ਅੰਗ : 696

ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥

ਅਰਥ: ਰਾਗ ਜੈਤਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ ॥੧॥ ਹੇ ਮੇਰੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ)। (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥ ਰਹਾਉ ॥ ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥ ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੩॥ ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਦਾਸ ਨਾਨਕ ਜੀ! (ਆਖੋ—) ਹੇ ਗੁਰੂ! ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ॥੪॥੧॥

सोरठि मः ४ दुतुके ॥ अनिक जनम विछुड़े दुखु पाइआ मनमुखि करम करै अहंकारी ॥ साधू परसत ही प्रभु पाइआ गोबिद सरणि तुमारी ॥१॥ गोबिद प्रीति लगी अति पिआरी ॥ जब सतसंग भए साधू जन हिरदै मिलिआ सांति मुरारी ॥ रहाउ ॥ तू हिरदै गुपतु वसहि दिनु राती तेरा भाउ न बुझहि गवारी ॥ सतिगुरु पुरखु मिलिआ प्रभु प्रगटिआ गुण गावै गुण वीचारी ॥२॥ गुरमुखि प्रगासु भइआ साति आई दुरमति बुधि निवारी ॥ आतम ब्रहमु चीनि सुखु पाइआ सतसंगति पुरख तुमारी ॥३॥ पुरखै पुरखु मिलिआ गुरु पाइआ जिन कउ किरपा भई तुमारी ॥ नानक अतुलु सहज सुखु पाइआ अनदिनु जागतु रहै बनवारी ॥४॥७॥

☬ अर्थ हिंदी ☬
जब (किसी भाग्यशाली मनुष्य को) भले मनुष्यों वाली संगति प्राप्त होती है, उसे अपने हृदय में शांति देने वाला परमात्मा आ मिलता है, परमात्मा के साथ उसकी बड़ी गहरी प्रीति बन जाती है। रहाउ।
हे भाई! अपने मन के पीछे चलने वाला मनुष्य अनेको जन्मों से (परमात्मा से) विछुड़ा हुआ दुख सहता चला आता है, (इस जन्म में भी अपने मन का मुरीद रह के) अहंकार के आसरे ही कर्म करता रहता है। (पर) गुरू के चरण छूते ही उसे परमात्मा मिल जाता है। हे गोबिंद! (गुरू की शरण की बरकति से) वह तेरी शरण आ पड़ता है।1।
हे प्रभू! तू हर वक्त सब जीवों के हृदय में छुपा हुआ टिका रहता है, मूर्ख मनुष्य तेरे साथ प्यार (के महत्व) को नहीं समझते। (हे भाई!) जिस मनुष्य को सर्व-व्यापक प्रभू का रूप गुरू मिल जाता है उसके अंदर परमात्मा प्रगट हो जाता है। वह मनुष्य परमात्मा के गुणों में सुरति जोड़ के गुण गाता रहता है।2।
हे भाई! जो मनुष्य गुरू की शरण आ पड़ता है उसके अंदर (आत्मिक जीवन का) प्रकाश हो जाता है, उसके अंदर ठंड पड़ जाती है, वह मनुष्य अपने अंदर से बुरी मति वाली मति दूर कर लेता है (ये दुर्मति ही विकारों की सड़न पैदा कर रही थी)। वह मनुष्य अपने अंदर परमात्मा को बसता पहचान के आत्मिक आनंद प्राप्त कर लेता है। हे सर्व-व्यापक प्रभू! ये तेरी साध-संगति की ही बरकति है।3।
हे भाई! जिस मनुष्य को गुरू मिल जाता है उस मनुष्य को सर्व-व्यापक परमात्मा मिल जाता है। (पर, हे प्रभू! गुरू भी उनको ही मिलता है) जिन पर तेरी कृपा होती है। हे नानक! (ऐसा मनुष्य) आत्मिक अडोलता में बहुत सारा सुख पाता है, वह हर वक्त परमात्मा (की याद) में लीन रह के (विकारों से) सचेत रहता है।4।7।

ਅੰਗ : 607

ਸੋਰਠਿ ਮਃ ੪ ਦੁਤੁਕੇ ॥ ਅਨਿਕ ਜਨਮ ਵਿਛੁੜੇ ਦੁਖੁ ਪਾਇਆ ਮਨਮੁਖਿ ਕਰਮ ਕਰੈ ਅਹੰਕਾਰੀ ॥ ਸਾਧੂ ਪਰਸਤ ਹੀ ਪ੍ਰਭੁ ਪਾਇਆ ਗੋਬਿਦ ਸਰਣਿ ਤੁਮਾਰੀ ॥੧॥ ਗੋਬਿਦ ਪ੍ਰੀਤਿ ਲਗੀ ਅਤਿ ਪਿਆਰੀ ॥ ਜਬ ਸਤਸੰਗ ਭਏ ਸਾਧੂ ਜਨ ਹਿਰਦੈ ਮਿਲਿਆ ਸਾਂਤਿ ਮੁਰਾਰੀ ॥ ਰਹਾਉ ॥ ਤੂ ਹਿਰਦੈ ਗੁਪਤੁ ਵਸਹਿ ਦਿਨੁ ਰਾਤੀ ਤੇਰਾ ਭਾਉ ਨ ਬੁਝਹਿ ਗਵਾਰੀ ॥ ਸਤਿਗੁਰੁ ਪੁਰਖੁ ਮਿਲਿਆ ਪ੍ਰਭੁ ਪ੍ਰਗਟਿਆ ਗੁਣ ਗਾਵੈ ਗੁਣ ਵੀਚਾਰੀ ॥੨॥ ਗੁਰਮੁਖਿ ਪ੍ਰਗਾਸੁ ਭਇਆ ਸਾਤਿ ਆਈ ਦੁਰਮਤਿ ਬੁਧਿ ਨਿਵਾਰੀ ॥ ਆਤਮ ਬ੍ਰਹਮੁ ਚੀਨਿ ਸੁਖੁ ਪਾਇਆ ਸਤਸੰਗਤਿ ਪੁਰਖ ਤੁਮਾਰੀ ॥੩॥ ਪੁਰਖੈ ਪੁਰਖੁ ਮਿਲਿਆ ਗੁਰੁ ਪਾਇਆ ਜਿਨ ਕਉ ਕਿਰਪਾ ਭਈ ਤੁਮਾਰੀ ॥ ਨਾਨਕ ਅਤੁਲੁ ਸਹਜ ਸੁਖੁ ਪਾਇਆ ਅਨਦਿਨੁ ਜਾਗਤੁ ਰਹੈ ਬਨਵਾਰੀ ॥੪॥੭॥

ਅਰਥ: ਜਦੋਂ (ਕਿਸੇ ਵਡਭਾਗੀ ਮਨੁੱਖ ਨੂੰ) ਭਲੇ ਮਨੁੱਖਾਂ ਦੀ ਭਲੀ ਸੰਗਤਿ ਪ੍ਰਾਪਤ ਹੁੰਦੀ ਹੈ, ਉਸ ਨੂੰ ਆਪਣੇ ਹਿਰਦੇ ਵਿਚ ਸ਼ਾਂਤੀ ਦੇਣ ਵਾਲਾ ਪਰਮਾਤਮਾ ਆ ਮਿਲਦਾ ਹੈ, ਪਰਮਾਤਮਾ ਨਾਲ ਉਸ ਦੀ ਬੜੀ ਡੂੰਘੀ ਪ੍ਰੀਤਿ ਬਣ ਜਾਂਦੀ ਹੈ।ਰਹਾਉ।
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਅਨੇਕਾਂ ਜਨਮਾਂ ਤੋਂ (ਪਰਮਾਤਮਾ ਨਾਲੋਂ) ਵਿਛੁੜਿਆ ਹੋਇਆ ਦੁੱਖ ਸਹਿੰਦਾ ਚਲਿਆ ਆਉਂਦਾ ਹੈ, (ਇਸ ਜਨਮ ਵਿਚ ਭੀ ਆਪਣੇ ਮਨ ਦਾ ਮੁਰੀਦ ਰਹਿ ਕੇ) ਅਹੰਕਾਰ ਦੇ ਆਸਰੇ ਹੀ ਕਰਮ ਕਰਦਾ ਰਹਿੰਦਾ ਹੈ। (ਪਰ) ਗੁਰੂ ਦੇ ਚਰਨ ਛੁੰਹਦਿਆਂ ਹੀ ਉਸ ਨੂੰ ਪਰਮਾਤਮਾ ਲੱਭ ਪੈਂਦਾ ਹੈ। ਹੇ ਗੋਬਿੰਦ! ਗੁਰੂ ਦੀ ਸ਼ਰਨ ਦੀ ਬਰਕਤਿ ਨਾਲ) ਉਹ ਤੇਰੀ ਸਰਨ ਆ ਪੈਂਦਾ ਹੈ।੧।
ਹੇ ਪ੍ਰਭੂ! ਤੂੰ ਹਰ ਵੇਲੇ ਸਭ ਜੀਵਾਂ ਦੇ ਹਿਰਦੇ ਵਿਚ ਲੁਕਿਆ ਹੋਇਆ ਟਿਕਿਆ ਰਹਿੰਦਾ ਹੈਂ, ਮੂਰਖ ਮਨੁੱਖ ਤੇਰੇ ਨਾਲ ਪਿਆਰ ਕਰਨਾ ਨਹੀਂ ਸਮਝਦੇ। (ਹੇ ਭਾਈ!) ਜਿਸ ਮਨੁੱਖ ਨੂੰ ਸਰਬ-ਵਿਆਪਕ ਪ੍ਰਭੂ ਦਾ ਰੂਪ ਗੁਰੂ ਮਿਲ ਪੈਂਦਾ ਹੈ ਉਸ ਦੇ ਅੰਦਰ ਪਰਮਾਤਮਾ ਪਰਗਟ ਹੋ ਜਾਂਦਾ ਹੈ। ਉਹ ਮਨੁੱਖ ਪਰਮਾਤਮਾ ਦੇ ਗੁਣਾਂ ਵਿਚ ਸੁਰਤਿ ਜੋੜ ਕੇ ਗੁਣ ਗਾਂਦਾ ਰਹਿੰਦਾ ਹੈ।੨।
ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਆ ਪੈਂਦਾ ਹੈ ਉਸ ਦੇ ਅੰਦਰ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ, ਉਸ ਦੇ ਅੰਦਰ ਠੰਢ ਪੈ ਜਾਂਦੀ ਹੈ, ਉਹ ਮਨੁੱਖ ਆਪਣੇ ਅੰਦਰੋਂ ਭੈੜੀ ਮਤਿ ਵਾਲੀ ਅਕਲ ਦੂਰ ਕਰ ਲੈਂਦਾ ਹੈ (ਇਹ ਦੁਰਮਤਿ ਹੀ ਵਿਕਾਰਾਂ ਦੀ ਸੜਨ ਪੈਦਾ ਕਰ ਰਹੀ ਸੀ) । ਉਹ ਮਨੁੱਖ ਆਪਣੇ ਅੰਦਰ ਪਰਮਾਤਮਾ ਨੂੰ ਵੱਸਦਾ ਪਛਾਣ ਕੇ ਆਤਮਕ ਆਨੰਦ ਪ੍ਰਾਪਤ ਕਰ ਲੈਂਦਾ ਹੈ। ਹੇ ਸਰਬ-ਵਿਆਪਕ ਪ੍ਰਭੂ! ਇਹ ਤੇਰੀ ਸਾਧ ਸੰਗਤਿ ਦੀ ਹੀ ਬਰਕਤਿ ਹੈ।੩।
ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਮਨੁੱਖ ਨੂੰ ਸਰਬ-ਵਿਆਪਕ ਪਰਮਾਤਮਾ ਮਿਲ ਪੈਂਦਾ ਹੈ। (ਪਰ, ਹੇ ਪ੍ਰਭੂ! ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ) ਜਿਨ੍ਹਾਂ ਉਤੇ ਤੇਰੀ ਕਿਰਪਾ ਹੁੰਦੀ ਹੈ। ਹੇ ਨਾਨਕ! ਅਜੇਹਾ ਮਨੁੱਖ) ਆਤਮਕ ਅਡੋਲਤਾ ਦਾ ਬੇਅੰਤ ਸੁਖ ਮਾਣਦਾ ਹੈ, ਉਹ ਹਰ ਵੇਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿ ਕੇ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ।੪।੭।

16 ਜੁਲਾਈ, 2024
ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ
ਨਿਭਾਉਣ ਵਾਲੇ
ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ
ਕੋਟਿ ਕੋਟਿ ਪ੍ਰਣਾਮ

16 ਜੁਲਾਈ 2024
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ
ਮੀਰੀ ਪੀਰੀ ਦਿਵਸ ਦੀਆਂ
ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ

ਗੁਰੂ ਘਰ ਚੱਲੋ ਪਿਆਰੇ ,
ਅੱਜ ਸੰਗਰਾਂਦ ਏ,,
ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ,
ਸਤਿਗੁਰ ਸਾਰਿਆਂ ਨੂੰ ਖੁਸ਼ੀਆਂ ਵੰਡੇ,
ਤੰਦਰੁਸਤੀ ਬਖਸ਼ੇ ਤੇ ਚੜ੍ਹਦੀ ਕਲਾ ਚ ਰੱਖੇ

ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ,
ਜਿਸ ਡਿਠੈ ਸਭਿ ਦੁਖ ਜਾਇ ॥

सोरठि महला १ ॥ जिसु जल निधि कारणि तुम जगि आए सो अंम्रितु गुर पाही जीउ ॥ छोडहु वेसु भेख चतुराई दुबिधा इहु फलु नाही जीउ ॥१॥ मन रे थिरु रहु मतु कत जाही जीउ ॥ बाहरि ढूढत बहुतु दुखु पावहि घरि अंम्रितु घट माही जीउ ॥ रहाउ ॥ अवगुण छोडि गुणा कउ धावहु करि अवगुण पछुताही जीउ ॥ सर अपसर की सार न जाणहि फिरि फिरि कीच बुडाही जीउ ॥२॥ अंतरि मैलु लोभ बहु झूठे बाहरि नावहु काही जीउ ॥ निरमल नामु जपहु सद गुरमुखि अंतर की गति ताही जीउ ॥३॥ परहरि लोभु निंदा कूड़ु तिआगहु सचु गुर बचनी फलु पाही जीउ ॥ जिउ भावै तिउ राखहु हरि जीउ जन नानक सबदि सलाही जीउ ॥४॥९॥

अर्थ: (हे भाई!) जिस अमृत के खजाने की खातिर तुम जगत में आए हो वह अमृत गुरु की ओर से मिलता है; पर धार्मिक भेस का पहरावा छोड़, मन की चालाकी भी छोड़ दे (बाहर की सूरति धर्मियों वाली और अंदर से दुनिया को ठगने वाली चालाकी) इस दुविधा भरी चाल में उलझे रह के ये अमृत फल की प्राप्ति नहीं हो सकती।1।हे मेरे मन! (अंदर ही प्रभु चरणों में) टिका रह, (देखना, नाम-अमृत की तलाश में) कहीं बाहर ना भटकते फिरना। अगर तू बाहर ढूँढने निकल पड़ा, तो बहुत दुख पाएगा। अटल आत्मिक जीवन देने वाला रस तेरे घर में ही है, हृदय में ही है। रहाउ।(हे भाई!) अवगुण छोड़ के गुण हासिल करने का प्रयत्न करो। अगर अवगुण ही करते रहोगे तो पछताना पड़ेगा। (हे मन!) तू बार-बार मोह के कीचड़ में डूब रहा है, तू अच्छे-बुरे की परख करनी नहीं जानता।2। (हे भाई!) अगर अंदर (मन में) लोभ की मैल है (और लोभ के अधीन हो के) कई ठगी के काम करते हो, तो बाहर (तीर्थ आदि पर) स्नान करने के क्या लाभ? अंदर की ऊँची अवस्था तभी बनेगी जब गुरु के बताए हुए रास्ते पर चल के सदा प्रभु का पवित्र नाम जपोगे।3।(हे मन!) लोभ त्याग, निंदा और झूठ त्याग। गुरु के वचन में चलने से ही सदा स्थिर रहने वाला अमृत-फल मिलेगा। हे दास नानक! (प्रभु दर पर अरदास कर और कह:) हे हरि! जैसे तेरी रजा हो वैसे ही मुझे रख (पर ये मेहर कर कि गुरु के) शब्द में जुड़ के मैं तेरी महिमा करता रहूँ।4।9।

ਅੰਗ : 598

ਸੋਰਠਿ ਮਹਲਾ ੧ ॥ ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥ ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥੧॥ ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ॥ ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥ ਰਹਾਉ ॥ ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ ॥ ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ ॥੨॥ ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ ॥ ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ ॥੩॥ ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ ਸਚੁ ਗੁਰ ਬਚਨੀ ਫਲੁ ਪਾਹੀ ਜੀਉ ॥ ਜਿਉ ਭਾਵੈ ਤਿਉ ਰਾਖਹੁ ਹਰਿ ਜੀਉ ਜਨ ਨਾਨਕ ਸਬਦਿ ਸਲਾਹੀ ਜੀਉ ॥੪॥੯॥

ਅਰਥ: (ਹੇ ਭਾਈ!) ਜਿਸ ਅੰਮ੍ਰਿਤ ਦੇ ਖ਼ਜ਼ਾਨੇ ਦੀ ਖ਼ਾਤਰ ਤੁਸੀ ਜਗਤ ਵਿਚ ਆਏ ਹੋ ਉਹ ਅੰਮ੍ਰਿਤ ਗੁਰੂ ਪਾਸੋਂ ਮਿਲਦਾ ਹੈ; ਪਰ ਧਾਰਮਿਕ ਭੇਖ ਦਾ ਪਹਿਰਾਵਾ ਛੱਡੋ, ਮਨ ਦੀ ਚਲਾਕੀ ਭੀ ਛੱਡੋ (ਬਾਹਰੋਂ ਸ਼ਕਲ ਧਰਮੀਆਂ ਵਾਲੀ, ਤੇ ਅੰਦਰ ਦੁਨੀਆ ਨੂੰ ਠੱਗਣ ਦੀ ਚਲਾਕੀ) ਇਸ ਦੋ-ਰੁਖ਼ੀ ਚਾਲ ਵਿਚ ਪਿਆਂ ਇਹ ਅੰਮ੍ਰਿਤ-ਫਲ ਨਹੀਂ ਮਿਲ ਸਕਦਾ ।੧। ਹੇ ਮੇਰੇ ਮਨ! (ਅੰਦਰ ਹੀ ਪ੍ਰਭੂ-ਚਰਨਾਂ ਵਿਚ) ਟਿਕਿਆ ਰਹੁ, (ਵੇਖੀਂ, ਨਾਮ-ਅੰਮ੍ਰਿਤ ਦੀ ਭਾਲ ਵਿਚ) ਕਿਤੇ ਬਾਹਰ ਨਾਹ ਭਟਕਦਾ ਫਿਰੀਂ । ਜੇ ਤੂੰ ਬਾਹਰ ਢੂੰਢਣ ਤੁਰ ਪਿਆ, ਤਾਂ ਬਹੁਤ ਦੁੱਖ ਪਾਏਂਗਾ । ਅਟੱਲ ਆਤਮਕ ਜੀਵਨ ਦੇਣ ਵਾਲਾ ਰਸ ਤੇਰੇ ਘਰ ਵਿਚ ਹੀ ਹੈ, ਹਿਰਦੇ ਵਿਚ ਹੀ ਹੈ ।ਰਹਾਉ। (ਹੇ ਭਾਈ!) ਔਗੁਣ ਛੱਡ ਕੇ ਗੁਣ ਹਾਸਲ ਕਰਨ ਦਾ ਜਤਨ ਕਰੋ । ਜੇ ਔਗੁਣ ਹੀ ਕਰਦੇ ਰਹੋਗੇ ਤਾਂ ਪਛੁਤਾਣਾ ਪਏਗਾ । (ਹੇ ਮਨ!) ਤੂੰ ਮੁੜ ਮੁੜ ਮੋਹ ਦੇ ਚਿੱਕੜ ਵਿਚ ਡੁੱਬ ਰਿਹਾ ਹੈਂ, ਤੂੰ ਚੰਗੇ ਮੰਦੇ ਦੀ ਪਰਖ ਕਰਨੀ ਨਹੀਂ ਜਾਣਦਾ ।੨। (ਹੇ ਭਾਈ!) ਜੇ ਅੰਦਰ (ਮਨ ਵਿਚ) ਲੋਭ ਦੀ ਮੈਲ ਹੈ (ਤੇ ਲੋਭ-ਅਧੀਨ ਹੋ ਕੇ) ਕਈ ਠੱਗੀ ਦੇ ਕੰਮ ਕਰਦੇ ਹੋ, ਤਾਂ ਬਾਹਰ (ਤੀਰਥ ਆਦਿਕਾਂ ਤੇ) ਇਸ਼ਨਾਨ ਕਰਨ ਦਾ ਕੀਹ ਲਾਭ? ਅੰਦਰਲੀ ਉੱਚੀ ਅਵਸਥਾ ਤਦੋਂ ਹੀ ਬਣੇਗੀ, ਜੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਸਦਾ ਪ੍ਰਭੂ ਦਾ ਪਵਿਤ੍ਰ ਨਾਮ ਜਪੋਗੇ ।੩। (ਹੇ ਮਨ!) ਲੋਭ ਛੱਡ, ਨਿੰਦਿਆ ਤੇ ਝੂਠ ਤਿਆਗ । ਗੁਰੂ ਦੇ ਬਚਨਾਂ ਤੇ ਤੁਰਿਆਂ ਹੀ ਸਦਾ-ਥਿਰ ਰਹਿਣ ਵਾਲਾ ਅੰਮ੍ਰਿਤ-ਫਲ ਮਿਲੇਗਾ । ਹੇ ਦਾਸ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਕੇ ਆਖ—) ਹੇ ਹਰੀ! ਜਿਵੇਂ ਤੇਰੀ ਰਜ਼ਾ ਹੈ ਤਿਵੇਂ ਮੈਨੂੰ ਰੱਖ (ਪਰ ਇਹ ਮਿਹਰ ਕਰ ਕਿ ਗੁਰੂ ਦੇ) ਸ਼ਬਦ ਵਿਚ ਜੁੜ ਕੇ ਮੈਂ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ ।੪।੯।

ਸਾਰਿਆਂ ਨੂੰ ਇਸ ਗੱਲ ਦਾ ਗਿਆਨ ਸੀ ਕਿ ਲਾਹੌਰੋਂ ਸਿੰਘ ਜੀਉਂਦਾ ਨਹੀਂ ਮੁੜਨਾ। ਇਹ ਬੇਦੋਸ਼ਾ ਸਿੰਘ, ਜੋ ਇਕ ਪਰਮਾਤਮਾ ਸਰੂਪ ਹੈ ਤੇ ਜਿਸ ਨੇ ਅਜੇ ਤਕ ਕਿਸੇ ਦਾ ਦਿਲ ਨਹੀਂ ਦੁਖਾਇਆ, ਇੰਜ ਅਜਾਈਂ ਮਾਰਿਆ ਜਾਣਾ ਬੜੀ ਮਾੜੀ ਗੱਲ ਹੈ। ਪੁਲਸ ਵਾਲਿਆਂ ਪੋਲੇ ਪੈਰੀਂ ਤਾਂ ਛਡਣਾ ਨਹੀਂ, ਪਰ ਜਿਵੇਂ ਕਿਵੇਂ ਵੀ ਹੋ ਸਕੇ, ਭਾਈ ਸਾਹਿਬ ਨੂੰ ਛੁਡਾ ਲਿਆ ਜਾਵੇ। ਛੁਡਾਉਣ ਦਾ ਇਕੋ ਰਾਹ ਸੀ ਕਿ ਉਨ੍ਹਾਂ ਨੂੰ ਪੁਲਸ ਤੋਂ ਜ਼ਬਰਦਸਤੀ ਖੋਹ ਲਿਆ ਜਾਵੇ। ਕੁਝ ਮਨਚਲੇ ਗਭਰੂਆਂ ਕਿਹਾ ਕਿ ਸੁੱਕਾ-ਪੁੱਕਾ ਛੁਡਾ ਲੈਣ ਦਾ ਕੀ ਮਤਲਬ ਹੈ, ਪੁਲਸ ਨੂੰ ਵੀ ਰੱਜ ਕੇ ਕੁੱਟਿਆ ਜਾਵੇ। ਜੋ ਕੁਝ ਬਿਪਤਾ ਪਵੇਗੀ, ਸਿਰਾਂ ਤੇ ਝਲ ਲਵਾਂਗੇ। ਪਰ ਪੁਲਸ ਵੀ ਤਾਂ ਯਾਦ ਰਖੂ ਕਿ ਗਏ ਸਾਂ ਕਿਸੇ ਬੇਦੋਸ਼ੇ ਨੂੰ ਫੜਨ।
ਇਹ ਮਤਾ ਪਕਾਅ ਕੇ ਗਭਰੂ ਸੋਟੇ ਸੇਲੇ ਤੇ ਤਾਂਬਲ, ਜੋ ਹੱਥ ਵਿਚ ਆਇਆ, ਲੈ ਕੇ ਛੇਵੀਂ ਪਾਤਸ਼ਾਹੀ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋ ਗਏ। ਕੁਝ ਬਜ਼ੁਰਗ ਬਾਬੇ ਵੀ ਇਥੇ ਆਣ ਪਹੁੰਚੇ ਸਨ। ਸਾਰਿਆਂ ਦਾ ਜੋਸ਼ ਡੁਲ੍ਹ ਡੁੱਲ੍ਹ ਪੈਂਦਾ ਸੀ। ਇੰਜ ਜਾਪਦਾ ਸੀ ਕਿ ਇਹ ਹੁਣ ਵੀ ਪੁਲਸ ਦੇ ਗਲ ਪਏ ਕਿ ਪਏ। ਪਰ ਇਕ ਵਡੇਰੀ ਉਮਰ ਦੇ ਸਿੰਘ ਨੇ ਬੜੇ ਗੰਭੀਰ ਆਵਾਜ਼ ਵਿਚ ਕਿਹਾ, “ਸੂਰਮਿਓ , ਜ਼ਰਾ ਕੁ ਜੇਰਾ ਕਰੋ। ਜੋ ਕੁਝ ਤੁਸਾਂ ਮਤਾ ਪਕਾਇਆ ਹੈ ਤੇ ਜੋ ਕਰਨਾ ਚਾਹੁੰਦੇ ਹੋ, ਤੁਹਾਨੂੰ ਇਹੋ ਹੀ ਸ਼ੋਭਦਾ ਹੈ। ਮੇਰੀ ਅਰਜੋਈ ਮੰਨੋ ਤਾਂ ਇਕ ਵਾਰ ਭਾਈ ਜੀ ਦੇ ਮਨ ਦੀ ਵੀ ਪੁਛ ਲੈਣੀ ਚਾਹੀਦੀ ਹੈ ਕਿ ਇਸ ਮਤੇ ਬਾਰੇ ਉਨ੍ਹਾਂ ਦਾ ਕੀ ਇਰਾਦਾ ਹੈ। ਉਹ ਧਰਮੀ ਤੇ ਬੰਦਗੀ ਵਾਲੇ ਸਿੰਘ ਹਨ। ਮੌਤ ਦਾ ਉਨ੍ਹਾਂ ਨੂੰ ਕੋਈ ਡਰ ਨਹੀਂ। ਮੈਂ ਕਈ ਵਾਰ ਉਨ੍ਹਾਂ ਦੇ ਪੂਹਲੀ ਦਰਸ਼ਨ ਕੀਤੇ ਹਨ ਤੇ ਉਨ੍ਹਾਂ ਪਾਸ ਰਾਤਾਂ ਵੀ ਕੱਟੀਆਂ ਹਨ। ਆਪਾਂ ਜੇ ਉਨ੍ਹਾਂ ਦੀ ਇਛਾ ਤੋਂ ਬਿਨਾਂ ਉਨ੍ਹਾਂ ਨੂੰ ਛੁਡਾ ਲਈਏ ਤਾਂ ਹਕੁਮਤ ਨੇ ਤਾਂ ਖ਼ੈਰ ਨਹੀਂ ਗੁਜ਼ਾਰਨੀ। ਸਾਡੇ ਬਚਾਅ ਲਈ ਉਹ ਕਲ ਤਾਈਂ ਆਪ ਹੀ ਲਾਹੌਰ ਜਾ ਪੇਸ਼ ਹੋਣ। ਕਿਉਂਕਿ ਉਹ ਇਹੋ ਜਿਹੀ ਰਿਹਾਈ ਲੈ ਕੇ ਜ਼ਿੰਦਾ ਰਹਿਣਾ ਅਤੀ ਕਾਇਰਤਾ ਸਮਝਣਗੇ। ਇਹ ਉਨ੍ਹਾਂ ਦੇ ਗੁਰਸਿਖ ਜੀਵਨ ਦੀ ਸ਼ਾਨ ਦੇ ਅਨਕੁਲ ਨਹੀਂ ਹੈ। ਇਹ ਮੇਰਾ ਪੱਕਾ ਨਿਸਚਾ ਹੈ। ਅੱਗੇ ਤੁਹਾਡੀ ਮਰਜ਼ੀ। ਫਿਰ ਵੀ ਅੰਤ ਵਿਚ ਮੈਂ ਇਹੋ ਹੀ ਕਹਾਂਗਾ ਕਿ ਉਨ੍ਹਾਂ ਦੀ ਆਗਿਆ ਤੋਂ ਬਿਨਾਂ ਕੁਝ ਨਾ ਕਰਿਓ।”
ਇਹ ਸੁਣ ਕੇ ਸਾਰਿਆਂ ਹਾਜ਼ਰ ਸਿੰਘਾਂ ਨੇ ਉਸ ਬਜ਼ੁਰਗ ਸਿੰਘ ਨੂੰ ਬੇਨਤੀ ਕੀਤੀ ਕਿ ਤੁਸੀਂ ਆਪ ਹੀ ਸਹਿਜ ਨਾਲ ਜਾ ਕੇ ਭਾਈ ਜੀ ਦੀ ਸਲਾਹ ਲੈ ਆਉ। ਉਹ ਸਿੰਘ ਤਾਂ ਇਸ ਕੰਮ ਲਈ ਤੁਰ ਗਿਆ, ਬਾਕੀ ਵਾਹਿਗੁਰੂ ਅੱਗੇ ਅਰਦਾਸ ਕਰਨ ਲੱਗ ਪਏ ਕਿ ਹੇ ਸੱਚੇ ਪਾਤਸ਼ਾਹ ! ਰਹਿਮ ਕਰ ਕੇ ਭਾਈ ਜੀ ਦੇ ਮੂੰਹੋਂ ਇਕ ਵਾਰ ‘ਹਾਂ’ ਕਢਵਾ ਦੇਹ ਤੇ ਸਾਡੇ ਦਿਲ ਦੀਆਂ ਹੋ ਜਾਣ। ਫਿਰ ਪੁਲਸ ਵਾਲੇ ਪਰਚੰਡ ਉਡਦੇ ਵੇਖਿਓ। ਅਰਕਾਂ ਤੇ ਗੋਡਿਆਂ ਤੋਂ ਬਾਹੀਂ ਲਤਾਂ ਭੰਨਾਂਗੇ। ਹੇ ਮੀਰੀ ਪੀਰੀ ਦਿਆ ਮਾਲਕਾ ! ਅੱਜ ਸਾਡੀ ਜੋਦੜੀ ਸੁਣ ਲੈ।
ਉਹ ਸਿੰਘ ਗੁਰਦੁਆਰਾ ਸਾਹਿਬਾਂ ਘਰ ਆਇਆ ਤੇ ਦੁੱਧ ਲੈ ਕੇ ਭਾਈ ਜੀ ਨੂੰ ਛਕਾਉਣ ਦੇ ਪੱਜ ਉਥੇ ਜਾ ਪਹੁੰਚਿਆ। ਪੁਲਸ ਨੇ ਉਸ ਨੂੰ ਨਾ ਰੋਕਿਆ। ਸਿੰਘ ਨੇ ਮੌਕਾ ਪਾ ਕੇ ਅਸਲੋਂ ਮੱਧਮ ਅਵਾਜ਼ ਵਿਚ ਪਿੰਡ ਵਾਲਿਆਂ ਦਾ ਮਤਾ ਦੱਸਿਆ ਕਿ ਉਹ ਪੁਲਸ ਪਾਸੋਂ ਤੁਹਾਨੂੰ ਜ਼ਬਰਦਸਤੀ ਛੁਡਾਉਣਾ ਚਾਹੁੰਦੇ ਹਨ ਤੇ ਇਸ ਕੰਮ ਲਈ ਸੋਟੇ ਲੈ ਕੇ ਗੁਰਦੁਆਰਾ ਸਾਹਿਬ ਵਿਖੇ ਤੁਹਾਡੀ ‘ਹਾਂ’ ਦੀ ਉਡੀਕ ਵਿਚ ਬੈਠੇ ਹਨ। ਕਹਿੰਦੇ ਹਨ ਕਿ ਭਾਈ ਜੀ ਨਿਰਦੋਸ਼ ਹਨ ਤੇ ਅਸੀਂ ਪੁਲਸ ਨੂੰ ਇਹ ਨਹੀਂ ਕਰਨ ਦੇਣਾ ਕਿ ਤੁਹਾਨੂੰ ਲਾਹੌਰ ਲੈ ਜਾਵੇ। ਸਾਡਾ ਫ਼ਿਕਰ ਨਾ ਕਰਨ। ਅਸੀਂ ਹਰ ਬਿਪਤਾ ਨੂੰ ਗੱਜ ਵੱਜ ਕੇ ਸਿਰ ‘ਤੇ ਝਲਾਂਗੇ। ਵੱਡੀ ਗੱਲ ਤਾਂ ਇਹੋ ਹੀ ਹੋਵੇਗੀ ਨਾ, ਕਿ ਖ਼ਾਨ ਬਹਾਦਰ ਦੀ ਫ਼ੌਜ ਆ ਕੇ ਪਿੰਡ ਸਾੜ-ਫੁਕ ਦੇਵੇਗੀ। ਅਸੀਂ ਸਾਲ ਦੋ ਸਾਲ ਲਈ ਜੰਗਲਾਂ ਵਿਚ ਜਾ ਟਿਕਾਂਗੇ। ਸਾਡੇ ਹੋਰ ਵੀ ਭਰਾ ਤਾਂ ਇੰਜ ਹੀ ਦਿਨ-ਕਟੀ ਕਰ ਰਹੇ ਹਨ। ਜਦ ਬਲ ਪਊ, ਫਿਰ ਪਿੰਡ ਆਣ ਵਸਾਵਾਂਗੇ।
ਭਾਈ ਸਾਹਿਬ ਨੇ ਉਸ ਨੂੰ ਧੀਰਜ ਦੇ ਕੇ ਕਿਹਾ, “ਖ਼ਾਨ ਬਹਾਦਰ ਦਾ ਜ਼ੁਲਮ-ਜਬਰ ਦਾ ਭਠ ਕੁਰਬਾਨੀ ਦਾ ਲਹੂ ਪਿਆਂ ਹੀ ਠੰਡਾ ਹੋਣਾ ਹੈ। ਅੱਜ ਮੈਨੂੰ ਵਾਹਿਗੁਰੂ ਨੇ ਇਹ ਮੌਕਿਆ ਬਖ਼ਸ਼ਿਆ ਹੈ ਤੇ ਖੁੰਝਿਆਂ ਪਤਾ ਨਹੀਂ ਫਿਰ ਕਦੋਂ ਮਿਲੇ। ਤੁਹਾਨੂੰ ਵਖਤ ਵਿਚ ਪਾ ਕੇ ਮੈਂ ਬਚ ਨਿਕਲਾਂ, ਪੰਥ ਨੂੰ ਕੀ ਮੂੰਹ ਵਿਖਾਵਾਂਗਾ ਤੇ ਵਾਹਿਗੁਰੂ ਪਾਸ ਕਿਵੇਂ ਸੁਰਖ਼ਰੂ ਹੋ ਕੇ ਜਾਵਾਂਗਾ। ਸਿਰ ਦਿੱਤਿਆਂ ਜ਼ੁਲਮ ਦੇ ਭਾਂਬੜ ਠੰਡੇ ਹੋਣੇ ਹਨ। ਕੁਰਬਾਨੀ ਤੋਂ ਮੁਖ ਮੋੜਨਾ ਸਿੰਘਾਂ ਦੀ ਸ਼ਾਨ ਦੇ ਉਲਟ ਹੈ। ਜਿਸ ਮੌਤ ਲਈ ਮੈਂ ਅੱਜ ਜਾ ਰਿਹਾ ਹਾਂ, ਇਸ ਨਾਲ ਪੰਥ ਦੀ ਚੜਦੀ ਕਲਾ ਹੋਵੇਗੀ ਤੇ ਜ਼ੁਲਮ ਪਾਪ ਦਾ ਨਾਸ ਹੋਵੇਗਾ। ਜੇ ਮੈਂ ਮੌਤੋਂ ਡਰ ਕੋ ਬਚ ਨਿਕਲਣਾ ਹੁੰਦਾ ਤਾਂ ਮੈਂ ਪਿੰਡ ਵੀ ਪੁਲਸ ਪਾਸੋਂ ਨੱਠ ਸਕਦਾ ਸਾਂ। ਜੰਗਲ ਵਿਚ ਚਲਿਆ ਜਾਂਦਾ ਤਾਂ ਕਿਸ ਮਾਈ ਦੇ ਲਾਲ ਮੇਰੇ ਪਿਛੇ ਆਉਣਾ ਸੀ। ਕੁਰਬਾਨੀ ਦਾ ਸਮਾਂ ਆ ਗਿਆ ਹੈ। ਮੈਂ ਸ਼ਹੀਦੀ ਗਾਨਾ ਬੰਨ੍ਹ ਕੇ ਤੁਰਿਆ ਹਾਂ, ਹੁਣ ਵਾਪਸ ਜਾਣਾ ਅਸੰਭਵ ਹੈ। ਸਤਿਗੁਰਾਂ ਨੇ ਸਿੰਘਾਂ ਨੂੰ ਭਾਣੇ ਵਿਚ ਰਹਿਣ ਦਾ ਸਬਕ ਦ੍ਰਿੜਾਇਆ ਹੈ, ਇਸ ਤੋਂ ਬਾਹਰ ਜਾਣਾ ਸਿਖ ਨੂੰ ਸੋਭਦਾ ਨਹੀਂ। ਤੁਸੀਂ ਹੁਣ ਵਾਪਸ ਜਾ ਕੇ ਸਾਰਿਆਂ ਨੂੰ ਮੇਰੇ ਵਲੋਂ ਪਿਆਰ ਨਾਲ ਫ਼ਤਹ ਬੁਲਾ ਕੇ, ਮੇਰੀ ਕੀਤੀ ਬੇਨਤੀ ਦੱਸ ਕੇ ਚੁਪ-ਚਾਪ ਘਰਾਂ ਨੂੰ ਲੈ ਜਾਵੋ। ਕਿਸੇ ਵੀ ਕਿਸਮ ਦਾ ਉਪੱਧਰ ਨਹੀਂ ਕਰਨਾ। ਇਹ ਮੇਰੀ ਤੁਹਾਡੇ ਸਾਰਿਆਂ ਅੱਗੇ ਜੋਦੜੀ ਹੈ ।
ਉਸ ਸਿੰਘ ਨੇ ਵਾਪਸ ਆ ਕੇ ਜੋ ਭਾਈ ਸਾਹਿਬ ਨੇ ਕਿਹਾ ਸੀ, ਕਹਿ ਸੁਣਾਇਆ। ਪੁਲਸ ਵਿਰੁੱਧ ਲੂਹਰੀਆਂ ਲੈ ਰਹੇ ਤੇ ਫਰਕਦੇ ਡੌਲੇ ਸ਼ਾਂਤ ਹੋ ਗਏ ! ਸਿੰਘ ਦਿਲ ਮਸੋਸਦੇ ਹੋਏ ਘਰਾਂ ਨੂੰ ਪਰਤ ਗਏ।
ਦਿਨ ਚੜਿਆ ਤੇ ਪੁਲਸ ਨੰਬਰਦਾਰਾਂ ਦਾ ਲਿਆਂਦਾ ਲੱਸੀ ਪਾਣੀ ਛਕ ਕੇ ਲਾਹੌਰ ਨੂੰ ਉਠ ਤੁਰੀ। ਪੁਲਸ ਭਾਈ ਸਾਹਿਬ ਨੂੰ ਲੈ ਕੇ ਦੁਪਹਿਰ ਤੋਂ ਪਹਿਲਾਂ ਹੀ ਲਾਹੌਰ ਜਾ ਪਹੁੰਚੀ।
ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ
ਮੋਮਨ ਖ਼ਾਨ ਨੇ ਭਾਈ ਤਾਰੂ ਸਿੰਘ ਨੂੰ ਹਥਕੜੀ ਤੇ ਬੇੜੀਆਂ ਪਾ ਕੇ ਜ਼ਕਰੀਆ ਖ਼ਾਨ ਦੀ ਲੱਗੀ ਕਚਹਿਰੀ ਵਿਚ ਜਾ ਪੇਸ਼ ਕੀਤਾ, ਭਰੀ ਕਚਹਿਰੀ ਵਿਚ ਭਾਈ ਤਾਰੂ ਸਿੰਘ ਜੀ ਨੇ ਗਜਵੀਂ ਆਵਾਜ਼ ਵਿਚ ਉੱਚੀ ਸਾਰੀ ਫ਼ਤਹ ਬੁਲਾਈ। ਦੀਵਾਨ ਲਖਪਤ ਰਾਏ ਤੜਫ਼ ਉਠਿਆ ਤੇ ਕਿਹਾ, “ਸਿਖੜਿਆ ! ਇਹ ਅਨੰਦਪੁਰ ਵਿਖੇ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਜਾਂ ਅੰਮ੍ਰਿਤਸਰ ਦਾ ਹਰਿਮੰਦਰ ਨਹੀਂ, ਜਿਥੇ ਤੇਰੀ ਬੁਲਾਈ ਫ਼ਤਹ ਪਰਵਾਨ ਹੋਵੇਗੀ। ਇਹ ਮੁਗਲੀਆ ਰਾਜ ਦੇ ਪੰਜਾਬ ਦੇ ਨਾਜ਼ਮ ਸਾਹਿਬ ਜਨਾਬ ਖ਼ਾਨ ਬਹਾਦਰ ਸਾਹਿਬ ਦੀ ਕਚਹਿਰੀ ਹੈ। ਇਥੇ ਸਲਾਮ ਬੁਲਾਈਦੀ ਹੈ; ਸਿਰਫ਼ ਸਲਾਮ ਹੀ ਕਬੂਲ ਹੁੰਦੀ ਹੈ। ਜੇ ਜ਼ਿੰਦਗੀ ਚਾਹੁੰਦਾ ਹੈਂ ਤਾਂ ਨਾਜ਼ਿਮ ਸਾਹਿਬ ਨੂੰ ਝੁਕ ਕੇ ਸਲਾਮ ਕਰ ਤੇ ਨਾਲ ਹੀ ਫ਼ਤਹ ਬੁਲਾਉਣ ਦੀ ਗੁਸਤਾਖੀ ਲਈ ਹੱਥ ਜੋੜ ਕੇ ਮੁਆਫ਼ੀ ਮੰਗ, ਨਹੀਂ ਤਾਂ ਮੌਤ ਦੇ ਘਾਟ ਉਤਾਰ ਦਿਤਾ ਜਾਵੇਂਗਾ।”
ਭਾਈ ਤਾਰੂ ਸਿੰਘ ਜੀ ਨੇ ਬੜੀ ਧੀਰਜ ਤੇ ਨਿਰਭੈਤਾ ਨਾਲ ਉੱਤਰ ਦਿਤਾ-ਮੌਤ ਤੋਂ ਬੁਜ਼ਦਿਲ ਤੇ ਕਾਇਰ ਲੋਕ ਡਰਿਆ ਕਰਦੇ ਹਨ। ਅਸੀਂ ਖੰਡੇ ਦੀ ਧਾਰ ਚੋਂ ਪੈਦਾ ਹੋਏ ਹਾਂ। ਮੌਤ ਤਾਂ ਸਾਡੀ ਖਿਡਾਵੀ ਹੈ। ਮਰਦਾਂ ਦੀ ਮੌਤੇ ਮਰਨ ਵਾਲੇ ਮੌਤ ਨੂੰ ਅਗਲਵਾਂਢੀ ਹੋ ਕੇ ਮਿਲਿਆ ਕਰਦੇ ਹਨ; ਡਰਿਆ ਨਹੀਂ ਕਰਦੇ। ਦੀਵਨ ਸਾਹਿਬ, ਤੁਹਾਨੂੰ ਭਲੀ ਭਾਂਤ ਪਤਾ ਹੈ ਕਿ ਸਿੰਘ ਸਦਾ ਫ਼ਤਹ ਗਜਾਉਂਦੇ ਹਨ ਤੇ ਰਹਿੰਦੀ ਦੁਨੀਆ ਤਕ ਗਜਾਉਂਦੇ ਰਹਿਣਗੇ।”
ਖ਼ਾਨ ਬਹਾਦਰ ਐਸਾ ਦਲੇਰੀ ਭਰਿਆ ਜਵਾਬ ਸੁਣ ਕੇ ਬੜਾ ਕ੍ਰੋਧ ਵਿਚ ਆਇਆ। ਉਸ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਭਾਈ ਤਾਰੂ ਸਿੰਘ ਨੇ ਬੜੀ ਨਿਰਭੈਤਾ ਸਹਿਤ ਸਿੰਘ-ਤਕਣੀ ਨਾਲ ਉਸ ਵਲ ਵੇਖਦਿਆਂ ਪੁਛਿਆਂ, ” ਮੈਨੂੰ ਕਿਸ ਦੋਸ਼ ਵਿਚ ਬੰਦੀ ਬਣਾ ਕੇ ਇਥੇ ਮੰਗਵਾਇਆ ਹੈ ?”
ਭਖੇ ਹੋਏ ਖ਼ਾਨ ਬਹਾਦਰ ਨੇ ਕੜਕ ਕੇ ਕਿਹਾ, “ਤਾਰੂ ਸਿੰਘਾ, ਤੇਰੀਆਂ ਕਰਤੂਤਾਂ ਦਾ ਪੂਰੀ ਤਰ੍ਹਾਂ ਪਤਾ ਲੱਗ ਚੁਕਾ ਹੈ। ਤੂੰ ਹਕੂਮਤ ਦੇ ਬਾਗੀਆਂ ਨੂੰ ਪਨਾਹ ਦੇ ਕੇ ਆਪਣੇ ਪਾਸ ਰਖਦਾ ਹੈਂ। ਡਾਕੂ ਤੇ ਧਾੜਵੀ ਤੇਰੇ ਪਾਸ ਆ ਕੇ ਟਿਕਦੇ ਹਨ ਤੇ ਇਨ੍ਹਾਂ ਪਾਸੋਂ ਮਾਝੇ ਵਿਚ ਦੂਰ ਦੂਰ ਤਕ ਸੰਨ੍ਹਾਂ ਲਵਾਉਂਦਾ, ਡਾਕੇ ਤੇ ਧਾੜੇ ਮਰਵਾਉਂਦਾ ਹੈਂ ਅਤੇ ਐਸੀਆਂ ਹੋਰ ਵਾਰਦਾਤਾਂ ਕਰਾਉਂਦਾ ਰਹਿੰਦਾ ਹੈਂ। ਲੁਟ ਤੇ ਚੋਰੀ-ਡਾਕਿਆਂ ਦੇ ਮਾਲ ’ਚੋਂ ਹਿੱਸਾ ਲੈਂਦਾ ਹੈਂ ਤੇ ਪਰਦਾ-ਪੋਸ਼ੀ ਲਈ ਜ਼ਾਹਰਾ ਤੌਰ ਤੇ ਗਰੀਬਾਂ ਅਮੀਰਾਂ ਲਈ ਲੰਗਰ ਦਾ ਢੋਂਗ ਰਚਿਆ ਹੋਇਆ ਹੈ। ਜੋ ਕੁਝ ਪੱਟੀ ਵਿਚ ਹੋਇਆ ਹੈ ਤੇ ਫ਼ੌਜਦਾਰ ਨਾਲ ਜੋ ਵਾਪਰੀ ਹੈ, ਉਸ ਸਾਰੇ ਦਾ ਤੂੰ ਹੀ ਮੋਢੀ ਹੈ। ਕਿਸੇ ਗੱਲੋਂ ਮੁਕਰੇਂ ਤਾਂ ਹਰ-ਭਗਤ ਨਿਰੰਜਨੀਆ ਜੰਡਿਆਲੇ ਵਾਲਾ ਠੋਸ ਸਬੂਤ ਦੇ ਕੇ ਆਪਣੀ ਗਵਾਹੀ ਨਾਲ ਤੇਰੇ ਅਪਰਾਧ ਸਾਬਤ ਕਰ ਸਕਦੈ।”
ਅਗੋਂ ਭਾਈ ਤਾਰੂ ਸਿੰਘ ਜੀ ਨੇ ਉੱਤਰ ਦਿੱਤਾ, “ਤੇਰੇ ਝੂਠੇ ਗਵਾਹਾਂ ਦੀ ਲੋੜ ਤਦ ਪਵੇ ਜੇ ਤਾਰੂ ਸਿੰਘ ਵੀ ਝੂਠ ਬੋਲਣ ਜਾਣਦਾ ਹੋਵੇ। ਤੇਰੀ ਨਿਗਾਹ ਵਿਚ ਤੇਰੇ ਇਹ ਗਵਾਹ ਬਹੁਤ ਸੱਚੇ ਹਨ। ਜੋ ਕੁਝ ਕਹਿੰਦੇ ਹਨ ਠੀਕ ਹੈ। ਉਹ ਤਾਂ ਕਾਇਰਾਂ ਵਾਂਗ ਲੁਕ ਛਿਪ ਕੇ ਤੇਰੇ ਪਾਸ ਆ ਕੇ ਝੂਠ ਸੱਚ ਗੰਢ ਕੇ ਲੂਤੀਆਂ ਫੂਕਦੇ ਹਨ। ਤੇ ਅੰਦਰੋਂ ਕਿਸੇ ਡਰ ਨਾਲ ਉਨ੍ਹਾਂ ਦੇ ਦਿਲ ਧੜਕਦੇ ਰਹਿੰਦੇ ਹਨ। ਮੈਂ ਤੇਰੀ ਭਰੀ ਕਚਹਿਰੀ ਵਿਚ ਲਲਕਾਰ ਕੇ ਆਖਦਾ ਹਾਂ ਕਿ ਪੱਟੀ ਵਿਚ ਜੋ ਕੁਝ ਹੋਇਆ, ਉਸ ਦਾ ਕਰਤਾ ਧਰਤਾ ਮੈਂ ਹਾਂ। ਇਕ ਗ਼ਰੀਬ ਮੁਸਲਮਾਨ ਦੀ ਧੀ ਤੇਰੇ ਵਲੋਂ ਥਾਪੇ ਲੋਕਾਂ ਦੀ ਇਜ਼ਤ ਤੇ ਜਾਨ ਮਾਲ ਦੇ ਰਾਖੇ ਮੁਖੀ ਨੇ ਜ਼ਬਰਦਸਤੀ ਉਧਾਲ ਕੇ ਨਿਕਾਹ ਤੋਂ ਬਿਨਾਂ ਹੀ ਘਰ ਪਾ ਲਈ। ਤੇਰੀ ਇਸ ਕਚਹਿਰੀ ਵਿਚੋਂ ਵੀ ਉਸ ਨੂੰ ਇਨਸਾਫ਼ ਨਾ ਮਿਲਿਆ ਤੇ ਉਹ ਲਾਹੌਰੋਂ ਸੀਨਾ ਪਿਟਦਾ ਘਰ ਨੂੰ ਮੁੜਿਆ। ਕਿਸੇ ਪਾਸਿਉਂ ਢੋਈ ਨਾ ਮਿਲਦੀ ਵੇਖ ਕੇ ਉਸ ਨੇ ਸਿੰਘਾਂ ਪਾਸ ਬਹੁੜੀ ਕੀਤੀ। ਦੁਸ਼ਟ ਨੂੰ ਸੋਧ ਕੇ ਬੱਚੇ ਨੂੰ ਇਨਸਾਫ਼ ਲੈ ਕੇ ਦਿਤਾ। ਉਸ ਦੀ ਧੀ ਵਾਪਸ ਕਰਵਾਈ। ਫ਼ਰਕ ਕੇਵਲ ਏਨਾ ਹੈ ਕਿ ਤੂੰ ਇਸ ਨੂੰ ਜ਼ੁਲਮ ਤੇ ਬਗ਼ਾਵਤ ਸਮਝਦਾ ਹੈਂ, ਗੁਨਾਹ ਸਮਝਦਾ ਹੈਂ, ਅਸੀਂ ਇਸ ਨੂੰ ਧਰਮ ਤੇ ਉਪਕਾਰ ਸਮਝਦੇ ਹਾਂ।
“ਤੂੰ ਜਿਨ੍ਹਾਂ ਸਿੰਘਾਂ ਨੂੰ ਹਕੁਮਤ ਦੇ ਬਾਗੀ, ਡਾਕੂ ਤੇ ਲੁਟੇਰੇ ਕਹਿੰਦਾ ਹੈਂ, ਉਹ ਗੁਰੂ ਕੇ ਲਾਲ ਹਨ। ਉਹ ਜ਼ੁਲਮੀ ਰਾਜ ਦੀ ਸਫ਼ ਵਲ੍ਹੇਟਣ ਲਈ ਅਤੇ ਗਰੀਬਾਂ ਉਤੇ ਪਰਉਪਕਾਰ ਕਰਨ ਲਈ ਘਰ-ਘਾਟ ਛਡ ਕੇ ਸਿਰ ਤਲੀ ਤੇ ਧਰੀ ਫਿਰਦੇ ਹਨ। ਉਨ੍ਹਾਂ ਦੀ ਸੇਵਾ ਕਰਨਾ ਮੇਰੇ ਲਈ ਸਰਵ-ਉਚ ਕਰਤੱਵ ਹੈ। ਇਹ ਮੇਰਾ ਧਰਮ ਸਿਖਾਂਦਾ ਹੈ।”
ਜ਼ਕਰੀਆ ਖ਼ਾਨ ਨੇ ਆਪਣੇ ਗੁੱਸੇ ‘ਤੇ ਕਾਬੂ ਪਾਉਂਦੇ ਹੋਏ ਨੇ ਕਿਹਾ, “ਤਾਰੂ ਸਿੰਘ ! ਜਦ ਤੂੰ ਆਪਣੇ ਜੁਰਮ ਦਾ ਇਕਬਾਲ ਕਰ ਲਿਆ ਹੈ, ਤੇਰੇ ਬਚ ਨਿਕਲਣ ਦਾ ਕੋਈ ਰਾਹ ਨਹੀਂ ਹੈ। ਬੜੇ ਭਿਆਨਕ ਤਸੀਹੇ ਦੇ ਦੇ ਕੇ ਮਾਰਿਆ ਜਾਵੇਗਾ। ਤੈਨੂੰ ਪਤਾ ਹੋਵੇਗਾ ਕਿ ਤੈਥੋਂ ਪਹਿਲੇ ਸਿੰਘ ਬੜੇ ਸਖ਼ਤ ਅਜ਼ਾਬ ਦੇ ਦੇ ਕੇ ਕਤਲ ਕੀਤੇ ਗਏ ਸਨ। ਉਹ ਵੀ ਆਪਣੀ ਜ਼ਿਦ ਤੋਂ ਬਾਜ਼ ਨਾ ਆਏ। ਤੂੰ ਚੜਦੀ ਜਵਾਨੀ ਹੈਂ, ਤੇ ਇਸਲਾਮ ਦਾ ਰਹਿਮ ਦਾ ਦਰਵਾਜ਼ਾ ਤੇਰੇ ਲਈ ਖੁਲਾ ਹੈ। ਦੀਨ ਇਸਲਾਮ ਕਬੂਲ ਕਰ ਕੇ ਤੂੰ ਬੇ-ਵਕਤ ਤੇ ਅਜਾਈਂ ਮੌਤ ਮਰਨੋਂ ਬਚ ਸਕਦੇਂ ।
ਭਾਈ ਤਾਰੂ ਸਿੰਘ ਜੀ ਨੇ ਬੜੇ ਹੀ ਠਰੰਮੇ ਨਾਲ ਜਵਾਬ ਦਿਤਾ, “ਮੁਸਲਮਾਨ ਬਣ ਕੇ ਵੀ ਤਾਂ ਆਖ਼ਰ ਨੂੰ ਮਰਨਾ ਹੀ ਹੈ। ਕੀ ਤੁਹਾਨੂੰ ਮੁਸਲਮਾਨਾਂ ਨੂੰ ਮੌਤ ਨਹੀਂ ਆਵੇਗੀ ? ਅਵੱਸ਼ ਆਵੇਗੀ। ਜੋ ਜੰਮਿਆ ਹੈ, ਉਸ ਲਈ ਮੌਤ ਅਵੱਸ਼ ਹੈ। ਸਾਨੂੰ ਤਾਂ ਗੂੜ੍ਹਤੀ ਹੀ ਮੌਤ ਨੇ ਦਿਤੀ ਹੈ। ਚੰਦ ਰੋਜ਼ ਦੀ ਨਿਗੂਣੀ ਜ਼ਿੰਦਗੀ ਬਦਲੇ ਆਪਣੇ ਅਨਮੋਲ ਧਰਮ ਨੂੰ ਕਿਉਂ ਛੱਡਿਆ ਜਾਵੇ ! ਜਿਵੇਂ ਮੱਛੀ ਪਾਣੀ ਤੋਂ ਬਿਨਾਂ ਬਚ ਨਹੀਂ ਸਕਦੀ, ਸਿਖ ਵੀ ਸਿੱਖੀ ਤੋਂ ਅਲਹਿਦਾ ਹੋ ਕੇ ਜ਼ਿੰਦਾ ਨਹੀਂ ਰਹਿ ਸਕਦਾ। ਇਸ ਕੂੜੀ ਜ਼ਿੰਦਗੀ ਬਦਲੇ ਮੈਂ ਸਿੱਖੀ ਨਾਲ ਸੌਦਾ ਕਿਵੇਂ ਕਰ ਸਕਦਾਂ ? ਸਿੱਖੀ ਤਾਂ ਕੇਸਾਂ ਸਵਾਸਾਂ ਨਾਲ ਨਿਭੇਗੀ। ਜਦ ਤਕ ਦਮ ਬਾਕੀ ਹਨ, ਸਿੱਖੀ ਨਹੀਂ ਛੱਡ ਸਕਦਾ। ਇਸ ਸੰਬੰਧ ਵਿਚ ਤੇਰੀ ਨਸੀਹਤ ਦੀ ਕਦਾਚਿਤ ਲੋੜ ਨਹੀਂ। ਜੋ ਜੀਅ ਵਿਚ ਆਵੇ, ਮੇਰੇ ਨਾਲ ਸਖ਼ਤੀ ਕਰ ਲੈ, ਮੈਂ ਤੈਥੋਂ ਰਹਿਮ ਦੀ ਭੀਖ ਵੀ ਨਹੀਂ ਮੰਗਣੀ। ਇਹ ਮੇਰਾ ਤੈਨੂੰ ਆਖ਼ਰੀ ਤੇ ਅਟੱਲ ਜਵਾਬ ਹੈ।”
ਖ਼ਾਨ ਬਹਾਦਰ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ। ਗੁੱਸੇ ਵਿਚ ਗਰਜਿਆ, “ਜਿਹੜੇ ਕੇਸਾਂ ਦਾ ਐਡਾ ਲਾਡ ਤੇ ਮਾਣ ਕਰਦਾ ਹੈਂ, ਇਹ ਮੈਂ ਜੁੱਤੀਆਂ ਨਾਲ ਪਲ ਵਿਚ ਉਖੇੜ ਦਿਆਂਗਾ ਸਵਾਸ ਤੇਰੇ ਮੈਂ ਕਿਵੇਂ ਕਢਦਾ ਹਾਂ, ਇਹ ਦੁਨੀਆ ਵੇਖੇਗੀ।”
ਕੇਸਾਂ ਦੀ ਬੇਅਦਬੀ ਸੁਣ ਕੇ ਭਾਈ ਤਾਰੂ ਸਿੰਘ ਵੀ ਰੋਹ ਵਿਚ ਆ ਗਿਆ। ਭਬਕ ਕੇ ਬੋਲਿਆ, “ਜੁੱਤੀਆਂ ਤਾਂ ਤੇਰੇ ਸਿਰ ਵਿਚ ਪੈਣਗੀਆਂ। ਜਿਹੜੇ ਪੂਰੇ ਸਿੰਘ ਹਨ, ਵਾਹਿਗੁਰੂ ਦੀ ਕਿਰਪਾ ਨਾਲ ਉਨ੍ਹਾਂ ਦੀ ਸਿੱਖੀ ਕੇਸ ਸਵਾਸਾਂ ਨਾਲ ਨਿਭੇਗੀ ।
ਇਹ ਅਦਾਲਤ ਕੀ ਸੀ ? ਕੇਵਲ ਇਕ ਵਿਖਾਵਾ, ਹਰ ਕਿਸਮ ਦਾ ਜਬਰ ਤੇ ਪਾਪ ਇਸ ਅਦਾਲਤ ਦੀ ਦੰਭੀ ਕਾਰਵਾਈ ਰਾਹੀਂ ਸਿੱਖਾਂ ਉਤੇ ਢਾਹਿਆਂ ਜਾਂਦਾ। ਝਟ ਫ਼ਤਵਾ ਦਿਤਾ ਗਿਆ ਕਿ ਇਸ ਗੁਸਤਾਖ਼ ਸਿਖ ਨੂੰ ਚਰਖੀ ਉਤੇ ਚਾੜਿਆ ਜਾਵੇ ਤੇ ਓਨਾ ਚਿਰ ਇਸ ਨੂੰ ਉਤੋਂ ਉਤਾਰਿਆ ਨਾ ਜਾਵੇ ਜਿੰਨਾ ਚਿਰ ਇਹ ਤੌਬਾ ਤੌਬਾ ਨਾ ਬੋਲ ਉਠੇ ਤੋ ਜ਼ਬਾਨੋਂ ਨਾ ਕਹੇ ਕਿ ਸਿੱਖੀ ਤਿਆਗ ਕੇ ਮੈਂ ਇਸਲਾਮ ਕਬੂਲਣ ਨੂੰ ਤਿਆਰ ਹਾਂ। ਅਸਲ ਵਿਚ ਖ਼ਾਨ ਬਹਾਦਰ ਤਾਰੂ ਸਿੰਘ ਨੂੰ ਮਾਰਨ ਦੀ ਥਾਂ ਤਸੀਹੇ ਦੇ ਦੇ ਕੇ ਮੁਹੰਮਦੀ ਦੀਨ ਦੇ ਘੇਰੇ ਵਿਚ ਲਿਆਉਣਾ ਚਾਹੁੰਦਾ ਸੀ। ਇੰਜ ਹੋ ਜਾਣ ਨਾਲ ਬਾਕੀ ਸਿੱਖਾਂ ਦੀ ਦ੍ਰਿੜਤਾ ਤੇ ਹੱਠ ਉਤੇ ਕਰਾਰੀ ਚੋਟ ਹੋਵੇਗੀ ਤੇ ਸ਼ਾਇਦ ਇਸ ਦਾ ਅਸਰ ਦੁਜਿਆਂ ਉਤੇ ਵੀ ਪਵੇ ਤੇ ਸਿਖ ਵੇਖੋ-ਵੇਖੀ ਮੁਸਲਮਾਨ ਬਣਦੇ ਜਾਣ। ਉਸ ਨੇ ਫਿਰ ਦਬਕਾ ਮਾਰਿਆ ਕਿ ਦੂਰੋਂ ਦੂਰੋਂ ਮੌਤ ਜਿੰਨੀ ਸਹਿਲ ਤੇ ਚੰਗੀ ਪ੍ਰਤੀਤ ਹੁੰਦੀ ਹੈ, ਨੇੜੇ ਆਉਣ ’ਤੇ ਓਨੀ ਹੀ ਭਿਆਨਕ ਹੋ ਜਾਇਆ ਕਰਦੀ ਹੈ। ਆਪਣੀ ਜਵਾਨੀ ਤੇ ਤਰਸ ਖਾ, ਪਿਛੇ ਰੋਂਦੀ ਕੁਰਲਾਂਦੀ ਮਾਂ ਅਤੇ ਭੈਣ ਵਲ ਨਿਗਾਹ ਮਾਰ। ਗਲਤ ਰਸਤਾ ਛੱਡ ਦੇਹ। ਅਸਲਾਮ ਕਬੂਲ ਕਰ ਲੈ, ਦੁਨੀਆ ਦੇ ਸਾਰੇ ਸੁਖ ਹਾਜ਼ਰ ਕਰ ਦਿਤੇ ਜਾਣਗੇ। ਨਹੀਂ ਤੇ ਯਾਦ ਰਖ, ਸਦਾ ਲਈ ਖ਼ਾਕ ਵਿਚ ਮਿਲਾ ਦਿਤਾ ਜਾਵੇਗਾ।
ਭਾਈ ਤਾਰੂ ਸਿੰਘ ਨੇ ਜ਼ਖ਼ਮੀ ਸ਼ੇਰ ਵਾਂਗ ਗਰਜ ਕੇ ਆਖਿਆ, “ਸੂਬੇਦਾਰ ਸਾਹਿਬ ! ਮੌਤ ਨਾਮਰਦਾਂ ਤੇ ਕਾਇਰਾਂ ਵਾਸਤੇ ਹੁੰਦੀ ਹੈ, ਜੀਉਂਦਿਆਂ ਵਾਸਤੇ ਨਹੀਂ। ਅਸੀਂ ਤਾਂ ਜ਼ਿੰਦਗੀ ਹੀ ਮੌਤ ਵਿਚੋਂ ਪ੍ਰਾਪਤ ਕੀਤੀ ਹੈ। ਪਲ ਪਲ ਪਿਛੋਂ ਮੌਤ ਮੌਤ ਕਹਿ ਕੇ ਸਾਨੂੰ ਤੇਰੇ ਡਰਾਵੇ ਕੀ ਕਹਿੰਦੇ ਹਨ ? ਤੇਰੀ ਪਟਾਰੀ ਵਿਚ ਮੌਤ ਦਾ ਜਿੰਨਾ ਵੀ ਵੱਡਾ ਭਿਆਨਕ ਰੂਪ ਹੈ, ਕੱਢ ਲੈ। ਅਗਲੇ ਸਿੰਘਾਂ ਉਤੇ ਤੇ ਅੱਤ ਦਰਜੇ ਦੇ ਅਤਿਆਚਾਰਾਂ ਦੀਆਂ ਰੀਝਾਂ ਪੂਰੀਆਂ ਕੀਤੀਆਂ ਹਨ, ਮੇਰੇ ਤੇ ਵੀ ਕਰ ਲੈ ! ਖ਼ਾਲਸਾ ਹਾਜ਼ਰ ਹੈ। ਮੌਤੋਂ ਡਰ ਕੇ ਮੈਂ ਆਪਣਾ ਧਰਮ ਛਡ ਦਿਆਂਗਾ, ਇਹ ਤੇਰਾ ਖ਼ਾਮ ਖ਼ਿਆਲ ਹੈ। ਤੇਰੇ ਜ਼ਬਰ ਤੇ ਮੇਰੇ ਸਬਰ ਦੀ ਪਰਖ ਹੈ। ਤੂੰ, ਤੇਰੀ ਕਚਹਿਰੀ ਤੇ ਦੁਨੀਆ ਵੇਖ ਲਵੇਗੀ, ਇਸ ਪਰਖ ਵਿਚ ਕੌਣ ਜਿਤਦਾ ਤੇ ਕੌਣ ਹਾਰਦਾ ਹੈ।”
ਤੁਰੰਤ ਚਰਖੀ ਚਾੜ੍ਹਨ ਦਾ ਇਸ਼ਾਰਾ ਹੋ ਗਿਆ। ਜੱਲਾਦਾਂ ਸਿੰਘ ਨੂੰ ਪਹੀਏ ਉਤੇ ਨਰੜ ਕੇ ਗੇੜੇ ਦਿਤੇ ਤੇ ਹੱਡ ਕੜਕਾ ਦਿਤੇ। ਮਾਸ ਉਡਿਆ ਤੇ ਮੂੰਹ ਥਾਣੀ ਲਹੂ ਵਗਣ ਲੱਗਾ। ਗੁੰਦਿਆ ਤੇ ਭਰਿਆ ਹੋਇਆ ਦਰਸ਼ਨੀ ਸਰੀਰ ਪਲ ਵਿਚ ਮਰੋੜ ਕੇ ਰਖ ਦਿਤਾ। ਜਿੰਨਾ ਚਿਰ ਹੋਸ਼ ਰਹੀ, ਸਿੰਘ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀ ਗਿਆ। ਜਦ ਬਿਲਕੁਲ ਬੇਹੋਸ਼ ਹੋ ਗਿਆ ਤਾਂ ਇਸ਼ਾਰਾ ਪਾ ਕੇ ਜੱਲਾਦਾਂ ਉਸ ਨੂੰ ਖੋਲ੍ਹ ਕੇ ਭੁੰਜੇ ਲਾਹ ਦਿਤਾ। ਨੀਮ ਮੁਰਦਾ ਜਿਸਮ ਨੂੰ ਚੁਕਵਾ ਕੇ ਬੰਦੀਖਾਨੇ ਭੇਜ ਦਿਓ। ਇਹ ਹੁਕਮ ਵੀ ਨਾਲ ਹੀ ਜਾਰੀ ਕਰ ਦਿਤਾ ਗਿਆ ਕਿ ਹੋਸ਼ ਆਉਣ ‘ਤੇ ਕਲ੍ਹ ਇਸ ਨੂੰ ਕਚਹਿਰੀ ਵਿਚ ਲਿਆਂਦਾ ਜਾਵੇ। ਵੇਖਣ ਵਾਲਿਆਂ ‘ਚੋਂ ਕੋਈ ਨਹੀਂ ਸੀ ਸਮਝਦਾ ਕਿ ਇਹ ਅਧ-ਮੋਇਆ ਸਿਖ ਕੱਲ੍ਹ ਤਕ ਜ਼ਿੰਦਾ ਰਹਿ ਸਕੇਗਾ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਅਜੇ ਸਿੰਘ ਦੀ ਕਰੜੀ ਅਜ਼ਮਾਇਸ਼ ਬਾਕੀ ਸੀ।
ਹੋਸ਼ ਆਉਣ ਤੇ ਅਗਲੇ ਦਿਨ ਫਿਰ ਪੇਸ਼ੀ ਹੋਈ। ਸਿੰਘ ਨੇ ਪਹਿਲਾਂ ਵਾਂਗ ਫ਼ਤਹ ਬੁਲਾਈ ਤੇ ਸਾਰੀ ਕਚਹਿਰੀ ਸੜ ਬਲ ਕੇ ਕੋਲਾ ਹੋ ਗਈ। ਸਭ ਤੋਂ ਜ਼ਿਆਦਾ ਔਖਿਆਈ ਦੀਵਾਨ ਲਖਪਤ ਰਾਏ ਨੂੰ ਹੋਈ। “ਸੁਣਾ ਕੁਝ ਆਇਆ ਸੁਆਦ ਚਰਖੀ ਦਾ ?” ਖ਼ਾਨ ਬਹਾਦਰ ਨੇ ਪੁਛਿਆ, “ਚਰਖੀ ਦਾ ਸੁਆਦ ?”
ਭਾਈ ਤਾਰੂ ਸਿੰਘ ਜੀ ਨੇ ਉੱਤਰ ਦਿੱਤਾ, “ਤੂੰ ਇਸ ਅਨੰਦ ਨੂੰ ਕੀ ਜਾਣੇਂ ? ਸ਼ਮਾ ਉਤੇ ਪਰਵਾਨੇ ਦੇ ਪਰ ਸੜਨ ਦੇ ਸੁਆਦ ਦਾ ਮੱਖੀਆਂ ਨੂੰ ਕੀ ਪਤਾ। ਚਰਖੀ ਦਾ ਸੁਆਦ ਕੋਈ ਆਸ਼ਿਕ ਸਾਦਿਕ ਹੀ ਜਾਣਦੇ ਹਨ। ਕੋਈ ਅਨੰਦ ਲੈਣਾ ਹੈ ਤਾਂ ਪਲਕ ਲਈ ਆਪ ਚਰਖੀ ਤੇ ਚੜ ਕੇ ਵੇਖ ਲੈ।”
ਏਡਾ ਟਕੋਰਾਂ ਭਰਿਆ ਤੇ ਹਤਕ ਭਰਪੂਰ ਜਵਾਬ ਸੁਣ ਕੇ ਜ਼ਕਰੀਆ ਖ਼ਾਨ ਨੂੰ ਅੱਗ ਲੱਗ ਉਠੀ। ਉਸ ਨੇ ਨਵਾਂ ਹੁਕਮ ਦਿਤਾ। ਜੱਲਾਦਾਂ ਨੇ ਜਮੂਰਾਂ ਤੇ ਤੱਤੀਆਂ ਸੀਖਾਂ ਨਾਲ ਅੱਖਰ ਅੱਖਰ ਹੁਕਮ ਪੂਰਾ ਕਰ ਦਿਤਾ। ਪਰ ਸਿੰਘ ਦੀ ਅਡੋਲਤਾ ਵਿਚ ਕੋਈ ਫ਼ਰਕ ਨਾ ਪਿਆ। ਨਾਜ਼ਿਮ ਨੇ ਫਿਰ ਆਖ਼ਰੀ ਵਾਰ ਸਮਝਾਉਣ ਦਾ ਯਤਨ ਕੀਤਾ। ਭਾਈ ਤਾਰੂ ਸਿੰਘ ਜੀ ਨੇ ਪਹਿਲਾਂ ਨਾਲੋਂ ਵੀ ਕਰੜਾ ਉੱਤਰ ਦਿੰਦਿਆਂ ਕਿਹਾ ਕਿ ਆਪਣਾ ਧਰਮ ਛਡ ਕੇ ਮੈਂ ਇਸਲਾਮ ਕਬੂਲ ਕਰ ਲਵਾਂਗਾ, ਇਹ ਬਿਲਕੁਲ ਅਨਹੋਣੀ ਗੱਲ ਹੈ। ਮੈਂ ਪਹਿਲਾਂ ਹੀ ਕਹਿ ਦਿਤਾ ਸੀ ਕਿ ਮੇਰਾ ਸਿੱਖੀ ਧਰਮ ਕੇਸਾਂ ਸੁਆਸਾਂ ਨਾਲ ਨਿਭੇਗਾ। ਤੈਨੂੰ ਭੁਲੇਖਾ ਕਿਸ ਗੱਲ ਦਾ ਹੈ ?”
ਖ਼ਾਨ ਬਹਾਦਰ ਦੇ ਗੁੱਸੇ ਦੀ ਹੱਦ ਨਾ ਰਹੀ। ਉਸ ਨੇ ਕਿਹਾ, “ਮੈਂ ਪਹਿਲਾਂ ਤੇਰੇ ਕੇਸਾਂ ਦੀ ਹੀ ਖ਼ਬਰ ਲੈਂਦਾ ਹਾਂ। ਇਨ੍ਹਾਂ ਨੂੰ ਮੁੰਨ ਕੇ ਇਨ੍ਹਾਂ ਦਾ ਵਾਣ ਵਟਾਉਂਦਾ ਹਾਂ, ਵੇਖਦਾ ਹਾਂ ਤੇਰੇ ਕੇਸ ਕਿਵੇਂ ਤੇਰੇ ਧਰਮ ਨਾਲ ਨਿਭਦੇ ਹਨ।”
ਸਿੰਘ ਨੇ ਵੀ ਬੜੇ ਹੌਸਲੇ ਨਾਲ ਉੱਤਰ ਦਿੱਤਾ, “ਐ ਜ਼ਾਲਮ ਹਾਕਿਮ ! ਮੇਰੇ ਸਤਿਗੁਰੂ ਨੂੰ ਮਨਜ਼ੂਰ ਹੋਇਆ ਤਾਂ ਮੇਰੀ ਸਿੱਖੀ ਕੇਸਾਂ ਸੁਆਸਾਂ ਨਾਲ ਨਿਭੇਗੀ। ਪਰ ਤੈਨੂੰ ਖ਼ਾਲਸੇ ਦੀ ਜੁੱਤੀ ਅੱਗੇ ਲੱਗ ਕੇ ਜਾਣਾ ਪਵੇਗਾ।”
ਬਸ ਫਿਰ ਲੋਹੇ ਲਾਖੇ ਹੋਏ ਖ਼ਾਨ ਬਹਾਦਰ ਨੇ ਝਟ ਮੋਚੀ ਮੰਗਵਾ ਕੇ ਹੁਕਮ ਦਿਤਾ, “ਤਾਰੂ ਸਿੰਘ ਨੂੰ ਆਪਣੇ ਕੇਸਾਂ ਦਾ ਬਹੁਤ ਮਾਣ ਹੈ। ਇਸ ਢੰਗ ਨਾਲ ਇਸ ਦੇ ਕੇਸ ਉਤਾਰ ਦਿਉ ਕਿ ਮੁੜ ਕੇ ਉੱਗ ਹੀ ਨਾ ਸਕਣ। ਰੰਬੀ ਨਾਲ ਸਣੇ ਕੇਸਾਂ ਖੋਪਰੀ ਹੀ ਉਡਾ ਦਿਓ।”
ਹੁਕਮ ਮਿਲਦਿਆਂ ਸਾਰ ਜੱਲਾਦ ਉਸ ਦੀਆਂ ਲੱਤਾਂ ਤੇ ਬਾਹੀਂ ਬੰਨ੍ਹਣ ਲੱਗੇ। ਸਿੰਘ ਨੇ ਇਤਰਾਜ਼ ਕੀਤਾ, “ਇਹ ਕਿਉਂ ? ਬੰਨ੍ਹਣ ਵਾਲਿਆਂ ਕਿਹਾ ਕਿ ਤੇਰੀ ਖੋਪਰੀ ਲਥਣੀ ਹੈ। ਰੰਬੀ ਦੀ ਵਾਦ ਨਾਲ ਤੂੰ ਤੜਫੇਗਾ ਤੇ ਮੋਚੀ ਦੇ ਕੰਮ ਵਿਚ ਵਿਘਨ ਪਵੇਗਾ। ਇੰਜ ਕੰਮ ਨੂੰ ਵਾਧੂ ਦੇਰ ਲੱਗੇਗੀ।
ਭਾਈ ਤਾਰੂ ਸਿੰਘ ਨੇ ਉਨ੍ਹਾਂ ਨੂੰ ਰੋਕਦਿਆਂ ਹੋਇਆਂ ਕਿਹਾ, “ਮੈਂ ਕੋਈ ਭੇਡ ਬੱਕਰੀ ਨਹੀਂ ਹਾਂ, ਜਿਸ ਨੂੰ ਤੁਸੀਂ ਹਲਾਲ ਕਰਨ ਲੱਗੇ ਹੋ ਅਤੇ ਜਿਸ ਨੂੰ ਢਾਹ ਕੇ ਨਪਣਾ ਘੁਟਣਾ ਤੁਹਾਡੇ ਲਈ ਜ਼ਰੂਰੀ ਹੈ। ਮੈਂ ਕਲਗੀਧਰ ਦਾ ਸਿੰਘ ਹਾਂ ਤੇ ਆਪਣੇ ਪਿਆਰੇ ਤੋਂ ਕੁਰਬਾਨ ਹੋਣ ਲੱਗਾ ਹਾਂ। ਤੁਸੀਂ ਮੈਨੂੰ ਜੂੜ ਬੰਨ੍ਹ ਕੇ ਖੋਪਰਾ ਲਾਹ ਦਿਉ ਤਾਂ ਇਹ ਕੁਰਬਾਨੀ ਕਾਹਦੀ ਹੈ ? ਰੰਬੀ ਚਲਣ ਨਾਲ ਦਰਦ ਮੈਨੂੰ ਨਹੀਂ, ਸਗੋਂ ਤੁਹਾਨੂੰ ਹੋਵੇਗੀ, ਤੁਹਾਡੇ ਖ਼ਾਨ ਬਹਾਦਰ ਨੂੰ ਹੋਵੇਗੀ। ਤੁਸੀਂ ਮੋਚੀ ਤੋਂ ਜਿਵੇਂ ਜੀਅ ਚਾਹਵੇ, ਰੰਬੀ ਚਲਵਾਓ; ਮੈਂ ਸੀ ਵੀ ਨਹੀਂ ਕਰਾਂਗਾ। ਤੜਫਣਾ ਤਾਂ ਇਕ ਪਾਸੇ ਰਿਹਾ, ਮੈਂ ਹਿਲਾਂਗਾ ਵੀ ਨਹੀਂ। ਤੁਸੀਂ ਆਪਣੇ ਮਨ ਦੀਆਂ ਪੂਰੀਆਂ ਕਰੋ, ਸਾਨੂੰ ਆਪਣੇ ਮਨ ਦੀ ਕਰਨ ਦਿਓ।”
ਭਾਈ ਤਾਰੂ ਸਿੰਘ ਚੌਂਕੜਾ ਮਾਰ ਕੇ, ਬਾਹਾਂ ਪਿਛਲੇ ਪਾਸੇ ਕਰ ਕੇ ਹੱਥ ਭੁੰਜੇ ਲਾ ਕੇ ਚੰਗੀ ਤਰ੍ਹਾਂ ਬੈਠ ਗਿਆ, ਮਾਨੋ ਰੰਬੀ ਉਤੇ ਹਥੌੜੀ ਦੀ ਸੱਟ ਵਿਰੁਧ ਟਗ ਰਖਣ ਦਾ ਜਤਨ ਕਰ ਰਿਹਾ ਹੋਵੇ ਕਿ ਮੋਚੀ ਨੂੰ ਉਸ ਦੀ ਕਾਰਵਾਈ ਵਿਚ ਕੋਈ ਔਖਿਆਈ ਨਾ ਹੋਵੇ। ਮੋਚੀ ਰੰਬੀ ਦੀ ਧਾਰ ਕੱਢ ਕੇ ਭਾਈ ਤਾਰੂ ਸਿੰਘ ਜੀ ਦੇ ਪਾਸ ਬਿਲਕੁਲ ਉਸ ਦੇ ਰੂਬਰੂ ਬੈਠ ਗਿਆ। ਮੱਥੇ ਉਤੇ ਵਾਲਾਂ ਦੀ ਪਾਲ ਤੋਂ ਵਾਹਵਾ ਥੱਲੇ ਰੰਬੀ ਰਖ ਕੇ ਪਿਛੋਂ ਹਥੌੜੀ ਦੀ ਸੱਟ ਮਾਰ ਕੇ ਰੰਬੀ ਚੰਗੀ ਅੰਦਰ ਧਸਾ ਦਿਤੀ। ਰੰਬੀ ਪੁਟਦਿਆਂ ਲਹੂ ਦੀਆਂ ਧਾਰਾਂ ਛੂਟ ਪਈਆਂ। ਫਿਰ ਸੱਜੇ ਖੱਬੇ ਦੋਹਾਂ ਕੰਨਾਂ ਦੇ ਪਿਛਲੇ ਪਾਸੇ ਤਕ ਇਸ ਤਰ੍ਹਾਂ ਨਾਲ ਨਾਲ ਰਖ ਕੇ ਗਿੱਚੀ ਛੱਡ ਕੇ ਇਕ ਧਾਰ ਦੀ ਸ਼ਕਲ ਦਾ ਲੰਮਾ ਜ਼ਖ਼ਮ ਲਾ ਲਿਆ। ਖ਼ੂਨ ਦੀਆਂ ਧਾਰਾਂ ਮੂੰਹ ਉਤੋਂ ਦੀ ਦਾੜ੍ਹੀ ਥਾਣੀ ਹੋ ਕੇ ਪੋਟ ਤੋਂ ਵਗ ਕੇ ਚੌਕੜਾ ਵੱਜੇ ਪੱਟਾਂ ਉਤੇ ਦੀ ਵਗ ਕੇ ਜ਼ਮੀਨ ਉਤੇ ਵਹਿਣ ਲਗੀਆਂ। ਸਿੰਘ “ਅਕਾਲ ਅਕਾਲ” ਜਪੀ ਜਾਵੇ ਤੇ ਮੋਚੀ ਰੰਬੀ ਦਾ ਉੜੇਸਣਾ ਦੇ ਦੇ ਕਚਰ ਕਚਰ ਖੋਪਰੀ ਉਤਾਰੀ ਗਿਆ ਭਾਈ ਤਾਰੂ ਸਿੰਘ ਖੂਨ ਤੇ ਬੋਟੀਆਂ ਦੇ ਛਪੜ ਵਿਚ ਬੈਠਾ ਹੋਇਆ ਸੀ। ਮੋਚੀ ਦੀ ਰੰਬੀ ਤੇ ਹੱਥ ਖੂਨ ਨਾਲ ਲੱਤ-ਪੱਤ ਹੋਏ ਸਨ। ਹੁਣ ਉਹ ਉਠ ਕੇ ਖ਼ੂਨ ਦੇ ਛਪੜ ਵਿਚ ਖਲੋਤਾ ਹੋਇਆ ਸਿਰ ਦੇ ਪਿਛਲੇ ਪਾਸੇ ਵਾਲਾ ਖੋਪਰੀ ਦਾ ਹਿੱਸਾ ਲਾਹ ਰਿਹਾ ਸੀ। ਵੇਖਣ ਵਾਲੇ ਸਾਰੇ, ਇਹ ਖ਼ੂਨੀ ਨਜ਼ਾਰਾ ਵੇਖ ਕੇ ਤ੍ਰਾਹਮਾਨ ਤ੍ਰਾਹਮਾਨ ਕਰ ਰਹੇ ਸਨ। ਕਈ ਤਾਂ ਇਸ ਭਿਆਨਕ ਝਾਕੀ ਨੂੰ ਵੇਖਣ ਦੀ ਤਾਬ ਨਾ ਝਲਦੇ ਹੋਏ ਉਥੋਂ ਲਾਂਭੇ ਹੋ ਗਏ। ਕਈ ਦੰਦਾਂ ਥਲੇ ਜੀਭ ਦਈ ਕਸੀਸ ਵੱਟੀ ਖੜੇ ਸਨ, ਵੇਖਣ ਲਈ ਕਿ ਇਸ ਤੋਂ ਅੱਗੇ ਕੀ ਹੁੰਦਾ ਹੈ। ਸਾਰੇ ਹੈਰਾਨ ਸਨ ਕਿ ਇਹ ਸਿਖ ਏਨੀ ਪੀੜ ਕਿਵੇਂ ਜਰੀ ਜਾ ਰਿਹਾ ਹੈ ? ਉਹ ਅਡੋਲ-ਚਿਤ ਬੈਠਾ ਹੋਇਆ ਜਪੁਜੀ ਸਾਹਿਬ ਦਾ ਜਾਪ ਕਰ ਰਿਹਾ ਸੀ।
ਖੋਪਰੀ ਹੁਣ ਗਿੱਚੀ ਤਕ ਲਥ ਗਈ, ਕੇਵਲ ਪਿਛਲਾ ਹਿੱਸਾ ਅਜੇ ਧੌਣ ਨਾਲ ਜੁੜਿਆ ਹੋਇਆ ਸੀ। ਮੋਚੀ ਨੇ ਰੰਬੀ ਦੇ ਮੂੰਹ ਤੋਂ ਉਂਗਲ ਨਾਲ ਬੋਟੀਆਂ ਸਾਫ਼ ਕਰ ਕੇ ਉਸ ਨੂੰ ਥੋੜਾ ਜਿਹਾ ਫਿਰ ਤੇਜ਼ ਕੀਤਾ। ਫਿਰ ਗਿਚੀ ਤਕ ਦੇ ਵਾਲਾਂ ਵਾਲਾ ਹਿੱਸਾ ਇਕੋ ਰਗੜੇ ਵਿਚ ਵੱਢ ਕੇ ਕੇਸਾਂ ਤੋਂ ਫੜ ਕੇ ਖੋਪਰੀ ਉਤਾਂਹ ਹੀ ਚੁਕ ਲਈ। ਇਕ ਹੱਥ ਵਿਚ ਰੰਬੀ, ਦੂਜੇ ਹੱਥ ਵਿਚ ਖੋਪਰੀ ਚੁਕ ਕੇ ਪਹਿਲਾਂ ਸਿੰਘ ਵਲ ਤੇ ਫੇਰ ਜ਼ਕਰੀਆ ਖ਼ਾਨ ਵਲ ਤੱਕਿਆ, ਮਾਨੋ ਪੁਛ ਰਿਹਾ ਹੋਵੇ, ਹੁਕਮ ਦੀ ਤਾਮੀਲ ਵਿਚ ਕੋਈ ਕਸਰ ਤਾਂ ਨਹੀਂ ਰਹਿ ਗਈ। ਸਬੇਦਾਰ ਨੇ ਸਿਰ ਹਿਲਾ ਕੇ ਤਾਮੀਲ ਦੀ ਪੂਰਤੀ ਲਈ ਸ਼ਾਬਾਸ਼ ਦਿੱਤੀ। ਫਿਰ ਇਸ਼ਾਰਾ ਪਾ ਕੇ ਖੋਪਰੀ ਭਾਈ ਤਾਰੂ ਸਿੰਘ ਤੋਂ ਜ਼ਰਾ ਕੁ ਹਟ ਕੇ ਉਸ ਦੇ ਸਾਹਮਣੇ ਹੀ ਰਖ ਦਿਤੀ।
ਭਾਈ ਤਾਰੂ ਸਿੰਘ ਉਸੇ ਤਰ੍ਹਾਂ ਹੀ ਪਿਛਾਂਹ ਹੱਥ ਲਾਈ ਖੂਨ ਵਿਚ ਗੜੁਚ ਉਸ ਲਹੂ-ਬੋਟੀਆਂ ਨਾਲ ਬਣੇ ਛੱਪੜ ਵਿਚ ਅਡੋਲ ਬੈਠਾ ਸੀ। ਖੂਨ ਨਾਲ ਭਿੱਜੀਆਂ ਅੱਖਾਂ ਨਾਲ ਖ਼ਾਨ ਬਹਾਦਰ ਵੱਲ ਤਕਿਆ ਤੇ ਪੁਛਿਆ, “ਖ਼ਾਨ ਬਹਾਦਰ ! ਕੋਈ ਹੋਰ ਅਰਮਾਨ ਜੇ ਪੂਰਾ ਕਰਨ ਵਾਲਾ ਰਹਿੰਦਾ ਹੋਵੇ ਤਾਂ ਸਿੰਘ ਹਾਜ਼ਰ ਹੈ।” ਆਸ਼ਿਕ ਨੇ ਆਪਣੇ ਪਿਆਰੇ ਤੋਂ ਪ੍ਰੇਮ-ਰਸ ਪਾਉਣ ਲਈ ਖੋਪਰੀ ਦਾ ਕਾਸਾ ਬਣਾ ਲਿਆ ਸੀ। ਖ਼ਾਨ ਬਹਾਦਰ ਉਸ ਨਾਲ ਅੱਖਾਂ ਨਾ ਮਿਲਾ ਸਕਿਆ। ਹੁਣ ਤਕ ਖੂਨ ਕਾਫ਼ੀ ਵਗ ਚੁਕਿਆ ਸੀ। ਕੁਝ ਦੇਰ ਬਾਅਦ ਤਾਰੂ ਸਿੰਘ ਬੇਹੋਸ਼ ਹੋ ਕੇ ਉਸ ਖੂਨ ਦੀ ਬਣੀ ਝੀਲ ਵਿਚ ਡਿਗ ਪਿਆ।
ਇਹ ਸਭ ਕੁਝ ਉਸ ਥਾਂ ਹੋਇਆ, ਜਿਸ ਨੂੰ ਸ਼ਹੀਦਗੰਜ ਸਿੰਘਣੀਆਂ (ਲਾਹੌਰ ਰੇਲਵੇ ਸਟੇਸ਼ਨ ਦੇ ਐਨ ਸਾਹਮਣੇ ਤੇ ਬਿਲਕੁਲ ਪਾਸ ਹੀ) ਕਹਿੰਦੇ ਹਨ। ਇਤਿਹਾਸਾਂ ਵਿਚ ਇਸ ਥਾਂ ਨੂੰ ਨਖ਼ਾਸ ਚੌਕ ਲਿਖਿਆ ਹੈ। ਅੱਜ ਇਹ ਥਾਂ ਲੰਡਾ ਬਾਜ਼ਾਰ ਅਖਵਾਉਂਦਾ ਹੈ। ਇਥੇ ਨਾਜ਼ਮ ਲਾਹੌਰ ਦੀ ਕਚਹਿਰੀ ਸੀ। ਇਸ ਦੇ ਦੁਆਲੇ ਡੂੰਘੀ ਖਾਈ ਜਿਹੀ ਬਣੀ ਹੋਈ ਸੀ। ਭਾਈ ਤਾਰੂ ਸਿੰਘ ਜੀ ਨੂੰ, ਜੋ ਨੀਮ ਮੁਰਦਾ ਹਾਲਤ ਵਿਚ ਸੀ, ਇਸ ਖਾਈ ਵਿਚ ਸੁਟਾ ਦਿਤਾ ਗਿਆ।
ਇਧਰ ਭਾਈ ਤਾਰੂ ਸਿੰਘ ਦੀ ਖੋਪਰੀ ਉਤਰੀ, ਉਧਰ ਜਕਰੀਆਂ ਖਾਨ ਦਾ ਪਿਸ਼ਾਬ ਬੰਦ ਹੋ ਗਿਆ ਜਕਰੀਆਂ ਖਾਨ ਬੜੀ ਤਕਲੀਫ਼ ਵਿਚ ਸੀ , ਕੋਈ ਇਲਾਜ਼ ਕੰਮ ਨਾ ਆਇਆ । ਉਸਨੂੰ ਭਾਈ ਤਾਰੂ ਦੇ ਬਚਨ ਯਾਦ ਆਏ ਬੜਾ ਪਛਤਾਇਆ ਸਰਦਾਰ ਸੁਬੇਗ ਸਿੰਘ ਨੂੰ ਤਾਰੂ ਸਿੰਘ ਪਾਸ ਆਪਣੇ ਬਚਨ ਵਾਪਸ ਲੈਣ ਦੀ ਤਾਕੀਦ ਕਰਨ ਭੇਜਿਆ ਸੰਗਤ ਪਾਸ ਵੀ ਗਿਆ ਸੰਗਤ ਨੇ ਇਹੀ ਕਿਹਾ ਕੀ ਸਹਿਜ਼ -ਸੁਭਾ ਬਚਨ ਕਹੇ ਅਸਰ ਤਾਂ ਜਰੂਰ ਕਰਦੇ ਹਨ ਪਰ ਜੇਕਰ ਭਾਈ ਤਾਰੂ ਸਿੰਘ ਦੀ ਜੁਤੀ ਉਸਦੇ ਸਿਰ ਤੇ ਮਾਰੀ ਜਾਏ ਤਾਂ ਸ਼ਾਯਦ ਵਾਹਿਗੁਰੂ ਉਸਨੂੰ ਮਾਫ਼ ਕਰ ਦੇਵੇ ਜਿਤਨੀ ਦੇਰ ਉਸਨੂੰ ਜੁਤੀਆਂ ਪੈਦੀਆਂ ਰਹੀਆਂ ਪਿਸ਼ਾਬ ਆਉਂਦਾ ਪਰ ਫਿਰ ਬੰਦ ਹੋ ਜਾਂਦਾ । 22 ਦਿਨ ਕਸ਼ਟ ਸਹਿ ਕੇ ਅਖੀਰ ਜਕਰੀਆਂ ਖਾਨ ਦੀ ਮੌਤ ਹੋ ਗਈ । ਜਦੋਂ ਇਸ ਗਲ ਦਾ ਪਤਾ ਭਾਈ ਤਾਰੂ ਸਿੰਘ ਜੀ ਨੂੰ ਲਗਾ ਉਨ੍ਹਾ ਨੇ ਅਰਦਾਸ ਕਰਕੇ ਆਪਣੇ ਪ੍ਰਾਨ ਤਿਆਗ ਦਿਤੇ , ਸ਼ਾਇਦ ਉਨ੍ਹਾ ਦੇ ਜੀਣ ਦਾ ਮਨੋਰਥ ਪੂਰਾ ਹੋ ਗਿਆ ਸੀ । ਭੁੱਲ ਚੁੱਕ ਦੀ ਮੁਆਫੀ ਦਾਸ ਜੋਰਾਵਰ ਸਿੰਘ ਤਰਸਿੱਕਾ ।

Begin typing your search term above and press enter to search. Press ESC to cancel.

Back To Top