ਹੰਝੂ ਪੂੰਝ ਕੇ ਹਸਾਇਆ ਹੈ ਮੈਨੂੰ
ਮੇਰੀ ਗਲਤੀ ਤੇ ਵੀ ਗਲ ਲਾਇਆ ਹੈ ਮੈਨੂੰ
ਕਿਵੇਂ ਪਿਆਰ ਨਾ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ
ਜਿਸਦੀ ਬਾਣੀ ਨੇ ਜੀਣਾ ਸਿਖਾਇਆ ਹੈ ਮੈਨੂੰ
ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਲਿਖਦੇ ਹਨ ਕਿ
ਜੇ ਨੌਕਰ ਨੂੰ ਆਪਣੇ ਮਾਲਕ ਦਾ ਡਰ ਨਾ ਹੋਵੇ ਤਾਂ
ੳਹ ਨੌਕਰ ਕਹਾਉਣ ਦਾ ਵੀ ਹੱਕਦਾਰ ਨਹੀਂ ,
ਇਸੇ ਤਰ੍ਹਾਂ ਜੇ ਭਗਤ ਨੂੰ ਰੱਬ ਦਾ ਭੈਅ ਨਾ ਹੋਵੇ ਤਾਂ
ਉਹ ਭਗਤ ਕਹਾੳਣ ਦਾ ਹੱਕਦਾਰ ਨਹੀਂ !
ਕੁਝ ਪੜਨਾ ਹੈ ਤਾਂ👉
ਗੁਰਬਾਣੀ ਪੜੋ..
ਕੁਝ ਕਰਨਾ ਹੈ ਤਾਂ
👉ਸੇਵਾ ਕਰੋ..
ਕੁਝ ਜਪਣਾ ਹੈ ਤਾਂ
👉 ਵਾਹਿਗੁਰੂ ਜਪੋ..
ਕੁਝ ਮੰਗਣਾ ਹੈ ਤਾਂ
👉ਸਰਬੱਤ ਦਾ ਭਲਾ ਮੰਗੋ…
ਸਤਿਨਾਮੁ ਵਾਹਿਗੁਰੂ ਜੀ..
ਇਹ ਮੇਰੇ ਸੀਨੇ ਤੀਰ ਨਹੀਂ ਵੱਜੇ
ਇਹ ਤਾਂ ਸਿੱਖੀ ਦੇ ਬੂਟੇ ਨੂੰ ਪਾਣੀ ਪਾ ਰਿਹਾ
ਪਾਣੀ ਦਾ ਰੰਗ ਲਾਲ ਹੈ
ਇਹ ਕਲਗ਼ੀਧਰ ਦਾ ਬਾਲ ਹੈ
ਇਹ ਸਿੱਖੀ ਦੀ ਮਿਸਾਲ ਹੈ
ਵਾਹਿਗੁਰੂ ਸੱਭ ਦਾ ਭਲਾ ਮੰਗਦੇ ਹਾ,
ਤੇ ਸੱਭ ਦੀ ਉਟ।
ਸੱਚੇ ਮੰਨੋ ਧਿਆਉਣੇ ਆ ਵਾਹਿਗੁਰੂ,
ਤੁਹਾਨੂੰ ਹਰ ਰੋਜ਼ ਵਾਹਿਗੁਰੂ।
ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥
ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥
ਨੀਵੇਂ ਹੋ ਕੇ ਬੈਠਣਾ ਸਿੱਖ ਲਈਏ
ਉੱਚਾ ਤਾਂ ਵਾਹਿਗੁਰੂ ਨੇ ਆਪ ਹੀ ਬਿਠਾ ਦੇਣਾ ਹੈ
42 ਸਾਲ ਦੀ ਉਮਰ ਵਿੱਚ 14 ਜੰਗਾਂ ਲੜਨ ਵਾਲੇ
ਦਸ਼ਮੇਸ਼ ਪਿਤਾ ਜੀ ਨੇ ਆਪਣੀ ਹਰ ਜੰਗ ਫਤਹਿ ਕੀਤੀ ਸੀ
ਉਨ੍ਹਾਂ ਲਈ ਇੱਕ ਵਾਰ #ਵਾਹਿਗੁਰੂ ਲਿਖੋ ਜੀ🌹🙏