ਸਾਖੀ – ਭਾਈ ਨੰਦ ਲਾਲ ਜੀ ਨੂੰ ਕਿਉਂ ਹੁੰਦਾ ਅਫਸੋਸ ?
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਕ ਦਿਨ ਭਾਈ ਸਾਹਿਬ ਭਾਈ ਨੰਦ ਲਾਲ ਤੇ ਪ੍ਰਸ਼ਨ ਕੀਤੈ,*
*”ਪੁਰਖਾ ! ਤੂੰ ਜ਼ਿੰਦਗੀ ‘ਚ ਕਦੀ ਕੋਈ ਐਸਾ ਕਰਮ ਕੀਤੈ, ਕੋਈ ਐਸੀ ਕ੍ਰਿਤ ਹੋਈ ਏ ਤੇਰੇ ਕੋਲੋਂ, ਤੂੰ ਕਰਕੇ ਬਹੁਤ ਪਛਤਾਇਆ ਹੋਵੇਂ,ਬਹੁਤ ਦੁਖੀ ਹੋਇਆ ਹੋਵੇਂ, ਉਸਦਾ ਤੇਨੂੰ ਬਹੁਤ ਅਫ਼ਸੋਸ ਹੋਇਆ ਹੋਵੇ?”
*
*ਆਪ ਸੁਣਕੇ ਹੈਰਾਨ ਹੋਵੋਗੇ, ਭਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ, “ਪਾਤਿਸ਼ਾਹ ! ਐਸੀ ਕ੍ਰਿਤ ਮੈਥੋਂ ਰੋਜ਼ ਹੋ ਜਾਂਦੀ ਏ, ਬਹੁਤਾਤ ਦੇ ਵਿਚ ਹੋ ਜਾਂਦੀ ਏ। ਅੱਧੇ ਤੋਂ ਜਿਆਦਾ ਦਿਨ ਫਿਰ ਮੇਰਾ ਪਸ਼ਚਾਤਾਪ,ਅਫ਼ਸੋਸ ਦੇ ਵਿਚ ਲੰਘਦੈ।”*
*ਇਕ ਦਫ਼ਾ ਤੇ ਸਤਿਗੁਰੂ ਵੀ ਹੈਰਾਨ ਹੋ ਗਏ,*
*”ਹੈਂ ! ਤੈਥੋਂ ਐਸੀ ਕੋਈ ਕ੍ਰਿਤ ਹੁੰਦੀ ਏ ਔਰ ਬਹੁਤਾਤ ਦੇ ਵਿਚ ਹੁੰਦੀ ਏ ਔਰ ਤੂੰ ਅਫਸੋਸ ਵੀ ਕਰਦੈਂ, ਕੀ ਏ,ਐਸਾ ਕੀ ਏ?”
*
*ਭਾਈ ਸਾਹਬ ਜੀ ਦਾ ਵਾਕ ਮੈਂ ਤੁਹਾਡੇ ਸਾਹਮਣੇ ਰੱਖਾਂ
*”ਵਾਏ , ਬਰ ਨਫ਼ਸੇ ਕਿ: ਬੇਹੁੂਦਾ ਗੁਜ਼ੱਸਤ।*
*ਅਲ-ਗਿਆਸ,ਅਜ਼ ਗ਼ਫ਼ਲਤਿ ਮਾ,ਅਲ-ਗਿਆਸ।”*
*{ਗ਼ਜਲ ੧੫,੨}*
*”ਐਹ ਮੇਰੇ ਪਾਤਿਸ਼ਾਹ ! ਜਿਹੜਾ ਦਮ ਪ੍ਰਭੂ ਦੀ ਯਾਦ ਤੋਂ ਬਿਨਾ ਲੰਘ ਜਾਂਦੈ, ਉਸ ਗੁਜਰੇ ਹੋਏ ਦਮ ਦਾ ਮੈਨੂੰ ਅਫ਼ਸੋਸ ਬੜਾ ਹੁੰਦੈ, ਪਸਚਾਤਾਪ ਬੜਾ ਹੁੰਦੈ ਤੇ ਮੈਂ ਕਿਸੇ ਕੀਮਤ ਨਾਲ ਵੀ ਉਸ ਦਮ ਨੂੰ ਲਿਆ ਨਈਂ ਸਕਦਾ। ਉਹ ਵਿਅਰਥ ਚਲਾ ਜਾਂਦੈ, ਅਜਾਈਂ ਚਲਾ ਜਾਂਦੈ।”*
*ਦਮ ਤੇ ਮੁਫ਼ਤ ਦੇ ‘ਚ ਮਿਲੇ ਨੇ, ਜੀਵਨ ਤੇ ਮੁਫ਼ਤ ਦੇ ‘ਚ ਮਿਲਿਐ, ਹੱਥ ਪੈਰ ਤੇ ਮੁਫ਼ਤ ਦੇ ਵਿਚ ਮਿਲੇ ਨੇ, ਪਰ ਇਹਨਾ ਹੱਥਾਂ ਪੈਰਾਂ ਨੇ, ਇਹਨਾਂ ਦਮਾਂ ਨੇ, ਇਸ ਜੀਵਨ ਨੇ ਜੋ ਮਿਹਨਤ ਕਰਕੇ ਜੋ ਸੰਗ੍ਰਹਿ ਕੀਤੈ, ਮਨੁੱਖ ਉਸ ਦੀ ਕਦਰ ਕਰਦੈ। ਉਹਦੇ ‘ਚ ਘਾਟਾ ਪੈ ਜਾਏ, ਅਫ਼ਸੋਸ ਹੋ ਜਾਂਦੈ, ਦਮ ਰੋਜ਼ ਘਟਦੇ ਜਾ ਰਹੇ ਨੇ ਕੋਈ ਅਫ਼ਸੋਸ ਨਹੀ, ਕੋਈ ਅਫ਼ਸੋਸ ਨਹੀ।*
*”ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ॥
* *ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉਪਾਨੀ॥”
*
*{ਤਿਲੰਗ ਮ: ੯ , ਕਾਫੀ,ਅੰਗ ੭੨੬}*
* —ਗਿਆਨੀ ਸੰਤ ਸਿੰਘ ਜੀ ਮਸਕੀਨ*