ਅਮ੍ਰਿਤ ਵੇਲੇ ਦਾ ਹੁਕਮਨਾਮਾ – 2 ਅਕਤੂਬਰ 2023
ਅੰਗ : 613
ਸੋਰਠਿ ਮਹਲਾ ੯ ॥ ਮਨ ਕੀ ਮਨ ਹੀ ਮਾਹਿ ਰਹੀ ॥ ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥੧॥ ਰਹਾਉ ॥ ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥ ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥੧॥ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ॥ ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥੨॥੨॥
ਅਰਥ: ਹੇ ਭਾਈ! ਵੇਖੋ, ਮਾਇਆ ਧਾਰੀ ਦੀ ਮੰਦ-ਭਾਗਤਾ! ਉਸ ਦੇ) ਮਨ ਦੀ ਆਸ ਮਨ ਵਿਚ ਹੀ ਰਹਿ ਗਈ। ਨਾਹ ਉਸ ਨੇ ਪਰਮਾਤਮਾ ਦਾ ਭਜਨ ਕੀਤਾ, ਨਾਹ ਹੀ ਉਸ ਨੇ ਸੰਤ ਜਨਾਂ ਦੀ ਸੇਵਾ ਕੀਤੀ, ਤੇ, ਮੌਤ ਨੇ ਬੋਦੀ ਆ ਫੜੀ ॥੧॥ ਰਹਾਉ ॥ ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਗੱਡੀਆਂ, ਮਾਲ-ਅਸਬਾਬ, ਧਨ-ਪਦਾਰਥ ਸਾਰੀ ਹੀ ਧਰਤੀ – ਇਹ ਸਭ ਕੁਝ ਨਾਸਵੰਤ ਸਮਝੋ। ਪਰਮਾਤਮਾ ਦਾ ਭਜਨ (ਹੀ) ਅਸਲ (ਸਾਥੀ) ਹੈ ॥੧॥ ਹੇ ਭਾਈ! ਕਈ ਜੁਗ (ਜੂਨਾਂ ਵਿਚ) ਭਟਕ ਭਟਕ ਕੇ ਤੂੰ ਥੱਕ ਗਿਆ ਸੀ। (ਹੁਣ) ਤੈਨੂੰ ਮਨੁੱਖਾ ਸਰੀਰ ਲੱਭਾ ਹੈ। ਨਾਨਕ ਜੀ ਆਖਦੇ ਹਨ – (ਹੇ ਭਾਈ! ਪਰਮਾਤਮਾ ਨੂੰ) ਮਿਲਣ ਦੀ ਇਹੀ ਵਾਰੀ ਹੈ, ਹੁਣ ਤੂੰ ਸਿਮਰਨ ਕਿਉਂ ਨਹੀਂ ਕਰਦਾ ? ॥੨॥੨॥


waheguru ji 🙏
🙏🙏🌸🌺🌼ਹੇ ਗ਼ਰੀਬਾਂ ਉੱਤੇ ਦਿਆਕਰਨ ਵਾਲੇ ਬਖ਼ਸ਼ਣ ਹਾਰ ਪ੍ਰਭੂ ਹੇ ਭਗਤਾਂ ਦੇ ਪਿਆਰੇ ਸਦਾ ਕਿਰਪਾਲੂ ਹੇ ਅਨਾਥਾਂ ਦੇ ਨਾਥ ਗੋਬਿੰਦ ਤੇ ਗੋਪਾਲ ਪ੍ਰਭੂ ਹੇ ਸਾਰੇ ਸ਼ਰੀਰਾਂ ਦੀ ਪਾਲਣਾ ਕਰਨ ਵਾਲੇ ਹੇ ਸਬ ਦੇ ਮੁੱਢ ਸ੍ਰਿਸਟੀ ਦੇ ਰਚਨਹਾਰ ਕਰਤਾ ਪੁਰਖ ਹੇ ਭਗਤਾਂ ਦੇ ਪ੍ਰਾਣਾ ਦੇ ਆਸਰੇ ਤੁਹਾਨੂੰ ਜੋ ਜੋ ਜੱਪਦਾਹੇ ਉਹ ਪਵਿੱਤਰ ਹੋ ਜਾਂਦਾ ਹੈ ਵਾਹਿਗੁਰੂ ਜੀ 🌼🌺🌸🙏🙏
ਵਾਹਿਗੁਰੂ ਜੀਉ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਕਿ ਸਾਨੂੰ ਹੁਕਮਨਾਮਾ ਸਾਹਿਬ ਆਪ ਦੁਆਰਾ ਪਾਪ੍ਰਤ ਹੋ ਜਾਂਦਾ ਹੈ।ਇਕ ਨਾਲ ਹੀ ਬੇਨਤੀ ਹੈ ਜੀ ਕਿ ਹੁਕਮਨਾਮਾ ਸਾਹਿਬ ਸਵੇਰੇ 5-30 ਤੋਂ 6 ਵਜੇ ਤੱਕ ਲਿੱਖ ਦਿਤਾ ਕਲੋਂਜੀ, ਤਾਂਕਿ ਅਸੀਂ ਆਪ ਦੁਆਰਾ ਲਿਖਿਆ ਹੋਇਆ ਹੁਕਮਨਾਮਾ ਸਾਹਿਬ ਹੋਰ ਸੰਗਤ ਵਿੱਚ ਸਾਂਝਾ ਕਰ ਸਕੀਏ। ਭੁੱਲ ਚੁੱਕ ਮੁਆਫ ਕਰਨੀ ਜੀ। ਬਹੁਤ ਬਹੁਤ ਧੰਨਵਾਦ ਜੀ