ ਜੀਵਿਕਾ ਵਿਵੇਕ ਬੁੱਧੀ ਵਲੋਂ ਅਰਜਿਤ ਕਰਣੀ ਚਾਹੀਦੀ ਹੈ ਜੋ ਵੀ ਵਿਅਕਤੀ ਅਧਰਮ ਦੇ ਕਾਰਜ ਕਰਕੇ ਆਪਣਾ ਅਤੇ ਆਪਣੇ ਪਰਵਾਰ ਦੀ ਪੋਸ਼ਣਾ ਕਰਦਾ ਹੈ ਉਹ ਸਮਾਜ ਵਿੱਚ ਇੱਜ਼ਤ ਦਾ ਸਥਾਨ ਪ੍ਰਾਪਤ ਨਹੀਂ ਕਰ ਸਕਦਾ। ਅੱਜ ਨਹੀਂ ਤਾਂ ਕੱਲ ਕਦੇ ਨਾ ਕਦੇ ਅਜਿਹਾ ਸਮਾਂ ਆਉਂਦਾ ਹੈ ਜਦੋਂ ਰਹੱਸ ਖੁੱਲ ਜਾਂਦਾ ਹੈ ਅਤੇ ਉਸ ਵਿਅਕਤੀ ਨੂੰ ਅਪਮਾਨਿਤ ਹੋਣਾ ਪੈਂਦਾ ਹੈ। ਇਹ ਤਾਂ ਇਸ ਸੰਸਾਰ ਦੀਆਂ ਗੱਲਾਂ ਹਨ ਪਰ ਆਤਮਕ ਦੁਨੀਆਂ ਵਿੱਚ ਅਜਿਹੇ ਵਿਅਕਤੀ ਅਪਰਾਧੀ ਹੋਣ ਦੇ ਕਾਰਣ ਪਸ਼ਚਾਤਾਪ ਵਿੱਚ ਜੱਲਦੇ ਹਨ। ਜਦੋਂ ਚੋਰ ਨੇ ਇਹ ਪ੍ਰਵਚਨ ਸੁਣੇਂ ਤਾਂ ਉਸਨੂੰ ਆਪਣੇ ਕੀਤੇ ਉੱਤੇ ਬਹੁਤ ਪਛਤਾਵਾ ਹੋਇਆ। ਉਸਦਾ ਕਠੋਰ ਦਿਲ ਸੰਗਤ ਦੇ ਪ੍ਰਭਾਵ ਵਲੋਂ ਪਲ ਭਰ ਵਿੱਚ ਪਿਘਲ ਕੇ ਮੋਮ ਹੋ ਗਿਆ ਅਤੇ ਨੇਤਰਾਂ ਵਿੱਚ ਹੰਜੂ ਧਾਰਾ ਪ੍ਰਵਾਹਿਤ ਹੋਣ ਲੱਗੀ।
ਗੁਰੂ ਸਾਹਿਬ ਨੇ ਜਦ ਉਣ ਨੂੰ ਦੇਖਿਆ ਤੇ ਉਸਤੋਂ ਉਸਦਾ ਪੇਸ਼ਾ ਪੁਛਿਆ ਤਾ ਉਸਨੇ ਆਪਣਾ ਪੈਸ਼ਾ ਚੋਰੀ ਦਸਿਆ ਤੇ ਬੇਨਤੀ ਕੀਤੀ ਕਿ ਅਜ ਤੋਂ ਬਾਅਦ ਮੈਂ ਕਦੀ ਚੋਰੀ ਨਹੀਂ ਕਰਾਂਗਾ। ਤੁਸੀਂ ਮੈਨੂੰ ਚੋਰ ਸਮਝ ਕੇ ਆਪਣੇ ਘਰ ਦਾ ਚੋਰ ਸਿਖ ਬਣਾ ਕੇ ਰਖ ਲਉ। ਗੁਰੂ ਅਰਜਨ ਦੇਵ ਜੀ ਮੁਸਕਰਾਏ ਤੇ ਬਚਨ ਕੀਤੇ ਜਿਸਦਾ ਉਸਦੇ ਮੰਨ ਤੇ ਇਤਨਾ ਡੂੰਘਾ ਅਸਰ ਹੋਇਆ ਕਿ ਚੋਰੀ ਹਮੇਸ਼ਾਂ ਲਈ ਛਡਕੇ ਗੁਰੂ ਦਾ ਸਚਾ ਸਿਖ ਤੇ ਸੇਵਕ ਬਣ ਗਿਆ ਤੇ ਗੁਰੂ ਘਰ ਵਿਚ ਰਹਿ ਕੇ ਸੇਵਾ ਵਿਚ ਜੁਟ ਗਿਆ।
ਭਾਈ ਜੀ ਦਾ ਹਰ ਕੰਮ ਜਿਥੇ ਜੁਰਰਤ ਦੀਆਂ ਹਦਾਂ ਟਪਦਾ ਉਥੇ ਉਨ੍ਹਾ ਦਾ ਗੁਰਬਾਣੀ ਨਾਲ ਪ੍ਰੇਮ ਦੇਖਣ ਵਾਲਾ ਸੀ। ਜਿਸ ਕੰਮ ਲਈ ਜਾਂਦੇ ਗੁਰਬਾਣੀ ਦਾ ਓਟ ਤੇ ਆਸਰਾ ਲੈ ਕੇ ਜਾਂਦੇ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਜਦ ਸਿਖਾਂ ਵਿਚ ਮਾਯੂਸੀ ਆ ਗਈ ਤਾਂ ਇਨ੍ਹਾ ਨੇ ਬਾਬਾ ਬੁਢਾ ਜੀ ਤੇ ਭਾਈ ਗੁਰਦਾਸ ਜੀ ਨਾਲ ਰਲਕੇ ਪਿੰਡ-ਪਿੰਡ ਵਿਚ ਜਾ ਕੇ ਲੋਕਾਂ ਦੇ ਦਿਲਾਂ ਵਿਚ ਉਤਸ਼ਾਹ ਭਰਿਆ ਤੇ ਸਿਖਾਂ ਨੂੰ ਢਹਿੰਦੀਆਂ ਕਲਾਂ ਵਲ ਨਾ ਜਾਣ ਦਿਤਾ। ਢਾਡੀਆਂ ਨੂੰ ਗੁਰੂ ਜਸ ਗਾਣ ਲਈ ਪ੍ਰੇਰਿਆ ਤੇ ਸਿਖਾਂ ਵਿਚ ਨਵਾਂ ਜੋਸ਼ ਭਰਿਆ। ਜਦ ਉਨ੍ਹਾ ਨੇ ਦੇਖਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲੋਕਾ ਤਕ ਨਹੀ ਪਹੁੰਚ ਰਹੀ , ਉਨ੍ਹਾ ਨੇ ਆਪਣੀ ਨਿਗਰਾਨੀ ਹੇਠ ਗੁਰੂ ਗਰੰਥ ਸਾਹਿਬ ਦੇ ਉਤਾਰੇ ਤੇ ਸੈਂਚੀਆਂ ਦੇ ਰੂਪ ਵਿੱਚ ਬਣਵਾ ਕੇ ਦੂਰ ਦੂਰ ਸੰਗਤਾਂ ਵਲ ਭੇਜੀਆਂ।
ਜਦ ਗੁਰੂ ਹਰਗੋਬਿੰਦ ਸਾਹਿਬ ਨੇ ਗਿਣਤੀ ਵਧ ਜਾਣ ਕਰਕੇ ਸਾਰੇ ਸਿਖਾਂ ਨੂੰ ਪੰਜ ਜਥਿਆਂ ਵਿਚ ਵੰਡ ਦਿਤਾ ਤਾਂ ਦੂਸਰਾ ਜਥੇ ਦਾ ਸਰਦਾਰ ਭਾਈ ਬਿਧੀਚੰਦ ਨੂੰ ਬਣਾ ਦਿਤਾ ਜਿਸਦਾ ਕੰਮ ਸੀ ਗੁਰੀਲਾ ਜੰਗ ਕਰਕੇ ਦੁਸ਼ਮਨਾਂ ਨੂੰ ਭਾਜੜਾਂ ਪਾਣੀਆਂ। ਪਹਿਲੇ ਜਥੇ ਦਾ ਜਥੇਦਾਰ ਭਾਈ ਲੰਗਾਹ ਸੀ ਜੋ ਕੀ ਅਗੇ ਹੋਕੇ ਲੜਦੇ ਸੀ ,। ਭਾਈ ਪਰਾਣਾ ਕਿਓਂਕਿ ਪੰਜਾਬ ਦੇ ਚਪੇ ਚਪੇ ਤੋਂ ਜਾਣੁ ਸੀ ਨੂੰ ਖਬਰਾਂ ਲਿਆਉਣ ਤੇ ਪਹੁੰਚਾਉਣ ਦਾ ਕੰਮ ਸੋਂਪਿਆ। ਭਾਈ ਪਰਾਗਾ ਦੇ ਸਪੁਰਦ ਰਸਦ-ਪਾਣੀ ,ਹਥਿਆਰ ਤੇ ਬਾਰੂਦ ਪਹੁੰਚਾਣ ਦਾ ਕੰਮ ਸੀ। ਭਾਈ ਜੇਠਾ ਰਸਾਲੇ ਦੇ ਜਥੇਦਰ ਸੀ। ਇਨ੍ਹਾ ਪੰਜਾਂ ਜਥਿਆਂ ਨੇ ਆਪਣਾ ਕੰਮ ਇਤਨੇ ਉਤਸ਼ਾਹ ਤੇ ਜੋਸ਼ ਨਾਲ ਕੀਤਾ ਕੀ ਹਰ ਤਰਫ਼ ਸਿਖਾਂ ਦੀ ਚੜਦੀ ਕਲਾ ਵਿਚਰਨ ਲਗੀ।
ਭਾਈ ਬਿਧੀਚੰਦ ਦੇ ਜਥੇ ਨੇ ਸਿਖੀ ਨੂੰ ਚੜਦੀ ਕਲਾ ਵਿਚ ਰਖਣ ਲਈ ਨਵੇਂ ਨੇਵੇਂ ਢੰਗ ਅਪਨਾਏ। ਗੁਰ ਹਰਗੋਬਿੰਦ ਸਾਹਿਬ ਦੀ ਗਵਾਲੀਅਰ ਦੀ ਗ੍ਰਿਫਤਾਰੀ ਵਕਤ ਇਨ੍ਹਾ ਨੇ ਪਿੰਡਾਂ ਵਿਚ ਫਿਰ ਫਿਰ ਕੇ ਗੁਰੂ-ਪਿਆਰ ਕਾਇਮ ਰਖਿਆ। ਭਾਈ ਬੁਢਾ ਜੀ ਆਪਣੀ ਵਿਦਵਤਾ ਤੇ ਸ਼ਖਸ਼ੀਅਤ ਨਾਲ ਸੰਗਤਾ ਦੇ ਦਿਲਾਂ ਤੇ ਪ੍ਰਭਾਵ ਪਾਂਦੇ ਤੇ ਬਿਧੀਚੰਦ ਢਾਡੀਆਂ ਨੂੰ ਨਾਲ ਲੈ ਕੇ ਗੁਰੂ-ਘਰ ਦੇ ਜਸ ਦਾ ਐਸਾ ਮਹੌਲ ਤਿਆਰ ਕਰਦੇ ਕੀ ਦੂਰੋਂ ਦੂਰੋਂ ਸੰਗਤਾ ਆ ਜੁੜਦੀਆਂ। ਐਸਾ ਗੁਰੂ ਜਸ ਹੋਇਆ ਕਿ ਪੰਜਾਬ ਦੇ ਪਿੰਡਾ ਦੇ ਪਿੰਡ ਢੋਲਕੀਆਂ ਛੇਣਿਆਂ ਨਾਲ ਕੀਰਤਨ ਕਰਦੇ ਗਵਾਲਿਆ ਪਹੁੰਚਦੇ ਤੇ ਜੇਲ ਦੀ ਪ੍ਰਕਰਮਾ ਕਰਕੇ , ਮਥਾ ਟੇਕ ਕੇ ਵਾਪਸ ਮੁੜ ਆਉਂਦੇ। ਇਸਦਾ ਜਹਾਂਗੀਰ ਤੇ ਬੜਾ ਗਹਿਰਾ ਅਸਰ ਹੋਇਆ ਤੇ ਆਪਣੀ ਬੇਗਮ ਤੇ ਵਜੀਰ ਖਾਨ ਦੇ ਕਹਿਣ ਤੇ ਇਕ ਦਮ ਗੁਰੂ ਸਾਹਿਬ ਨੂੰ ਰਿਹਾਈ ਦਾ ਹੁਕਮ ਦੇ ਦਿਤਾ। ਮੁਹਿਸਨ ਫਾਨੀ ਵੀ ਇਸ ਗਲ ਦੀ ਗਵਾਹੀ ਭਰਦਾ ਹੈ।
ਗੁਰੂ ਸਾਹਿਬ ਦੀ ਰਿਹਾਈ ਤੋਂ ਬਾਅਦ ਇਹ ਗੁਰੂ ਸਾਹਿਬ ਦੇ ਅੰਗ-ਰਖਿਅਕ ਬਣੇ। ਜਹਾਂਗੀਰ ਨੇ ਜਦੋਂ ਪਛਤਾਵਾ ਕਰਨ ਵਜੋਂ ਚੰਦੂ ਨੂੰ ਗੁਰੂ ਸਾਹਿਬ ਦੇ ਹਵਾਲੇ ਕੀਤਾ ਤਾਂ ਗੁਰੂ ਸਾਹਿਬ ਨੇ ਉਸ ਨੂੰ ਭਾਈ ਬਿਧਿਚੰਦ ਤੇ ਭਾਈ ਜੇਠਾ ਜੀ ਨੂੰ ਇਸਦੇ ਕੀਤੇ ਦੀ ਸਜ਼ਾ ਦੇਣ ਦੀ ਜਿੰਮੇਵਾਰੀ ਸੋਂਪੀ। ਇਨ੍ਹਾ ਨੇ ਲਾਹੌਰ, ਸਭ ਦੇ ਸਾਮਣੇ ਉਸਦਾ ਮੂੰਹ ਕਲਾ ਕਰਵਾਕੇ , ਉਸਤੋਂ ਭੀਖ ਮੰਗਵਾਈ ਤਕਿ ਬਾਕੀਆਂ ਨੂੰ ਵੀ ਸਿਖਿਆ ਮਿਲੇ। ਜਦ ਪ੍ਰਿਥੀਏ ਦੇ ਪੁਤਰ ਮੇਹਰਬਾਨ ਨੇ ਲਾਹੌਰ ਖਰੂਦ ਮਚਾਣ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਸਾਹਿਬ ਨੇ ਬਿਧੀਚੰਦ ਨੂੰ ਉਸਨੂੰ ਸਮਝਾਉਣ ਲਈ ਭੇਜਿਆ।
ਬੀਬੀ ਕੋਲਾਂ ਦਾ ਗੁਰੂ ਸਹਿਬ ਦੀ ਸ਼ਰਨ ਆਉਣ ਤੇ ਲੜਾਈ ਦੀ ਸੰਭਾਵਨਾ ਹੋਣ ਕਰਕੇ ਬਿਧੀ ਚੰਦ ਨੇ ਆਪਣਾ ਡੇਰਾ ਪਿਪਲੀ ਸਾਹਿਬ ਲਗਾ ਲਿਆ ਤੇ ਹਰ ਇਕ ਹਲਚਲ ਦੀ ਪੂਰੀ ਸੂਚਨਾ ਗੁਰੂ ਸਾਹਿਬ ਨੂੰ ਦਿਤੀ ਤੇ ਇਸ ਅਮ੍ਰਿਤਸਰ ਦੀ ਲੜਾਈ ਵਿਚ ਗੁਰੂ ਸਾਹਿਬ ਦੀ ਜਿੱਤ ਹੋਈ। ਜਦੋਂ ਬਾਜ਼ ਦੀ ਖਾਤਿਰ 14 ਮਈ 1629 ਅਮ੍ਰਿਤਸਰ ਸ਼ਾਹੀ ਫੌਜਾਂ ਚੜ ਆਈਆਂ ਤਾਂ ਪਹਿਲੀ ਟਕਰ ਭਾਈ ਬਿਧੀਚੰਦ ਨਾਲ ਹੋਈ। ਉਨ੍ਹਾ ਦੇ ਜਥੇ ਨੇ ਫੌਜਾਂ ਦਾ ਰਾਹ ਰੋਕ ਲਿਆ ਤੇ ਗੁਰੂ ਸਾਹਿਬ ਨੂੰ ਸਨੇਹਾ ਭੇਜ ਦਿਤਾ। ਇਹ ਅਚਨਚੇਤ ਹਮਲਾ ਸੀ -ਕਿਓਂਕਿ ਦੂਜੇ ਦਿਨ ਬੀਬੀ ਵੀਰੋ ਦੀ ਸ਼ਾਦੀ ਸੀ ਤੇ ਬਰਾਤ ਵੀ ਅਮ੍ਰਿਤਸਰ ਵਲ ਚਲ ਚੁਕੀ ਸੀ। ਭਾਈ ਬਿਧੀ ਚੰਦ, ਸਿਖ ਫੌਜਾਂ ਨਾਲ ਦੁਸ਼ਮਨ ਤੇ ਐਸੇ ਟੁਟੇ ਕੀ ਸ਼ਾਹੀ ਫੌਜਾਂ ਵਿਚ ਖਲਬਲੀ ਮਚ ਗਈ। ਮੁਖਲਿਸ ਖਾਨ ਨੇ ਫੌਜੀਆਂ ਨੂੰ ਵੰਗਾਰ ਕੇ ਕਿਹਾ ,” ਤੁਸੀਂ ਸੂਰਮਿਆਂ ਦੀ ਉਲਾਦ ਹੋ, ਉਧਰ ਫਕੀਰਾਂ ਦਾ ਟੋਲਾ ਹੈ” ਪਰ ਉਨ੍ਹਾਂ ਫਕੀਰਾਂ ਦੇ ਡੋਲੇ ਨੇ ਐਸੀ ਜੰਗ ਲੜੀ ਕੀ ਇਤਿਹਾਸ ਦੇ ਨਵੇਂ ਪੰਨੇ ਲਿਖ ਦਿਤੇ। ਜੰਗ ਤੋਂ ਦੂਸਰੇ ਦਿਨ ਭਾਈ ਬਿਧਿ ਚੰਦ ਨੇ ਸੁਲਤਾਨ ਬੇਗ ਨੂੰ ਵੰਗਾਰਿਆ ਪਰ ਥੋੜੀ ਦੇਰ ਤੋਂ ਬਾਅਦ ਹੀ ਉਹ ਪਿਠ ਦਿਖਾਕੇ ਚਲਾ ਗਿਆ ਜਦ ਗੁਰੂ ਸਾਹਿਬ ਨੇ ਉਸ ਨੂੰ ਕਾਇਰ ਕਿਹਾ ਤੇ ਉਹ ਮੁੜ ਆਇਆ ਪਰ ਗੁਰੂ ਸਾਹਿਬ ਦੇ ਇਕ ਹੀ ਤੀਰ ਨਾਲ ਉਸਦਾ ਅੰਤ ਹੋ ਗਿਆ। ਫਿਰ ਮੁਖਲਿਸ ਖਾਨ ਗੁਰੂ ਸਾਹਿਬ ਨਾਲ ਸਿਧਾ ਟਾਕਰਾ ਆਪ ਕਰਨ ਆਇਆ ਪਰ ਇਕੋ ਵਾਰ ਨਾਲ ਉਹ ਵੀ ਇਸ ਦੁਨੀਆਂ ਤੋਂ ਚਲਦਾ ਬਣਿਆ।
ਜਦ ਜਲੰਧਰ ਦਾ ਸੂਬੇਦਾਰ ਅਬਦੁਲਾ ਖਾਨ ਫੌਜਾਂ ਲੇਕੇ ਚੜ ਆਇਆ ਤਾਂ ਗੁਰੂ ਸਾਹਿਬ ਦੀ ਫੌਜ਼ ਦੀ ਕਮਾਨ ਭਾਈ ਜਟੂ ਤੇ ਹਥ ਵਿਚ ਦਿਤੀ ਤੇ ਬਿਧੀਚੰਦ ਦੇ ਜਥੇ ਨੂੰ ਰਾਖਵਾਂ ਰਖ ਲਿਆ। ਵਿਰੋਧੀਆਂ ਦੇ ਲਗਾਤਾਰ ਹਮਲਿਆਂ ਕਾਰਣ ਪਹਿਲੇ ਭਾਈ ਜਟੂ ਫਿਰ ਭਾਈ ਮਥੁਰਾ ਤੇ ਫਿਰ ਭਾਈ ਨਾਨੂੰ ਜੰਗ ਵਿਚ ਸ਼ਹੀਦ ਹੋ ਗਏ ਤਾਂ ਬਿਥੀ ਚੰਦ ਲੜਾਈ ਦੇ ਮੈਦਾਨ ਵਿਚ ਉਤਰੇ। ਕਰਮ ਚੰਦ ਚੰਦੂ ਦਾ ਪੁਤਰ ਦਾ ਤੀਰ ਭਾਈ ਬਿਧੀਚੰਦ ਦੇ ਸਰੀਰ ਵਿਚ ਖੁਬ ਗਿਆ , ਉਨ੍ਹਾ ਨੇ ਕਢ ਕੇ ਵਗਾਹ ਮਾਰਿਆ। ਕਰਮ ਚੰਦ ਤਾਂ ਬਚ ਗਿਆ ਪਰ ਉਸਦਾ ਘੋੜਾ ਡਿਗ ਪਿਆ। ਡਿਗਦੇ ਕਰਮ ਚੰਦ ਨੂੰ ਘਸੀਟ ਕੇ ਗੁਰੂ ਚਰਨਾ ਵਿਚ ਲਿਆ ਸੁਟਿਆ ਤੇ ਜਾਨੋ ਮੁਕਾਣ ਦੀ ਆਗਿਆ ਮੰਗੀ ਪਰ ਗੁਰੂ ਸਾਹਿਬ ਨੇ ਉਸ ਨੂੰ ਨਿਹਥਾ ਸੋਚ ਕੇ ਛੋੜ ਦਿਤਾ। ਕਰਮ ਚੰਦ ਨੇ ਭਜ ਕੇ ਨਵਾਬ ਨੂੰ ਦ੍ਸ਼ਿਆ ਕੀ ਗੁਰੂ ਸਾਹਿਬ ਕੋਲ ਫੌਜ਼ ਬਹੁਤ ਥੋੜੀ ਹੈ। ਉਸਨੇ ਬੜਾ ਭਰਪੂਰ ਹਲਾ ਕੀਤਾ ਪਰ ਓਹ ਆਪ, ਆਪਣੇ ਪੁਤਰ ਤੇ ਆਪਣੇ ਬਹੁਤ ਸਾਰੇ ਸਾਥੀਆਂ ਨੂੰ ਮੈਦਾਨ-ਏ-ਜੰਗ ਵਿਚ ਗਵਾ ਬੈਠਾ ,ਮੈਦਾਨ ਗੁਰੂ ਸਾਹਿਬ ਦੇ ਹਥ ਆਇਆ।
ਗੁਰੂ ਹਰਗੋਬਿੰਦ ਸਾਹਿਬ ਬਿਧੀਚੰਦ ਨੂੰ ਆਪਣੇ ਪੁਤਰਾਂ ਦੀ ਤਰਹ ਪਿਆਰ ਕਰਦੇ ਸਨ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਭਾਈ ਸੁਭਾਗ ਜੀ ਨੇ ਪੰਜ ਇਰਾਕੀ ਘੋੜੇ ਪੇਸ਼ ਕੀਤੇ ਤੇ ਗੁਰੂ ਸਾਹਿਬ ਨੇ ਇਕ ਬਾਬਾ ਗੁਰਦਿਤਾ ਜੀ ਨੂੰ ,ਇਕ ਬਾਬਾ ਸੁਰ੍ਜ੍ਮਲ ਨੂੰ ਤੇ ਇਕ ਭਾਈ ਬਿਧੀਚੰਦ ਨੂੰ ਦਿਤਾ ਤੇ ਦੋ ਆਪਣੇ ਪਾਸ ਰਖੇ। ਜਦੋਂ ਗੁਰੂਸਰ ਸਿਧਾਰ ਭਾਈ ਦਿਆਲ ਸਿੰਘ ਤੇ ਬਖਤ ਮੱਲ ਨੇ ਕਾਬਲੀ ਸੰਗਤਾਂ ਵਲੋਂ ਸੁਗਾਤਾਂ ਭੇਟ ਕੀਤੀਆਂ ਤਾਂ ਉਨ੍ਹਾ ਨੇ ਗੁਰੂ ਸਾਹਿਬ ਨੂੰ ਦਸਿਆ ਕੀ ਕਰੋੜੀ ਜੀ ਵੀ ਦੋ ਘੋੜੇ ਦਿਲਬਾਗ ਤੇ ਗੁਲਬਾਗ ਆਪਜੀ ਨੂੰ ਭੇਟਾ ਕਰਨ ਲਈ ਲਿਆ ਰਹੇ ਸੀ ਪਰ ਲਾਹੌਰ ਵਿਖੇ ਸ਼ਾਹਜਹਾਂ ਦੇ ਨੋਕਰ ਅਨਾਇਤ ਖਾਨ ਨੇ ਖੋਹ ਲਏ। ਗੁਰੂ ਸਾਹਿਬ ਨੇ ਉਨ੍ਹਾ ਨੂੰ ਧੀਰਜ ਦਿੰਦਿਆ ਕਿਹਾ ਕੀ ਇਨ੍ਹਾ ਦੀ ਭੇਟਾ ਸਾਨੂੰ ਪੁਜ ਗਈ ਹੈ। ਬਿਧੀਚੰਦ ਆਪੇ ਵਾਪਸ ਲੈ ਆਵੇਗਾ।
ਭਾਈ ਬਿਧੀ ਚੰਦ ਗੁਰੂ ਸਾਹਿਬ ਦੇ ਚਰਨਾ ਤੇ ਮਥਾ ਟੇਕ ਕੇ ਤੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਲੈਕੇ ਲਾਹੌਰ ਵਲ ਚੱਲ ਪਏ। ਲਾਹੌਰ ਓਨ੍ਹਾ ਨੇ ਭਾਈ ਜੇਠਾ ਜੀ ਦੇ ਘਰ ਟਿਕਾਣਾ ਕੀਤਾ ਤੇ ਆਪਣੇ ਅਉਣ ਦਾ ਕਾਰਣ ਦਸਿਆ। ਉਸ ਤੋਂ ਇਕ ਦਾਤੀ ਤੇ ਰੰਬਾ ਲੈ ਕੇ ਹਰੇ -ਭਰੇ ਸਾਫ਼ -ਸੁਥਰੇ ਘਾਹ ਦੀ ਪੰਡ ਬੰਨਕੇ ਕਿਲੇ ਦੀ ਦੀਵਾਰ ਨਾਲ ਬੈਠ ਗਏ। ਘੋੜਿਆਂ ਦੇ ਦਰੋਗੇ ਸੋੰਧੇ ਖਾਨ ਨੇ ਘਾਹ ਤੇ ਘਾਹੀ ਵਲ ਦੇਖਕੇ ਮੁਲ ਕੀਤਾ ਤੇ ਖਰੀਦ ਲਿਆ। ਬਿਧੀ ਚੰਦ ਘਾਹ ਨੂੰ ਚੁਕ ਕੇ ਘੋੜਿਆਂ ਤਕ ਲੈ ਗਏ। ਉਸ ਨੇ ਪਹਿਲਾਂ ਘੋੜੇ ਦੇ ਪੈਰ ਚੁੰਮੇ ਫਿਰ ਉਨ੍ਹਾ ਨੂੰ ਪਲੋਸ ਕੇ ਘਾਹ ਪਾ ਦਿੱਤਾ, ਘੋੜੇ ਰੱਜ ਕੇ ਘਾਹ ਖਾਣ ਲੱਗੇ। ਕੁਝ ਦਿਨਾਂ ਵਿਚ ਘੋੜੇ ਉਨ੍ਹਾ ਨਾਲ ਪਰਚ ਗਏ। ਉਸਦਾ ਘੋੜਿਆਂ ਨਾਲ ਪਿਆਰ ਦੇਖ ਕੇ ਉਸ ਨੂੰ ਪੱਕੀ ਨੌਕਰੀ ਤੇ ਰਖ ਲਿਆ। ਭਾਈ ਬਿਧੀ ਚੰਦ ਘੋੜਿਆਂ ਦੀ ਸੇਵਾ ਵੀ ਕਰਦੇ ਤੇ ਆਸ ਪਾਸ ਦੀ ਟੋਹ ਵੀ ਰਖਦੇ। ਰੋਜ ਇਕ ਪਥਰ ਘਾਹ ਦੀ ਪੰਡ ਵਿਚ ਲੈ ਆਓਂਦੇ ਤੇ ਅਧੀ ਰਾਤ ਨੂੰ ਪਥਰ ਕਿਲੇ ਨਾਲ ਲਗਦੀ ਨਦੀ ਚ ਸੁੱਟ ਦਿੰਦੇ। ਹਲ -ਚਲ ਹੁੰਦੀ ਪਰ ਸਾਰੇ ਇਹੀ ਸੋਚਦੇ ਕੀ ਕੋਈ ਦਰਿਆ ਜਾਨਵਰ ਹੋਏਗਾ ਜੋ ਕਿਲੇ ਦੀ ਦੀਵਾਰ ਨਾਲ ਟਕਰਾਂਦਾ ਹੈ।
ਭਾਈ ਬਿਧੀ ਚੰਦ ਆਪਣੀ ਹਰ ਮਹੀਨੇ ਦੀ ਤਨਖਾਹ ਨੌਕਰਾਂ ਤੇ ਖਰਚ ਕਰ ਦਿੰਦੇ ਤੇ ਆਪਣੇ ਆਪ ਉਨ੍ਹਾ ਦੇ ਸਾਮਣੇ ਕਮਲੇ ਬਤੋਰ ਦਿਖਾਂਦੇ। ਇਕ ਦਿਨ ਜਦ ਤਨਖਾਹ ਦੇ ਨਾਲ ਦਰੋਗੇ ਨੇ ਖੁਸ਼ ਹੋਕੇ 1000 ਰੁਪਿਆ ਇਨਾਮ ਵਜੋਂ ਦਿਤਾ ਤਾਂ ਨੋਕਰਾਂ ਦੇ ਮੰਗਣ ਤੇ ਉਨ੍ਹਾ ਨੇ ਤਕੜੀ ਜਿਆਫਤ ਕੀਤੀ। ਨੋਕਰਾਂ ਨੇ ਰਾਤ ਨੂੰ ਰਜ ਕੇ ਸ਼ਰਾਬ ਪੀਤੀ ਤੇ ਬੇਸੁਰਤ ਹੋਕੇ ਪੈ ਗਏ। ਭਾਈ ਬਿਧਿ ਚੰਦ ਨੇ ਚਾਬੀਆਂ ਕਢੀਆਂ , ਨੋਕਰਾਂ ਨੂੰ ਬਾਹਰੋ ਜੰਦਰਾ ਲਗਾ ਦਿੱਤਾ ਤੇ ਘੋੜੇ ਸਮੇਤ ਕਿਲੇ ਦੀ ਦੀਵਾਰ ਤੋਂ ਨਦੀ ਵਿਚ ਛਲਾਂਗ ਮਾਰ ਕੇ ਰਾਤੋ ਰਾਤ ਗੁਰੂ ਸਾਹਿਬ ਦੇ ਕੋਲ ਪਹੁੰਚ ਗਏ। ਗੁਰੂ ਸਾਹਿਬ ਜੀ ਖੁਸ਼ ਹੋਏ, ਆਸ਼ੀਰਵਾਦ ਦਿਤਾ।
ਘੋੜਾ ਆਪਣੇ ਸਾਥੀ ਨਾਲ ਵਿਛੜ ਕਰ ਕੇ ਕੁਝ ਨਹੀਂ ਸੀ ਖਾ ਰਿਹਾ। ਸੋ ਗੁਰੂ ਸਾਹਿਬ ਦੀ ਆਗਿਆ ਪਾ ਕੇ ਬਿਧੀ ਚੰਦ ਦੂਜਾ ਘੋੜਾ ਲੈਣ ਲਈ ਲਾਹੌਰ ਪਹੁੰਚ ਗਿਆ। ਓਥੇ ਓਹ ਰਾਤ ਭਾਈ ਬੋਹੜੂ ਦੇ ਘਰ ਰਹੇ ਤੇ ਉਸਨੂੰ ਆਪਣੇ ਅਓਣ ਦਾ ਕਾਰਣ ਦੱਸ ਕੇ ਉਸ ਤੋ ਇਕ ਪਗੜੀ ਇਕ ਧੋਤੀ ਤੇ ਇਕ 30 ਗਜ ਦੀ ਮਲਮਲ ਦੀ ਪੱਗ ਲੈ ਕੇ ਸਵੇਰੇ ਚੱਲ ਪਏ। ਭਾਈ ਸਾਹਿਬ ਓਥੇ ਰਾਹ ਚ ਬੈਠ ਗਏ ਜਿਥੋ ਦਰੋਗਾ ਰੋਜ ਲੰਘਦਾ ਹੁੰਦਾ ਸੀ। ਭਾਈ ਸਾਹਿਬ ਆਪਣੇ ਅੰਦਾਜੇ ਤੇ ਗੁਰੂ ਸਾਹਿਬ ਤੇ ਭਰੋਸਾ ਰਖ ਕੇ ਸਭ ਦੇ ਦੁਖਾਂ ਦਾ ਕਾਰਣ ਦੱਸ ਰਹੇ ਸੀ। ਓਸੇ ਸਮੇ ਦਰੋਗਾ ਵੀ ਓਥੇ ਆਇਆ। ਲੋਕਾਂ ਤੋਂ ਬਾਬੇ ਦੀ ਸਿਫਤ ਸੁਣ ਕੇ ਉਸ ਨੇ ਘੋੜਿਆ ਬਾਰੇ ਪੁਛ ਲਿਆ। ਭਾਈ ਬਿਧੀ ਚੰਦ ਨੇ ਉਸ ਨੋਕਰ ਘਾਹੀ ਦਾ ਨਾਂ, ਉਸਦਾ ਹੁਲੀਆ ਤੇ ਖੋੜਾ ਲਿਜਾਣ ਦੀ ਸਾਰੀ ਤਰਤੀਬ ਦਸ ਦਿਤੀ। ਕਿਹਾ ਕਿ ਇਸ ਵਕਤ ਜਰਾ ਦਸਣਾ ਔਖਾ ਹੈ ਕਿ ਘੋੜਾ ਕਿਥੇ ਹੈ , ਜੇਕਰ ਉਹੀ ਜਗਹ ਤੇ ਉਹੀ ਵਕਤ ਤੇ ਉਹੀ ਪਹਿਰੇਦਾਰ ਆਪਣੀ ਆਪਣੀ ਥਾਂ ਤੇ ਹੋਣ ਤਾਂ ਦਸਿਆ ਜਾ ਸਕਦਾ ਹੈ। ਦਰੋਗਾ ਰਾਤ ਦੇ ਵਕਤ ਭਾਈ ਬਿਧੀਚੰਦ ਨੂੰ ਬੁਲਾ ਕੇ ਲੈ ਆਇਆ ਤੇ ਤਬੇਲੇ ਦਾ ਉਸੇ ਤਰਹ ਦਾ ਮਹੋਲ ਬਣਾ ਦਿਤਾ। ਭਾਈ ਜੀ ਨੇ ਦਸਣ ਲਈ ਘੋੜਾ ਖੋਲਿਆ ਤੇ ਉਤੇ ਚੜ ਕੇ ਇਹ ਕਹਿਕੇ ਕਿ ਮੈ ਓਹੀ ਸਿਖ ਹਾਂ ਜੋ ਗੁਰੂ ਦਾ ਪਹਿਲਾ ਘੋੜਾ ਭਜਾ ਕੇ ਲੈ ਗਿਆ ਸੀ, ਜਿਸ ਵਿਚ ਹਿੰਮਤ ਹੈ ਤਾਂ ਰੋਕ ਲਵੋ। “ਸੇਵਕ ਦੀ ਪੈਜ ਰਖੀ ਆਖ ਕੇ ਛਲਾਂਗ ਲਗਾ ਦਿਤੀ। ਇਸ ਤਰਾ ਦੂਜਾ ਘੋੜਾ ਵੀ ਲੈ ਕੇ ਗੁਰੂ ਸਾਹਿਬ ਕੋਲ ਪਹੁੰਚ ਗਏ ਤੇ ਗੁਰੂ ਸਾਹਿਬ ਜੀ ਨੇ ਭਾਈ ਸਾਹਿਬ ਨੂੰ ਆਪਣੇ ਗਲ ਨਾਲ ਲਾ ਲਿਆ ਤੇ ਆਸ਼ੀਰਵਾਦ ਦਿਤਾ ਤੇ ਕਿਹਾ ਸਿਖਾ ਕੁਝ ਮੰਗ ਲੈ ?
ਬਿਧੀ ਚੰਦ ਨੇ ਕੀ ਮੰਗਿਆ :
ਸਤਿਗੁਰਾਂ ਦਾ ਅੰਗ। ਸਾਧ ਦਾ ਸੰਗ
ਨਾਮ ਦਾ ਰੰਗ। ਨਿਸਚਾ ਅਭੰਗ
ਗੁਰੂ ਸਾਹਿਬ ਨੇ ਉਨ੍ਹਾ ਨੂੰ ਗਲੇ ਨਾਲ ਲਗਾਇਆ ਤੇ ਬਚਨ ਕੀਤੇ:
ਬਿਧੀ ਚੰਦ ਛੀਨਾਂ ਗੁਰੂ ਦਾ ਸੀਨਾਂ ।
ਅੱਜ ਤੱਕ ਇਹ ਸਨਮਾਣ ਕਿਸੇ ਹੋਰ ਨੂੰ ਨਹੀ ਮਿਲਿਆ।
ਕਿਸ ਤਰ੍ਹਾਂ️ ਪੱਟੀ ਦੇ ਹਾਕਮ ਤੋ ਦੁਸ਼ਾਲੇ ਵਾਪਸ ਲਿਆਂਦੇ
ਇਤਿਹਾਸਕਾਰਾਂ ਮੁਤਾਬਿਕ ਇਕ ਵਾਰ ਦੂਰ ਦੇਸ਼ ਦੀ ਸੰਗਤ ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਨੂੰ ਆ ਰਹੀ ਸੀ।ਰਸਤੇ ਵਿਚ ਬਾਰਿਸ਼ ਹੋਣ ਕਾਰਨ ਸੰਗਤ ਪਾਸ ਜੋ ਭੇਟਾ ਅਤੇ ਕੀਮਤੀ ਦੁਸ਼ਾਲੇ ਸਨ ਉਹ ਗਿੱਲੇ ਹੋ ਗਏ।ਜਿਸ ਵਕਤ ਸੰਗਤ ਪੱਟੀ ਪਹੁਚੀ ਉਸ ਵੇਲੇ ਬਾਰਿਸ਼ ਬੰਦ ਹੋ ਗਈ।ਪੱਟੀ ਦੇ ਬਦਾਮੀ ਬਾਗ ਵਿਚ ਸੰਗਤ ਨੇ ਆਪਣਾ ਸਮਾਨ ਤੇ ਕੀਮਤੀ ਦੁਸ਼ਾਲੇ ਸੁਕਣੇ ਪਾ ਦਿੱਤੇ।ਪੱਟੀ ਦੇ ਹੁਕਮਰਾਨ ਮਿਰਜ਼ਾ ਬੇਗ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਸੰਗਤ ਪਾਸੋਂ ਧਕੋਂ-ਜੋਰੀ ਸੁੰਦਰ ਵਸਤਾਂ ਤੇ ਦੁਸ਼ਾਲੇ ਖੋਹ ਲਏ।ਇਕ ਦੁਸ਼ਾਲਾ ਸੰਗਤ ਨੇ ਕਿਸੇ ਢੰਗ ਨਾਲ ਛੁਪਾ ਕੇ ਬਚਾ ਲਿਆ ਸੰਗਤ ਭਾਈ ਕੀ ਡਰੋਲੀ ਪਹੁੰਚੀ ਆਪਣੇ ਪਾਸ ਬਚੀ ਹੋਈ ਭੇਟਾ ਇਕ ਦੁਸ਼ਾਲਾ ਤੇ ਮਾਇਆ ਅਰਪਨ ਕਰਕੇ ਪੱਟੀ ਵਿਚ ਵਾਪਰਿਆ ਦੁਖਾਂਤ ਉਦਾਸ ਮਨ ਨਾਲ ਸਤਿਗੁਰੂ ਜੀ ਨੁੰ ਸੁਣਾਇਆ।
ਸਤਿਗੁਰੂ ਜੀ ਨੇ ਸੰਗਤ ਨੁੰ ਦਿਲਾਸਾ ਦਿਤਾ ਅਤੇ ਸੱਜੇ ਹੋਏ ਦੀਵਾਨ ਵਿਚ ਆਪਣੇ ਅਨਿਨ ਪਿਆਰੇ ਵਧੀਆਂ ਨਿਪੁੰਨ ਮੁਖੀ ਗੁਰਸਿੱਖ ਬ੍ਰਹਮ ਅਵਸਥਾ ਨੂੰ ਪ੍ਰਾਪਤ ਬਹਾਦਰ ਬਾਬਾ ਬਿਧੀ ਚੰਦ ਜੀ ਨੂੰ ਦੋਨੋਂ ਦੁਸ਼ਾਲੇ ਗੁਰੁ ਘਰ ਵਿਚ ਵਾਪਿਸ ਲਿਆਉਣ ਦਾ ਹੁਕਮ ਦੇ ਦਿਤਾ।ਹੁਕਮ ਸੁਣਦਿਆਂ ਹੀ ਬਾਬਾ ਜੀ ਨੇ ਸਤਿਗੁਰੂ ਨੂੰ ਬੇਨਤੀ ਕੀਤੀ ਕੀ ਮਹਾਰਾਜ ਮੈਨੂੰ ਇਹ ਦੁਸ਼ਾਲਾ ਨਾਲ ਲੈ ਜਾਣ ਵਾਸਤੇ ਦੇ ਦਿਉ।ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਅਗਿਆ ਲੈ ਕੇ ਬਾਬਾ ਜੀ ਪੱਟੀ ਪਹੁੰਚ ਗਏ।ਪੱਟੀ ਪਹੁੰਚ ਕੇ ਬਾਬਾ ਜੀ ਵਪਾਰੀ ਬਣ ਗਏ ਤੇ ਗਲੀਆਂ ਬਾਜਾਰਾਂ ਵਿਚ ਦੁਸ਼ਾਲਾ ਵੇਚਣ ਦੀ ਆਵਾਜ਼ ਦੇਣ ਲੱਗੇ।ਮਿਰਜ਼ਾ ਬੇਗ ਨੇ ਦੁਸ਼ਾਲੇ ਦੀ ਅਵਾਜ਼ ਸੁਣ ਕੇ ਵਪਾਰੀ ਨੂੰ ਘਰ ਬੁਲਾ ਲਿਆ ਤੇ ਦੁਸ਼ਾਲੇ ਦੀ ਕੀਮਤ ਪੁੱਛੀ। ਜਿਤਨੀ ਕੀਮਤ ਦਾ ਦੁਸ਼ਾਲਾ ਸੀ ਬਾਬਾ ਜੀ ਨੇ ਉਸ ਤੋਂ ਕਈ ਗੁਣਾ ਜਿਆਦਾ ਦਸੀ।ਮਿਰਜ਼ਾ ਬੇਗ ਨੇ ਕਿਹਾ ਤੁੂੰ ਇਤਨੀ ਕੀਮਤ ਦੱਸੀ ਹੈ, ਸਾਡੇ ਪਾਸ ਵੀ ਐਸੇ ਹੀ ਦੁਸ਼ਾਲੇ ਹਨ। ਬਾਬਾ ਜੀ ਨੇ ਕਿਹਾ, ਤੁਸੀਂ ਵੀ ਆਪਣੇ ਦੁਸ਼ਾਲੇ ਲਿਆ ਕੇ ਦਿਖਾਉ, ਚੀਜ਼-ਚੀਜ਼ ਦੀ ਕੀਮਤ ਹੁੰਦੀ ਹੈ। ਬਾਬਾ ਜੀ ਨੇ ਦੇਖਿਆ ਕਿ ਇਹ ਉਹੀ ਦੁਸ਼ਾਲੇ ਹਨ ਜੋ ਸੰਗਤ ਪਾਸੋਂ ਖੋਹੇ ਗਏ ਹਨ, ਫੇਰ ਇਕ ਦਿਨ ਬਾਬਾ ਜੀ ਇਹ ਦੁਸ਼ਾਲੇ ਪ੍ਰਾਪਤ ਕਰਨ ਲਈ ਕਾਲੇ ਰੰਗ ਦਾ ਤੁਰਕਾਨੀ ਬੁਰਕਾ ਅਤੇ ਜਨਾਨਾ ਜੁੱਤੀ ਪਹਿਨ ਕੇ ਬੇਗਮ ਦੇ ਲਿਬਾਸ ਵਿਚ ਮਿਰਜ਼ਾ ਬੇਗ ਦੇ ਘਰ ਜਾ ਕੇ ਬੇਗਮਾਂ ਦੇ ਕਮਰੇ ਵਿਚ ਪਹੁੰਚ ਗਏ (ਜਿੱਥੇ ਯਾਦਗਾਰ ਚੁਬਾਰਾ ਸਾਹਿਬ ਸੁਭਾਇਮਾਨ ਹੈ) ਅਤੇ ਬੇਗਮਾਂ ਨੂੰ ਕੁਝ ਭੈ ਦਿੰਦਿਆਂ ਹੋਇਆਂ ਕਿਹਾ, ਜੋ ਦੁਸ਼ਾਲੇ ਸੰਗਤ ਪਾਸੋਂ ਖੋਹੇ ਗਏ ਹਨ ਉਹ ਦੁਸ਼ਾਲੇ ਅਤੇ ਆਪਣੇ ਗਹਿਣੇ,ਸੋਨਾ,ਚਾਂਦੀ ਸਭ ਮੈਂਨੰ ਦੇ ਦਿਉ। ਡਰਦੀਆਂ ਹੋਈਆ ਬੇਗਮਾਂ ਨੇ ਸੁੰਦਰ ਦੁਸ਼ਾਲੇ ਅਤੇ ਆਪਣੇ ਕੀਮਤੀ ਜ਼ੇਵਰ ਬਾਬਾ ਜੀ ਨੂੰ ਦੇ ਦਿਤੇ ਅਤੇ ਚੱਲਣ ਸਮੇਂ ਬਾਬਾ ਜੀ ਨੇ ਬੇਗਮਾਂ ਨੂੰ ਕੁਝ ਭੈ-ਰੂਪੀ ਬਚਨ ਕਿਹਾ ਤਾਂ ਕਿ ਉਹ ਰੌਲਾ ਨਾ ਪਾਉਣ ਅਤੇ ਆਪ ਜਲਦੀ ਨਾਲ ਮੁਗਲਾਂ ਦੇ ਘਰੋਂ ਬਾਹਰ ਨਿਕਲ ਆਏ।
ਕੁਝ ਸਮੇਂ ਬਾਦ ਬੇਗਮਾਂ ਨੇ ਦੁਸ਼ਾਲੇ ਲੈ ਜਾਣ ਦੀ ਗੱਲ ਮਿਰਜ਼ਾ ਬੇਗ ਨੂੰ ਦੱਸੀ।ਉਸੇ ਵਕਤ ਸ਼ਹਿਰ ਦੀ ਨਾਕਾ-ਬੰਦੀ ਹੋ ਕੇ ਘਰ-ਘਰ ਦੀ ਤਲਾਸ਼ੀ ਸੁਰੂ ਹੋ ਗਈ। ਸ਼ਹਿਰ ਵਿਚੋਂ ਬਾਹਰ ਨਿਕਲਣ ਦਾ ਕੋਈ ਰਸਤਾ ਨਾ ਰਿਹਾ।ਉਸ ਵਕਤ ਬਾਬਾ ਜੀ ਇਸ ਅਸਥਾਨ ਤੇ ਪਹੁੰਚੇ (ਜਿੱਥੇ ਹੁਣ ਗੁਰਦੁਆਰਾ ਭੱਠ ਸਾਹਿਬ ਸਸ਼ੋਬਿਤ ਹੈ),ਇਥੇ ਦਾਣੇ ਭੁਨਦੇ ਹੋਏ ਉਮਰਾ ਨਾਮ ਦੇ ਭਠਿਆਰੇ ਤੋਂ ਬਾਬਾ ਜੀ ਨੇ ਲੁਕਣ ਵਾਸਤੇ ਜਗ੍ਹਾ ਪੁਛੀ ਤਾਂ ਉਸ ਨੇ ਕਿਹਾ ਕਿ ਮੇਰੇ ਕੋਲ ਤਾਂ ਬਲਦਾ ਭੱਠ ਹੀ ਹੈ,ਤਾਂ ਬਾਬਾ ਜੀ ਨੇ ਗੁਰੁ ਚਰਨਾਂ ਦਾ ਆਸਰਾ ਲੈ ਕੇ ਬਲਦੇ ਭੱਠ ਵਿਚ ਬੈਠ ਗਏ।ਭਠਿਆਰਾ ਦਾਣੇ ਭੂੰਨੀ ਜਾਂਦਾ ਹੈ। ਉਧਰ ਭਾਈ ਕੀ ਡਰੋਲੀ ਵਿਖੇ ਗੁਰੁ ਹਰਿਗੋਬਿੰਦ ਸਾਹਿਬ ਜੀ ਨੇ ਸੰਗਤਾਂ ਨੂੰ ਕਿਹਾ ਸਾਡੇ ਸਰੀਰ ਨੁੰ ਸੇਕ ਲੱਗ ਰਿਹਾ ਹੈ। ਸਾਡੇ ਉਪਰ ਜਲ ਪਾਓ।ਸਤਿਗੁਰੂ ਜੀ ਨੇ ਆਪਣੇ ਸਰੀਰ ਉਪਰ ਜਲ ਪੁਆਇਆ, ਇਥੇ ਬਲਦੇ ਭੱਠ ਵਿਚ ਬੈਠੇ ਬਾਬਾ ਬਿਧੀ ਚੰਦ ਅਤੇ ਦੁਸ਼ਾਲਿਆਂ ਨੂੰ ਸੇਕ ਨਾ ਲੱਗਣ ਦਿਤਾ।ਪਰ ਬੇਗਮਾਂ ਪਾਸੋਂ ਜੋ ਸੋਨੇ ਚਾਂਦੀ ਦੇ ਗਹਿਣੇ ਲਿਆਏ ਸਨ ਉਹ ਅਗਨੀ ਦੇ ਸੇਕ ਨਾਲ ਪਿਗਲ ਗਏ ਕਿਉਕਿ ਪਰਾਈ ਅਮਾਨਤ ਸੀ।ਹਨੇਰਾ ਹੋਣ ਤੇ ਬਾਬਾ ਜੀ ਬਲਦੇ ਹੋਏ ਭੱਠ ਵਿਚੋਂ ਬਾਹਰ ਨਿਕਲੇ ਅਤੇ ਭਠਿਆਰੇ ਨੂੰ ਕਿਹਾ ਕਿ ਇਸ ਭੱਠ ਵਿਚ ਕੁਝ ਕੀਮਤੀ ਸਮਾਨ ਸੋਨਾ, ਚਾਂਦੀ ਹੈ ਉਹ ਭੱਠ ਠੰਡਾ ਕਰਕੇ ਕੱਢ ਲੈਣਾ ਅਤੇ ਬਾਬਾ ਜੀ ਇਕ ਬੁਢੜੀ ਦੇ ਭੇਸ ਵਿਚ ਦਰਵਾਜੇ ਵੱਲ ਗਏ ਤੇ ਦਰਵਾਜੇ ਪਾਸ ਖੜੇ ਸਿਪਾਹੀ ਨੂੰ ਕਿਹਾ!
ਵੇ ਵੀਰਾ ਮੇਂ ਬੀਮਾਰ ਹਾਂ ਬਾਹਰ ਜਾਣਾ ਚਾਹੁੰਦੀ ਹਾਂ ਪਹਿਰੇਦਾਰ ਨੇ ਬੀਮਾਰ ਬੁਢੜੀ ਜਾਣ ਕੇ ਦਰਵਾਜ਼ਾ ਖੋਲ ਦਿਤਾ ਤੇ ਬਾਬਾ ਜੀ ਨੇ ਬਾਹਰ ਨਿਕਲ ਕੇ ਲਲਕਾਰਦਿਆਂ ਹੋਇਆਂ ਕਿਹਾ ਮੈਂ ਕੋਈ ਬੇਗਮ ਜਾਂ ਬੁਢੜੀ ਨਹੀਂ, ਮੈਂ ਤਾਂ ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਦਾ ਸਿੱਖ ਹਾਂ।ਮੇਰਾ ਨਾਮ ਬਿਧੀ ਚੰਦ ਹੈ।ਜੋ ਦੁਸ਼ਾਲੇ ਤੁਸੀਂ ਸੰਗਤ ਪਾਸੋਂ ਖੋਹ ਕੇ ਗੁਰੁ ਘਰ ਨੂੰ ਵੰਗਾਰਿਆ ਹੈ, ਉਹ ਮੈਂ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਵਾਪਿਸ ਲੈ ਜਾ ਰਿਹਾਂ ਹਾਂ।ਇਤਨੀ ਗੱਲ ਕਹਿ ਕੇ ਬਾਬਾ ਜੀ ਰਾਤੋਂ ਰਾਤ ਭਾਈ ਕੀ ਡਰੋਲੀ ਪਹੁੰਚ ਗਏ ਅਤੇ ਗੁਰੁ ਸਾਹਿਬ ਜੀ ਨੂੰ ਦੁਸ਼ਾਲੇ ਅਰਪਨ ਕੀਤੇ।ਸਤਿਗੁਰੂ ਜੀ ਨੇ ਬਹੁਤ ਪ੍ਰਸੰਨ ਹੋ ਕੇ ਕਿਹਾ, ਭਾਈ ਬਿਧੀ ਚੰਦ! ਆਪ ਧੰਨ ਹੋ।ਤੁਹਾਡਾ ਜਨਮ ਗੁਰੁ ਘਰ ਦੇ ਕਾਰਜਾਂ ਨੂੰ ਸੁਧਰਾਣ ਹਿੱਤ ਹੋਇਆ ਹੈ।
ਗੁਰੂ ਸਾਹਿਬ ਕਰਤਾਰ ਪੁਰ ਛਡਕੇ ਕੇ ਕੀਰਤ ਪੁਰ ਆ ਗਏ। ਇਥੇ ਬੁਢ਼ਣ ਸ਼ਾਹ ਦਾ ਚੇਲਾ ਦਿਓ ਨਗਰ ਤੋਂ ਕੀਰਤਪੁਰ ਆ ਗਿਆ। ਭਾਈ ਬੁਡਣ ਸ਼ਾਹ ਦੀ ਕਬਰ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਖਰਚੇ ਵਿਚੋਂ ਬਨਵਾਈ ਸੀ। ਜਦ ਉਸਨੇ ਗੁਰੂ ਸਾਹਿਬ ਦੀ ਰਹਿਣੀ ਬਹਿਣੀ ਤੇ ਸਿਖਾਂ ਦਾ ਜੀਵਨ ਡਿਠਾ ਤੇ ਆਪਣੇ ਆਪ ਨੂੰ ਸਿਖੀ ਪ੍ਰਚਾਰ ਲਈ ਪੇਸ਼ ਕਰ ਦਿਤਾ। ਭਾਈ ਬਿਧੀ ਚੰਦ ਨਾਲ ਉਸਦਾ ਬਹੁਤ ਪਿਆਰ ਪੈ ਗੀਆ। ਇਤਨਾ ਕੀ ਦੋਨੋਂ ਨੇ ਸਰੀਰ ਇੱਕਠੇ ਛਡਣ ਦਾ ਪ੍ਰਣ ਕਰ ਲਿਆ। ਭਾਈ ਜੀ ਨੂੰ ਪ੍ਰਚਾਰ ਲਈ ਗੁਰੂ ਸਾਹਿਬ ਨੇ ਦਿਓ ਨਗਰ ਹੀ ਭੇਜ ਦਿਤਾ। ਗੁਰੂ ਸਾਹਿਬ ਸਮਝ ਗਏ ਕਿ ਬਿਧੀਚੰਦ ਦਾ ਵਕਤ ਨੇੜੇ ਹੈ ਜਦ ਭਾਈ ਬਿਧੀਚੰਦ ਨੂੰ ਦਿਓ ਨਗਰ ਭੇਜਣ ਲਗੇ ਤਾਂ ਉਨ੍ਹਾ ਨੇ ਬਚਨ ਕੀਤੇ,” ਭਾਈ ਬਿਧੀਚੰਦ ਜੇ ਕੋਈ ਤੇਰੇ ਮੇਰੇ ਵਿਚ ਭੇਦ ਮਨੇਗਾ ਉਸ ਨੂੰ ਸਿਖੀ ਸਿਦਕ ਪ੍ਰਾਪਤ ਨਹੀਂ ਹੋਵੇਗਾ ਤੇ ਗੁਰੂ ਜੀ ਦੂਰ ਤਕ ਉਸ ਨੂੰ ਛਡਣ ਗਏ। ਸੁੰਦਰ ਸ਼ਾਹ ਗੁਰੂ ਤੇ ਸਿਖ ਦਾ ਪਿਆਰ ਤੇ ਸਿਖ ਤੇ ਗੁਰੂ ਦਾ ਪਿਆਰ ਦੇਖ ਕੇ ਹੈਰਾਨ ਹੋ ਗਿਆ। ਦੁਨੀਆਂ ਨੇ ਇੰਤਹਾ ਤਦ ਦੇਖੀ ਜਦੋਂ ਇਕੋ ਸਮੇ 1638 ਭਾਈ ਬਿਧੀ ਚੰਦ ਤੇ ਭਾਈ ਬੁਡਣ ਸ਼ਾਹ ਦਾ ਚੇਲਾ ਦੋਨੋਂ ਨੇ ਇਕੋ ਥਾਂ ਇਕੋ ਸਮੇਂ ਸਰੀਰ ਛਡੇ। ਦਿਓਨਗਰ ਵਿਚ ਦੋਨੋ ਦੀਆਂ ਕਬਰ ਤੇ ਯਾਦਗਾਰ ਇੱਕਠੀ ਹੈ।
ਗੁਰੂ ਸਾਹਿਬ ਆਪਣੀ ਤਸਵੀਰ ਬਨਵਾਉਣ ਤੋਂ ਹਮੇਸ਼ਾ ਸੰਕੋਚ ਕਰਦੇ ਸੀ। ਪਰ ਜਦੋਂ ਬਿਧੀ ਚੰਦ ਦੀ ਇਜਾਜ਼ਤ ਲੈਕੇ ਗੁਰੂ ਸਾਹਿਬ ਦੀ ਤਸਵੀਰ ਬਣਾਈ ਗਈ ਤਾਂ ਗੁਰੂ ਸਾਹਿਬ ਨੇ ਹੋਰ ਤਸਵੀਰ ਬਣਾਨ ਲਈ ਮਨਾ ਕਰ ਦਿਤਾ ਤੇ ਉਹ ਤਸਵੀਰ ਬਿਧੀਚੰਦ ਨੂੰ ਦੇ ਦਿਤੀ ਜੋ ਅਜ ਵੀ ਉਨ੍ਹਾ ਦੇ ਖਾਨਦਾਨ ਦੇ ਕੋਲ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਗੁਰੂ ਜੀ ਕੀ ਫਤਹਿ ।

ਅੰਗ : 630
ਸੋਰਠਿ ਮਹਲਾ ੫ ॥ ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ ॥ ਦਰਸਨੁ ਭੇਟਤ ਹੋਤ ਅਨੰਦਾ ਦੂਖੁ ਗਇਆ ਹਰਿ ਗਾਈਐ ॥੧॥ ਹਰਿ ਰਸੁ ਪੀਵਹੁ ਭਾਈ ॥ ਨਾਮੁ ਜਪਹੁ ਨਾਮੋ ਆਰਾਧਹੁ ਗੁਰ ਪੂਰੇ ਕੀ ਸਰਨਾਈ ॥ ਰਹਾਉ ॥ ਤਿਸਹਿ ਪਰਾਪਤਿ ਜਿਸੁ ਧੁਰਿ ਲਿਖਿਆ ਸੋਈ ਪੂਰਨੁ ਭਾਈ ॥ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮਿ ਰਹਾ ਲਿਵ ਲਾਈ ॥੨॥੨੫॥੮੯॥
ਅਰਥ: ਹੇ ਭਾਈ! ਗੁਰੂ ਸਾਰੇ ਸੁਖਾਂ ਦਾ ਦੇਣ ਵਾਲਾ ਹੈ, ਉਸ (ਗੁਰੂ) ਦੀ ਸ਼ਰਨ ਪੈਣਾ ਚਾਹੀਦਾ ਹੈ। ਗੁਰੂ ਦਾ ਦਰਸ਼ਨ ਕੀਤਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਹਰੇਕ ਦੁੱਖ ਦੂਰ ਹੋ ਜਾਂਦਾ ਹੈ, (ਗੁਰੂ ਦੀ ਸ਼ਰਨ ਪੈ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ।੧। ਹੇ ਭਾਈ! ਪੂਰੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ, ਹਰ ਵੇਲੇ ਨਾਮ ਹੀ ਸਿਮਰਿਆ ਕਰੋ, ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਂਦੇ ਰਿਹਾ ਕਰੋ।ਰਹਾਉ। ਪਰ, ਹੇ ਭਾਈ! (ਇਹ ਨਾਮ ਦੀ ਦਾਤਿ ਗੁਰੂ ਦੇ ਦਰ ਤੋਂ) ਉਸ ਮਨੁੱਖ ਨੂੰ ਹੀ ਮਿਲਦੀ ਹੈ ਜਿਸ ਦੀ ਕਿਸਮਤਿ ਵਿਚ ਪਰਮਾਤਮਾ ਦੀ ਹਜ਼ੂਰੀ ਤੋਂ ਇਸ ਦੀ ਪ੍ਰਾਪਤੀ ਲਿਖੀ ਹੁੰਦੀ ਹੈ। ਉਹ ਮਨੁੱਖ ਸਾਰੇ ਗੁਣਾਂ ਵਾਲਾ ਹੋ ਜਾਂਦਾ ਹੈ। ਹੇ ਪ੍ਰਭੂ ਜੀ! (ਤੇਰੇ ਦਾਸ) ਨਾਨਕ ਦੀ (ਭੀ ਤੇਰੇ ਦਰ ਤੇ ਇਹ) ਬੇਨਤੀ ਹੈ-ਮੈਂ ਤੇਰੇ ਨਾਮ ਵਿਚ ਸੁਰਤਿ ਜੋੜੀ ਰੱਖਾਂ।੨।੨੫।੮੯।

Begin typing your search term above and press enter to search. Press ESC to cancel.

Back To Top