ਇਤਿਹਾਸ – ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੌਂਵੀ ਸਾਹਿਬ, ਲੰਗਰ ਛੰਨੀ , ਅੰਬਾਲਾ
ਇਸ ਪਵਿੱਤਰ ਅਸਥਾਨ ਤੇ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਪ੍ਰਚਾਰਕ ਦੌਰੇ ਤੋਂ ਵਾਪਿਸ ਆਨੰਦਪੁਰ ਸਾਹਿਬ ਜਾਂਦੇ ਸਮੇਂ ਪਿੰਡ ਝੂਰਹੇੜੀ ਤੋਂ ਇਸ ਅਸਥਾਨ ਤੋਂ ਹੁੰਦੇ ਹੋਏ ਮਰਦੋਂ ਸਾਹਿਬ ਵੱਲ ਗਏ ਸੀ। ਆਪ ਪਹਿਲਾਂ ਬਾਹਰ ਖੇਤਾਂ ਵਿਚ ਆਰਾਮ ਕਰ ਰਹੇ ਸੀ। ਪਿੰਡ ਦੀ ਸੰਗਤਾਂ ਨੂੰ ਪਤਾ ਲੱਗਣ ਤੇ ਪਿੰਡ ਵਾਲੇ ਗੁਰੂ ਜੀ ਨੂੰ ਪਿੰਡ ਲਿਆਏ ਅਤੇ ਅਤੇ ਪ੍ਰਸ਼ਾਦ ਪਾਣੀ ਦੀ ਸੇਵਾ ਕੀਤੀ। ਉਹਨਾਂ ਦੇ ਬੇਨਤੀ ਕਰਨ ਤੇ ਇਥੇ ਕਦੇ ਵੀ ਫ਼ਸਲ ਖਰਾਬ ਨਹੀਂ ਹੋਵੇਗੀ ਵਰ ਦਿੱਤਾ। ਪਿੰਡ ਵਿਚ ਪਾਣੀ ਦੀ ਥੋੜ੍ਹ ਸੀ ਜਦੋਂ ਗੁਰਦੁਆਰਾ ਸਾਹਿਬ ਹੋਂਦ ਵਿਚ ਆਇਆ। ਉਸ ਤੋਂ ਬਾਅਦ ਇਹ ਥੋੜ੍ਹ ਵੀ ਦੂਰ ਹੋ ਗਈ। ਜਿਸ ਨਿੰਮ ਦੇ ਦਰੱਖਤ ਨਾਲ ਗੁਰੂ ਜੀ ਨੇ ਘੋੜਾ ਬੰਨਿਆ ਸੀ ਓਹ ਦਰਖਤ ਅੱਜ ਵੀ ਸੁਰੱਖਿਅਤ ਹੈ
wahe guru mehar kre ji Sat shari akal ji
ਵਾਹਿਗੁਰੂ ਜੀ ਵਾਹਿਗੁਰੂ ਜੀ
waheguru ji
ਵਾਹਿਗੁਰੂ ਜੀ 🙏🙏