ਇਤਿਹਾਸ – ਗੁਰਦੁਆਰਾ ਸੰਨ੍ਹ ਸਾਹਿਬ ਜੀ , ਪਿੰਡ ਬਾਸਰਕੇ ਗਿੱਲਾਂ
ਸ਼੍ਰੀ ਗੁਰੂ ਅਮਰਦਾਸ ਜੀ ਦਾ ਜਨਮ ਇਸ ਨਗਰ ਬਾਸਰਕੇ ਗਿੱਲਾਂ ਵਿਖੇ ਹੋਇਆ। ਸ਼੍ਰੀ ਗੁਰੂ ਅਮਰਦਾਸ ਜੀ ਬੀਬੀ ਅਮਰੋ ਜੀ ਰਾਹੀਂ ਦੂਸਰੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਅਤੇ ਉਹਨਾਂ ਦੀ ਸੇਵਾ ਵਿਚ ਜੁੱਟ ਗਏ। 12 ਸਾਲ ਬਿਆਸ ਦਰਿਆ ਤੋਂ ਜਲ ਦੀ ਗਾਗਰ ਲਿਆ ਕੇ ਗੁਰੂ ਜੀ ਨੂੰ ਇਸ਼ਨਾਨ ਕਰਵਾਇਆ। ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਗੁਰਗੱਦੀ ਦੀ ਬਖਸ਼ਸ਼ ਕੀਤੀ। ਭਾਈ ਦਾਤੂ ਜੀ ਤੇ ਭਾਈ ਦਾਸੂ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਪੁੱਤਰਾਂ ਨੇ ਗੁਰਗੱਦੀ ਦੀ ਈਰਖਾ ਕਰਕੇ ਸ਼੍ਰੀ ਗੁਰੂ ਅਮਰ ਦਾਸ ਜੀ ਨੂੰ ਲੱਤ ਮਾਰੀ ਗੁਰੂ ਜੀ ਇਸ ਈਰਖਾ ਤੋਂ ਦੂਰ ਰਹਿਣ ਲਈ ਆਪਣੇ ਹੀ ਨਗਰ ਬਾਸਰਕੇ ਗਿੱਲਾਂ ਵਿਖੇ ਬਾਹਰ ਇਸ ਅਸਥਾਨ ਤੇ ਕੱਚੇ ਕੋਠੇ ਵਿਚ ਬੈਠ ਕੇ ਬਾਹਰ ਲਿਖ ਦਿੱਤਾ ਕੇ ਦਰਵਾਜਾ ਖੋਲਣ ਵਾਲਾ ਗੁਰੂ ਦਾ ਸਿੱਖ ਨਹੀਂ ਹੋਵੇਗਾ। ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਸੰਗਤਾਂ ਸਮੇਤ ਘੋੜੀ ਸਜਾ ਕੇ ਪਿੱਛੇ ਲੱਗ ਤੁਰੇ। ਘੋੜੀ ਇਸ ਜਗ੍ਹਾ ਆ ਕੇ ਰੁਕ ਗਈ। ਬਾਬਾ ਬੁੱਢਾ ਜੀ ਨੇ ਲਿਖਿਆ ਪੜ੍ਹ ਕੇ ਪਿੱਛੋਂ ਦੀ ਸੰਨ੍ਹ ਲਾ ਕੇ ਸੰਗਤਾਂ ਸਮੇਤ ਗੁਰੂ ਜੀ ਦੇ ਦਰਸ਼ਨ ਕੀਤੇ। ਗੁਰੂ ਜੇ ਨੇ ਖੁਸ਼ ਹੋ ਕੇ ਕਿਹਾ। ਇਹ ਕਲਯੁਗੀ ਜੀਵਾਂ ਦਾ ਉਧਾਰ ਘਰ ਬਣਾ ਦਿੱਤਾ ਹੈ ਅਤੇ ਵਰ ਬਖਸ਼ਿਸ਼ ਕੀਤਾ ਕੇ ਜੋ ਇਸ ਸੰਨ੍ਹ ਚੋ ਇਕ ਮਨ ਨਾਲ ਲੰਘੇਗਾ ਉਸਦੀ ਚੋਰਾਸੀ ਕੱਟੀ ਜਾਵੇਗੀ…
ਵਾਹਿਗੁਰੂ ਜੀ
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ।