27 ਸਤੰਬਰ ਗੁਰਗੱਦੀ ਦਿਹਾੜਾ – ਧੰਨ ਗੁਰੂ ਰਾਮਦਾਸ ਜੀ ਮਹਾਰਾਜ
ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਬਾਦ ਗੁਰੂ ਗੱਦੀ ਦੇ ਲਈ ਚਾਰ ਮੁਖ ਦਾਅਵੇਦਾਰ ਸੀ ਚਾਰਾਂ ਨਾਲ ਗੁਰਦੇਵ ਦਾ ਸੰਸਾਰਕ ਰਿਸ਼ਤਾ ਵੀ ਸੀ  ਦੋ ਗੁਰੂ ਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ  ਦੋ ਸਤਿਗੁਰਾਂ ਦੇ ਜਵਾਈ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ  ਗੁਰੂ ਅਮਰਦਾਸ ਜੀ ਦੀਆਂ ਦੋ ਧੀਆਂ ਸੀ ਵੱਡੀ ਬੀਬੀ ਦਾਨੀ ਜੀ ਛੋਟੀ ਬੀਬੀ ਭਾਨੀ ਜੀ  ਦਾਨੀ ਜੀ  ਭਾਈ ਰਾਮੇ ਨਾਲ ਤੇ ਭਾਨੀ ਜੀ ਭਾਈ ਜੇਠਾ ਜੀ ਵਿਆਈ ਹੋਈ ਸੀ  ਦੋਵੇਂ ਜਵਾਈ ਗੋਇੰਦਵਾਲ ਹੀ ਰਹਿੰਦੇ ਦਿਨ ਰਾਤ ਸੇਵਾ ਕਰਦੇ ਸੀ
 ਜਦੋਂ ਪਹਿਲੇ ਤੇ ਦੂਜੇ ਸਤਿਗੁਰਾਂ ਦੀ ਤਰ੍ਹਾਂ ਅੰਤਰਜਾਮੀ ਧੰਨ ਗੁਰੂ ਅਮਰਦਾਸ ਜੀ ਨੇ ਪਰਖ ਕੀਤੀ  ਤਾਂ ਭਾਈ ਜੇਠਾ ਜੀ ਹੀ #ਖਰੇ_ਉੱਤਰੇ  ਪੁੱਤ ਤੇ ਪਇਲਾ ਪਰਖ ਲਏ ਸੀ  ਦੋਵਾਂ ਜਵਾਈਆਂ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ  ਨੂੰ ਪਰਖਣ ਦੀ ਵਿਧੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਚ ਬੜੀ ਸੋਹਣੀ ਬਿਆਨੀ ਆ
ਇੱਕ ਦਿਨ ਸਤਿਗੁਰੂ ਜੀ ਨੇ ਦੋਵਾਂ ਨੂੰ ਕੋਲ ਬਲਾਇਆ ਤੇ ਭਾਈ ਰਾਮਾ ਜੀ ਨੂੰ ਕਿਆ ਬਉਲੀ ਦੇ ਕੋਲ ਹਾਡੇ ਬੈਠਣ ਲਈ ਸੋਹਣਾ ਜਿਆ #ਥੜਾ ਬਣਾਓ   ਦੂਜੇ ਪਾਸੇ ਜਾਕੇ  ਭਾਈ ਜੇਠਾ ਜੀ ਨੂੰ  ਕਿਆ ਏਥੇ ਤੁਸੀ ਵੀ ਸਾਡੇ ਲਈ ਸੋਹਣਾ ਥੜ੍ਹਾ ਬਣਾਉ  ਥੜੇ ਬਣਉਣ ਦਾ ਹੁਕਮ ਕਰਕੇ ਆਪ ਵਾਪਸ ਆ ਗਏ  ਸਾਰਾ ਦਿਨ ਮਿਹਨਤ ਕਰਕੇ ਦੋਵਾਂ ਨੇ ਵੱਖ ਵੱਖ ਥਡ਼੍ਹੇ ਬਣਾਏ  ਸ਼ਾਮ ਦੇ ਸਮੇਂ ਸਤਿਗੁਰੂ ਵੇਖਣ ਆਏ  ਭਾਈ ਰਾਮੇ ਦਾ ਥੜਾ ਵੇਖ ਕਿਹਾ ਪੁੱਤ ਸਹੀ ਨਈਂ ਬਣਾਇਆ ਢਾਹਦੇ  ਦਬਾਰਾ ਬਣਾਓ   ਗੁਰਦੇਵ ਜੀ  ਨੇ ਆਪ ਲਕੀਰ ਖਿਚ ਕੇ ਦੱਸੀ ਏਦਾਂ ਏਦਾ ਬਣਾਊ   ਭਾਈ ਰਾਮੇ ਦੇ ਮਨ ਨੂੰ ਬੜੀ ਸੱਟ ਵੱਜੀ ਕੇ ਉਦਾਸ ਜਹੇ ਹੋ ਗਏ  ਪਰ ਹੁਕਮ ਮੰਨਕੇ ਥੜਾ ਢਾਹ ਦਿੱਤਾ
ਫੇਰ ਭਾਈ ਜੇਠਾ ਜੀ ਕੋਲ ਗਏ  ਵੇਖ ਕੇ ਕਿਆ  ਨਹੀ  ਜੇਠਿਆ ਤੂੰ ਵੀ ਸਹੀ ਨੀ ਬਣਾਇਆ  ਢਾਹ ਦੇ   ਭਾਈ ਜੇਠੇ ਨੇ ਹੱਥ ਜੋੜ ਕੇ ਗਲਤੀ ਦੀ ਮੁਆਫੀ ਮੰਗੀ ਕੋਈ ਮੱਥੇ ਵੱਟ ਨੀ ਪਾਇਆ ਥੜਾ ਢਾਹ ਦਿੱਤਾ  ਉਨ੍ਹਾਂ ਨੂੰ ਵੀ ਗੁਰਦੇਵ ਨੇ ਸੋਟੀ ਨਾਲ ਲ਼ਕੀਰ  ਵਾਹ ਕੇ ਦਸਿਆ ਏਦਾ ਬਣਾਊ
ਕਵੀ ਸੰਤੋਖ ਸਿੰਘ ਜੀ ਲਿਖਦੇ
ਤਬ ਸਤਿਗੁਰ ਨੇ ਦਈ ਢਹਾਇ।
ਕਰੀ ਕਾਰ ਪੁਨ ਭਲੇ ਬਤਾਇ।
ਇਸ ਪ੍ਰਕਾਰ ਕੀਜੈ ਸ਼ੁਭ ਥਰੀ।
ਸੁਰਤਿ ਸੰਭਾਰਹੁ ਉਰ ਮਤਿ ਧਰੀ। ( ਸੂਰਜ ਪ੍ਰਕਾਸ਼)
   ਅਗਲੇ ਦਿਨ ਫਿਰ ਸਾਰਾ ਦਿਨ ਲਾਕੇ ਥੜੇ ਤਿਆਰ ਕੀਤੇ   ਬਾਬਾ ਅਮਰਦਾਸ ਜੀ ਫੇਰ ਵੇਖਣ ਗਏ  ਵੇਖ ਕੇ ਕਿਆ ਨਹੀ  ਕੰਧਾਂ ਟੇਢੀਆਂ ਸਾਨੂੰ ਪਸੰਦ ਨੀ  ਢਾਹ ਦਉ ਸਹੀ ਨਹੀ ਬਣੇ
 ਐਈ 3/4 ਦਿਨ ਲੰਘੇ  ਰੋਜ ਥੜੇ ਤਿਆਰ ਕਰਨੇ ਰੋਜ ਨੁਕਸ ਕੱਢ ਕੇ ਢਵਾ ਦੇਣ  ਆਖੀਰ  ਭਾਈ ਰਾਮੇ ਜੀ ਦਾ ਸਬਰ ਟੁੱਟ ਗਿਆ   ਚੌਥੇ ਦਿਨ ਕਹਿ ਈ ਦਿੱਤਾ ਮਹਾਰਾਜ  ਏਤੋ ਵਧੀਆ ਮੈ ਨੀ ਬਣਾ ਸਕਦਾ ਜੀ  ਮੈ ਸਾਰਾ ਦਿਨ ਮਿਹਨਤ ਕਰਦਾਂ ਪਰ ਤੁਹਾਡੇ ਪਸੰਦ ਪਤਾ ਨੀ ਕਿਉ ਨਹੀ ਅਉਦਾ ਜੀ  ਜਿਵੇਂ ਤੁਸੀਂ ਕਹਿ ਕੇ ਜਾਂਦੇ ਹੋ  ਮੈ ਬਿਲਕੁਲ ਉਦਾ ਹੀ ਬਣਉਦਾ  ਤੁਸੀ ਆਪ ਹੀ ਲਕੀਰ ਖਿੱਚਦੇ ਹੋ  ਪਰ ਲਗਦਾ ਤਾਡੀ ਉਮਰ ਵਡੇਰੀ ਹੋਗੀ  ਚੇਤਾ ਭੁੱਲ ਜਾਂਦਾ  ਪਰ ਮੇਰਾ ਕੋਈ ਕਸੂਰ ਨਹੀ  ਮੈਥੋ ਨਹੀ ਬਣਦੇ ਹੁਣ …
ਸੁਣਕੇ ਗੁਰਦੇਵ ਚੁਪ ਰਹੇ  ਤੇ ਹੋਲੀ ਹੋਲੀ ਤੁਰਕੇ ਭਾਈ ਜੇਠੇ ਜੀ ਕੋਲ ਅ ਗਏ ਥੜਾ ਚੰਗੀ ਤਰ੍ਹਾਂ ਵੇਖਿਆ ਪਰ ਉਵੀ ਪਸੰਦ ਨ ਆਇਆ  ਤੇ ਢਉਣ ਦਾ ਹੁਕਮ ਕੀਤਾ   ਭਾਈ ਜੇਠਾ ਜੀ ਨੇ ਮੱਥੇ ਵੱਟ ਨੀ ਪਾਇਆ  ਸਗੋੰ ਗੱਲ ਪੱਲਾ ਪਾਕੇ ਹੱਥ ਜੋੜ ਮਾਫੀ ਮੰਗੀ  ਪਾਤਸ਼ਾਹ ਤੁਸੀ ਕਿੰਨੀ ਵਾਰ ਸਮਝਾਕੇ ਗਏ ਹੋ  ਪਰ ਮੈ ਹੀ ਮੂਰਖ ਹਾਂ ਵਾਰ ਵਾਰ ਭੁਲ ਜਾਂਨਾ  ਮੇਰੀ ਮਤਿ ਥੋੜ੍ਹੀ ਆ ਤੁਸੀਂ ਬਖਸਹਾਰ ਹੋ  ਮਿਹਰ ਕਰੋ  ਭੁਲਣਹਾਰ ਨੂੰ ਬਖਸ਼ ਦਿਉ  ਤੇ ਸੁਮਤਿ ਬਖਸ਼ੋ  ਜਿਵੇ ਦਾ ਤੁਸੀ ਚਹੁੰਦੇ ਹੋ   ਉਦਾ ਦਾ ਥੜਾ ਬਣਾ ਸਕੇ   ਜੋ ਤੁਹਾਡੇ ਬੈਠ ਦੇ ਜੋਗ ਹੋਵੇ  ਪਹਿਲਾ ਵੀ ਜੇਠਾ ਜੀ ਨੇ ਕਦੇ ਕੋਈ ਗਿਲਾ ਨਹੀਂ ਕੀਤਾ ਸੀ   ਸਤਿਗੁਰੂ  ਸੁਣਕੇ ਬੜੇ ਖੁਸ਼ ਹੋਏ  ਕਿਆ ਬਸ ਜੇਠਿਆ ਬਸ  ਪੁੱਤ ਜਿਸ ਥੜੇ ਤੇ ਅਸੀ  ਬੈਣਾ ਉ ਤਿਆਰ ਹੋ ਗਿਆ ਅਸੀ ਬਾਹਰ ਨਹੀ ਤੇਰੇ ਅੰਦਰ ਬਹਿਣਾ ਸਾਨੂੰ ਥੜਾ ਪਸੰਦ ਆ   ਤੇਰੇ ਵਰਗਾ ਥੜਾ ਦੁਨੀਆ ਤੇ ਹੋਰ ਕੋਈ  ਨਹੀ ਬਣਾ ਸਕਦਾ ਜਿਥੇ ਅਸੀ ਬਹਿ ਸਕੀਏ
ਐ ਪਰਖ ਹੋਈ ਜਿਸ ਚੋ ਭਾਈ ਜੇਠਾ ਜੀ ਖਰੇ ਉਤਰੇ ਭਾਈ ਰਾਮਾ ਜੀ ਵੀ ਕੋਈ ਘਟ ਨਹੀ ਸੰਨ ਪਰ ਗੁਰੂ ਦੀ ਪਰਖ ਤੇ ਪੂਰੇ ਅਉਣਾ  ਵੱਖਰੀ ਖੇਡ   ਖੈਰ   ਸਮਾਂ ਵੇਖ  ਭਾਂਦੋ ਸੁਦੀ 13 ਨੂੰ  ਧੰਨ ਗੁਰੂ ਅਮਰਦਾਸ ਜੀ ਨੇ  ਸਾਰੀ ਸੰਗਤ ਨੂੰ ਕੱਤਰ ਕੀਤਾ  ਭਰੇ ਦਰਬਾਰ ਚ  ਭਾਈ ਜੇਠੇ ਨੂੰ ਨਵਾ ਚੋਲਾ ਪਵਾਕੇ ਆਪਣੇ ਤਖ਼ਤ ਤੇ ਬਠਾਇਆ  ਪੰਜ ਪੈਸੇ ਅਤੇ ਨਾਰੀਅਲ ਰੱਖ ਕੇ  ਤਿੰਨ ਪਰਿਕਰਮਾ ਕਰ ਮੱਥਾ ਟੇਕਿਆ ਗੁਰੂ ਹੁਕਮ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਗੱਦੀ ਦਾ ਤਿਲਕ ਲਾਇਆ
ਮਹਿਮਾ ਪ੍ਰਕਾਸ਼ ਦਾ ਕਰਤਾ ਬਾਵਾ ਸਰੂਪ ਸਿੰਘ ਭੱਲਾ ਜੀ ਲਿਖਦੇ ਆ ਰਾਮਦਾਸ ਨਾਮ ਵੀ ਗੁਰੂ ਅਮਰਦਾਸ ਜੀ ਨੇ ਗੁਰਤਾਗੱਦੀ ਸਮੇ ਬਖਸ਼ਿਆ  ਸੀ   ਜਿਵੇ ਭਾਈ ਲਹਿਣਾ ਜੀ ਤੋ ਗੁਰੂ ਅੰਗਦ ਹੋਏ  ਏਦਾਂ ਭਾਈ ਜੇਠਾ ਜੀ ਤੋ ਗੁਰੂ ਰਾਮਦਾਸ ਹੋਏ
ਗੁਰੂ ਅਮਰਦਾਸ ਜੀ ਨੇ ਸਾਰੀ ਸੰਗਤ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ  ਰਾਮਦਾਸ “ਗੁਰੂ” ਹੋਣਗੇ  ਏਨਾ ਨੂੰ ਹਾਡਾ ਈ ਰੂਪ ਕਰਕੇ ਜਾਣਨਾ  ਏਨਾਂ ਚ ਤੇ ਸਾਡੇ ਚ ਕੋਈ ਭੇਦ ਨਹੀ  ਸਾਰੇ ਇਨ੍ਹਾਂ ਦੇ ਚਰਨਾਂ ਤੇ ਸਿਰ ਮੱਥਾ ਟੇਕੋ   ਗੁਰੂ ਸਾਹਿਬ ਦੇ ਵੱਡੇ ਪੁਤਰ ਤੇ ਬਾਬਾ ਮੋਹਨ ਜੀ  ਬਾਗੀ ਹੋ ਗਏ ਓ ਨਰਾਜ ਸੀ  ਉਨ੍ਹਾਂ ਸਿਰ ਨੀ ਝੁਕਾਇਆ  ਪਰ ਗੁਰੂ ਪਿਤਾ ਦਾ ਹੁਕਮ ਮੰਨਕੇ ਛੋਟਾ ਪੁਤਰ #ਬਾਬਾ_ਮੋਹਰੀ_ਜੀ ਅੱਗੇ ਹੋਏ  ਸੰਸਾਰਿਕ ਰਿਸ਼ਤਿਆ ਤੋ ਉਪਰ ਉਠ  ਗੁਰੂ ਰਾਮਦਾਸ ਜੀ ਨੂੰ ਗੁਰੂ ਰੂਪ ਜਾਣ  ਚਰਨਾਂ ਤੇ ਨਮਸਕਾਰ ਕੀਤੀ  ਗੁਰੂ ਅਮਰਦਾਸ ਜੀ ਬੜੇ ਖੁਸ਼ ਹੋਏ  ਕਿਆ ਪੁਤਰ ਜੀ ਭਗਤਾਂ ਦੀਆਂ ਇੱਕੀ ਕੁਲਾ ਤਰਦੀਆਂ   ਤੇਰੀਆਂ 42 ਕੁਲਾ ਦਾ ਉਧਾਰ ਕੀਤਾ  ਇਸ ਤੋ ਬਾਅਦ ਫਿਰ ਸਾਰੇ ਗੁਰੁਸਿੱਖਾਂ ਨੇ ਵੀ ਵਾਰੀ ਵਾਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ  ਭੇਟਾ ਰਖੀ ਉਸ ਸਮੇ ਦਾ ਹਾਲ ਗੁਰੂ ਅਮਰਦਾਸ ਜੀ ਦੇ ਪੋੜਪੋਤਰੇ #ਬਾਬਾ_ਸੁੰਦਰ_ਜੀ ਨੇ  #ਸਦ ਬਾਣੀ ਚ ਐ ਬਿਆਨ  ਕੀਤਾ
ਰਾਮਦਾਸ ਸੋਢੀ ਤਿਲਕੁ ਦੀਆ
 ਗੁਰ ਸਬਦੁ ਸਚੁ ਨੀਸਾਣੁ ਜੀਉ ॥੫॥
………
 ਸਤਿਗੁਰੁ ਪੁਰਖੁ ਜਿ ਬੋਲਿਆ
 ਗੁਰਸਿਖਾ ਮੰਨਿ ਲਈ ਰਜਾਇ ਜੀਉ ॥
ਮੋਹਰੀ ਪੁਤੁ ਸਨਮੁਖੁ ਹੋਇਆ  ਰਾਮਦਾਸੈ ਪੈਰੀ ਪਾਇ ਜੀਉ ॥
ਸਭ ਪਵੈ ਪੈਰੀ ਸਤਿਗੁਰੂ ਕੇਰੀ  ਜਿਥੈ ਗੁਰੂ ਆਪੁ ਰਖਿਆ ॥
 ~ਅੰਗ -੯੨੩/੨੪ (923/24)
ਭੱਟ ਬਾਨੀ ਚ ਬਚਨ ਅ  ਕਿ ਸਾਰੀ ਸ੍ਰਿਸ਼ਟੀ ਦਾ ਉਧਾਰ ਕਰਨ ਦੇ ਲਈ  ਗੁਰੂ ਅਮਰਦਾਸ ਜੀ ਨੇ  ਸੋਢੀ ਕੁਲ ਦੇ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਤਖ਼ਤ ਬਖਸ਼ਿਸ਼ ਕੀਤਾ  ਉਹ ਤਖਤ ਜੋ ਰਾਜ ਯੋਗ ਦਾ ਤਖ਼ਤ ਆ
  ਸੋਢੀ ਸ੍ਰਿਸਿਟ ਸਕਲ ਤਾਰਣ ਕਉ
   ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥੩॥
~ ਅੰਗ ੧੪੦੬(1406)
ਏਦਾਂ ਭਾਦੋਂ ਸੁਦੀ ਤੇਰਾਂ  ਮਲਬ ਪੰਨਿਆ ਤੋ ਦੋ ਦਿਨ ਪਹਿਲਾ  ਸੰਮਤ ੧੬੩੧ ਦੇ ਦਿਨ ਸੰਨ 1574 ਨੂੰ  ਚੌਥੇ ਗੁਰਦੇਵ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਗੁਰ ਤਖ਼ਤ ਤੇ ਬਿਰਾਜਮਾਨ ਹੋਏ
ਐਸੀਆ ਅਪਾਰ ਰਹਿਮਤਾਂ  ਨੂੰ ਵੇਖ ਗੁਰੂ ਰਾਮਦਾਸ ਜੀ ਦਾ ਹਿਰਦਾ  ਗੁਰੂ ਪਿਆਰ ਨਾਲ ਉਛਲਿਆ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮੁਖਾਤਬ ਹੋਕੇ ਬਚਨ ਕਹੇ
   ਹੇ ਸਤਿਗੁਰੂ ਤੁਸੀਂ ਜਾਣਦੇ ਹੋ  ਜੋ ਮੇਰੀ ਹਾਲਤ ਸੀ  ਮੈਂ ਤੇ ਪਇਲਾਂ ਲਾਹੌਰ ਤੇ ਫਿਰ ਬਾਸਰਕੇ ਦੀਆਂ ਗਲੀਆਂ ਚ ਰੁਲਦਾ ਫਿਰਦਾ ਸੀ  ਕੋਈ ਮੇਰੀ ਬਾਤ ਪੁੱਛਣ ਵਾਲਾ ਨਹੀਂ ਸੀ  ਪਰ ਤੁਸੀਂ ਮਿਹਰਾਂ ਕੀਤੀਆਂ  ਚਰਨਾਂ ਦੀ ਸੇਵਾ ਬਖਸ਼ੀ  ਤੇ ਅਜ ਮੈਨੂੰ ਕੀੜੇ ਨੂੰ ਆਪਣੇ ਤਖਤ ਤੇ ਥਾਪ ਦਿੱਤਾ ਹੈ
#ਗੁਰੂ_ਰਾਮਦਾਸ_ਜੀ_ਦੇ_ਬਚਨ ਨੇ
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ
 ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ
 ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥
~ਅੰਗ ੧੬੭ (167)
ਭੱਟ ਸਾਹਿਬਾਨ ਵੀ ਬਚਨ ਕਰਦੇ ਨੇ ਕਿ ਸਾਰੀ ਸ੍ਰਿਸ਼ਟੀ ਦਾ ਉਧਾਰ ਕਰਨ ਦੇ ਲਈ  ਗੁਰੂ ਅਮਰਦਾਸ ਜੀ ਨੇ  ਸੋਢੀ ਕੁਲ ਦੇ ਗੁਰੂ ਰਾਮਦਾਸ ਮਹਾਰਾਜ ਨੂੰ ਤਖ਼ਤ ਬਖਸ਼ਿਸ਼ ਕੀਤਾ  ਉਹ ਤਖਤ ਜੋ ਰਾਜ ਯੋਗ ਦਾ ਤਖ਼ਤ ਅਾ
  ਸੋਢੀ ਸ੍ਰਿਸਿਟ ਸਕਲ ਤਾਰਣ ਕਉ
   ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥੩॥
~ ਅੰਗ ੧੪੦੬(1406)
ਏਦਾਂ ਭਾਦੋਂ ਸੁਦੀ ਤੇਰਾਂ ਸੰਮਤ ੧੬੩੧ ਅਜ ਦੇ ਦਿਨ ਸੰਨ 1574 ਨੂੰ  ਚੌਥੇ ਗੁਰਦੇਵ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਗੁਰ ਤਖ਼ਤ ਤੇ ਬਿਰਾਜਮਾਨ ਹੋਏ ਸਮੂਹ ਸੰਗਤਾਂ ਨੂੰ #ਲੱਖ_ਲੱਖ_ਵਧਾਈਆਂ
ਮੇਜਰ ਸਿੰਘ
ਗੁਰੂ ਕਿਰਪਾ ਕਰੇ



 
	 
	 
	 
	
ਵਾਹਿਗੁਰੂ ਜੀ🙏
waheguru ji ka khalsa waheguru ji ki Fateh ❤️🙏